ANG 993, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਗੁ ਮਾਰੂ ਮਹਲਾ ੧ ਘਰੁ ੫

रागु मारू महला १ घरु ५

Raagu maaroo mahalaa 1 gharu 5

ਰਾਗ ਮਾਰੂ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ।

रागु मारू महला १ घरु ५

Raag Maaroo, First Mehl, Fifth House:

Guru Nanak Dev ji / Raag Maru / / Guru Granth Sahib ji - Ang 993

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Nanak Dev ji / Raag Maru / / Guru Granth Sahib ji - Ang 993

ਅਹਿਨਿਸਿ ਜਾਗੈ ਨੀਦ ਨ ਸੋਵੈ ॥

अहिनिसि जागै नीद न सोवै ॥

Ahinisi jaagai need na sovai ||

(ਨਾਮ-ਅੰਮ੍ਰਿਤ ਦਾ ਵਪਾਰੀ ਜੀਵ) ਦਿਨ ਰਾਤਿ ਸੁਚੇਤ ਰਹਿੰਦਾ ਹੈ । ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂਦਾ ਨਹੀਂ ।

वह रात-दिन जागता रहता है, उसे नींद नहीं आती।

Day and night, he remains awake and aware; he never sleeps or dreams.

Guru Nanak Dev ji / Raag Maru / / Guru Granth Sahib ji - Ang 993

ਸੋ ਜਾਣੈ ਜਿਸੁ ਵੇਦਨ ਹੋਵੈ ॥

सो जाणै जिसु वेदन होवै ॥

So jaa(nn)ai jisu vedan hovai ||

ਨਾਮ-ਅੰਮ੍ਰਿਤ ਦੀ ਕਦਰ ਜਾਣਦਾ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ ।

जिसे प्रेम-वेदना होती है, वही जानता है

He alone knows this, who feels the pain of separation from God.

Guru Nanak Dev ji / Raag Maru / / Guru Granth Sahib ji - Ang 993

ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥

प्रेम के कान लगे तन भीतरि वैदु कि जाणै कारी जीउ ॥१॥

Prem ke kaan lage tan bheetari vaidu ki jaa(nn)ai kaaree jeeu ||1||

ਜਿਸ ਦੇ ਸਰੀਰ ਵਿਚ ਪ੍ਰਭੂ-ਪ੍ਰੇਮ ਦੇ ਤੀਰ ਲੱਗੇ ਹੋਣ । ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੋਂ-ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ ॥੧॥

जिसके तन में प्रेम के तीर लगे हों, उसका उपचार वैद्य क्या कर सकता है ?॥ १॥

My body is pierced through with the arrow of love. How can any physician know the cure? ||1||

Guru Nanak Dev ji / Raag Maru / / Guru Granth Sahib ji - Ang 993


ਜਿਸ ਨੋ ਸਾਚਾ ਸਿਫਤੀ ਲਾਏ ॥

जिस नो साचा सिफती लाए ॥

Jis no saachaa siphatee laae ||

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ,

परमात्मा जिसे स्तुतिगान में लगाता है,

Whom the True Lord links to His Praise,

Guru Nanak Dev ji / Raag Maru / / Guru Granth Sahib ji - Ang 993

ਗੁਰਮੁਖਿ ਵਿਰਲੇ ਕਿਸੈ ਬੁਝਾਏ ॥

गुरमुखि विरले किसै बुझाए ॥

Guramukhi virale kisai bujhaae ||

ਅਤੇ ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਦੀ ਕਦਰ ਸਮਝਾਂਦਾ ਹੈ,

किसी विरले गुरुमुख को ही इस तथ्य की सूझ प्रदान करता है।

that rare one, as Gurmukh, understands.

Guru Nanak Dev ji / Raag Maru / / Guru Granth Sahib ji - Ang 993

ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥

अम्रित की सार सोई जाणै जि अम्रित का वापारी जीउ ॥१॥ रहाउ ॥

Ammmrit kee saar soee jaa(nn)ai ji ammmrit kaa vaapaaree jeeu ||1|| rahaau ||

ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਕਦਰ ਉਹੀ ਬੰਦਾ ਜਾਣਦਾ ਹੈ ਕਿਉਂਕਿ ਉਹ ਇਸ ਨਾਮ-ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ॥੧॥ ਰਹਾਉ ॥

जो अमृत का व्यापारी होता है, वही अमृत का महत्व समझता है॥ १॥ रहाउ॥

He alone appreciates the value of the Ambrosial Nectar, who deals in this Ambrosia. ||1||Pause||

Guru Nanak Dev ji / Raag Maru / / Guru Granth Sahib ji - Ang 993


ਪਿਰ ਸੇਤੀ ਧਨ ਪ੍ਰੇਮੁ ਰਚਾਏ ॥

पिर सेती धन प्रेमु रचाए ॥

Pir setee dhan premu rachaae ||

ਜਿਵੇਂ ਇਸਤ੍ਰੀ (ਆਪਣਾ ਆਪਾ ਵਾਰ ਕੇ) ਆਪਣੇ ਪਤੀ ਨਾਲ ਪਿਆਰ ਕਰਦੀ ਹੈ,

जैसे पत्नी अपने पति से प्रेम करती है,

The soul-bride is in love with her Husband Lord;

Guru Nanak Dev ji / Raag Maru / / Guru Granth Sahib ji - Ang 993

ਗੁਰ ਕੈ ਸਬਦਿ ਤਥਾ ਚਿਤੁ ਲਾਏ ॥

गुर कै सबदि तथा चितु लाए ॥

Gur kai sabadi tathaa chitu laae ||

ਤਿਵੇਂ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦੀ ਹੈ,

वैसे ही अगर गुरु के शब्द द्वारा प्रभु में चित लगाया जाए तो

The focuses her consciousness on the Word of the Guru's Shabad.

Guru Nanak Dev ji / Raag Maru / / Guru Granth Sahib ji - Ang 993

ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥

सहज सेती धन खरी सुहेली त्रिसना तिखा निवारी जीउ ॥२॥

Sahaj setee dhan kharee suhelee trisanaa tikhaa nivaaree jeeu ||2||

ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ ॥੨॥

जीव रूपी नारी सहज ही हो जाती है और उसकी तृष्णा की प्यास बुझ जाती है॥ २॥

The soul-bride is joyously embellished with intuitive ease; her hunger and thirst are taken away. ||2||

Guru Nanak Dev ji / Raag Maru / / Guru Granth Sahib ji - Ang 993


ਸਹਸਾ ਤੋੜੇ ਭਰਮੁ ਚੁਕਾਏ ॥

सहसा तोड़े भरमु चुकाए ॥

Sahasaa to(rr)e bharamu chukaae ||

ਜੇਹੜੀ ਜੀਵ-ਇਸਤ੍ਰੀ ਸਹਿਮ-ਤੌਖ਼ਲਾ ਮੁਕਾਂਦੀ ਹੈ ਮਾਇਆ ਵਾਲੀ ਭਟਕਣਾ ਖ਼ਤਮ ਕਰਦੀ ਹੈ,

जीव रूपी नारी अपने संशय एवं भ्रम को मिटा देती है और

Tear down skepticism and dispel your doubt;

Guru Nanak Dev ji / Raag Maru / / Guru Granth Sahib ji - Ang 993

ਸਹਜੇ ਸਿਫਤੀ ਧਣਖੁ ਚੜਾਏ ॥

सहजे सिफती धणखु चड़ाए ॥

Sahaje siphatee dha(nn)akhu cha(rr)aae ||

ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਧਣਖ (ਬਾਣ) ਕਸਦੀ ਹੈ,

सहज ही परमात्मा की स्तुति का तीर हृदय-रूपी धनुष पर चढ़ाती है।

With your intuition, draw the bow of the Praise of the Lord.

Guru Nanak Dev ji / Raag Maru / / Guru Granth Sahib ji - Ang 993

ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥

गुर कै सबदि मरै मनु मारे सुंदरि जोगाधारी जीउ ॥३॥

Gur kai sabadi marai manu maare sunddari jogaadhaaree jeeu ||3||

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦੀ ਹੈ ਆਪਣੇ ਮਨ ਨੂੰ ਵੱਸ ਵਿਚ ਰੱਖਦੀ ਹੈ ਉਹ ਸੁੰਦਰ ਜੀਵ-ਇਸਤ੍ਰੀ ਪ੍ਰਭੂ-ਮਿਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ (ਭਾਵ, ਪ੍ਰਭੂ-ਚਰਨਾਂ ਦਾ ਮਿਲਾਪ ਉਸ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ) ॥੩॥

वह गुरु के शब्द द्वारा मन को मारकर अहंकार को समाप्त कर देती है, इस प्रकार वह सुन्दर प्रभु को पा लेती है॥ ३॥

Through the Word of the Guru's Shabad, conquer and subdue your mind; take the support of Yoga - Union with the beautiful Lord. ||3||

Guru Nanak Dev ji / Raag Maru / / Guru Granth Sahib ji - Ang 993


ਹਉਮੈ ਜਲਿਆ ਮਨਹੁ ਵਿਸਾਰੇ ॥

हउमै जलिआ मनहु विसारे ॥

Haumai jaliaa manahu visaare ||

ਜੇਹੜਾ ਜੀਵ ਹਉਮੈ ਵਿਚ ਸੜਿਆ ਰਹਿ ਕੇ (ਆਤਮਕ ਜੀਵਨ ਦੇ ਅੰਕੁਰ ਨੂੰ ਸਾੜ ਕੇ) ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦੇਂਦਾ ਹੈ ।

अहंकार की अग्नि में जलकर जो व्यक्ति मन से परमात्मा को भुला देता है,

Burnt by egotism, one forgets the Lord from his mind.

Guru Nanak Dev ji / Raag Maru / / Guru Granth Sahib ji - Ang 993

ਜਮ ਪੁਰਿ ਵਜਹਿ ਖੜਗ ਕਰਾਰੇ ॥

जम पुरि वजहि खड़ग करारे ॥

Jam puri vajahi kha(rr)ag karaare ||

ਉਸ ਨੂੰ ਜਮ ਦੇ ਸ਼ਹਿਰ ਵਿਚ ਕਰੜੇ ਖੰਡੇ ਵੱਜਦੇ ਹਨ (ਭਾਵ, ਇਤਨੇ ਆਤਮਕ ਕਲੇਸ਼ ਹੁੰਦੇ ਹਨ, ਮਾਨੋ, ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ) ।

वह यमपुरी में खड्ग के भीष्ण दण्ड का पात्र बनता है।

In the City of Death, he is attacked with massive swords.

Guru Nanak Dev ji / Raag Maru / / Guru Granth Sahib ji - Ang 993

ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥

अब कै कहिऐ नामु न मिलई तू सहु जीअड़े भारी जीउ ॥४॥

Ab kai kahiai naamu na milaee too sahu jeea(rr)e bhaaree jeeu ||4||

ਉਸ ਵੇਲੇ (ਜਦੋਂ ਮਾਰ ਪੈ ਰਹੀ ਹੁੰਦੀ ਹੈ) ਤਰਲੇ ਲਿਆਂ ਨਾਮ (ਸਿਮਰਨ ਦਾ ਮੌਕਾ) ਨਹੀਂ ਮਿਲਦਾ । (ਹੇ ਜੀਵ! ਜੇ ਤੂੰ ਸਾਰੀ ਉਮਰ ਇਤਨਾ ਗ਼ਾਫ਼ਿਲ ਰਿਹਾ ਹੈਂ ਤਾਂ) ਉਹ ਭਾਰਾ ਦੁੱਖ ਪਿਆ ਸਹਾਰ (ਉਸ ਭਾਰੇ ਕਸ਼ਟ ਵਿਚੋਂ ਤੈਨੂੰ ਕੋਈ ਕੱਢ ਨਹੀਂ ਸਕਦਾ) ॥੪॥

हे जीव ! अब हरि-नाम माँगने से भी नहीं मिलेगा, तुझे भारी दण्ड भोगना पड़ेगा।॥ ४॥

Then, even if he asks for it, he will not receive the Lord's Name; O soul, you shall suffer terrible punishment. ||4||

Guru Nanak Dev ji / Raag Maru / / Guru Granth Sahib ji - Ang 993


ਮਾਇਆ ਮਮਤਾ ਪਵਹਿ ਖਿਆਲੀ ॥

माइआ ममता पवहि खिआली ॥

Maaiaa mamataa pavahi khiaalee ||

ਹੇ ਜੀਵ! ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖ਼ਿਆਲਾਂ ਵਿਚ ਹੀ ਪਿਆ ਰਹੇਂਗਾ (ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਹਰਾਂ ਵਿਚ ਹੀ ਰਹੇਂਗਾ, ਤਾਂ ਆਖ਼ਰ)

जो मोह-माया की ममता के ख्यालों में प्रवृत्त रहेगा,

You are distracted by thoughts of Maya and worldly attachment.

Guru Nanak Dev ji / Raag Maru / / Guru Granth Sahib ji - Ang 993

ਜਮ ਪੁਰਿ ਫਾਸਹਿਗਾ ਜਮ ਜਾਲੀ ॥

जम पुरि फासहिगा जम जाली ॥

Jam puri phaasahigaa jam jaalee ||

ਜਮ ਦੀ ਨਗਰੀ ਵਿਚ ਜਮ ਦੇ ਜਾਲ ਵਿਚ ਫਸੇਂਗਾ ।

वह यमपुरी में यम जाल में फंस जाएगा।

In the City of Death, you will be caught by the noose of the Messenger of Death.

Guru Nanak Dev ji / Raag Maru / / Guru Granth Sahib ji - Ang 993

ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥

हेत के बंधन तोड़ि न साकहि ता जमु करे खुआरी जीउ ॥५॥

Het ke banddhan to(rr)i na saakahi taa jamu kare khuaaree jeeu ||5||

(ਉਸ ਵੇਲੇ) ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਂਗਾ, (ਤਾਹੀਏਂ) ਤਦੋਂ ਜਮਰਾਜ ਤੇਰੀ ਬੇ-ਇੱਜ਼ਤੀ ਕਰੇਗਾ ॥੫॥

जो मोह-माया के बन्धन तोड़ नहीं सकता, उसे यम ख्वार करता है॥ ५॥

You cannot break free from the bondage of loving attachment, and so the Messenger of Death will torture you. ||5||

Guru Nanak Dev ji / Raag Maru / / Guru Granth Sahib ji - Ang 993


ਨਾ ਹਉ ਕਰਤਾ ਨਾ ਮੈ ਕੀਆ ॥

ना हउ करता ना मै कीआ ॥

Naa hau karataa naa mai keeaa ||

(ਪਰ, ਹੇ ਪ੍ਰਭੂ! ਤੇਰੀ ਮਾਇਆ ਦੇ ਟਾਕਰੇ ਤੇ ਮੈਂ ਕੀਹ ਵਿਚਾਰਾ ਹਾਂ? ਮਾਇਆ ਦੇ ਬੰਧਨਾਂ ਤੋਂ ਬਚਣ ਲਈ) ਨਾਹ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ, ਨਾਹ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ ।

न में अब कुछ करता हूँ और न ही पहले कुछ किया है।

I have done nothing; I am doing nothing now.

Guru Nanak Dev ji / Raag Maru / / Guru Granth Sahib ji - Ang 993

ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥

अम्रितु नामु सतिगुरि दीआ ॥

Ammmritu naamu satiguri deeaa ||

ਮੈਨੂੰ ਤਾਂ ਸਤਿਗੁਰੂ ਨੇ (ਮੇਹਰ ਕਰ ਕੇ) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ।

यह नामामृत सतगुरु ने कृपा करके मुझे प्रदान किया है।

The True Guru has blessed me with the Ambrosial Nectar of the Naam.

Guru Nanak Dev ji / Raag Maru / / Guru Granth Sahib ji - Ang 993

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥

जिसु तू देहि तिसै किआ चारा नानक सरणि तुमारी जीउ ॥६॥१॥१२॥

Jisu too dehi tisai kiaa chaaraa naanak sara(nn)i tumaaree jeeu ||6||1||12||

ਜਿਸ ਨੂੰ ਤੂੰ (ਗੁਰੂ ਦੀ ਰਾਹੀਂ ਆਪਣਾ ਅੰਮ੍ਰਿਤ-ਨਾਮ) ਦੇਂਦਾ ਹੈਂ ਉਸ ਨੂੰ ਕੋਈ ਹੋਰ ਤਦਬੀਰ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ । ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਕਿ) ਮੈਂ ਤੇਰੀ ਸਰਨ ਆਇਆ ਹਾਂ ॥੬॥੧॥੧੨॥

नानक विनती करते हैं कि हे ईश्वर ! जिसे तू देता है, उसे अन्य प्रयास करने की कोई आवश्यकता नहीं, इसलिए मैं तेरी ही शरण में आया हूँ॥ ६॥ १॥ १२॥

What other efforts can anyone make, when You bestow Your blessing? Nanak seeks Your Sanctuary. ||6||1||12||

Guru Nanak Dev ji / Raag Maru / / Guru Granth Sahib ji - Ang 993


ਮਾਰੂ ਮਹਲਾ ੩ ਘਰੁ ੧

मारू महला ३ घरु १

Maaroo mahalaa 3 gharu 1

ਰਾਗ ਮਾਰੂ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

मारू महला ३ घरु १

Maaroo, Third Mehl, First House:

Guru Amardas ji / Raag Maru / / Guru Granth Sahib ji - Ang 993

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Amardas ji / Raag Maru / / Guru Granth Sahib ji - Ang 993

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥

जह बैसालहि तह बैसा सुआमी जह भेजहि तह जावा ॥

Jah baisaalahi tah baisaa suaamee jah bhejahi tah jaavaa ||

ਹੇ ਪ੍ਰਭੂ! (ਜਦੋਂ ਮੈਂ ਆਤਮਕ ਅਡੋਲਤਾ ਵਿਚ ਲੀਨ ਰਹਾਂਗਾ, ਤਾਂ) ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉਥੇ ਬੈਠਾ ਰਹਾਂਗਾ, ਜਿਥੇ ਤੂੰ ਮੈਨੂੰ ਭੇਜੇਂਗਾ ਮੈਂ ਉਥੇ ਜਾਵਾਂਗਾ (ਭਾਵ, ਮੈਂ ਹਰ ਵੇਲੇ ਤੇਰੀ ਰਜ਼ਾ ਵਿਚ ਰਹਾਂਗਾ) ।

हे स्वामी ! तू जहाँ मुझे बिठाता है, मैं वहीं बैठता हूँ और जहाँ भेजता है, वहीं जाता हूँ।

Wherever You seat me, there I sit, O my Lord and Master; wherever You send me, there I go.

Guru Amardas ji / Raag Maru / / Guru Granth Sahib ji - Ang 993

ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥

सभ नगरी महि एको राजा सभे पवितु हहि थावा ॥१॥

Sabh nagaree mahi eko raajaa sabhe pavitu hahi thaavaa ||1||

ਹੇ ਸੁਆਮੀ! ਸਾਰੀ ਸ੍ਰਿਸ਼ਟੀ ਵਿਚ ਮੈਨੂੰ ਤੂੰ ਹੀ ਇਕ ਪਾਤਿਸ਼ਾਹ (ਦਿੱਸੇਂਗਾ, ਤੇਰੀ ਵਿਆਪਕਤਾ ਦੇ ਕਾਰਨ ਧਰਤੀ ਦੇ) ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣਗੇ ॥੧॥

यह विश्व रूपी समूची नगरी का एक तू ही सम्राट है और सब स्थान पावन हैं।॥ १॥

In the entire village, there is only One King; all places are sacred. ||1||

Guru Amardas ji / Raag Maru / / Guru Granth Sahib ji - Ang 993


ਬਾਬਾ ਦੇਹਿ ਵਸਾ ਸਚ ਗਾਵਾ ॥

बाबा देहि वसा सच गावा ॥

Baabaa dehi vasaa sach gaavaa ||

ਹੇ ਪ੍ਰਭੂ! ਤੂੰ (ਮੈਨੂੰ ਇਹ ਦਾਨ) ਦੇਹ ਕਿ ਮੈਂ ਤੇਰੀ ਸਾਧ ਸੰਗਤ ਵਿਚ ਟਿਕਿਆ ਰਹਾਂ,

हे बाबा ! मुझे ऐसी सुसंगति में बसा दीजिए,

O Baba, while I dwell in this body, let me sing Your True Praises,

Guru Amardas ji / Raag Maru / / Guru Granth Sahib ji - Ang 993

ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥

जा ते सहजे सहजि समावा ॥१॥ रहाउ ॥

Jaa te sahaje sahaji samaavaa ||1|| rahaau ||

ਜਿਸ ਦੀ ਬਰਕਤਿ ਨਾਲ ਮੈਂ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਾਂ ॥੧॥ ਰਹਾਉ ॥

जहाँ सत्य का स्तुतिगान करता रहूँ, जिससे मैं सहज ही समा जाऊँ॥ १॥ रहाउ॥

That I may intuitively merge with You. ||1|| Pause ||

Guru Amardas ji / Raag Maru / / Guru Granth Sahib ji - Ang 993


ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥

बुरा भला किछु आपस ते जानिआ एई सगल विकारा ॥

Buraa bhalaa kichhu aapas te jaaniaa eee sagal vikaaraa ||

ਹਉਮੈ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਸਮਝਦਾ ਹੈ, ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ ।

बुरा-भला जो कुछ कर्म होता है, उसका कर्ता मैं खुद को मानता हूँ, यह अहम् ही सारे पापों का कारण है।

He thinks that good and bad deeds come from himself; this is the source of all evil.

Guru Amardas ji / Raag Maru / / Guru Granth Sahib ji - Ang 993

ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥

इहु फुरमाइआ खसम का होआ वरतै इहु संसारा ॥२॥

Ihu phuramaaiaa khasam kaa hoaa varatai ihu sanssaaraa ||2||

(ਸਾਧ ਸੰਗਤ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਰਹਿਣ ਵਾਲੇ ਨੂੰ ਦਿੱਸਦਾ ਹੈ ਕਿ) ਇਹ ਭੀ ਖਸਮ-ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ, ਇਹ ਹੁਕਮ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ ॥੨॥

परमात्मा के हुक्म से ही सारे संसार में सबकुछ हो रहा है॥ २॥

Whatever happens in this world is only by the Order of our Lord and Master. ||2||

Guru Amardas ji / Raag Maru / / Guru Granth Sahib ji - Ang 993


ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥

इंद्री धातु सबल कहीअत है इंद्री किस ते होई ॥

Ianddree dhaatu sabal kaheeat hai ianddree kis te hoee ||

(ਸਾਰੀ ਸ੍ਰਿਸ਼ਟੀ ਵਿਚ) ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦ੍ਰਿਆਂ ਦੀ ਦੌੜ-ਭੱਜ ਬੜੀ ਬਲ ਵਾਲੀ ਹੈ; ਪਰ (ਕਾਮ-ਵਾਸਨਾ ਆਦਿਕ ਵਾਲੀ) ਇੰਦ੍ਰੀ ਭੀ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਤੋਂ ਨਹੀਂ ਬਣੀ ।

इस काम-इन्द्रिय रूपी विकार को बहुत प्रबल कहा जाता है परन्तु यह इन्द्रिय किससे उत्पन्न हुई है?

Sexual desires are so strong and compelling; where has this sexual desire come from?

Guru Amardas ji / Raag Maru / / Guru Granth Sahib ji - Ang 993

ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥

आपे खेल करै सभि करता ऐसा बूझै कोई ॥३॥

Aape khel karai sabhi karataa aisaa boojhai koee ||3||

(ਸਾਧ ਸੰਗਤ ਦੀ ਬਰਕਤਿ ਨਾਲ ਸਹਿਜ ਅਵਸਥਾ ਵਿਚ ਟਿਕਿਆ ਹੋਇਆ) ਕੋਈ ਵਿਰਲਾ ਮਨੁੱਖ ਇਉਂ ਸਮਝਦਾ ਹੈ ਕਿ ਸਾਰੇ ਕੌਤਕ ਕਰਤਾਰ ਆਪ ਹੀ ਕਰ ਰਿਹਾ ਹੈ ॥੩॥

परमेश्वर स्वयं ही सारी लीला करता है, परन्तु इस तथ्य को कोई विरला ही बूझता है॥ ३॥

The Creator Himself stages all the plays; how rare are those who realize this. ||3||

Guru Amardas ji / Raag Maru / / Guru Granth Sahib ji - Ang 993


ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥

गुर परसादी एक लिव लागी दुबिधा तदे बिनासी ॥

Gur parasaadee ek liv laagee dubidhaa tade binaasee ||

(ਸਾਧ ਸੰਗਤ ਵਿਚ ਰਹਿ ਕੇ ਜਦੋਂ) ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਬਣ ਜਾਂਦਾ ਹੈ, ਤਦੋਂ (ਮਨੁੱਖ ਦੇ ਅੰਦਰੋਂ) ਮੇਰ-ਤੇਰ ਦੂਰ ਹੋ ਜਾਂਦੀ ਹੈ ।

गुरु की कृपा से जब परमेश्वर में लगन लग गई तो दुविधा का नाश हो गया।

By Guru's Grace, one is lovingly focused on the One Lord, and then, duality is ended.

Guru Amardas ji / Raag Maru / / Guru Granth Sahib ji - Ang 993

ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥

जो तिसु भाणा सो सति करि मानिआ काटी जम की फासी ॥४॥

Jo tisu bhaa(nn)aa so sati kari maaniaa kaatee jam kee phaasee ||4||

ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਉਸ ਨੂੰ ਠੀਕ ਮੰਨਦਾ ਹੈ, ਤੇ, ਉਸ ਦੀ ਆਤਮਕ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ ॥੪॥

जो परमात्मा को मंजूर हैं, उसे ही सत्य मान लिया है, जिससे यम की फॉसी कट गई है॥ ४॥

Whatever is in harmony with His Will, he accepts as True; the noose of Death is loosened from around his neck. ||4||

Guru Amardas ji / Raag Maru / / Guru Granth Sahib ji - Ang 993


ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥

भणति नानकु लेखा मागै कवना जा चूका मनि अभिमाना ॥

Bha(nn)ati naanaku lekhaa maagai kavanaa jaa chookaa mani abhimaanaa ||

ਨਾਨਕ ਆਖਦਾ ਹੈ ਕਿ (ਸਾਧ ਸੰਗਤ ਦੀ ਬਰਕਤਿ ਨਾਲ) ਜਦੋਂ ਮਨੁੱਖ ਦੇ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ ਤਾਂ ਕੋਈ ਭੀ (ਉਸ ਪਾਸੋਂ ਉਸ ਦੇ ਮਾੜੇ ਕਰਮਾਂ ਦਾ) ਲੇਖਾ ਨਹੀਂ ਮੰਗ ਸਕਦਾ (ਕਿਉਂਕਿ ਉਸ ਦੇ ਅੰਦਰ ਕੋਈ ਭੈੜ ਰਹਿ ਹੀ ਨਹੀਂ ਜਾਂਦੇ) ।

नानक कहते हैं कि जब मन का अभिमान ही चूक गया तो कर्मो का लेखा-जोखा कौन मॉग सकता है।

Prays Nanak, who can call him to account, when the egotistical pride of his mind has been silenced?

Guru Amardas ji / Raag Maru / / Guru Granth Sahib ji - Ang 993

ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥

तासु तासु धरम राइ जपतु है पए सचे की सरना ॥५॥१॥

Taasu taasu dharam raai japatu hai pae sache kee saranaa ||5||1||

(ਸਾਧ ਸੰਗਤ ਵਿਚ ਰਹਿਣ ਵਾਲੇ ਬੰਦੇ) ਉਸ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿਚ ਧਰਮਰਾਜ ਭੀ ਆਖਦਾ ਰਹਿੰਦਾ ਹੈ-ਮੈਂ ਤੇਰੀ ਸਰਨ ਹਾਂ, ਮੈਂ ਤੇਰੀ ਸਰਨ ਹਾਂ ॥੫॥੧॥

जब सच्चे परमेश्वर की शरण में पड़ें तो यमराज भी डरता हुआ जाप करने लग गया।॥ ५॥ १॥

Even the Righteous Judge of Dharma is intimidated and afraid of him; he has entered the Sanctuary of the True Lord. ||5||1||

Guru Amardas ji / Raag Maru / / Guru Granth Sahib ji - Ang 993


ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / / Guru Granth Sahib ji - Ang 993

ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥

आवण जाणा ना थीऐ निज घरि वासा होइ ॥

Aava(nn) jaa(nn)aa naa theeai nij ghari vaasaa hoi ||

(ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤ ਟਿਕੀ ਰਹਿੰਦੀ ਹੈ ।

जिस जीव का अपने सच्चे घर में निवास हो जाता है, उसका आवागमन ही मिट जाता है।

Coming and going in reincarnation no longer exist, when one dwells in the home of the self within.

Guru Amardas ji / Raag Maru / / Guru Granth Sahib ji - Ang 993

ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥

सचु खजाना बखसिआ आपे जाणै सोइ ॥१॥

Sachu khajaanaa bakhasiaa aape jaa(nn)ai soi ||1||

ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤ ਦੇ ਯੋਗ ਹੈ) ॥੧॥

जिसे ईश्वर ने सत्य का कोष प्रदान किया है, वह स्वयं ही इस रहस्य को जानता है॥ १॥

He bestowed the Blessing of His treasure of truth; only He Himself knows. ||1||

Guru Amardas ji / Raag Maru / / Guru Granth Sahib ji - Ang 993



Download SGGS PDF Daily Updates ADVERTISE HERE