Yesterday Hukamnama (Punjabi Hindi Eng), Sri Harmandir Sahib Amritsar Sri Darbar Sahib SGPC

Get Yesterday Hukamnama from Sri Darbar Sahib Amritsar, Read Yesterday's Mukhwak from Golden Temple Amritsar, in Punjabi Hindi English with meanings & translations, Hukamnama info like Page, Ang, SGGS Line#, Raag, Bani, Author.

Yesterday Hukamnama Info:
18 May 2022
5 Jeth 554 (Samvat Nanakshahi)

Ang/Page 607 (Guru Granth Sahib ji)


Hukamnama PDF , Hukamnama Image , Hukamnama Audio mp3 , Hukamnama Katha Audio mp3 (Manji Sahib Diwan Hall)

Daily Updates ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ) कल का हुकमनामा (हिंदी + अर्थ) Yesterday Hukamnama (English + meanings)


ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ)

ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ), ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ


(ਅੰਗ 607 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਰਾਮਦਾਸ ਜੀ / ਰਾਗ ਸੋਰਠਿ / -)
ਸੋਰਠਿ ਮਹਲਾ ੪ ॥
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥
ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥
ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥
ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥
ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥

(ਅਰਥ / ਵਿਆਖਿਆ)
(ਅੰਗ 607 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਰਾਮਦਾਸ ਜੀ / ਰਾਗ ਸੋਰਠਿ / -)

ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ । ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥
ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ । ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ । ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਉ ॥
ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ, ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ । ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ । ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀਂ ਜੀਵ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਸਕਦੇ ਹਾਂ । (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ । ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ ॥੪॥੮॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

कल का हुकमनामा (हिंदी + अर्थ)

कल का हुकमनामा (हिंदी + अर्थ), श्री दरबार साहिब अमृतसर श्री हरिमंदर साहिब


(अंग 607 - गुरु ग्रंथ साहिब जी)
(गुरू रामदास जी / राग सोरठि / -)
सोरठि महला ४ ॥
हरि सिउ प्रीति अंतरु मनु बेधिआ हरि बिनु रहणु न जाई ॥ जिउ मछुली बिनु नीरै बिनसै तिउ नामै बिनु मरि जाई ॥१॥
मेरे प्रभ किरपा जलु देवहु हरि नाई ॥ हउ अंतरि नामु मंगा दिनु राती नामे ही सांति पाई ॥ रहाउ ॥
जिउ चात्रिकु जल बिनु बिललावै बिनु जल पिआस न जाई ॥ गुरमुखि जलु पावै सुख सहजे हरिआ भाइ सुभाई ॥२॥
मनमुख भूखे दह दिस डोलहि बिनु नावै दुखु पाई ॥ जनमि मरै फिरि जोनी आवै दरगहि मिलै सजाई ॥३॥
क्रिपा करहि ता हरि गुण गावह हरि रसु अंतरि पाई ॥ नानक दीन दइआल भए है त्रिसना सबदि बुझाई ॥४॥८॥

(अर्थ)
(अंग 607 - गुरु ग्रंथ साहिब जी)
(गुरू रामदास जी / राग सोरठि / -)
सोरठि महला ४ ॥
हरि के प्रेम से मेरा मन बिंध गया है एवं हरि के बिना में रह नहीं सकता। जैसे मछली जल के बिना नाश हो जाती है, वैसे ही जीवात्मा हरि-नाम बिना मर जाती है॥ १॥
हे मेरे प्रभु ! मुझे हरि-नाम रूपी कृपा-जल प्रदान कीजिए। मैं अपने मन में दिन-रात नाम ही माँगता रहता हूँ और नाम से ही शांति प्राप्त होती है॥ रहाउ ॥
जैसे पपीहा जल के बिना तड़पता रहता है और जल के बिना उसकी प्यास नहीं बुझती; वैसे ही गुरु के माध्यम से ही ब्रह्म रूपी जल का सुख प्राप्त होता है और वह प्रभु-प्रेम से सहज ही प्रफुल्लित हो जाता है॥ २ ॥
मोह-माया के भूखे मनमुख पुरुष दसों दिशाओं में भटकते रहते हैं और नाम से वंचित रहने के कारण अत्यंत दु:ख भोगते हैं। ऐसे लोग जन्मते-मरते रहते हैं, पुनः पुनः योनियों में आते हैं और भगवान के दरबार में उन्हें कठोर दण्ड मिलता है॥ ३॥
यदि भगवान कृपा करे तो मनुष्य हरि का गुणगान करता है और उसे हृदय में ही हरि-रस प्राप्त हो जाता है। हे नानक ! भगवान दीनदयालु है, जिस पर वह दयालु होता है, उसकी शब्द के माध्यम से तृष्णा बुझा देता है॥ ४॥ ८॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

Yesterday Hukamnama (English + meanings)

Yesterday Hukamnama (English + meanings), Sri Darbar Sahib Amritsar Sri Harimandir Sahib


(Ang 607 - Guru Granth Sahib ji)
(Guru Ramdas ji / Raag Sorath / -)
Sorathi mahalaa 4 ॥
Hari siū preeŧi ânŧŧaru manu beđhiâa hari binu rahañu na jaaëe ॥ Jiū machhulee binu neerai binasai ŧiū naamai binu mari jaaëe ॥1॥
Mere prbh kirapaa jalu đevahu hari naaëe ॥ Haū ânŧŧari naamu manggaa đinu raaŧee naame hee saanŧi paaëe ॥ rahaaū ॥
Jiū chaaŧriku jal binu bilalaavai binu jal piâas na jaaëe ॥ Guramukhi jalu paavai sukh sahaje hariâa bhaaī subhaaëe ॥2॥
Manamukh bhookhe đah đis dolahi binu naavai đukhu paaëe ॥ Janami marai phiri jonee âavai đaragahi milai sajaaëe ॥3॥
Kripaa karahi ŧaa hari guñ gaavah hari rasu ânŧŧari paaëe ॥ Naanak đeen đaīâal bhaē hai ŧrisanaa sabađi bujhaaëe ॥4॥8॥

(Meaning)
(Ang 607 - Guru Granth Sahib ji)
(Guru Ramdas ji / Raag Sorath / -)
Sorat'h, Fourth Mehl:
The inner depths of my mind are pierced by love for the Lord; I cannot live without the Lord. Just as the fish dies without water, I die without the Lord's Name. ॥1॥
O my God, please bless me with the water of Your Name. I beg for Your Name, deep within myself, day and night; through the Name, I find peace. ॥ Pause ॥
The song-bird cries out for lack of water - without water, its thirst cannot be quenched. The Gurmukh obtains the water of celestial bliss, and is rejuvenated, blossoming forth through the blessed Love of the Lord. ॥2॥
The self-willed manmukhs are hungry, wandering around in the ten directions; without the Name, they suffer in pain. They are born, only to die, and enter into reincarnation again; in the Court of the Lord, they are punished. ॥3॥
But if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord's elixir. The Lord has become Merciful to meek Nanak, and through the Word of the Shabad, his desires are quenched. ॥4॥8॥

Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List