Today Hukamnama (Punjabi Hindi Eng), Sri Darbar Sahib Amritsar Sri Harmandir Sahib SGPC

Get Today Daily Hukamnama from Sri Darbar Sahib Amritsar, Read Today's Mukhwak updated daily from Golden Temple Amritsar, Daily Hukamnama sahib from Sachkhand Sri Harimandir Sahib Amritsar, in Punjabi Hindi English with meanings & translations, Hukamnama info like Page, Ang, SGGS Line#, Raag, Bani, Author. (Official SGPC hukamnama, Sikhnet hukamnama, Hukamnamasahib, Sikhitothemax hukam)

Today Hukamnama Info:
19 April 2024
7 Vaisakh 556 (Samvat Nanakshahi)

Ang/Page 784 (Guru Granth Sahib ji)


Hukamnama PDF , Hukamnama Image , Hukamnama Audio mp3 , Hukamnama Katha Audio mp3 (Manji Sahib Diwan Hall)

Daily Updates ਅੱਜ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ) आज का हुकमनामा (हिंदी + अर्थ) Today Daily Hukamnama (English + meanings)


ਅੱਜ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ)

ਅੱਜ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ), ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ


(ਅੰਗ 784 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਸੂਹੀ / ਛੰਤ)
ਰਾਗੁ ਸੂਹੀ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ* ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

(ਅਰਥ / ਵਿਆਖਿਆ)
(ਅੰਗ 784 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਸੂਹੀ / ਛੰਤ)
ਰਾਗ ਸੂਹੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ । ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ । ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ । ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ । ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ । ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ । ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ॥੧॥
ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ । ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ । ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ । ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ । ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ । ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ । ਹੇ ਨਾਨਕ! (ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ॥੨॥
ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ । ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ । ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ । (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ । ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ । ਹੇ ਨਾਨਕ! ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ॥੩॥
ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ, ਜੋ ਕਦੇ ਭੀ ਡੋਲਦਾ ਨਹੀਂ । ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ । ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । (ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ । ਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ । ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ । ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੧॥੧੧॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

आज का हुकमनामा (हिंदी + अर्थ)

आज का हुकमनामा (हिंदी + अर्थ), श्री दरबार साहिब अमृतसर श्री हरिमंदर साहिब


(अंग 784 - गुरु ग्रंथ साहिब जी)
(गुरू अर्जन देव जी / राग सूही / छंत)
रागु सूही महला ५ छंत
ੴ सतिगुर प्रसादि ॥
मिठ बोलड़ा जी हरि सजणु सुआमी मोरा ॥ हउ समलि थकी जी ओहु कदे न बोलै कउरा ॥ कउड़ा बोलि न जानै पूरन भगवानै अउगणु को न चितारे ॥ पतित पावनु हरि बिरदु सदाए इकु तिलु नही भंनै घाले ॥ घट घट वासी सरब निवासी नेरै ही ते नेरा ॥ नानक दासु सदा सरणागति हरि अम्रित सजणु मेरा ॥१॥
हउ बिसमु भई जी हरि दरसनु देखि अपारा ॥ मेरा सुंदरु सुआमी जी हउ चरन कमल पग छारा ॥ प्रभ पेखत जीवा ठंढी थीवा तिसु जेवडु अवरु न कोई ॥ आदि अंति मधि प्रभु रविआ जलि थलि महीअलि सोई ॥ चरन कमल जपि सागरु तरिआ भवजल उतरे पारा ॥ नानक सरणि पूरन परमेसुर तेरा अंतु न पारावारा ॥२॥
हउ निमख न छोडा जी हरि प्रीतम प्रान अधारो ॥ गुरि सतिगुर कहिआ जी साचा अगम बीचारो ॥ मिलि साधू दीना ता नामु लीना जनम मरण दुख नाठे ॥ सहज सूख* आनंद घनेरे हउमै बिनठी गाठे ॥ सभ कै मधि सभ हू ते बाहरि राग दोख ते निआरो ॥ नानक दास गोबिंद सरणाई हरि प्रीतमु मनहि सधारो ॥३॥
मै खोजत खोजत जी हरि निहचलु सु घरु पाइआ ॥ सभि अध्रुव डिठे जीउ ता चरन कमल चितु लाइआ ॥ प्रभु अबिनासी हउ तिस की दासी मरै न आवै जाए ॥ धरम अरथ काम सभि पूरन मनि चिंदी इछ पुजाए ॥ स्रुति सिम्रिति गुन गावहि करते सिध साधिक मुनि जन धिआइआ ॥ नानक सरनि क्रिपा निधि सुआमी वडभागी हरि हरि गाइआ ॥४॥१॥११॥

(अर्थ)
(अंग 784 - गुरु ग्रंथ साहिब जी)
(गुरू अर्जन देव जी / राग सूही / छंत)
रागु सूही महला ५ छंत
ੴ सतिगुर प्रसादि ॥
मेरा स्वामी सज्जन हरि बहुत मीठा बोलने वाला है। मैं याद कर-करके थक चुकी हूँ, वह कभी भी कड़वा नहीं बोलता। वह पूर्ण भगवान् कड़वा बोलना जानता ही नहीं और मेरा कोई अवगुण याद ही नहीं करता। पतितों को पावन करना उसका विरद् कहलाता है, वह किसी की साधना को तिल भर भी नहीं भूलता। वह घट-घट में व्याप्त है, सर्वव्यापक है और हमारे बिल्कुल निकट ही रहता है। दास नानक सदैव उसकी शरण में है, मेरा सज्जन हरि अमृत समान मीठा है॥ १॥
हे भाई ! हरि का दर्शन देखकर मैं आश्चर्यचकित हो गई हूँ। मेरा स्वामी बड़ा सुन्दर है और मैं उसके चरणों की धूल मात्र हूँ। मैं प्रभु को देखकर ही जीवित रहती हूँ व बड़ी शांति मिलती है और उस जैसा महान् अन्य कोई नहीं। जगत् के आरम्भ, मध्य, एवं अन्त में प्रभु ही विद्यमान है, वह समुद्र,जमींन एवं आसमान में व्यापक है। मैं उसके चरण-कमल को जपकर संसार-सागर से तर गया हूँ और भवसागर से पार हो गया हूँ। नानक वंदना करता है केि हे पूर्ण परमेश्वर ! में तेरी शरण में आया हूँ, तेरा कोई आर-पार नहीं ॥ २॥
प्रियतम हरि मेरे प्राणों का आधार है और मैं उसका नाम, एक क्षण भर के लिए भी नहीं छोड़ता। गुरु ने मुझे उपदेश दिया है कि उस सच्चे प्रभु का ही चिंतन करो। मैंने साधु को मिलकर अपना तन-मन सौंपकर उन से नाम लिया है, अब मेरे जन्म-मरण के दुख भाग गए हैं। मेरे मन में सहज सुख एवं बेशुमार आनंद पैदा हो गया है और मेरी अहंत्व की गांठ नाश हो गई है। भगवान सब जीवों में बसता है और सबसे बाहर भी मौजूद रहता है, वह राग-द्वेष से नेिर्लिप्त है। दास नानक गोविंद की शरण में है और प्यारा प्रभु ही उसके मन का एकमात्र सहारा है॥ ३॥
खोजते-खोजते मैंने हरि का निश्चल घर पा लिया है। दुनिया में मुझे जब सब नाशवान दिखाई दिए तो मैंने प्रभु के चरण-कमल से ही चित्त लगाया। मैं अविनाशी प्रभु की दासी हूँ, जो जन्म-मरण से मुक्त है। धर्म, अर्थ एवं काम ये सारे पदार्थ उसमें भरपूर हैं और वह मनोकामनाएँ पूरी कर देता है। वेद एवं स्मृतियाँ उस कर्तार का ही गुणगान करती हैं तथा सिद्ध, साधक एवं मुनिजनों ने उसका ही मनन किया है। हे नानक ! मैं कृपानिधि स्वामी की ही शरण में हूँ और बड़ा भाग्यशाली हूँ जो पंरमात्मा का यशगान किया है॥ ४॥ १॥ ११॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

Today Daily Hukamnama (English + meanings)

Today Daily Hukamnama (English + meanings), Sri Darbar Sahib Amritsar Sri Harimandir Sahib


(Ang 784 - Guru Granth Sahib ji)
(Guru Arjan Dev ji / Raag Suhi / Chhant)
Raagu soohee mahalaa 5 chhantt
Ik-oamkkaari satigur prsaadi ॥
Mith bola(rr)aa jee hari saja(nn)u suaamee moraa ॥ Hau sammali thakee jee ohu kade na bolai kauraa ॥ Kau(rr)aa boli na jaanai pooran bhagavaanai auga(nn)u ko na chitaare ॥ Patit paavanu hari biradu sadaae iku tilu nahee bhannai ghaale ॥ Ghat ghat vaasee sarab nivaasee nerai hee te neraa ॥ Naanak daasu sadaa sara(nn)aagati hari ammmrit saja(nn)u meraa ॥1॥
Hau bisamu bhaee jee hari darasanu dekhi apaaraa ॥ Meraa sunddaru suaamee jee hau charan kamal pag chhaaraa ॥ Prbh pekhat jeevaa thanddhee theevaa tisu jevadu avaru na koee ॥ Aadi antti madhi prbhu raviaa jali thali maheeali soee ॥ Charan kamal japi saagaru tariaa bhavajal utare paaraa ॥ Naanak sara(nn)i pooran paramesur teraa anttu na paaraavaaraa ॥2॥
Hau nimakh na chhodaa jee hari preetam praan adhaaro ॥ Guri satigur kahiaa jee saachaa agam beechaaro ॥ Mili saadhoo deenaa taa naamu leenaa janam mara(nn) dukh naathe ॥ Sahaj sookh aanandd ghanere haumai binathee gaathe ॥ Sabh kai madhi sabh hoo te baahari raag dokh te niaaro ॥ Naanak daas gobindd sara(nn)aaee hari preetamu manahi sadhaaro ॥3॥
Mai khojat khojat jee hari nihachalu su gharu paaiaa ॥ Sabhi adhruv dithe jeeu taa charan kamal chitu laaiaa ॥ Prbhu abinaasee hau tis kee daasee marai na aavai jaae ॥ Dharam arath kaam sabhi pooran mani chinddee ichh pujaae ॥ Sruti simriti gun gaavahi karate sidh saadhik muni jan dhiaaiaa ॥ Naanak sarani kripaa nidhi suaamee vadabhaagee hari hari gaaiaa ॥4॥1॥11॥

(Meaning)
(Ang 784 - Guru Granth Sahib ji)
(Guru Arjan Dev ji / Raag Suhi / Chhant)
Raag Soohee, Fifth Mehl, Chhant:
One Universal Creator God. By The Grace Of The True Guru:
My Dear Lord and Master, my Friend, speaks so sweetly. I have grown weary of testing Him, but still, He never speaks harshly to me. He does not know any bitter words; the Perfect Lord God does not even consider my faults and demerits. It is the Lord's natural way to purify sinners; He does not overlook even an iota of service. He dwells in each and every heart, pervading everywhere; He is the nearest of the near. Slave Nanak seeks His Sanctuary forever; the Lord is my Ambrosial Friend. ॥1॥
I am wonder-struck, gazing upon the incomparable Blessed Vision of the Lord's Darshan. My Dear Lord and Master is so beautiful; I am the dust of His Lotus Feet. Gazing upon God, I live, and I am at peace; no one else is as great as He is. Present at the beginning, end and middle of time, He pervades the sea, the land and the sky. Meditating on His Lotus Feet, I have crossed over the sea, the terrifying world-ocean. Nanak seeks the Sanctuary of the Perfect Transcendent Lord; You have no end or limitation, Lord. ॥2॥
I shall not forsake, even for an instant, my Dear Beloved Lord, the Support of the breath of life. The Guru, the True Guru, has instructed me in the contemplation of the True, Inaccessible Lord. Meeting with the humble, Holy Saint, I obtained the Naam, the Name of the Lord, and the pains of birth and death left me. I have been blessed with peace, poise and abundant bliss, and the knot of egotism has been untied. He is inside all, and outside of all; He is untouched by love or hate. Slave Nanak has entered the Sanctuary of the Lord of the Universe; the Beloved Lord is the Support of the mind. ॥3॥
I searched and searched, and found the immovable, unchanging home of the Lord. I have seen that everything is transitory and perishable, and so I have linked my consciousness to the Lotus Feet of the Lord. God is eternal and unchanging, and I am just His hand-maiden; He does not die, or come and go in reincarnation. He is overflowing with Dharmic faith, wealth and success; He fulfills the desires of the mind. The Vedas and the Simritees sing the Praises of the Creator, while the Siddhas, seekers and silent sages meditate on Him. Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ॥4॥1॥11॥

Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List