ANG 99, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥

जीइ समाली ता सभु दुखु लथा ॥

Jeei samaalee taa sabhu dukhu lathaa ||

(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ।

यदि मैं अपने मन में उसका चिंतन करूँ, तब मेरे समस्त दुख निवृत हो जाते हैं।

When I dwell upon Him in my soul, all my sorrows depart.

Guru Arjan Dev ji / Raag Majh / / Guru Granth Sahib ji - Ang 99

ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥

चिंता रोगु गई हउ पीड़ा आपि करे प्रतिपाला जीउ ॥२॥

Chinttaa rogu gaee hau pee(rr)aa aapi kare prtipaalaa jeeu ||2||

(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥

मेरी चिंता का रोग व अहंकार का दर्द दूर हो गए हैं और प्रभु स्वयं ही मेरा पालन-पोषण करता है॥ २॥

The sickness of anxiety and the disease of ego are cured; He Himself cherishes me. ||2||

Guru Arjan Dev ji / Raag Majh / / Guru Granth Sahib ji - Ang 99


ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥

बारिक वांगी हउ सभ किछु मंगा ॥

Baarik vaangee hau sabh kichhu manggaa ||

(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ ।

बालक की भाँति मैं भगवान से सबकुछ माँगता रहता हूँ।

Like a child, I ask for everything.

Guru Arjan Dev ji / Raag Majh / / Guru Granth Sahib ji - Ang 99

ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥

देदे तोटि नाही प्रभ रंगा ॥

Dede toti naahee prbh ranggaa ||

ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ ।

वह मुझे बड़े प्यार से सबकुछ देता रहता है और उसकी दी हुई वस्तुओं में मुझे कोई कमी नहीं आती।

God is Bountiful and Beautiful; He never comes up empty.

Guru Arjan Dev ji / Raag Majh / / Guru Granth Sahib ji - Ang 99

ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥

पैरी पै पै बहुतु मनाई दीन दइआल गोपाला जीउ ॥३॥

Pairee pai pai bahutu manaaee deen daiaal gopaalaa jeeu ||3||

ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥

मैं अपने दीनदयालु गोपाल के चरणों में बारंबार पड़-पड़कर मनाता रहता हूँ॥३॥

Again and again, I fall at His Feet. He is Merciful to the meek, the Sustainer of the World. ||3||

Guru Arjan Dev ji / Raag Majh / / Guru Granth Sahib ji - Ang 99


ਹਉ ਬਲਿਹਾਰੀ ਸਤਿਗੁਰ ਪੂਰੇ ॥

हउ बलिहारी सतिगुर पूरे ॥

Hau balihaaree satigur poore ||

ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ ।

मैं अपने पूर्ण सतिगुरु पर बलिहारी जाता हूँ,

I am a sacrifice to the Perfect True Guru,

Guru Arjan Dev ji / Raag Majh / / Guru Granth Sahib ji - Ang 99

ਜਿਨਿ ਬੰਧਨ ਕਾਟੇ ਸਗਲੇ ਮੇਰੇ ॥

जिनि बंधन काटे सगले मेरे ॥

Jini banddhan kaate sagale mere ||

ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ ।

जिसने मेरे समस्त बन्धन काट दिए हैं।

Who has shattered all my bonds.

Guru Arjan Dev ji / Raag Majh / / Guru Granth Sahib ji - Ang 99

ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥

हिरदै नामु दे निरमल कीए नानक रंगि रसाला जीउ ॥४॥८॥१५॥

Hiradai naamu de niramal keee naanak ranggi rasaalaa jeeu ||4||8||15||

ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥

सतिगुरु ने मेरे हृदय में नाम देकर मुझे निर्मल कर दिया है। हे नानक ! परमेश्वर के प्रेम से मैं अमृत का घर बन गया हूँ॥४॥८॥१५॥

With the Naam, the Name of the Lord, in my heart, I have been purified. O Nanak, His Love has imbued me with nectar. ||4||8||15||

Guru Arjan Dev ji / Raag Majh / / Guru Granth Sahib ji - Ang 99


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Guru Granth Sahib ji - Ang 99

ਲਾਲ ਗੋਪਾਲ ਦਇਆਲ ਰੰਗੀਲੇ ॥

लाल गोपाल दइआल रंगीले ॥

Laal gopaal daiaal ranggeele ||

ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!

हे मेरे प्रियतम प्रभु! तुम सृष्टि के पालनहार, दयालु एवं परम सुखी हो।

O my Love, Sustainer of the World, Merciful, Loving Lord,

Guru Arjan Dev ji / Raag Majh / / Guru Granth Sahib ji - Ang 99

ਗਹਿਰ ਗੰਭੀਰ ਬੇਅੰਤ ਗੋਵਿੰਦੇ ॥

गहिर ग्मभीर बेअंत गोविंदे ॥

Gahir gambbheer beantt govindde ||

ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!

हे मेरे गोविन्द ! तू गहरे सागर की तरह है। तू बड़ा गंभीर स्वभाव वाला एवं अनंत है।

Profoundly Deep, Infinite Lord of the Universe,

Guru Arjan Dev ji / Raag Majh / / Guru Granth Sahib ji - Ang 99

ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥

ऊच अथाह बेअंत सुआमी सिमरि सिमरि हउ जीवां जीउ ॥१॥

Uch athaah beantt suaamee simari simari hau jeevaan jeeu ||1||

ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥

तुम सर्वोच्च, असीम एवं बेअंत हो। हे प्रभु ! मैं तुझे मन-तन से स्मरण करके ही जीवित रहता हूँ॥१॥

Highest of the High, Unfathomable, Infinite Lord and Master: continually remembering You in deep meditation, I live. ||1||

Guru Arjan Dev ji / Raag Majh / / Guru Granth Sahib ji - Ang 99


ਦੁਖ ਭੰਜਨ ਨਿਧਾਨ ਅਮੋਲੇ ॥

दुख भंजन निधान अमोले ॥

Dukh bhanjjan nidhaan amole ||

ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!

हे दुखों के नाशक ! तू अमूल्य गुणों का भण्डार है।

O Destroyer of pain, Priceless Treasure,

Guru Arjan Dev ji / Raag Majh / / Guru Granth Sahib ji - Ang 99

ਨਿਰਭਉ ਨਿਰਵੈਰ ਅਥਾਹ ਅਤੋਲੇ ॥

निरभउ निरवैर अथाह अतोले ॥

Nirabhau niravair athaah atole ||

ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!

तू निर्भय, निर्वेर, असीम एवं अतुलनीय है।

Fearless, free of hate, Unfathomable, Immeasurable,

Guru Arjan Dev ji / Raag Majh / / Guru Granth Sahib ji - Ang 99

ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥

अकाल मूरति अजूनी स्मभौ मन सिमरत ठंढा थीवां जीउ ॥२॥

Akaal moorati ajoonee sambbhau man simarat thanddhaa theevaan jeeu ||2||

ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ । (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥

हे अकालमूर्ति ! तू अयोनि एवं स्वयंभू हैं ,और मन में तेरा सिमरन करने से बड़ी शांति प्राप्त होती है।॥ २ ॥

Of Undying Form, Unborn, Self-illumined: remembering You in meditation, my mind is filled with a deep and profound peace. ||2||

Guru Arjan Dev ji / Raag Majh / / Guru Granth Sahib ji - Ang 99


ਸਦਾ ਸੰਗੀ ਹਰਿ ਰੰਗ ਗੋਪਾਲਾ ॥

सदा संगी हरि रंग गोपाला ॥

Sadaa sanggee hari rangg gopaalaa ||

ਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ ।

भगवान सदैव जीवों के साथ रहता है। वह जगत् का पालनहार एवं आनंद का स्रोत है।

The Joyous Lord, the Sustainer of the World, is my constant Companion.

Guru Arjan Dev ji / Raag Majh / / Guru Granth Sahib ji - Ang 99

ਊਚ ਨੀਚ ਕਰੇ ਪ੍ਰਤਿਪਾਲਾ ॥

ऊच नीच करे प्रतिपाला ॥

Uch neech kare prtipaalaa ||

(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ ।

हमेशा ऊँच-नीच की वह रक्षा करता है।

He cherishes the high and the low.

Guru Arjan Dev ji / Raag Majh / / Guru Granth Sahib ji - Ang 99

ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥

नामु रसाइणु मनु त्रिपताइणु गुरमुखि अम्रितु पीवां जीउ ॥३॥

Naamu rasaai(nn)u manu tripataai(nn)u guramukhi ammmritu peevaan jeeu ||3||

ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ । ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥

अमृत के घर परमेश्वर के नाम से मेरा मन तृप्त हो जाता है। गुरु की दया से मैं नाम रूपी अमृत का पान करता हूँ॥३॥

The Nectar of the Name satisfies my mind. As Gurmukh, I drink in the Ambrosial Nectar. ||3||

Guru Arjan Dev ji / Raag Majh / / Guru Granth Sahib ji - Ang 99


ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥

दुखि सुखि पिआरे तुधु धिआई ॥

Dukhi sukhi piaare tudhu dhiaaee ||

ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ । (ਤੇਰਾ ਹੀ ਧਿਆਨ ਧਰਦਾ ਹਾਂ । )

हे प्रियतम प्रभु ! मैं दुख और सुख में तुझे ही स्मरण करता हूँ।

In suffering and in comfort, I meditate on You, O Beloved.

Guru Arjan Dev ji / Raag Majh / / Guru Granth Sahib ji - Ang 99

ਏਹ ਸੁਮਤਿ ਗੁਰੂ ਤੇ ਪਾਈ ॥

एह सुमति गुरू ते पाई ॥

Eh sumati guroo te paaee ||

ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ ।

यह सुमति मैंने गुरु से प्राप्त की है।

I have obtained this sublime understanding from the Guru.

Guru Arjan Dev ji / Raag Majh / / Guru Granth Sahib ji - Ang 99

ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥

नानक की धर तूंहै ठाकुर हरि रंगि पारि परीवां जीउ ॥४॥९॥१६॥

Naanak kee dhar toonhhai thaakur hari ranggi paari pareevaan jeeu ||4||9||16||

ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ । (ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥

हे ठाकुर जी ! तुम ही नानक का सहारा हो। मैं हरि के प्रेम में मग्न होकर भवसागर से पार हो जाऊँगा ॥४ ॥६॥१६॥

You are Nanak's Support, O my Lord and Master; through Your Love, I swim across to the other side. ||4||9||16||

Guru Arjan Dev ji / Raag Majh / / Guru Granth Sahib ji - Ang 99


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Guru Granth Sahib ji - Ang 99

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥

धंनु सु वेला जितु मै सतिगुरु मिलिआ ॥

Dhannu su velaa jitu mai satiguru miliaa ||

(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ ।

वह समय बड़ा शुभ है, जब मुझे मेरे सतिगुरु मिले।

Blessed is that time when I meet the True Guru.

Guru Arjan Dev ji / Raag Majh / / Guru Granth Sahib ji - Ang 99

ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

सफलु दरसनु नेत्र पेखत तरिआ ॥

Saphalu darasanu netr pekhat tariaa ||

(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ ।

गुरु के दर्शन सफल हो गए हैं, क्योंकि नेत्रों से उनके दर्शन करके मैं भवसागर से पार हो गया हूँ।

Gazing upon the Fruitful Vision of His Darshan, I have been saved.

Guru Arjan Dev ji / Raag Majh / / Guru Granth Sahib ji - Ang 99

ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥

धंनु मूरत चसे पल घड़ीआ धंनि सु ओइ संजोगा जीउ ॥१॥

Dhannu moorat chase pal gha(rr)eeaa dhanni su oi sanjjogaa jeeu ||1||

(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥

वह मुहूर्त, पल और घड़ी एवं संयोग भी शुभ है, जिससे मेरा सतिगुरु से मिलन हुआ है॥ १॥

Blessed are the hours, the minutes and the seconds-blessed is that Union with Him. ||1||

Guru Arjan Dev ji / Raag Majh / / Guru Granth Sahib ji - Ang 99


ਉਦਮੁ ਕਰਤ ਮਨੁ ਨਿਰਮਲੁ ਹੋਆ ॥

उदमु करत मनु निरमलु होआ ॥

Udamu karat manu niramalu hoaa ||

(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ ।

पुरुषार्थ करने से मेरा मन पवित्र हो गया है।

Making the effort, my mind has become pure.

Guru Arjan Dev ji / Raag Majh / / Guru Granth Sahib ji - Ang 99

ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥

हरि मारगि चलत भ्रमु सगला खोइआ ॥

Hari maaragi chalat bhrmu sagalaa khoiaa ||

(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ ।

हरिप्रभु के मार्ग पर चलने से मेरा भृम दूर हो गया है।

Walking on the Lord's Path, my doubts have all been cast out.

Guru Arjan Dev ji / Raag Majh / / Guru Granth Sahib ji - Ang 99

ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥

नामु निधानु सतिगुरू सुणाइआ मिटि गए सगले रोगा जीउ ॥२॥

Naamu nidhaanu satiguroo su(nn)aaiaa miti gae sagale rogaa jeeu ||2||

ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥

सतिगुरु ने मुझे गुणों का भण्डार नाम सुनाया है और नाम सुनकर मेरे तमाम रोग नाश हो गए हैं।॥२॥

The True Guru has inspired me to hear the Treasure of the Naam; all my illness has been dispelled. ||2||

Guru Arjan Dev ji / Raag Majh / / Guru Granth Sahib ji - Ang 99


ਅੰਤਰਿ ਬਾਹਰਿ ਤੇਰੀ ਬਾਣੀ ॥

अंतरि बाहरि तेरी बाणी ॥

Anttari baahari teree baa(nn)ee ||

(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ ।

हे प्रभु ! घर के अन्दर और बाहर मैं तेरी वाणी गाता रहता हूँ।

The Word of Your Bani is inside and outside as well.

Guru Arjan Dev ji / Raag Majh / / Guru Granth Sahib ji - Ang 99

ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥

तुधु आपि कथी तै आपि वखाणी ॥

Tudhu aapi kathee tai aapi vakhaa(nn)ee ||

ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ ।

यह वाणी तूने स्वयं ही उच्चारण की है और स्वयं ही इसका वर्णन किया है।

You Yourself chant it, and You Yourself speak it.

Guru Arjan Dev ji / Raag Majh / / Guru Granth Sahib ji - Ang 99

ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥

गुरि कहिआ सभु एको एको अवरु न कोई होइगा जीउ ॥३॥

Guri kahiaa sabhu eko eko avaru na koee hoigaa jeeu ||3||

(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥

गुरु ने कहा है कि समस्त स्थानों पर एक प्रभु ही है और एक प्रभु ही होगा और प्रभु जैसा जगत् में अन्य कोई नहीं होगा।॥ ३॥

The Guru has said that He is One-All is the One. There shall never be any other. ||3||

Guru Arjan Dev ji / Raag Majh / / Guru Granth Sahib ji - Ang 99


ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥

अम्रित रसु हरि गुर ते पीआ ॥

Ammmrit rasu hari gur te peeaa ||

ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ ।

मैंने हरि-रस रूपी अमृत गुरु से पान किया है।

I drink in the Lord's Ambrosial Essence from the Guru;

Guru Arjan Dev ji / Raag Majh / / Guru Granth Sahib ji - Ang 99

ਹਰਿ ਪੈਨਣੁ ਨਾਮੁ ਭੋਜਨੁ ਥੀਆ ॥

हरि पैनणु नामु भोजनु थीआ ॥

Hari paina(nn)u naamu bhojanu theeaa ||

ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ ।

अब हरि का नाम ही मेरा पहरावा एवं भोजन बन गया है।

The Lord's Name has become my clothing and food.

Guru Arjan Dev ji / Raag Majh / / Guru Granth Sahib ji - Ang 99

ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥

नामि रंग नामि चोज तमासे नाउ नानक कीने भोगा जीउ ॥४॥१०॥१७॥

Naami rangg naami choj tamaase naau naanak keene bhogaa jeeu ||4||10||17||

ਹੇ ਨਾਨਕ! (ਆਖ-) ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥

हे नानक ! नाम में मग्न रहना ही मेरे लिए आनंद, खेल एवं मनोरंजन है और नाम हो पदार्थों का भोग है॥ ४ ॥ १० ॥ १७ ॥

The Name is my delight, the Name is my play and entertainment. O Nanak, I have made the Name my enjoyment. ||4||10||17||

Guru Arjan Dev ji / Raag Majh / / Guru Granth Sahib ji - Ang 99


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Guru Granth Sahib ji - Ang 99

ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥

सगल संतन पहि वसतु इक मांगउ ॥

Sagal santtan pahi vasatu ik maangau ||

(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,

मैं समस्त संतजनों से एक वस्तु ही माँगता हूँ।

I beg of all the Saints: please, give me the merchandise.

Guru Arjan Dev ji / Raag Majh / / Guru Granth Sahib ji - Ang 99

ਕਰਉ ਬਿਨੰਤੀ ਮਾਨੁ ਤਿਆਗਉ ॥

करउ बिनंती मानु तिआगउ ॥

Karau binanttee maanu tiaagau ||

ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ ।

मैं एक प्रार्थना करता हूँ कि मैं अपना अहंकार त्याग दूँ।

I offer my prayers-I have forsaken my pride.

Guru Arjan Dev ji / Raag Majh / / Guru Granth Sahib ji - Ang 99

ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥

वारि वारि जाई लख वरीआ देहु संतन की धूरा जीउ ॥१॥

Vaari vaari jaaee lakh vareeaa dehu santtan kee dhooraa jeeu ||1||

ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥

मैं संतजनों पर लाख-लाख बार कुर्बान जाता हूँ। हे प्रभु ! मुझे संतों की चरण-धूलि प्रदान कीजिए॥१॥

I am a sacrifice, hundreds of thousands of times a sacrifice, and I pray: please, give me the dust of the feet of the Saints. ||1||

Guru Arjan Dev ji / Raag Majh / / Guru Granth Sahib ji - Ang 99


ਤੁਮ ਦਾਤੇ ਤੁਮ ਪੁਰਖ ਬਿਧਾਤੇ ॥

तुम दाते तुम पुरख बिधाते ॥

Tum daate tum purakh bidhaate ||

ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ।

हे प्रभु ! तुम ही जीवों के दाता हो और तुम ही विधाता हो।

You are the Giver, You are the Architect of Destiny.

Guru Arjan Dev ji / Raag Majh / / Guru Granth Sahib ji - Ang 99

ਤੁਮ ਸਮਰਥ ਸਦਾ ਸੁਖਦਾਤੇ ॥

तुम समरथ सदा सुखदाते ॥

Tum samarath sadaa sukhadaate ||

ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ ।

तुम सर्वशक्तिमान हो और तुम ही सदैव सुख देने वाले हो।

You are All-powerful, the Giver of Eternal Peace.

Guru Arjan Dev ji / Raag Majh / / Guru Granth Sahib ji - Ang 99

ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥

सभ को तुम ही ते वरसावै अउसरु करहु हमारा पूरा जीउ ॥२॥

Sabh ko tum hee te varasaavai ausaru karahu hamaaraa pooraa jeeu ||2||

ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥

हे प्रभु ! सभी जीव तुझसे ही मनोकामनाएँ प्राप्त करते हैं। मेरा यह अमूल्य जीवन मेरे लिए तुझ से मिलने का एक सुनहरी अवसर है, अतः मेरा जीवन समय सफल कर दीजिए॥२॥

You bless everyone. Please bring my life to fulfillment. ||2||

Guru Arjan Dev ji / Raag Majh / / Guru Granth Sahib ji - Ang 99


ਦਰਸਨਿ ਤੇਰੈ ਭਵਨ ਪੁਨੀਤਾ ॥

दरसनि तेरै भवन पुनीता ॥

Darasani terai bhavan puneetaa ||

ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ ।

हे प्रभु ! जिन लोगों ने तेरे दर्शन करके अपने शरीर रूपी भवन को पवित्र कर लिया है।

The body-temple is sanctified by the Blessed Vision of Your Darshan,

Guru Arjan Dev ji / Raag Majh / / Guru Granth Sahib ji - Ang 99

ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥

आतम गड़ु बिखमु तिना ही जीता ॥

Aatam ga(rr)u bikhamu tinaa hee jeetaa ||

ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ ।

उन्होंने मन रूपी विषम किले पर विजय प्राप्त की है।

And thus, the impregnable fort of the soul is conquered.

Guru Arjan Dev ji / Raag Majh / / Guru Granth Sahib ji - Ang 99

ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥

तुम दाते तुम पुरख बिधाते तुधु जेवडु अवरु न सूरा जीउ ॥३॥

Tum daate tum purakh bidhaate tudhu jevadu avaru na sooraa jeeu ||3||

ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥

तुम ही जीवों के दाता और तुम ही विधाता हो तथा जगत् में तेरे जैसा अन्य कोई शूरवीर नहीं ॥३॥

You are the Giver, You are the Architect of Destiny. There is no other warrior as great as You. ||3||

Guru Arjan Dev ji / Raag Majh / / Guru Granth Sahib ji - Ang 99Download SGGS PDF Daily Updates ADVERTISE HERE