ANG 981, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥

नानक दासनि दासु कहतु है हम दासन के पनिहारे ॥८॥१॥

Naanak daasani daasu kahatu hai ham daasan ke panihaare ||8||1||

ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ ॥੮॥੧॥

हे नानक ! मैं प्रभु के दासों का दास यह सत्य कहता हूँ कि मैं दासों का पानी भरने वाला हूँ॥ ८॥ १॥

Nanak, the slave of Your slaves, says, I am the water-carrier of Your slaves. ||8||1||

Guru Ramdas ji / Raag Natnarain / Ashtpadiyan / Guru Granth Sahib ji - Ang 981


ਨਟ ਮਹਲਾ ੪ ॥

नट महला ४ ॥

Nat mahalaa 4 ||

नट महला ४॥

Nat, Fourth Mehl:

Guru Ramdas ji / Raag Natnarain / Ashtpadiyan / Guru Granth Sahib ji - Ang 981

ਰਾਮ ਹਮ ਪਾਥਰ ਨਿਰਗੁਨੀਆਰੇ ॥

राम हम पाथर निरगुनीआरे ॥

Raam ham paathar niraguneeaare ||

ਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ ।

हे राम ! हम गुणविहीन मात्र पत्थर ही हैं,

O Lord, I am an unworthy stone.

Guru Ramdas ji / Raag Natnarain / Ashtpadiyan / Guru Granth Sahib ji - Ang 981

ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥

क्रिपा क्रिपा करि गुरू मिलाए हम पाहन सबदि गुर तारे ॥१॥ रहाउ ॥

Kripaa kripaa kari guroo milaae ham paahan sabadi gur taare ||1|| rahaau ||

ਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ । ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥

लेकिन कृपा करके जब तूने गुरु से मिला दिया तो शब्द-गुरु द्वारा हम पत्थर भी संसार-सागर से पार हो गए॥५॥ रहाउ॥

The Merciful Lord, in His Mercy, has led me to meet the Guru; through the Word of the Guru's Shabad, this stone is carried across. ||1|| Pause ||

Guru Ramdas ji / Raag Natnarain / Ashtpadiyan / Guru Granth Sahib ji - Ang 981


ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥

सतिगुर नामु द्रिड़ाए अति मीठा मैलागरु मलगारे ॥

Satigur naamu dri(rr)aae ati meethaa mailaagaru malagaare ||

ਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ ।

सतगुरु ने अत्यंत मीठा हरि-नाम दृढ़ करवाया है, जो चंदन से भी शीतल एवं महकदार है।

The True Guru has implanted within me the exceedingly sweet Naam, the Name of the Lord; it is like the most fragrant sandalwood.

Guru Ramdas ji / Raag Natnarain / Ashtpadiyan / Guru Granth Sahib ji - Ang 981

ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥

नामै सुरति वजी है दह दिसि हरि मुसकी मुसक गंधारे ॥१॥

Naamai surati vajee hai dah disi hari musakee musak ganddhaare ||1||

ਨਾਮ ਦੀ ਬਰਕਤਿ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ ॥੧॥

प्रभु नाम के ध्यान से दस दिशाओं की जानकारी हुई है और हरि के गुणों की सुगन्धि सारे जगत् में फैली हुई है॥ १॥

Through the Name, my awareness extends in the ten directions; the fragrance of the fragrant Lord permeates the air. ||1||

Guru Ramdas ji / Raag Natnarain / Ashtpadiyan / Guru Granth Sahib ji - Ang 981


ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥

तेरी निरगुण कथा कथा है मीठी गुरि नीके बचन समारे ॥

Teree niragu(nn) kathaa kathaa hai meethee guri neeke bachan samaare ||

ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ । ਗੁਰੂ ਦੀ ਰਾਹੀਂ (ਤੇਰੀ ਸਿਫ਼ਤ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ ।

हे प्रभु ! तेरी गुणातीत कथा बड़ी मीठी है, गुरु के सुन्दर वचनों से ही इसका जाप किया है।

Your unlimited sermon is the most sweet sermon; I contemplate the most Sublime Word of the Guru.

Guru Ramdas ji / Raag Natnarain / Ashtpadiyan / Guru Granth Sahib ji - Ang 981

ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥

गावत गावत हरि गुन गाए गुन गावत गुरि निसतारे ॥२॥

Gaavat gaavat hari gun gaae gun gaavat guri nisataare ||2||

ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੨॥

गाते-गाते तेरे ही गुण गाए हैं और गुणगान करते हुए गुरु ने मेरा उद्धार कर दिया है॥ २॥

Singing, singing, I sing the Glorious Praises of the Lord; singing His Glorious Praises, the Guru saves me. ||2||

Guru Ramdas ji / Raag Natnarain / Ashtpadiyan / Guru Granth Sahib ji - Ang 981


ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥

बिबेकु गुरू गुरू समदरसी तिसु मिलीऐ संक उतारे ॥

Bibeku guroo guroo samadarasee tisu mileeai sankk utaare ||

ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ । (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ ।

गुरु विवेकवान् है, गुरु ही समदर्शी है, उससे साक्षात्कार करने से शंका की निवृति हो जाती है।

The Guru is wise and clear; the Guru looks upon all alike. Meeting with Him, doubt and skepticism are removed.

Guru Ramdas ji / Raag Natnarain / Ashtpadiyan / Guru Granth Sahib ji - Ang 981

ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥

सतिगुर मिलिऐ परम पदु पाइआ हउ सतिगुर कै बलिहारे ॥३॥

Satigur miliai param padu paaiaa hau satigur kai balihaare ||3||

ਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ । ਮੈਂ ਗੁਰੂ ਤੋਂ ਸਦਕੇ ਹਾਂ ॥੩॥

सच्चे गुरु से मिलकर मोक्ष प्राप्त हो गया है और मैं सतगुरु पर ही बलिहारी जाता हूँ॥ ३॥

Meeting with the True Guru, I have obtained the supreme status. I am a sacrifice to the True Guru. ||3||

Guru Ramdas ji / Raag Natnarain / Ashtpadiyan / Guru Granth Sahib ji - Ang 981


ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥

पाखंड पाखंड करि करि भरमे लोभु पाखंडु जगि बुरिआरे ॥

Paakhandd paakhandd kari kari bharame lobhu paakhanddu jagi buriaare ||

(ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ । ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ ।

कितने ही जीव अनेक पाखण्ड करते हुए भटकते रहते हैं, जग में लोभ एवं पाखण्ड करना बहुत बुरा है।

Practicing hypocrisy and deception, people wander around in confusion. Greed and hypocrisy are evils in this world.

Guru Ramdas ji / Raag Natnarain / Ashtpadiyan / Guru Granth Sahib ji - Ang 981

ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥

हलति पलति दुखदाई होवहि जमकालु खड़ा सिरि मारे ॥४॥

Halati palati dukhadaaee hovahi jamakaalu kha(rr)aa siri maare ||4||

ਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥

इस तरह लोभी एवं पाखण्डी जीव इहलोक एवं परलोक में बहुत दुखी होते हैं और उन्हें यमराज का दण्ड भोगना पड़ता है।॥ ४॥

In this world and the next, they are miserable; the Messenger of Death hovers over their heads, and strikes them down. ||4||

Guru Ramdas ji / Raag Natnarain / Ashtpadiyan / Guru Granth Sahib ji - Ang 981


ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥

उगवै दिनसु आलु जालु सम्हालै बिखु माइआ के बिसथारे ॥

Ugavai dinasu aalu jaalu samhaalai bikhu maaiaa ke bisathaare ||

(ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ;

जब सूर्योदय होता है तो जीव दुनिया के कार्यों में व्यस्त हो जाते हैं परन्तु ये मिथ्या धंधे विष रूपी माया का विस्तार है।

At the break of day, they take care of their affairs, and the poisonous entanglements of Maya.

Guru Ramdas ji / Raag Natnarain / Ashtpadiyan / Guru Granth Sahib ji - Ang 981

ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥

आई रैनि भइआ सुपनंतरु बिखु सुपनै भी दुख सारे ॥५॥

Aaee raini bhaiaa supananttaru bikhu supanai bhee dukh saare ||5||

(ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ॥੫॥

जब रात्रि होती है तो जीव सपनों में फंस जाते हैं और सपनों में भी माया रूपी विष का दुख भोगते हैं।॥ ५॥

When night falls, they enter the land of dreams, and even in dreams, they take care of their corruptions and pains. ||5||

Guru Ramdas ji / Raag Natnarain / Ashtpadiyan / Guru Granth Sahib ji - Ang 981


ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥

कलरु खेतु लै कूड़ु जमाइआ सभ कूड़ै के खलवारे ॥

Kalaru khetu lai koo(rr)u jamaaiaa sabh koo(rr)ai ke khalavaare ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ । ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ ।

जिस व्यक्ति ने बंजर खेत लेकर उसमें झूठ बोया है, उसके सभी खलिहान झूठ से भरे होते हैं।

Taking a barren field, they plant falsehood; they shall harvest only falsehood.

Guru Ramdas ji / Raag Natnarain / Ashtpadiyan / Guru Granth Sahib ji - Ang 981

ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥

साकत नर सभि भूख भुखाने दरि ठाढे जम जंदारे ॥६॥

Saakat nar sabhi bhookh bhukhaane dari thaadhe jam janddaare ||6||

(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ॥੬॥

पदार्थवादी पुरुष सदा ही भूखे रहते हैं और दण्ड भोगने के लिए निर्दयी यम के द्वार पर खड़े होते हैं।॥ ६॥

The materialistic people shall all remain hungry; the brutal Messenger of Death stands waiting at their door. ||6||

Guru Ramdas ji / Raag Natnarain / Ashtpadiyan / Guru Granth Sahib ji - Ang 981


ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥

मनमुख करजु चड़िआ बिखु भारी उतरै सबदु वीचारे ॥

Manamukh karaju cha(rr)iaa bikhu bhaaree utarai sabadu veechaare ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ ।

स्वेच्छाचारी जीव पर माया रूपी विष का भारी ऋण चढ़ा रहता है, पर यह ऋण शब्द के चिंतन ही उतरता है।

The self-willed manmukh has accumulated a tremendous load of debt in sin; only by contemplating the Word of the Shabad, can this debt be paid off.

Guru Ramdas ji / Raag Natnarain / Ashtpadiyan / Guru Granth Sahib ji - Ang 981

ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥

जितने करज करज के मंगीए करि सेवक पगि लगि वारे ॥७॥

Jitane karaj karaj ke manggeee kari sevak pagi lagi vaare ||7||

(ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ ॥੭॥

जितने भी कर्ज माँगने वाले हैं, परमात्मा ने उन्हें सेवक बनाकर यमदूतों को उनसे कर्ज लेने से रोक दिया है।॥ ७॥

As much debt and as many creditors as there are, the Lord makes them into servants, who fall at his feet. ||7||

Guru Ramdas ji / Raag Natnarain / Ashtpadiyan / Guru Granth Sahib ji - Ang 981


ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥

जगंनाथ सभि जंत्र उपाए नकि खीनी सभ नथहारे ॥

Jagannaath sabhi janttr upaae naki kheenee sabh nathahaare ||

(ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ ।

सभी जीवों को जगत् के मालिक ने पैदा किया है किन्तु उसने उनके नाक में नकेल डाली हुई है।

All the beings which the Lord of the Universe created - He puts the rings through their noses, and leads them all along.

Guru Ramdas ji / Raag Natnarain / Ashtpadiyan / Guru Granth Sahib ji - Ang 981

ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥

नानक प्रभु खिंचै तिव चलीऐ जिउ भावै राम पिआरे ॥८॥२॥

Naanak prbhu khincchai tiv chaleeai jiu bhaavai raam piaare ||8||2||

ਹੇ ਨਾਨਕ! ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ ॥੮॥੨॥

हे नानक ! जैसे प्रिय प्रभु को मंजूर होता है, वह जीवों की नकेल को खींचता है और वैसे ही वे चलते हैं अर्थात् परमात्मा की इच्छानुसार ही जीवों का जीवन चलता है॥८॥२॥

O Nanak, as God drives us on, so do we follow; it is all the Will of the Beloved Lord. ||8||2||

Guru Ramdas ji / Raag Natnarain / Ashtpadiyan / Guru Granth Sahib ji - Ang 981


ਨਟ ਮਹਲਾ ੪ ॥

नट महला ४ ॥

Nat mahalaa 4 ||

नट महला ४॥

Nat, Fourth Mehl:

Guru Ramdas ji / Raag Natnarain / Ashtpadiyan / Guru Granth Sahib ji - Ang 981

ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥

राम हरि अम्रित सरि नावारे ॥

Raam hari ammmrit sari naavaare ||

ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ,

हरि-नामामृत के सरोवर में ही स्नान करो।

The Lord has bathed me in the pool of Ambrosial Nectar.

Guru Ramdas ji / Raag Natnarain / Ashtpadiyan / Guru Granth Sahib ji - Ang 981

ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥

सतिगुरि गिआनु मजनु है नीको मिलि कलमल पाप उतारे ॥१॥ रहाउ ॥

Satiguri giaanu majanu hai neeko mili kalamal paap utaare ||1|| rahaau ||

(ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ । (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ ॥੧॥ ਰਹਾਉ ॥

सतगुरु का ज्ञान ऐसा पावन स्नान है, जिससे सब पापों की मैल उतर जाती है। १॥ रहाउ॥

The spiritual wisdom of the True Guru is the most excellent cleansing bath; bathing in it, all the filthy sins are washed away. ||1|| Pause ||

Guru Ramdas ji / Raag Natnarain / Ashtpadiyan / Guru Granth Sahib ji - Ang 981


ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥

संगति का गुनु बहुतु अधिकाई पड़ि सूआ गनक उधारे ॥

Sanggati kaa gunu bahutu adhikaaee pa(rr)i sooaa ganak udhaare ||

ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ 'ਰਾਮ ਨਾਮ') ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ ।

अच्छी संगति का गुण बड़ा लाभदायक है, गणिका से राम नाम पढ़कर तोते ने उसका उद्धार कर दिया था। चूंकि तोता हर वक्त राम-राम बोलता रहता था और गणिका सुनती रहती थी।

The virtues of the Sangat, the Holy Congregation, are so very great. Even the prostitute was saved, by teaching the parrot to speak the Lord's Name.

Guru Ramdas ji / Raag Natnarain / Ashtpadiyan / Guru Granth Sahib ji - Ang 981

ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥

परस नपरस भए कुबिजा कउ लै बैकुंठि सिधारे ॥१॥

Paras naparas bhae kubijaa kau lai baikuntthi sidhaare ||1||

ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ ॥੧॥

जब राजा कंस की मालिन कुविजा को श्रीकृष्ण के चरण-स्पर्श प्राप्त हुए तो उसका भी कल्याण हुआ और वह वैकुण्ठ सिधार गई॥ १॥

Krishna was pleased, and so he touched the hunch-back Kubija, and she was transported to the heavens. ||1||

Guru Ramdas ji / Raag Natnarain / Ashtpadiyan / Guru Granth Sahib ji - Ang 981


ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥

अजामल प्रीति पुत्र प्रति कीनी करि नाराइण बोलारे ॥

Ajaamal preeti putr prti keenee kari naaraai(nn) bolaare ||

ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ । ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ) ।

अजामल ब्राह्मण ने अपने सबसे छोटे पुत्र नारायण से प्रीति की थी और अन्तिम समय उसने नारायण कहकर बुलाया।

Ajaamal loved his son Naaraayan, and called out his name.

Guru Ramdas ji / Raag Natnarain / Ashtpadiyan / Guru Granth Sahib ji - Ang 981

ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥

मेरे ठाकुर कै मनि भाइ भावनी जमकंकर मारि बिदारे ॥२॥

Mere thaakur kai mani bhaai bhaavanee jamakankkar maari bidaare ||2||

ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ ॥੨॥

मेरे ठाकुर जी के मन में उसकी श्रद्धा बड़ी प्यारी लगी और यमदूतों को मार भगाया॥ २॥

His loving devotion pleased my Lord and Master, who struck down and drove off the Messengers of Death. ||2||

Guru Ramdas ji / Raag Natnarain / Ashtpadiyan / Guru Granth Sahib ji - Ang 981


ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥

मानुखु कथै कथि लोक सुनावै जो बोलै सो न बीचारे ॥

Maanukhu kathai kathi lok sunaavai jo bolai so na beechaare ||

ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ ।

मनुष्य बड़ी-बड़ी बातें करता हुआ लोगों को सुनाता है लेकिन जो वह बोलता है, उस पर खुद विचार नहीं करता।

The mortal speaks and by speaking, makes the people listen; but he does not reflect upon what he himself says.

Guru Ramdas ji / Raag Natnarain / Ashtpadiyan / Guru Granth Sahib ji - Ang 981

ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥

सतसंगति मिलै त दिड़ता आवै हरि राम नामि निसतारे ॥३॥

Satasanggati milai ta di(rr)ataa aavai hari raam naami nisataare ||3||

ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੩॥

जब उसे सत्संगति मिल जाती है तो उसके मन में आस्था पैदा हो जाती है एवं राम-नाम द्वारा उसकी मुक्ति हो जाती है॥ ३॥

But when he joins the Sat Sangat, the True Congregation, he is confirmed in his faith, and he is saved by the Name of the Lord. ||3||

Guru Ramdas ji / Raag Natnarain / Ashtpadiyan / Guru Granth Sahib ji - Ang 981


ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥

जब लगु जीउ पिंडु है साबतु तब लगि किछु न समारे ॥

Jab lagu jeeu pinddu hai saabatu tab lagi kichhu na samaare ||

ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ,

जब तक स्वस्थ शरीर में प्राण हैं, तब तक वह बिल्कुल भी भगवान को याद नहीं करता।

As long as his soul and body are healthy and strong, he does not remember the Lord at all.

Guru Ramdas ji / Raag Natnarain / Ashtpadiyan / Guru Granth Sahib ji - Ang 981

ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥

जब घर मंदरि आगि लगानी कढि कूपु कढै पनिहारे ॥४॥

Jab ghar manddari aagi lagaanee kadhi koopu kadhai panihaare ||4||

(ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ॥੪॥

जब उसके घर मन्दिर में आग लगती है तो वह कूप खोदकर आग बुझाने के लिए पानी निकालता है अर्थात् जब कोई भारी मुसीबत आती है तो ही वह भगवान को स्मरण करता है॥ ४॥

But when his home and mansion catch fire, then, he wants to dig the well to draw water. ||4||

Guru Ramdas ji / Raag Natnarain / Ashtpadiyan / Guru Granth Sahib ji - Ang 981


ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥

साकत सिउ मन मेलु न करीअहु जिनि हरि हरि नामु बिसारे ॥

Saakat siu man melu na kareeahu jini hari hari naamu bisaare ||

ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ,

हे मन ! शाक्त आदमी से कभी मेल-मिलाप मत करो, जिसने हरि-नाम हो भुला दिया है।

O mind, do not join with the faithless cynic, who has forgotten the Name of the Lord, Har, Har.

Guru Ramdas ji / Raag Natnarain / Ashtpadiyan / Guru Granth Sahib ji - Ang 981

ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥

साकत बचन बिछूआ जिउ डसीऐ तजि साकत परै परारे ॥५॥

Saakat bachan bichhooaa jiu daseeai taji saakat parai paraare ||5||

ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ । ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ॥੫॥

शाक्त आदमी के वचन इतने कड़वे होते हैं जैसे बेिच्छु डंक मारता है, इसलिए शाक्त का संग छोड़कर परे हट जाना चाहिए॥ ५॥

The word of the faithless cynic stings like a scorpion; leave the faithless cynic far, far behind. ||5||

Guru Ramdas ji / Raag Natnarain / Ashtpadiyan / Guru Granth Sahib ji - Ang 981



Download SGGS PDF Daily Updates ADVERTISE HERE