ANG 967, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥

लंगरु चलै गुर सबदि हरि तोटि न आवी खटीऐ ॥

Langgaru chalai gur sabadi hari toti na aavee khateeai ||

(ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ ।

संगत के लिए गुरु के शब्द द्वारा लंगर चलता रहता है परन्तु उसमें कोई कमी नहीं आती।

The Langar - the Kitchen of the Guru's Shabad has been opened, and its supplies never run short.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥

खरचे दिति खसम दी आप खहदी खैरि दबटीऐ ॥

Kharache diti khasamm dee aap khahadee khairi dabateeai ||

(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ ।

अपने मालिक की दी हुई भी सेवन करते रहते हैं और याचकों को भरपूर भिक्षा-दान देते रहते हैं।

Whatever His Master gave, He spent; He distributed it all to be eaten.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥

होवै सिफति खसम दी नूरु अरसहु कुरसहु झटीऐ ॥

Hovai siphati khasamm dee nooru arasahu kurasahu jhateeai ||

(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ ।

जिस वक्त गुरु अंगद देव जी के दरबार में ईश्वर का स्तुतिगान किया जाता है, उस वक्त वैकुण्ठ एवं देवलोक से भी नूर बरसता है।

The Praises of the Master were sung, and the Divine Light descended from the heavens to the earth.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥

तुधु डिठे सचे पातिसाह मलु जनम जनम दी कटीऐ ॥

Tudhu dithe sache paatisaah malu janam janam dee kateeai ||

ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ ।

हे सच्चे पातशाह गुरु जी ! तेरे दर्शन करके जन्म-जन्मांतर की पापों की मैल भी कट जाती है।

Gazing upon You, O True King, the filth of countless past lives is washed away.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥

सचु जि गुरि फुरमाइआ किउ एदू बोलहु हटीऐ ॥

Sachu ji guri phuramaaiaa kiu edoo bolahu hateeai ||

(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ;

गुरु के शिष्य कहते है केि गुरु नानक देव जी ने गुरु अंगद देव जी को गुरुयाई देने का सच्चा हुक्म किया है, अतः हम उस हुक्म की अवहेलना कैसे कर सकते है?"

The Guru gave the True Command; why should we hesitate to proclaim this?

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥

पुत्री कउलु न पालिओ करि पीरहु कंन्ह मुरटीऐ ॥

Putree kaulu na paalio kari peerahu kannh murateeai ||

(ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ ।

गुरु नानक देव जी के पुत्रो ने उनके हुक्म का पालन नहीं नहीं किया कि वे गुरु अंगद देव जी को अपना गुरु-पीर मानें, अपितु वे तो उनसे विमुख हो गए।

His sons did not obey His Word; they turned their backs on Him as Guru.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਦਿਲਿ ਖੋਟੈ ਆਕੀ ਫਿਰਨੑਿ ਬੰਨੑਿ ਭਾਰੁ ਉਚਾਇਨੑਿ ਛਟੀਐ ॥

दिलि खोटै आकी फिरन्हि बंन्हि भारु उचाइन्हि छटीऐ ॥

Dili khotai aakee phiranhi bannhi bhaaru uchaainhi chhateeai ||

ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ ।

खोटे दिलों वाले होने के कारण वे हुक्म मानने से विद्रोही होकर फिरते हैं और पापों का भार उठाकर घूमते रहते हैं।

These evil-hearted ones became rebellious; they carry loads of sin on their backs.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥

जिनि आखी सोई करे जिनि कीती तिनै थटीऐ ॥

Jini aakhee soee kare jini keetee tinai thateeai ||

ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ ।

जिस गुरु नानक ने जो बात कही, गुरु अंगद देव जी ने वही बात कर दी। गुरु अंगद देव जी ने गुरु नानक के हुक्म का पालन किया है, इसलिए उन्हें गुरु स्थापित किया गया।

Whatever the Guru said, Lehna did, and so he was installed on the throne.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਕਉਣੁ ਹਾਰੇ ਕਿਨਿ ਉਵਟੀਐ ॥੨॥

कउणु हारे किनि उवटीऐ ॥२॥

Kau(nn)u haare kini uvateeai ||2||

(ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥

देख लो, हुक्म मानने की इस खेल में (भाई लहणा एवं गुरु पुत्रों में) कौन बाजी हार गया है और कौन जीत गया है॥ २॥

Who has lost, and who has won? ||2||

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥

जिनि कीती सो मंनणा को सालु जिवाहे साली ॥

Jini keetee so manna(nn)aa ko saalu jivaahe saalee ||

ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ । (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ । ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ) ।

जिस (भाई लहणा) ने हुक्म का पालन किया, वही गुरु रूप में पूज्य हो गया। चावल और भूसी इन दोनों में कौन उत्तम है अर्थात् भाई लहणा एवं गुरु-पुत्रों में कौन श्रेष्ठ है?"

He who did the work, is accepted as Guru; so which is better - the thistle or the rice?

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥

धरम राइ है देवता लै गला करे दलाली ॥

Dharam raai hai devataa lai galaa kare dalaalee ||

ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ ।

धर्मराज रूपी देवता दोनों तरफ के गुण देखकर ही फैसला करता है।

The Righteous Judge of Dharma considered the arguments and made the decision.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥

सतिगुरु आखै सचा करे सा बात होवै दरहाली ॥

Satiguru aakhai sachaa kare saa baat hovai darahaalee ||

(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ ।

गुरु अंगद सर्वश्रेष्ठ हैं और अपने सेवकों की बातें सुनकर उन्हें प्रभु से मिलाने की मध्यस्थता करते हैं।

Whatever the True Guru says, the True Lord does; it comes to pass instantaneously.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥

गुर अंगद दी दोही फिरी सचु करतै बंधि बहाली ॥

Gur anggad dee dohee phiree sachu karatai banddhi bahaalee ||

ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ ।

सच्चा परमेश्वर वही करता है वचन सतगुरु अंगद देव जी कहते हैं और उनकी कही हुई बात तुरंत ही पूरी हो जाती है। अंगद देव जी की गुरुगद्दी की घोषणा हो गई तो सच्चे परमात्मा ने स्वयं ही गुरुयाई की पुष्टि दी।

Guru Angad was proclaimed, and the True Creator confirmed it.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

नानकु काइआ पलटु करि मलि तखतु बैठा सै डाली ॥

Naanaku kaaiaa palatu kari mali takhatu baithaa sai daalee ||

ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ) ।

गुरु नानक देव जी अपनी काया पलट कर स्वयं ही गुरु-सिंहासन पर विराजमान हुए हैं उनके सैकड़ों ही सिक्ख हैं।

Nanak merely changed his body; He still sits on the throne, with hundreds of branches reaching out.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥

दरु सेवे उमति खड़ी मसकलै होइ जंगाली ॥

Daru seve umati kha(rr)ee masakalai hoi janggaalee ||

ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ ।

गुरु अंगद देव जी की सिक्ख संगत उनके द्वार पर खड़ी स्तुति करती रहती है और संगत का मन पापों से यों पवित्र हो रहा है जैसे जंगाली हुई धातु जी को अपने मालिक (गुरु नानक) के द्वार उनके मुँह पर लाली आ जाती है।

Standing at His door, His followers serve Him; by this service, their rust is scraped off.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥

दरि दरवेसु खसम दै नाइ सचै बाणी लाली ॥

Dari daravesu khasamm dai naai sachai baa(nn)ee laalee ||

(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ । ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ ।

दरवेश गुरु अंगद देव जी को अपने मालिक (गुरु नानक ) के द्वार से सत्य की देंन प्राप्त हुई है और वाणी गाने से उनके मुँह पर लाली आ जाती है।

He is the Dervish - the Saint, at the door of His Lord and Master; He loves the True Name, and the Bani of the Guru's Word.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥

बलवंड खीवी नेक जन जिसु बहुती छाउ पत्राली ॥

Balavandd kheevee nek jan jisu bahutee chhaau patraalee ||

ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ) ।

बलवंड कहता है की गुरु अंगद देव जी की पत्नी माता खीवी जी बहुत भली स्त्री है जिनकी छाँव पत्राली की तरह घनी है अर्थात उनके पास बैठने से सबको बहुत सुख और शांति मिलती है।

Balwand says that Khivi, the Guru's wife, is a noble woman, who gives soothing, leafy shade to all.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥

लंगरि दउलति वंडीऐ रसु अम्रितु खीरि घिआली ॥

Langgari daulati vanddeeai rasu ammmritu kheeri ghiaalee ||

(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ ।

माता जी की निगरानी में गुरु के लंगर में घृतयुक्त खीर वितरित की जाती है, जिसका स्वाद अमृत समान मीठा है।

She distributes the bounty of the Guru's Langar; the kheer - the rice pudding and ghee, is like sweet ambrosia.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥

गुरसिखा के मुख उजले मनमुख थीए पराली ॥

Gurasikhaa ke mukh ujale manamukh theee paraalee ||

(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ ।

यहाँ गुरु के शिष्यों के मुख सदा उज्ज्वल रहते हैं किन्तु मनमुख जल भून गए हैं और उनकी कोई पूछ नहीं होती।

The faces of the Guru's Sikhs are radiant and bright; the self-willed manmukhs are pale, like straw.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥

पए कबूलु खसम नालि जां घाल मरदी घाली ॥

Pae kaboolu khasamm naali jaan ghaal maradee ghaalee ||

ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ ।

गुरु अंगद देव ने जब शूरवीरों वाली साधना की तो ही वे अपने मालिक को स्वीकार हुए।

The Master gave His approval, when Angad exerted Himself heroically.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥

माता खीवी सहु सोइ जिनि गोइ उठाली ॥३॥

Maataa kheevee sahu soi jini goi uthaalee ||3||

ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ ॥੩॥

माता खीवी जी के पतेि गुरु अंगद देव जी ऐसे शूरवीर हैं, जिन्होंने सारी पृथ्वी का भार अपने सिर पर उठा लिया है॥ ३॥

Such is the Husband of mother Khivi; He sustains the world. ||3||

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥

होरिंओ गंग वहाईऐ दुनिआई आखै कि किओनु ॥

Horino gangg vahaaeeai duniaaee aakhai ki kionu ||

ਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ । ਇਹ ਉਸ ਨੇ ਕੀਹ ਕੀਤਾ ਹੈ?

दुनिया कहती है कि गुरु नानक देव जी ने भला यह क्या किया है (अपने सेवक भाई लहणा को गुरुगद्दी देकर तो) उन्होंने गंगा अन्य ही दिशा बहा दी है।

It is as if the Guru made the Ganges flow in the opposite direction, and the world wonders: what has he done?

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥

नानक ईसरि जगनाथि उचहदी वैणु विरिकिओनु ॥

Naanak eesari jaganaathi uchahadee vai(nn)u virikionu ||

ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ।

जगन्नाथ, ईश्वर रूप गुरु नानक देव जी ने (अपने शिष्य को गुरु बनाकर) बहुत ऊँची बात कर दी है।

Nanak, the Lord, the Lord of the World, spoke the words out loud.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥

माधाणा परबतु करि नेत्रि बासकु सबदि रिड़किओनु ॥

Maadhaa(nn)aa parabatu kari netri baasaku sabadi ri(rr)akionu ||

ਉਸ (ਗੁਰੂ ਨਾਨਕ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ, 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ)

उन्होंने अपने ध्यान को विध्याचल पर्वत रूपी मथनी और मन को वासुकि नाग रूपी रस्सी बनाकर शब्द रूपी क्षीर सागर का मंथन किया है,

Making the mountain his churning stick, and the snake-king his churning string, He has churned the Word of the Shabad.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥

चउदह रतन निकालिअनु करि आवा गउणु चिलकिओनु ॥

Chaudah ratan nikaalianu kari aavaa gau(nn)u chilakionu ||

ਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ ।

जिससे चौदह रत्न रूपी सरीखे चौदह गुण निकाल लिए हैं और इनके द्वारा जन्म-मरण के चक्र वाले जगत् को चमका दिया है।

From it, He extracted the fourteen jewels, and illuminated the world.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥

कुदरति अहि वेखालीअनु जिणि ऐवड पिड ठिणकिओनु ॥

Kudarati ahi vekhaaleeanu ji(nn)i aivad pid thi(nn)akionu ||

ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ,

गुरु नानक देव जी ने भाई लहणा जी के शरीर को ठोक बजाकर देखा एवं उन्हें परखकर सिक्ख संगत को यह करिश्मा दिखा दिया है कि वही गुरुगद्दी का हकदार है।

He revealed such creative power, and touched such greatness.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥

लहणे धरिओनु छत्रु सिरि असमानि किआड़ा छिकिओनु ॥

Laha(nn)e dharionu chhatru siri asamaani kiaa(rr)aa chhikionu ||

(ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ ।

इस प्रकार भाई लहणा जी के सिर पर गुरुयाई का छत्र धर दिया और उनकी कीर्ति का चंदोआ आसमान तक तान दिया।

He raised the royal canopy to wave over the head of Lehna, and raised His glory to the skies.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

जोति समाणी जोति माहि आपु आपै सेती मिकिओनु ॥

Joti samaa(nn)ee joti maahi aapu aapai setee mikionu ||

(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ ।

तत्पश्चात् उनकी ज्योति भाई लहणा (गुरु अंगद देव) की ज्योति में समा गई और गुरु नानक ने स्वयं ही अपने स्वरूप को गुरु अंगद के स्वरूप में मिला दिया।

His Light merged into the Light, and He blended Him into Himself.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥

सिखां पुत्रां घोखि कै सभ उमति वेखहु जि किओनु ॥

Sikhaan putraan ghokhi kai sabh umati vekhahu ji kionu ||

ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ-

गुरु नानक देव जी ने अपने सिक्खों एवं पुत्रों को भलीभांति परखकर जो कुछ किया है, सारी संगत ने उसे देख लिया है।

Guru Nanak tested His Sikhs and His sons, and everyone saw what happened.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥

जां सुधोसु तां लहणा टिकिओनु ॥४॥

Jaan sudhosu taan laha(nn)aa tikionu ||4||

ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥

जब भाई लहणा पवित्र-पावन हो गया तो ही उन्हें गुरु-गद्दी पर विराजमान करके गुरु नियुक्त किया गया॥ ४॥

When Lehna alone was found to be pure, then He was set on the throne. ||4||

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥

फेरि वसाइआ फेरुआणि सतिगुरि खाडूरु ॥

Pheri vasaaiaa pheruaa(nn)i satiguri khaadooru ||

ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ) ।

फिर भाई फेरू जी के पुत्र सतिगुरु अंगद देव जी ने करतारपुर से आकर खडूर नगर बसा दिया।

Then, the True Guru, the son of Pheru, came to dwell at Khadoor.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥

जपु तपु संजमु नालि तुधु होरु मुचु गरूरु ॥

Japu tapu sanjjamu naali tudhu horu muchu garooru ||

(ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ ।

हे गुरु अंगद ! जप, तप एवं संयम तेरे साथ रहता है, परन्तु अन्य जगत् के साथ घमण्ड बसता है।

Meditation, austerities and self-discipline rest with You, while the others are filled with excessive pride.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥

लबु विणाहे माणसा जिउ पाणी बूरु ॥

Labu vi(nn)aahe maa(nn)asaa jiu paa(nn)ee booru ||

ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,

जैसे बूर पानी को खराब कर देता है, वैसे ही लोभ ने मनुष्य को बर्बाद कर दिया है।

Greed ruins mankind, like the green algae in the water.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥

वर्हिऐ दरगह गुरू की कुदरती नूरु ॥

Varhiai daragah guroo kee kudaratee nooru ||

(ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ ('ਨਾਮ' ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ ।

गुरु अंगद देव जी के दरबार में कुदरती नूर बरसता है।

In the Guru's Court, the Divine Light shines in its creative power.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥

जितु सु हाथ न लभई तूं ओहु ठरूरु ॥

Jitu su haath na labhaee toonn ohu tharooru ||

ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ ।

हे गुरु ! तू शान्ति का वह स्रोत है, जिसकी गहराई को कोई भी समझ नहीं सकता।

You are the cooling peace, whose depth cannot be found.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥

नउ निधि नामु निधानु है तुधु विचि भरपूरु ॥

Nau nidhi naamu nidhaanu hai tudhu vichi bharapooru ||

ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ ।

तेरे हृदय में नवनिधि वाला नाम रूपी कोष भरा हुआ है।

You are overflowing with the nine treasures, and the treasure of the Naam, the Name of the Lord.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥

निंदा तेरी जो करे सो वंञै चूरु ॥

Ninddaa teree jo kare so van(ny)ai chooru ||

(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ) ।

जो तेरी निंदा करता है, वह चूर-चूर होकर नष्ट हो जाता है।

Whoever slanders You will be totally ruined and destroyed.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥

नेड़ै दिसै मात लोक तुधु सुझै दूरु ॥

Ne(rr)ai disai maat lok tudhu sujhai dooru ||

ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ ।

लोगों को तो निकट का मृत्युलोक ही नजर आता है परन्तु तुझे तो दूर का परलोक भी सूझता है।

People of the world can see only what is near at hand, but You can see far beyond.

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥

फेरि वसाइआ फेरुआणि सतिगुरि खाडूरु ॥५॥

Pheri vasaaiaa pheruaa(nn)i satiguri khaadooru ||5||

ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥

फिर भाई फेरू जी के पुत्र गुरु अंगद देव जी ने करतारपुर से आकर खडूर नगर बसा दिया॥ ५॥

Then the True Guru, the son of Pheru, came to dwell at Khadoor. ||5||

Rai Balwand / Satte Dumi / Raag Ramkali / Ramkali ki vaar (Balwand Satte) / Guru Granth Sahib ji - Ang 967Download SGGS PDF Daily Updates ADVERTISE HERE