ANG 961, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥

अम्रित बाणी सतिगुर पूरे की जिसु किरपालु होवै तिसु रिदै वसेहा ॥

Ammmrit baa(nn)ee satigur poore kee jisu kirapaalu hovai tisu ridai vasehaa ||

ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ ।

पूर्ण सतगुरु की वाणी अमृतमय है, परन्तु यह उसके हृदय में ही बसती है, जिस पर वह कृपालु हो जाता है।

The Word of the Perfect True Guru's Bani is Ambrosial Nectar; it dwells in the heart of one who is blessed by the Guru's Mercy.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥

आवण जाणा तिस का कटीऐ सदा सदा सुखु होहा ॥२॥

Aava(nn) jaa(nn)aa tis kaa kateeai sadaa sadaa sukhu hohaa ||2||

ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥

गुरु उसका जन्म-मरण का चक्र काट देता है और उसे सदैव सुख मिलता रहता है। २।

His coming and going in reincarnation is ended; forever and ever, he is at peace. ||2||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥

जो तुधु भाणा जंतु सो तुधु बुझई ॥

Jo tudhu bhaa(nn)aa janttu so tudhu bujhaee ||

ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ ।

हे परमेश्वर ! जो जीव तुझे भाता है, वही तुझे बूझता है।

He alone understands You, Lord, with whom You are pleased.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥

जो तुधु भाणा जंतु सु दरगह सिझई ॥

Jo tudhu bhaa(nn)aa janttu su daragah sijhaee ||

ਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ ।

जो जीव तुझे प्रिय होता है, वही तेरे दरबार में सफल होता है।

He alone is approved in the Court of the Lord, with whom You are pleased.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥

जिस नो तेरी नदरि हउमै तिसु गई ॥

Jis no teree nadari haumai tisu gaee ||

ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ ।

जिस पर तेरी करुणा-दृष्टि हुई है, उसका अभिमान दूर हो गया है।

Egotism is eradicated, when You bestow Your Grace.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥

जिस नो तू संतुसटु कलमल तिसु खई ॥

Jis no too santtusatu kalamal tisu khaee ||

ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ ।

जिस पर तू प्रसन्न हुआ है, उसके सभी पाप-विकार नाश हो गए हैं।

Sins are erased, when You are thoroughly pleased.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥

जिस कै सुआमी वलि निरभउ सो भई ॥

Jis kai suaamee vali nirabhau so bhaee ||

ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ ।

जगत् का स्वामी जिसके पक्ष में हुआ है, वह निडर हो गया है।

One who has the Lord Master on his side, becomes fearless.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥

जिस नो तू किरपालु सचा सो थिअई ॥

Jis no too kirapaalu sachaa so thiaee ||

ਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ ।

जिस पर तू कृपालु हो गया है, वह सत्यवादी बन गया है।

One who is blessed with Your Mercy, becomes truthful.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥

जिस नो तेरी मइआ न पोहै अगनई ॥

Jis no teree maiaa na pohai aganaee ||

ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ ।

जिस पर तेरी मेहर हो जाती है, उसे तृष्णाग्नि भी स्पर्श नहीं करती।

One who is blessed with Your Kindness, is not touched by fire.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥

तिस नो सदा दइआलु जिनि गुर ते मति लई ॥७॥

Tis no sadaa daiaalu jini gur te mati laee ||7||

ਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥

जिस व्यक्ति ने गुरु से मति ली है, उस पर तू सदा ही दयालु रहता है।७॥

You are forever Merciful to those who are receptive to the Guru's Teachings. ||7||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥

करि किरपा किरपाल आपे बखसि लै ॥

Kari kirapaa kirapaal aape bakhasi lai ||

ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ,

हे कृपानिधान ! कृपा करके मेरा कल्याण कर दे।

Please grant Your Grace, O Merciful Lord; please forgive me.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥

सदा सदा जपी तेरा नामु सतिगुर पाइ पै ॥

Sadaa sadaa japee teraa naamu satigur paai pai ||

ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ ।

सतगुरु के चरणों में पड़कर में सर्वदा तेरा नाम जपता हूँ।

Forever and ever, I chant Your Name; I fall at the feet of the True Guru.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥

मन तन अंतरि वसु दूखा नासु होइ ॥

Man tan anttari vasu dookhaa naasu hoi ||

(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ ।

मेरे मन-तन में अवस्थित हो जाओ ताकि दुखों का नाश हो जाए।

Please, dwell within my mind and body, and end my sufferings.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥

हथ देइ आपि रखु विआपै भउ न कोइ ॥

Hath dei aapi rakhu viaapai bhau na koi ||

ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ ।

अपना हाथ देकर मेरी रक्षा करो, ताकि किसी प्रकार का भय प्रभावित न करे।

Please give me Your hand, and save me, that fear may not afflict me.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥

गुण गावा दिनु रैणि एतै कमि लाइ ॥

Gu(nn) gaavaa dinu rai(nn)i etai kammi laai ||

(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ ।

मैं दिन-रात तेरा यशोगान करता रहूँ, इसलिए मुझे इसी काम में लगाकर रखो।

May I sing Your Glorious Praises day and night; please commit me to this task.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥

संत जना कै संगि हउमै रोगु जाइ ॥

Santt janaa kai sanggi haumai rogu jaai ||

ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ ।

संतजनों की संगति करने से अहंकार का रोग दूर हो जाता है।

Associating with the humble Saints, the disease of egotism is eradicated.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥

सरब निरंतरि खसमु एको रवि रहिआ ॥

Sarab niranttari khasamu eko ravi rahiaa ||

(ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ,

सब जीवों में एक परमेश्वर ही व्याप्त है।

The One Lord and Master is all-pervading, permeating everywhere.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥

गुर परसादी सचु सचो सचु लहिआ ॥

Gur parasaadee sachu sacho sachu lahiaa ||

ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ ।

गुरु की कृपा से ही सत्य की प्राप्ति होती है और मैंने भी उस परमसत्य को पा लिया है।

By Guru's Grace, I have truly found the Truest of the True.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥

दइआ करहु दइआल अपणी सिफति देहु ॥

Daiaa karahu daiaal apa(nn)ee siphati dehu ||

ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ ।

हे दीनदयाल ! दया करो और अपनी स्तुति का दान दीजिए।

Please bless me with Your Kindness, O Kind Lord, and bless me with Your Praises.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥

दरसनु देखि निहाल नानक प्रीति एह ॥१॥

Darasanu dekhi nihaal naanak preeti eh ||1||

(ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ॥੧॥

हे नानक ! भगवान से हमारी यही प्रीति है कि उसके दर्शन करके आनंदित हो गया हूँ॥ १॥

Gazing upon the Blessed Vision of Your Darshan, I am in ecstasy; this is what Nanak loves. ||1||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥

एको जपीऐ मनै माहि इकस की सरणाइ ॥

Eko japeeai manai maahi ikas kee sara(nn)aai ||

ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ ।

मन में एक ईश्वर को ही जपते रहना चाहिए और एक उसकी ही शरण लेनी चाहिए।

Meditate on the One Lord within your mind, and enter the Sanctuary of the One Lord alone.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥

इकसु सिउ करि पिरहड़ी दूजी नाही जाइ ॥

Ikasu siu kari piraha(rr)ee doojee naahee jaai ||

ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ।

एक उससे ही प्रेम करो, उसके अतिरिक्त अन्य कोई प्रेम का स्थान नहीं है।

Be in love with the One Lord; there is no other at all.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥

इको दाता मंगीऐ सभु किछु पलै पाइ ॥

Iko daataa manggeeai sabhu kichhu palai paai ||

ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ ।

एक दाता से ही माँगना चाहिए, उससे सबकुछ मिल जाता है।

Beg from the One Lord, the Great Giver, and you will be blessed with everything.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥

मनि तनि सासि गिरासि प्रभु इको इकु धिआइ ॥

Mani tani saasi giraasi prbhu iko iku dhiaai ||

ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ ।

अपने मन एवं तन, जीवन की हरेक साँस एवं भोजन का ग्रास लेते समय एक प्रभु का ही ध्यान करो।

In your mind and body, with each breath and morsel of food, meditate on the One and only Lord God.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥

अम्रितु नामु निधानु सचु गुरमुखि पाइआ जाइ ॥

Ammmritu naamu nidhaanu sachu guramukhi paaiaa jaai ||

ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ ।

सच्चे परमेश्वर का नामामृत ही सच्चा कोष है जो गुरु की सहायता से मिलता है।

The Gurmukh obtains the true treasure, the Ambrosial Naam, the Name of the Lord.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥

वडभागी ते संत जन जिन मनि वुठा आइ ॥

Vadabhaagee te santt jan jin mani vuthaa aai ||

ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ ।

वे संतजन बड़े खुशकिस्मत हैं, जिनके मन में भगवान बस गया है।

Very fortunate are those humble Saints, within whose minds the Lord has come to abide.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥

जलि थलि महीअलि रवि रहिआ दूजा कोई नाहि ॥

Jali thali maheeali ravi rahiaa doojaa koee naahi ||

ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ ।

समुद्र, पृथ्वी एवं नभ में एक परमात्मा ही रमण कर रहा है, अन्य कोई नहीं।

He is pervading and permeating the water, the land and the sky; there is no other at all.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥

नामु धिआई नामु उचरा नानक खसम रजाइ ॥२॥

Naamu dhiaaee naamu ucharaa naanak khasam rajaai ||2||

ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥

हे नानक ! परमेश्वर की मर्जी में ही नाम का ध्यान एवं उच्चारण करता रहता हूँ॥ २॥

Meditating on the Naam, and chanting the Naam, Nanak abides in the Will of his Lord and Master. ||2||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥

जिस नो तू रखवाला मारे तिसु कउणु ॥

Jis no too rakhavaalaa maare tisu kau(nn)u ||

(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,

हे ईश्वर ! जिसका तू रखवाला है, उसे कौन मार सकता है।

One who has You as his Saving Grace - who can kill him?

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥

जिस नो तू रखवाला जिता तिनै भैणु ॥

Jis no too rakhavaalaa jitaa tinai bhai(nn)u ||

ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ ।

जिसका तू रक्षक है, उसने तीनों लोकों को विजय कर लिया है।

One who has You as his Saving Grace conquers the three worlds.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥

जिस नो तेरा अंगु तिसु मुखु उजला ॥

Jis no teraa anggu tisu mukhu ujalaa ||

(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ,

जिसका तू साथ देता है, उसका मुख उज्जवल हो जाता है।

One who has You on his side - his face is radiant and bright.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥

जिस नो तेरा अंगु सु निरमली हूं निरमला ॥

Jis no teraa anggu su niramalee hoonn niramalaa ||

ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ ।

जिसे तेरा साथ मिल जाता है, वह अत्यंत निर्मल हो जाता है।

One who has You on his side, is the purest of the Pure.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥

जिस नो तेरी नदरि न लेखा पुछीऐ ॥

Jis no teree nadari na lekhaa puchheeai ||

(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,

जिस पर तेरी कृपा-दृष्टि हो जाती है, उसके कर्मों का हिसाब-किताब नहीं पूछा जाता।

One who is blessed with Your Grace is not called to give his account.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥

जिस नो तेरी खुसी तिनि नउ निधि भुंचीऐ ॥

Jis no teree khusee tini nau nidhi bhunccheeai ||

ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ ।

जिसे तेरी खुशी हासिल हो जाती है, वह दुनिया की नौ निधियों को भोगता है।

One with whom You are pleased, obtains the nine treasures.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥

जिस नो तू प्रभ वलि तिसु किआ मुहछंदगी ॥

Jis no too prbh vali tisu kiaa muhachhanddagee ||

ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

हे प्रभु! तू जिसके पक्ष में है, उसे किसी प्रकार की मोहताजी कैसे हो सकती है।

One who has You on his side, God - unto whom is he subservient?

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥

जिस नो तेरी मिहर सु तेरी बंदिगी ॥८॥

Jis no teree mihar su teree banddigee ||8||

(ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥

जिस पर तेरी मेहर है वही तेरी भजन- बंदगी में लीन है।

One who is blessed with Your Kind Mercy is dedicated to Your worship. ||8||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸਲੋਕ ਮਹਲਾ ੫ ॥

सलोक महला ५ ॥

Salok mahalaa 5 ||

श्लोक महला ५।

Shalok, Fifth Mehl:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥

होहु क्रिपाल सुआमी मेरे संतां संगि विहावे ॥

Hohu kripaal suaamee mere santtaan sanggi vihaave ||

ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ ।

हे स्वामी ! कृपालु हो जाओ ताकि मेरा समूचा जीवन संतों के संग व्यतीत हो जाए।

Be Merciful, O my Lord and Master, that I may pass my life in the Society of the Saints.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥

तुधहु भुले सि जमि जमि मरदे तिन कदे न चुकनि हावे ॥१॥

Tudhahu bhule si jami jami marade tin kade na chukani haave ||1||

ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥

जो तुझे भूल गए हैं, वे जन्म-मरण में ही दुखी रहते हैं और उनके कष्ट कभी समाप्त नहीं होते॥१॥

Those who forget You are born only to die and be reincarnated again; their sufferings will never end. ||1||

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥

सतिगुरु सिमरहु आपणा घटि अवघटि घट घाट ॥

Satiguru simarahu aapa(nn)aa ghati avaghati ghat ghaat ||

ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ ।

मन में सतगुरु को ही स्मरण करते रहो, चाहे कठिन घाटी एवं पहाड़ चढ़ना हो या दरिया पार करना हो।

Meditate in remembrance within your heart on the True Guru, whether you are on the most difficult path, on the mountain or by the river bank.

Guru Arjan Dev ji / Raag Ramkali / Ramkali ki vaar (M: 5) / Guru Granth Sahib ji - Ang 961

ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥

हरि हरि नामु जपंतिआ कोइ न बंधै वाट ॥२॥

Hari hari naamu japanttiaa koi na banddhai vaat ||2||

ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥

परमेश्वर का नाम जपने से मार्ग में कोई बाधा नहीं आती।॥ २॥

Chanting the Name of the Lord, Har, Har, no one shall block your way. ||2||