ANG 950, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

जिउ बैसंतरि धातु सुधु होइ तिउ हरि का भउ दुरमति मैलु गवाइ ॥

Jiu baisanttari dhaatu sudhu hoi tiu hari kaa bhau duramati mailu gavaai ||

ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ ।

जैसे अग्नि में धातु डालने से शुद्ध हो जाती है, वैसे ही प्रभु भय दुर्मति रूपी मैल को मन से निकाल देता है।

As fire purifies metal, so does the Fear of the Lord eradicate the filth of evil-mindedness.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥

नानक ते जन सोहणे जो रते हरि रंगु लाइ ॥१॥

Naanak te jan soha(nn)e jo rate hari ranggu laai ||1||

ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ॥੧॥

हे नानक ! वही भक्तजन सुन्दर हैं, जो भगवान से रंग लगाकर उसमें लीन हो गए हैं॥ १॥

O Nanak, beautiful are those humble beings, who are imbued with the Lord's Love. ||1||

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥

रामकली रामु मनि वसिआ ता बनिआ सीगारु ॥

Raamakalee raamu mani vasiaa taa baniaa seegaaru ||

ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ ।

जब रामकली राग द्वारा गुणगान किया तो राम मेरे मन में बस गया और मेरा सुन्दर श्रृंगार बन गया।

In Raamkalee, I have enshrined the Lord in my mind; thus I have been embellished.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥

गुर कै सबदि कमलु बिगसिआ ता सउपिआ भगति भंडारु ॥

Gur kai sabadi kamalu bigasiaa taa saupiaa bhagati bhanddaaru ||

ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ ।

जब गुरु के शब्द द्वारा हृदय-कमल प्रफुल्लित हो गया तो भगवान ने मुझे भक्ति का भण्डार सौंप दिया।

Through the Word of the Guru's Shabad, my heart-lotus has blossomed forth; the Lord blessed me with the treasure of devotional worship.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥

भरमु गइआ ता जागिआ चूका अगिआन अंधारु ॥

Bharamu gaiaa taa jaagiaa chookaa agiaan anddhaaru ||

ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ ।

जब सारा भ्रम दूर हो गया तो यह मन जाग्रत हो गया और अज्ञान का अंधकार समाप्त हो गया।

My doubt was dispelled, and I woke up; the darkness of ignorance was dispelled.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥

तिस नो रूपु अति अगला जिसु हरि नालि पिआरु ॥

Tis no roopu ati agalaa jisu hari naali piaaru ||

ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ ।

जिस जीव-स्त्री का परमेश्वर से प्रेम होता है, उसे अति सुन्दर रूप चढ़ जाता है और

She who is in love with her Lord, is the most infinitely beautiful.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥

सदा रवै पिरु आपणा सोभावंती नारि ॥

Sadaa ravai piru aapa(nn)aa sobhaavanttee naari ||

ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ ।

वह शोभावान नारी सदा ही अपने प्रेियतम के संग रमण करती है।

Such a beautiful, happy soul-bride enjoys her Husband Lord forever.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥

मनमुखि सीगारु न जाणनी जासनि जनमु सभु हारि ॥

Manamukhi seegaaru na jaa(nn)anee jaasani janamu sabhu haari ||

ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ ।

स्वेच्छाचारी जीव-स्त्री श्रृंगार करना नहीं जानती और वह अपना समूचा जीवन हार कर जगत् से चली जाती है।

The self-willed manmukhs do not know how to decorate themselves; wasting their whole lives, they depart.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥

बिनु हरि भगती सीगारु करहि नित जमहि होइ खुआरु ॥

Binu hari bhagatee seegaaru karahi nit jammahi hoi khuaaru ||

ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ) ।

जो जीव रूपी नारी भगवान की भक्ति के बिना अन्य श्रृंगार करती है, वह नित्य जन्म-मरण में ख्वार होती है।

Those who decorate themselves without devotional worship to the Lord, are continually reincarnated to suffer.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥

सैसारै विचि सोभ न पाइनी अगै जि करे सु जाणै करतारु ॥

Saisaarai vichi sobh na paainee agai ji kare su jaa(nn)ai karataaru ||

ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ ।

वह संसार में शोभा प्राप्त नहीं करती और आगे परलोक में ईश्वर ही जानता है, क्या व्यवहार किया जाए।

They do not obtain respect in this world; the Creator Lord alone knows what will happen to them in the world hereafter.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥

नानक सचा एकु है दुहु विचि है संसारु ॥

Naanak sachaa eku hai duhu vichi hai sanssaaru ||

ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ ।

हे नानक ! एक ईश्वर ही सत्य है और शेष संसार जन्म-मरण दोनों में पड़ा हुआ है।

O Nanak, the True Lord is the One and only; duality exists only in the world.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥

चंगै मंदै आपि लाइअनु सो करनि जि आपि कराए करतारु ॥२॥

Changgai manddai aapi laaianu so karani ji aapi karaae karataaru ||2||

ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ॥੨॥

परमात्मा ने स्वयं ही जीवों को अच्छे एवं बुरे कार्यों में लगाया हुआ है, इसलिए जीव वही कुछ करते हैं, जो वह उनसे करवाता है॥ २॥

He Himself enjoins them to good and bad; they do only that which the Creator Lord causes them to do. ||2||

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥

बिनु सतिगुर सेवे सांति न आवई दूजी नाही जाइ ॥

Binu satigur seve saanti na aavaee doojee naahee jaai ||

ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ ।

सतगुरु की सेवा किए बिना मन को शान्ति नहीं मिलती और न ही द्वैतभाव दूर होता है।

Without serving the True Guru, tranquility is not obtained. It cannot be found anywhere else.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥

जे बहुतेरा लोचीऐ विणु करमा पाइआ न जाइ ॥

Je bahuteraa locheeai vi(nn)u karamaa paaiaa na jaai ||

ਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ ।

यदि हम अधिकतर पाने की कामना करें तो भी भाग्य के बिना प्राप्त नहीं होता।

No matter how much one may long for it, without the karma of good actions, it cannot be found.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥

अंतरि लोभु विकारु है दूजै भाइ खुआइ ॥

Anttari lobhu vikaaru hai doojai bhaai khuaai ||

(ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ ।

जिसके अन्तर्मन में लोभ रूपी विकार है, वह द्वैतभाव में ही ख्यार होता है।

Those whose inner beings are filled with greed and corruption, are ruined through the love of duality.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

तिन जमणु मरणु न चुकई हउमै विचि दुखु पाइ ॥

Tin jamma(nn)u mara(nn)u na chukaee haumai vichi dukhu paai ||

(ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ ।

उसका जन्म-मरण का चक्र समाप्त नहीं होता और वह अभिमान में ही दुखी होता रहता है।

The cycle of birth and death is not ended, and filled with egotism, they suffer in pain.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥

जिनी सतिगुर सिउ चितु लाइआ सो खाली कोई नाहि ॥

Jinee satigur siu chitu laaiaa so khaalee koee naahi ||

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ ।

जिन्होंने अपना चित्त सतगुरु से लगाया है, उनमें से कोई भी देन से खाली नहीं रहता।

Those who focus their consciousness on the True Guru, do not remain unfulfilled.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

तिन जम की तलब न होवई ना ओइ दुख सहाहि ॥

Tin jam kee talab na hovaee naa oi dukh sahaahi ||

ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ ।

उन्हें न ही यम का निमंत्रण आता है और न ही दुख सहन करना पड़ता है।

They are not summoned by the Messenger of Death, and they do not suffer in pain.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥

नानक गुरमुखि उबरे सचै सबदि समाहि ॥३॥

Naanak guramukhi ubare sachai sabadi samaahi ||3||

ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ("ਜਮ ਦੀ ਤਲਬ" ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੩॥

हे नानक ! ऐसे गुरुमुख संसार-सागर से पार हो गए हैं और ये शब्द द्वारा सत्य में ही विलीन हो गए हैं।॥ ३॥

O Nanak, the Gurmukh is saved, merging in the True Word of the Shabad. ||3||

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥

आपि अलिपतु सदा रहै होरि धंधै सभि धावहि ॥

Aapi alipatu sadaa rahai hori dhanddhai sabhi dhaavahi ||

(ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ ।

अन्य सभी जीव दुनिया के कार्यों में इधर-उधर भागते रहते हैं परन्तु ईश्वर इन कायों से सदा निर्लिप्त रहता है।

He Himself remains unattached forever; all others run after worldly affairs.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥

आपि निहचलु अचलु है होरि आवहि जावहि ॥

Aapi nihachalu achalu hai hori aavahi jaavahi ||

ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ ।

वह निश्चल एवं अटल है किन्तु अन्य जीव आवागमन में पड़े रहते हैं।

He Himself is eternal, unchanging and unmoving; the others continue coming and going in reincarnation.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥

सदा सदा हरि धिआईऐ गुरमुखि सुखु पावहि ॥

Sadaa sadaa hari dhiaaeeai guramukhi sukhu paavahi ||

(ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ । (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ ।

गुरुमुख बनकर सदैव भगवान का ध्यान करना चाहिए, तभी परमसुख प्राप्त होता है।

Meditating on the Lord forever and ever, the Gurmukh finds peace.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥

निज घरि वासा पाईऐ सचि सिफति समावहि ॥

Nij ghari vaasaa paaeeai sachi siphati samaavahi ||

(ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ।

ऐसा जीव अपने सच्चे घर में निवास प्राप्त कर लेता है और ईश्वर की स्तुति में ही लीन रहता है।

He dwells in the home of his own inner being, absorbed in the Praise of the True Lord.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥

सचा गहिर ग्मभीरु है गुर सबदि बुझाई ॥८॥

Sachaa gahir gambbheeru hai gur sabadi bujhaaee ||8||

ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ॥੮॥

वह सच्चा परमेश्वर गहन-गंभीर है और गुरु के शब्द द्वारा ही इस तथ्य की सूझ होती है॥ ८ ॥

The True Lord is profound and unfathomable; through the Word of the Guru's Shabad, He is understood. ||8||

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥

सचा नामु धिआइ तू सभो वरतै सचु ॥

Sachaa naamu dhiaai too sabho varatai sachu ||

(ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ ।

हे जीव ! सत्य नाम का ध्यान किया कर, चूंकेि समूचे विश्व में सत्य का ही प्रसार है।

Meditate on the True Name; the True Lord is all-pervading.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥

नानक हुकमै जो बुझै सो फलु पाए सचु ॥

Naanak hukamai jo bujhai so phalu paae sachu ||

ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ,

हे नानक ! जो परमात्मा के हुक्म को समझ लेता है, उसे सत्य रूपी फल प्राप्त हो जाता है।

O Nanak, one who realizes the Hukam of the Lord's Command, obtains the fruit of Truth.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥

कथनी बदनी करता फिरै हुकमु न बूझै सचु ॥

Kathanee badanee karataa phirai hukamu na boojhai sachu ||

(ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ ।

जो व्यक्ति मुँह से बातें ही करता रहता है और हुक्म को नहीं समझता, उसे सत्य का बोध नहीं होता।

One who merely mouths the words, does not understand the Hukam of the True Lord's Command.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥

नानक हरि का भाणा मंने सो भगतु होइ विणु मंने कचु निकचु ॥१॥

Naanak hari kaa bhaa(nn)aa manne so bhagatu hoi vi(nn)u manne kachu nikachu ||1||

ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ । ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ॥੧॥

हे नानक ! जो भगवान की इच्छा को मानता है, वही भक्त होता है और ईश्वरेच्छा को न मानने वाला जीव झूठा एवं कच्चा ही सिद्ध होता है॥ १॥

O Nanak, one who accepts the Will of the Lord is His devotee. Without accepting it, he is the falsest of the false. ||1||

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

मनमुख बोलि न जाणनी ओना अंदरि कामु क्रोधु अहंकारु ॥

Manamukh boli na jaa(nn)anee onaa anddari kaamu krodhu ahankkaaru ||

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ ।

स्वेच्छाचारी जीव मधुर वाणी बोलना ही नहीं जानते, क्योंकि उनके मन में काम, क्रोध एवं अहंकार भरा होता है।

The self-willed manmukhs do not know what they are saying. They are filled with sexual desire, anger and egotism.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥

ओइ थाउ कुथाउ न जाणनी उन अंतरि लोभु विकारु ॥

Oi thaau kuthaau na jaa(nn)anee un anttari lobhu vikaaru ||

ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿਚ ਲੋਭ ਵਿਕਾਰ ਪ੍ਰਬਲ ਹਨ ।

उनके अन्तर्मन में लोभ रूपी विकार होता है, जिससे वे अच्छे बुरे को भी नहीं जानते।

They do not understand right places and wrong places; they are filled with greed and corruption.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥

ओइ आपणै सुआइ आइ बहि गला करहि ओना मारे जमु जंदारु ॥

Oi aapa(nn)ai suaai aai bahi galaa karahi onaa maare jamu janddaaru ||

(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ) ।

वे अपने स्वार्थ के लिए आकर बैठते और बातें करते हैं और परिणामस्वरूप निर्दयी यम से दण्ड भोगते हैं।

They come, and sit and talk for their own purposes. The Messenger of Death strikes them down.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥

अगै दरगह लेखै मंगिऐ मारि खुआरु कीचहि कूड़िआर ॥

Agai daragah lekhai manggiai maari khuaaru keechahi koo(rr)iaar ||

ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ ।

आगे परलोक में भी उनसे कर्मो का लेखा-जोखा मांगा जाता है तथा अशुभ कर्मों के कारण उन झूठों को पीट-पीट कर ख्वार किया जाता है।

Hereafter, they are called to account in the Court of the Lord; the false ones are struck down and humiliated.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥

एह कूड़ै की मलु किउ उतरै कोई कढहु इहु वीचारु ॥

Eh koo(rr)ai kee malu kiu utarai koee kadhahu ihu veechaaru ||

ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ ।

कोई सोच-विचार कर यह निष्कर्ष निकालो कि उन स्वेच्छाचारी जीवों के मन में से झूठ की मैल कैसे उतर सकती है ?

How can this filth of falsehood be washed off? Can anyone think about this, and find the way?

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥

सतिगुरु मिलै ता नामु दिड़ाए सभि किलविख कटणहारु ॥

Satiguru milai taa naamu di(rr)aae sabhi kilavikh kata(nn)ahaaru ||

ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) 'ਨਾਮ' ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ ।

जब सतगुरु से भेंट हो जाती है तो वह उनके मन में नाम द्रढ़ करवा देता है, परमात्मा का नाम सब पापों को नाश करने वाला है।

If one meets with the True Guru, He implants the Naam, the Name of the Lord within; all his sins are destroyed.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥

नामु जपे नामो आराधे तिसु जन कउ करहु सभि नमसकारु ॥

Naamu jape naamo aaraadhe tisu jan kau karahu sabhi namasakaaru ||

(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,

उस भक्त को सभी प्रणाम करो, जो नित्य नाम जपता और नाम की आराधना करता रहता है।

Let all bow in humility to that humble being who chants the Naam, and worships the Naam in adoration.

Guru Amardas ji / Raag Ramkali / Ramkali ki vaar (M: 3) / Guru Granth Sahib ji - Ang 950

Download SGGS PDF Daily Updates ADVERTISE HERE