Ang 944, Guru Granth Sahib ji, Hindi Punjabi English

Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਗੁਪਤੀ ਬਾਣੀ ਪਰਗਟੁ ਹੋਇ ॥

गुपती बाणी परगटु होइ ॥

Gupaŧee baañee paragatu hoī ||

(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),

The hidden Bani of the Word is revealed.

Guru Nanak Dev ji / Raag Ramkali / Siddh Gosht / Ang 944

ਨਾਨਕ ਪਰਖਿ ਲਏ ਸਚੁ ਸੋਇ ॥੫੩॥

नानक परखि लए सचु सोइ ॥५३॥

Naanak parakhi laē sachu soī ||53||

ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥

O Nanak, the True Lord is revealed and known. ||53||

Guru Nanak Dev ji / Raag Ramkali / Siddh Gosht / Ang 944

ਸਹਜ ਭਾਇ ਮਿਲੀਐ ਸੁਖੁ ਹੋਵੈ ॥

सहज भाइ मिलीऐ सुखु होवै ॥

Sahaj bhaaī mileeâi sukhu hovai ||

ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ ।

Meeting with the Lord through intuition and love, peace is found.

Guru Nanak Dev ji / Raag Ramkali / Siddh Gosht / Ang 944

ਗੁਰਮੁਖਿ ਜਾਗੈ ਨੀਦ ਨ ਸੋਵੈ ॥

गुरमुखि जागै नीद न सोवै ॥

Guramukhi jaagai neeđ na sovai ||

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ ।

The Gurmukh remains awake and aware; he does not fall sleep.

Guru Nanak Dev ji / Raag Ramkali / Siddh Gosht / Ang 944

ਸੁੰਨ ਸਬਦੁ ਅਪਰੰਪਰਿ ਧਾਰੈ ॥

सुंन सबदु अपर्मपरि धारै ॥

Sunn sabađu âparamppari đhaarai ||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ ।

He enshrines the unlimited, absolute Shabad deep within.

Guru Nanak Dev ji / Raag Ramkali / Siddh Gosht / Ang 944

ਕਹਤੇ ਮੁਕਤੁ ਸਬਦਿ ਨਿਸਤਾਰੈ ॥

कहते मुकतु सबदि निसतारै ॥

Kahaŧe mukaŧu sabađi nisaŧaarai ||

(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ ।

Chanting the Shabad, he is liberated, and saves others as well.

Guru Nanak Dev ji / Raag Ramkali / Siddh Gosht / Ang 944

ਗੁਰ ਕੀ ਦੀਖਿਆ ਸੇ ਸਚਿ ਰਾਤੇ ॥

गुर की दीखिआ से सचि राते ॥

Gur kee đeekhiâa se sachi raaŧe ||

ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ ।

Those who practice the Guru's Teachings are attuned to the Truth.

Guru Nanak Dev ji / Raag Ramkali / Siddh Gosht / Ang 944

ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥

नानक आपु गवाइ मिलण नही भ्राते ॥५४॥

Naanak âapu gavaaī milañ nahee bhraaŧe ||54||

ਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥

O Nanak, those who eradicate their self-conceit meet with the Lord; they do not remain separated by doubt. ||54||

Guru Nanak Dev ji / Raag Ramkali / Siddh Gosht / Ang 944

ਕੁਬੁਧਿ ਚਵਾਵੈ ਸੋ ਕਿਤੁ ਠਾਇ ॥

कुबुधि चवावै सो कितु ठाइ ॥

Kubuđhi chavaavai so kiŧu thaaī ||

(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?

"Where is that place, where evil thoughts are destroyed?

Guru Nanak Dev ji / Raag Ramkali / Siddh Gosht / Ang 944

ਕਿਉ ਤਤੁ ਨ ਬੂਝੈ ਚੋਟਾ ਖਾਇ ॥

किउ ततु न बूझै चोटा खाइ ॥

Kiū ŧaŧu na boojhai chotaa khaaī ||

ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,

The mortal does not understand the essence of reality; why must he suffer in pain?""

Guru Nanak Dev ji / Raag Ramkali / Siddh Gosht / Ang 944

ਜਮ ਦਰਿ ਬਾਧੇ ਕੋਇ ਨ ਰਾਖੈ ॥

जम दरि बाधे कोइ न राखै ॥

Jam đari baađhe koī na raakhai ||

ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,

No one can save one who is tied up at Death's door.

Guru Nanak Dev ji / Raag Ramkali / Siddh Gosht / Ang 944

ਬਿਨੁ ਸਬਦੈ ਨਾਹੀ ਪਤਿ ਸਾਖੈ ॥

बिनु सबदै नाही पति साखै ॥

Binu sabađai naahee paŧi saakhai ||

ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ । ਇਹ ਕਿਉਂ?) ।

Without the Shabad, no one has any credit or honor.

Guru Nanak Dev ji / Raag Ramkali / Siddh Gosht / Ang 944

ਕਿਉ ਕਰਿ ਬੂਝੈ ਪਾਵੈ ਪਾਰੁ ॥

किउ करि बूझै पावै पारु ॥

Kiū kari boojhai paavai paaru ||

ਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?

"How can one obtain understanding and cross over?"

Guru Nanak Dev ji / Raag Ramkali / Siddh Gosht / Ang 944

ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥

नानक मनमुखि न बुझै गवारु ॥५५॥

Naanak manamukhi na bujhai gavaaru ||55||

ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥

O Nanak, the foolish self-willed manmukh does not understand. ||55||

Guru Nanak Dev ji / Raag Ramkali / Siddh Gosht / Ang 944

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥

कुबुधि मिटै गुर सबदु बीचारि ॥

Kubuđhi mitai gur sabađu beechaari ||

(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ ।

Evil thoughts are erased, contemplating the Word of the Guru's Shabad.

Guru Nanak Dev ji / Raag Ramkali / Siddh Gosht / Ang 944

ਸਤਿਗੁਰੁ ਭੇਟੈ ਮੋਖ ਦੁਆਰ ॥

सतिगुरु भेटै मोख दुआर ॥

Saŧiguru bhetai mokh đuâar ||

ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ ।

Meeting with the True Guru, the door of liberation is found.

Guru Nanak Dev ji / Raag Ramkali / Siddh Gosht / Ang 944

ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥

ततु न चीनै मनमुखु जलि जाइ ॥

Ŧaŧu na cheenai manamukhu jali jaaī ||

(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,

The self-willed manmukh does not understand the essence of reality, and is burnt to ashes.

Guru Nanak Dev ji / Raag Ramkali / Siddh Gosht / Ang 944

ਦੁਰਮਤਿ ਵਿਛੁੜਿ ਚੋਟਾ ਖਾਇ ॥

दुरमति विछुड़ि चोटा खाइ ॥

Đuramaŧi vichhuɍi chotaa khaaī ||

ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ ।

His evil-mindedness separates him from the Lord, and he suffers.

Guru Nanak Dev ji / Raag Ramkali / Siddh Gosht / Ang 944

ਮਾਨੈ ਹੁਕਮੁ ਸਭੇ ਗੁਣ ਗਿਆਨ ॥

मानै हुकमु सभे गुण गिआन ॥

Maanai hukamu sabhe guñ giâan ||

ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ ।

Accepting the Hukam of the Lord's Command, he is blessed with all virtues and spiritual wisdom.

Guru Nanak Dev ji / Raag Ramkali / Siddh Gosht / Ang 944

ਨਾਨਕ ਦਰਗਹ ਪਾਵੈ ਮਾਨੁ ॥੫੬॥

नानक दरगह पावै मानु ॥५६॥

Naanak đaragah paavai maanu ||56||

ਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥

O Nanak, he is honored in the Court of the Lord. ||56||

Guru Nanak Dev ji / Raag Ramkali / Siddh Gosht / Ang 944

ਸਾਚੁ ਵਖਰੁ ਧਨੁ ਪਲੈ ਹੋਇ ॥

साचु वखरु धनु पलै होइ ॥

Saachu vakharu đhanu palai hoī ||

ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,

One who possesses the merchandise, the wealth of the True Name,

Guru Nanak Dev ji / Raag Ramkali / Siddh Gosht / Ang 944

ਆਪਿ ਤਰੈ ਤਾਰੇ ਭੀ ਸੋਇ ॥

आपि तरै तारे भी सोइ ॥

Âapi ŧarai ŧaare bhee soī ||

ਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ ।

Crosses over, and carries others across with him as well.

Guru Nanak Dev ji / Raag Ramkali / Siddh Gosht / Ang 944

ਸਹਜਿ ਰਤਾ ਬੂਝੈ ਪਤਿ ਹੋਇ ॥

सहजि रता बूझै पति होइ ॥

Sahaji raŧaa boojhai paŧi hoī ||

ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,

One who intuitively understands, and is attuned to the Lord, is honored.

Guru Nanak Dev ji / Raag Ramkali / Siddh Gosht / Ang 944

ਤਾ ਕੀ ਕੀਮਤਿ ਕਰੈ ਨ ਕੋਇ ॥

ता की कीमति करै न कोइ ॥

Ŧaa kee keemaŧi karai na koī ||

ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ ।

No one can estimate his worth.

Guru Nanak Dev ji / Raag Ramkali / Siddh Gosht / Ang 944

ਜਹ ਦੇਖਾ ਤਹ ਰਹਿਆ ਸਮਾਇ ॥

जह देखा तह रहिआ समाइ ॥

Jah đekhaa ŧah rahiâa samaaī ||

ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ

Wherever I look, I see the Lord permeating and pervading.

Guru Nanak Dev ji / Raag Ramkali / Siddh Gosht / Ang 944

ਨਾਨਕ ਪਾਰਿ ਪਰੈ ਸਚ ਭਾਇ ॥੫੭॥

नानक पारि परै सच भाइ ॥५७॥

Naanak paari parai sach bhaaī ||57||

ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥

O Nanak, through the Love of the True Lord, one crosses over. ||57||

Guru Nanak Dev ji / Raag Ramkali / Siddh Gosht / Ang 944

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥

सु सबद का कहा वासु कथीअले जितु तरीऐ भवजलु संसारो ॥

Su sabađ kaa kahaa vaasu kaŧheeâle jiŧu ŧareeâi bhavajalu sanssaaro ||

(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?

"Where is the Shabad said to dwell? What will carry us across the terrifying world-ocean?

Guru Nanak Dev ji / Raag Ramkali / Siddh Gosht / Ang 944

ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥

त्रै सत अंगुल वाई कहीऐ तिसु कहु कवनु अधारो ॥

Ŧrai saŧ ânggul vaaëe kaheeâi ŧisu kahu kavanu âđhaaro ||

'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?

The breath, when exhaled, extends out ten finger lengths; what is the support of the breath?

Guru Nanak Dev ji / Raag Ramkali / Siddh Gosht / Ang 944

ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥

बोलै खेलै असथिरु होवै किउ करि अलखु लखाए ॥

Bolai khelai âsaŧhiru hovai kiū kari âlakhu lakhaaē ||

(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ।

Speaking and playing, how can one be stable and steady? How can the unseen be seen?""

Guru Nanak Dev ji / Raag Ramkali / Siddh Gosht / Ang 944

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥

सुणि सुआमी सचु नानकु प्रणवै अपणे मन समझाए ॥

Suñi suâamee sachu naanaku prñavai âpañe man samajhaaē ||

ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?

Listen, O master; Nanak prays truly. Instruct your own mind.

Guru Nanak Dev ji / Raag Ramkali / Siddh Gosht / Ang 944

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥

गुरमुखि सबदे सचि लिव लागै करि नदरी मेलि मिलाए ॥

Guramukhi sabađe sachi liv laagai kari nađaree meli milaaē ||

(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,

The Gurmukh is lovingly attuned to the True Shabad. Bestowing His Glance of Grace, He unites us in His Union.

Guru Nanak Dev ji / Raag Ramkali / Siddh Gosht / Ang 944

ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥

आपे दाना आपे बीना पूरै भागि समाए ॥५८॥

Âape đaanaa âape beenaa poorai bhaagi samaaē ||58||

(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ । (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

He Himself is all-knowing and all-seeing. By perfect destiny, we merge in Him. ||58||

Guru Nanak Dev ji / Raag Ramkali / Siddh Gosht / Ang 944

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

सु सबद कउ निरंतरि वासु अलखं जह देखा तह सोई ॥

Su sabađ kaū niranŧŧari vaasu âlakhann jah đekhaa ŧah soëe ||

(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ ।

That Shabad dwells deep within the nucleus of all beings. God is invisible; wherever I look, there I see Him.

Guru Nanak Dev ji / Raag Ramkali / Siddh Gosht / Ang 944

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥

पवन का वासा सुंन निवासा अकल कला धर सोई ॥

Pavan kaa vaasaa sunn nivaasaa âkal kalaa đhar soëe ||

ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ । 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ) ।

The air is the dwelling place of the absolute Lord. He has no qualities; He has all qualities.

Guru Nanak Dev ji / Raag Ramkali / Siddh Gosht / Ang 944

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥

नदरि करे सबदु घट महि वसै विचहु भरमु गवाए ॥

Nađari kare sabađu ghat mahi vasai vichahu bharamu gavaaē ||

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,

When He bestows His Glance of Grace, the Shabad comes to abide within the heart, and doubt is eradicated from within.

Guru Nanak Dev ji / Raag Ramkali / Siddh Gosht / Ang 944

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥

तनु मनु निरमलु निरमल बाणी नामो मंनि वसाए ॥

Ŧanu manu niramalu niramal baañee naamao manni vasaaē ||

ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ । ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।

The body and mind become immaculate, through the Immaculate Word of His Bani. Let His Name be enshrined in your mind.

Guru Nanak Dev ji / Raag Ramkali / Siddh Gosht / Ang 944

ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥

सबदि गुरू भवसागरु तरीऐ इत उत एको जाणै ॥

Sabađi guroo bhavasaagaru ŧareeâi īŧ ūŧ ēko jaañai ||

ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ । (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ ।

The Shabad is the Guru, to carry you across the terrifying world-ocean. Know the One Lord alone, here and hereafter.

Guru Nanak Dev ji / Raag Ramkali / Siddh Gosht / Ang 944

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥

चिहनु वरनु नही छाइआ माइआ नानक सबदु पछाणै ॥५९॥

Chihanu varanu nahee chhaaīâa maaīâa naanak sabađu pachhaañai ||59||

ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

He has no form or color, shadow or illusion; O Nanak, realize the Shabad. ||59||

Guru Nanak Dev ji / Raag Ramkali / Siddh Gosht / Ang 944

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥

त्रै सत अंगुल वाई अउधू सुंन सचु आहारो ॥

Ŧrai saŧ ânggul vaaëe âūđhoo sunn sachu âahaaro ||

(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ) ।

O reclusive hermit, the True, Absolute Lord is the support of the exhaled breath, which extends out ten finger lengths.

Guru Nanak Dev ji / Raag Ramkali / Siddh Gosht / Ang 944

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

गुरमुखि बोलै ततु बिरोलै चीनै अलख अपारो ॥

Guramukhi bolai ŧaŧu birolai cheenai âlakh âpaaro ||

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ।

The Gurmukh speaks and churns the essence of reality, and realizes the unseen, infinite Lord.

Guru Nanak Dev ji / Raag Ramkali / Siddh Gosht / Ang 944

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥

त्रै गुण मेटै सबदु वसाए ता मनि चूकै अहंकारो ॥

Ŧrai guñ metai sabađu vasaaē ŧaa mani chookai âhankkaaro ||

ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ ।

Eradicating the three qualities, he enshrines the Shabad within, and then, his mind is rid of egotism.

Guru Nanak Dev ji / Raag Ramkali / Siddh Gosht / Ang 944

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥

अंतरि बाहरि एको जाणै ता हरि नामि लगै पिआरो ॥

Ânŧŧari baahari ēko jaañai ŧaa hari naami lagai piâaro ||

(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ ।

Inside and out, he knows the One Lord alone; he is in love with the Name of the Lord.

Guru Nanak Dev ji / Raag Ramkali / Siddh Gosht / Ang 944

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

सुखमना इड़ा पिंगुला बूझै जा आपे अलखु लखाए ॥

Sukhamanaa īɍaa pinggulaa boojhai jaa âape âlakhu lakhaaē ||

ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

He understands the Sushmana, Ida and Pingala, when the unseen Lord reveals Himself.

Guru Nanak Dev ji / Raag Ramkali / Siddh Gosht / Ang 944

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

नानक तिहु ते ऊपरि साचा सतिगुर सबदि समाए ॥६०॥

Naanak ŧihu ŧe ǖpari saachaa saŧigur sabađi samaaē ||60||

(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

O Nanak, the True Lord is above these three energy channels. Through the Word, the Shabad of the True Guru, one merges with Him. ||60||

Guru Nanak Dev ji / Raag Ramkali / Siddh Gosht / Ang 944

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥

मन का जीउ पवनु कथीअले पवनु कहा रसु खाई ॥

Man kaa jeeū pavanu kaŧheeâle pavanu kahaa rasu khaaëe ||

(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)

"The air is said to be the soul of the mind. But what does the air feed on?

Guru Nanak Dev ji / Raag Ramkali / Siddh Gosht / Ang 944

ਗਿਆਨ ਕੀ ਮੁਦ੍ਰਾ ਕਵਨ ਅਉਧੂ* ਸਿਧ ਕੀ ਕਵਨ ਕਮਾਈ ॥

गिआन की मुद्रा कवन अउधू* सिध की कवन कमाई ॥

Giâan kee muđraa kavan âūđhoo* siđh kee kavan kamaaëe ||

ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?

What is the way of the spiritual teacher, and the reclusive hermit? What is the occupation of the Siddha?""

Guru Nanak Dev ji / Raag Ramkali / Siddh Gosht / Ang 944

Download SGGS PDF Daily Updates