ANG 935, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥

ना तिसु गिआनु न धिआनु है ना तिसु धरमु धिआनु ॥

Naa tisu giaanu na dhiaanu hai naa tisu dharamu dhiaanu ||

ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ ।

न उसके पास कोई ज्ञान-ध्यान हैं और न ही कोई धर्म का ध्यान हैं।

He has neither spiritual wisdom or meditation; neither Dharmic faith nor meditation.

Guru Nanak Dev ji / Raag Ramkali Dakhni / Onkaar / Ang 935

ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥

विणु नावै निरभउ कहा किआ जाणा अभिमानु ॥

Vi(nn)u naavai nirabhau kahaa kiaa jaa(nn)aa abhimaanu ||

(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ) ।

नाम के बिना कोई निडर नहीं हो सकता और अभिमान का दुख नहीं समझ सकता।

Without the Name, how can one be fearless? How can he understand egotistical pride?

Guru Nanak Dev ji / Raag Ramkali Dakhni / Onkaar / Ang 935

ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥

थाकि रही किव अपड़ा हाथ नही ना पारु ॥

Thaaki rahee kiv apa(rr)aa haath nahee naa paaru ||

(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;

मैं थक गई हूँ, फिर मैं अपनी मंजिल तक कैसे पहुंच सकती हूँ। मेरी जीवन नैया भवसागर में चल रही है, जिसका कोई पार नहीं है।

I am so tired - how can I get there? This ocean has no bottom or end.

Guru Nanak Dev ji / Raag Ramkali Dakhni / Onkaar / Ang 935

ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥

ना साजन से रंगुले किसु पहि करी पुकार ॥

Naa saajan se ranggule kisu pahi karee pukaar ||

ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ ।

ऐसे संतजन भी मेरे सजन नहीं हैं जो परमात्मा के रंग में लीन हैं, फिर मैं किसके पास फरियाद करूँ।

I have no loving companions, whom I can ask for help.

Guru Nanak Dev ji / Raag Ramkali Dakhni / Onkaar / Ang 935

ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥

नानक प्रिउ प्रिउ जे करी मेले मेलणहारु ॥

Naanak priu priu je karee mele mela(nn)ahaaru ||

ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ ।

हे नानक ! यदि प्रिय-प्रिय करती रही तो मिलाने वाला प्रभु अपने साथ मिला लेगा।

O Nanak, crying out, ""Beloved, Beloved"", we are united with the Uniter.

Guru Nanak Dev ji / Raag Ramkali Dakhni / Onkaar / Ang 935

ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥

जिनि विछोड़ी सो मेलसी गुर कै हेति अपारि ॥३७॥

Jini vichho(rr)ee so melasee gur kai heti apaari ||37||

ਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥

जिसने मुझे वियोग दिया है, वहीं गुरु के अपार प्रेम द्वारा मिला लेगा ॥ ३७ ॥

He who separated me, unites me again; my love for the Guru is infinite. ||37||

Guru Nanak Dev ji / Raag Ramkali Dakhni / Onkaar / Ang 935


ਪਾਪੁ ਬੁਰਾ ਪਾਪੀ ਕਉ ਪਿਆਰਾ ॥

पापु बुरा पापी कउ पिआरा ॥

Paapu buraa paapee kau piaaraa ||

(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,

पाप बुरा है, किन्तु पापी को यह प्यारा लगता है।

Sin is bad, but it is dear to the sinner.

Guru Nanak Dev ji / Raag Ramkali Dakhni / Onkaar / Ang 935

ਪਾਪਿ ਲਦੇ ਪਾਪੇ ਪਾਸਾਰਾ ॥

पापि लदे पापे पासारा ॥

Paapi lade paape paasaaraa ||

ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ ।

पापी मनुष्य तो पापों का भार ही सिर पर लादता रहता हैं और अपने पापों का ही प्रसार करता रहता है।

He loads himself with sin, and expands his world through sin.

Guru Nanak Dev ji / Raag Ramkali Dakhni / Onkaar / Ang 935

ਪਰਹਰਿ ਪਾਪੁ ਪਛਾਣੈ ਆਪੁ ॥

परहरि पापु पछाणै आपु ॥

Parahari paapu pachhaa(nn)ai aapu ||

ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,

यदि वह पापों को छोड़कर अपने आप को पहचान ले तो

Sin is far away from one who understands himself.

Guru Nanak Dev ji / Raag Ramkali Dakhni / Onkaar / Ang 935

ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥

ना तिसु सोगु विजोगु संतापु ॥

Naa tisu sogu vijogu santtaapu ||

ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ ।

उसे कोई दुख, वियोग एवं संताप नहीं लगता।

He is not afflicted by sorrow or separation.

Guru Nanak Dev ji / Raag Ramkali Dakhni / Onkaar / Ang 935

ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥

नरकि पड़ंतउ किउ रहै किउ बंचै जमकालु ॥

Naraki pa(rr)anttau kiu rahai kiu bancchai jamakaalu ||

ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?

वह नरक में पड़ने से कैसे बच सकता है और कैसे यमकाल से छूट सकता है?

How can one avoid falling into hell? How can he cheat the Messenger of Death?

Guru Nanak Dev ji / Raag Ramkali Dakhni / Onkaar / Ang 935

ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥

किउ आवण जाणा वीसरै झूठु बुरा खै कालु ॥

Kiu aava(nn) jaa(nn)aa veesarai jhoothu buraa khai kaalu ||

(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?

उसे जन्म-मरण का चक्र कैसे भूले? झूठ बुरा है और काल झूठे आदमी को निगल लेता है।

How can coming and going be forgotten? Falsehood is bad, and death is cruel.

Guru Nanak Dev ji / Raag Ramkali Dakhni / Onkaar / Ang 935

ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥

मनु जंजाली वेड़िआ भी जंजाला माहि ॥

Manu janjjaalee ve(rr)iaa bhee janjjaalaa maahi ||

(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,

दुनिया के जाल में फंसा हुआ मन और भी जंजाल में फंस जाता है।

The mind is enveloped by entanglements, and into entanglements it falls.

Guru Nanak Dev ji / Raag Ramkali Dakhni / Onkaar / Ang 935

ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥

विणु नावै किउ छूटीऐ पापे पचहि पचाहि ॥३८॥

Vi(nn)u naavai kiu chhooteeai paape pachahi pachaahi ||38||

ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥

हरि-नाम के बिना उसकी मुक्ति कैसे संभव है? वह पापों में फंसा ही बर्बाद हो जाता है॥३८ ॥

Without the Name, how can anyone be saved? They rot away in sin. ||38||

Guru Nanak Dev ji / Raag Ramkali Dakhni / Onkaar / Ang 935


ਫਿਰਿ ਫਿਰਿ ਫਾਹੀ ਫਾਸੈ ਕਊਆ ॥

फिरि फिरि फाही फासै कऊआ ॥

Phiri phiri phaahee phaasai kauaa ||

ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,

जीव रूपी कौआ बार-बार फंदे में फँसता रहता है परन्तु

Again and again, the crow falls into the trap.

Guru Nanak Dev ji / Raag Ramkali Dakhni / Onkaar / Ang 935

ਫਿਰਿ ਪਛੁਤਾਨਾ ਅਬ ਕਿਆ ਹੂਆ ॥

फिरि पछुताना अब किआ हूआ ॥

Phiri pachhutaanaa ab kiaa hooaa ||

(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;

फिर वह पछताता है, फंदे में से छूटने के लिए अब उससे कुछ भी नहीं हो सकता।

Then he regrets it, but what can he do now?

Guru Nanak Dev ji / Raag Ramkali Dakhni / Onkaar / Ang 935

ਫਾਥਾ ਚੋਗ ਚੁਗੈ ਨਹੀ ਬੂਝੈ ॥

फाथा चोग चुगै नही बूझै ॥

Phaathaa chog chugai nahee boojhai ||

ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ ।

वह फंदे में फंसा हुआ भी विषय-विकार रूपी चोगा चुगता रहता है, पर यह समझता नहीं।

Even though he is trapped, he pecks at the food; he does not understand.

Guru Nanak Dev ji / Raag Ramkali Dakhni / Onkaar / Ang 935

ਸਤਗੁਰੁ ਮਿਲੈ ਤ ਆਖੀ ਸੂਝੈ ॥

सतगुरु मिलै त आखी सूझै ॥

Sataguru milai ta aakhee soojhai ||

ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ ।

यदि उसे सतगुरु मिल जाए तो उसे अपनी आँखों से फंदे एवं चोगे का ज्ञान हो जाए।

If he meets the True Guru, then he sees with his eyes.

Guru Nanak Dev ji / Raag Ramkali Dakhni / Onkaar / Ang 935

ਜਿਉ ਮਛੁਲੀ ਫਾਥੀ ਜਮ ਜਾਲਿ ॥

जिउ मछुली फाथी जम जालि ॥

Jiu machhulee phaathee jam jaali ||

ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ) ।

जैसे मछली फँसी होती है, वैसे ही जीव मृत्यु के के जाल में फसा हुआ है।

Like a fish, he is caught in the noose of death.

Guru Nanak Dev ji / Raag Ramkali Dakhni / Onkaar / Ang 935

ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥

विणु गुर दाते मुकति न भालि ॥

Vi(nn)u gur daate mukati na bhaali ||

(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ) ।

दाता गुरु के बिना किसी से मुक्ति की उम्मीद मत करो अन्यथा,

Do not seek liberation from anyone else, except the Guru, the Great Giver.

Guru Nanak Dev ji / Raag Ramkali Dakhni / Onkaar / Ang 935

ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥

फिरि फिरि आवै फिरि फिरि जाइ ॥

Phiri phiri aavai phiri phiri jaai ||

(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ ।

जीव बार-बार जन्म लेता है और बार-बार मरता रहता है।

Over and over again, he comes; over and over again, he goes.

Guru Nanak Dev ji / Raag Ramkali Dakhni / Onkaar / Ang 935

ਇਕ ਰੰਗਿ ਰਚੈ ਰਹੈ ਲਿਵ ਲਾਇ ॥

इक रंगि रचै रहै लिव लाइ ॥

Ik ranggi rachai rahai liv laai ||

ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;

यदि वह ईश्वर के रंग में लीन होकर उसका ध्यान करता रहे तो

Be absorbed in love for the One Lord, and remain lovingly focused on Him.

Guru Nanak Dev ji / Raag Ramkali Dakhni / Onkaar / Ang 935

ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥

इव छूटै फिरि फास न पाइ ॥३९॥

Iv chhootai phiri phaas na paai ||39||

ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥

आवागमन से मुक्त हो जाता है और पुनः उसे मृत्यु की फाँसी नहीं पड़ती ॥ ३६॥

In this way you shall be saved, and you shall not fall into the trap again. ||39||

Guru Nanak Dev ji / Raag Ramkali Dakhni / Onkaar / Ang 935


ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥

बीरा बीरा करि रही बीर भए बैराइ ॥

Beeraa beeraa kari rahee beer bhae bairaai ||

(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,

मनुष्य की काया आत्मा को भाई-भाई कहकर बुलाती रहती है परन्तु प्राण छूटने पर उसका भाई पराया बनकर उसकी ओर दृष्टि भी नहीं करता।

She calls out, ""Brother, O brother - stay, O brother!"" But he becomes a stranger.

Guru Nanak Dev ji / Raag Ramkali Dakhni / Onkaar / Ang 935

ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥

बीर चले घरि आपणै बहिण बिरहि जलि जाइ ॥

Beer chale ghari aapa(nn)ai bahi(nn) birahi jali jaai ||

ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ ।

आत्मा रूपी भाई परलोक में चला जाता हैं और उसकी काया रूपी बहिन वियोग की अग्नि में जल जाती हैं।

Her brother departs for his own home, and his sister burns with the pain of separation.

Guru Nanak Dev ji / Raag Ramkali Dakhni / Onkaar / Ang 935

ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥

बाबुल कै घरि बेटड़ी बाली बालै नेहि ॥

Baabul kai ghari beta(rr)ee baalee baalai nehi ||

(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ) ।

अपने पिता के घर में रहती हुई बेटी खिलौने से खेलकर विवाह-योग्य हो जाती है,

In this world, her father's home, the daughter, the innocent soul bride, loves her Young Husband Lord.

Guru Nanak Dev ji / Raag Ramkali Dakhni / Onkaar / Ang 935

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥

जे लोड़हि वरु कामणी सतिगुरु सेवहि तेहि ॥

Je lo(rr)ahi varu kaama(nn)ee satiguru sevahi tehi ||

(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ।

यदि वह कामिनी अपने पति को पाना चाहती है तो उसे सच्चे गुरु की सेवा करनी चाहिए।

If you long for your Husband Lord, O soul bride, then serve the True Guru with love.

Guru Nanak Dev ji / Raag Ramkali Dakhni / Onkaar / Ang 935

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥

बिरलो गिआनी बूझणउ सतिगुरु साचि मिलेइ ॥

Biralo giaanee boojha(nn)au satiguru saachi milei ||

ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ । ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ ।

कोई विरला ज्ञानी ही इस तथ्य को बूझता है कि सतिगुरु ही सत्य से मिलाप करवाता है।

How rare are the spiritually wise, who meet the True Guru, and truly understand.

Guru Nanak Dev ji / Raag Ramkali Dakhni / Onkaar / Ang 935

ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥

ठाकुर हाथि वडाईआ जै भावै तै देइ ॥

Thaakur haathi vadaaeeaa jai bhaavai tai dei ||

ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ।

उस ठाकुर जी के हाथ में सब बड़ाईयाँ हैं, जिसे चाहता है, उसे ही देता है।

All glorious greatness rests in the Lord and Master's Hands. He grants them, when He is pleased.

Guru Nanak Dev ji / Raag Ramkali Dakhni / Onkaar / Ang 935

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

बाणी बिरलउ बीचारसी जे को गुरमुखि होइ ॥

Baa(nn)ee biralau beechaarasee je ko guramukhi hoi ||

ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;

यदि कोई गुरुमुख बन जाता है तो ऐसा विरला ही वाणी का विचार करता है।

How rare are those who contemplate the Word of the Guru's Bani; they become Gurmukh.

Guru Nanak Dev ji / Raag Ramkali Dakhni / Onkaar / Ang 935

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

इह बाणी महा पुरख की निज घरि वासा होइ ॥४०॥

Ih baa(nn)ee mahaa purakh kee nij ghari vaasaa hoi ||40||

ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥

यह वाणी महापुरुष की रची हुई है और इससे जीव का अपने सच्चे घर में निवास हो जाता है। ४०॥

This is the Bani of the Supreme Being; through it, one dwells within the home of his inner being. ||40||

Guru Nanak Dev ji / Raag Ramkali Dakhni / Onkaar / Ang 935


ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥

भनि भनि घड़ीऐ घड़ि घड़ि भजै ढाहि उसारै उसरे ढाहै ॥

Bhani bhani gha(rr)eeai gha(rr)i gha(rr)i bhajai dhaahi usaarai usare dhaahai ||

(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ ।

परमेश्वर (तत्वों को) तोड़-तोड़कर जगत् का निर्माण करता है और जगत्-निर्माण करके उसका विनाश कर देता है, वह बिगाड़कर फिर से बनाता है, वह जीवों को पैदा करके उनका नाश कर देता है।

Shattering and breaking apart, He creates and re-creates; creating, He shatters again. He builds up what He has demolished, and demolishes what He has built.

Guru Nanak Dev ji / Raag Ramkali Dakhni / Onkaar / Ang 935

ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥

सर भरि सोखै भी भरि पोखै समरथ वेपरवाहै ॥

Sar bhari sokhai bhee bhari pokhai samarath veparavaahai ||

(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ । ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ ।

वह सर्वकला समर्थ एवं बेपरवाह परमेश्वर भरे हुए सरोवरों को सुखा देता और पुनः उन्हें भर भी देता है।

He dries up the pools which are full, and fills the dried tanks again. He is all-powerful and independent.

Guru Nanak Dev ji / Raag Ramkali Dakhni / Onkaar / Ang 935

ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥

भरमि भुलाने भए दिवाने विणु भागा किआ पाईऐ ॥

Bharami bhulaane bhae divaane vi(nn)u bhaagaa kiaa paaeeai ||

(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ ।

जो जीव भ्रम में भूले हुए हैं, वे पगले हो गए हैं और भाग्य के बिना कुछ भी हासिल नहीं होता।

Deluded by doubt, they have gone insane; without destiny, what do they obtain?

Guru Nanak Dev ji / Raag Ramkali Dakhni / Onkaar / Ang 935

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥

गुरमुखि गिआनु डोरी प्रभि पकड़ी जिन खिंचै तिन जाईऐ ॥

Guramukhi giaanu doree prbhi paka(rr)ee jin khincchai tin jaaeeai ||

ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ) ।

गुरु के माध्यम से ही यह ज्ञान होता है कि प्रत्येक जीव की जीवन-डोरी प्रभु ने अपने हाथ में पकड़ी हुई है। वह जीवों को जिधर चता है, वे उधर ही चल पड़ते हैं।

The Gurmukhs know that God holds the string; wherever He pulls it, they must go.

Guru Nanak Dev ji / Raag Ramkali Dakhni / Onkaar / Ang 935

ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥

हरि गुण गाइ सदा रंगि राते बहुड़ि न पछोताईऐ ॥

Hari gu(nn) gaai sadaa ranggi raate bahu(rr)i na pachhotaaeeai ||

ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ ।

जो भगवान का गौरवगान करके सदैव उसके रंग में लीन रहता है, उसे कोई दुबारा पछतावा नहीं होता।

Those who sing the Glorious Praises of the Lord, are forever imbued with His Love; they never again feel regret.

Guru Nanak Dev ji / Raag Ramkali Dakhni / Onkaar / Ang 935

ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥

भभै भालहि गुरमुखि बूझहि ता निज घरि वासा पाईऐ ॥

Bhabhai bhaalahi guramukhi boojhahi taa nij ghari vaasaa paaeeai ||

ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ । (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ) ।

भ–सत्य की खोज करने वाले गुरु द्वारा सत्य का मार्ग बूझ लेते हैं और अपने सच्चे घर में निवास प्राप्त कर लेते हैं।

Bhabha: If someone seeks, and then becomes Gurmukh, then he comes to dwell in the home of his own heart.

Guru Nanak Dev ji / Raag Ramkali Dakhni / Onkaar / Ang 935

ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥

भभै भउजलु मारगु विखड़ा आस निरासा तरीऐ ॥

Bhabhai bhaujalu maaragu vikha(rr)aa aas niraasaa tareeai ||

ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,

भ-इस भवसागर से पार होने वाला मार्ग बहुत कठिन है और इच्छाओं से इच्छारहित होकर ही इसमें से पार हुआ जा सकता है।

Bhabha: The way of the terrifying world-ocean is treacherous. Remain free of hope, in the midst of hope, and you shall cross over.

Guru Nanak Dev ji / Raag Ramkali Dakhni / Onkaar / Ang 935

ਗੁਰ ਪਰਸਾਦੀ ਆਪੋ ਚੀਨੑੈ ਜੀਵਤਿਆ ਇਵ ਮਰੀਐ ॥੪੧॥

गुर परसादी आपो चीन्है जीवतिआ इव मरीऐ ॥४१॥

Gur parasaadee aapo cheenhai jeevatiaa iv mareeai ||41||

ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥

जो व्यक्ति गुरु की कृपा से आत्म-ज्ञान को समझ लेता है, वह जीवन्मुक्त हो जाता है ॥ ४१॥

By Guru's Grace, one comes to understand himself; in this way, he remains dead while yet alive. ||41||

Guru Nanak Dev ji / Raag Ramkali Dakhni / Onkaar / Ang 935


ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥

माइआ माइआ करि मुए माइआ किसै न साथि ॥

Maaiaa maaiaa kari mue maaiaa kisai na saathi ||

(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,

यह माया मेरी है, यह धन-दौलत मेरा अपना हैं। यही कहते हए कितने ही लोग दुनिया छोड़ गए हैं, परन्तु यह माया किसी के साथ नहीं गई।

Crying out for the wealth and riches of Maya, they die; but Maya does not go along with them.

Guru Nanak Dev ji / Raag Ramkali Dakhni / Onkaar / Ang 935

ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥

हंसु चलै उठि डुमणो माइआ भूली आथि ॥

Hanssu chalai uthi duma(nn)o maaiaa bhoolee aathi ||

ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ ।

आत्मा रूपी हंस मायूस होकर दुनिया से चल देता है परन्तु माया उसे यही भूली रहती है।

The soul-swan arises and departs, sad and depressed, leaving its wealth behind.

Guru Nanak Dev ji / Raag Ramkali Dakhni / Onkaar / Ang 935

ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥

मनु झूठा जमि जोहिआ अवगुण चलहि नालि ॥

Manu jhoothaa jami johiaa avagu(nn) chalahi naali ||

ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ ।

मोह-माया में फसा हुआ मन झूठा है और मृत्यु ने उसे देख लिया है। मरणोपरांत जीव के अवगुण उसके साथ ही जाते हैं।

The false mind is hunted by the Messenger of Death; it carries its faults along when it goes.

Guru Nanak Dev ji / Raag Ramkali Dakhni / Onkaar / Ang 935

ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥

मन महि मनु उलटो मरै जे गुण होवहि नालि ॥

Man mahi manu ulato marai je gu(nn) hovahi naali ||

ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ) ।

यदि उसके पास गुण हो तो उसका अशुद्ध मन विकारों की ओर से पलट कर शुद्ध मन में ही समा जाता है।

The mind turns inward, and merges with mind, when it is with virtue.

Guru Nanak Dev ji / Raag Ramkali Dakhni / Onkaar / Ang 935


Download SGGS PDF Daily Updates ADVERTISE HERE