ANG 93, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥

स्रीराग बाणी भगत बेणी जीउ की ॥

Sreeraag baa(nn)ee bhagat be(nn)ee jeeu kee ||

ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ ।

श्री राग बाणी भगत बेणी जीउ की ॥

Sree Raag, The Word Of Devotee Baynee Jee:

Bhagat Beni ji / Raag Sriraag / / Guru Granth Sahib ji - Ang 93

ਪਹਰਿਆ ਕੈ ਘਰਿ ਗਾਵਣਾ ॥

पहरिआ कै घरि गावणा ॥

Pahariaa kai ghari gaava(nn)aa ||

ਇਹ 'ਪਹਰਿਆਂ ਦੇ ਘਰ' ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ ।

(प्रस्तुत पद को पहरे वाणी के स्वर में गाने का आदेश दिया गया है।)

To Be Sung To The Tune Of ""Pehray"":

Bhagat Beni ji / Raag Sriraag / / Guru Granth Sahib ji - Ang 93

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Bhagat Beni ji / Raag Sriraag / / Guru Granth Sahib ji - Ang 93

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥

रे नर गरभ कुंडल जब आछत उरध धिआन लिव लागा ॥

Re nar garabh kunddal jab aachhat uradh dhiaan liv laagaa ||

ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;

हे मानव ! जब तुम मातृ-गर्भ में थे तो सिर के बल खड़े होकर ईश्वर के स्मरण में लीन थे।

O man, when you were coiled in the cradle of the womb, upside-down, you were absorbed in meditation.

Bhagat Beni ji / Raag Sriraag / / Guru Granth Sahib ji - Ang 93

ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥

मिरतक पिंडि पद मद ना अहिनिसि एकु अगिआन सु नागा ॥

Miratak pinddi pad mad naa ahinisi eku agiaan su naagaa ||

(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ ।

उस समय तुझे पार्थिव देहि की गरिमा का अहंकार नहीं था और अज्ञानी एवं पूर्ण विहीन होने के कारण तुम दिन-रात एक हरि की आराधना करते थे।

You took no pride in your perishable body; night and day were all the same to you-you lived unknowing, in the silence of the void.

Bhagat Beni ji / Raag Sriraag / / Guru Granth Sahib ji - Ang 93

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥

ते दिन समलु कसट महा दुख अब चितु अधिक पसारिआ ॥

Te din sammalu kasat mahaa dukh ab chitu adhik pasaariaa ||

(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ ।

कष्ट एवं दुखों के वह दिन स्मरण कर, अब तुमने अपने मन के जाल को अत्याधिक फैला लिया है।

Remember the terrible pain and suffering of those days, now that you have spread out the net of your consciousness far and wide.

Bhagat Beni ji / Raag Sriraag / / Guru Granth Sahib ji - Ang 93

ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥

गरभ छोडि म्रित मंडल आइआ तउ नरहरि मनहु बिसारिआ ॥१॥

Garabh chhodi mrit manddal aaiaa tau narahari manahu bisaariaa ||1||

ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥

जब से गर्भ को त्याग कर तू इस नश्वर संसार में आया है, तब से तूने हे मानव ! ईश्वर को अपने मन से विस्मृत कर दिया ॥१॥

Leaving the womb, you entered this mortal world; you have forgotten the Lord from your mind. ||1||

Bhagat Beni ji / Raag Sriraag / / Guru Granth Sahib ji - Ang 93


ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥

फिरि पछुतावहिगा मूड़िआ तूं कवन कुमति भ्रमि लागा ॥

Phiri pachhutaavahigaa moo(rr)iaa toonn kavan kumati bhrmi laagaa ||

ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ ।

हे मूर्ख ! तुम्हें फिर पछताना पड़ेगा, क्यों भ्रम में पड़कर तुम कुमति कर रहे हो।

Later, you will regret and repent-you fool! Why are you engrossed in evil-mindedness and skepticism?

Bhagat Beni ji / Raag Sriraag / / Guru Granth Sahib ji - Ang 93

ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥

चेति रामु नाही जम पुरि जाहिगा जनु बिचरै अनराधा ॥१॥ रहाउ ॥

Cheti raamu naahee jam puri jaahigaa janu bicharai anaraadhaa ||1|| rahaau ||

ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ ॥

राम का चिन्तन कर, अन्यथा यमपुरी जाओगे, हे मानव ! मूखों की भाँति क्यों भटकते फिरते हो?॥१॥ रहाउ॥

Think of the Lord, or else you shall be led to the City of Death. Why are you wandering around, out of control? ||1|| Pause ||

Bhagat Beni ji / Raag Sriraag / / Guru Granth Sahib ji - Ang 93


ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥

बाल बिनोद चिंद रस लागा खिनु खिनु मोहि बिआपै ॥

Baal binod chindd ras laagaa khinu khinu mohi biaapai ||

(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ;

तू अपने बचपन में मनपसंद क्रीड़ाओं-विनोद के स्वाद में लीन रहा है, तुझे क्षण-क्षण उनका मोह उलझा रहा था।

You play like a child, craving sweets; moment by moment, you become more entangled in emotional attachment.

Bhagat Beni ji / Raag Sriraag / / Guru Granth Sahib ji - Ang 93

ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥

रसु मिसु मेधु अम्रितु बिखु चाखी तउ पंच प्रगट संतापै ॥

Rasu misu medhu ammmritu bikhu chaakhee tau pancch prgat santtaapai ||

(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ ।

अब युवावस्था में तू विष रूप माया के रसों को पवित्र समझ कर भोग रहा है; इसलिए काम, क्रोध, लोभ, मोह एवं अहंकार पांचों विकार तुझे दुखी कर रहे हैं।

Tasting good and bad, you eat nectar and then poison, and then the five passions appear and torture you.

Bhagat Beni ji / Raag Sriraag / / Guru Granth Sahib ji - Ang 93

ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥

जपु तपु संजमु छोडि सुक्रित मति राम नामु न अराधिआ ॥

Japu tapu sanjjamu chhodi sukrit mati raam naamu na araadhiaa ||

ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ ।

तूने जप, तप, संयम एवं शुभ कर्मों वाली बुद्धि छोड़ दी है; तू राम नाम की आराधना भी नहीं करता।

Abandoning meditation, penance and self-restraint, and the wisdom of good actions, you do not worship and adore the Lord's Name.

Bhagat Beni ji / Raag Sriraag / / Guru Granth Sahib ji - Ang 93

ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥

उछलिआ कामु काल मति लागी तउ आनि सकति गलि बांधिआ ॥२॥

Uchhaliaa kaamu kaal mati laagee tau aani sakati gali baandhiaa ||2||

(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥

तेरे अन्तर्मन में कामवासना का वेग तरंगें मार रहा है; तुझे काल रूपी बुद्धि आ लगी है अब तूने कामपिपासा हेतु स्त्री को लाकर अपने गले लगा लिया है॥ २॥

You are overflowing with sexual desire, and your intellect is stained with darkness; you are held in the grip of Shakti's power. ||2||

Bhagat Beni ji / Raag Sriraag / / Guru Granth Sahib ji - Ang 93


ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥

तरुण तेजु पर त्रिअ मुखु जोहहि सरु अपसरु न पछाणिआ ॥

Taru(nn) teju par tria mukhu johahi saru apasaru na pachhaa(nn)iaa ||

(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ ।

यौवन के जोश में तू पराई-नारियों को देखता है और भले-बुरे की पहचान नहीं करता।

In the heat of youthful passion, you look with desire upon the faces of other men's wives; you do not distinguish between good and evil.

Bhagat Beni ji / Raag Sriraag / / Guru Granth Sahib ji - Ang 93

ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥

उनमत कामि महा बिखु भूलै पापु पुंनु न पछानिआ ॥

Unamat kaami mahaa bikhu bhoolai paapu punnu na pachhaaniaa ||

ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ ।

तू कामवासना में मग्न रहकर विष रूपी प्रबल माया के मोह में फँसकर भटकता रहता है; फिर तू पाप एवं पुण्य की पहचान नहीं करता।

Drunk with sexual desire and other great sins, you go astray, and do not distinguish between vice and virtue.

Bhagat Beni ji / Raag Sriraag / / Guru Granth Sahib ji - Ang 93

ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥

सुत स्मपति देखि इहु मनु गरबिआ रामु रिदै ते खोइआ ॥

Sut samppati dekhi ihu manu garabiaa raamu ridai te khoiaa ||

ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ ।

अपने पुत्रों एवं सम्पति को देखकर तेरा यह मन अहंकारी हो गया है और अपने हृदय से तूने राम को विस्मृत कर दिया है।

Gazing upon your children and your property, your mind is proud and arrogant; you cast out the Lord from your heart.

Bhagat Beni ji / Raag Sriraag / / Guru Granth Sahib ji - Ang 93

ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥

अवर मरत माइआ मनु तोले तउ भग मुखि जनमु विगोइआ ॥३॥

Avar marat maaiaa manu tole tau bhag mukhi janamu vigoiaa ||3||

ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥

सगे-सम्बन्धियों की मृत्यु पर तू अपने मन में सोचता है कि तुझे उसका कितना धन प्राप्त होगा हे मानव ! सौभाग्य से मिले अपने अमूल्य जीवन को तूने व्यर्थ गंवा दिया हैं॥ ३॥

When others die, you measure your own wealth in your mind; you waste your life in the pleasures of the mouth and sexual organs. ||3||

Bhagat Beni ji / Raag Sriraag / / Guru Granth Sahib ji - Ang 93


ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥

पुंडर केस कुसम ते धउले सपत पाताल की बाणी ॥

Punddar kes kusam te dhaule sapat paataal kee baa(nn)ee ||

ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ ।

बुढ़ापे में तेरे बाल चमेली के फूलों से भी अधिकतर सफेद हैं और तेरी वाणी इतनी धीमी पड़ गई है, जैसे वह सातवें लोक से आती हो।

Your hair is whiter than the jasmine flower, and your voice has grown feeble, as if it comes from the seventh underworld.

Bhagat Beni ji / Raag Sriraag / / Guru Granth Sahib ji - Ang 93

ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥

लोचन स्रमहि बुधि बल नाठी ता कामु पवसि माधाणी ॥

Lochan srmahi budhi bal naathee taa kaamu pavasi maadhaa(nn)ee ||

ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ) ।

तेरे नेत्रों से जल बह रहा है; तेरी बुद्धि एवं बल शरीर में से लुप्त हो गए हैं; ऐसी अवस्था में काम तेरे मन में से यूं मंथन करता है, जैसे दूध का मंथन किया जाता है।

Your eyes water, and your intellect and strength have left you; but still, your sexual desire churns and drives you on.

Bhagat Beni ji / Raag Sriraag / / Guru Granth Sahib ji - Ang 93

ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥

ता ते बिखै भई मति पावसि काइआ कमलु कुमलाणा ॥

Taa te bikhai bhaee mati paavasi kaaiaa kamalu kumalaa(nn)aa ||

ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ ।

इसलिए तेरी बुद्धि में विषय-विकारों की झड़ी लगी हुई है; तेरा शरीर मुरझाए हुए फूल जैसा हो गया है।

And so, your intellect has dried up through corruption, and the lotus flower of your body has wilted and withered.

Bhagat Beni ji / Raag Sriraag / / Guru Granth Sahib ji - Ang 93

ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥

अवगति बाणि छोडि म्रित मंडलि तउ पाछै पछुताणा ॥४॥

Avagati baa(nn)i chhodi mrit manddali tau paachhai pachhutaa(nn)aa ||4||

ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥

तुम अलक्ष्य प्रभु की वाणी को छोड़कर नश्वर जगत् के कार्यों में लीन हो रहे हो, तदुपरांत तुम पश्चाताप करोगे ॥४॥

You have forsaken the Bani, the Word of the Immortal Lord, in this mortal world; in the end, you shall regret and repent. ||4||

Bhagat Beni ji / Raag Sriraag / / Guru Granth Sahib ji - Ang 93


ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥

निकुटी देह देखि धुनि उपजै मान करत नही बूझै ॥

Nikutee deh dekhi dhuni upajai maan karat nahee boojhai ||

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ) ।

नन्हे-मुन्ने छोटे बच्चों को देखकर तेरे मन में बड़ा प्रेम उत्पन्न होता है और तू उन पर गर्व करता है परन्तु तू ईश्वर बारे कोई सूझ प्राप्त नहीं करता।

Gazing upon the tiny bodies of your children, love has welled up within your heart; you are proud of them, but you do not understand.

Bhagat Beni ji / Raag Sriraag / / Guru Granth Sahib ji - Ang 93

ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥

लालचु करै जीवन पद कारन लोचन कछू न सूझै ॥

Laalachu karai jeevan pad kaaran lochan kachhoo na soojhai ||

ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ ।

चाहे तेरे नेत्रों से कुछ भी नहीं दिखाई देता फिर भी तू लम्बी आयु की लालच करता है।

You long for the dignity of a long life, but your eyes can no longer see anything.

Bhagat Beni ji / Raag Sriraag / / Guru Granth Sahib ji - Ang 93

ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥

थाका तेजु उडिआ मनु पंखी घरि आंगनि न सुखाई ॥

Thaakaa teju udiaa manu pankkhee ghari aangani na sukhaaee ||

(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ ।

अंत को शरीर का बल काम करने से थक जाता है और मन रूपी पक्षी शरीर रूपी पिंजरे में से उड़ जाता है। घर के आंगन में पड़ा मृतक शरीर किसी को अच्छा नहीं लगता।

Your light has gone out, and the bird of your mind has flown away; you are no longer welcome in your own home and courtyard.

Bhagat Beni ji / Raag Sriraag / / Guru Granth Sahib ji - Ang 93

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥

बेणी कहै सुनहु रे भगतहु मरन मुकति किनि पाई ॥५॥

Be(nn)ee kahai sunahu re bhagatahu maran mukati kini paaee ||5||

ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥

भगत वेणी जी कहते हैं, हे भक्तो ! सुनो, मृत्यु के पश्चात किसी ने भी मुक्ति प्राप्त नहीं की ॥५॥

Says Baynee, listen, O devotee: who has ever attained liberation after such a death? ||5||

Bhagat Beni ji / Raag Sriraag / / Guru Granth Sahib ji - Ang 93


ਸਿਰੀਰਾਗੁ ॥

सिरीरागु ॥

Sireeraagu ||

सिरीरागु॥

Sree Raag:

Bhagat Ravidas ji / Raag Sriraag / / Guru Granth Sahib ji - Ang 93

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥

तोही मोही मोही तोही अंतरु कैसा ॥

Tohee mohee mohee tohee anttaru kaisaa ||

(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?

हे प्रभु ! तू ही मैं हूँ और मैं ही तुम हूँ।;तेरे और मेरे बीच कोई अन्तर नहीं है।

You are me, and I am You-what is the difference between us?

Bhagat Ravidas ji / Raag Sriraag / / Guru Granth Sahib ji - Ang 93

ਕਨਕ ਕਟਿਕ ਜਲ ਤਰੰਗ ਜੈਸਾ ॥੧॥

कनक कटिक जल तरंग जैसा ॥१॥

Kanak katik jal tarangg jaisaa ||1||

(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥

यह अन्तर ऐसा है जैसे स्वर्ण एवं स्वर्ण से बने आभूषण का है; जैसे जल एवं इसकी लहरों में है; वैसे ही प्राणी और ईश्वर है॥ १ ॥

We are like gold and the bracelet, or water and the waves. ||1||

Bhagat Ravidas ji / Raag Sriraag / / Guru Granth Sahib ji - Ang 93


ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥

जउ पै हम न पाप करंता अहे अनंता ॥

Jau pai ham na paap karanttaa ahe ananttaa ||

ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,

हे अनंत परमेश्वर ! यदि मैं पाप न करता;

If I did not commit any sins, O Infinite Lord,

Bhagat Ravidas ji / Raag Sriraag / / Guru Granth Sahib ji - Ang 93

ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥

पतित पावन नामु कैसे हुंता ॥१॥ रहाउ ॥

Patit paavan naamu kaise hunttaa ||1|| rahaau ||

ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ? ॥੧॥ ਰਹਾਉ ॥

तो तेरा पतितपावन नाम कैसे होता ? ॥१॥ रहाउ॥

How would You have acquired the name, 'Redeemer of sinners'? ||1|| Pause ||

Bhagat Ravidas ji / Raag Sriraag / / Guru Granth Sahib ji - Ang 93


ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥

तुम्ह जु नाइक आछहु अंतरजामी ॥

Tumh ju naaik aachhahu anttarajaamee ||

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ) ।

हे अन्तर्यामी प्रभु ! तुझे जगत् का स्वामी कहा जाता है।

You are my Master, the Inner-knower, Searcher of hearts.

Bhagat Ravidas ji / Raag Sriraag / / Guru Granth Sahib ji - Ang 93

ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

प्रभ ते जनु जानीजै जन ते सुआमी ॥२॥

Prbh te janu jaaneejai jan te suaamee ||2||

ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥

प्रभु से उसके दास की एवं दास से उसके स्वामी की पहचान हो जाती है। ॥ २॥

The servant is known by his God, and the Lord and Master is known by His servant. ||2||

Bhagat Ravidas ji / Raag Sriraag / / Guru Granth Sahib ji - Ang 93


ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥

सरीरु आराधै मो कउ बीचारु देहू ॥

Sareeru aaraadhai mo kau beechaaru dehoo ||

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ ।

हे प्रभु ! मुझे यह ज्ञान दीजिए कि जब तक मेरा यह शरीर है, तब तक मैं तेरा नाम-सिमरन करता रहूँ।

Grant me the wisdom to worship and adore You with my body.

Bhagat Ravidas ji / Raag Sriraag / / Guru Granth Sahib ji - Ang 93

ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

रविदास सम दल समझावै कोऊ ॥३॥

Ravidaas sam dal samajhaavai kou ||3||

(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥

भक्त रविदास जी का कथन है कि हे प्रभु ! मेरी यही कामना है कि कोई महापुरुष आकर मुझे यह ज्ञान दे जाए कि तू समस्त स्थानों में विद्यमान हे॥३॥

O Ravi Daas, one who understands that the Lord is equally in all, is very rare. ||3||

Bhagat Ravidas ji / Raag Sriraag / / Guru Granth Sahib ji - Ang 93Download SGGS PDF Daily Updates ADVERTISE HERE