ANG 925, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਮਕਲੀ ਮਹਲਾ ੫ ॥

रामकली महला ५ ॥

Raamakalee mahalaa 5 ||

रामकली महला ५ ॥

Raamkalee Fifth Mehl:

Guru Arjan Dev ji / Raag Ramkali / Chhant / Guru Granth Sahib ji - Ang 925

ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥

हरि हरि धिआइ मना खिनु न विसारीऐ ॥

Hari hari dhiaai manaa khinu na visaareeai ||

ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ ।

हे मन ! परमात्मा का मनन करो और उसे एक क्षण के लिए भी नहीं भुलाना चाहिए।

Meditate on the Lord Har Har, O mind; don't forget Him, even for an instant.

Guru Arjan Dev ji / Raag Ramkali / Chhant / Guru Granth Sahib ji - Ang 925

ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥

राम रामा राम रमा कंठि उर धारीऐ ॥

Raam raamaa raam ramaa kantthi ur dhaareeai ||

ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ ।

प्यारे राम को हृदय एवं कण्ठ में धारण करके उसकी महिमागान करो।

Enshrine the Lord, Raam, Raam, Raam, Raam, within your heart and throat.

Guru Arjan Dev ji / Raag Ramkali / Chhant / Guru Granth Sahib ji - Ang 925

ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥

उर धारि हरि हरि पुरखु पूरनु पारब्रहमु निरंजनो ॥

Ur dhaari hari hari purakhu pooranu paarabrhamu niranjjano ||

ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ ।

उस परमपुरुष, पूर्ण परब्रह्म, मायातीत ईश्वर को हृदय में बसाकर रखो ।

Enshrine within your heart the Primal Lord, Har, Har, the all-pervading, supreme, immaculate Lord God.

Guru Arjan Dev ji / Raag Ramkali / Chhant / Guru Granth Sahib ji - Ang 925

ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥

भै दूरि करता पाप हरता दुसह दुख भव खंडनो ॥

Bhai doori karataa paap harataa dusah dukh bhav khanddano ||

ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ ।

वह सब भय दूर करने वाला, पाप नाश करने वाला, असह्य दुख नष्ट करने वाला और जन्म-मरण का चक्र खंडन करने वाला है।

He sends fear far away; He is the Destroyer of sin; He eradicates the unbearable pains of the terrifying world-ocean.

Guru Arjan Dev ji / Raag Ramkali / Chhant / Guru Granth Sahib ji - Ang 925

ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥

जगदीस ईस गोपाल माधो गुण गोविंद वीचारीऐ ॥

Jagadees ees gaopaal maadho gu(nn) govindd veechaareeai ||

ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;

उस जगदीश, ईश, गोपाल, माधो गोविंद के गुणों का चिंतन करते रहो।

Contemplate the Lord of the World, the Cherisher of the World, the Lord, the Virtuous Lord of the Universe.

Guru Arjan Dev ji / Raag Ramkali / Chhant / Guru Granth Sahib ji - Ang 925

ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥

बिनवंति नानक मिलि संगि साधू दिनसु रैणि चितारीऐ ॥१॥

Binavantti naanak mili sanggi saadhoo dinasu rai(nn)i chitaareeai ||1||

ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥

नानक की विनती है कि साधुओं की संगति में मिलकर दिन-रात उसे स्मरण करना चाहिए ॥ १॥

Prays Nanak, joining the Saadh Sangat, the Company of the Holy, remember the Lord, day and night. ||1||

Guru Arjan Dev ji / Raag Ramkali / Chhant / Guru Granth Sahib ji - Ang 925

ਚਰਨ ਕਮਲ ਆਧਾਰੁ ਜਨ ਕਾ ਆਸਰਾ ॥

चरन कमल आधारु जन का आसरा ॥

Charan kamal aadhaaru jan kaa aasaraa ||

ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ ।

परमात्मा के चरण-कमल ही भक्तजनों का आसरा है।

His lotus feet are the support and anchor of His humble servants.

Guru Arjan Dev ji / Raag Ramkali / Chhant / Guru Granth Sahib ji - Ang 925

ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥

मालु मिलख भंडार नामु अनंत धरा ॥

Maalu milakh bhanddaar naamu anantt dharaa ||

ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ ।

प्रभु का अनंत नाम ही धन-सम्पति एवं सुखों का भण्डार है।

He takes the Naam, the Name of the Infinite Lord, as his wealth, property and treasure.

Guru Arjan Dev ji / Raag Ramkali / Chhant / Guru Granth Sahib ji - Ang 925

ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥

नामु नरहर निधानु जिन कै रस भोग एक नराइणा ॥

Naamu narahar nidhaanu jin kai ras bhog ek naraai(nn)aa ||

ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ ।

प्रभु का नाम ही निधि है, नारायण का नाम जपना ही सब रसों को भोगना है।

Those who have the treasure of the Lord's Name, enjoy the taste of the One Lord.

Guru Arjan Dev ji / Raag Ramkali / Chhant / Guru Granth Sahib ji - Ang 925

ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥

रस रूप रंग अनंत बीठल सासि सासि धिआइणा ॥

Ras roop rangg anantt beethal saasi saasi dhiaai(nn)aa ||

ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ ।

श्वास-श्वास से नाम का ध्यान करना ही के रस, रूप, रंग एवं अनंत भण्डार हैं।

They meditate on the Infinite Lord with each and every breath, as their pleasure, joy and beauty.

Guru Arjan Dev ji / Raag Ramkali / Chhant / Guru Granth Sahib ji - Ang 925

ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥

किलविख हरणा नाम पुनहचरणा नामु जम की त्रास हरा ॥

Kilavikh hara(nn)aa naam punahachara(nn)aa naamu jam kee traas haraa ||

ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ ।

प्रभु नाम सब पापों को नष्ट करने वाला प्रायश्चित कर्म है और नाम ही यम के भय को दूर करने वाला है।

The Naam, the Name of the Lord, is the Destroyer of sins, the only deed of redemption. The Naam drives out the fear of the Messenger of Death.

Guru Arjan Dev ji / Raag Ramkali / Chhant / Guru Granth Sahib ji - Ang 925

ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥

बिनवंति नानक रासि जन की चरन कमलह आसरा ॥२॥

Binavantti naanak raasi jan kee charan kamalah aasaraa ||2||

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥

नानक प्रार्थना करते हैं कि भगवान के चरण-कमल का आसरा ही दास की जीवन राशि है॥ २॥

Prays Nanak, the support of His lotus feet is the capital of His humble servant. ||2||

Guru Arjan Dev ji / Raag Ramkali / Chhant / Guru Granth Sahib ji - Ang 925

ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥

गुण बेअंत सुआमी तेरे कोइ न जानई ॥

Gu(nn) beantt suaamee tere koi na jaanaee ||

ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ ।

हे स्वामी ! तेरे गुण बेअंत हैं, पर कोई भी तेरे गुणों को नहीं जानता।

Your Glorious Virtues are endless, O my Lord and Master; no one knows them all.

Guru Arjan Dev ji / Raag Ramkali / Chhant / Guru Granth Sahib ji - Ang 925

ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥

देखि चलत दइआल सुणि भगत वखानई ॥

Dekhi chalat daiaal su(nn)i bhagat vakhaanaee ||

(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ ।

हे दीनदयाल ! तेरी अद्भुत लीला को देखकर एवं सुनकर भक्त तेरी महिमा का ही बखान करते हैं।

Seeing and hearing of Your wondrous plays, O Merciful Lord, Your devotees narrate them.

Guru Arjan Dev ji / Raag Ramkali / Chhant / Guru Granth Sahib ji - Ang 925

ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥

जीअ जंत सभि तुझु धिआवहि पुरखपति परमेसरा ॥

Jeea jantt sabhi tujhu dhiaavahi purakhapati paramesaraa ||

ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ ।

हे पुरुषोत्तम परमेश्वर ! सब जीव तेरा ही ध्यान करते रहते हैं।

All beings and creatures meditate on You, O Primal Transcendent Lord, Master of men.

Guru Arjan Dev ji / Raag Ramkali / Chhant / Guru Granth Sahib ji - Ang 925

ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥

सरब जाचिक एकु दाता करुणा मै जगदीसरा ॥

Sarab jaachik eku daataa karu(nn)aa mai jagadeesaraa ||

ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ ।

हे करुणामय जगदीश्वर ! केवल एक तू ही दाता है, अन्य सब जीव तेरे याचक हैं।

All beings are beggars; You are the One Giver, O Lord of the Universe, Embodiment of mercy.

Guru Arjan Dev ji / Raag Ramkali / Chhant / Guru Granth Sahib ji - Ang 925

ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥

साधू संतु सुजाणु सोई जिसहि प्रभ जी मानई ॥

Saadhoo santtu sujaa(nn)u soee jisahi prbh jee maanaee ||

ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ ।

जिसे प्रभु गौरव देता है, वही साधु, संत एवं ज्ञानवान है।

He alone is holy, a Saint, a truly wise person, who is accepted by the Dear Lord.

Guru Arjan Dev ji / Raag Ramkali / Chhant / Guru Granth Sahib ji - Ang 925

ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥

बिनवंति नानक करहु किरपा सोइ तुझहि पछानई ॥३॥

Binavantti naanak karahu kirapaa soi tujhahi pachhaanaee ||3||

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥

नानक विनती करते हैं कि हे प्रभु ! जिस पर तू कृपा करता है, वही तुझे पहचानता है॥ ३॥

Prays Nanak, they alone realize You, unto whom You show Mercy. ||3||

Guru Arjan Dev ji / Raag Ramkali / Chhant / Guru Granth Sahib ji - Ang 925

ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥

मोहि निरगुण अनाथु सरणी आइआ ॥

Mohi niragu(nn) anaathu sara(nn)ee aaiaa ||

ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ ।

मैं गुणविहीन अनाथ तेरी शरण में आया हूँ।

I am unworthy and without any master; I seek Your Sanctuary, Lord.

Guru Arjan Dev ji / Raag Ramkali / Chhant / Guru Granth Sahib ji - Ang 925

ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥

बलि बलि बलि गुरदेव जिनि नामु द्रिड़ाइआ ॥

Bali bali bali guradev jini naamu dri(rr)aaiaa ||

(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ ।

मैं अपने गुरुदेव पर कुर्बान जाता हूँ जिसने मुझे नाम स्मरण करवाया है।

I am a sacrifice, a sacrifice, a sacrifice to the Divine Guru, who has implanted the Naam within me.

Guru Arjan Dev ji / Raag Ramkali / Chhant / Guru Granth Sahib ji - Ang 925

ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥

गुरि नामु दीआ कुसलु थीआ सरब इछा पुंनीआ ॥

Guri naamu deeaa kusalu theeaa sarab ichhaa punneeaa ||

ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;

गुरु ने मुझे नाम-दान दिया है, जिसे जपने से सब कामनाएँ पूरी हो गई हैं और सुखी हो गया हूँ।

The Guru blessed me with the Naam; happiness came, and all my desires were fulfilled.

Guru Arjan Dev ji / Raag Ramkali / Chhant / Guru Granth Sahib ji - Ang 925

ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥

जलने बुझाई सांति आई मिले चिरी विछुंनिआ ॥

Jalane bujhaaee saanti aaee mile chiree vichhunniaa ||

(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ ।

नाम ने मेरी सारी जलन बुझा दी है, मन को शान्ति मिल गई है और चिरकाल से बिछुड़े हुए को मिला दिया है।

The fire of desire has been quenched, and peace and tranquility have come; after such a long separation, I have met my Lord again.

Guru Arjan Dev ji / Raag Ramkali / Chhant / Guru Granth Sahib ji - Ang 925

ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥

आनंद हरख सहज साचे महा मंगल गुण गाइआ ॥

Aanandd harakh sahaj saache mahaa manggal gu(nn) gaaiaa ||

(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ ।

मैंने सच्चे परमेश्वर की महिमा का मंगलगान केिया है, जिससे मन में आनंद, हर्ष एवं सहज सुख उपलब्ध हो गया है।

I have found ecstasy, pleasure and true intuitive poise, singing the great glories, the song of bliss of the Lord.

Guru Arjan Dev ji / Raag Ramkali / Chhant / Guru Granth Sahib ji - Ang 925

ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥

बिनवंति नानक नामु प्रभ का गुर पूरे ते पाइआ ॥४॥२॥

Binavantti naanak naamu prbh kaa gur poore te paaiaa ||4||2||

ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥

नानक विनती करते हैं कि पूर्ण गुरु से मुझे प्रभु का नाम प्राप्त हो गया है॥ ४॥ २॥

Prays Nanak, I have obtained the Name of God from the Perfect Guru. ||4||2||

Guru Arjan Dev ji / Raag Ramkali / Chhant / Guru Granth Sahib ji - Ang 925

ਰਾਮਕਲੀ ਮਹਲਾ ੫ ॥

रामकली महला ५ ॥

Raamakalee mahalaa 5 ||

रामकली महला ५ ॥

Raamkalee, Fifth Mehl:

Guru Arjan Dev ji / Raag Ramkali / Chhant / Guru Granth Sahib ji - Ang 925

ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥

रुण झुणो सबदु अनाहदु नित उठि गाईऐ संतन कै ॥

Ru(nn) jhu(nn)o sabadu anaahadu nit uthi gaaeeai santtan kai ||

ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ ।

नित्य सुबह उठकर संतों के साथ सुरीले अनहद शब्द का गान करना चाहिए।

Rise early each morning, and with the Saints, sing the melodious harmony, the unstruck sound current of the Shabad.

Guru Arjan Dev ji / Raag Ramkali / Chhant / Guru Granth Sahib ji - Ang 925

ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥

किलविख सभि दोख बिनासनु हरि नामु जपीऐ गुर मंतन कै ॥

Kilavikh sabhi dokh binaasanu hari naamu japeeai gur manttan kai ||

ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ ।

गुरु-उपदेश द्वारा हरि-नाम का जाप करने से सब पाप एवं दोष नष्ट हो जाते हैं।

All sins and sufferings are erased chanting the Lord's Name, under Guru's Instructions.

Guru Arjan Dev ji / Raag Ramkali / Chhant / Guru Granth Sahib ji - Ang 925

ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥

हरि नामु लीजै अमिउ पीजै रैणि दिनसु अराधीऐ ॥

Hari naamu leejai amiu peejai rai(nn)i dinasu araadheeai ||

ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ ।

हरि-नाम स्मरण करो, नामामृत का पान करो और दिन-रात उसकी हो आराधना करो।

Dwell upon the Lord's Name, and drink in the Nectar; day and night, worship and adore Him.

Guru Arjan Dev ji / Raag Ramkali / Chhant / Guru Granth Sahib ji - Ang 925

ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥

जोग दान अनेक किरिआ लगि चरण कमलह साधीऐ ॥

Jog daan anek kiriaa lagi chara(nn) kamalah saadheeai ||

ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ ।

प्रभु के चरणों में लगने से योग, दान-पुण्य, एवं शुभ कर्मो का फल प्राप्त हो जाता है।

The merits of Yoga, charity and religious rituals are obtained by grasping His lotus feet.

Guru Arjan Dev ji / Raag Ramkali / Chhant / Guru Granth Sahib ji - Ang 925

ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥

भाउ भगति दइआल मोहन दूख सगले परहरै ॥

Bhaau bhagati daiaal mohan dookh sagale paraharai ||

ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ ।

दयालु प्रभु की प्रेम-भक्ति से सब दुख नाश हो जाते हैं।

Loving devotion to the merciful, enticing Lord takes away all pain.

Guru Arjan Dev ji / Raag Ramkali / Chhant / Guru Granth Sahib ji - Ang 925

ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥

बिनवंति नानक तरै सागरु धिआइ सुआमी नरहरै ॥१॥

Binavantti naanak tarai saagaru dhiaai suaamee naraharai ||1||

ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥

नानक विनती करते हैं केि स्वामी परमेश्वर का मनन करने से जीव संसार-सागर से पार हो जाता है॥ १॥

Prays Nanak, cross over the world-ocean, meditating on the Lord, your Lord and Master. ||1||

Guru Arjan Dev ji / Raag Ramkali / Chhant / Guru Granth Sahib ji - Ang 925

ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥

सुख सागर गोबिंद सिमरणु भगत गावहि गुण तेरे राम ॥

Sukh saagar gobindd simara(nn)u bhagat gaavahi gu(nn) tere raam ||

ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;

हे गोविंद ! तू सुखों का सागर है, सब भक्त तेरा ही सिमरन एवं स्तुतिगान करते रहते हैं।

Meditation on the Lord of the Universe is an ocean of peace; Your devotees sing Your Glorious Praises, Lord.

Guru Arjan Dev ji / Raag Ramkali / Chhant / Guru Granth Sahib ji - Ang 925

ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥

अनद मंगल गुर चरणी लागे पाए सूख घनेरे राम ॥

Anad manggal gur chara(nn)ee laage paae sookh ghanere raam ||

ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ ।

गुरु के चरणों में लगकर उन्हें बड़ा आनंद, कल्याण एवं अनेक सुख उपलब्ध होते हैं।

Ecstasy, bliss and great happiness are obtained by grasping hold of the Guru's feet.

Guru Arjan Dev ji / Raag Ramkali / Chhant / Guru Granth Sahib ji - Ang 925

ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥

सुख निधानु मिलिआ दूख हरिआ क्रिपा करि प्रभि राखिआ ॥

Sukh nidhaanu miliaa dookh hariaa kripaa kari prbhi raakhiaa ||

(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ । ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ ।

प्रभु ने कृपा करके रक्षा की है, उनके सब दुख दूर कर दिए हैं और उन्हें सुखों की निधि मिल गई है।

Meeting with the treasure of peace, their pains are taken away; granting His Grace, God protects them.

Guru Arjan Dev ji / Raag Ramkali / Chhant / Guru Granth Sahib ji - Ang 925

ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥

हरि चरण लागा भ्रमु भउ भागा हरि नामु रसना भाखिआ ॥

Hari chara(nn) laagaa bhrmu bhau bhaagaa hari naamu rasanaa bhaakhiaa ||

ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ ।

प्रभु के चरणों में लगने से सारा भ्रम एवं भय दूर हो जाता है और जीभ हरि-नाम ही जपती रहती है।

Those who grasp the Lord's feet - their fears and doubts run away, and they chant the Name of the Lord.

Guru Arjan Dev ji / Raag Ramkali / Chhant / Guru Granth Sahib ji - Ang 925

ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥

हरि एकु चितवै प्रभु एकु गावै हरि एकु द्रिसटी आइआ ॥

Hari eku chitavai prbhu eku gaavai hari eku drisatee aaiaa ||

ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ ।

जो भक्तजन एक परमात्मा का स्मरण करते हैं, उस एक का ही गुणगान करते हैं, उन्हें हर तरफ एक परमेश्वर ही नजर आता है।

He thinks of the One Lord, and he sings of the One God; he gazes upon the One Lord alone.

Guru Arjan Dev ji / Raag Ramkali / Chhant / Guru Granth Sahib ji - Ang 925

Download SGGS PDF Daily Updates ADVERTISE HERE