ANG 924, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥

सतिगुरु पुरखु जि बोलिआ गुरसिखा मंनि लई रजाइ जीउ ॥

Satiguru purakhu ji boliaa gurasikhaa manni laee rajaai jeeu ||

ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ ।

जैसे सतिगुरु अमरदास जी ने कहा, वैसे ही गुरु-शिष्यों ने उनकी रज़ा को मान लिया।

And as the True Guru, the Primal Lord spoke, and the Gursikhs obeyed His Will.

Baba Sundar ji / Raag Ramkali / Ramkali Sadd / Guru Granth Sahib ji - Ang 924

ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥

मोहरी पुतु सनमुखु होइआ रामदासै पैरी पाइ जीउ ॥

Moharee putu sanamukhu hoiaa raamadaasai pairee paai jeeu ||

(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ ।

सर्वप्रथम सतिगुरु अमरदास जी का अपना पुत्र बाबा मोहरी उनके सम्मुख हुआ और सतिगुरु (अमरदास जी) ने उन्हें गुरु रामदास के चरण-स्पर्श करने के लिए कहा और

His son Mohri turned sunmukh, and become obedient to Him; he bowed, and touched Ram Das' feet.

Baba Sundar ji / Raag Ramkali / Ramkali Sadd / Guru Granth Sahib ji - Ang 924

ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥

सभ पवै पैरी सतिगुरू केरी जिथै गुरू आपु रखिआ ॥

Sabh pavai pairee satiguroo keree jithai guroo aapu rakhiaa ||

ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ ।

उन से गुरु रामदास के चरण-स्पर्श करवाए और सारे ही सिक्ख गुरु रामदास जी के चरणों में आ पड़े, जिनमें अमरदास जी ने अपनी ज्योति स्थापित की थी।

Then, everyone bowed and touched the feet of Ram Das, into whom the Guru infused His essence.

Baba Sundar ji / Raag Ramkali / Ramkali Sadd / Guru Granth Sahib ji - Ang 924

ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥

कोई करि बखीली निवै नाही फिरि सतिगुरू आणि निवाइआ ॥

Koee kari bakheelee nivai naahee phiri satiguroo aa(nn)i nivaaiaa ||

ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ ।

यदि कोई इर्षा वश गुरु रामदास जी के आगे नहीं था तो सतगुरु ने उसे नम्रतापूर्वक शरण में ले लिया।

And any that did not bow then because of envy - later, the True Guru brought them around to bow in humility.

Baba Sundar ji / Raag Ramkali / Ramkali Sadd / Guru Granth Sahib ji - Ang 924

ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥

हरि गुरहि भाणा दीई वडिआई धुरि लिखिआ लेखु रजाइ जीउ ॥

Hari gurahi bhaa(nn)aa deeee vadiaaee dhuri likhiaa lekhu rajaai jeeu ||

ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;

गुरु अमरदास को परमात्मा रज़ा सहर्ष स्वीकार हुई और उन्होंने गुरु रामदास जी को गुरुयाई देकर बड़ाई प्रदान की।

It pleased the Guru, the Lord, to bestow glorious greatness upon Him; such was the pre-ordained destiny of the Lord's Will.

Baba Sundar ji / Raag Ramkali / Ramkali Sadd / Guru Granth Sahib ji - Ang 924

ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

कहै सुंदरु सुणहु संतहु सभु जगतु पैरी पाइ जीउ ॥६॥१॥

Kahai sunddaru su(nn)ahu santtahu sabhu jagatu pairee paai jeeu ||6||1||

ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥

सुन्दर जी कहते हैं कि हे सज्जनो ! सुनो; गुरु अमरदास जी ने गुरु रामदास को गुरुगद्दी पूरे जगत् को उनके चरणों में डाल दिया।॥ ६॥ १॥

Says Sundar, listen, O Saints: all the world fell at His feet. ||6||1||

Baba Sundar ji / Raag Ramkali / Ramkali Sadd / Guru Granth Sahib ji - Ang 924


ਰਾਮਕਲੀ ਮਹਲਾ ੫ ਛੰਤ

रामकली महला ५ छंत

Raamakalee mahalaa 5 chhantt

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' ।

रामकली महला ५ छंत

Raamkalee, Fifth Mehl, Chhant:

Guru Arjan Dev ji / Raag Ramkali / Chhant / Guru Granth Sahib ji - Ang 924

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Ramkali / Chhant / Guru Granth Sahib ji - Ang 924

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥

साजनड़ा मेरा साजनड़ा निकटि खलोइअड़ा मेरा साजनड़ा ॥

Saajana(rr)aa meraa saajana(rr)aa nikati khaloia(rr)aa meraa saajana(rr)aa ||

ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ ।

मेरा साजन प्रभु मेरे निकट ही खड़ा है।

Friend, my Friend - standing so near to me is my Friend!

Guru Arjan Dev ji / Raag Ramkali / Chhant / Guru Granth Sahib ji - Ang 924

ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥

जानीअड़ा हरि जानीअड़ा नैण अलोइअड़ा हरि जानीअड़ा ॥

Jaaneea(rr)aa hari jaaneea(rr)aa nai(nn) aloia(rr)aa hari jaaneea(rr)aa ||

ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ।

यह मुझे प्राणों से भी प्रिय है और उसके नयनों से दर्शन कर लिए हैं।

Beloved, the Lord my Beloved - with my eyes, I have seen the Lord, my Beloved!

Guru Arjan Dev ji / Raag Ramkali / Chhant / Guru Granth Sahib ji - Ang 924

ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥

नैण अलोइआ घटि घटि सोइआ अति अम्रित प्रिअ गूड़ा ॥

Nai(nn) aloiaa ghati ghati soiaa ati ammmrit pria goo(rr)aa ||

ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ ।

मैंने अपने प्रेिय को नयनों से देख लिया है जो घट-घट में व्यापक है और मेरा प्रियतम अमृत के सामान मधुर है।

With my eyes I have seen Him, sleeping upon the bed within each and every heart; my Beloved is the sweetest ambrosial nectar.

Guru Arjan Dev ji / Raag Ramkali / Chhant / Guru Granth Sahib ji - Ang 924

ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥

नालि होवंदा लहि न सकंदा सुआउ न जाणै मूड़ा ॥

Naali hovanddaa lahi na sakanddaa suaau na jaa(nn)ai moo(rr)aa ||

ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ ।

जिव मन में स्थित प्रियतम का अनुभव नहीं कर सकता और वह मूर्ख तो अपने जीवन लक्ष्य को भी नहीं जानता है।

He is with all, but he cannot be found; the fool does not know His taste.

Guru Arjan Dev ji / Raag Ramkali / Chhant / Guru Granth Sahib ji - Ang 924

ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥

माइआ मदि माता होछी बाता मिलणु न जाई भरम धड़ा ॥

Maaiaa madi maataa hochhee baataa mila(nn)u na jaaee bharam dha(rr)aa ||

ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ । ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ ।

माया के नशे में मस्त बना हुआ वह व्यर्थ बातें करता रहता है और भ्रम के कारण प्रभु से उसका मिलन नहीं हो पाता।

Intoxicated with the wine of Maya, the mortal babbles on about trivial affairs; giving in to the illusion, he cannot meet the Lord.

Guru Arjan Dev ji / Raag Ramkali / Chhant / Guru Granth Sahib ji - Ang 924

ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥

कहु नानक गुर बिनु नाही सूझै हरि साजनु सभ कै निकटि खड़ा ॥१॥

Kahu naanak gur binu naahee soojhai hari saajanu sabh kai nikati kha(rr)aa ||1||

ਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥

हे नानक ! साजन प्रभु सबके निकट मौजूद है, परन्तु गुरु के बिना उसकी सूझ नहीं होती ॥ १ ॥

Says Nanak, without the Guru, he cannot understand the Lord, the Friend who is standing near everyone. ||1||

Guru Arjan Dev ji / Raag Ramkali / Chhant / Guru Granth Sahib ji - Ang 924


ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥

गोबिंदा मेरे गोबिंदा प्राण अधारा मेरे गोबिंदा ॥

Gobinddaa mere gobinddaa praa(nn) adhaaraa mere gobinddaa ||

ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!

मेरा गोविन्द मेरे प्राणों आधार है।

God, my God - the Support of the breath of life is my God.

Guru Arjan Dev ji / Raag Ramkali / Chhant / Guru Granth Sahib ji - Ang 924

ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥

किरपाला मेरे किरपाला दान दातारा मेरे किरपाला ॥

Kirapaalaa mere kirapaalaa daan daataaraa mere kirapaalaa ||

ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!

सब जीवों को देने वाला दाता बड़ा कृपालु है।

Merciful Lord, my Merciful Lord - the Giver of gifts is my Merciful Lord.

Guru Arjan Dev ji / Raag Ramkali / Chhant / Guru Granth Sahib ji - Ang 924

ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥

दान दातारा अपर अपारा घट घट अंतरि सोहनिआ ॥

Daan daataaraa apar apaaraa ghat ghat anttari sohaniaa ||

ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!

वह अपरंपार दातार घट-घट सबके अन्तर्मन में शोभा दे रहा है।

The Giver of gifts is infinite and unlimited; deep within each and every heart, He is so beautiful!

Guru Arjan Dev ji / Raag Ramkali / Chhant / Guru Granth Sahib ji - Ang 924

ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥

इक दासी धारी सबल पसारी जीअ जंत लै मोहनिआ ॥

Ik daasee dhaaree sabal pasaaree jeea jantt lai mohaniaa ||

ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ ।

उसने माया रूपी एक दासी बनाई हुई है, उसका सारे जगत् में प्रसार और सब जीवों को उसने मोहित किया हुआ है।

He created Maya, His slave, so powerfully pervasive - she has enticed all beings and creatures.

Guru Arjan Dev ji / Raag Ramkali / Chhant / Guru Granth Sahib ji - Ang 924

ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥

जिस नो राखै सो सचु भाखै गुर का सबदु बीचारा ॥

Jis no raakhai so sachu bhaakhai gur kaa sabadu beechaaraa ||

ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ।

जिसकी वह रक्षा करता है, वही सत्य कहता है और वही गुरु-शब्द का विचार करता है।

One whom the Lord saves, chants the True Name, and contemplates the Word of the Guru's Shabad.

Guru Arjan Dev ji / Raag Ramkali / Chhant / Guru Granth Sahib ji - Ang 924

ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥

कहु नानक जो प्रभ कउ भाणा तिस ही कउ प्रभु पिआरा ॥२॥

Kahu naanak jo prbh kau bhaa(nn)aa tis hee kau prbhu piaaraa ||2||

ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥

हे नानक ! जो प्रभु को अच्छा लगता है, उन्हें ही प्रभु प्यारा लगता है॥ २॥

Says Nanak, one who is pleasing to God - God is very dear to him. ||2||

Guru Arjan Dev ji / Raag Ramkali / Chhant / Guru Granth Sahib ji - Ang 924


ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥

माणो प्रभ माणो मेरे प्रभ का माणो ॥

Maa(nn)o prbh maa(nn)o mere prbh kaa maa(nn)o ||

(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,

मुझे अपने प्रभु पर मान है, सच तो यह है केि मुझे प्रभु पर ही मान है।

I take pride, I take pride in God; I take pride in my God.

Guru Arjan Dev ji / Raag Ramkali / Chhant / Guru Granth Sahib ji - Ang 924

ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥

जाणो प्रभु जाणो सुआमी सुघड़ु सुजाणो ॥

Jaa(nn)o prbhu jaa(nn)o suaamee sugha(rr)u sujaa(nn)o ||

ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ ।

मेरा स्वामी प्रभु अन्तर्यामी, चतुर एवं बुद्धिमान है।

Wise, God is wise; my Lord and Master is all-wise, and all-knowing.

Guru Arjan Dev ji / Raag Ramkali / Chhant / Guru Granth Sahib ji - Ang 924

ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥

सुघड़ सुजाना सद परधाना अम्रितु हरि का नामा ॥

Sugha(rr) sujaanaa sad paradhaanaa ammmritu hari kaa naamaa ||

ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ।

वह सदा ही चतुर, बुद्धिमान, सारी सृष्टि का प्रधान है। उस हरि का नाम अमृत के तुल्य है।

All-wise and all-knowing, and forever supreme; the Name of the Lord is Ambrosial Nectar.

Guru Arjan Dev ji / Raag Ramkali / Chhant / Guru Granth Sahib ji - Ang 924

ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥

चाखि अघाणे सारिगपाणे जिन कै भाग मथाना ॥

Chaakhi aghaa(nn)e saarigapaa(nn)e jin kai bhaag mathaanaa ||

ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ ।

जिनका भाग्य उज्ज्वल है, वे प्रभु के नामामृत का पान करके तृप्त हो गए हैं।

Those who have such pre-ordained destiny recorded upon their foreheads, taste it, and are satisfied with the Lord of the Universe.

Guru Arjan Dev ji / Raag Ramkali / Chhant / Guru Granth Sahib ji - Ang 924

ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥

तिन ही पाइआ तिनहि धिआइआ सगल तिसै का माणो ॥

Tin hee paaiaa tinahi dhiaaiaa sagal tisai kaa maa(nn)o ||

ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ । ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ ।

उन्होंने उसे प्राप्त किया है, उसका ही ध्यान किया है और सबको उस पर गर्व है।

They meditate on Him, and find Him; they place all their pride in Him.

Guru Arjan Dev ji / Raag Ramkali / Chhant / Guru Granth Sahib ji - Ang 924

ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥

कहु नानक थिरु तखति निवासी सचु तिसै दीबाणो ॥३॥

Kahu naanak thiru takhati nivaasee sachu tisai deebaa(nn)o ||3||

ਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ । (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥

हे नानक ! अटल सिंहासन पर विराजमान परमात्मा का दरबार शाश्वत है॥ ३॥

Says Nanak, He is seated on His eternal throne; True is His royal court. ||3||

Guru Arjan Dev ji / Raag Ramkali / Chhant / Guru Granth Sahib ji - Ang 924


ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥

मंगला हरि मंगला मेरे प्रभ कै सुणीऐ मंगला ॥

Manggalaa hari manggalaa mere prbh kai su(nn)eeai manggalaa ||

ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ ।

मेरे प्रभु का मंगलगान सुनो।

The song of joy, the Lord's song of joy; listen to the song of joy of my God.

Guru Arjan Dev ji / Raag Ramkali / Chhant / Guru Granth Sahib ji - Ang 924

ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥

सोहिलड़ा प्रभ सोहिलड़ा अनहद धुनीऐ सोहिलड़ा ॥

Sohila(rr)aa prbh sohila(rr)aa anahad dhuneeai sohila(rr)aa ||

ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ ।

उस प्रभु के घर में अनहद ध्वनि वाला कीर्तन होता रहता है।

The wedding song, God's wedding song; the unstruck sound current of His wedding song resounds.

Guru Arjan Dev ji / Raag Ramkali / Chhant / Guru Granth Sahib ji - Ang 924

ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥

अनहद वाजे सबद अगाजे नित नित जिसहि वधाई ॥

Anahad vaaje sabad agaaje nit nit jisahi vadhaaee ||

ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ ।

उसके घर अनहद शब्द गूंजता रहता है और नित्य ही कल्याण की बधाई मिलती रहती है।

The unstruck sound current vibrates, and the Word of the Shabad resounds; there is continuous, continual rejoicing.

Guru Arjan Dev ji / Raag Ramkali / Chhant / Guru Granth Sahib ji - Ang 924

ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥

सो प्रभु धिआईऐ सभु किछु पाईऐ मरै न आवै जाई ॥

So prbhu dhiaaeeai sabhu kichhu paaeeai marai na aavai jaaee ||

ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ । ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ ।

सो प्रभु का ध्यान करने से सबकुछ प्राप्त हो जाता है और आवागमन से मुक्ति प्राप्त हो जाती है।

Meditating on that God, everything is obtained; He does not die, or come or go.

Guru Arjan Dev ji / Raag Ramkali / Chhant / Guru Granth Sahib ji - Ang 924

ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥

चूकी पिआसा पूरन आसा गुरमुखि मिलु निरगुनीऐ ॥

Chookee piaasaa pooran aasaa guramukhi milu niraguneeai ||

(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ । (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ ।

प्रत्येक अभिलाषा पूर्ण हो जाती है और सब लालसाएँ मिट जाती हैं। निर्गुण परमात्मा को गुरु द्वारा पा लो।

Thirst is quenched, and hopes are fulfilled; the Gurmukh meets with the absolute, unmanifest Lord.

Guru Arjan Dev ji / Raag Ramkali / Chhant / Guru Granth Sahib ji - Ang 924

ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥

कहु नानक घरि प्रभ मेरे कै नित नित मंगलु सुनीऐ ॥४॥१॥

Kahu naanak ghari prbh mere kai nit nit manggalu suneeai ||4||1||

ਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥

हे नानक ! हृदय-घर में सदैव मेरे प्रभु का मंगलगान सुनना चाहिए॥ ४॥ १॥

Says Nanak, in the Home of my God, the songs of joy are continuously, continually heard. ||4||1||

Guru Arjan Dev ji / Raag Ramkali / Chhant / Guru Granth Sahib ji - Ang 924Download SGGS PDF Daily Updates ADVERTISE HERE