ANG 917, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਮਕਲੀ ਮਹਲਾ ੩ ਅਨੰਦੁ

रामकली महला ३ अनंदु

Raamakalee mahalaa 3 ananddu

ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ' ।

रामकली महला ३ अनंदु

Raamkalee, Third Mehl, Anand ~ The Song Of Bliss:

Guru Amardas ji / Raag Ramkali / Anand Sahib (M: 3) / Guru Granth Sahib ji - Ang 917

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

अनंदु भइआ मेरी माए सतिगुरू मै पाइआ ॥

Ananddu bhaiaa meree maae satiguroo mai paaiaa ||

ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ ।

हे मेरी माँ! मन में आनंद ही आनंद हो गया है, क्योंकि मैंने सतगुरु को पा लिया है।

I am in ecstasy, O my mother, for I have found my True Guru.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥

सतिगुरु त पाइआ सहज सेती मनि वजीआ वाधाईआ ॥

Satiguru ta paaiaa sahaj setee mani vajeeaa vaadhaaeeaa ||

ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

सतगुरु को सहज स्वभाव ही प्राप्त कर लिया है, जिससे मन में खुशियों पैदा हो गई हैं।

I have found the True Guru, with intuitive ease, and my mind vibrates with the music of bliss.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥

राग रतन परवार परीआ सबद गावण आईआ ॥

Raag ratan paravaar pareeaa sabad gaava(nn) aaeeaa ||

ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ ।

यूं प्रतीत हो रहा है रत्नों जैसे अमूल्य राग-रागनियाँ एवं परियाँ परिवार सहित शब्दगान करने के लिए आई हैं।

The jeweled melodies and their related celestial harmonies have come to sing the Word of the Shabad.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥

सबदो त गावहु हरी केरा मनि जिनी वसाइआ ॥

Sabado ta gaavahu haree keraa mani jinee vasaaiaa ||

(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ । ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ) ।

जिन्होंने परमात्मा को मन में बसा लिया है, वे सभी उसकी स्तुति का शब्दगान करो।

The Lord dwells within the minds of those who sing the Shabad.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥

कहै नानकु अनंदु होआ सतिगुरू मै पाइआ ॥१॥

Kahai naanaku ananddu hoaa satiguroo mai paaiaa ||1||

ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥

नानक कहते हैं कि सतगुरु को पाकर मन में परमानन्द पैदा हो गया है। १॥

Says Nanak, I am in ecstasy, for I have found my True Guru. ||1||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥

ए मन मेरिआ तू सदा रहु हरि नाले ॥

E man meriaa too sadaa rahu hari naale ||

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ ।

हे मेरे मन ! तू सदा परमात्मा के साथ लीन रह,

O my mind, remain always with the Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥

हरि नालि रहु तू मंन मेरे दूख सभि विसारणा ॥

Hari naali rahu too mann mere dookh sabhi visaara(nn)aa ||

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ ।

हे मन ! परमात्मा के साथ लीन रहेगा तो वह तेरे सभी दुख भुला देगा।

Remain always with the Lord, O my mind, and all sufferings will be forgotten.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

अंगीकारु ओहु करे तेरा कारज सभि सवारणा ॥

Anggeekaaru ohu kare teraa kaaraj sabhi savaara(nn)aa ||

ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ।

वह तेरा ही साथ देता रहेगा और तेरे सभी कार्य सम्पूर्ण करने वाला है।

He will accept You as His own, and all your affairs will be perfectly arranged.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

सभना गला समरथु सुआमी सो किउ मनहु विसारे ॥

Sabhanaa galaa samarathu suaamee so kiu manahu visaare ||

ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ ।

जो स्वामी सभी बातें पूरी करने में समर्थ है, उसे क्यों मन से भुला रहे हो।

Our Lord and Master is all-powerful to do all things, so why forget Him from your mind?

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥

कहै नानकु मंन मेरे सदा रहु हरि नाले ॥२॥

Kahai naanaku mann mere sadaa rahu hari naale ||2||

ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥

नानक कहते हैं कि हे मेरे मन ! सदा परमात्मा के साथ आस्था बनाकर रहो ॥ २ ॥

Says Nanak, O my mind, remain always with the Lord. ||2||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

साचे साहिबा किआ नाही घरि तेरै ॥

Saache saahibaa kiaa naahee ghari terai ||

ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

हे सच्चे मालिक ! तेरे घर में क्या कुछ नहीं है?

O my True Lord and Master, what is there which is not in Your celestial home?

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥

घरि त तेरै सभु किछु है जिसु देहि सु पावए ॥

Ghari ta terai sabhu kichhu hai jisu dehi su paavae ||

ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ ।

तेरे घर में तो सबकुछ है, परन्तु जिसे तू देता है, वही प्राप्त करता है।

Everything is in Your home; they receive, unto whom You give.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥

सदा सिफति सलाह तेरी नामु मनि वसावए ॥

Sadaa siphati salaah teree naamu mani vasaavae ||

(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ) ।

जो सदा तेरी महिमागान करते हैं, उनके मन में नाम का निवास हो जाता है।

Constantly singing Your Praises and Glories, Your Name is enshrined in the mind.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥

नामु जिन कै मनि वसिआ वाजे सबद घनेरे ॥

Naamu jin kai mani vasiaa vaaje sabad ghanere ||

ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ) ।

जिनके मन में नाम आ बसता है, उनके हृदय में अनहद शब्द के बाजे बजते रहते हैं।

The divine melody of the Shabad vibrates for those, within whose minds the Naam abides.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥

कहै नानकु सचे साहिब किआ नाही घरि तेरै ॥३॥

Kahai naanaku sache saahib kiaa naahee ghari terai ||3||

ਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥

नानक कहते हैं कि हे सच्चे मालिक ! तेरे घर में भला क्या कुछ नहीं है॥ ३॥

Says Nanak, O my True Lord and Master, what is there which is not in Your home? ||3||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਾਚਾ ਨਾਮੁ ਮੇਰਾ ਆਧਾਰੋ ॥

साचा नामु मेरा आधारो ॥

Saachaa naamu meraa aadhaaro ||

(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ।

ईश्वर का सच्चा नाम ही मेरा आधार है।

The True Name is my only support.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥

साचु नामु अधारु मेरा जिनि भुखा सभि गवाईआ ॥

Saachu naamu adhaaru meraa jini bhukhaa sabhi gavaaeeaa ||

ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ ।

उसका सच्वा नाम ही मेरा आधार है, जिसने हर प्रकार की भूख को मिटा दिया है।

The True Name is my only support; it satisfies all hunger.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥

करि सांति सुख मनि आइ वसिआ जिनि इछा सभि पुजाईआ ॥

Kari saanti sukh mani aai vasiaa jini ichhaa sabhi pujaaeeaa ||

ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ।

जिस नाम ने मेरी सब कामनाएँ पूरी कर दी हैं, वह सुख शान्ति करके मेरे मन में आ बसा है।

It has brought peace and tranquility to my mind; it has fulfilled all my desires.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥

सदा कुरबाणु कीता गुरू विटहु जिस दीआ एहि वडिआईआ ॥

Sadaa kurabaa(nn)u keetaa guroo vitahu jis deeaa ehi vadiaaeeaa ||

ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ ।

मैं उस गुरु पर सदा कुर्बान जाता हूँ, जिसने यह बड़ाई प्रदान की है।

I am forever a sacrifice to the Guru, who possesses such glorious greatness.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥

कहै नानकु सुणहु संतहु सबदि धरहु पिआरो ॥

Kahai naanaku su(nn)ahu santtahu sabadi dharahu piaaro ||

ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ ।

नानक कहते हैं कि हे संतजनो, जरा ध्यानपूर्वक सुनो; गुरु-शब्द से प्रेम करो।

Says Nanak, listen, O Saints; enshrine love for the Shabad.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਾਚਾ ਨਾਮੁ ਮੇਰਾ ਆਧਾਰੋ ॥੪॥

साचा नामु मेरा आधारो ॥४॥

Saachaa naamu meraa aadhaaro ||4||

(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥

प्रभु का सच्चा नाम ही मेरा जीवनाधार है।४ ॥

The True Name is my only support. ||4||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥

वाजे पंच सबद तितु घरि सभागै ॥

Vaaje pancch sabad titu ghari sabhaagai ||

ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,

उस भाग्यशाली हृदय-घर में रबाब, पखावज, ताल, धुंघरू एवं शंख-पाँच प्रकार की ध्वनियों वाले अनहद शब्द बजते हैं।

The Panch Shabad, the five primal sounds, vibrate in that blessed house.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥

घरि सभागै सबद वाजे कला जितु घरि धारीआ ॥

Ghari sabhaagai sabad vaaje kalaa jitu ghari dhaareeaa ||

ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),

उस भाग्यवान हृदय-घर में पाँच शब्द बजते हैं, जिस घर में परमात्मा ने अपनी शक्ति रखी हुई है।

In that blessed house, the Shabad vibrates; He infuses His almighty power into it.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥

पंच दूत तुधु वसि कीते कालु कंटकु मारिआ ॥

Pancch doot tudhu vasi keete kaalu kanttaku maariaa ||

(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ ।

हे परमेश्वर ! तूने कामादिक पाँच दूतों को वशीभूत करके भयानक काल को भी मार दिया है।

Through You, we subdue the five demons of desire, and slay Death, the torturer.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥

धुरि करमि पाइआ तुधु जिन कउ सि नामि हरि कै लागे ॥

Dhuri karami paaiaa tudhu jin kau si naami hari kai laage ||

ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ ।

प्रभु के नाम में वही जीव लगे हैं, जिनकी किस्मत में प्रारम्भ से ही ऐसा लिखा है।

Those who have such pre-ordained destiny are attached to the Lord's Name.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥

कहै नानकु तह सुखु होआ तितु घरि अनहद वाजे ॥५॥

Kahai naanaku tah sukhu hoaa titu ghari anahad vaaje ||5||

ਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥

नानक कहते है की हृदय - घर में अनहद शब्द बज रहा है वंहा सुख उपलब्ध हो गया है ॥ ५ ॥

Says Nanak, they are at peace, and the unstruck sound current vibrates within their homes. ||5||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥

साची लिवै बिनु देह निमाणी ॥

Saachee livai binu deh nimaa(nn)ee ||

ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ ।

ईश्वर से सच्ची लगन के बिना यह देह तुच्छ है।

Without the true love of devotion, the body is without honor.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥

देह निमाणी लिवै बाझहु किआ करे वेचारीआ ॥

Deh nimaa(nn)ee livai baajhahu kiaa kare vechaareeaa ||

ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ ।

सच्ची लगन के बिना बेचारी तुच्छ देह क्या कर सकती है ?

The body is dishonored without devotional love; what can the poor wretches do?

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥

तुधु बाझु समरथ कोइ नाही क्रिपा करि बनवारीआ ॥

Tudhu baajhu samarath koi naahee kripaa kari banavaareeaa ||

ਹੇ ਜਗਤ ਦੇ ਮਾਲਕ! ਤੂੰ ਹੀ ਕਿਰਪਾ ਕਰ! (ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ) ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ ।

हे बनवारी ! तेरे अतिरिक्त अन्य कोई समर्थ नहीं है, अपनी कृपा करो।

No one except You is all-powerful; please bestow Your Mercy, O Lord of all nature.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥

एस नउ होरु थाउ नाही सबदि लागि सवारीआ ॥

Es nau horu thaau naahee sabadi laagi savaareeaa ||

ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ । (ਤੇਰੀ ਕ੍ਰਿਪਾ ਨਾਲ ਹੀ) ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਸਕਦਾ ਹੈ ।

इस देह को अन्य कोई स्थान नहीं है, शब्द में लगकर ही इसका सुधार हो सकता है।

There is no place of rest, other than the Name; attached to the Shabad, we are embellished with beauty.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥

कहै नानकु लिवै बाझहु किआ करे वेचारीआ ॥६॥

Kahai naanaku livai baajhahu kiaa kare vechaareeaa ||6||

ਨਾਨਕ ਆਖਦਾ ਹੈ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ॥੬॥

नानक कहते हैं कि ईश्वर से लगन के बिना यह बेचारी देह क्या कर सकती है॥ ६ ॥

Says Nanak, without devotional love, what can the poor wretches do? ||6||

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥

आनंदु आनंदु सभु को कहै आनंदु गुरू ते जाणिआ ॥

Aananddu aananddu sabhu ko kahai aananddu guroo te jaa(nn)iaa ||

ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ ।

हर कोई आनंद आनंद की बात कहता है किन्तु सच्चा आनंद गुरु से जान लिया है।

Bliss, bliss - everyone talks of bliss; bliss is known only through the Guru.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥

जाणिआ आनंदु सदा गुर ते क्रिपा करे पिआरिआ ॥

Jaa(nn)iaa aananddu sadaa gur te kripaa kare piaariaa ||

ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ । (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ ।

सच्चा आनंद गुरु से जान लिया है, जो सदा ही अपने प्रिय सेवकों पर कृपा करता है।

Eternal bliss in known only through the Guru, when the Beloved Lord grants His Grace.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥

करि किरपा किलविख कटे गिआन अंजनु सारिआ ॥

Kari kirapaa kilavikh kate giaan anjjanu saariaa ||

ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ ।

गुरु कृपा करके सारे पाप नष्ट कर देता है और ऑखों में ज्ञान का सुरमा डाल देता है।

Granting His Grace, He cuts away our sins; He blesses us with the healing ointment of spiritual wisdom.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥

अंदरहु जिन का मोहु तुटा तिन का सबदु सचै सवारिआ ॥

Anddarahu jin kaa mohu tutaa tin kaa sabadu sachai savaariaa ||

ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ ।

जिनका अन्तर्मन से मोह टूट गया है, सच्चे प्रभु ने शब्द द्वारा उनका जीवन सुन्दर बना दिया है।

Those who eradicate attachment from within themselves, are adorned with the Shabad, the Word of the True Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 917

ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥

कहै नानकु एहु अनंदु है आनंदु गुर ते जाणिआ ॥७॥

Kahai naanaku ehu ananddu hai aananddu gur te jaa(nn)iaa ||7||

ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥

नानक कहते हैं कि यही सच्चा आनंद है, जिस आनंद की जानकारी गुरु से हासिल की है॥ ७॥

Says Nanak, this alone is bliss - bliss which is known through the Guru. ||7||

Guru Amardas ji / Raag Ramkali / Anand Sahib (M: 3) / Guru Granth Sahib ji - Ang 917

Download SGGS PDF Daily Updates ADVERTISE HERE