Page Ang 883, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥

.. चिति न आवै मोहि अंधु लपटाणा ॥३॥

.. chiŧi na âavai mohi ânđđhu lapataañaa ||3||

.. ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ ॥੩॥

.. जिसने इतना सुन्दर जीवन दिया है, यह परमेश्वर याद ही नहीं आता, अन्धा इन्सान मोह में ही फंसा हुआ है।॥ ३॥

.. He does not think of the One who gave him these; he is blind, entangled in emotional attachment. ||3||

Guru Arjan Dev ji / Raag Ramkali / / Ang 883


ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥

जिनि कीआ सोई प्रभु जाणै हरि का महलु अपारा ॥

Jini keeâa soëe prbhu jaañai hari kaa mahalu âpaaraa ||

ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ) ।

जिसने रचना की, वही प्रभु इस रहस्य को जानता है और उसका दरबार अपरम्पार है।

One who knows that God created him, reaches the Incomparable Mansion of the Lord's Presence.

Guru Arjan Dev ji / Raag Ramkali / / Ang 883

ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥

भगति करी हरि के गुण गावा नानक दासु तुमारा ॥४॥१॥

Bhagaŧi karee hari ke guñ gaavaa naanak đaasu ŧumaaraa ||4||1||

ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ ॥੪॥੧॥

नानक विनय करता है कि हे प्रभु ! मैं तेरा दास हूँ, तेरी भक्ति करता हुआ तेरे ही गुण गाता रहता हूँ॥ ४॥ १॥

Worshipping the Lord, I sing His Glorious Praises. Nanak is Your slave. ||4||1||

Guru Arjan Dev ji / Raag Ramkali / / Ang 883


ਰਾਮਕਲੀ ਮਹਲਾ ੫ ॥

रामकली महला ५ ॥

Raamakalee mahalaa 5 ||

रागु रामकली महला ५ ॥

Raamkalee, Fifth Mehl:

Guru Arjan Dev ji / Raag Ramkali / / Ang 883

ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥

पवहु चरणा तलि ऊपरि आवहु ऐसी सेव कमावहु ॥

Pavahu charañaa ŧali ǖpari âavahu âisee sev kamaavahu ||

ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ । ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ ।

हे भक्तजनो ! ऐसी सेवा करो कि सब लोगों के ऊपर अर्थात् उनसे श्रेष्ठ बन जाओ, सब की चरण-धूलि बन जाओ।

Place yourself beneath all men's feet, and you will be uplifted; serve Him in this way.

Guru Arjan Dev ji / Raag Ramkali / / Ang 883

ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥

आपस ते ऊपरि सभ जाणहु तउ दरगह सुखु पावहु ॥१॥

Âapas ŧe ǖpari sabh jaañahu ŧaū đaragah sukhu paavahu ||1||

ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥

यदि सब को अपने से उत्तम मानोगे तो ही दरगाह में सुख हासिल होगा।॥ १॥

Know that all are above you, and you shall find peace in the Court of the Lord. ||1||

Guru Arjan Dev ji / Raag Ramkali / / Ang 883


ਸੰਤਹੁ ਐਸੀ ਕਥਹੁ ਕਹਾਣੀ ॥

संतहु ऐसी कथहु कहाणी ॥

Sanŧŧahu âisee kaŧhahu kahaañee ||

ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ,

हे संतजनो ! ऐसी कथा-कहानी सुनाओ,

O Saints, speak that speech,

Guru Arjan Dev ji / Raag Ramkali / / Ang 883

ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥

सुर पवित्र नर देव पवित्रा खिनु बोलहु गुरमुखि बाणी ॥१॥ रहाउ ॥

Sur paviŧr nar đev paviŧraa khinu bolahu guramukhi baañee ||1|| rahaaū ||

ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

यदि एक क्षण भर के लिए गुरु की वाणी बोलो, तो मनुष्य, देवते एवं देवगण भी पवित्र हो जाएँगे।॥ १॥ रहाउ॥

which purifies the gods and sanctifies the divine beings. As Gurmukh, chant the Word of His Bani, even for an instant. ||1||Pause||

Guru Arjan Dev ji / Raag Ramkali / / Ang 883


ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥

परपंचु छोडि सहज घरि बैसहु झूठा कहहु न कोई ॥

Parapancchu chhodi sahaj ghari baisahu jhoothaa kahahu na koëe ||

ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ ।

जग के प्रपंच को छोड़कर सहजावस्था में बैठो और किसी को भी झूठा मत कहो।

Renounce your fraudulent plans, and dwell in the celestial palace; do not call anyone else false.

Guru Arjan Dev ji / Raag Ramkali / / Ang 883

ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥

सतिगुर मिलहु नवै निधि पावहु इन बिधि ततु बिलोई ॥२॥

Saŧigur milahu navai niđhi paavahu īn biđhi ŧaŧu biloëe ||2||

ਗੁਰੂ ਦੀ ਸਰਨ ਪਏ ਰਹੋ । ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ । ਬੇ-ਮੁਥਾਜ ਹੋ ਜਾਉਗੇ) ॥੨॥

सतगुरु से मिलकर नौ-निधियाँ हासिल कर लो, इस विधि द्वारा नाम रूपी दूध को बिलोकर माखन रूपी परमतत्व प्रभु को पा लो॥ २ ॥

Meeting with the True Guru, you shall receive the nine treasures; in this way, you shall find the essence of reality. ||2||

Guru Arjan Dev ji / Raag Ramkali / / Ang 883


ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥

भरमु चुकावहु गुरमुखि लिव लावहु आतमु चीनहु भाई ॥

Bharamu chukaavahu guramukhi liv laavahu âaŧamu cheenahu bhaaëe ||

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ) ।

अपना भ्रम दूर करके गुरुमुख बनकर परमात्मा में ध्यान लगाओ एवं अपनी आत्म ज्योति को पहचानो।

Eradicate doubt, and as Gurmukh, enshrine love for the Lord; understand your own soul, O Siblings of Destiny.

Guru Arjan Dev ji / Raag Ramkali / / Ang 883

ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥

निकटि करि जाणहु सदा प्रभु हाजरु किसु सिउ करहु बुराई ॥३॥

Nikati kari jaañahu sađaa prbhu haajaru kisu siū karahu buraaëe ||3||

ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥

हमेशा ही प्रभु को अपने निकट समझो तथा किसी की बुराई में मत पड़ो॥ ३॥

Know that God is near at hand, and ever-present. How could you try to hurt anyone else? ||3||

Guru Arjan Dev ji / Raag Ramkali / / Ang 883


ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥

सतिगुरि मिलिऐ मारगु मुकता सहजे मिले सुआमी ॥

Saŧiguri miliâi maaragu mukaŧaa sahaje mile suâamee ||

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ ।

यदि सतगुरु मिल जाए तो मुक्ति का मार्ग प्राप्त हो जाता है और सहज ही स्वामी से मिलाप हो जाता है।

Meeting with the True Guru, your path shall be clear, and you shall easily meet your Lord and Master.

Guru Arjan Dev ji / Raag Ramkali / / Ang 883

ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥

धनु धनु से जन जिनी कलि महि हरि पाइआ जन नानक सद कुरबानी ॥४॥२॥

Đhanu đhanu se jan jinee kali mahi hari paaīâa jan naanak sađ kurabaanee ||4||2||

ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ । ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥

वे भक्तजन धन्य हैं, जिन्होंने कलियुग में भगवान् को पा लिया है। नानक तो सदैव उन पर कुर्बान जाता है॥ ४॥ २ ॥

Blessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||

Guru Arjan Dev ji / Raag Ramkali / / Ang 883


ਰਾਮਕਲੀ ਮਹਲਾ ੫ ॥

रामकली महला ५ ॥

Raamakalee mahalaa 5 ||

रामकली महला ५ ॥

Raamkalee, Fifth Mehl:

Guru Arjan Dev ji / Raag Ramkali / / Ang 883

ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥

आवत हरख न जावत दूखा नह बिआपै मन रोगनी ॥

Âavaŧ harakh na jaavaŧ đookhaa nah biâapai man roganee ||

ਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ ।

अगर मन परमात्मा के ध्यान में लीन हो तो न किसी वस्तु के मिलने से खुशी होती है, न ही किसी वस्तु के खोने से दुख होता है और न ही मन को कोई रोग प्रभावित करता है।

Coming does not please me, and going does not bring me pain, and so my mind is not afflicted by disease.

Guru Arjan Dev ji / Raag Ramkali / / Ang 883

ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥

सदा अनंदु गुरु पूरा पाइआ तउ उतरी सगल बिओगनी ॥१॥

Sađaa ânanđđu guru pooraa paaīâa ŧaū ūŧaree sagal biõganee ||1||

ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥

पूर्ण गुरु को पाकर सदैव परमानंद बना रहता है, सब वियोग मिट जाते हैं ॥ १॥

I am in bliss forever, for I have found the Perfect Guru; my separation from the Lord is totally ended. ||1||

Guru Arjan Dev ji / Raag Ramkali / / Ang 883


ਇਹ ਬਿਧਿ ਹੈ ਮਨੁ ਜੋਗਨੀ ॥

इह बिधि है मनु जोगनी ॥

Īh biđhi hai manu joganee ||

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,

इस तरीके से जिसका मन ईश्वर में प्रवृत्त है तो

This is how I have joined my mind to the Lord.

Guru Arjan Dev ji / Raag Ramkali / / Ang 883

ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥

मोहु सोगु रोगु लोगु न बिआपै तह हरि हरि हरि रस भोगनी ॥१॥ रहाउ ॥

Mohu sogu rogu logu na biâapai ŧah hari hari hari ras bhoganee ||1|| rahaaū ||

ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ । ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥

मोह, शोक, रोग एवं लोक-लाज प्रभावित नहीं करते और मन हरि नाम का ही रस भोगता रहता है॥ १॥ रहाउ॥

Attachment, sorrow, disease and public opinion do not affect me, and so, I enjoy the subtle essence of the Lord, Har, Har, Har. ||1|| Pause ||

Guru Arjan Dev ji / Raag Ramkali / / Ang 883


ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥

सुरग पवित्रा मिरत पवित्रा पइआल पवित्र अलोगनी ॥

Surag paviŧraa miraŧ paviŧraa paīâal paviŧr âloganee ||

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ ।

उसके लिए तो स्वर्गलोक, मृत्युलोक, पाताललोक, पवित्र हैं।

I am pure in the heavenly realm, pure on this earth, and pure in the nether regions of the underworld. I remain apart from the people of the world.

Guru Arjan Dev ji / Raag Ramkali / / Ang 883

ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥

आगिआकारी सदा सुखु भुंचै जत कत पेखउ हरि गुनी ॥२॥

Âagiâakaaree sađaa sukhu bhuncchai jaŧ kaŧ pekhaū hari gunee ||2||

(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ । ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥

ऐसा व्यक्ति प्रभु का आज्ञाकारी बनकर सदा सुख भोगता है और जिधर भी देखता है उधर ही गुणों का सागर परमेश्वर नजर आता है॥ २॥

Obedient to the Lord, I enjoy peace forever; wherever I look, I see the Lord of glorious virtues. ||2||

Guru Arjan Dev ji / Raag Ramkali / / Ang 883


ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥

नह सिव सकती जलु नही पवना तह अकारु नही मेदनी ॥

Nah siv sakaŧee jalu nahee pavanaa ŧah âkaaru nahee međanee ||

ਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ ।

जिधर न शिवशक्ति, न जल, न पवन, न कोई आकार और न धरती है,

There is no Shiva or Shakti, no energy or matter, no water or wind, no world of form there,

Guru Arjan Dev ji / Raag Ramkali / / Ang 883

ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥

सतिगुर जोग का तहा निवासा जह अविगत नाथु अगम धनी ॥३॥

Saŧigur jog kaa ŧahaa nivaasaa jah âvigaŧ naaŧhu âgam đhanee ||3||

ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥

सतगुरु का निवास वहाँ है, जहाँ अगम्य, अविगत एवं गुणों का भण्डार मालिक प्रभु है॥ ३॥

Where the True Guru, the Yogi, dwells, where the Imperishable Lord God, the Unapproachable Master abides. ||3||

Guru Arjan Dev ji / Raag Ramkali / / Ang 883


ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥

तनु मनु हरि का धनु सभु हरि का हरि के गुण हउ किआ गनी ॥

Ŧanu manu hari kaa đhanu sabhu hari kaa hari ke guñ haū kiâa ganee ||

(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?

यह तन-मन, धन सब परमात्मा की देन है, उसके उपकार गिने नहीं जा सकते।

Body and mind belong to the Lord; all wealth belongs to the Lord; what glorious virtues of the Lord can I describe?

Guru Arjan Dev ji / Raag Ramkali / / Ang 883

ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥

कहु नानक हम तुम गुरि खोई है अ्मभै अ्मभु मिलोगनी ॥४॥३॥

Kahu naanak ham ŧum guri khoëe hai âmbbhai âmbbhu miloganee ||4||3||

ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥

हे नानक ! गुरु ने मेरे मन से ‘मेरा-तेरा' की भावना दूर कर दी है और जैसे जल में जल मिल जाता है, वैसे ही आत्मज्योति परमज्योति में विलीन हो गई है॥ ४॥ ३॥

Says Nanak, the Guru has destroyed my sense of 'mine and yours'. Like water with water, I am blended with God. ||4||3||

Guru Arjan Dev ji / Raag Ramkali / / Ang 883


ਰਾਮਕਲੀ ਮਹਲਾ ੫ ॥

रामकली महला ५ ॥

Raamakalee mahalaa 5 ||

रामकली महला ५ ॥

Raamkalee, Fifth Mehl:

Guru Arjan Dev ji / Raag Ramkali / / Ang 883

ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥

त्रै गुण रहत रहै निरारी साधिक सिध न जानै ॥

Ŧrai guñ rahaŧ rahai niraaree saađhik siđh na jaanai ||

ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ) ।

हरिनाम तीन गुणों से रहित एवं निराला ही बना रहता है और सिद्ध-साधक भी इसकी महत्ता नहीं जानते।

It is beyond the three qualities; it remains untouched. The seekers and Siddhas do not know it.

Guru Arjan Dev ji / Raag Ramkali / / Ang 883

ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥

रतन कोठड़ी अम्रित स्मपूरन सतिगुर कै खजानै ॥१॥

Raŧan kothaɍee âmmmriŧ samppooran saŧigur kai khajaanai ||1||

ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ । ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ॥੧॥

सतगुरु के खजाने में रत्नों की कोठरी है, जो अमृत से भरी हुई है॥ १॥

There is a chamber filled with jewels, overflowing with Ambrosial Nectar, in the Guru's Treasury. ||1||

Guru Arjan Dev ji / Raag Ramkali / / Ang 883


ਅਚਰਜੁ ਕਿਛੁ ਕਹਣੁ ਨ ਜਾਈ ॥

अचरजु किछु कहणु न जाई ॥

Âcharaju kichhu kahañu na jaaëe ||

ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ ।

इसका आश्चर्य कथन नहीं किया जा सकता और

This thing is wonderful and amazing! It cannot be described.

Guru Arjan Dev ji / Raag Ramkali / / Ang 883

ਬਸਤੁ ਅਗੋਚਰ ਭਾਈ ॥੧॥ ਰਹਾਉ ॥

बसतु अगोचर भाई ॥१॥ रहाउ ॥

Basaŧu âgochar bhaaëe ||1|| rahaaū ||

(ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥

यह नाम रूपी वस्तु अपहुँच है॥ १॥ रहाउ॥

It is an unfathomable object, O Siblings of Destiny! ||1|| Pause ||

Guru Arjan Dev ji / Raag Ramkali / / Ang 883


ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥

मोलु नाही कछु करणै जोगा किआ को कहै सुणावै ॥

Molu naahee kachhu karañai jogaa kiâa ko kahai suñaavai ||

ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ । ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ ।

जब इसका मूल्यांकन नहीं किया जा सकता तो क्या कोई कहे अथवा सुनाए।

Its value cannot be estimated at all; what can anyone say about it?

Guru Arjan Dev ji / Raag Ramkali / / Ang 883

ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥

कथन कहण कउ सोझी नाही जो पेखै तिसु बणि आवै ॥२॥

Kaŧhan kahañ kaū sojhee naahee jo pekhai ŧisu bañi âavai ||2||

(ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ । ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥

इसे कथन करने एवं कहने की किसी को कोई सूझ नहीं है। जो भी इसे देखता है, उसकी प्रीति इसमें लग जाती है।॥ २॥

By speaking and describing it, it cannot be understood; only one who sees it realizes it. ||2||

Guru Arjan Dev ji / Raag Ramkali / / Ang 883


ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥

सोई जाणै करणैहारा कीता किआ बेचारा ॥

Soëe jaañai karañaihaaraa keeŧaa kiâa bechaaraa ||

ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ । ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ ।

परमेश्वर सब जानता है, फिर जीव बेचारा क्या जानता है ?

Only the Creator Lord knows it; what can any poor creature do?

Guru Arjan Dev ji / Raag Ramkali / / Ang 883

ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥

आपणी गति मिति आपे जाणै हरि आपे पूर भंडारा ॥३॥

Âapañee gaŧi miŧi âape jaañai hari âape poor bhanddaaraa ||3||

ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ । ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ ॥੩॥

भक्ति का पूर्ण भण्डार परमेश्वर स्वयं ही अपनी गति एवं विस्तार को जानता है॥ ३॥

Only He Himself knows His own state and extent. The Lord Himself is the treasure overflowing. ||3||

Guru Arjan Dev ji / Raag Ramkali / / Ang 883


ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥

ऐसा रसु अम्रितु मनि चाखिआ त्रिपति रहे आघाई ॥

Âisaa rasu âmmmriŧu mani chaakhiâa ŧripaŧi rahe âaghaaëe ||

ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ ।

ऐसा नाम रूपी अमृत रस मन ने चखा है, जिससे वह तृप्त एवं संतुष्ट हो गया है।

Tasting such Ambrosial Nectar, the mind remains satisfied and satiated.

Guru Arjan Dev ji / Raag Ramkali / / Ang 883

ਕਹੁ ਨਾਨਕ ਮੇਰੀ ਆਸਾ ਪੂਰੀ ..

कहु नानक मेरी आसा पूरी ..

Kahu naanak meree âasaa pooree ..

..

..

..

Guru Arjan Dev ji / Raag Ramkali / / Ang 883


Download SGGS PDF Daily Updates