ANG 881, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਮ ਜਨ ਗੁਰਮਤਿ ਰਾਮੁ ਬੋਲਾਇ ॥

राम जन गुरमति रामु बोलाइ ॥

Raam jan guramati raamu bolaai ||

ਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ ।

राम के भक्त गुरु मतानुसार राम नाम ही जपते हैं।

O humble servant of the Lord, follow the Guru's Teachings, and chant the Name of the Lord.

Guru Ramdas ji / Raag Ramkali / / Guru Granth Sahib ji - Ang 881

ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥

जो जो सुणै कहै सो मुकता राम जपत सोहाइ ॥१॥ रहाउ ॥

Jo jo su(nn)ai kahai so mukataa raam japat sohaai ||1|| rahaau ||

ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ । ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

जो भी राम का नाम सुनता एवं जपता है, वह संसार के बन्धनों से मुक्त हो जाता है और वह राम का नाम जपता ही सुन्दर लगता है॥ १॥ रहाउ॥

Whoever hears and speaks it is liberated; chanting the Lord's Name, one is embellished with beauty. ||1|| Pause ||

Guru Ramdas ji / Raag Ramkali / / Guru Granth Sahib ji - Ang 881


ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥

जे वड भाग होवहि मुखि मसतकि हरि राम जना भेटाइ ॥

Je vad bhaag hovahi mukhi masataki hari raam janaa bhetaai ||

ਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ ।

यदि माथे पर बड़े भाग्य उज्ज्वल हों तो प्रभु भक्तजनों से भेंट करवा देता है।

If someone has supremely high destiny written on his forehead, the Lord leads him to meet the humble servants of the Lord.

Guru Ramdas ji / Raag Ramkali / / Guru Granth Sahib ji - Ang 881

ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

दरसनु संत देहु करि किरपा सभु दालदु दुखु लहि जाइ ॥२॥

Darasanu santt dehu kari kirapaa sabhu daaladu dukhu lahi jaai ||2||

ਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥

यदि कृपा करके संत अपने दर्शन दें तो सब दुख-दारिद्र दूर हो जाते हैं।॥ २॥

Be merciful, and grant me the Blessed Vision of the Saints' Darshan, which shall rid me of all poverty and pain. ||2||

Guru Ramdas ji / Raag Ramkali / / Guru Granth Sahib ji - Ang 881


ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥

हरि के लोग राम जन नीके भागहीण न सुखाइ ॥

Hari ke log raam jan neeke bhaagahee(nn) na sukhaai ||

ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ ।

भगवान् के भक्तजन बड़े नेक व उपकारी हैं किन्तु भाग्यहीन निंदकों को वे नहीं लगते।

The Lord's people are good and sublime; the unfortunate ones do not like them at all.

Guru Ramdas ji / Raag Ramkali / / Guru Granth Sahib ji - Ang 881

ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥

जिउ जिउ राम कहहि जन ऊचे नर निंदक डंसु लगाइ ॥३॥

Jiu jiu raam kahahi jan uche nar ninddak danssu lagaai ||3||

ਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥

भक्तजन जैसे-जैसे उच्च स्वर से राम नाम उच्चरित करते हैं, उतना ही सर्पदंश की तरह नाम निंदकों को पीड़ित करता है।॥ ३॥

The more the Lord's exalted servants speak of Him, the more the slanderers attack and sting them. ||3||

Guru Ramdas ji / Raag Ramkali / / Guru Granth Sahib ji - Ang 881


ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥

ध्रिगु ध्रिगु नर निंदक जिन जन नही भाए हरि के सखा सखाइ ॥

Dhrigu dhrigu nar ninddak jin jan nahee bhaae hari ke sakhaa sakhaai ||

ਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ ।

निंदक व्यक्ति धिक्कार योग्य हैं, जिन्हें संतजन भले नहीं लगते जो हरि के मित्र एवं साथी हैं।

Cursed, cursed are the slanderers who do not like the humble, the friends and companions of the Lord.

Guru Ramdas ji / Raag Ramkali / / Guru Granth Sahib ji - Ang 881

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥

से हरि के चोर वेमुख मुख काले जिन गुर की पैज न भाइ ॥४॥

Se hari ke chor vemukh mukh kaale jin gur kee paij na bhaai ||4||

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥

जिन्हें गुरु का मान-सम्मान नहीं भाता, वे विमुख, तिरस्कृत एवं हरि के चोर हैं।॥ ४ ।

Those who do not like the honor and glory of the Guru are faithless, black-faced thieves, who have turned their backs on the Lord. ||4||

Guru Ramdas ji / Raag Ramkali / / Guru Granth Sahib ji - Ang 881


ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥

दइआ दइआ करि राखहु हरि जीउ हम दीन तेरी सरणाइ ॥

Daiaa daiaa kari raakhahu hari jeeu ham deen teree sara(nn)aai ||

ਹੇ ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ ।

हे श्री हरि ! हम दीन तेरी शरण में आए हैं, दया करके हमारी रक्षा करो।

Have mercy, have mercy, please save me, Dear Lord. I am meek and humble - I seek Your protection.

Guru Ramdas ji / Raag Ramkali / / Guru Granth Sahib ji - Ang 881

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥

हम बारिक तुम पिता प्रभ मेरे जन नानक बखसि मिलाइ ॥५॥२॥

Ham baarik tum pitaa prbh mere jan naanak bakhasi milaai ||5||2||

ਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ । ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥

नानक का कथन है कि हे प्रभु ! तुम हमारे पिता हो और हम तेरी संतान हैं, क्षमा करके अपने साथ मिला लो ॥ ५ ॥ २ ॥

I am Your child, and You are my father, God. Please forgive servant Nanak and merge him with Yourself. ||5||2||

Guru Ramdas ji / Raag Ramkali / / Guru Granth Sahib ji - Ang 881


ਰਾਮਕਲੀ ਮਹਲਾ ੪ ॥

रामकली महला ४ ॥

Raamakalee mahalaa 4 ||

रामकली महला ४ ॥

Raamkalee, Fourth Mehl:

Guru Ramdas ji / Raag Ramkali / / Guru Granth Sahib ji - Ang 881

ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥

हरि के सखा साध जन नीके तिन ऊपरि हाथु वतावै ॥

Hari ke sakhaa saadh jan neeke tin upari haathu vataavai ||

ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ ।

हरि के सखा साधुजन बड़े नेक हैं और उन पर प्रभु अपनी कृपा का हाथ रखता है।

The friends of the Lord, the humble, Holy Saints are sublime; the Lord spreads out His protecting hands above them.

Guru Ramdas ji / Raag Ramkali / / Guru Granth Sahib ji - Ang 881

ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥

गुरमुखि साध सेई प्रभ भाए करि किरपा आपि मिलावै ॥१॥

Guramukhi saadh seee prbh bhaae kari kirapaa aapi milaavai ||1||

ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ । ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥

गुरुमुख साधुजन ही प्रभु को भाते हैं और वह उन्हें कृपा करके अपने साथ मिला लेता है॥ १॥

The Gurmukhs are the Holy Saints, pleasing to God; in His mercy, He blends them with Himself. ||1||

Guru Ramdas ji / Raag Ramkali / / Guru Granth Sahib ji - Ang 881


ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥

राम मो कउ हरि जन मेलि मनि भावै ॥

Raam mo kau hari jan meli mani bhaavai ||

ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ ।

हे राम ! मुझे भक्तों से मिला दो, क्योंकि वही मेरे मन को भाते हैं।

O Lord, my mind longs to meet with the humble servants of the Lord.

Guru Ramdas ji / Raag Ramkali / / Guru Granth Sahib ji - Ang 881

ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥

अमिउ अमिउ हरि रसु है मीठा मिलि संत जना मुखि पावै ॥१॥ रहाउ ॥

Amiu amiu hari rasu hai meethaa mili santt janaa mukhi paavai ||1|| rahaau ||

ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ । (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥

हरि रस अमृत के समान बड़ा मीठा है और संतजनों से मिलकर ही मुख में डाला जा सकता है॥ १॥ रहाउ ॥

The sweet, subtle essence of the Lord is immortalizing ambrosia. Meeting the Saints, I drink it in. ||1|| Pause ||

Guru Ramdas ji / Raag Ramkali / / Guru Granth Sahib ji - Ang 881


ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥

हरि के लोग राम जन ऊतम मिलि ऊतम पदवी पावै ॥

Hari ke log raam jan utam mili utam padavee paavai ||

ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ।

भगवान के भक्तजन बड़े उत्तम हैं, जिन्हें मिलकर उत्तम पदवी प्राप्त होती है।

The Lord's people are the most lofty and exalted. Meeting with them, the most exalted status is obtained.

Guru Ramdas ji / Raag Ramkali / / Guru Granth Sahib ji - Ang 881

ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥

हम होवत चेरी दास दासन की मेरा ठाकुरु खुसी करावै ॥२॥

Ham hovat cheree daas daasan kee meraa thaakuru khusee karaavai ||2||

ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥

यदि मेरा ठाकुर मुझ पर प्रसन्न हो जाए तो मैं उसके दासों के दास की सेविका बन जाऊँ॥ २॥

I am the slave of the slave of the Lord's slaves; my Lord and Master is pleased with me. ||2||

Guru Ramdas ji / Raag Ramkali / / Guru Granth Sahib ji - Ang 881


ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥

सेवक जन सेवहि से वडभागी रिद मनि तनि प्रीति लगावै ॥

Sevak jan sevahi se vadabhaagee rid mani tani preeti lagaavai ||

ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ ।

ये भक्तजन बड़े भाग्यशाली हैं, जो प्रभु की उपासना करते हैं और उनके मन-तन-हृदय में प्रभु से प्रीति लगी रहती है।

The humble servant serves; one who enshrines love for the Lord in his heart, mind and body is very fortunate.

Guru Ramdas ji / Raag Ramkali / / Guru Granth Sahib ji - Ang 881

ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥

बिनु प्रीती करहि बहु बाता कूड़ु बोलि कूड़ो फलु पावै ॥३॥

Binu preetee karahi bahu baataa koo(rr)u boli koo(rr)o phalu paavai ||3||

ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ । (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥

जो व्यक्ति प्रीति के बिना ही बहुत बातें करता है, वह झूठ बोलकर झूठा फल ही हासिल करता है॥ ३॥

One who talks too much without love, speaks falsely, and obtains only false rewards. ||3||

Guru Ramdas ji / Raag Ramkali / / Guru Granth Sahib ji - Ang 881


ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥

मो कउ धारि क्रिपा जगजीवन दाते हरि संत पगी ले पावै ॥

Mo kau dhaari kripaa jagajeevan daate hari santt pagee le paavai ||

ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ ।

हे जग के जीवनदाता ! मुझ पर कृपा करो, ताकि संतों के चरणों में आश्रय प्राप्त हो जाए।

Take pity on me, O Lord of the World, O Great Giver; let me fall at the feet of the Saints.

Guru Ramdas ji / Raag Ramkali / / Guru Granth Sahib ji - Ang 881

ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥

हउ काटउ काटि बाढि सिरु राखउ जितु नानक संतु चड़ि आवै ॥४॥३॥

Hau kaatau kaati baadhi siru raakhau jitu naanak santtu cha(rr)i aavai ||4||3||

ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥

हे नानक ! मैं अपना सिर काट-काट कर मार्ग में रख दूंगा ताकेि संत उस पर चढ़कर मेरे पास आएँ॥ ४॥ ३॥

I would cut off my head, and cut it into pieces, O Nanak, and set it down for the Saints to walk upon. ||4||3||

Guru Ramdas ji / Raag Ramkali / / Guru Granth Sahib ji - Ang 881


ਰਾਮਕਲੀ ਮਹਲਾ ੪ ॥

रामकली महला ४ ॥

Raamakalee mahalaa 4 ||

रामकली महला ४ ॥

Raamkalee, Fourth Mehl:

Guru Ramdas ji / Raag Ramkali / / Guru Granth Sahib ji - Ang 881

ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥

जे वड भाग होवहि वड मेरे जन मिलदिआ ढिल न लाईऐ ॥

Je vad bhaag hovahi vad mere jan miladiaa dhil na laaeeai ||

ਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ । ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ) ।

यदि मेरे बड़े भाग्य हों तो भक्तजनों को मिलने में कोई विलम्ब नहीं करना चाहिए।

If I am blessed with supreme high destiny, I will meet the humble servants of the Lord, without delay.

Guru Ramdas ji / Raag Ramkali / / Guru Granth Sahib ji - Ang 881

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥

हरि जन अम्रित कुंट सर नीके वडभागी तितु नावाईऐ ॥१॥

Hari jan ammmrit kuntt sar neeke vadabhaagee titu naavaaeeai ||1||

ਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ । ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥

भक्तजन अमृत का कुण्ड एवं पावन सरोवर हैं और उन में उत्तम भाग्य से ही स्नान किया जाता है॥ १॥

The Lord's humble servants are pools of ambrosial nectar; by great good fortune, one bathes in them. ||1||

Guru Ramdas ji / Raag Ramkali / / Guru Granth Sahib ji - Ang 881


ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥

राम मो कउ हरि जन कारै लाईऐ ॥

Raam mo kau hari jan kaarai laaeeai ||

ਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ ।

हे राम ! मुझे भक्तजनों की सेवा में लगाओ ताकि

O Lord, let me work for the humble servants of the Lord.

Guru Ramdas ji / Raag Ramkali / / Guru Granth Sahib ji - Ang 881

ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥

हउ पाणी पखा पीसउ संत आगै पग मलि मलि धूरि मुखि लाईऐ ॥१॥ रहाउ ॥

Hau paa(nn)ee pakhaa peesau santt aagai pag mali mali dhoori mukhi laaeeai ||1|| rahaau ||

ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ । ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥

उन संतों की पानी, पंखा, आटा पीसने की सेवा करूँ और उनके पैर मल-मल कर धोकर उनकी चरण-धूलि मुंह में लगाऊँ॥ १॥ रहाउ॥

I carry water, wave the fan and grind the corn for them; I massage and wash their feet. I apply the dust of their feet to my forehead. ||1|| Pause ||

Guru Ramdas ji / Raag Ramkali / / Guru Granth Sahib ji - Ang 881


ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥

हरि जन वडे वडे वड ऊचे जो सतगुर मेलि मिलाईऐ ॥

Hari jan vade vade vad uche jo satagur meli milaaeeai ||

ਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ ।

भक्तजन बड़े परोपकारी एवं महान होते हैं, जो सतगुरु से संपर्क करवा देते हैं।

The Lord's humble servants are great, very great, the greatest and most exalted; they lead us to meet the True Guru.

Guru Ramdas ji / Raag Ramkali / / Guru Granth Sahib ji - Ang 881

ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥

सतगुर जेवडु अवरु न कोई मिलि सतगुर पुरख धिआईऐ ॥२॥

Satagur jevadu avaru na koee mili satagur purakh dhiaaeeai ||2||

ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ । ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥

सतगुरु जैसा महान् अन्य कोई नहीं है और सतगुरु से मिलकर ही परमात्मा का ध्यान हो सकता है॥ २॥

No one else is as great as the True Guru; meeting the True Guru, I meditate on the Lord, the Primal Being. ||2||

Guru Ramdas ji / Raag Ramkali / / Guru Granth Sahib ji - Ang 881


ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥

सतगुर सरणि परे तिन पाइआ मेरे ठाकुर लाज रखाईऐ ॥

Satagur sara(nn)i pare tin paaiaa mere thaakur laaj rakhaaeeai ||

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ ।

जो व्यक्ति सतगुरु की शरण में पड़े हैं, उन्होंने परम सत्य को पा लिया है और मेरे ठाकुर ने उनकी लाज रख ली है।

Those who seek the Sanctuary of the True Guru find the Lord. My Lord and Master saves their honor.

Guru Ramdas ji / Raag Ramkali / / Guru Granth Sahib ji - Ang 881

ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥

इकि अपणै सुआइ आइ बहहि गुर आगै जिउ बगुल समाधि लगाईऐ ॥३॥

Iki apa(nn)ai suaai aai bahahi gur aagai jiu bagul samaadhi lagaaeeai ||3||

ਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥

कुछ व्यक्ति अपने स्वार्थ के लिए गुरु के आगे बैठ जाते हैं और बगुले की तरह समाधि लगा लेते हैं।॥ ३॥

Some come for their own purposes, and sit before the Guru; they pretend to be in Samaadhi, like storks with their eyes closed. ||3||

Guru Ramdas ji / Raag Ramkali / / Guru Granth Sahib ji - Ang 881


ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥

बगुला काग नीच की संगति जाइ करंग बिखू मुखि लाईऐ ॥

Bagulaa kaag neech kee sanggati jaai karangg bikhoo mukhi laaeeai ||

ਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ ।

बगुले एवं कौए जैसे नीचों की संगति में जाकर गंदगी में ही मुँह लगाना पड़ता है।

Associating with the wretched and the lowly, like the stork and the crow, is like feeding on a carcass of poison.

Guru Ramdas ji / Raag Ramkali / / Guru Granth Sahib ji - Ang 881

ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥

नानक मेलि मेलि प्रभ संगति मिलि संगति हंसु कराईऐ ॥४॥४॥

Naanak meli meli prbh sanggati mili sanggati hanssu karaaeeai ||4||4||

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ । ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥

नानक प्रार्थना करते हैं केि हे प्रभु ! मुझे गुरु की संगति में मिला दो ताकि गुरु मुझे बगुले से हंस बना दे ॥ ४॥ ४॥

Nanak: O God, unite me with the Sangat, the Congregation. United with the Sangat, I will become a swan. ||4||4||

Guru Ramdas ji / Raag Ramkali / / Guru Granth Sahib ji - Ang 881Download SGGS PDF Daily Updates ADVERTISE HERE