ANG 87, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥

गुरमती जमु जोहि न साकै साचै नामि समाइआ ॥

Guramatee jamu johi na saakai saachai naami samaaiaa ||

ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ ।

गुरु की मति पर अनुसरण करने से मृत्यु उन्हें देख भी नहीं सकती; वे सत्य-प्रभु के नाम में ही मग्न रहते हैं।

Following the Guru's Teachings, I cannot be touched by the Messenger of Death. I am absorbed in the True Name.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

सभु आपे आपि वरतै करता जो भावै सो नाइ लाइआ ॥

Sabhu aape aapi varatai karataa jo bhaavai so naai laaiaa ||

(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ ।

सृष्टिकर्ता स्वयं सब में मौजूद हो रहा है; जो उसे अच्छा लगता है, उसे वह अपने नाम-सिमरन में लगा देता है।

The Creator Himself is All-pervading everywhere; He links those with whom He is pleased to His Name.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥

जन नानकु नामु लए ता जीवै बिनु नावै खिनु मरि जाइआ ॥२॥

Jan naanaku naamu lae taa jeevai binu naavai khinu mari jaaiaa ||2||

(ਇਹ) ਦਾਸ ਨਾਨਕ (ਭੀ) 'ਨਾਮ' ਦੇ ਆਸਰੇ ਹੈ, ਇਕ ਪਲਕ ਭਰ ਭੀ 'ਨਾਮ' ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥

यदि नानक भगवान का नाम-सिमरन करता रहता है तो ही वह जीवित रहता है; नाम के बिना तो वह एक क्षण में ही मर जाता है ॥२॥

Servant Nanak chants the Naam, and so he lives. Without the Name, he would die in an instant. ||2||

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87


ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥

जो मिलिआ हरि दीबाण सिउ सो सभनी दीबाणी मिलिआ ॥

Jo miliaa hari deebaa(nn) siu so sabhanee deebaa(nn)ee miliaa ||

ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ ।

जो प्रभु के दरबार में सम्मानित होता है, वह संसार की समस्त सभाओं के भीतर सम्मानित होता है।

One who is accepted at the Court of the Lord shall be accepted in courts everywhere.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥

जिथै ओहु जाइ तिथै ओहु सुरखरू उस कै मुहि डिठै सभ पापी तरिआ ॥

Jithai ohu jaai tithai ohu surakharoo us kai muhi dithai sabh paapee tariaa ||

ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,

जहाँ कहीं भी वह जाता है, उधर ही वह प्रफुल्लित हो जाता है; उसका चेहरा देखने से सारे दोषी पार हो जाते है।

Wherever he goes, he is recognized as honorable. Seeing his face, all sinners are saved.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥

ओसु अंतरि नामु निधानु है नामो परवरिआ ॥

Osu anttari naamu nidhaanu hai naamo paravariaa ||

(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ) ।

उसके भीतर नाम का अमूल्य भण्डार है और हरि के नाम द्वारा ही वह स्वीकृत होता है।

Within him is the Treasure of the Naam, the Name of the Lord. Through the Naam, he is exalted.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥

नाउ पूजीऐ नाउ मंनीऐ नाइ किलविख सभ हिरिआ ॥

Naau poojeeai naau manneeai naai kilavikh sabh hiriaa ||

(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ ।

नाम की वह पूजा करता है, नाम पर ही उसका निश्चय है और हरिनाम ही उसके समस्त पापों को नष्ट करता है।

He worships the Name, and believes in the Name; the Name erases all his sinful mistakes.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

जिनी नामु धिआइआ इक मनि इक चिति से असथिरु जगि रहिआ ॥११॥

Jinee naamu dhiaaiaa ik mani ik chiti se asathiru jagi rahiaa ||11||

ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥

जो प्राणी प्रभु के नाम का, एक मन व एक चित से सिमरन करते हैं, वह इस संसार के अन्दर अमर रहते हैं ॥११॥

Those who meditate on the Name, with one-pointed mind and focused consciousness, remain forever stable in the world. ||11||

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87


ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥

आतमा देउ पूजीऐ गुर कै सहजि सुभाइ ॥

Aatamaa deu poojeeai gur kai sahaji subhaai ||

ਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ।

सहज अवस्था में गुरु की आज्ञानुसार परमात्मा की पूजा करो।

Worship the Divine, Supreme Soul, with the intuitive peace and poise of the Guru.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥

आतमे नो आतमे दी प्रतीति होइ ता घर ही परचा पाइ ॥

Aatame no aatame dee prteeti hoi taa ghar hee parachaa paai ||

(ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ),

जब जीवात्मा की परमात्मा में आस्था हो जाती है तो जीवात्मा का अपने हृदय-घर में ही भगवान से प्रेम हो जाता है।

If the individual soul has faith in the Supreme Soul, then it shall obtain realization within its own home.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥

आतमा अडोलु न डोलई गुर कै भाइ सुभाइ ॥

Aatamaa adolu na dolaee gur kai bhaai subhaai ||

ਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ ।

गुरु के आचरण में रहकर जीवात्मा अटल हो जाती है और वह कहीं भी डगमगाती नहीं।

The soul becomes steady, and does not waver, by the natural inclination of the Guru's Loving Will.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥

गुर विणु सहजु न आवई लोभु मैलु न विचहु जाइ ॥

Gur vi(nn)u sahaju na aavaee lobhu mailu na vichahu jaai ||

ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ ।

गुरु के बिना सहज सुख उपलब्ध नहीं होता और मन में से लालच की मलिनता दूर नहीं होती।

Without the Guru, intuitive wisdom does not come, and the filth of greed does not depart from within.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥

खिनु पलु हरि नामु मनि वसै सभ अठसठि तीरथ नाइ ॥

Khinu palu hari naamu mani vasai sabh athasathi teerath naai ||

ਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,

यदि हरि का नाम एक पल व क्षण भर के लिए चित्त में वास कर जाए तो अठसठ तीर्थों के स्नान का फल मिल जाता है।

If the Lord's Name abides within the mind, for a moment, even for an instant, it is like bathing at all the sixty-eight sacred shrines of pilgrimage.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥

सचे मैलु न लगई मलु लागै दूजै भाइ ॥

Sache mailu na lagaee malu laagai doojai bhaai ||

(ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,

पवित्रात्मा को कभी माया की मैल नहीं लगती परन्तु जो द्वैतभाव में लगते है यह मैल उन्हें लगती है।

Filth does not stick to those who are true, but filth attaches itself to those who love duality.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥

धोती मूलि न उतरै जे अठसठि तीरथ नाइ ॥

Dhotee mooli na utarai je athasathi teerath naai ||

ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ ।

चाहे मनुष्य अठसठ तीर्थस्थलों पर स्नान कर ले, यह मैल धोने से बिल्कुल दूर नहीं होती।

This filth cannot be washed off, even by bathing at the sixty-eight sacred shrines of pilgrimage.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥

मनमुख करम करे अहंकारी सभु दुखो दुखु कमाइ ॥

Manamukh karam kare ahankkaaree sabhu dukho dukhu kamaai ||

(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ ।

मनमुख व्यक्ति अहंकार में धर्म-कर्म करता है और वह सदैव दुःखों का बोझ वहन करता है।

The self-willed manmukh does deeds in egotism; he earns only pain and more pain.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥

नानक मैला ऊजलु ता थीऐ जा सतिगुर माहि समाइ ॥१॥

Naanak mailaa ujalu taa theeai jaa satigur maahi samaai ||1||

ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ॥੧॥

हे नानक ! मैला मन तभी पवित्र होता है, यदि वह सतिगुरु में लीन हुआ रहे ॥१॥

O Nanak, the filthy ones become clean only when they meet and surrender to the True Guru. ||1||

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥

मनमुखु लोकु समझाईऐ कदहु समझाइआ जाइ ॥

Manamukhu loku samajhaaeeai kadahu samajhaaiaa jaai ||

ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ ।

यदि मनमुख व्यक्ति को समझाने का प्रयास भी किया जाए तो वे समझाने से भी कभी नहीं समझते।

The self-willed manmukhs may be taught, but how can they really be taught?

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥

मनमुखु रलाइआ ना रलै पइऐ किरति फिराइ ॥

Manamukhu ralaaiaa naa ralai paiai kirati phiraai ||

ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ ।

ऐसे मनमुख प्राणियों को यदि गुरमुखों के साथ मिलाने का प्रयास करें तो भी कर्म-बन्धनों के कारण आवागमन में भटकते रहते हैं।

The manmukhs do not fit in at all. Because of their past actions, they are condemned to the cycle of reincarnation.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥

लिव धातु दुइ राह है हुकमी कार कमाइ ॥

Liv dhaatu dui raah hai hukamee kaar kamaai ||

(ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ ।

प्रभु की प्रीति व माया की लगन दो मार्ग हैं, मनुष्य कौन-सा कर्म करता है अर्थात् किस मार्ग चलता है, वह प्रभु की इच्छा पर निर्भर है।

Loving attention to the Lord and attachment to Maya are the two separate ways; all act according to the Hukam of the Lord's Command.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥

गुरमुखि आपणा मनु मारिआ सबदि कसवटी लाइ ॥

Guramukhi aapa(nn)aa manu maariaa sabadi kasavatee laai ||

(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ) ।

गुरुवाणी की कसौटी का अभ्यास करने से गुरमुख ने अपने मन को वश में कर लिया है।

The Gurmukh has conquered his own mind, by applying the Touchstone of the Shabad.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

मन ही नालि झगड़ा मन ही नालि सथ मन ही मंझि समाइ ॥

Man hee naali jhaga(rr)aa man hee naali sath man hee manjjhi samaai ||

ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ ।

अपने मन के साथ वह विवाद करता है, मन के साथ ही वह सुलह की बात करता है और मन के साथ ही वह संघर्ष के लिए जुटता है।

He fights with his mind, he settles with his mind, and he is at peace with his mind.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥

मनु जो इछे सो लहै सचै सबदि सुभाइ ॥

Manu jo ichhe so lahai sachai sabadi subhaai ||

(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ ।

सच्ची गुरुवाणी की प्रीति से मनुष्य सब कुछ पा लेता है जो कुछ वह चाहता है।

All obtain the desires of their minds, through the Love of the True Word of the Shabad.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥

अम्रित नामु सद भुंचीऐ गुरमुखि कार कमाइ ॥

Ammmrit naamu sad bhunccheeai guramukhi kaar kamaai ||

(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ ।

वह हमेशा अमृत नाम का पान करता है और गुरु के उपदेशानुसार कर्म करता है।

They drink in the Ambrosial Nectar of the Naam forever; this is how the Gurmukhs act.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥

विणु मनै जि होरी नालि लुझणा जासी जनमु गवाइ ॥

Vi(nn)u manai ji horee naali lujha(nn)aa jaasee janamu gavaai ||

ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ ।

जो अपने मन के अलावा किसी अन्य के साथ झगड़ा करता है, वह अपना जीवन व्यर्थ ही गंवा कर चला जाएगा।

Those who struggle with something other than their own mind, shall depart having wasted their lives.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥

मनमुखी मनहठि हारिआ कूड़ु कुसतु कमाइ ॥

Manamukhee manahathi haariaa koo(rr)u kusatu kamaai ||

ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ ।

मन के हठ और झूठ तथा मिथ्या कुत्सा के कर्म द्वारा मनमुख प्राणी जीवन का खेल हार जाते हैं।

The self-willed manmukhs, through stubborn-mindedness and the practice of falsehood, lose the game of life.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥

गुर परसादी मनु जिणै हरि सेती लिव लाइ ॥

Gur parasaadee manu ji(nn)ai hari setee liv laai ||

ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-

विवेकशील गुरमुख गुरु की दया से अपने मंदे-अहंकार पर विजय पा लेता है और उसकी प्रीति हरि के साथ लग जाती है।

Those who conquer their own mind, by Guru's Grace, lovingly focus their attention on the Lord.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87

ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥

नानक गुरमुखि सचु कमावै मनमुखि आवै जाइ ॥२॥

Naanak guramukhi sachu kamaavai manamukhi aavai jaai ||2||

ਤੇ ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ । (ਪਰ) ਮਨਮੁਖ ਭਟਕਦਾ ਫਿਰਦਾ ਹੈ ॥੨॥

हे नानक ! गुरमुख सत्य नाम की कमाई करता है और मनमुख प्राणी आवागमन के चक्र में फँसा रहता है ॥२॥

O Nanak, the Gurmukhs practice Truth, while the self-willed manmukhs continue coming and going in reincarnation. ||2||

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87


ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥

हरि के संत सुणहु जन भाई हरि सतिगुर की इक साखी ॥

Hari ke santt su(nn)ahu jan bhaaee hari satigur kee ik saakhee ||

ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ) ।

हे भगवान के संतजनों, भाइयों ! भगवान रूप सतिगुरु की एक कथा सुनो।

O Saints of the Lord, O Siblings of Destiny, listen, and hear the Lord's Teachings, through the True Guru.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥

जिसु धुरि भागु होवै मुखि मसतकि तिनि जनि लै हिरदै राखी ॥

Jisu dhuri bhaagu hovai mukhi masataki tini jani lai hiradai raakhee ||

ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ ।

जिस व्यक्ति के माथे पर प्रारम्भ से ही उसकी किस्मत में लिखा होता है, वहीं इस कथा को सुनकर अपने हृदय में बसाता है।

Those who have good destiny pre-ordained and inscribed on their foreheads, grasp it and keep it enshrined in the heart.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥

हरि अम्रित कथा सरेसट ऊतम गुर बचनी सहजे चाखी ॥

Hari ammmrit kathaa saresat utam gur bachanee sahaje chaakhee ||

ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ ।

भगवान की अमृत कथा सर्वोत्तम एवं श्रेष्ठ है; गुरु की वाणी द्वारा सहज ही इसका स्वाद प्राप्त होता है।

Through the Guru's Teachings, they intuitively taste the sublime, exquisite and ambrosial sermon of the Lord.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥

तह भइआ प्रगासु मिटिआ अंधिआरा जिउ सूरज रैणि किराखी ॥

Tah bhaiaa prgaasu mitiaa anddhiaaraa jiu sooraj rai(nn)i kiraakhee ||

(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ ।

उनके ह्रदय में प्रभु की ज्योति का प्रकाश हो जाता है; उसके ह्रदय में से अज्ञान रूपी अँधेरा यूं मिट जाता है जैसे सूर्य रात्रि के अन्धेरे को नाश कर देता है।

The Divine Light shines in their hearts, and like the sun which removes the darkness of night, it dispels the darkness of ignorance.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

अदिसटु अगोचरु अलखु निरंजनु सो देखिआ गुरमुखि आखी ॥१२॥

Adisatu agocharu alakhu niranjjanu so dekhiaa guramukhi aakhee ||12||

ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥

गुरमुख अपने नेत्रों से उस अदृष्ट, अगोचर, अलक्ष्य परमेश्वर के साक्षात् दर्शन कर लेता है॥ १२॥

As Gurmukh, they behold with their eyes the Unseen, Imperceptible, Unknowable, Immaculate Lord. ||12||

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 87


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sriraag / SriRaag ki vaar (M: 4) / Guru Granth Sahib ji - Ang 87


Download SGGS PDF Daily Updates ADVERTISE HERE