Page Ang 862, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥

.. की कोई बात सुनावै सो भाई सो मेरा बीर ॥२॥

.. kee koëe baaŧ sunaavai so bhaaëe so meraa beer ||2||

.. ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥

.. वास्तव में वही मेरा भाई एवं हितैषी है, जो मुझे मेरे हरि प्रियतम की कोई बात सुनाता है॥ २॥

.. Whoever tells me the Stories of my Beloved Lord is my Sibling of Destiny, and my friend. ||2||

Guru Ramdas ji / Raag Gond / / Ang 862


ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥

मिलु मिलु सखी गुण कहु मेरे प्रभ के ले सतिगुर की मति धीर ॥३॥

Milu milu sakhee guñ kahu mere prbh ke le saŧigur kee maŧi đheer ||3||

ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥

हे मेरी सखियो ! आओ, मिलकर सतिगुरु की धीरज देने वाली मति लेकर मुझे मेरे प्रभु के गुण सुनाओ॥ ३॥

Come, and join together, O my companions; let's sing the Glorious Praises of my God, and follow the comforting advice of the True Guru.. ||3||

Guru Ramdas ji / Raag Gond / / Ang 862


ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥

जन नानक की हरि आस पुजावहु हरि दरसनि सांति सरीर ॥४॥६॥ छका १ ॥

Jan naanak kee hari âas pujaavahu hari đarasani saanŧi sareer ||4||6|| chhakaa 1 ||

ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ । ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ) ॥

हे हरि ! नानक की अभिलाषा पूरी करो, चूंकि तेरे दर्शन करके ही उसके शरीर को शान्ति मिलती है॥४॥६॥ छका १॥

Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| Chhakaa 1.||

Guru Ramdas ji / Raag Gond / / Ang 862


ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧

रागु गोंड महला ५ चउपदे घरु १

Raagu gond mahalaa 5 chaūpađe gharu 1

ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु गोंड महला ५ चउपदे घरु १

Raag Gond, Fifth Mehl, Chau-Padas, First House:

Guru Arjan Dev ji / Raag Gond / / Ang 862

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Gond / / Ang 862

ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥

सभु करता सभु भुगता ॥१॥ रहाउ ॥

Sabhu karaŧaa sabhu bhugaŧaa ||1|| rahaaū ||

ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ ॥

ईश्वर ही सब करने वाला एवं सब भोगने वाला है॥ १॥ रहाउ॥

He is the Creator of all, He is the Enjoyer of all. ||1|| Pause ||

Guru Arjan Dev ji / Raag Gond / / Ang 862


ਸੁਨਤੋ ਕਰਤਾ ਪੇਖਤ ਕਰਤਾ ॥

सुनतो करता पेखत करता ॥

Sunaŧo karaŧaa pekhaŧ karaŧaa ||

(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ ।

वह स्वयं ही सुनता एवं देखता है।

The Creator listens, and the Creator sees.

Guru Arjan Dev ji / Raag Gond / / Ang 862

ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥

अद्रिसटो करता द्रिसटो करता ॥

Âđrisato karaŧaa đrisato karaŧaa ||

ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ ।

एक वही दृश्य एवं अदृश्य है।

The Creator is unseen, and the Creator is seen.

Guru Arjan Dev ji / Raag Gond / / Ang 862

ਓਪਤਿ ਕਰਤਾ ਪਰਲਉ ਕਰਤਾ ॥

ओपति करता परलउ करता ॥

Õpaŧi karaŧaa paralaū karaŧaa ||

(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ ।

सृष्टि की रचना और प्रलय भी वही करने वाला है।

The Creator forms, and the Creator destroys.

Guru Arjan Dev ji / Raag Gond / / Ang 862

ਬਿਆਪਤ ਕਰਤਾ ਅਲਿਪਤੋ ਕਰਤਾ ॥੧॥

बिआपत करता अलिपतो करता ॥१॥

Biâapaŧ karaŧaa âlipaŧo karaŧaa ||1||

ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥

वह सर्वव्यापक है लेकिन स्वयं जग के मोह से निर्लिप्त है॥ १॥

The Creator touches, and the Creator is detached. ||1||

Guru Arjan Dev ji / Raag Gond / / Ang 862


ਬਕਤੋ ਕਰਤਾ ਬੂਝਤ ਕਰਤਾ ॥

बकतो करता बूझत करता ॥

Bakaŧo karaŧaa boojhaŧ karaŧaa ||

(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ ।

परमात्मा ही वक्ता है और वही सबकुछ जानता है।

The Creator is the One who speaks, and the Creator is the One who understands.

Guru Arjan Dev ji / Raag Gond / / Ang 862

ਆਵਤੁ ਕਰਤਾ ਜਾਤੁ ਭੀ ਕਰਤਾ ॥

आवतु करता जातु भी करता ॥

Âavaŧu karaŧaa jaaŧu bhee karaŧaa ||

ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ ।

एक वही अवतार लेकर दुनिया में आता है और वही जाता भी है।

The Creator comes, and the Creator also goes.

Guru Arjan Dev ji / Raag Gond / / Ang 862

ਨਿਰਗੁਨ ਕਰਤਾ ਸਰਗੁਨ ਕਰਤਾ ॥

निरगुन करता सरगुन करता ॥

Niragun karaŧaa saragun karaŧaa ||

ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ ।

एक परमात्मा ही निर्गुण एवं सगुण रूप में है।

The Creator is absolute and without qualities; the Creator is related, with the most excellent qualities.

Guru Arjan Dev ji / Raag Gond / / Ang 862

ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥

गुर प्रसादि नानक समद्रिसटा ॥२॥१॥

Gur prsaađi naanak samađrisataa ||2||1||

ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥

हे नानक ! वह समद्रष्टा ईश्वर तो गुरु की कृपा से ही मिलता है।॥२ ॥ १॥

By Guru's Grace, Nanak looks upon all the same. ||2||1||

Guru Arjan Dev ji / Raag Gond / / Ang 862


ਗੋਂਡ ਮਹਲਾ ੫ ॥

गोंड महला ५ ॥

Gond mahalaa 5 ||

गोंड महला ५ ॥

Gond, Fifth Mehl:

Guru Arjan Dev ji / Raag Gond / / Ang 862

ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥

फाकिओ मीन कपिक की निआई तू उरझि रहिओ कुस्मभाइले ॥

Phaakiõ meen kapik kee niâaëe ŧoo ūrajhi rahiõ kasumbbhaaīle ||

ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ ।

हे जीव ! तू मछली एवं बंदर की तरह यम के जाल में फँस चुका है और कुसुंभ के फूल जैसी माया के मोह में उलझा हुआ है।

You are caught, like the fish and the monkey; you are entangled in the transitory world.

Guru Arjan Dev ji / Raag Gond / / Ang 862

ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥

पग धारहि सासु लेखै लै तउ उधरहि हरि गुण गाइले ॥१॥

Pag đhaarahi saasu lekhai lai ŧaū ūđharahi hari guñ gaaīle ||1||

(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ) । ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ॥੧॥

अपने भाग्यानुसार ही तू पैर रखता और साँस लेता है, यदि तू भगवान का गुणगान कर ले तो तेरा उद्धार हो सकता है॥ १॥

Your foot-steps and your breaths are numbered; only by singing the Glorious Praises of the Lord will you be saved. ||1||

Guru Arjan Dev ji / Raag Gond / / Ang 862


ਮਨ ਸਮਝੁ ਛੋਡਿ ਆਵਾਇਲੇ ॥

मन समझु छोडि आवाइले ॥

Man samajhu chhodi âavaaīle ||

ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ ।

हे मन ! जरा समझ ले और दुनिया का मोह छोड़ दे।

O mind, reform yourself, and forsake your aimless wandering.

Guru Arjan Dev ji / Raag Gond / / Ang 862

ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥

अपने रहन कउ ठउरु न पावहि काए पर कै जाइले ॥१॥ रहाउ ॥

Âpane rahan kaū thaūru na paavahi kaaē par kai jaaīle ||1|| rahaaū ||

ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ । ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ॥੧॥ ਰਹਾਉ ॥

अपने रहने के लिए स्थान नहीं मिला, फिर क्यों पराए घर जाता है। १॥ रहाउ॥

You have found no place of rest for yourself; so why do you try to teach others? ||1|| Pause ||

Guru Arjan Dev ji / Raag Gond / / Ang 862


ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥

जिउ मैगलु इंद्री रसि प्रेरिओ तू लागि परिओ कुट्मबाइले ॥

Jiū maigalu īanđđree rasi preriõ ŧoo laagi pariõ kutambbaaīle ||

ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ ।

जैसे कामवासना के स्वाद ने हाथी को वश में कर लिया है, वैसे ही तू परिवार के मोह में लगा हुआ है।

Like the elephant, driven by sexual desire, you are attached to your family.

Guru Arjan Dev ji / Raag Gond / / Ang 862

ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥

जिउ पंखी इकत्र होइ फिरि बिछुरै थिरु संगति हरि हरि धिआइले ॥२॥

Jiū pankkhee īkaŧr hoī phiri bichhurai ŧhiru sanggaŧi hari hari đhiâaīle ||2||

(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ) । ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ॥੨॥

जैसे पक्षी रात्रिकाल पेड़ पर इकट्टे होकर सुबह फिर बिछुड़ जाते हैं, वैसे ही परिवार के सदस्य बिछुड़ जाते हैं। सत्संग में मिलकर परमात्मा का ध्यान करने से स्थिरता मिल जाती है।॥ २ ॥

People are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||

Guru Arjan Dev ji / Raag Gond / / Ang 862


ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥

जैसे मीनु रसन सादि बिनसिओ ओहु मूठौ मूड़ लोभाइले ॥

Jaise meenu rasan saađi binasiõ õhu moothau mooɍ lobhaaīle ||

ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ,

जैसे जीभ के स्वाद के कारण मछली नाश हो जाती है, वैसे ही मूर्ख आदमी लोभ में फँसकर लुट जाता है।

Like the fish, which perishes because of its desire to taste, the fool is ruined by his greed.

Guru Arjan Dev ji / Raag Gond / / Ang 862

ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥

तू होआ पंच वासि वैरी कै छूटहि परु सरनाइले ॥३॥

Ŧoo hoâa pancch vaasi vairee kai chhootahi paru saranaaīle ||3||

ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ । ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ॥੩॥

हे मन ! तू काम, क्रोध, मोह, लोभ, अहंकार-इन पाँच शत्रुओं के वशीभूत हो गया है, लेकिन भगवान की शरण लेने से छूट सकता है।॥ ३॥

You have fallen under the power of the five thieves; escape is only possible in the Sanctuary of the Lord. ||3||

Guru Arjan Dev ji / Raag Gond / / Ang 862


ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ ॥

होहु क्रिपाल दीन दुख भंजन सभि तुम्हरे जीअ जंताइले ॥

Hohu kripaal đeen đukh bhanjjan sabhi ŧumʱre jeeâ janŧŧaaīle ||

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ । ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ ।

हे दीनों के दुखनाशक ! कृपालु हो जाओ, सब जीव तेरे पैदा किए हुए हैं।

Be Merciful to me, O Destroyer of the pains of the meek; all beings and creatures belong to You.

Guru Arjan Dev ji / Raag Gond / / Ang 862

ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥

पावउ दानु सदा दरसु पेखा मिलु नानक दास दसाइले ॥४॥२॥

Paavaū đaanu sađaa đarasu pekhaa milu naanak đaas đasaaīle ||4||2||

(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ । ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ॥੪॥੨॥

मैं सदैव तेरे दर्शन का दान चाहता हूँ मुझे मिलो, नानक तेरे दासों का दास है॥ ४ ॥ २ ॥

May I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||

Guru Arjan Dev ji / Raag Gond / / Ang 862


ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨

रागु गोंड महला ५ चउपदे घरु २

Raagu gond mahalaa 5 chaūpađe gharu 2

ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु गोंड महला ५ चउपदे घरु २

Raag Gond, Fifth Mehl, Chau-Padas, Second House:

Guru Arjan Dev ji / Raag Gond / / Ang 862

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Gond / / Ang 862

ਜੀਅ ਪ੍ਰਾਨ ਕੀਏ ਜਿਨਿ ਸਾਜਿ ॥

जीअ प्रान कीए जिनि साजि ॥

Jeeâ praan keeē jini saaji ||

ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,

जिसने बनाकर यह जीवन एवं प्राण दिए हैं,

He fashioned the soul and the breath of life,

Guru Arjan Dev ji / Raag Gond / / Ang 862

ਮਾਟੀ ਮਹਿ ਜੋਤਿ ਰਖੀ ਨਿਵਾਜਿ ॥

माटी महि जोति रखी निवाजि ॥

Maatee mahi joŧi rakhee nivaaji ||

ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,

मिट्टी रूपी शरीर में अपनी ज्योति रखकर तुझे बड़ाई दी है।

And infused His Light into the dust;

Guru Arjan Dev ji / Raag Gond / / Ang 862

ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥

बरतन कउ सभु किछु भोजन भोगाइ ॥

Baraŧan kaū sabhu kichhu bhojan bhogaaī ||

ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,

तेरे उपयोग के लिए सबकुछ दिया एवं स्वादिष्ट भोजन खिलाता है।

He exalted you and gave you everything to use, and food to eat and enjoy

Guru Arjan Dev ji / Raag Gond / / Ang 862

ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥

सो प्रभु तजि मूड़े कत जाइ ॥१॥

So prbhu ŧaji mooɍe kaŧ jaaī ||1||

ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥

अरे मूर्ख ! उस प्रभु को त्याग कर किधर भटक रहा है॥ १॥

- how can you forsake that God, you fool! Where else will you go? ||1||

Guru Arjan Dev ji / Raag Gond / / Ang 862


ਪਾਰਬ੍ਰਹਮ ਕੀ ਲਾਗਉ ਸੇਵ ॥

पारब्रहम की लागउ सेव ॥

Paarabrham kee laagaū sev ||

ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ ।

परब्रह्म की सेवा में लग जाओ,

Commit yourself to the service of the Transcendent Lord.

Guru Arjan Dev ji / Raag Gond / / Ang 862

ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥

गुर ते सुझै निरंजन देव ॥१॥ रहाउ ॥

Gur ŧe sujhai niranjjan đev ||1|| rahaaū ||

ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥

उस निरंजन देव की सूझ तो गुरु से ही मिलती है॥ ५॥ रहाउ॥

Through the Guru, one understands the Immaculate, Divine Lord. ||1|| Pause ||

Guru Arjan Dev ji / Raag Gond / / Ang 862


ਜਿਨਿ ਕੀਏ ਰੰਗ ਅਨਿਕ ਪਰਕਾਰ ॥

जिनि कीए रंग अनिक परकार ॥

Jini keeē rangg ânik parakaar ||

ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,

जिसने अनेक प्रकार के खेल-तमाशे बनाए हैं,

He created plays and dramas of all sorts;

Guru Arjan Dev ji / Raag Gond / / Ang 862

ਓਪਤਿ ਪਰਲਉ ਨਿਮਖ ਮਝਾਰ ॥

ओपति परलउ निमख मझार ॥

Õpaŧi paralaū nimakh majhaar ||

ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,

एक क्षण में ही सृष्टि की उत्पति एवं प्रलय कर देता है,

He creates and destroys in an instant;

Guru Arjan Dev ji / Raag Gond / / Ang 862

ਜਾ ਕੀ ਗਤਿ ਮਿਤਿ ਕਹੀ ਨ ਜਾਇ ॥

जा की गति मिति कही न जाइ ॥

Jaa kee gaŧi miŧi kahee na jaaī ||

ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,

उस परमात्मा की गति एवं विस्तार बयान नहीं किया जा सकता।

His state and condition cannot be described.

Guru Arjan Dev ji / Raag Gond / / Ang 862

ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥

सो प्रभु मन मेरे सदा धिआइ ॥२॥

So prbhu man mere sađaa đhiâaī ||2||

ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥

हे मेरे मन ! ऐसे प्रभु का सदैव ध्यान करो ॥ २॥

Meditate forever on that God, O my mind. ||2||

Guru Arjan Dev ji / Raag Gond / / Ang 862


ਆਇ ਨ ਜਾਵੈ ਨਿਹਚਲੁ ਧਨੀ ॥

आइ न जावै निहचलु धनी ॥

Âaī na jaavai nihachalu đhanee ||

ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ ।

वह सबका मालिक है, निश्चल है और जन्म-मरण के चक्र से दूर है।

The unchanging Lord does not come or go.

Guru Arjan Dev ji / Raag Gond / / Ang 862

ਬੇਅੰਤ ਗੁਨਾ ਤਾ ਕੇ ਕੇਤਕ ..

बेअंत गुना ता के केतक ..

Beânŧŧ gunaa ŧaa ke keŧak ..

ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ ।

उसके गुण बेअंत हैं, जिन्हें गिना नहीं जा सकता।

His Glorious Virtues are infinite; how many of them can I count?

Guru Arjan Dev ji / Raag Gond / / Ang 862


Download SGGS PDF Daily Updates