ANG 841, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦

बिलावलु महला ३ वार सत घरु १०

Bilaavalu mahalaa 3 vaar sat gharu 10

ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ ਸਤ' ।

बिलावलु महला ३ वार सत घरु १०

Bilaaval, Third Mehl, The Seven Days, Tenth House:

Guru Amardas ji / Raag Bilaval / Var Sat (M: 3) / Guru Granth Sahib ji - Ang 841

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥

आदित वारि आदि पुरखु है सोई ॥

Aadit vaari aadi purakhu hai soee ||

ਹੇ ਭਾਈ! (ਸਾਰੇ ਜਗਤ ਦਾ) ਮੂਲ ਉਹ ਅਕਾਲ ਪੁਰਖ-

आदित्यवार (रविवार)-आदिपुरुष परमेश्वर सबमें व्याप्त है,

Sunday: He, the Lord, is the Primal Being.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪੇ ਵਰਤੈ ਅਵਰੁ ਨ ਕੋਈ ॥

आपे वरतै अवरु न कोई ॥

Aape varatai avaru na koee ||

ਆਪ ਹੀ (ਸਭ ਥਾਂ) ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ ।

उसके बेिना अन्य कोई नहीं।

He Himself is the Pervading Lord; there is no other at all.

Guru Amardas ji / Raag Bilaval / Var Sat (M: 3) / Guru Granth Sahib ji - Ang 841

ਓਤਿ ਪੋਤਿ ਜਗੁ ਰਹਿਆ ਪਰੋਈ ॥

ओति पोति जगु रहिआ परोई ॥

Oti poti jagu rahiaa paroee ||

ਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ (ਆਪਣੀ ਰਜ਼ਾ ਵਿਚ) ਪ੍ਰੋ ਰਿਹਾ ਹੈ ।

उसने समूचा जगत ताने बाने की तरह संजों कर रखा हुआ है।

Through and through, He is woven into the fabric of the world.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪੇ ਕਰਤਾ ਕਰੈ ਸੁ ਹੋਈ ॥

आपे करता करै सु होई ॥

Aape karataa karai su hoee ||

(ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ ।

वह कर्तापुरुष जो करता है, वही होता है।

Whatever the Creator Himself does, that alone happens.

Guru Amardas ji / Raag Bilaval / Var Sat (M: 3) / Guru Granth Sahib ji - Ang 841

ਨਾਮਿ ਰਤੇ ਸਦਾ ਸੁਖੁ ਹੋਈ ॥

नामि रते सदा सुखु होई ॥

Naami rate sadaa sukhu hoee ||

ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ।

उसके नाम में लीन रहने से सदैव सुख मिलता है,

Imbued with the Naam, the Name of the Lord, one is forever in peace.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰਮੁਖਿ ਵਿਰਲਾ ਬੂਝੈ ਕੋਈ ॥੧॥

गुरमुखि विरला बूझै कोई ॥१॥

Guramukhi viralaa boojhai koee ||1||

ਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ ॥੧॥

यह तथ्य कोई विरला गुरुमुख ही समझता है।॥ १॥

But how rare is the one, who, as Gurmukh, understands this. ||1||

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਿਰਦੈ ਜਪਨੀ ਜਪਉ ਗੁਣਤਾਸਾ ॥

हिरदै जपनी जपउ गुणतासा ॥

Hiradai japanee japau gu(nn)ataasaa ||

ਹੇ ਭਾਈ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ ।

मेरी तो यही माला है कि मैं उस गुणों के भण्डार को हृदय में जपता रहता हूँ।

Within my heart, I chant the Chant of the Lord, the treasure of virtue.

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥

हरि अगम अगोचरु अपर्मपर सुआमी जन पगि लगि धिआवउ होइ दासनि दासा ॥१॥ रहाउ ॥

Hari agam agocharu aparamppar suaamee jan pagi lagi dhiaavau hoi daasani daasaa ||1|| rahaau ||

ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ । ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ ॥੧॥ ਰਹਾਉ ॥

परमात्मा अपहुँच, मन-वाणी से परे, अपरंपार एवं पूरे जगत का स्वामी है। मैं उसके दासों का दास बनकर हरि जनों के चरणों में लगकर प्रभु का ध्यान करता हूँ॥ १॥ रहाउ ॥

The Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1|| Pause ||

Guru Amardas ji / Raag Bilaval / Var Sat (M: 3) / Guru Granth Sahib ji - Ang 841

ਸੋਮਵਾਰਿ ਸਚਿ ਰਹਿਆ ਸਮਾਇ ॥

सोमवारि सचि रहिआ समाइ ॥

Somavaari sachi rahiaa samaai ||

ਹੇ ਭਾਈ! (ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਹੋਇਆ ਰਹਿੰਦਾ ਹੈ,

सोमवार-सत्य स्वरूप परमेश्वर सबमें समा रहा है,

Monday: The True Lord is permeating and pervading.

Guru Amardas ji / Raag Bilaval / Var Sat (M: 3) / Guru Granth Sahib ji - Ang 841

ਤਿਸ ਕੀ ਕੀਮਤਿ ਕਹੀ ਨ ਜਾਇ ॥

तिस की कीमति कही न जाइ ॥

Tis kee keemati kahee na jaai ||

(ਉਸ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ।

उसकी गरिमा को व्यक्त नहीं किया जा सकता।

His value cannot be described.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਖਿ ਆਖਿ ਰਹੇ ਸਭਿ ਲਿਵ ਲਾਇ ॥

आखि आखि रहे सभि लिव लाइ ॥

Aakhi aakhi rahe sabhi liv laai ||

(ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ) ਸਿਫ਼ਤਾਂ ਆਖ ਆਖ ਕੇ ਅਤੇ ਸੁਰਤ ਜੋੜ ਜੋੜ ਕੇ ਸਾਰੇ ਹੀ ਥੱਕ ਜਾਂਦੇ ਹਨ,

उसके गुण कह-कह कर उसमें वृति लगाकर कितने ही थक गए हैं।

Talking and speaking about Him, all keep themselves lovingly focused on Him.

Guru Amardas ji / Raag Bilaval / Var Sat (M: 3) / Guru Granth Sahib ji - Ang 841

ਜਿਸੁ ਦੇਵੈ ਤਿਸੁ ਪਲੈ ਪਾਇ ॥

जिसु देवै तिसु पलै पाइ ॥

Jisu devai tisu palai paai ||

(ਪਰ ਇਹ ਸਿਮਰਨ ਤੇ ਯਾਦ ਦੀ ਦਾਤਿ) ਜਿਸ (ਮਨੁੱਖ) ਨੂੰ (ਪਰਮਾਤਮਾ ਆਪ) ਦੇਂਦਾ ਹੈ, ਉਸ ਨੂੰ (ਹੀ) ਮਿਲਦੀ ਹੈ ।

परमात्मा का नाम उसे ही मिलता है, जिसे वह स्वयं देता है।

Devotion falls into the laps of those whom He so blesses.

Guru Amardas ji / Raag Bilaval / Var Sat (M: 3) / Guru Granth Sahib ji - Ang 841

ਅਗਮ ਅਗੋਚਰੁ ਲਖਿਆ ਨ ਜਾਇ ॥

अगम अगोचरु लखिआ न जाइ ॥

Agam agocharu lakhiaa na jaai ||

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।

अपहुँच, मन-वाणी से परे परमात्मा का रहस्य जाना नहीं जा सकता और

He is inaccessible and unfathomable; He cannot be seen.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥

गुर कै सबदि हरि रहिआ समाइ ॥२॥

Gur kai sabadi hari rahiaa samaai ||2||

ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ ॥੨॥

गुरु के उपदेश द्वारा ही जीव परमात्मा में लीन रहता है॥ २॥

Through the Word of the Guru's Shabad, the Lord is seen to be permeating and pervading everywhere. ||2||

Guru Amardas ji / Raag Bilaval / Var Sat (M: 3) / Guru Granth Sahib ji - Ang 841

ਮੰਗਲਿ ਮਾਇਆ ਮੋਹੁ ਉਪਾਇਆ ॥

मंगलि माइआ मोहु उपाइआ ॥

Manggali maaiaa mohu upaaiaa ||

ਹੇ ਭਾਈ! (ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ,

मंगलवार-ईश्वर ने माया-मोह को पैदा किया है और

Tuesday: The Lord created love and attachment to Maya.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪੇ ਸਿਰਿ ਸਿਰਿ ਧੰਧੈ ਲਾਇਆ ॥

आपे सिरि सिरि धंधै लाइआ ॥

Aape siri siri dhanddhai laaiaa ||

ਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ ।

स्वयं ही जीवों को मोह में जगत धंधे में लगाया है।

He Himself has enjoined each and every being to their tasks.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪਿ ਬੁਝਾਏ ਸੋਈ ਬੂਝੈ ॥

आपि बुझाए सोई बूझै ॥

Aapi bujhaae soee boojhai ||

ਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ ।

इस तथ्य को वही समझता है, जिसे यह ज्ञान प्रदान करता है।

He alone understands, whom the Lord causes to understand.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰ ਕੈ ਸਬਦਿ ਦਰੁ ਘਰੁ ਸੂਝੈ ॥

गुर कै सबदि दरु घरु सूझै ॥

Gur kai sabadi daru gharu soojhai ||

ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ ।

गुरु के शब्द द्वारा जीव को अपने वास्तविक घर की सूझ हो जाती है।

Through the Word of the Guru's Shabad, one understands his heart and home.

Guru Amardas ji / Raag Bilaval / Var Sat (M: 3) / Guru Granth Sahib ji - Ang 841

ਪ੍ਰੇਮ ਭਗਤਿ ਕਰੇ ਲਿਵ ਲਾਇ ॥

प्रेम भगति करे लिव लाइ ॥

Prem bhagati kare liv laai ||

ਉਹ ਮਨੁੱਖ ਸੁਰਤ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ,

वह भक्ति करके इसमें ही वृति लगाकर रखता है।

He worships the Lord in loving devotion.

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਉਮੈ ਮਮਤਾ ਸਬਦਿ ਜਲਾਇ ॥੩॥

हउमै ममता सबदि जलाइ ॥३॥

Haumai mamataa sabadi jalaai ||3||

(ਤੇ, ਇਸ ਤਰ੍ਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ ॥੩॥

इस तरह वह अपने अहंत्व एवं ममता को शब्द द्वारा जला देता है॥ ३॥

His egotism and self-conceit are burnt away by the Shabad. ||3||

Guru Amardas ji / Raag Bilaval / Var Sat (M: 3) / Guru Granth Sahib ji - Ang 841

ਬੁਧਵਾਰਿ ਆਪੇ ਬੁਧਿ ਸਾਰੁ ॥

बुधवारि आपे बुधि सारु ॥

Budhavaari aape budhi saaru ||

ਹੇ ਭਾਈ! (ਪਰਮਾਤਮਾ) ਆਪ ਹੀ (ਮਨੁੱਖ ਨੂੰ) ਸ੍ਰੇਸ਼ਟ ਬੁੱਧੀ (ਬਖ਼ਸ਼ਦਾ ਹੈ),

बुधवार-वह स्वयं ही श्रेष्ठ बुद्धि देता है।

Wednesday: He Himself bestows sublime understanding.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰਮੁਖਿ ਕਰਣੀ ਸਬਦੁ ਵੀਚਾਰੁ ॥

गुरमुखि करणी सबदु वीचारु ॥

Guramukhi kara(nn)ee sabadu veechaaru ||

ਗੁਰੂ ਦੀ ਸਰਨ ਵਿਚ ਰੱਖ ਕੇ ਉੱਚਾ ਆਚਰਨ, ਸਿਫ਼ਤਿ-ਸਾਲਾਹ ਅਤੇ (ਆਪਣੇ ਗੁਣਾਂ ਦੀ) ਵਿਚਾਰ (ਬਖ਼ਸ਼ਦਾ ਹੈ)

गुरुमुख शब्द का चिंतन एवं सत्कर्म करता है।

The Gurmukh does good deeds, and contemplates the Word of the Shabad.

Guru Amardas ji / Raag Bilaval / Var Sat (M: 3) / Guru Granth Sahib ji - Ang 841

ਨਾਮਿ ਰਤੇ ਮਨੁ ਨਿਰਮਲੁ ਹੋਇ ॥

नामि रते मनु निरमलु होइ ॥

Naami rate manu niramalu hoi ||

(ਇਸ ਤਰ੍ਹਾਂ ਉਸ ਪਰਮਾਤਮਾ ਦੇ) ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ।

नाम में लीन रहने से मन निर्मल हो जाता है।

Imbued with the Naam, the Name of the Lord, the mind become pure and immaculate.

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥

हरि गुण गावै हउमै मलु खोइ ॥

Hari gu(nn) gaavai haumai malu khoi ||

(ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

भगवान का स्तुतिगान करने से अहंत्व रूपी मैल दूर हो जाती है।

He sings the Glorious Praises of the Lord, and washes off the filth of egotism.

Guru Amardas ji / Raag Bilaval / Var Sat (M: 3) / Guru Granth Sahib ji - Ang 841

ਦਰਿ ਸਚੈ ਸਦ ਸੋਭਾ ਪਾਏ ॥

दरि सचै सद सोभा पाए ॥

Dari sachai sad sobhaa paae ||

ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ ।

इस तरह जीव सत्य के दरबार में सदैव शोभा पाता है।

In the Court of the True Lord, he obtains lasting glory.

Guru Amardas ji / Raag Bilaval / Var Sat (M: 3) / Guru Granth Sahib ji - Ang 841

ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥

नामि रते गुर सबदि सुहाए ॥४॥

Naami rate gur sabadi suhaae ||4||

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥

गुरु के शब्द द्वारा नाम में लीन होकर वह सुन्दर बन जाता है॥ ४ ॥

Imbued with the Naam, he is embellished with the Word of the Guru's Shabad. ||4||

Guru Amardas ji / Raag Bilaval / Var Sat (M: 3) / Guru Granth Sahib ji - Ang 841

ਲਾਹਾ ਨਾਮੁ ਪਾਏ ਗੁਰ ਦੁਆਰਿ ॥

लाहा नामु पाए गुर दुआरि ॥

Laahaa naamu paae gur duaari ||

ਹੇ ਭਾਈ! ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ,

जीव गुरु के द्वार पर सेवा करके नाम रूपी लाभ हासिल करता है।

The profit of the Naam is obtained through the Door of the Guru.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪੇ ਦੇਵੈ ਦੇਵਣਹਾਰੁ ॥

आपे देवै देवणहारु ॥

Aape devai deva(nn)ahaaru ||

(ਪਰ ਇਹ ਦਾਤ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ।

वह देने वाला दाता बख्शिशें देता रहता है।

The Great Giver Himself gives it.

Guru Amardas ji / Raag Bilaval / Var Sat (M: 3) / Guru Granth Sahib ji - Ang 841

ਜੋ ਦੇਵੈ ਤਿਸ ਕਉ ਬਲਿ ਜਾਈਐ ॥

जो देवै तिस कउ बलि जाईऐ ॥

Jo devai tis kau bali jaaeeai ||

ਸੋ, ਜਿਹੜਾ ਪ੍ਰਭੂ (ਇਹ ਦਾਤਿ) ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ ।

जो देता है, मैं उस पर बलिहारी जाता हूँ।

I am a sacrifice to the One who gives it.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰ ਪਰਸਾਦੀ ਆਪੁ ਗਵਾਈਐ ॥

गुर परसादी आपु गवाईऐ ॥

Gur parasaadee aapu gavaaeeai ||

ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ ।

गुरु की कृपा से अहंत्व दूर होता है।

By Guru's Grace, self-conceit is eradicated.

Guru Amardas ji / Raag Bilaval / Var Sat (M: 3) / Guru Granth Sahib ji - Ang 841

ਨਾਨਕ ਨਾਮੁ ਰਖਹੁ ਉਰ ਧਾਰਿ ॥

नानक नामु रखहु उर धारि ॥

Naanak naamu rakhahu ur dhaari ||

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ,

हे नानक ! परमात्मा का नाम हृदय में बसाकर रखो और

O Nanak, enshrine the Naam within your heart.

Guru Amardas ji / Raag Bilaval / Var Sat (M: 3) / Guru Granth Sahib ji - Ang 841

ਦੇਵਣਹਾਰੇ ਕਉ ਜੈਕਾਰੁ ॥੫॥

देवणहारे कउ जैकारु ॥५॥

Deva(nn)ahaare kau jaikaaru ||5||

ਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ ॥੫॥

दाता का ही यशोगान करते रहो ॥ ५॥

I celebrate the victory of the Lord, the Great Giver. ||5||

Guru Amardas ji / Raag Bilaval / Var Sat (M: 3) / Guru Granth Sahib ji - Ang 841

ਵੀਰਵਾਰਿ ਵੀਰ ਭਰਮਿ ਭੁਲਾਏ ॥

वीरवारि वीर भरमि भुलाए ॥

Veeravaari veer bharami bhulaae ||

ਹੇ ਭਾਈ! (ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ,

गुरुवार-परमात्मा ने जीवों को बावन वीरों के भ्रम में भुलाया हुआ है।

Thursday: The fifty-two warriors were deluded by doubt.

Guru Amardas ji / Raag Bilaval / Var Sat (M: 3) / Guru Granth Sahib ji - Ang 841

ਪ੍ਰੇਤ ਭੂਤ ਸਭਿ ਦੂਜੈ ਲਾਏ ॥

प्रेत भूत सभि दूजै लाए ॥

Pret bhoot sabhi doojai laae ||

ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ ।

उसने भूतों-प्रेतों को भी दैतभाव में लगाया हुआ है।

All the goblins and demons are attached to duality.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪਿ ਉਪਾਏ ਕਰਿ ਵੇਖੈ ਵੇਕਾ ॥

आपि उपाए करि वेखै वेका ॥

Aapi upaae kari vekhai vekaa ||

ਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ ।

उसने स्वयं सबको उत्पन्न किया है और भिन्न-भिन्न प्रकार का बनाकर सबकी देखभाल करता है।

God Himself created them, and sees each one distinct.

Guru Amardas ji / Raag Bilaval / Var Sat (M: 3) / Guru Granth Sahib ji - Ang 841

ਸਭਨਾ ਕਰਤੇ ਤੇਰੀ ਟੇਕਾ ॥

सभना करते तेरी टेका ॥

Sabhanaa karate teree tekaa ||

ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ।

हे कर्ता ! सब जीवों को तेरा ही सहारा है और

O Creator Lord, You are the Support of all.

Guru Amardas ji / Raag Bilaval / Var Sat (M: 3) / Guru Granth Sahib ji - Ang 841

ਜੀਅ ਜੰਤ ਤੇਰੀ ਸਰਣਾਈ ॥

जीअ जंत तेरी सरणाई ॥

Jeea jantt teree sara(nn)aaee ||

ਸਾਰੇ ਜੀਵ ਜੰਤ ਤੇਰੀ ਸਰਨ ਹਨ ।

सब तेरी ही शरण में हैं।

The beings and creatures are under Your protection.

Guru Amardas ji / Raag Bilaval / Var Sat (M: 3) / Guru Granth Sahib ji - Ang 841

ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥

सो मिलै जिसु लैहि मिलाई ॥६॥

So milai jisu laihi milaaee ||6||

ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ॥੬॥

वही मनुष्य तुझसे मिलता है, जिसे तू अपने साथ मिला लेता है॥ ६॥

He alone meets You, whom You Yourself meet. ||6||

Guru Amardas ji / Raag Bilaval / Var Sat (M: 3) / Guru Granth Sahib ji - Ang 841

ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥

सुक्रवारि प्रभु रहिआ समाई ॥

Sukrvaari prbhu rahiaa samaaee ||

ਹੇ ਭਾਈ! (ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ,

शुक्रवार-प्रभु विश्वव्याप्त है।

Friday: God is permeating and pervading everywhere.

Guru Amardas ji / Raag Bilaval / Var Sat (M: 3) / Guru Granth Sahib ji - Ang 841

ਆਪਿ ਉਪਾਇ ਸਭ ਕੀਮਤਿ ਪਾਈ ॥

आपि उपाइ सभ कीमति पाई ॥

Aapi upaai sabh keemati paaee ||

(ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ ।

उसने सृष्टि की रचना करके स्वयं ही उसका मूल्यांकन किया है।

He Himself created all, and appraises the value of all.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥

गुरमुखि होवै सु करै बीचारु ॥

Guramukhi hovai su karai beechaaru ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾਂਦਾ ਹੈ ।

जो गुरुमुख बन जाता है, वही परमात्मा का चिंतन करता है।

One who become Gurmukh, contemplates the Lord.

Guru Amardas ji / Raag Bilaval / Var Sat (M: 3) / Guru Granth Sahib ji - Ang 841

ਸਚੁ ਸੰਜਮੁ ਕਰਣੀ ਹੈ ਕਾਰ ॥

सचु संजमु करणी है कार ॥

Sachu sanjjamu kara(nn)ee hai kaar ||

ਸਦਾ-ਥਿਰ ਹਰਿ-ਨਾਮ ਦਾ ਸਿਮਰਨ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ-ਇਹ ਉਸ ਮਨੁੱਖ ਦਾ ਨਿੱਤ ਦਾ ਕਰਤੱਬ, ਨਿੱਤ ਦੀ ਕਾਰ ਹੋ ਜਾਂਦੀ ਹੈ ।

सत्य एवं संयम का आचरण ही उसका कर्म होता है।

He practices truth and self-restraint.

Guru Amardas ji / Raag Bilaval / Var Sat (M: 3) / Guru Granth Sahib ji - Ang 841

ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥

वरतु नेमु निताप्रति पूजा ॥

Varatu nemu nitaaprti poojaa ||

ਪਰ ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ-

व्रत, नियम एवं नित्य की पूजा-अर्चना

All fasts, religious rituals and daily worship services,

Guru Amardas ji / Raag Bilaval / Var Sat (M: 3) / Guru Granth Sahib ji - Ang 841

ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥

बिनु बूझे सभु भाउ है दूजा ॥७॥

Binu boojhe sabhu bhaau hai doojaa ||7||

ਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ ॥੭॥

प्रभु को समझे बिना सब द्वैतभाव का प्रेम है॥ ७ ॥

without genuine understanding lead only to the love of duality. ||7||

Guru Amardas ji / Raag Bilaval / Var Sat (M: 3) / Guru Granth Sahib ji - Ang 841

ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥

छनिछरवारि सउण सासत बीचारु ॥

Chhanichharavaari sau(nn) saasat beechaaru ||

ਹੇ ਭਾਈ! (ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-

शनिवार-शुभ मुहूर्त एवं शास्त्रों का विचार कर

Saturday: Contemplating good omens and the Shaastras,

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਉਮੈ ਮੇਰਾ ਭਰਮੈ ਸੰਸਾਰੁ ॥

हउमै मेरा भरमै संसारु ॥

Haumai meraa bharamai sanssaaru ||

(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ ।

सारा संसारअहंत्व, ममत्व एवं भ्रम में भटक रहा है।

In egotism and self-conceit, the world wanders in delusion.

Guru Amardas ji / Raag Bilaval / Var Sat (M: 3) / Guru Granth Sahib ji - Ang 841

ਮਨਮੁਖੁ ਅੰਧਾ ਦੂਜੈ ਭਾਇ ॥

मनमुखु अंधा दूजै भाइ ॥

Manamukhu anddhaa doojai bhaai ||

ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ ।

ज्ञानहीन स्वेच्छाचारी जीव द्वैतभाव में ही लीन है।

The blind, self-willed manmukh in engrossed in the love of duality.

Guru Amardas ji / Raag Bilaval / Var Sat (M: 3) / Guru Granth Sahib ji - Ang 841

ਜਮ ਦਰਿ ਬਾਧਾ ਚੋਟਾ ਖਾਇ ॥

जम दरि बाधा चोटा खाइ ॥

Jam dari baadhaa chotaa khaai ||

(ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ।

इसलिए यम के द्वार पर चोटें खाता रहता है।

Bound and gagged at death's door, he is beaten and punished.

Guru Amardas ji / Raag Bilaval / Var Sat (M: 3) / Guru Granth Sahib ji - Ang 841

ਗੁਰ ਪਰਸਾਦੀ ਸਦਾ ਸੁਖੁ ਪਾਏ ॥

गुर परसादी सदा सुखु पाए ॥

Gur parasaadee sadaa sukhu paae ||

ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ ਆਤਮਕ ਆਨੰਦ ਮਾਣਦਾ ਹੈ,

गुरु की कृपा से जीव सदैव सुख प्राप्त करता है।

By Guru's Grace, one finds lasting peace.

Guru Amardas ji / Raag Bilaval / Var Sat (M: 3) / Guru Granth Sahib ji - Ang 841

ਸਚੁ ਕਰਣੀ ਸਾਚਿ ਲਿਵ ਲਾਏ ॥੮॥

सचु करणी साचि लिव लाए ॥८॥

Sachu kara(nn)ee saachi liv laae ||8||

ਜਿਹੜਾ ਸਦਾ-ਥਿਰ ਹਰਿ-ਨਾਮ ਸਿਮਰਨ ਨੂੰ (ਆਪਣਾ ਰੋਜ਼ਾਨਾ) ਕਰਤੱਬ ਬਣਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੮॥

वह सत्कर्म करता है और सत्य में ही ध्यान लगाकर रखता है॥ ८॥

He practices Truth, and lovingly focuses on the Truth. ||8||

Guru Amardas ji / Raag Bilaval / Var Sat (M: 3) / Guru Granth Sahib ji - Ang 841

ਸਤਿਗੁਰੁ ਸੇਵਹਿ ਸੇ ਵਡਭਾਗੀ ॥

सतिगुरु सेवहि से वडभागी ॥

Satiguru sevahi se vadabhaagee ||

ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ ।

कोई भाग्यवाला ही सतगुरु की सेवा करता है।

Those who serve the True Guru are very fortunate.

Guru Amardas ji / Raag Bilaval / Var Sat (M: 3) / Guru Granth Sahib ji - Ang 841

ਹਉਮੈ ਮਾਰਿ ਸਚਿ ਲਿਵ ਲਾਗੀ ॥

हउमै मारि सचि लिव लागी ॥

Haumai maari sachi liv laagee ||

(ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ ।

अपने अहंत्व को नष्ट करके सत्य में ही उसकी वृति लग गई है।

Conquering their ego, they embrace love for the True Lord.

Guru Amardas ji / Raag Bilaval / Var Sat (M: 3) / Guru Granth Sahib ji - Ang 841

ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥

तेरै रंगि राते सहजि सुभाइ ॥

Terai ranggi raate sahaji subhaai ||

ਹੇ ਪ੍ਰਭੂ! (ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ ।

हे प्रभु ! वह सहज स्वभाव तेरे रंग में लीन है।

They are automatically imbued with Your Love, O Lord.

Guru Amardas ji / Raag Bilaval / Var Sat (M: 3) / Guru Granth Sahib ji - Ang 841

Download SGGS PDF Daily Updates ADVERTISE HERE