ANG 838, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਰਿ ਦਇਆ ਲੇਹੁ ਲੜਿ ਲਾਇ ॥

करि दइआ लेहु लड़ि लाइ ॥

Kari daiaa lehu la(rr)i laai ||

ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ ।

नानक विनती करता है केि हे प्रभु ! दया करके मुझे अपने साथ मिला लो,

Be Merciful, and attach me to the hem of Your robe.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕਾ ਨਾਮੁ ਧਿਆਇ ॥੧॥

नानका नामु धिआइ ॥१॥

Naanakaa naamu dhiaai ||1||

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥

मैं तो नाम का ही ध्यान करता रहता हूँ॥ १॥

Nanak meditates on the Naam, the Name of the Lord. ||1||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥

दीना नाथ दइआल मेरे सुआमी दीना नाथ दइआल ॥

Deenaa naath daiaal mere suaamee deenaa naath daiaal ||

ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!

हे मेरे स्वामी ! तू दीनानाथ एवं बड़ा दयालु है और

O Merciful Master of the meek, You are my Lord and Master, O Merciful Master of the meek.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਾਚਉ ਸੰਤ ਰਵਾਲ ॥੧॥ ਰਹਾਉ ॥

जाचउ संत रवाल ॥१॥ रहाउ ॥

Jaachau santt ravaal ||1|| rahaau ||

ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ ॥

मैं संतों की चरण-धूलि की ही कामना करता हूँ॥ १॥ रहाउ॥

I yearn for the dust of the feet of the Saints. ||1|| Pause ||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਸੰਸਾਰੁ ਬਿਖਿਆ ਕੂਪ ॥

संसारु बिखिआ कूप ॥

Sanssaaru bikhiaa koop ||

ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,

यह संसार माया रूपी विष का कुआं है,

The world is a pit of poison,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਤਮ ਅਗਿਆਨ ਮੋਹਤ ਘੂਪ ॥

तम अगिआन मोहत घूप ॥

Tam agiaan mohat ghoop ||

ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ ।

जिसमें अज्ञान एवं मोह का घोर अंधेरा है।

Filled with the utter darkness of ignorance and emotional attachment.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਗਹਿ ਭੁਜਾ ਪ੍ਰਭ ਜੀ ਲੇਹੁ ॥

गहि भुजा प्रभ जी लेहु ॥

Gahi bhujaa prbh jee lehu ||

(ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ

हे प्रभु जी ! मेरी बाँह पकड़ कर मुझे बचा लो और

Please take my hand, and save me, Dear God.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਨਾਮੁ ਅਪੁਨਾ ਦੇਹੁ ॥

हरि नामु अपुना देहु ॥

Hari naamu apunaa dehu ||

ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼!

अपना नाम दे दीजिए।

Please bless me with Your Name, Lord.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਪ੍ਰਭ ਤੁਝ ਬਿਨਾ ਨਹੀ ਠਾਉ ॥

प्रभ तुझ बिना नही ठाउ ॥

Prbh tujh binaa nahee thaau ||

ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ।

तेरे अतिरिक्त मेरा कोई ठिकाना नहीं।

Without You, God, I have no place at all.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕਾ ਬਲਿ ਬਲਿ ਜਾਉ ॥੨॥

नानका बलि बलि जाउ ॥२॥

Naanakaa bali bali jaau ||2||

ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥

नानक तुझ पर बारंबार कुर्बान जाता है॥ २॥

Nanak is a sacrifice, a sacrifice to You. ||2||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਲੋਭਿ ਮੋਹਿ ਬਾਧੀ ਦੇਹ ॥

लोभि मोहि बाधी देह ॥

Lobhi mohi baadhee deh ||

ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,

लोभ मोह ने मेरे शरीर को बांध लिया है और

The human body is in the grip of greed and attachment.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਬਿਨੁ ਭਜਨ ਹੋਵਤ ਖੇਹ ॥

बिनु भजन होवत खेह ॥

Binu bhajan hovat kheh ||

(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ ।

प्रभु-भजन बिना यह मिट्टी हो जाता है।

Without meditating and vibrating upon the Lord, it is reduced to ashes.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਮਦੂਤ ਮਹਾ ਭਇਆਨ ॥

जमदूत महा भइआन ॥

Jamadoot mahaa bhaiaan ||

(ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ) ।

यमदूत बहुत भयानक हैं और

The Messenger of Death is dreadful and horrible.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਚਿਤ ਗੁਪਤ ਕਰਮਹਿ ਜਾਨ ॥

चित गुपत करमहि जान ॥

Chit gupat karamahi jaan ||

ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ ।

चित्रगुप्त मेरे किए कर्मों को जानता है और

The recording scribes of the conscious and the unconscious, Chitr and Gupt, know all actions and karma.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਦਿਨੁ ਰੈਨਿ ਸਾਖਿ ਸੁਨਾਇ ॥

दिनु रैनि साखि सुनाइ ॥

Dinu raini saakhi sunaai ||

ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)

वह साक्षी बनकर दिन-रात मेरे किए कर्मों को यमराज की कचहरी में सुनाता है।

Day and night, they bear witness.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕਾ ਹਰਿ ਸਰਨਾਇ ॥੩॥

नानका हरि सरनाइ ॥३॥

Naanakaa hari saranaai ||3||

ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ॥੩॥

हे नानक ! मैं हरि की शरण में आ गया हूँ॥ ३॥

Nanak seeks the Sanctuary of the Lord. ||3||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਭੈ ਭੰਜਨਾ ਮੁਰਾਰਿ ॥

भै भंजना मुरारि ॥

Bhai bhanjjanaa muraari ||

ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!

हे भयभंजन मुरारि !

O Lord, Destroyer of fear and egotism,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਕਰਿ ਦਇਆ ਪਤਿਤ ਉਧਾਰਿ ॥

करि दइआ पतित उधारि ॥

Kari daiaa patit udhaari ||

ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ ।

दया करके मुझ पतित का उद्धार कर दो।

Be merciful, and save the sinners.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਮੇਰੇ ਦੋਖ ਗਨੇ ਨ ਜਾਹਿ ॥

मेरे दोख गने न जाहि ॥

Mere dokh gane na jaahi ||

ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ ।

मेरे दोष गिने नहीं जा सकते,

My sins cannot even be counted.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਬਿਨਾ ਕਤਹਿ ਸਮਾਹਿ ॥

हरि बिना कतहि समाहि ॥

Hari binaa katahi samaahi ||

ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ ।

तेरे बिना यह पाप अन्य कहाँ समा सकते हैं।

Without the Lord, who can hide them?

Guru Arjan Dev ji / Raag Bilaval / Ashtpadiyan / Guru Granth Sahib ji - Ang 838

ਗਹਿ ਓਟ ਚਿਤਵੀ ਨਾਥ ॥

गहि ओट चितवी नाथ ॥

Gahi ot chitavee naath ||

ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ,

नानक की प्रार्थना है कि हे नाथ ! मैंने तेरा सहारा लेने के बारे में सोचा है,

I thought of Your Support, and seized it, O my Lord and Master.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕਾ ਦੇ ਰਖੁ ਹਾਥ ॥੪॥

नानका दे रखु हाथ ॥४॥

Naanakaa de rakhu haath ||4||

ਹੇ ਨਾਨਕ! (ਆਖ-ਹੇ ਹਰੀ! ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ ॥੪॥

अतः अपना हाथ देकर मेरी रक्षा करो।॥ ४॥

Please, give Nanak Your hand and save him, Lord! ||4||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਗੁਣ ਨਿਧੇ ਗੋਪਾਲ ॥

हरि गुण निधे गोपाल ॥

Hari gu(nn) nidhe gopaal ||

ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ!

हे गुणनिधि प्रभु !

The Lord, the treasure of virtue, the Lord of the world,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਸਰਬ ਘਟ ਪ੍ਰਤਿਪਾਲ ॥

सरब घट प्रतिपाल ॥

Sarab ghat prtipaal ||

ਹੇ ਸਭ ਸਰੀਰਾਂ ਦੇ ਪਾਲਣਹਾਰ!

तू सारे जगत् का प्रतिपालक है।

cherishes and sustains every heart.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਮਨਿ ਪ੍ਰੀਤਿ ਦਰਸਨ ਪਿਆਸ ॥

मनि प्रीति दरसन पिआस ॥

Mani preeti darasan piaas ||

(ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ),

मेरे मन में तेरा ही प्रेम बना हुआ है और तेरे दर्शन की तीव्र लालसा है।

My mind is thirsty for Your Love, and the Blessed Vision of Your Darshan.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਗੋਬਿੰਦ ਪੂਰਨ ਆਸ ॥

गोबिंद पूरन आस ॥

Gobindd pooran aas ||

ਹੇ ਗੋਬਿੰਦ! (ਮੇਰੇ ਮਨ ਦੀ) ਆਸ ਪੂਰੀ ਕਰ!

हे गोविंद ! मेरी अभिलाषा पूरी करो,

O Lord of the Universe, please fulfill my hopes.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਇਕ ਨਿਮਖ ਰਹਨੁ ਨ ਜਾਇ ॥

इक निमख रहनु न जाइ ॥

Ik nimakh rahanu na jaai ||

ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ ।

तेरे बिना मुझसे एक क्षण भर भी रहा नहीं जाता।

I cannot survive, even for an instant.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਵਡ ਭਾਗਿ ਨਾਨਕ ਪਾਇ ॥੫॥

वड भागि नानक पाइ ॥५॥

Vad bhaagi naanak paai ||5||

ਹੇ ਨਾਨਕ! (ਆਖ-) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ॥੫॥

हे नानक ! भाग्यशाली को ही उसकी प्राप्ति होती है।॥ ५॥

By great good fortune, Nanak has found the Lord. ||5||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਪ੍ਰਭ ਤੁਝ ਬਿਨਾ ਨਹੀ ਹੋਰ ॥

प्रभ तुझ बिना नही होर ॥

Prbh tujh binaa nahee hor ||

ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ ।

हे प्रभु ! तेरे बिना मेरा अन्य कोई नहीं है,

Without You, God, there is no other at all.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਮਨਿ ਪ੍ਰੀਤਿ ਚੰਦ ਚਕੋਰ ॥

मनि प्रीति चंद चकोर ॥

Mani preeti chandd chakor ||

(ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ,

मेरे मन में तेरे लिए ऐसा प्रेम बना हुआ है, जैसे चाँद के साथ चकोर का है,

My mind loves You, as the partridge loves the moon,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਮੀਨ ਜਲ ਸਿਉ ਹੇਤੁ ॥

जिउ मीन जल सिउ हेतु ॥

Jiu meen jal siu hetu ||

ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ,

जैसे मछली को जल से है,

As the fish loves the water,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਅਲਿ ਕਮਲ ਭਿੰਨੁ ਨ ਭੇਤੁ ॥

अलि कमल भिंनु न भेतु ॥

Ali kamal bhinnu na bhetu ||

(ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,

जैसे भेंवरे का कमल के साथ कोई अन्तर नहीं है और

As the bee and the lotus cannot be separated.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਚਕਵੀ ਸੂਰਜ ਆਸ ॥

जिउ चकवी सूरज आस ॥

Jiu chakavee sooraj aas ||

ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,

जैसे चकवी को सूर्योदय की उम्मीद लगी रहती है,

As the chakvi bird longs for the sun,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕ ਚਰਨ ਪਿਆਸ ॥੬॥

नानक चरन पिआस ॥६॥

Naanak charan piaas ||6||

ਹੇ ਨਾਨਕ! (ਆਖ- ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ ॥੬॥

वैसे ही नानक को तेरे चरणों की प्यास लगी रहती है।॥ ६॥!

So does Nanak thirst for the Lord's feet. ||6||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਤਰੁਨਿ ਭਰਤ ਪਰਾਨ ॥

जिउ तरुनि भरत परान ॥

Jiu taruni bharat paraan ||

ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ,

जैसे नवयुवती का पति उसके प्राण है,

As the young bride places the hopes of her life in her husband,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਲੋਭੀਐ ਧਨੁ ਦਾਨੁ ॥

जिउ लोभीऐ धनु दानु ॥

Jiu lobheeai dhanu daanu ||

ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ),

जैसे लालची आदमी को धन लेकर बड़ी खुशी होती है,

As the greedy person looks upon the gift of wealth,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਦੂਧ ਜਲਹਿ ਸੰਜੋਗੁ ॥

जिउ दूध जलहि संजोगु ॥

Jiu doodh jalahi sanjjogu ||

ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,

जैसे दूध का जल से संयोग होता है,

As milk is joined to water,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਮਹਾ ਖੁਧਿਆਰਥ ਭੋਗੁ ॥

जिउ महा खुधिआरथ भोगु ॥

Jiu mahaa khudhiaarath bhogu ||

ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ),

जैसे भूखे व्यक्ति को भोजन प्रिय होता है,

As food is to the very hungry man,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਮਾਤ ਪੂਤਹਿ ਹੇਤੁ ॥

जिउ मात पूतहि हेतु ॥

Jiu maat pootahi hetu ||

ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,

जैसे माता का अपने पुत्र से स्नेह होता है,

And as the mother loves her son,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਸਿਮਰਿ ਨਾਨਕ ਨੇਤ ॥੭॥

हरि सिमरि नानक नेत ॥७॥

Hari simari naanak net ||7||

ਹੇ ਨਾਨਕ! (ਆਖ-ਹੇ ਭਾਈ) ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ ॥੭॥

हे नानक ! वैसे ही नित्य भगवान् का सिमरन करना चाहिए॥ ७ ॥

So does Nanak constantly remember the Lord in meditation. ||7||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਦੀਪ ਪਤਨ ਪਤੰਗ ॥

जिउ दीप पतन पतंग ॥

Jiu deep patan patangg ||

ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,

जैसे पतंगा दीए पर गिरता है,

As the moth falls into the lamp,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਚੋਰੁ ਹਿਰਤ ਨਿਸੰਗ ॥

जिउ चोरु हिरत निसंग ॥

Jiu choru hirat nisangg ||

ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,

जैसे चोर निस्संकोच होकर चोरी करता है,

As the thief steals without hesitation,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਮੈਗਲਹਿ ਕਾਮੈ ਬੰਧੁ ॥

मैगलहि कामै बंधु ॥

Maigalahi kaamai banddhu ||

ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ,

जैसे हाथी का कामवासना से संबंध है,

As the elephant is trapped by its sexual urges,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਗ੍ਰਸਤ ਬਿਖਈ ਧੰਧੁ ॥

जिउ ग्रसत बिखई धंधु ॥

Jiu grsat bikhaee dhanddhu ||

ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ,

जैसे विकारों का धंधा विकारी आदमी को वश में किए रखता है,

As the sinner is caught in his sins,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਿਉ ਜੂਆਰ ਬਿਸਨੁ ਨ ਜਾਇ ॥

जिउ जूआर बिसनु न जाइ ॥

Jiu jooaar bisanu na jaai ||

ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,

जैसे जुआरी की जुआ खेलने की बुरी आदत नहीं जाती

As the gambler's addiction does not leave him,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਨਾਨਕ ਇਹੁ ਮਨੁ ਲਾਇ ॥੮॥

हरि नानक इहु मनु लाइ ॥८॥

Hari naanak ihu manu laai ||8||

ਹੇ ਨਾਨਕ! (ਆਖ-ਹੇ ਭਾਈ!) ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ ॥੮॥

वैसे ही तू अपना मन परमात्मा के साथ लगाकर रख॥ ८ ॥

So is this mind of Nanak's attached to the Lord. ||8||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਕੁਰੰਕ ਨਾਦੈ ਨੇਹੁ ॥

कुरंक नादै नेहु ॥

Kurankk naadai nehu ||

ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,

जैसे हिरण का नाद से प्यार होता है,

As the deer loves the sound of the bell,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਚਾਤ੍ਰਿਕੁ ਚਾਹਤ ਮੇਹੁ ॥

चात्रिकु चाहत मेहु ॥

Chaatriku chaahat mehu ||

ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ;

जैसे पपीहा वर्षा की अभिलाषा करता है,

And as the song-bird longs for the rain,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਜਨ ਜੀਵਨਾ ਸਤਸੰਗਿ ॥

जन जीवना सतसंगि ॥

Jan jeevanaa satasanggi ||

(ਤਿਵੇਂ ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ,

वैसे ही भक्तजनों का जीवन सत्संग से बना होता है और

The Lord's humble servant lives in the Society of the Saints,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਗੋਬਿਦੁ ਭਜਨਾ ਰੰਗਿ ॥

गोबिदु भजना रंगि ॥

Gobidu bhajanaa ranggi ||

ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ,

वे प्रेमपूर्वक गोविंद का भजन करते रहते हैं।

Lovingly meditating and vibrating upon the Lord of the Universe.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਰਸਨਾ ਬਖਾਨੈ ਨਾਮੁ ॥

रसना बखानै नामु ॥

Rasanaa bakhaanai naamu ||

(ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ

वे अपनी जीभ से प्रभु नाम का ही बखान करते हैं।

My tongue chants the Naam, the Name of the Lord.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਨਾਨਕ ਦਰਸਨ ਦਾਨੁ ॥੯॥

नानक दरसन दानु ॥९॥

Naanak darasan daanu ||9||

ਨਾਨਕ! (ਪਰਮਾਤਮਾ ਦੇ) ਦਰਸਨ ਦੀ ਦਾਤ (ਮੰਗਦਾ ਰਹਿੰਦਾ ਹੈ) ॥੯॥

हे नानक ! वे तो भगवान् के दर्शनों का ही दान मॉगते हैं।९ ॥

Please bless Nanak with the gift of the Blessed Vision of Your Darshan. ||9||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਗੁਨ ਗਾਇ ਸੁਨਿ ਲਿਖਿ ਦੇਇ ॥

गुन गाइ सुनि लिखि देइ ॥

Gun gaai suni likhi dei ||

ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤ ਹੋਰਨਾਂ ਨੂੰ ਭੀ) ਦੇਂਦਾ ਹੈ,

जो व्यक्ति भगवान् का गुणगान करता, सुनता, लिखता एवं दूसरों को भी यह गुण देता है,

One who sings the Glorious Praises of the Lord, and hears them, and writes them,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਸੋ ਸਰਬ ਫਲ ਹਰਿ ਲੇਇ ॥

सो सरब फल हरि लेइ ॥

So sarab phal hari lei ||

ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,

उसे सभी फल प्राप्त हो जाते हैं।

Receives all fruits and rewards from the Lord.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਕੁਲ ਸਮੂਹ ਕਰਤ ਉਧਾਰੁ ॥

कुल समूह करत उधारु ॥

Kul samooh karat udhaaru ||

ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ,

वह अपने समूचे वंश का उद्धार कर देता है और

He saves all his ancestors and generations,

Guru Arjan Dev ji / Raag Bilaval / Ashtpadiyan / Guru Granth Sahib ji - Ang 838

ਸੰਸਾਰੁ ਉਤਰਸਿ ਪਾਰਿ ॥

संसारु उतरसि पारि ॥

Sanssaaru utarasi paari ||

ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।

स्वयं भी संसार-सागर से पार हो जाता है।

And crosses over the world-ocean.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਚਰਨ ਬੋਹਿਥ ਤਾਹਿ ॥

हरि चरन बोहिथ ताहि ॥

Hari charan bohith taahi ||

(ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ,

हरि के चरण उसका जहाज है और

The Lord's Feet are the boat to carry him across.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਮਿਲਿ ਸਾਧਸੰਗਿ ਜਸੁ ਗਾਹਿ ॥

मिलि साधसंगि जसु गाहि ॥

Mili saadhasanggi jasu gaahi ||

ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ।

संतों के साथ मिलकर परमेश्वर का यश गाता रहता है।

Joining the Saadh Sangat, the Company of the Holy, he sings the Praises of the Lord.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਪੈਜ ਰਖੈ ਮੁਰਾਰਿ ॥

हरि पैज रखै मुरारि ॥

Hari paij rakhai muraari ||

ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,

ईश्वर उसकी लाज रखता है,

The Lord protects his honor.

Guru Arjan Dev ji / Raag Bilaval / Ashtpadiyan / Guru Granth Sahib ji - Ang 838

ਹਰਿ ਨਾਨਕ ਸਰਨਿ ਦੁਆਰਿ ॥੧੦॥੨॥

हरि नानक सरनि दुआरि ॥१०॥२॥

Hari naanak sarani duaari ||10||2||

ਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ॥੧੦॥੨॥

इसलिए नानक भी हरि के द्वार पर उसकी शरण में आ गया है॥ १० ॥ २ ॥

Nanak seeks the Sanctuary of the Lord's door. ||10||2||

Guru Arjan Dev ji / Raag Bilaval / Ashtpadiyan / Guru Granth Sahib ji - Ang 838

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ

बिलावलु महला १ थिती घरु १० जति

Bilaavalu mahalaa 1 thitee gharu 10 jati

ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਥਿਤੀ', ਜਤਿ ਦੀ ਤਾਲ ਨਾਲ ਗਾਵਣੀ ।

बिलावलु महला १ थिती घरु १० जति

Bilaaval, First Mehl, T'hitee ~ The Lunar Days, Tenth House, To The Drum-Beat Jat:

Guru Nanak Dev ji / Raag Bilaval / Thiti (M: 1) / Guru Granth Sahib ji - Ang 838

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Bilaval / Thiti (M: 1) / Guru Granth Sahib ji - Ang 838

ਏਕਮ ਏਕੰਕਾਰੁ ਨਿਰਾਲਾ ॥

एकम एकंकारु निराला ॥

Ekam ekankkaaru niraalaa ||

ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ) । ਉਸ ਦਾ ਕੋਈ ਖ਼ਾਸ ਘਰ ਨਹੀਂ ।

प्रतिपदा तिथि (द्वारा बताया है कि) ईश्वर एक ही है, वह सबसे निराला है,

The First Day: The One Universal Creator is unique,

Guru Nanak Dev ji / Raag Bilaval / Thiti (M: 1) / Guru Granth Sahib ji - Ang 838

ਅਮਰੁ ਅਜੋਨੀ ਜਾਤਿ ਨ ਜਾਲਾ ॥

अमरु अजोनी जाति न जाला ॥

Amaru ajonee jaati na jaalaa ||

ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ) ।

वह अमर, अयोनि एवं जाति बन्धन से रहित है।

Immortal, unborn, beyond social class or involvement.

Guru Nanak Dev ji / Raag Bilaval / Thiti (M: 1) / Guru Granth Sahib ji - Ang 838

ਅਗਮ ਅਗੋਚਰੁ ਰੂਪੁ ਨ ਰੇਖਿਆ ॥

अगम अगोचरु रूपु न रेखिआ ॥

Agam agocharu roopu na rekhiaa ||

ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ ।

वह मन वाणी से परे, इन्द्रियातीत है और उसका कोई रूप एवं चिन्ह नहीं है।

He is inaccessible and unfathomable, with no form or feature.

Guru Nanak Dev ji / Raag Bilaval / Thiti (M: 1) / Guru Granth Sahib ji - Ang 838

ਖੋਜਤ ਖੋਜਤ ਘਟਿ ਘਟਿ ਦੇਖਿਆ ॥

खोजत खोजत घटि घटि देखिआ ॥

Khojat khojat ghati ghati dekhiaa ||

ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ ।

खोजते-खोजते मैंने उसे घट-घट देखा है।

Searching, searching, I have seen Him in each and every heart.

Guru Nanak Dev ji / Raag Bilaval / Thiti (M: 1) / Guru Granth Sahib ji - Ang 838

Download SGGS PDF Daily Updates ADVERTISE HERE