ANG 835, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥

हरि हरि उसतति करै दिनु राती रखि रखि चरण हरि ताल पूरईआ ॥५॥

Hari hari usatati karai dinu raatee rakhi rakhi chara(nn) hari taal pooraeeaa ||5||

ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥

में हरि-चरणों को अपने मन में बसाकर तथा पैर स्वरताल में टिका कर हरि की स्तुति करता रहता हूँ॥ ५॥

I praise the Lord, day and night, moving my feet to the beat of the drum. ||5||

Guru Ramdas ji / Raag Bilaval / Ashtpadiyan / Guru Granth Sahib ji - Ang 835


ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥

हरि कै रंगि रता मनु गावै रसि रसाल रसि सबदु रवईआ ॥

Hari kai ranggi rataa manu gaavai rasi rasaal rasi sabadu ravaeeaa ||

ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ,

यह मन हरि के रंग में लीन होकर उसका ही गुणगान करता है और रसों के रस शब्द का जाप किया है।

Imbued with the Lord's Love, my mind sings His Praise, joyfully chanting the Shabad, the source of nectar and bliss.

Guru Ramdas ji / Raag Bilaval / Ashtpadiyan / Guru Granth Sahib ji - Ang 835

ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥

निज घरि धार चुऐ अति निरमल जिनि पीआ तिन ही सुखु लहीआ ॥६॥

Nij ghari dhaar chuai ati niramal jini peeaa tin hee sukhu laheeaa ||6||

ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ । ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥

अन्तरात्मा में अमृत की निर्मल धारा बहती रहती है। जिसने इस अमृत का पान किया है, उसे ही सुख मिला है॥ ६॥

The stream of immaculate purity flows through the home of the self within; one who drinks it in, finds peace. ||6||

Guru Ramdas ji / Raag Bilaval / Ashtpadiyan / Guru Granth Sahib ji - Ang 835


ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥

मनहठि करम करै अभिमानी जिउ बालक बालू घर उसरईआ ॥

Manahathi karam karai abhimaanee jiu baalak baaloo ghar usaraeeaa ||

(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ ।

अभिमानी व्यक्ति मन के हठ से कर्म करता है परन्तु उसके यह कर्म ऐसे हैं जैसे बालक ने रेत का घर बनाया है,

The stubborn-minded, egotistical, proud-minded person performs rituals, but these are like sand castles built by children.

Guru Ramdas ji / Raag Bilaval / Ashtpadiyan / Guru Granth Sahib ji - Ang 835

ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥

आवै लहरि समुंद सागर की खिन महि भिंन भिंन ढहि पईआ ॥७॥

Aavai lahari samundd saagar kee khin mahi bhinn bhinn dhahi paeeaa ||7||

ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥

जब समुद्र-सागर की लहर आती है तो यह क्षण में ही भिन्न-भिन्न होकर गिर जाता है।७ ।

When the waves of the ocean come in, they crumble and dissolve in an instant. ||7||

Guru Ramdas ji / Raag Bilaval / Ashtpadiyan / Guru Granth Sahib ji - Ang 835


ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

हरि सरु सागरु हरि है आपे इहु जगु है सभु खेलु खेलईआ ॥

Hari saru saagaru hari hai aape ihu jagu hai sabhu khelu khelaeeaa ||

ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ) ।

हरि ही सरोवर एवं सागर है और उसने स्वयं ही यह जगत् रूपी खेल बनाया है।

The Lord is the pool, and the Lord Himself is the ocean; this world is all a play which He has staged.

Guru Ramdas ji / Raag Bilaval / Ashtpadiyan / Guru Granth Sahib ji - Ang 835

ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥

जिउ जल तरंग जलु जलहि समावहि नानक आपे आपि रमईआ ॥८॥३॥६॥

Jiu jal tarangg jalu jalahi samaavahi naanak aape aapi ramaeeaa ||8||3||6||

ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥

हे नानक ! जैसे जल की तरंगें जल ही होती हैं और जल में ही मिल जाती हैं, वैसे ही प्रभु सब में समाया हुआ है॥ ८॥ ३॥ ६॥

As the waves of water merge into the water again, O Nanak, so does He merge into Himself. ||8||3||6||

Guru Ramdas ji / Raag Bilaval / Ashtpadiyan / Guru Granth Sahib ji - Ang 835


ਬਿਲਾਵਲੁ ਮਹਲਾ ੪ ॥

बिलावलु महला ४ ॥

Bilaavalu mahalaa 4 ||

बिलावलु महला ४ ॥

Bilaaval, Fourth Mehl:

Guru Ramdas ji / Raag Bilaval / Ashtpadiyan / Guru Granth Sahib ji - Ang 835

ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥

सतिगुरु परचै मनि मुंद्रा पाई गुर का सबदु तनि भसम द्रिड़ईआ ॥

Satiguru parachai mani munddraa paaee gur kaa sabadu tani bhasam dri(rr)aeeaa ||

ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ ।

सतगुरु प्रसन्न हो जाए, इसलिए मन में ज्ञान रूपी मुद्राएँ धारण की हैं और गुरु का शब्द तन में भस्म रूप में लगा लिया है।

My mind wears the ear-rings of the True Guru's acquaintance; I apply the ashes of the Word of the Guru's Shabad to my body.

Guru Ramdas ji / Raag Bilaval / Ashtpadiyan / Guru Granth Sahib ji - Ang 835

ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥

अमर पिंड भए साधू संगि जनम मरण दोऊ मिटि गईआ ॥१॥

Amar pindd bhae saadhoo sanggi janam mara(nn) dou miti gaeeaa ||1||

(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥

साधु की संगति में रहकर जन्म-मरण दोनों मिट गया है और यह शरीर अमर हो गया है॥ १॥

By body has become immortal, in the Saadh Sangat, the Company of the Holy. Both birth and death have come to an end for me. ||1||

Guru Ramdas ji / Raag Bilaval / Ashtpadiyan / Guru Granth Sahib ji - Ang 835


ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥

मेरे मन साधसंगति मिलि रहीआ ॥

Mere man saadhasanggati mili raheeaa ||

ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ)

हे मेरे मन ! सदैव साधुओं की संगति में मिलकर रहना चाहिए।

O my mind, remain united with the Saadh Sangat.

Guru Ramdas ji / Raag Bilaval / Ashtpadiyan / Guru Granth Sahib ji - Ang 835

ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥

क्रिपा करहु मधसूदन माधउ मै खिनु खिनु साधू चरण पखईआ ॥१॥ रहाउ ॥

Kripaa karahu madhasoodan maadhau mai khinu khinu saadhoo chara(nn) pakhaeeaa ||1|| rahaau ||

ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ॥੧॥ ਰਹਾਉ ॥

हे मधुसूदन, हे माधो ! ऐसी कृपा करो कि मैं क्षण-क्षण साधु के चरण धोता रहूँ॥१॥ रहाउ ॥

Be merciful to me, O Lord; each and every instant, let me wash the Feet of the Holy. ||1|| Pause ||

Guru Ramdas ji / Raag Bilaval / Ashtpadiyan / Guru Granth Sahib ji - Ang 835


ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥

तजै गिरसतु भइआ बन वासी इकु खिनु मनूआ टिकै न टिकईआ ॥

Tajai girasatu bhaiaa ban vaasee iku khinu manooaa tikai na tikaeeaa ||

ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ ।

जो व्यक्ति गृहस्थ को तजकर वनवासी बन जाता है, उसका मन एक क्षण के लिए भी नहीं टिकता।

Forsaking family life, he wanders in the forest, but his mind does not remain at rest, even for an instant.

Guru Ramdas ji / Raag Bilaval / Ashtpadiyan / Guru Granth Sahib ji - Ang 835

ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥

धावतु धाइ तदे घरि आवै हरि हरि साधू सरणि पवईआ ॥२॥

Dhaavatu dhaai tade ghari aavai hari hari saadhoo sara(nn)i pavaeeaa ||2||

ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥

जब वह साधु की शरण में आता है तो उसका भटकता हुआ मन टिक जाता है॥ २॥

The wandering mind returns home, only when it seeks the Sanctuary of the Lord's Holy people. ||2||

Guru Ramdas ji / Raag Bilaval / Ashtpadiyan / Guru Granth Sahib ji - Ang 835


ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥

धीआ पूत छोडि संनिआसी आसा आस मनि बहुतु करईआ ॥

Dheeaa poot chhodi sanniaasee aasaa aas mani bahutu karaeeaa ||

ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ,

जो अपने पुत्र -पुत्रियों को छोड़कर सन्यासी बन जाता है, उसके मन में अनेक आशाएँ पैदा होती रहती हैं।

The Sannyaasi renounces his daughters and sons, but his mind still conjures up all sorts of hopes and desires.

Guru Ramdas ji / Raag Bilaval / Ashtpadiyan / Guru Granth Sahib ji - Ang 835

ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥

आसा आस करै नही बूझै गुर कै सबदि निरास सुखु लहीआ ॥३॥

Aasaa aas karai nahee boojhai gur kai sabadi niraas sukhu laheeaa ||3||

ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ । ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥

वह इस तथ्य को नहीं बूझता कि गुरु के शब्द द्वारा आशा रहित होकर ही सुख उपलब्ध है॥ ३॥

With these hopes and desires, he still does not understand, that only through the Word of the Guru's Shabad does one become free of desires, and find peace. ||3||

Guru Ramdas ji / Raag Bilaval / Ashtpadiyan / Guru Granth Sahib ji - Ang 835


ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥

उपजी तरक दिग्मबरु होआ मनु दह दिस चलि चलि गवनु करईआ ॥

Upajee tarak digambbaru hoaa manu dah dis chali chali gavanu karaeeaa ||

ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,

कोई नागा साधु तो बन जाता है परन्तु उसके मन में तर्क वितर्क पैदा होता रहता मन दसों दिशाओं में भटकता रहता है।

When detachment from the world wells up within, he become a naked hermit, but still, his mind roams, wanders and rambles in the ten directions.

Guru Ramdas ji / Raag Bilaval / Ashtpadiyan / Guru Granth Sahib ji - Ang 835

ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥

प्रभवनु करै बूझै नही त्रिसना मिलि संगि साध दइआ घरु लहीआ ॥४॥

Prbhavanu karai boojhai nahee trisanaa mili sanggi saadh daiaa gharu laheeaa ||4||

(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ । ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥

वह धरती पर भटकता रहता है लेकिन उसकी त्रिष्णा नहीं मिटती। लेकिन साधु की संगति में मिलकर उसे दया का घर मिल जाता है॥ ४॥

He wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||

Guru Ramdas ji / Raag Bilaval / Ashtpadiyan / Guru Granth Sahib ji - Ang 835


ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥

आसण सिध सिखहि बहुतेरे मनि मागहि रिधि सिधि चेटक चेटकईआ ॥

Aasa(nn) sidh sikhahi bahutere mani maagahi ridhi sidhi chetak chetakaeeaa ||

ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ) ।

कोई व्यक्ति आसन लगाकर सिद्धियों सीखने का प्रयत्न करता है और अपने मन में ऋद्धियाँ-सिद्धियाँ जादुई शक्तियों की चाह करता रहता है।

The Siddhas learn many Yogis postures, but their minds still yearn for riches, miraculous powers and energy.

Guru Ramdas ji / Raag Bilaval / Ashtpadiyan / Guru Granth Sahib ji - Ang 835

ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥

त्रिपति संतोखु मनि सांति न आवै मिलि साधू त्रिपति हरि नामि सिधि पईआ ॥५॥

Tripati santtokhu mani saanti na aavai mili saadhoo tripati hari naami sidhi paeeaa ||5||

(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ । ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥

इससे न उसे तृप्ति होती है, न संतोष मिलता है न ही मन को शान्ति आती है। परन्तु साधु को मिलकर हरि-नाम द्वारा उसे तृप्ति हो जाती और सर्वसिद्धियाँ प्राप्त हो जाती हैं। ५॥

Satisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||

Guru Ramdas ji / Raag Bilaval / Ashtpadiyan / Guru Granth Sahib ji - Ang 835


ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥

अंडज जेरज सेतज उतभुज सभि वरन रूप जीअ जंत उपईआ ॥

Anddaj jeraj setaj utabhuj sabhi varan roop jeea jantt upaeeaa ||

ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ।

अण्डज, जेरज, स्वेदज, उदभिज-सब प्रकार के जीव जन्तु परमात्मा ने पैदा किए हुए हैं।

Life is born from the egg, from the womb, from sweat and from the earth; God created the beings and creatures of all colors and forms.

Guru Ramdas ji / Raag Bilaval / Ashtpadiyan / Guru Granth Sahib ji - Ang 835

ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥

साधू सरणि परै सो उबरै खत्री ब्राहमणु सूदु वैसु चंडालु चंडईआ ॥६॥

Saadhoo sara(nn)i parai so ubarai khatree braahama(nn)u soodu vaisu chanddaalu chanddaeeaa ||6||

(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥

चाहे क्षत्रिय, ब्राहाण, शूद्र, वैश्य अथवा चाण्डाल हो, जो साधु की शरण में आता है, उसका उद्धार हो जाता है।॥ ६॥

One who seeks the Sanctuary of the Holy is saved, whether he is a Kshatriya, a Brahmin, a Soodra, a Vaisya or the most untouchable of the untouchables. ||6||

Guru Ramdas ji / Raag Bilaval / Ashtpadiyan / Guru Granth Sahib ji - Ang 835


ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥

नामा जैदेउ क्मबीरु त्रिलोचनु अउजाति रविदासु चमिआरु चमईआ ॥

Naamaa jaideu kambbeeru trilochanu aujaati ravidaasu chamiaaru chamaeeaa ||

ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,

नामदेव, जयदेव, कबीर, त्रिलोचन निम्न.जाति का चमार रविदास जो चमार का काम करता था,

Naam Dayv, Jai Dayv, Kabeer, Trilochan and Ravi Daas the low-caste leather-worker,

Guru Ramdas ji / Raag Bilaval / Ashtpadiyan / Guru Granth Sahib ji - Ang 835

ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥

जो जो मिलै साधू जन संगति धनु धंना जटु सैणु मिलिआ हरि दईआ ॥७॥

Jo jo milai saadhoo jan sanggati dhanu dhannaa jatu sai(nn)u miliaa hari daeeaa ||7||

ਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥

धन्ना जाट एवं सैण नाई जो संत-गुरु की संगति में मिला है, वह धन्य हो गया है और उसे दयालु परमात्मा मिल गया है॥ ७ ॥

Blessed Dhanna and Sain; all those who joined the humble Saadh Sangat, met the Merciful Lord. ||7||

Guru Ramdas ji / Raag Bilaval / Ashtpadiyan / Guru Granth Sahib ji - Ang 835


ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥

संत जना की हरि पैज रखाई भगति वछलु अंगीकारु करईआ ॥

Santt janaa kee hari paij rakhaaee bhagati vachhalu anggeekaaru karaeeaa ||

(ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ ।

भक्तवत्सल हरिं ने सदैव ही संतजनों की लाज रखी है और उसने हमेशा अपने भक्तों का साथ दिया है।

The Lord protects the honor of His humble servants; He is the Lover of His devotees - He makes them His own.

Guru Ramdas ji / Raag Bilaval / Ashtpadiyan / Guru Granth Sahib ji - Ang 835

ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥

नानक सरणि परे जगजीवन हरि हरि किरपा धारि रखईआ ॥८॥४॥७॥

Naanak sara(nn)i pare jagajeevan hari hari kirapaa dhaari rakhaeeaa ||8||4||7||

ਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥

हे नानक ! जो भी जगत् के जीवन परमात्मा की शरण में आया है, उसने कृपा करके उसकी रक्षा की है॥ ८ ॥ ४॥ ७ ॥

Nanak has entered the Sanctuary of the Lord, the Life of the world, who has showered His Mercy upon him, and saved him. ||8|| ||4||7||

Guru Ramdas ji / Raag Bilaval / Ashtpadiyan / Guru Granth Sahib ji - Ang 835


ਬਿਲਾਵਲੁ ਮਹਲਾ ੪ ॥

बिलावलु महला ४ ॥

Bilaavalu mahalaa 4 ||

बिलावलु महला ४ ॥

Bilaaval, Fourth Mehl:

Guru Ramdas ji / Raag Bilaval / Ashtpadiyan / Guru Granth Sahib ji - Ang 835

ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥

अंतरि पिआस उठी प्रभ केरी सुणि गुर बचन मनि तीर लगईआ ॥

Anttari piaas uthee prbh keree su(nn)i gur bachan mani teer lagaeeaa ||

ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ ।

गुरु के वचन को सुनकर मन में ऐसा तीर लगा कि अन्तर्मन में प्रभु-मिलन की तीव्र लालसा पैदा हो गई।

The thirst for God has welled up deep within me; hearing the Word of the Guru's Teachings, my mind is pierced by His arrow.

Guru Ramdas ji / Raag Bilaval / Ashtpadiyan / Guru Granth Sahib ji - Ang 835


Download SGGS PDF Daily Updates ADVERTISE HERE