ANG 833, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਸਾਚਾ ਨਾਮੁ ਸਾਚੈ ਸਬਦਿ ਜਾਨੈ ॥

साचा नामु साचै सबदि जानै ॥

Saachaa naamu saachai sabadi jaanai ||

ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,

सच्चे शब्द द्वारा ही सत्य-नाम को जाना जाता है।

The True Name is known through the True Word of the Shabad.

Guru Amardas ji / Raag Bilaval / Ashtpadiyan / Ang 833

ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥

आपै आपु मिलै चूकै अभिमानै ॥

Aapai aapu milai chookai abhimaanai ||

ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ ।

फिर वह स्वयं ही जीव को अपने साथ मिला लेता है, जिससे सारा अभिमान समाप्त हो जाता है।

The Lord Himself meets that one who eradicates egotistical pride.

Guru Amardas ji / Raag Bilaval / Ashtpadiyan / Ang 833

ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥

गुरमुखि नामु सदा सदा वखानै ॥५॥

Guramukhi naamu sadaa sadaa vakhaanai ||5||

ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥

गुरुमुख हमेशा ही परमात्मा के नाम का बखान करता रहता है।॥ ५॥

The Gurmukh chants the Naam, forever and ever. ||5||

Guru Amardas ji / Raag Bilaval / Ashtpadiyan / Ang 833


ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥

सतिगुरि सेविऐ दूजी दुरमति जाई ॥

Satiguri seviai doojee duramati jaaee ||

ਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ ।

सतगुरु की सेवा करने से इन्सान का द्वैतभाव एवं दुर्मति दूर हो जाती है।

Serving the True Guru, duality and evil-mindedness are taken away.

Guru Amardas ji / Raag Bilaval / Ashtpadiyan / Ang 833

ਅਉਗਣ ਕਾਟਿ ਪਾਪਾ ਮਤਿ ਖਾਈ ॥

अउगण काटि पापा मति खाई ॥

Auga(nn) kaati paapaa mati khaaee ||

(ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ ।

उसके सब अवगुण कट जाते हैं और पापों वाली बुद्धि नाश हो जाती है।

Guilty mistakes are erased, and the sinful intellect is cleansed.

Guru Amardas ji / Raag Bilaval / Ashtpadiyan / Ang 833

ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥

कंचन काइआ जोती जोति समाई ॥६॥

Kancchan kaaiaa jotee joti samaaee ||6||

(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥

फिर काया शुद्ध हो जाती है तथा आत्म-ज्योति परमज्योति में विलीन हो जाती है॥ ६॥

One's body sparkles like gold, and one's light merges into the Light. ||6||

Guru Amardas ji / Raag Bilaval / Ashtpadiyan / Ang 833


ਸਤਿਗੁਰਿ ਮਿਲਿਐ ਵਡੀ ਵਡਿਆਈ ॥

सतिगुरि मिलिऐ वडी वडिआई ॥

Satiguri miliai vadee vadiaaee ||

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ ।

जिसे सतगुरु मिल जाता हैं, उसे बड़ी बड़ाई मिलती है।

Meeting with the True Guru, one is blessed with glorious greatness.

Guru Amardas ji / Raag Bilaval / Ashtpadiyan / Ang 833

ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥

दुखु काटै हिरदै नामु वसाई ॥

Dukhu kaatai hiradai naamu vasaaee ||

(ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ ।

सतगुरु उसके दुख दूर करके हृदय में नाम बसा देता है।

Pain is taken away, and the Naam comes to dwell within the heart.

Guru Amardas ji / Raag Bilaval / Ashtpadiyan / Ang 833

ਨਾਮਿ ਰਤੇ ਸਦਾ ਸੁਖੁ ਪਾਈ ॥੭॥

नामि रते सदा सुखु पाई ॥७॥

Naami rate sadaa sukhu paaee ||7||

(ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥

परमात्मा के नाम में लीन रहने से जीव को सदैव सुख प्राप्त हो जाता है। ७॥

Imbued with the Naam, one finds eternal peace. ||7||

Guru Amardas ji / Raag Bilaval / Ashtpadiyan / Ang 833


ਗੁਰਮਤਿ ਮਾਨਿਆ ਕਰਣੀ ਸਾਰੁ ॥

गुरमति मानिआ करणी सारु ॥

Guramati maaniaa kara(nn)ee saaru ||

ਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ ।

गुरु-उपदेश को मानने से जीवन-आचरण श्रेष्ठ हो जाता है,

Obeying the Gur's instructions, one's actions are purified.

Guru Amardas ji / Raag Bilaval / Ashtpadiyan / Ang 833

ਗੁਰਮਤਿ ਮਾਨਿਆ ਮੋਖ ਦੁਆਰੁ ॥

गुरमति मानिआ मोख दुआरु ॥

Guramati maaniaa mokh duaaru ||

ਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ ।

गुरु-उपदेश को मानने से ही मोक्ष का द्वार मिलता है।

Obeying the Guru's Instructions, one finds the state of salvation.

Guru Amardas ji / Raag Bilaval / Ashtpadiyan / Ang 833

ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥

नानक गुरमति मानिआ परवारै साधारु ॥८॥१॥३॥

Naanak guramati maaniaa paravaarai saadhaaru ||8||1||3||

ਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ ॥੮॥੧॥੩॥

हे नानक ! गुरु-उपदेश को मानने से तो समूचे परिवार का भी कल्याण हो जाता है॥ ८॥ १॥ ३॥

O Nanak, those who follow the Guru's Teachings are saved, along with their families. ||8||1||3||

Guru Amardas ji / Raag Bilaval / Ashtpadiyan / Ang 833


ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧

बिलावलु महला ४ असटपदीआ घरु ११

Bilaavalu mahalaa 4 asatapadeeaa gharu 11

ਰਾਗ ਬਿਲਾਵਲੁ, ਘਰ ੧੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

बिलावलु महला ४ असटपदीआ घरु ११

Bilaaval, Fourth Mehl, Ashtapadees, Eleventh House:

Guru Ramdas ji / Raag Bilaval / Ashtpadiyan / Ang 833

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Bilaval / Ashtpadiyan / Ang 833

ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥

आपै आपु खाइ हउ मेटै अनदिनु हरि रस गीत गवईआ ॥

Aapai aapu khaai hau metai anadinu hari ras geet gavaeeaa ||

ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ ।

जो अपनी अहम्-भावना को दूर कर देता है, अपने अहंकार को मिटा देता है, वह रात-दिन हरि-नाम रस के गीत गाता रहता है।

One who eliminates his self-centeredness, and eradicates his ego, night and day sings the songs of the Lord's Love.

Guru Ramdas ji / Raag Bilaval / Ashtpadiyan / Ang 833

ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥

गुरमुखि परचै कंचन काइआ निरभउ जोती जोति मिलईआ ॥१॥

Guramukhi parachai kancchan kaaiaa nirabhau jotee joti milaeeaa ||1||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ । ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥

जो जीव गुरुमुख बनकर प्रसन्न रहता है, उसकी काया कंचन जैसी शुद्ध हो जाती है, जिससे निडर होकर उसकी ज्योति परमज्योति में विलीन हो जाती है।१॥

The Gurmukh is inspired, his body is golden, and his light merges into the Light of the Fearless Lord. ||1||

Guru Ramdas ji / Raag Bilaval / Ashtpadiyan / Ang 833


ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥

मै हरि हरि नामु अधारु रमईआ ॥

Mai hari hari naamu adhaaru ramaeeaa ||

ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ ।

परमात्मा का नाम ही मेरे जीवन का आधार है और

I take the Support of the Name of the Lord, Har, Har.

Guru Ramdas ji / Raag Bilaval / Ashtpadiyan / Ang 833

ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥

खिनु पलु रहि न सकउ बिनु नावै गुरमुखि हरि हरि पाठ पड़ईआ ॥१॥ रहाउ ॥

Khinu palu rahi na sakau binu naavai guramukhi hari hari paath pa(rr)aeeaa ||1|| rahaau ||

(ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ । ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ॥੧॥ ਰਹਾਉ ॥

नाम के बिना में पल भर भी नहीं रह सकता, गुरु ने अपने मुख से मुझे ‘हरि-स्मरण' का ही पाठ पढ़ाया है॥ १॥ रहाउ॥

I cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1|| Pause ||

Guru Ramdas ji / Raag Bilaval / Ashtpadiyan / Ang 833


ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥

एकु गिरहु दस दुआर है जा के अहिनिसि तसकर पंच चोर लगईआ ॥

Eku girahu das duaar hai jaa ke ahinisi tasakar pancch chor lagaeeaa ||

ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ ।

यह मानव शरीर एक घर है, जिसके दस द्वार हैं, काम, क्रोध, मोह, लोभ एवं अहंकार रूपी पाँच चोर सेंध लगा रहे हैं।

In the one house of the body, there are ten gates; night and day, the five thieves break in.

Guru Ramdas ji / Raag Bilaval / Ashtpadiyan / Ang 833

ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥

धरमु अरथु सभु हिरि ले जावहि मनमुख अंधुले खबरि न पईआ ॥२॥

Dharamu arathu sabhu hiri le jaavahi manamukh anddhule khabari na paeeaa ||2||

(ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ । (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ॥੨॥

वे इस घर में से धर्म एवं अर्थ रूपी सारा धन चोरी करके ले जाते हैं, किन्तु अन्धे मनमुखी जीव को इसकी खबर नहीं होती॥२॥

They steal the entire wealth of one's Dharmic faith, but the blind, self-willed manmukh does not know it. ||2||

Guru Ramdas ji / Raag Bilaval / Ashtpadiyan / Ang 833


ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥

कंचन कोटु बहु माणकि भरिआ जागे गिआन तति लिव लईआ ॥

Kancchan kotu bahu maa(nn)aki bhariaa jaage giaan tati liv laeeaa ||

ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ । ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ (ਉਹ ਆਪਣਾ ਆਤਮ ਧਨ ਬਚਾ ਲੈਂਦੇ ਹਨ) ।

यह शरीर सोने का किला है, जो सत्य,संतोष, दया, धर्म रूपी अनेक रतनों से भरा हुआ है। इस किले के रक्षक ज्ञानेन्द्रियों परमतत्व में वृति लगाई रखती हैं।

The fortress of the body is overflowing with gold and jewels; when it is awakened by spiritual wisdom, one enshrines love for the essence of reality.

Guru Ramdas ji / Raag Bilaval / Ashtpadiyan / Ang 833

ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥

तसकर हेरू आइ लुकाने गुर कै सबदि पकड़ि बंधि पईआ ॥३॥

Tasakar heroo aai lukaane gur kai sabadi paka(rr)i banddhi paeeaa ||3||

(ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ । ਉਹ (ਸੁਚੇਤ) ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ॥੩॥

कामादिक तस्कर इस किले में छिपकर बैठे रहते हैं लेकिन ज्ञानेन्द्रिगों ने गुरु के शब्द द्वारा इन्हें पकड़कर बंदी बना लिया है॥ ३॥

The thieves and robbers hide out in the body; through the Word of the Guru's Shabad, they are arrested and locked up. ||3||

Guru Ramdas ji / Raag Bilaval / Ashtpadiyan / Ang 833


ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥

हरि हरि नामु पोतु बोहिथा खेवटु सबदु गुरु पारि लंघईआ ॥

Hari hari naamu potu bohithaa khevatu sabadu guru paari langghaeeaa ||

ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।

हरि का नाम जहाज है तथा गुरु का शब्द भवसागर से पार करवाने वाला मल्लाह है ।

The Name of the Lord,Har,Har, is the boat, and the Word of the Guru's Shabad is the boatman, to carry us across.

Guru Ramdas ji / Raag Bilaval / Ashtpadiyan / Ang 833

ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥

जमु जागाती नेड़ि न आवै ना को तसकरु चोरु लगईआ ॥४॥

Jamu jaagaatee ne(rr)i na aavai naa ko tasakaru choru lagaeeaa ||4||

ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥

अब कर लेने वाला यमराज पास नहीं आता और न ही कामादिक तस्कर-चोर किले को सेंध लगा सकते हैं॥ ४ ॥

The Messenger of Death, the tax collector, does not even come close, and no thieves or robbers can plunder you. ||4||

Guru Ramdas ji / Raag Bilaval / Ashtpadiyan / Ang 833


ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥

हरि गुण गावै सदा दिनु राती मै हरि जसु कहते अंतु न लहीआ ॥

Hari gu(nn) gaavai sadaa dinu raatee mai hari jasu kahate anttu na laheeaa ||

ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ ।

मेरा मन दिन-रात सदैव ही हरि के गुण गाता रहता है और मैं हरि-यश करके उसका अंत नहीं पा सका।

I continuously sing the Glorious Praises of the Lord,day and night; singing the Lord's Praises,I cannot find His limits.

Guru Ramdas ji / Raag Bilaval / Ashtpadiyan / Ang 833

ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥

गुरमुखि मनूआ इकतु घरि आवै मिलउ गोपाल नीसानु बजईआ ॥५॥

Guramukhi manooaa ikatu ghari aavai milau gaopaal neesaanu bajaeeaa ||5||

ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ॥੫॥

गुरु के माध्यम से मेरा मन अपने आत्मस्वरूप में आ गया है और अब में अनहद शब्द रूपी ढोल बजाकर भगवान से मेिलूगा॥ ५ ॥

The mind of the Gurmukh returns to its own home; it meets the Lord of the Universe, to the beat of the celestial drum. ||5||

Guru Ramdas ji / Raag Bilaval / Ashtpadiyan / Ang 833


ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥

नैनी देखि दरसु मनु त्रिपतै स्रवन बाणी गुर सबदु सुणईआ ॥

Nainee dekhi darasu manu tripatai srvan baa(nn)ee gur sabadu su(nn)aeeaa ||

ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ ।

अपने नयनों से दर्शन करके मन तृप्त हो जाता है और कानों से गुरु की वाणी एवं गुरु-शब्द सुनता रहता हूँ।

Gazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.

Guru Ramdas ji / Raag Bilaval / Ashtpadiyan / Ang 833

ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥

सुनि सुनि आतम देव है भीने रसि रसि राम गोपाल रवईआ ॥६॥

Suni suni aatam dev hai bheene rasi rasi raam gopaal ravaeeaa ||6||

(ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥

गुरु-शब्द सुन-सुनकर मेरी आत्मा हरि-रस में भीगी रहती है और राम को याद करती रहती है।६॥

Listening, listening, my soul is softened, delighted by His subtle essence, chanting the Name of the Lord of the Universe. ||6||

Guru Ramdas ji / Raag Bilaval / Ashtpadiyan / Ang 833


ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥

त्रै गुण माइआ मोहि विआपे तुरीआ गुणु है गुरमुखि लहीआ ॥

Trai gu(nn) maaiaa mohi viaape tureeaa gu(nn)u hai guramukhi laheeaa ||

ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) ।

रजोगुण, तमोगुण, सतोगुण इन त्रिगुणों में जीव माया में ही फंसा रहता है। लेकिन गुरुमुख ने तुरीयावरथा प्राप्त कर ली है।

In the grip of the three qualities, they are engrossed in love and attachment to Maya; only as Gurmukh do they find the absolute quality, absorption in bliss.

Guru Ramdas ji / Raag Bilaval / Ashtpadiyan / Ang 833

ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥

एक द्रिसटि सभ सम करि जाणै नदरी आवै सभु ब्रहमु पसरईआ ॥७॥

Ek drisati sabh sam kari jaa(nn)ai nadaree aavai sabhu brhamu pasaraeeaa ||7||

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ । ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ॥੭॥

वह सब जीवों को एक दृष्टि से ही देखता-जानता है और उसे सब में ब्रह्म का प्रसार ही नजर आता है॥ ७ ॥

With a single, impartial eye, look upon all alike, and see God pervading all. ||7||

Guru Ramdas ji / Raag Bilaval / Ashtpadiyan / Ang 833


ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥

राम नामु है जोति सबाई गुरमुखि आपे अलखु लखईआ ॥

Raam naamu hai joti sabaaee guramukhi aape alakhu lakhaeeaa ||

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ ।

राम-नाम की ज्योति सब जीवों में प्रज्वलित हो रही है तथा अदृष्ट प्रभु स्वयं ही गुरुमुख को नजर आ जाता है।

The Light of the Lord's Name permeates all; the Gurmukh knows the unknowable.

Guru Ramdas ji / Raag Bilaval / Ashtpadiyan / Ang 833

ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

नानक दीन दइआल भए है भगति भाइ हरि नामि समईआ ॥८॥१॥४॥

Naanak deen daiaal bhae hai bhagati bhaai hari naami samaeeaa ||8||1||4||

ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥

हे नानक ! परमात्मा मुझ दीन पर दयालु हो गया है और मैं भक्ति-भावना से हरि-नाम में विलीन हो गया हूँ॥ ८ ।१॥४ ॥

O Nanak, the Lord has become merciful to the meek; through loving adoration, he merges in the Lord's Name. ||8||1||4||

Guru Ramdas ji / Raag Bilaval / Ashtpadiyan / Ang 833


ਬਿਲਾਵਲੁ ਮਹਲਾ ੪ ॥

बिलावलु महला ४ ॥

Bilaavalu mahalaa 4 ||

बिलावलु महला ४ ॥

Bilaaval, Fourth Mehl:

Guru Ramdas ji / Raag Bilaval / Ashtpadiyan / Ang 833

ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥

हरि हरि नामु सीतल जलु धिआवहु हरि चंदन वासु सुगंध गंधईआ ॥

Hari hari naamu seetal jalu dhiaavahu hari chanddan vaasu suganddh ganddhaeeaa ||

ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ ।

परमात्मा का नाम शीतल जल की तरह है, इसका ही चिंतन करो, प्रभु का नाम ही चंदन की सुन्दर सुगन्ध समान है, जो शरीर को सुगन्धित कर देता है।

Meditate on the cool water of the Name of the Lord, Har, Har. Perfume yourself with the fragrant scent of the Lord, the sandalwood tree.

Guru Ramdas ji / Raag Bilaval / Ashtpadiyan / Ang 833


Download SGGS PDF Daily Updates ADVERTISE HERE