Ang 82, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥

संत जना विणु भाईआ हरि किनै न पाइआ नाउ ॥

Sanŧŧ janaa viñu bhaaëeâa hari kinai na paaīâa naaū ||

ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ,

Without the humble Saints, O Siblings of Destiny, no one has obtained the Lord's Name.

Guru Ramdas ji / Raag Sriraag / Vanjaara / Ang 82

ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥

विचि हउमै करम कमावदे जिउ वेसुआ पुतु निनाउ ॥

Vichi haūmai karam kamaavađe jiū vesuâa puŧu ninaaū ||

(ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ ।

Those who do their deeds in ego are like the prostitute's son, who has no name.

Guru Ramdas ji / Raag Sriraag / Vanjaara / Ang 82

ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥

पिता जाति ता होईऐ गुरु तुठा करे पसाउ ॥

Piŧaa jaaŧi ŧaa hoëeâi guru ŧuthaa kare pasaaū ||

ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ ।

The father's status is obtained only if the Guru is pleased and bestows His Favor.

Guru Ramdas ji / Raag Sriraag / Vanjaara / Ang 82

ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥

वडभागी गुरु पाइआ हरि अहिनिसि लगा भाउ ॥

Vadabhaagee guru paaīâa hari âhinisi lagaa bhaaū ||

ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ ।

By great good fortune, the Guru is found; embrace love for the Lord, day and night.

Guru Ramdas ji / Raag Sriraag / Vanjaara / Ang 82

ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥

जन नानकि ब्रहमु पछाणिआ हरि कीरति करम कमाउ ॥२॥

Jan naanaki brhamu pachhaañiâa hari keeraŧi karam kamaaū ||2||

ਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ ॥੨॥

Servant Nanak has realized God; he sings the Lord's Praises through the actions he does. ||2||

Guru Ramdas ji / Raag Sriraag / Vanjaara / Ang 82


ਮਨਿ ਹਰਿ ਹਰਿ ਲਗਾ ਚਾਉ ॥

मनि हरि हरि लगा चाउ ॥

Mani hari hari lagaa chaaū ||

(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ ।

In my mind there is such a deep yearning for the Lord, Har, Har.

Guru Ramdas ji / Raag Sriraag / Vanjaara / Ang 82

ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

गुरि पूरै नामु द्रिड़ाइआ हरि मिलिआ हरि प्रभ नाउ ॥१॥ रहाउ ॥

Guri poorai naamu đriɍaaīâa hari miliâa hari prbh naaū ||1|| rahaaū ||

ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ ॥੧॥ ਰਹਾਉ ॥

The Perfect Guru has implanted the Naam within me; I have found the Lord through the Lord God's Name. ||1|| Pause ||

Guru Ramdas ji / Raag Sriraag / Vanjaara / Ang 82


ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥

जब लगु जोबनि सासु है तब लगु नामु धिआइ ॥

Jab lagu jobani saasu hai ŧab lagu naamu đhiâaī ||

(ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ) ।

As long as there is youth and health, meditate on the Naam.

Guru Ramdas ji / Raag Sriraag / Vanjaara / Ang 82

ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥

चलदिआ नालि हरि चलसी हरि अंते लए छडाइ ॥

Chalađiâa naali hari chalasee hari ânŧŧe laē chhadaaī ||

ਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਔਕੜਾਂ ਤੋਂ) ਬਚਾ ਲਏਗਾ ।

Along the way, the Lord shall go along with you, and in the end, He shall save you.

Guru Ramdas ji / Raag Sriraag / Vanjaara / Ang 82

ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥

हउ बलिहारी तिन कउ जिन हरि मनि वुठा आइ ॥

Haū balihaaree ŧin kaū jin hari mani vuthaa âaī ||

ਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।

I am a sacrifice to those, within whose minds the Lord has come to dwell.

Guru Ramdas ji / Raag Sriraag / Vanjaara / Ang 82

ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥

जिनी हरि हरि नामु न चेतिओ से अंति गए पछुताइ ॥

Jinee hari hari naamu na cheŧiõ se ânŧŧi gaē pachhuŧaaī ||

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ ।

Those who have not remembered the Name of the Lord, Har, Har, shall leave with regret in the end.

Guru Ramdas ji / Raag Sriraag / Vanjaara / Ang 82

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥

धुरि मसतकि हरि प्रभि लिखिआ जन नानक नामु धिआइ ॥३॥

Đhuri masaŧaki hari prbhi likhiâa jan naanak naamu đhiâaī ||3||

(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ ॥੩॥

Those who have such pre-ordained destiny written upon their foreheads, O servant Nanak, meditate on the Naam. ||3||

Guru Ramdas ji / Raag Sriraag / Vanjaara / Ang 82


ਮਨ ਹਰਿ ਹਰਿ ਪ੍ਰੀਤਿ ਲਗਾਇ ॥

मन हरि हरि प्रीति लगाइ ॥

Man hari hari preeŧi lagaaī ||

ਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ ।

O my mind, embrace love for the Lord, Har, Har.

Guru Ramdas ji / Raag Sriraag / Vanjaara / Ang 82

ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥

वडभागी गुरु पाइआ गुर सबदी पारि लघाइ ॥१॥ रहाउ ॥

Vadabhaagee guru paaīâa gur sabađee paari laghaaī ||1|| rahaaū ||

ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

By great good fortune, the Guru is found; through the Word of the Guru's Shabad, we are carried across to the other side. ||1|| Pause ||

Guru Ramdas ji / Raag Sriraag / Vanjaara / Ang 82


ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥

हरि आपे आपु उपाइदा हरि आपे देवै लेइ ॥

Hari âape âapu ūpaaīđaa hari âape đevai leī ||

ਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ ।

The Lord Himself creates, He Himself gives and takes away.

Guru Ramdas ji / Raag Sriraag / Vanjaara / Ang 82

ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥

हरि आपे भरमि भुलाइदा हरि आपे ही मति देइ ॥

Hari âape bharami bhulaaīđaa hari âape hee maŧi đeī ||

ਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ ।

The Lord Himself leads us astray in doubt; the Lord Himself imparts understanding.

Guru Ramdas ji / Raag Sriraag / Vanjaara / Ang 82

ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥

गुरमुखा मनि परगासु है से विरले केई केइ ॥

Guramukhaa mani paragaasu hai se virale keëe keī ||

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ ।

The minds of the Gurmukhs are illuminated and enlightened; they are so very rare.

Guru Ramdas ji / Raag Sriraag / Vanjaara / Ang 82

ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥

हउ बलिहारी तिन कउ जिन हरि पाइआ गुरमते ॥

Haū balihaaree ŧin kaū jin hari paaīâa guramaŧe ||

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ ।

I am a sacrifice to those who find the Lord, through the Guru's Teachings.

Guru Ramdas ji / Raag Sriraag / Vanjaara / Ang 82

ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥

जन नानकि कमलु परगासिआ मनि हरि हरि वुठड़ा हे ॥४॥

Jan naanaki kamalu paragaasiâa mani hari hari vuthaɍaa he ||4||

(ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ ॥੪॥

Servant Nanak's heart-lotus has blossomed forth, and the Lord, Har, Har, has come to dwell in the mind. ||4||

Guru Ramdas ji / Raag Sriraag / Vanjaara / Ang 82


ਮਨਿ ਹਰਿ ਹਰਿ ਜਪਨੁ ਕਰੇ ॥

मनि हरि हरि जपनु करे ॥

Mani hari hari japanu kare ||

ਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ ।

O mind, chant the Name of the Lord, Har, Har.

Guru Ramdas ji / Raag Sriraag / Vanjaara / Ang 82

ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥

हरि गुर सरणाई भजि पउ जिंदू सभ किलविख दुख परहरे ॥१॥ रहाउ ॥

Hari gur sarañaaëe bhaji paū jinđđoo sabh kilavikh đukh parahare ||1|| rahaaū ||

ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ ॥੧॥ ਰਹਾਉ ॥

Hurry to the Sanctuary of the Lord, the Guru, O my soul; all your sins shall be taken away. ||1|| Pause ||

Guru Ramdas ji / Raag Sriraag / Vanjaara / Ang 82


ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥

घटि घटि रमईआ मनि वसै किउ पाईऐ कितु भति ॥

Ghati ghati ramaëeâa mani vasai kiū paaëeâi kiŧu bhaŧi ||

ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ । ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ?

The All-pervading Lord dwells within each and every person's heart-how can He be obtained?

Guru Ramdas ji / Raag Sriraag / Vanjaara / Ang 82

ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥

गुरु पूरा सतिगुरु भेटीऐ हरि आइ वसै मनि चिति ॥

Guru pooraa saŧiguru bheteeâi hari âaī vasai mani chiŧi ||

ਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ ।

By meeting the Perfect Guru, the True Guru, the Lord comes to dwell within the conscious mind.

Guru Ramdas ji / Raag Sriraag / Vanjaara / Ang 82

ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥

मै धर नामु अधारु है हरि नामै ते गति मति ॥

Mai đhar naamu âđhaaru hai hari naamai ŧe gaŧi maŧi ||

ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ ।

The Naam is my Support and Sustenance. From the Lord's Name, I obtain salvation and understanding.

Guru Ramdas ji / Raag Sriraag / Vanjaara / Ang 82

ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥

मै हरि हरि नामु विसाहु है हरि नामे ही जति पति ॥

Mai hari hari naamu visaahu hai hari naame hee jaŧi paŧi ||

ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ ।

My faith is in the Name of the Lord, Har, Har. The Lord's Name is my status and honor.

Guru Ramdas ji / Raag Sriraag / Vanjaara / Ang 82

ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥

जन नानक नामु धिआइआ रंगि रतड़ा हरि रंगि रति ॥५॥

Jan naanak naamu đhiâaīâa ranggi raŧaɍaa hari ranggi raŧi ||5||

ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ ॥੫॥

Servant Nanak meditates on the Naam, the Name of the Lord; He is dyed in the deep crimson color of the Lord's Love. ||5||

Guru Ramdas ji / Raag Sriraag / Vanjaara / Ang 82


ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥

हरि धिआवहु हरि प्रभु सति ॥

Hari đhiâavahu hari prbhu saŧi ||

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ ।

Meditate on the Lord, the True Lord God.

Guru Ramdas ji / Raag Sriraag / Vanjaara / Ang 82

ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥

गुर बचनी हरि प्रभु जाणिआ सभ हरि प्रभु ते उतपति ॥१॥ रहाउ ॥

Gur bachanee hari prbhu jaañiâa sabh hari prbhu ŧe ūŧapaŧi ||1|| rahaaū ||

ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ ॥੧॥ ਰਹਾਉ ॥

Through the Guru's Word, you shall come to know the Lord God. From the Lord God, everything was created. ||1|| Pause ||

Guru Ramdas ji / Raag Sriraag / Vanjaara / Ang 82


ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥

जिन कउ पूरबि लिखिआ से आइ मिले गुर पासि ॥

Jin kaū poorabi likhiâa se âaī mile gur paasi ||

ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ), ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ ।

Those who have such pre-ordained destiny, come to the Guru and meet Him.

Guru Ramdas ji / Raag Sriraag / Vanjaara / Ang 82

ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥

सेवक भाइ वणजारिआ मित्रा गुरु हरि हरि नामु प्रगासि ॥

Sevak bhaaī vañajaariâa miŧraa guru hari hari naamu prgaasi ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ ।

They love to serve, O my merchant friend, and through the Guru, they are illuminated by the Name of the Lord, Har, Har.

Guru Ramdas ji / Raag Sriraag / Vanjaara / Ang 82

ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥

धनु धनु वणजु वापारीआ जिन वखरु लदिअड़ा हरि रासि ॥

Đhanu đhanu vañaju vaapaareeâa jin vakharu lađiâɍaa hari raasi ||

(ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ ।

Blessed, blessed is the trade of those traders who have loaded the merchandise of the Wealth of the Lord.

Guru Ramdas ji / Raag Sriraag / Vanjaara / Ang 82

ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥

गुरमुखा दरि मुख उजले से आइ मिले हरि पासि ॥

Guramukhaa đari mukh ūjale se âaī mile hari paasi ||

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ ।

The faces of the Gurmukhs are radiant in the Court of the Lord; they come to the Lord and merge with Him.

Guru Ramdas ji / Raag Sriraag / Vanjaara / Ang 82

ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥

जन नानक गुरु तिन पाइआ जिना आपि तुठा गुणतासि ॥६॥

Jan naanak guru ŧin paaīâa jinaa âapi ŧuthaa guñaŧaasi ||6||

(ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ॥੬॥

O servant Nanak, they alone find the Guru, with whom the Lord, the Treasure of Excellence, is pleased. ||6||

Guru Ramdas ji / Raag Sriraag / Vanjaara / Ang 82


ਹਰਿ ਧਿਆਵਹੁ ਸਾਸਿ ਗਿਰਾਸਿ ॥

हरि धिआवहु सासि गिरासि ॥

Hari đhiâavahu saasi giraasi ||

(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ ।

Meditate on the Lord, with every breath and morsel of food.

Guru Ramdas ji / Raag Sriraag / Vanjaara / Ang 82

ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

मनि प्रीति लगी तिना गुरमुखा हरि नामु जिना रहरासि ॥१॥ रहाउ ॥१॥

Mani preeŧi lagee ŧinaa guramukhaa hari naamu jinaa raharaasi ||1|| rahaaū ||1||

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ॥੧॥ ਰਹਾਉ ॥

The Gurmukhs embrace the Love of the Lord in their minds; they are continually occupied with the Lord's Name. ||1|| Pause ||1||

Guru Ramdas ji / Raag Sriraag / Vanjaara / Ang 82Download SGGS PDF Daily Updates