ANG 81, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥

अम्रितु हरि पीवते सदा थिरु थीवते बिखै बनु फीका जानिआ ॥

Ammmritu hari peevate sadaa thiru theevate bikhai banu pheekaa jaaniaa ||

ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ । (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ ।

वे विष रूप संसार के रसों को फीका समझते हैं।

They drink in the Lord's Ambrosial Nectar, and become eternally stable. They know that the water of corruption is insipid and tasteless.

Guru Arjan Dev ji / Raag Sriraag / Chhant / Guru Granth Sahib ji - Ang 81

ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥

भए किरपाल गोपाल प्रभ मेरे साधसंगति निधि मानिआ ॥

Bhae kirapaal gopaal prbh mere saadhasanggati nidhi maaniaa ||

ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ ।

जब मेरा गोपाल प्रभु मुझ पर कृपालु हो गया तो मेरे मन ने सत्संगति को नाम की निधि स्वीकार कर लिया।

When my God, the Lord of the Universe became merciful, I came to look upon the Saadh Sangat as the treasure.

Guru Arjan Dev ji / Raag Sriraag / Chhant / Guru Granth Sahib ji - Ang 81

ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥

सरबसो सूख आनंद घन पिआरे हरि रतनु मन अंतरि सीवते ॥

Sarabaso sookh aanandd ghan piaare hari ratanu man anttari seevate ||

ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ ।

प्रभु के प्रिय भक्त समस्त सुख एवं बड़ा आनंद प्राप्त करते हैं। वह हरि-नाम रूपी रत्न को अपने हृदय में पिरो कर रखते हैं।

All pleasures and supreme ecstasy, O my Beloved, come to those who sew the Jewel of the Lord into their minds.

Guru Arjan Dev ji / Raag Sriraag / Chhant / Guru Granth Sahib ji - Ang 81

ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥

इकु तिलु नही विसरै प्रान आधारा जपि जपि नानक जीवते ॥३॥

Iku tilu nahee visarai praan aadhaaraa japi japi naanak jeevate ||3||

ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ । ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥

हे नानक ! प्राणों का आधार प्रभु उन्हें तिल भर समय के लिए भी विस्मृत नहीं होता। वे हर समय उसका नाम-सिमरन करके ही जीवित रहते हैं। ॥३॥

They do not forget, even for an instant, the Support of the breath of life. They live by constantly meditating on Him, O Nanak. ||3||

Guru Arjan Dev ji / Raag Sriraag / Chhant / Guru Granth Sahib ji - Ang 81


ਡਖਣਾ ॥

डखणा ॥

Dakha(nn)aa ||

डखणा ॥

Dakhanaa:

Guru Arjan Dev ji / Raag Sriraag / Chhant / Guru Granth Sahib ji - Ang 81

ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥

जो तउ कीने आपणे तिना कूं मिलिओहि ॥

Jo tau keene aapa(nn)e tinaa koonn miliohi ||

(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ ।

हे प्रभु ! तुम उन्हें ही मिलते हो, जिन्हें तुम अपना बना लेते हो।

O Lord, You meet and merge with those whom you have made Your Own.

Guru Arjan Dev ji / Raag Sriraag / Chhant / Guru Granth Sahib ji - Ang 81

ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥

आपे ही आपि मोहिओहु जसु नानक आपि सुणिओहि ॥१॥

Aape hee aapi mohiohu jasu naanak aapi su(nn)iohi ||1||

ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥

हे नानक ! प्रभु भक्तजनों से अपनी महिमा सुनकर स्वयं मुग्ध हो जाता है।॥१॥

You Yourself are entranced, O Nanak, hearing Your Own Praises. ||1||

Guru Arjan Dev ji / Raag Sriraag / Chhant / Guru Granth Sahib ji - Ang 81


ਛੰਤੁ ॥

छंतु ॥

Chhanttu ||

छंद॥

Chhant:

Guru Arjan Dev ji / Raag Sriraag / Chhant / Guru Granth Sahib ji - Ang 81

ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥

प्रेम ठगउरी पाइ रीझाइ गोबिंद मनु मोहिआ जीउ ॥

Prem thagauree paai reejhaai gobindd manu mohiaa jeeu ||

(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ ।

भक्तो ने प्रेम की नशीली बूटी भगवान को प्रसन्न करके अपने मोह-जाल में फँसा लिया है।

Administering the intoxicating drug of love, I have won over the Lord of the Universe; I have fascinated His Mind.

Guru Arjan Dev ji / Raag Sriraag / Chhant / Guru Granth Sahib ji - Ang 81

ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥

संतन कै परसादि अगाधि कंठे लगि सोहिआ जीउ ॥

Santtan kai parasaadi agaadhi kantthe lagi sohiaa jeeu ||

ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ ।

संतों की दया से अथाह परमेश्वर के गले लगकर वह शोभा प्राप्त करता है।

By the Grace of the Saints, I am held in the loving embrace of the Unfathomable Lord, and I am entranced.

Guru Arjan Dev ji / Raag Sriraag / Chhant / Guru Granth Sahib ji - Ang 81

ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖੵਣ ਕਰਿ ਵਸਿ ਭਏ ॥

हरि कंठि लगि सोहिआ दोख सभि जोहिआ भगति लख्यण करि वसि भए ॥

Hari kantthi lagi sohiaa dokh sabhi johiaa bhagati lakhy(nn) kari vasi bhae ||

ਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ ।

वह भगवान के कण्ठ से लगकर शोभा प्राप्त करता है और उसके सभी दुख नाम के फलस्वरूप नष्ट हो गए हैं। उसकी भक्ति के गुणों के कारण प्रभु उसके वश में हो गया है

Held in the Lord's loving embrace, I look beautiful, and all my pains have been dispelled. By the loving worship of His devotees, the Lord has come under their power.

Guru Arjan Dev ji / Raag Sriraag / Chhant / Guru Granth Sahib ji - Ang 81

ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥

मनि सरब सुख वुठे गोविद तुठे जनम मरणा सभि मिटि गए ॥

Mani sarab sukh vuthe govid tuthe janam mara(nn)aa sabhi miti gae ||

ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ।

जब गोबिंद प्रसन्न हुए तो सभी सुख उसके मन में आकर बस गए हैं और जन्म - मृत्यु के चक्र टूट गया है ।

All pleasures have come to dwell in the mind; the Lord of the Universe is pleased and appeased. Birth and death have been totally eliminated.

Guru Arjan Dev ji / Raag Sriraag / Chhant / Guru Granth Sahib ji - Ang 81

ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥

सखी मंगलो गाइआ इछ पुजाइआ बहुड़ि न माइआ होहिआ ॥

Sakhee manggalo gaaiaa ichh pujaaiaa bahu(rr)i na maaiaa hohiaa ||

ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ ।

जीव रूपी स्त्री ने अपनी सत्संगी सहेलियों के साथ मिलकर मंगल गायन किया है। उसकी मनोकामनाएँ पूरी हो गई है। अब वह माया के मोह में नहीं फँसेगी ।

O my companions, sing the Songs of Joy. My desires have been fulfilled, and I shall never again be trapped or shaken by Maya.

Guru Arjan Dev ji / Raag Sriraag / Chhant / Guru Granth Sahib ji - Ang 81

ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥

करु गहि लीने नानक प्रभ पिआरे संसारु सागरु नही पोहिआ ॥४॥

Karu gahi leene naanak prbh piaare sanssaaru saagaru nahee pohiaa ||4||

ਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥

हे नानक ! प्रिय प्रभु ने जिनका हाथ पकड़ा है उसे भवसागर ने स्पर्श नहीं किया ॥४ ॥

Taking hold of my hand, O Nanak, my Beloved God will not let me be swallowed up by the world-ocean. ||4||

Guru Arjan Dev ji / Raag Sriraag / Chhant / Guru Granth Sahib ji - Ang 81


ਡਖਣਾ ॥

डखणा ॥

Dakha(nn)aa ||

डखणा ॥

Dakhanaa:

Guru Arjan Dev ji / Raag Sriraag / Chhant / Guru Granth Sahib ji - Ang 81

ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥

साई नामु अमोलु कीम न कोई जाणदो ॥

Saaee naamu amolu keem na koee jaa(nn)ado ||

ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ ।

ईश्वर का नाम अमूल्य है। इसका मूल्य कोई भी नहीं जानता।

The Master's Name is Priceless; no one knows its value.

Guru Arjan Dev ji / Raag Sriraag / Chhant / Guru Granth Sahib ji - Ang 81

ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

जिना भाग मथाहि से नानक हरि रंगु माणदो ॥१॥

Jinaa bhaag mathaahi se naanak hari ranggu maa(nn)ado ||1||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥

जिनके मस्तक पर भाग्य रेखाएँ विद्यमान हैं, हे नानक ! वे ईश्वर की प्रीति का आनंद प्राप्त करते हैं॥

Those who have good destiny recorded upon their foreheads, O Nanak, enjoy the Love of the Lord. ||1||

Guru Arjan Dev ji / Raag Sriraag / Chhant / Guru Granth Sahib ji - Ang 81


ਛੰਤੁ ॥

छंतु ॥

Chhanttu ||

छंद ॥

Chhant:

Guru Arjan Dev ji / Raag Sriraag / Chhant / Guru Granth Sahib ji - Ang 81

ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਂ ਕੁਲੁ ਤਾਰਿਆ ਜੀਉ ॥

कहते पवित्र सुणते सभि धंनु लिखतीं कुलु तारिआ जीउ ॥

Kahate pavitr su(nn)ate sabhi dhannu likhateen kulu taariaa jeeu ||

ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ । ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ । ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ ।

हरिनाम इतना पावन है केि उसका मुख से उच्चारण करने वाले पवित्र हो जाते है। वे सभी धन्य हैं, जो प्रभु के नाम को सुनते हैं और प्रभु नाम महिमा को लिखने वालों का तो समूचा वंश ही भवसागर से पार हो जाता है।

Those who chant are sanctified. All those who listen are blessed, and those who write save their ancestors.

Guru Arjan Dev ji / Raag Sriraag / Chhant / Guru Granth Sahib ji - Ang 81

ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥

जिन कउ साधू संगु नाम हरि रंगु तिनी ब्रहमु बीचारिआ जीउ ॥

Jin kau saadhoo sanggu naam hari ranggu tinee brhamu beechaariaa jeeu ||

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ ।

जिन्हें संतों की संगत मिल जाती हैं, वे परमात्मा के नाम में मग्न हो जाता है और ईश्वर का चिन्तन करता हैं।

Those who join the Saadh Sangat are imbued with the Lord's Love; they reflect and meditate on God.

Guru Arjan Dev ji / Raag Sriraag / Chhant / Guru Granth Sahib ji - Ang 81

ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥

ब्रहमु बीचारिआ जनमु सवारिआ पूरन किरपा प्रभि करी ॥

Brhamu beechaariaa janamu savaariaa pooran kirapaa prbhi karee ||

ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ ।

जो ब्रह्म का चिन्तन करते हैं वे अपना जीवन सफल कर लेते हैं और उन पर ठाकुर की बड़ी कृपा होती है।

Contemplating God, their lives are reformed and redeemed; God has showered His Perfect Mercy upon them.

Guru Arjan Dev ji / Raag Sriraag / Chhant / Guru Granth Sahib ji - Ang 81

ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥

करु गहि लीने हरि जसो दीने जोनि ना धावै नह मरी ॥

Karu gahi leene hari jaso deene joni naa dhaavai nah maree ||

ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ ।

ईश्वर उनका हाथ थाम कर उन्हें यश प्रदान करता है और योनियों के आवागमन से मुक्त होकर जन्म-मरण के बंधन में नहीं पड़ते।

Taking them by the hand, the Lord has blessed them with His Praises. They no longer have to wander in reincarnation, and they never have to die.

Guru Arjan Dev ji / Raag Sriraag / Chhant / Guru Granth Sahib ji - Ang 81

ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥

सतिगुर दइआल किरपाल भेटत हरे कामु क्रोधु लोभु मारिआ ॥

Satigur daiaal kirapaal bhetat hare kaamu krodhu lobhu maariaa ||

ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ ।

दयालु एवं कृपालु सतिगुरु को मिलकर काम, क्रोध, लोभ, मोह एवं अहंकार नष्ट हो गए हैं।

Through the Kind and Compassionate True Guru, I have met the Lord; I have conquered sexual desire, anger and greed.

Guru Arjan Dev ji / Raag Sriraag / Chhant / Guru Granth Sahib ji - Ang 81

ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

कथनु न जाइ अकथु सुआमी सदकै जाइ नानकु वारिआ ॥५॥१॥३॥

Kathanu na jaai akathu suaamee sadakai jaai naanaku vaariaa ||5||1||3||

ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ । ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੫॥੧॥੩॥

जगत् का स्वामी अकथनीय है और उसकी महिमा कथन नहीं की जा सकती। नानक उस पर तन-मन से न्यौछावर हैं। इसलिए वह उस पर कुर्बान जाता है॥ ५ ॥ १॥३ ॥

Our Indescribable Lord and Master cannot be described. Nanak is devoted, forever a sacrifice to Him. ||5||1||3||

Guru Arjan Dev ji / Raag Sriraag / Chhant / Guru Granth Sahib ji - Ang 81


ਸਿਰੀਰਾਗੁ ਮਹਲਾ ੪ ਵਣਜਾਰਾ

सिरीरागु महला ४ वणजारा

Sireeraagu mahalaa 4 va(nn)ajaaraa

श्रीरागु महला ४ वणजारा

Siree Raag, Fourth Mehl, Vanajaaraa ~ The Merchant:

Guru Ramdas ji / Raag Sriraag / Vanjaara / Guru Granth Sahib ji - Ang 81

ੴ ਸਤਿਨਾਮੁ ਗੁਰਪ੍ਰਸਾਦਿ ॥

ੴ सतिनामु गुरप्रसादि ॥

Ik-oamkkaari satinaamu guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सति नामु गुर प्रसादि ॥

One Universal Creator God. Truth Is The Name. By Guru's Grace:

Guru Ramdas ji / Raag Sriraag / Vanjaara / Guru Granth Sahib ji - Ang 81

ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥

हरि हरि उतमु नामु है जिनि सिरिआ सभु कोइ जीउ ॥

Hari hari utamu naamu hai jini siriaa sabhu koi jeeu ||

ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ ।

जिस परमात्मा ने यह सृष्टि-रचना की है, उसका ‘हरि-हरि' नाम सबसे उत्तम है।

The Name of the Lord, Har, Har, is Excellent and Sublime. He created everyone.

Guru Ramdas ji / Raag Sriraag / Vanjaara / Guru Granth Sahib ji - Ang 81

ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥

हरि जीअ सभे प्रतिपालदा घटि घटि रमईआ सोइ ॥

Hari jeea sabhe prtipaaladaa ghati ghati ramaeeaa soi ||

ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ ।

वह हरि-परमेश्वर समस्त जीवों का पालन-पोषण करता है और वह राम सर्वव्यापक है।

The Lord cherishes all beings. He permeates each and every heart.

Guru Ramdas ji / Raag Sriraag / Vanjaara / Guru Granth Sahib ji - Ang 81

ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥

सो हरि सदा धिआईऐ तिसु बिनु अवरु न कोइ ॥

So hari sadaa dhiaaeeai tisu binu avaru na koi ||

(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ ।

इसलिए सदैव उस परमात्मा का ध्यान करना चाहिए। चूंकि उसके अतिरिक्त जीव का अन्य कोई सहारा नहीं है।

Meditate forever on that Lord. Without Him, there is no other at all.

Guru Ramdas ji / Raag Sriraag / Vanjaara / Guru Granth Sahib ji - Ang 81

ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

जो मोहि माइआ चितु लाइदे से छोडि चले दुखु रोइ ॥

Jo mohi maaiaa chitu laaide se chhodi chale dukhu roi ||

ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ ।

जो व्यक्ति अपना चित्त माया के मोह में लगाकर रखते हैं, वे मृत्यु समय दुखी होकर विलाप करते हुए सबकुछ दुनिया में छोड़कर ही चले जाते हैं।

Those who focus their consciousness on emotional attachment to Maya must leave; they depart crying out in despair.

Guru Ramdas ji / Raag Sriraag / Vanjaara / Guru Granth Sahib ji - Ang 81

ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥

जन नानक नामु धिआइआ हरि अंति सखाई होइ ॥१॥

Jan naanak naamu dhiaaiaa hari antti sakhaaee hoi ||1||

(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥

हे नानक ! जो व्यक्ति भगवान का नाम-सिमरन करते हैं, अन्तिम समय भगवान का नाम ही उनका साथी बनता है॥ १॥

Servant Nanak meditates on the Naam, the Name of the Lord, his only Companion in the end. ||1||

Guru Ramdas ji / Raag Sriraag / Vanjaara / Guru Granth Sahib ji - Ang 81


ਮੈ ਹਰਿ ਬਿਨੁ ਅਵਰੁ ਨ ਕੋਇ ॥

मै हरि बिनु अवरु न कोइ ॥

Mai hari binu avaru na koi ||

(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ ।

मेरे भगवान के अलावा मेरा अन्य कोई सहारा नहीं है।

I have none other than You, O Lord.

Guru Ramdas ji / Raag Sriraag / Vanjaara / Guru Granth Sahib ji - Ang 81

ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

हरि गुर सरणाई पाईऐ वणजारिआ मित्रा वडभागि परापति होइ ॥१॥ रहाउ ॥

Hari gur sara(nn)aaee paaeeai va(nn)ajaariaa mitraa vadabhaagi paraapati hoi ||1|| rahaau ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ ॥

हे मेरे वणजारे मित्र ! भगवान तो गुरु की शरण ग्रहण करने से ही मिलता है। यदि मनुष्य की किस्मत अच्छी हो तो ही भगवान मिलता है।॥१॥ रहाउ॥

In the Guru's Sanctuary, the Lord is found, O my merchant friend; by great good fortune, He is obtained. ||1|| Pause ||

Guru Ramdas ji / Raag Sriraag / Vanjaara / Guru Granth Sahib ji - Ang 81Download SGGS PDF Daily Updates ADVERTISE HERE