ANG 8, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਰਮ ਖੰਡ ਕੀ ਬਾਣੀ ਰੂਪੁ ॥

सरम खंड की बाणी रूपु ॥

Saram khandd kee baa(nn)ee roopu ||

ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ) ।

(श्रम खंड में परमेश्वर की भक्ति को प्रभुख माना गया है) परमेश्वर की भक्ति करने का उद्यम करने वाले संतजनों की वाणी मधुर है।

In the realm of humility, the Word is Beauty.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

तिथै घाड़ति घड़ीऐ बहुतु अनूपु ॥

Tithai ghaa(rr)ati gha(rr)eeai bahutu anoopu ||

ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ ।

वहाँ (श्रम खण्ड में) पर अद्वितीय सुन्दरता वाले स्वरूप की गढ़न की जाती है।

Forms of incomparable beauty are fashioned there.

Guru Nanak Dev ji / / Japji Sahib / Guru Granth Sahib ji - Ang 8

ਤਾ ਕੀਆ ਗਲਾ ਕਥੀਆ ਨਾ ਜਾਹਿ ॥

ता कीआ गला कथीआ ना जाहि ॥

Taa keeaa galaa katheeaa naa jaahi ||

ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ।

उनकी बातों का कथन नहीं किया जा सकता।

These things cannot be described.

Guru Nanak Dev ji / / Japji Sahib / Guru Granth Sahib ji - Ang 8

ਜੇ ਕੋ ਕਹੈ ਪਿਛੈ ਪਛੁਤਾਇ ॥

जे को कहै पिछै पछुताइ ॥

Je ko kahai pichhai pachhutaai ||

ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ) ।

यदि कोई उनकी महिमा कथन करने की चेष्टा करता भी है तो उसे बाद में पछताना पड़ता है।

One who tries to speak of these shall regret the attempt.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥

तिथै घड़ीऐ सुरति मति मनि बुधि ॥

Tithai gha(rr)eeai surati mati mani budhi ||

ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ ।

वहाँ पर वेद-श्रुति, ज्ञान, मन और बुद्धि गढ़े जाते हैं।

The intuitive consciousness, intellect and understanding of the mind are shaped there.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

तिथै घड़ीऐ सुरा सिधा की सुधि ॥३६॥

Tithai gha(rr)eeai suraa sidhaa kee sudhi ||36||

ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ ॥੩੬॥

वहाँ पर दिव्य बुद्धि वाले देवों व सिद्ध अवस्था की प्राप्ति वाली सूझ गढ़ी जाती है॥ ३६॥

The consciousness of the spiritual warriors and the Siddhas, the beings of spiritual perfection, are shaped there. ||36||

Guru Nanak Dev ji / / Japji Sahib / Guru Granth Sahib ji - Ang 8


ਕਰਮ ਖੰਡ ਕੀ ਬਾਣੀ ਜੋਰੁ ॥

करम खंड की बाणी जोरु ॥

Karam khandd kee baa(nn)ee joru ||

ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ),

जिन उपासकों पर परमेश्वर की कृपा हुई उनकी वाणी शक्तिवान हो जाती है।

In the realm of karma, the Word is Power.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਹੋਰੁ ਨ ਕੋਈ ਹੋਰੁ ॥

तिथै होरु न कोई होरु ॥

Tithai horu na koee horu ||

ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ ।

जहाँ पर ये उपासक विद्यमान होते हैं वहाँ पर कोई और नहीं होता।

No one else dwells there,

Guru Nanak Dev ji / / Japji Sahib / Guru Granth Sahib ji - Ang 8

ਤਿਥੈ ਜੋਧ ਮਹਾਬਲ ਸੂਰ ॥

तिथै जोध महाबल सूर ॥

Tithai jodh mahaabal soor ||

ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ ।

उन उपासकों में देह को जीतने वाले योद्धा, इन्द्रियों को जीतने वाले महाबली तथा मन को जीतने वाले शूरवीर होते हैं।

Except the warriors of great power, the spiritual heroes.

Guru Nanak Dev ji / / Japji Sahib / Guru Granth Sahib ji - Ang 8

ਤਿਨ ਮਹਿ ਰਾਮੁ ਰਹਿਆ ਭਰਪੂਰ ॥

तिन महि रामु रहिआ भरपूर ॥

Tin mahi raamu rahiaa bharapoor ||

ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ ।

उन में प्रभु राम परिपूर्ण रहते हैं।

They are totally fulfilled, imbued with the Lord's Essence.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥

तिथै सीतो सीता महिमा माहि ॥

Tithai seeto seetaa mahimaa maahi ||

ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ ।

उन निर्गुण स्वरूप राम के साथ महिमा रूपी सीता चन्द्रमा समान प्रकाशमान व मन को शीतल करने वाली है।

Myriads of Sitas are there, cool and calm in their majestic glory.

Guru Nanak Dev ji / / Japji Sahib / Guru Granth Sahib ji - Ang 8

ਤਾ ਕੇ ਰੂਪ ਨ ਕਥਨੇ ਜਾਹਿ ॥

ता के रूप न कथने जाहि ॥

Taa ke roop na kathane jaahi ||

(ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ) ।

ऐसा स्वरूप प्राप्त करने वालों के गुण कथन नहीं किए जा सकते।

Their beauty cannot be described.

Guru Nanak Dev ji / / Japji Sahib / Guru Granth Sahib ji - Ang 8

ਨਾ ਓਹਿ ਮਰਹਿ ਨ ਠਾਗੇ ਜਾਹਿ ॥

ना ओहि मरहि न ठागे जाहि ॥

Naa ohi marahi na thaage jaahi ||

(ਇਸ ਅਵਸਥਾ ਵਿਚ) ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,

वे उपासक न तो मरते हैं और न ही ठगे जाते हैं,

Neither death nor deception comes to those,

Guru Nanak Dev ji / / Japji Sahib / Guru Granth Sahib ji - Ang 8

ਜਿਨ ਕੈ ਰਾਮੁ ਵਸੈ ਮਨ ਮਾਹਿ ॥

जिन कै रामु वसै मन माहि ॥

Jin kai raamu vasai man maahi ||

ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ ।

जिनके ह्रदय में परमात्मा राम का स्वरूप विद्यमान होता है।

Within whose minds the Lord abides.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਭਗਤ ਵਸਹਿ ਕੇ ਲੋਅ ॥

तिथै भगत वसहि के लोअ ॥

Tithai bhagat vasahi ke loa ||

ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ,

वहाँ कई लोकों के भक्त निवास करते हैं।

The devotees of many worlds dwell there.

Guru Nanak Dev ji / / Japji Sahib / Guru Granth Sahib ji - Ang 8

ਕਰਹਿ ਅਨੰਦੁ ਸਚਾ ਮਨਿ ਸੋਇ ॥

करहि अनंदु सचा मनि सोइ ॥

Karahi ananddu sachaa mani soi ||

ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ ।

जिनके हृदय में सत्यस्वरूप निरंकार वास करता है, वे आनंद प्राप्त करते हैं।

They celebrate; their minds are imbued with the True Lord.

Guru Nanak Dev ji / / Japji Sahib / Guru Granth Sahib ji - Ang 8

ਸਚ ਖੰਡਿ ਵਸੈ ਨਿਰੰਕਾਰੁ ॥

सच खंडि वसै निरंकारु ॥

Sach khanddi vasai nirankkaaru ||

ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ,

सत्य धारण करने वालों के ह्रदय (सचखण्ड) में वह निरंकार निवास करता है; अर्थात् वैकुण्ठ लोक, जहाँ सद्गुणी व्यक्तियों का वास हैं, में वह सर्गुण स्वरूप परमात्मा रहता है।

In the realm of Truth, the Formless Lord abides.

Guru Nanak Dev ji / / Japji Sahib / Guru Granth Sahib ji - Ang 8

ਕਰਿ ਕਰਿ ਵੇਖੈ ਨਦਰਿ ਨਿਹਾਲ ॥

करि करि वेखै नदरि निहाल ॥

Kari kari vekhai nadari nihaal ||

ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ।

यह सृजनहार परमात्मा अपनी सृजना को रच-रचकर कृपा-दृष्टि से देखता है अर्थात् उसका पोषण करता है।

Having created the creation, He watches over it. By His Glance of Grace, He bestows happiness.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਖੰਡ ਮੰਡਲ ਵਰਭੰਡ ॥

तिथै खंड मंडल वरभंड ॥

Tithai khandd manddal varabhandd ||

ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ)

उस सचखण्ड में अनन्त ही खण्ड, मण्डल व ब्रह्माण्ड है।

There are planets, solar systems and galaxies.

Guru Nanak Dev ji / / Japji Sahib / Guru Granth Sahib ji - Ang 8

ਜੇ ਕੋ ਕਥੈ ਤ ਅੰਤ ਨ ਅੰਤ ॥

जे को कथै त अंत न अंत ॥

Je ko kathai ta antt na antt ||

ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ ।

यदि कोई उसके अन्त को कथन करे तो अन्त नहीं पा सकता, क्योंकि वह असीम है।

If one speaks of them, there is no limit, no end.

Guru Nanak Dev ji / / Japji Sahib / Guru Granth Sahib ji - Ang 8

ਤਿਥੈ ਲੋਅ ਲੋਅ ਆਕਾਰ ॥

तिथै लोअ लोअ आकार ॥

Tithai loa loa aakaar ||

ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)

वहाँ अनेकानेक लोक विद्यमान है और उनमें रहने वालों के अस्तित्व भी अनेक हैं।

There are worlds upon worlds of His Creation.

Guru Nanak Dev ji / / Japji Sahib / Guru Granth Sahib ji - Ang 8

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥

जिव जिव हुकमु तिवै तिव कार ॥

Jiv jiv hukamu tivai tiv kaar ||

ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ) ।

फिर जिस तरह वह सर्वशक्तिमान परमात्मा आदेश करता है उसी तरह वे कार्य करते हैं।

As He commands, so they exist.

Guru Nanak Dev ji / / Japji Sahib / Guru Granth Sahib ji - Ang 8

ਵੇਖੈ ਵਿਗਸੈ ਕਰਿ ਵੀਚਾਰੁ ॥

वेखै विगसै करि वीचारु ॥

Vekhai vigasai kari veechaaru ||

(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ ।

अपने इस रचे हुए प्रपंच को देख कर व शुभाशुभ कर्मों को विचार कर वह प्रसन्न होता है।

He watches over all, and contemplating the creation, He rejoices.

Guru Nanak Dev ji / / Japji Sahib / Guru Granth Sahib ji - Ang 8

ਨਾਨਕ ਕਥਨਾ ਕਰੜਾ ਸਾਰੁ ॥੩੭॥

नानक कथना करड़ा सारु ॥३७॥

Naanak kathanaa kara(rr)aa saaru ||37||

ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥

गुरु नानक जी कहते हैं कि उस निरंकार के मूल-तत्व का जो मैंने उल्लेख किया है उसे कथन करना अत्यंत कठिन है॥ ३७॥

O Nanak, to describe this is as hard as steel! ||37||

Guru Nanak Dev ji / / Japji Sahib / Guru Granth Sahib ji - Ang 8


ਜਤੁ ਪਾਹਾਰਾ ਧੀਰਜੁ ਸੁਨਿਆਰੁ ॥

जतु पाहारा धीरजु सुनिआरु ॥

Jatu paahaaraa dheeraju suniaaru ||

(ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ,

इद्रिय-निग्रह रूपी भट्ठी हो, संयम रूपी सुनार हो।

Let self-control be the furnace, and patience the goldsmith.

Guru Nanak Dev ji / / Japji Sahib / Guru Granth Sahib ji - Ang 8

ਅਹਰਣਿ ਮਤਿ ਵੇਦੁ ਹਥੀਆਰੁ ॥

अहरणि मति वेदु हथीआरु ॥

Ahara(nn)i mati vedu hatheeaaru ||

ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ) ।

अचल बुद्धि रूपी अहरन हो, गुरु ज्ञान रूपी हथौड़ा हो।

Let understanding be the anvil, and spiritual wisdom the tools.

Guru Nanak Dev ji / / Japji Sahib / Guru Granth Sahib ji - Ang 8

ਭਉ ਖਲਾ ਅਗਨਿ ਤਪ ਤਾਉ ॥

भउ खला अगनि तप ताउ ॥

Bhau khalaa agani tap taau ||

(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ),

निरंकार के भय को धौंकनी तथा तपोमय जीवन को अग्नि ताप बनाओ।

With the Fear of God as the bellows, fan the flames of tapa, the body's inner heat.

Guru Nanak Dev ji / / Japji Sahib / Guru Granth Sahib ji - Ang 8

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥

भांडा भाउ अम्रितु तितु ढालि ॥

Bhaandaa bhaau ammmritu titu dhaali ||

ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ ।

ह्रदय - प्रेम को बर्तन बनाकर उसमें नाम - अमृत को गलाया जाए।

In the crucible of love, melt the Nectar of the Name,

Guru Nanak Dev ji / / Japji Sahib / Guru Granth Sahib ji - Ang 8

ਘੜੀਐ ਸਬਦੁ ਸਚੀ ਟਕਸਾਲ ॥

घड़ीऐ सबदु सची टकसाल ॥

Gha(rr)eeai sabadu sachee takasaal ||

(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ ।

इसी सच्ची टकसाल में नैतिक जीवन को गढ़ा जाता है। अर्थात्-ऐसी टकसाल से ही सद् गुणी जीवन बनाया जा सकता है।

And mint the True Coin of the Shabad, the Word of God.

Guru Nanak Dev ji / / Japji Sahib / Guru Granth Sahib ji - Ang 8

ਜਿਨ ਕਉ ਨਦਰਿ ਕਰਮੁ ਤਿਨ ਕਾਰ ॥

जिन कउ नदरि करमु तिन कार ॥

Jin kau nadari karamu tin kaar ||

ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ ।

जिन पर अकाल पुरुष की कृपा-दृष्टि होती है, उन्हीं को ये कार्य करने को मिलते हैं।

Such is the karma of those upon whom He has cast His Glance of Grace.

Guru Nanak Dev ji / / Japji Sahib / Guru Granth Sahib ji - Ang 8

ਨਾਨਕ ਨਦਰੀ ਨਦਰਿ ਨਿਹਾਲ ॥੩੮॥

नानक नदरी नदरि निहाल ॥३८॥

Naanak nadaree nadari nihaal ||38||

ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ॥੩੮॥ {8}

हे नानक ! ऐसे सद् गुणी जीव उस कृपासागर परमात्मा की कृपा-दृष्टि के कारण कृतार्थ होते हैं। ॥ ३८ ॥

O Nanak, the Merciful Lord, by His Grace, uplifts and exalts them. ||38||

Guru Nanak Dev ji / / Japji Sahib / Guru Granth Sahib ji - Ang 8


ਸਲੋਕੁ ॥

सलोकु ॥

Saloku ||

ਸਲੋਕੁ

सलोकु ॥

Shalok:

Guru Nanak Dev ji / / Japji Sahib / Guru Granth Sahib ji - Ang 8

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

पवणु गुरू पाणी पिता माता धरति महतु ॥

Pava(nn)u guroo paa(nn)ee pitaa maataa dharati mahatu ||

ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ । ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ ।

समस्त सृष्टि का गुरु पवन है, पानी पिता है, और पृथ्वी बड़ी माता है।

Air is the Guru, Water is the Father, and Earth is the Great Mother of all.

Guru Nanak Dev ji / / Japji Sahib / Guru Granth Sahib ji - Ang 8

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

दिवसु राति दुइ दाई दाइआ खेलै सगल जगतु ॥

Divasu raati dui daaee daaiaa khelai sagal jagatu ||

ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।

दिन और रात दोनों धाय एवं धीया (बच्चों को खिलाने वाले) के समान हैं तथा सम्पूर्ण जगत् इन दोनों की गोद में खेल रहा है।

Day and night are the two nurses, in whose lap all the world is at play.

Guru Nanak Dev ji / / Japji Sahib / Guru Granth Sahib ji - Ang 8

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

चंगिआईआ बुरिआईआ वाचै धरमु हदूरि ॥

Changgiaaeeaa buriaaeeaa vaachai dharamu hadoori ||

ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ।

शुभ व अशुभ कर्मों का विवेचन उस अकाल-पुरुष के दरबार में होगा।

Good deeds and bad deeds-the record is read out in the Presence of the Lord of Dharma.

Guru Nanak Dev ji / / Japji Sahib / Guru Granth Sahib ji - Ang 8

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

करमी आपो आपणी के नेड़ै के दूरि ॥

Karamee aapo aapa(nn)ee ke ne(rr)ai ke doori ||

ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ ।

अपने शुभाशुभ कर्मों के फलस्वरूप ही जीव परमात्मा के निकट अथवा दूर होता है।

According to their own actions, some are drawn closer, and some are driven farther away.

Guru Nanak Dev ji / / Japji Sahib / Guru Granth Sahib ji - Ang 8

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

जिनी नामु धिआइआ गए मसकति घालि ॥

Jinee naamu dhiaaiaa gae masakati ghaali ||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ।

जिन्होंने प्रभु का नाम-सुमिरन किया है, वे जप-तप आदि की गई मेहनत को सफल कर गए हैं।

Those who have meditated on the Naam, the Name of the Lord, and departed after having worked by the sweat of their brows

Guru Nanak Dev ji / / Japji Sahib / Guru Granth Sahib ji - Ang 8

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

नानक ते मुख उजले केती छुटी नालि ॥१॥

Naanak te mukh ujale ketee chhutee naali ||1||

(ਅਕਾਲ ਪੁਰਖ ਦੇ ਦਰ 'ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) ("ਕੂੜ ਦੀ ਪਾਲਿ" ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ ॥੧॥

गुरु नानक देव जी कथन करते हैं कि ऐसे सद्प्राणियों के मुख उज्ज्वल हुए हैं और कितने ही जीव उनके साथ, अर्थात् उनका अनुसरण करके, आवागमन के चक्र से मुक्त हो गए हैं।॥ १॥

-O Nanak, their faces are radiant in the Court of the Lord, and many are saved along with them! ||1||

Guru Nanak Dev ji / / Japji Sahib / Guru Granth Sahib ji - Ang 8


ਸੋ ਦਰੁ ਰਾਗੁ ਆਸਾ ਮਹਲਾ ੧

सो दरु रागु आसा महला १

So daru raagu aasaa mahalaa 1

ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ' ।

सो दरु रागु आसा महला १

So Dar ~ That Door. Raag Aasaa, First Mehl:

Guru Nanak Dev ji / Raag Asa / So Dar / Guru Granth Sahib ji - Ang 8

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Nanak Dev ji / Raag Asa / So Dar / Guru Granth Sahib ji - Ang 8

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

सो दरु तेरा केहा सो घरु केहा जितु बहि सरब समाले ॥

So daru teraa kehaa so gharu kehaa jitu bahi sarab samaale ||

(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ ।

हे निरंकार ! तेरा वह (अकथनीय) द्वार कैसा है, वह निवास-स्थान कैसा है, जहाँ पर विराजमान होकर तुम सम्पूर्ण सृष्टि का प्रतिपालन करते हो ? (इसके बारे में कैसे कथन करूं)।

Where is That Door of Yours, and where is That Home, in which You sit and take care of all?

Guru Nanak Dev ji / Raag Asa / So Dar / Guru Granth Sahib ji - Ang 8

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥

वाजे तेरे नाद अनेक असंखा केते तेरे वावणहारे ॥

Vaaje tere naad anek asankkhaa kete tere vaava(nn)ahaare ||

(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ ।

हे अनन्त स्वरूप ! तुम्हारे द्वार पर अनगिनत दिव्य नाद गूंज रहे हैं, कितने ही वहाँ पर नादिन् हैं।

The Sound-current of the Naad vibrates there for You, and countless musicians play all sorts of instruments there for You.

Guru Nanak Dev ji / Raag Asa / So Dar / Guru Granth Sahib ji - Ang 8

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

केते तेरे राग परी सिउ कहीअहि केते तेरे गावणहारे ॥

Kete tere raag paree siu kaheeahi kete tere gaava(nn)ahaare ||

ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ । ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ) ।

तुम्हारे द्वार पर कितने ही रागिनियों के संग राग कहते हैं और कितने ही वहीं पर उन रागों व रागिनियों को गाने वाले हैं।

There are so many Ragas and musical harmonies to You; so many minstrels sing hymns of You.

Guru Nanak Dev ji / Raag Asa / So Dar / Guru Granth Sahib ji - Ang 8

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

गावनि तुधनो पवणु पाणी बैसंतरु गावै राजा धरमु दुआरे ॥

Gaavani tudhano pava(nn)u paa(nn)ee baisanttaru gaavai raajaa dharamu duaare ||

(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ) । ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ ।

(आगे गाने वालों का वर्णन करते हैं) हे अकाल पुरुष ! तुझे पवन, जल व अग्नि देव आदि गाते हैं और धर्मराज भी तुम्हारे द्वार पर तुम्हारा यश गाता है।

Wind, water and fire sing of You. The Righteous Judge of Dharma sings at Your Door.

Guru Nanak Dev ji / Raag Asa / So Dar / Guru Granth Sahib ji - Ang 8

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

गावनि तुधनो चितु गुपतु लिखि जाणनि लिखि लिखि धरमु बीचारे ॥

Gaavani tudhano chitu gupatu likhi jaa(nn)ani likhi likhi dharamu beechaare ||

ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ ।

जीवों के शुभाशुभ कर्म लिखने वाले चित्र-गुप्त तुम्हारा ही यशोगान करते है तथा लिख कर शुभ व अशुभ कर्मों का विचार करते हैं।

Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.

Guru Nanak Dev ji / Raag Asa / So Dar / Guru Granth Sahib ji - Ang 8

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥

गावनि तुधनो ईसरु ब्रहमा देवी सोहनि तेरे सदा सवारे ॥

Gaavani tudhano eesaru brhamaa devee sohani tere sadaa savaare ||

(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ) ।

शिव व ब्रह्मा अपनी दैवी-शक्तियों सहित तुम्हारा गुणगान कर रहे हैं, जो तुम्हारे संवारे हुए सदैव शोभा पा रहे हैं।

Shiva, Brahma and the Goddess of Beauty, ever adorned by You, sing of You.

Guru Nanak Dev ji / Raag Asa / So Dar / Guru Granth Sahib ji - Ang 8

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

गावनि तुधनो इंद्र इंद्रासणि बैठे देवतिआ दरि नाले ॥

Gaavani tudhano ianddr ianddraasa(nn)i baithe devatiaa dari naale ||

ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ) ।

देवताओं के संग अपने सिंहासन पर बैठा इन्द्र भी तुम्हारी महिमा को गा रहा है।

Indra, seated on His Throne, sings of You, with the deities at Your Door.

Guru Nanak Dev ji / Raag Asa / So Dar / Guru Granth Sahib ji - Ang 8

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥

गावनि तुधनो सिध समाधी अंदरि गावनि तुधनो साध बीचारे ॥

Gaavani tudhano sidh samaadhee anddari gaavani tudhano saadh beechaare ||

(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ । ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ ।

समाधि में स्थित हुए सिद्ध भी तुम्हारा यश गा रहे हैं, विचारवान साधु भी तुम्हारी प्रशंसा कर रहे हैं।

The Siddhas in Samaadhi sing of You; the Saadhus sing of You in contemplation.

Guru Nanak Dev ji / Raag Asa / So Dar / Guru Granth Sahib ji - Ang 8


Download SGGS PDF Daily Updates ADVERTISE HERE