ANG 787, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥

सूहै वेसि पिरु किनै न पाइओ मनमुखि दझि मुई गावारि ॥

Soohai vesi piru kinai na paaio manamukhi dajhi muee gaavaari ||

ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ ।

मिथ्या लाल वेष में किसी ने भी प्रभु को नहीं पाया और गंवार मनमुख जीव-स्त्री माया के मोह में जलकर मर गई है।

By wearing her red dress, no one has found her Husband Lord; the self-willed manmukh is burnt to death.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥

सतिगुरि मिलिऐ सूहा वेसु गइआ हउमै विचहु मारि ॥

Satiguri miliai soohaa vesu gaiaa haumai vichahu maari ||

ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ ।

अपने अहंत्व को नष्ट करके सतगुरु से मिलकर जिस का लाल वेष दूर हो गया है,

Meeting the True Guru, she discards her red dress, and eradicates egotism from within.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥

मनु तनु रता लालु होआ रसना रती गुण सारि ॥

Manu tanu rataa laalu hoaa rasanaa ratee gu(nn) saari ||

ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ ।

प्रभु के रंग में लीन हुआ उसका मन-तन लाल हो गया है और उसकी जीभ प्रभु के गुणगान में ही लीन रहती है।

Her mind and body are imbued with the deep red color of His Love, and her tongue is imbued, singing His Praises and excellences.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥

सदा सोहागणि सबदु मनि भै भाइ करे सीगारु ॥

Sadaa sohaaga(nn)i sabadu mani bhai bhaai kare seegaaru ||

ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ।

जो जीव-स्त्री श्रद्धा भाव का श्रृंगार करती है और मन में शब्द को बसाती है, वह सदा सुहागिन है।

She becomes His soul-bride forever, with the Word of the Shabad in her mind; she makes the Fear of God and the Love of God her ornaments and decorations.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥

नानक करमी महलु पाइआ पिरु राखिआ उर धारि ॥१॥

Naanak karamee mahalu paaiaa piru raakhiaa ur dhaari ||1||

ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ॥੧॥

हे नानक ! जिस जीव-स्त्री ने प्रभु-कृपा द्वारा अपने घर को पा लिया है, वह पति-प्रभु को ही अपने ह्रदय में बसाकर रखती है॥ १॥

O Nanak, by His Merciful Grace, she obtains the Mansion of the Lord's Presence, and keeps Him enshrined in her heart. ||1||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥

मुंधे सूहा परहरहु लालु करहु सीगारु ॥

Munddhe soohaa paraharahu laalu karahu seegaaru ||

ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ ।

हे जीव-स्त्री ! अपना सूहा वेष छोड़ दे और लाल श्रृंगार कर ले।

O bride, forsake your red dress, and decorate yourself with the crimson color of His Love.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥

आवण जाणा वीसरै गुर सबदी वीचारु ॥

Aava(nn) jaa(nn)aa veesarai gur sabadee veechaaru ||

ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ ।

गुरु के शब्द द्वारा प्रभु-चिंतन करने से तेरा आवागमन मिट जाएगा।

Your comings and goings shall be forgotten, contemplating the Word of the Guru's Shabad.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥

मुंध सुहावी सोहणी जिसु घरि सहजि भतारु ॥

Munddh suhaavee soha(nn)ee jisu ghari sahaji bhataaru ||

ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,

जिसके हृदय-घर में सहज स्वभाव पति-प्रभु आ बसता है, वह जीव-स्त्री बड़ी सुन्दर एवं गुणवान है।

The soul-bride is adorned and beautiful; the Celestial Lord, her Husband, abides in her home.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥

नानक सा धन रावीऐ रावे रावणहारु ॥२॥

Naanak saa dhan raaveeai raave raava(nn)ahaaru ||2||

ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

हे नानक ! वही जीव-स्त्री रमण करती है, जिससे रमण करने वाला प्रभु रमण करता है॥ २॥

O Nanak, the bride ravishes and enjoys Him; and He, the Ravisher, ravishes and enjoys her. ||2||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥

मोहु कूड़ु कुट्मबु है मनमुखु मुगधु रता ॥

Mohu koo(rr)u kutambbu hai manamukhu mugadhu rataa ||

(ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;

परिवार का मोह झूठा है किन्तु मूर्ख स्वेच्छाचारी इसमें ही लीन रहता है।

The foolish, self-willed manmukh is engrossed in false attachment to family.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥

हउमै मेरा करि मुए किछु साथि न लिता ॥

Haumai meraa kari mue kichhu saathi na litaa ||

ਮੈਂ, ਮੇਰੀ ਵਿਚ (ਭਾਵ, "ਮੈਂ ਵੱਡਾ ਹਾਂ", "ਇਹ ਧਨ ਪਦਾਰਥ ਮੇਰਾ ਹੈ" ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ ।

वह जीवन भर अहंत्व एवं ममत्व करता हुआ ही प्राण त्याग गया है लेकिन अपने साथ कुछ भी लेकर नहीं गया।

Practicing egotism and self-conceit, he dies and departs, taking nothing along with him.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥

सिर उपरि जमकालु न सुझई दूजै भरमिता ॥

Sir upari jamakaalu na sujhaee doojai bharamitaa ||

ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,

उसे कोई सूझ नहीं होती कि यमकाल उसके सिर पर खड़ा है, पर वह द्वैतभाव में फंसकर भटकता रहता है।

He does not understand that the Messenger of Death is hovering over his head; he is deluded by duality.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥

फिरि वेला हथि न आवई जमकालि वसि किता ॥

Phiri velaa hathi na aavaee jamakaali vasi kitaa ||

ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ ।

यमकाल ने उसे अपने वश में कर लिया है और अब उसे यह सुनहरी अवसर दोबारा नहीं मिलना।

This opportunity will not come into his hands again; the Messenger of Death will seize him.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥

जेहा धुरि लिखि पाइओनु से करम कमिता ॥५॥

Jehaa dhuri likhi paaionu se karam kamitaa ||5||

(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥

लेकिन उसने वही कर्म किया है, जो प्रारम्भ से ही उसकी किस्मत में लिखा हुआ था ॥ ५॥

He acts according to his pre-ordained destiny. ||5||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३

Shalok, Third Mehl:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨੑਿ ॥

सतीआ एहि न आखीअनि जो मड़िआ लगि जलंन्हि ॥

Sateeaa ehi na aakheeani jo ma(rr)iaa lagi jalannhi ||

ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ ।

उन स्त्रियों को सती नहीं मानना चाहिए जो पति की लाश के साथ जल मरती है।

Do not call them 'satee', who burn themselves along with their husbands' corpses.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਨਕ ਸਤੀਆ ਜਾਣੀਅਨੑਿ ਜਿ ਬਿਰਹੇ ਚੋਟ ਮਰੰਨੑਿ ॥੧॥

नानक सतीआ जाणीअन्हि जि बिरहे चोट मरंन्हि ॥१॥

Naanak sateeaa jaa(nn)eeanhi ji birahe chot marannhi ||1||

ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥

हे नानक ! दरअसल वही स्त्रियाँ सती कहलाने की हकदार हैं, जो अपने पति के वियोग के दुख से मर जाती हैं।१॥

O Nanak, they alone are known as 'satee', who die from the shock of separation. ||1||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨੑਿ ॥

भी सो सतीआ जाणीअनि सील संतोखि रहंन्हि ॥

Bhee so sateeaa jaa(nn)eeani seel santtokhi rahannhi ||

ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,

जो स्त्रियाँ शील एवं संतोष के साथ रहती हैं, उन्हें भी सती मानना चाहिए।

They are also known as 'satee', who abide in modesty and contentment.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨੑਿ ॥੨॥

सेवनि साई आपणा नित उठि सम्हालंन्हि ॥२॥

Sevani saaee aapa(nn)aa nit uthi sammhaalannhi ||2||

ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥

वे अपने स्वामी की सेवा करती है और नित्य प्रातः काल उठकर उनकी संभाल करती है। ॥२॥

They serve their Lord, and rise in the early hours to contemplate Him. ||2||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥

कंता नालि महेलीआ सेती अगि जलाहि ॥

Kanttaa naali maheleeaa setee agi jalaahi ||

(ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ ।

जो स्त्रियाँ पतियों के साथ अग्नि में जलकर मरती हैं,

The widows burn themselves in the fire, along with their husbands' corpses.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥

जे जाणहि पिरु आपणा ता तनि दुख सहाहि ॥

Je jaa(nn)ahi piru aapa(nn)aa taa tani dukh sahaahi ||

ਪਤੀ ਨੂੰ "ਆਪਣਾ" ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ ।

वे तो ही अपने तन पर दुख सहन करती हैं,यदि वे उन्हें अपना पति समझती हैं।

If they truly knew their husbands, then they suffer terrible bodily pain.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥

नानक कंत न जाणनी से किउ अगि जलाहि ॥

Naanak kantt na jaa(nn)anee se kiu agi jalaahi ||

ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?

हे नानक ! जो स्त्रियां उन्हें अपना पति ही नहीं समझती, उन्हें आग में जलकर सती होने की आवश्यकता नहीं।

O Nanak, if they did not truly know their husbands, why should they burn themselves in the fire?

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥

भावै जीवउ कै मरउ दूरहु ही भजि जाहि ॥३॥

Bhaavai jeevau kai marau doorahu hee bhaji jaahi ||3||

ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥

उनका पति चाहे जीए चाहे मरे, वे उनसे दूर से ही भाग जाती हैं।३॥

Whether their husbands are alive or dead, those wives remain far away from them. ||3||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥

तुधु दुखु सुखु नालि उपाइआ लेखु करतै लिखिआ ॥

Tudhu dukhu sukhu naali upaaiaa lekhu karatai likhiaa ||

ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ ।

हे परमेश्वर ! तूने दुख-सुख साथ ही पैदा किया है और भाग्य लिख दिया है।

You created pain along with pleasure; O Creator, such is the writ You have written.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥

नावै जेवड होर दाति नाही तिसु रूपु न रिखिआ ॥

Naavai jevad hor daati naahee tisu roopu na rikhiaa ||

ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ ।

नाम जितनी बड़ी देन अन्य कोई नहीं, न ही उसका कोई रूप है और न ही कोई चिन्ह है।

There is no other gift as great as the Name; it has no form or sign.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥

नामु अखुटु निधानु है गुरमुखि मनि वसिआ ॥

Naamu akhutu nidhaanu hai guramukhi mani vasiaa ||

'ਨਾਮ' ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ ।

नाम तो एक अक्षय खजाना है, जो गुरु के माध्यम से ही मन में बसता है।

The Naam, the Name of the Lord, is an inexhaustible treasure; it abides in the mind of the Gurmukh.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥

करि किरपा नामु देवसी फिरि लेखु न लिखिआ ॥

Kari kirapaa naamu devasee phiri lekhu na likhiaa ||

ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ 'ਨਾਮ' ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ ।

परमात्मा अपनी कृपा करके जिसे नाम दे देता है, वह पुन: उसका दुख-सुख का नसीब नहीं लिखता।

In His Mercy, He blesses us with the Naam, and then, the writ of pain and pleasure is not written.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥

सेवक भाइ से जन मिले जिन हरि जपु जपिआ ॥६॥

Sevak bhaai se jan mile jin hari japu japiaa ||6||

ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥

जिन्होंने श्रद्धा भावना से हरि का नाम जपा है, वे मनुष्य उसमें ही मिल गए हैं।६ ।

Those humble servants who serve with love, meet the Lord, chanting the Chant of the Lord. ||6||

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਸਲੋਕੁ ਮਃ ੨ ॥

सलोकु मः २ ॥

Saloku M: 2 ||

श्लोक महला २॥

Shalok, Second Mehl:

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥

जिनी चलणु जाणिआ से किउ करहि विथार ॥

Jinee chala(nn)u jaa(nn)iaa se kiu karahi vithaar ||

ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;

जिन मनुष्यों ने यह भेद जान लिया है कि उन्होंने दुनिया से चले जाना है, वे झूठे धंधों का प्रसार क्यों करें ?

They know that they will have to depart, so why do they make such ostentatious displays?

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥

चलण सार न जाणनी काज सवारणहार ॥१॥

Chala(nn) saar na jaa(nn)anee kaaj savaara(nn)ahaar ||1||

ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥

अपने ही कार्य संवारने वाले लोगों को यहाँ से चले जाने के बारे में कोई समझ नहीं है॥ १ ॥

Those who do not know that they will have to depart, continue to arrange their affairs. ||1||

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੨ ॥

मः २ ॥

M:h 2 ||

महला २।

Second Mehl:

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥

राति कारणि धनु संचीऐ भलके चलणु होइ ॥

Raati kaara(nn)i dhanu sanccheeai bhalake chala(nn)u hoi ||

ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,

आदमी जीवन रूपी एक रात्रि के लिए धन संचित करता है, किन्तु वह सुबह होते ही दम तोड़कर चला जाता है।

He accumulates wealth during the night of his life, but in the morning, he must depart.

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥

नानक नालि न चलई फिरि पछुतावा होइ ॥२॥

Naanak naali na chalaee phiri pachhutaavaa hoi ||2||

ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥

हे नानक ! मोत के बाद धन उसके साथ नहीं जाता, फिर उसे पछतावा होता है॥ २ ॥

O Nanak, it shall not go along with him, and so he regrets. ||2||

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੨ ॥

मः २ ॥

M:h 2 ||

महला २ ॥

Second Mehl:

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥

बधा चटी जो भरे ना गुणु ना उपकारु ॥

Badhaa chatee jo bhare naa gu(nn)u naa upakaaru ||

ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ ।

जो आदमी मजबूरी में लगाया दण्ड भरता है, इसमें न कोई उसका गुण है और न ही उसका उपकार है।

Paying a fine under pressure, does not bring either merit or goodness.

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥

सेती खुसी सवारीऐ नानक कारजु सारु ॥३॥

Setee khusee savaareeai naanak kaaraju saaru ||3||

ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥

हे नानक ! वही कार्य उत्तम है, जो वह अपनी खुशी से करता है। ॥ ३॥

That alone is a good deed, O Nanak, which is done by one's own free will. ||3||

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਮਃ ੨ ॥

मः २ ॥

M:h 2 ||

महला २॥

Second Mehl:

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥

मनहठि तरफ न जिपई जे बहुता घाले ॥

Manahathi taraph na jipaee je bahutaa ghaale ||

ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;

अपने मन के हठ से कोई भी प्रभु को अपने पक्ष में नहीं कर सकता, चाहे वह बहुत साधना करता रहे।

Stubborn-mindedness will not win the Lord to one's side, no matter how much it is tried.

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥

तरफ जिणै सत भाउ दे जन नानक सबदु वीचारे ॥४॥

Taraph ji(nn)ai sat bhaau de jan naanak sabadu veechaare ||4||

ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥

हे नानक ! वही मनुष्य कामयाबी हासिल करता है, जो सच्चा प्रेम अर्पण करता है और शब्द का चिंतन करता है॥ ४॥

The Lord is won over to your side, by offering Him your true love, O servant Nanak, and contemplating the Word of the Shabad. ||4||

Guru Angad Dev ji / Raag Suhi / Vaar Suhi ki (M: 3) / Guru Granth Sahib ji - Ang 787

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥

करतै कारणु जिनि कीआ सो जाणै सोई ॥

Karatai kaara(nn)u jini keeaa so jaa(nn)ai soee ||

ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ ।

जिस परमात्मा ने कुदरत को पैदा किया है, वही उसे जानता है।

The Creator created the world; He alone understands it.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥

आपे स्रिसटि उपाईअनु आपे फुनि गोई ॥

Aape srisati upaaeeanu aape phuni goee ||

ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ ।

उसने स्वयं ही सृष्टि-रचना की है और स्वयं उसे नष्ट भी कर देता है।

He Himself created the Universe, and He Himself shall destroy it afterwards.

Guru Amardas ji / Raag Suhi / Vaar Suhi ki (M: 3) / Guru Granth Sahib ji - Ang 787

Download SGGS PDF Daily Updates ADVERTISE HERE