ANG 783, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥

पेखि दरसनु नानक बिगसे आपि लए मिलाए ॥४॥५॥८॥

Pekhi darasanu naanak bigase aapi lae milaae ||4||5||8||

ਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ ॥੪॥੫॥੮॥

हे नानक ! उसके दर्शन करके मैं प्रसन्न हो गया हूँ और वह स्वयं ही जीवों को अपने साथ मिला लेता है।४॥ ५ ॥ ८ ॥

Beholding the Blessed Vision of His Darshan, Nanak has blossomed forth; the Lord has united him in Union. ||4||5||8||

Guru Arjan Dev ji / Raag Suhi / Chhant / Guru Granth Sahib ji - Ang 783


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / Chhant / Guru Granth Sahib ji - Ang 783

ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥

अबिचल नगरु गोबिंद गुरू का नामु जपत सुखु पाइआ राम ॥

Abichal nagaru gobindd guroo kaa naamu japat sukhu paaiaa raam ||

ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ ।

गुरु परमेश्वर की यह पावन नगरी निश्चल है और यहाँ पर नाम जप कर सुख उपलब्ध होता है।

Eternal and immovable is the City of God and Guru; chanting His Name, I have found peace.

Guru Arjan Dev ji / Raag Suhi / Chhant / Guru Granth Sahib ji - Ang 783

ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥

मन इछे सेई फल पाए करतै आपि वसाइआ राम ॥

Man ichhe seee phal paae karatai aapi vasaaiaa raam ||

ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ ।

परमेश्वर ने स्वयं इसे बसाया है और यहाँ पर मनोवांछित फल की प्राप्ति होती है।

I have obtained the fruits of my mind's desires; the Creator Himself established it.

Guru Arjan Dev ji / Raag Suhi / Chhant / Guru Granth Sahib ji - Ang 783

ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥

करतै आपि वसाइआ सरब सुख पाइआ पुत भाई सिख बिगासे ॥

Karatai aapi vasaaiaa sarab sukh paaiaa put bhaaee sikh bigaase ||

ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ ।

ईश्वर ने स्वयं नगरी को बसाया है, यहाँ पर सर्व सुख फल प्राप्त होते हैं और पुत्र, भाई एवं शिष्य सभी प्रसन्न रहते हैं।

The Creator Himself established it. I have found total peace; my children, siblings and Sikhs have all blossomed forth in bliss.

Guru Arjan Dev ji / Raag Suhi / Chhant / Guru Granth Sahib ji - Ang 783

ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥

गुण गावहि पूरन परमेसुर कारजु आइआ रासे ॥

Gu(nn) gaavahi pooran paramesur kaaraju aaiaa raase ||

(ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ ।

पूर्ण परमेश्वर के गुण गाने से सारे कार्य सम्पूर्ण हो गए हैं।

Singing the Glorious Praises of the Perfect Transcendent Lord, my affairs have come to be resolved.

Guru Arjan Dev ji / Raag Suhi / Chhant / Guru Granth Sahib ji - Ang 783

ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥

प्रभु आपि सुआमी आपे रखा आपि पिता आपि माइआ ॥

Prbhu aapi suaamee aape rakhaa aapi pitaa aapi maaiaa ||

ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ ।

प्रभु स्वयं सबका स्वामी है, स्वयं सबका रखवाला और स्वयं सबका माता-पिता है।

God Himself is my Lord and Master. He Himself is my Saving Grace; He Himself is my father and mother.

Guru Arjan Dev ji / Raag Suhi / Chhant / Guru Granth Sahib ji - Ang 783

ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥

कहु नानक सतिगुर बलिहारी जिनि एहु थानु सुहाइआ ॥१॥

Kahu naanak satigur balihaaree jini ehu thaanu suhaaiaa ||1||

ਨਾਨਕ ਆਖਦਾ ਹੈ- (ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥

हे नानक ! मैं सतिगुरु पर बलिहारी जाता हूँ, जिसने यह स्थान सुन्दर बना दिया है।॥ १॥

Says Nanak, I am a sacrifice to the True Guru, who has embellished and adorned this place. ||1||

Guru Arjan Dev ji / Raag Suhi / Chhant / Guru Granth Sahib ji - Ang 783


ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥

घर मंदर हटनाले सोहे जिसु विचि नामु निवासी राम ॥

Ghar manddar hatanaale sohe jisu vichi naamu nivaasee raam ||

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।

जिसके हृदय में नाम का निवास हो गया है, उसकी दुकानों सहित घर एवं मन्दिर सुन्दर बन गए हैं।

Homes, mansions, stores and markets are beautiful, when the Lord's Name abides within.

Guru Arjan Dev ji / Raag Suhi / Chhant / Guru Granth Sahib ji - Ang 783

ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥

संत भगत हरि नामु अराधहि कटीऐ जम की फासी राम ॥

Santt bhagat hari naamu araadhahi kateeai jam kee phaasee raam ||

(ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ । (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ।

संत एवं भक्त सभी हरि नाम की आराधना करते रहते हैं और उनकी यम की फॉसी कट गई है।

The Saints and devotees worship the Lord's Name in adoration, and the noose of Death is cut away.

Guru Arjan Dev ji / Raag Suhi / Chhant / Guru Granth Sahib ji - Ang 783

ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥

काटी जम फासी प्रभि अबिनासी हरि हरि नामु धिआए ॥

Kaatee jam phaasee prbhi abinaasee hari hari naamu dhiaae ||

ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ ।

जो हरि नाम का ध्यान करते रहते हैं, अविनाशी प्रभु ने उनकी यम की फाँसी काट दी है।

The noose of Death is cut away, meditating on the Name of the Eternal, Unchanging Lord, Har, Har.

Guru Arjan Dev ji / Raag Suhi / Chhant / Guru Granth Sahib ji - Ang 783

ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥

सगल समग्री पूरन होई मन इछे फल पाए ॥

Sagal samagree pooran hoee man ichhe phal paae ||

(ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ ।

प्रभु-भक्ति के लिए सारी सामग्री पूरी हो गई है और उन्होंने मनोवांछित फल पा लिया है।

Everything is perfect for them, and they obtain the fruits of their mind's desires.

Guru Arjan Dev ji / Raag Suhi / Chhant / Guru Granth Sahib ji - Ang 783

ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥

संत सजन सुखि माणहि रलीआ दूख दरद भ्रम नासी ॥

Santt sajan sukhi maa(nn)ahi raleeaa dookh darad bhrm naasee ||

ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ । (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ ।

सज्जन संत सुख में आनंद मना रहे हैं और उनके दुख-दर्द एवं भ्रम सब नाश हो गए हैं।

The Saints and friends enjoy peace and pleasure; their pain, suffering and doubts are dispelled.

Guru Arjan Dev ji / Raag Suhi / Chhant / Guru Granth Sahib ji - Ang 783

ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥

सबदि सवारे सतिगुरि पूरै नानक सद बलि जासी ॥२॥

Sabadi savaare satiguri poorai naanak sad bali jaasee ||2||

ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ॥੨॥

हे नानक ! पूर्ण सतगुरु ने शब्द द्वारा उनका जीव सुन्दर बना दिया है और मैं सदैव उस पर बलिहारी जाता हूँ॥ २ ॥

The Perfect True Guru has embellished them with the Word of the Shabad; Nanak is forever a sacrifice to them. ||2||

Guru Arjan Dev ji / Raag Suhi / Chhant / Guru Granth Sahib ji - Ang 783


ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥

दाति खसम की पूरी होई नित नित चड़ै सवाई राम ॥

Daati khasam kee pooree hoee nit nit cha(rr)ai savaaee raam ||

ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ,

मालिक-प्रभु की देन पूरी हुई है और यह नेित्य बढ़ती रहती है।

The gift of our Lord and Master is perfect; it increases day by day.

Guru Arjan Dev ji / Raag Suhi / Chhant / Guru Granth Sahib ji - Ang 783

ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥

पारब्रहमि खसमाना कीआ जिस दी वडी वडिआई राम ॥

Paarabrhami khasamaanaa keeaa jis dee vadee vadiaaee raam ||

ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ ।

जिस परमात्मा की बड़ाई बहुत बड़ी है, उसने मुझे अपना बना लिया है।

The Supreme Lord God has made me His own; His Glorious Greatness is so great!

Guru Arjan Dev ji / Raag Suhi / Chhant / Guru Granth Sahib ji - Ang 783

ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥

आदि जुगादि भगतन का राखा सो प्रभु भइआ दइआला ॥

Aadi jugaadi bhagatan kaa raakhaa so prbhu bhaiaa daiaalaa ||

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ ।

सो वह प्रभु मुझ पर दयालु हो गया है, जो युग-युगांतर से अपने भक्तों का रखवाला बना हुआ है।

From the very beginning, and throughout the ages, He is the Protector of His devotees; God has become merciful to me.

Guru Arjan Dev ji / Raag Suhi / Chhant / Guru Granth Sahib ji - Ang 783

ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥

जीअ जंत सभि सुखी वसाए प्रभि आपे करि प्रतिपाला ॥

Jeea jantt sabhi sukhee vasaae prbhi aape kari prtipaalaa ||

ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ ।

उसने सभी जीव-जंतु सुखी वसा दिए हैं, वह प्रभु स्वयं सबका पालन-पोषण करता है।

All beings and creatures now dwell in peace; God Himself cherishes and cares for them.

Guru Arjan Dev ji / Raag Suhi / Chhant / Guru Granth Sahib ji - Ang 783

ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥

दह दिस पूरि रहिआ जसु सुआमी कीमति कहणु न जाई ॥

Dah dis poori rahiaa jasu suaamee keemati kaha(nn)u na jaaee ||

ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ।

दसों दिशाओं में स्वामी का यश फैला हुआ है और इसकी महत्ता के लिए शब्द उपलब्ध नहीं।

The Praises of the Lord and Master are totally pervading in the ten directions; I cannot express His worth.

Guru Arjan Dev ji / Raag Suhi / Chhant / Guru Granth Sahib ji - Ang 783

ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥

कहु नानक सतिगुर बलिहारी जिनि अबिचल नीव रखाई ॥३॥

Kahu naanak satigur balihaaree jini abichal neev rakhaaee ||3||

ਨਾਨਕ ਆਖਦਾ ਹੈ- ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ॥੩॥

हे नानक ! मैं सतगुरु पर बलिहारी जाता हूँ, जिसने (अमृतसर) नगर की अटल नींव रखवाई है॥ ३॥

Says Nanak, I am a sacrifice to the True Guru, who has laid this eternal foundation. ||3||

Guru Arjan Dev ji / Raag Suhi / Chhant / Guru Granth Sahib ji - Ang 783


ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥

गिआन धिआन पूरन परमेसुर हरि हरि कथा नित सुणीऐ राम ॥

Giaan dhiaan pooran paramesur hari hari kathaa nit su(nn)eeai raam ||

ਹੇ ਭਾਈ! (ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ ।

यहाँ पर संत एवं भक्त पूर्ण परमेश्वर के ज्ञान एवं ध्यान की चर्चा करते रहते हैं और नेित्य इरि कथा सुनते रहते हैं

The spiritual wisdom and meditation of the Perfect Transcendent Lord, and the Sermon of the Lord, Har, Har, are continually heard there.

Guru Arjan Dev ji / Raag Suhi / Chhant / Guru Granth Sahib ji - Ang 783

ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥

अनहद चोज भगत भव भंजन अनहद वाजे धुनीऐ राम ॥

Anahad choj bhagat bhav bhanjjan anahad vaaje dhuneeai raam ||

(ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ ।

उनके मनु में श्रुतूहलू बावजते रहते हैं और भवनाशक प्रभु के भक्त अनहद शब्द सुनते एवं विलास करते रहते हैं।

The devotees of the Lord, the Destroyer of fear, play endlessly there, and the unstruck melody resounds and vibrates there.

Guru Arjan Dev ji / Raag Suhi / Chhant / Guru Granth Sahib ji - Ang 783

ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥

अनहद झुणकारे ततु बीचारे संत गोसटि नित होवै ॥

Anahad jhu(nn)akaare tatu beechaare santt gosati nit hovai ||

ਹੇ ਭਾਈ! (ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ ।

उनके मन में अनहद शब्द की झंकार होती रहती हैं। वहीं नेित्य संतों की ज्ञान-गोष्ठी होती है और परमतत्व का विचार होता रहता है।

The unstruck melody resounds and resonates, and the Saints contemplate the essence of reality; this discourse is their daily routine.

Guru Arjan Dev ji / Raag Suhi / Chhant / Guru Granth Sahib ji - Ang 783

ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥

हरि नामु अराधहि मैलु सभ काटहि किलविख सगले खोवै ॥

Hari naamu araadhahi mailu sabh kaatahi kilavikh sagale khovai ||

(ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ ।

वह हरिनाम की आराधना करके अपनी अहंकार रूपी मैल दूर करते हैं और सब पापों को दूर कर देते हैं।

They worship the Lord's Name, and all their filth is washed away; they rid themselves of all sins.

Guru Arjan Dev ji / Raag Suhi / Chhant / Guru Granth Sahib ji - Ang 783

ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋੁਨੀਐ ॥

तह जनम न मरणा आवण जाणा बहुड़ि न पाईऐ जोनीऐ ॥

Tah janam na mara(nn)aa aava(nn) jaa(nn)aa bahu(rr)i na paaeeai jaoneeai ||

ਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ ।

इस तरह उनका न जन्म होता है, न मरण होता है, अपितु आवागमन समाप्त हो जाता है और इस तरह वे दोबारा योनियों में भी नहीं पड़ते।

There is no birth or death there, no coming or going, and no entering into the womb of reincarnation again.

Guru Arjan Dev ji / Raag Suhi / Chhant / Guru Granth Sahib ji - Ang 783

ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥

नानक गुरु परमेसरु पाइआ जिसु प्रसादि इछ पुनीऐ ॥४॥६॥९॥

Naanak guru paramesaru paaiaa jisu prsaadi ichh puneeai ||4||6||9||

ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ ॥੪॥੬॥੯॥

हे नानक ! उन्होंने गुरु-परमेश्वर को पा लिया है, जिसकी कृपा से सब मनोकामनाएँ पूरी हो गई हैं।॥ ४॥ ६॥ ६॥

Nanak has found the Guru, the Transcendent Lord; by His Grace, desires are fulfilled. ||4||6||9||

Guru Arjan Dev ji / Raag Suhi / Chhant / Guru Granth Sahib ji - Ang 783


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / Chhant / Guru Granth Sahib ji - Ang 783

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

संता के कारजि आपि खलोइआ हरि कमु करावणि आइआ राम ॥

Santtaa ke kaaraji aapi khaloiaa hari kammu karaava(nn)i aaiaa raam ||

ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ ।

संतों के शुभ-कार्य में ईश्वर स्वयं सहायक हुआ है, यह कार्य सम्पन्न करवाने के लिए वह स्वयं आया है।

The Lord Himself has stood up to resolve the affairs of the Saints; He has come to complete their tasks.

Guru Arjan Dev ji / Raag Suhi / Chhant / Guru Granth Sahib ji - Ang 783

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

धरति सुहावी तालु सुहावा विचि अम्रित जलु छाइआ राम ॥

Dharati suhaavee taalu suhaavaa vichi ammmrit jalu chhaaiaa raam ||

ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ ।

अब धरती सुहावनी हो गई है एवं पावन सरोवर भी बड़ा सुन्दर लगता है। इस सरोवर में अमृत-जल भर गया है।

The land is beautiful, and the pool is beautiful; within it is contained the Ambrosial Water.

Guru Arjan Dev ji / Raag Suhi / Chhant / Guru Granth Sahib ji - Ang 783

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥

अम्रित जलु छाइआ पूरन साजु कराइआ सगल मनोरथ पूरे ॥

Ammmrit jalu chhaaiaa pooran saaju karaaiaa sagal manorath poore ||

(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ।

परमात्मा की कृपा से इसमें अमृत-जल भर गया है, उसने स्वयं समूचा कार्य सम्पन्न कर दिया है, इस प्रकार संतों के सारे मनोरथ पूरे हो गए हैं।

The Ambrosial Water is filling it, and my job is perfectly complete; all my desires are fulfilled.

Guru Arjan Dev ji / Raag Suhi / Chhant / Guru Granth Sahib ji - Ang 783

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥

जै जै कारु भइआ जग अंतरि लाथे सगल विसूरे ॥

Jai jai kaaru bhaiaa jag anttari laathe sagal visoore ||

(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ ।

सारे जगत् में (प्रभु की) जय-जयकार हो रही है और संतों की सब चिन्ताएँ मिट गई हैं।

Congratulations are pouring in from all over the world; all my sorrows are eliminated.

Guru Arjan Dev ji / Raag Suhi / Chhant / Guru Granth Sahib ji - Ang 783

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥

पूरन पुरख अचुत अबिनासी जसु वेद पुराणी गाइआ ॥

Pooran purakh achut abinaasee jasu ved puraa(nn)ee gaaiaa ||

ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ ।

पूर्ण परम पुरुष, अच्युत एवं अविनाशी परमात्मा का यश वेदों एवं पुराणों ने गाया है।

The Vedas and the Puraanas sing the Praises of the Perfect, Unchanging, Imperishable Primal Lord.

Guru Arjan Dev ji / Raag Suhi / Chhant / Guru Granth Sahib ji - Ang 783

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥

अपना बिरदु रखिआ परमेसरि नानक नामु धिआइआ ॥१॥

Apanaa biradu rakhiaa paramesari naanak naamu dhiaaiaa ||1||

ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥

हे नानक ! जब भी संतों ने नाम का ध्यान किया है तो परमेश्वर ने अपने विरद् का पालन किया है।॥ १॥

The Transcendent Lord has kept His promise, and confirmed His nature; Nanak meditates on the Naam, the Name of the Lord. ||1||

Guru Arjan Dev ji / Raag Suhi / Chhant / Guru Granth Sahib ji - Ang 783


ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥

नव निधि सिधि रिधि दीने करते तोटि न आवै काई राम ॥

Nav nidhi sidhi ridhi deene karate toti na aavai kaaee raam ||

ਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ ।

रचनहार ईश्वर ने हमें नौ निधियाँ एवं ऋद्धियाँ-सिद्धियाँ प्रदान कर दी हैं और अब किसी वस्तु की कोई कमी नहीं आती।

The Creator has given me the nine treasures, wealth and spiritual powers, and I do not lack anything.

Guru Arjan Dev ji / Raag Suhi / Chhant / Guru Granth Sahib ji - Ang 783


Download SGGS PDF Daily Updates ADVERTISE HERE