ANG 778, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥

हरि अम्रिति भरे भंडार सभु किछु है घरि तिस कै बलि राम जीउ ॥

Hari ammmriti bhare bhanddaar sabhu kichhu hai ghari tis kai bali raam jeeu ||

ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ ।

हरि के भण्डार नाम-अमृत से भरे हुए हैं और उसके घर में सबकुछ उपलब्ध है।

The Lord's Ambrosial Nectar is an overflowing treasure; everything is in His Home. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥

बाबुलु मेरा वड समरथा करण कारण प्रभु हारा ॥

Baabulu meraa vad samarathaa kara(nn) kaara(nn) prbhu haaraa ||

ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ ।

मेरा पिता-प्रभु सर्वशक्तिमान है, सब का रचयिता है।

My Father is absolutely all-powerful. God is the Doer, the Cause of causes.

Guru Arjan Dev ji / Raag Suhi / Chhant / Guru Granth Sahib ji - Ang 778

ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥

जिसु सिमरत दुखु कोई न लागै भउजलु पारि उतारा ॥

Jisu simarat dukhu koee na laagai bhaujalu paari utaaraa ||

(ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ।

जिसका नाम-सिमरन करने से कोई दुख नहीं लगता और भवसागर से पार उतारा हो जाता है।

Remembering Him in meditation, pain does not touch me; thus I cross over the terrifying world-ocean.

Guru Arjan Dev ji / Raag Suhi / Chhant / Guru Granth Sahib ji - Ang 778

ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥

आदि जुगादि भगतन का राखा उसतति करि करि जीवा ॥

Aadi jugaadi bhagatan kaa raakhaa usatati kari kari jeevaa ||

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ । ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ ।

सृष्टि के प्रारंभ एवं युगों-युगांतरों से ही वह अपने भक्तों का रखवाला है, मैं उसकी स्तुति करके ही जीता हूँ।

In the beginning, and throughout the ages, He is the Protector of His devotees. Praising Him continually, I live.

Guru Arjan Dev ji / Raag Suhi / Chhant / Guru Granth Sahib ji - Ang 778

ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥

नानक नामु महा रसु मीठा अनदिनु मनि तनि पीवा ॥१॥

Naanak naamu mahaa rasu meethaa anadinu mani tani peevaa ||1||

ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ ॥੧॥

हे नानक ! उसका नाम महारस मीठा है और तन एवं मन द्वारा दिन-रात उसका पान करता रहता हूँ॥ १॥

O Nanak, the Naam, the Name of the Lord, is the sweetest and most sublime essence. Night and day, I drink it in with my mind and body. ||1||

Guru Arjan Dev ji / Raag Suhi / Chhant / Guru Granth Sahib ji - Ang 778


ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥

हरि आपे लए मिलाइ किउ वेछोड़ा थीवई बलि राम जीउ ॥

Hari aape lae milaai kiu vechho(rr)aa theevaee bali raam jeeu ||

ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ । ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ ।

जिस व्यक्ति को परमात्मा अपने साथ मिला लेता है, उसका उससे बिछोड़ा कैसे होगा ?

The Lord unites me with Himself; how could I feel any separation? I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥

जिस नो तेरी टेक सो सदा सद जीवई बलि राम जीउ ॥

Jis no teree tek so sadaa sad jeevaee bali raam jeeu ||

ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ ।

हे प्रभु ! जिसे तेरा सहारा है, वह सदैव जीता है।

One who has Your Support lives forever and ever. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥

तेरी टेक तुझै ते पाई साचे सिरजणहारा ॥

Teree tek tujhai te paaee saache siraja(nn)ahaaraa ||

ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ ।

हे सच्चे सृजनहार ! मैंने तेरा सहारा तुझसे ही पाया है।

I take my support from You alone, O True Creator Lord.

Guru Arjan Dev ji / Raag Suhi / Chhant / Guru Granth Sahib ji - Ang 778

ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥

जिस ते खाली कोई नाही ऐसा प्रभू हमारा ॥

Jis te khaalee koee naahee aisaa prbhoo hamaaraa ||

ਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ ।

हमारा प्रभु ऐसा है जिसके द्वार से कोई भी खाली हाथ नहीं जाता।

No one lacks this Support; such is my God.

Guru Arjan Dev ji / Raag Suhi / Chhant / Guru Granth Sahib ji - Ang 778

ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥

संत जना मिलि मंगलु गाइआ दिनु रैनि आस तुम्हारी ॥

Santt janaa mili manggalu gaaiaa dinu raini aas tumhaaree ||

ਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ ।

हे स्वामी ! संतजनों ने मिलकर तेरा यशोगान किया है, उन्हें दिन-रात तेरे मिलन की आशा रहती है।

Meeting with the humble Saints, I sing the songs of joy; day and night, I place my hopes in You.

Guru Arjan Dev ji / Raag Suhi / Chhant / Guru Granth Sahib ji - Ang 778

ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥

सफलु दरसु भेटिआ गुरु पूरा नानक सद बलिहारी ॥२॥

Saphalu darasu bhetiaa guru pooraa naanak sad balihaaree ||2||

ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ॥੨॥

हे नानक ! मुझे पूर्ण गुरु मिल गया है, जिसके दर्शन फलदायक हैं, मैं उस पर सदैव बलिहारी हूँ॥ २॥

I have obtained the Blessed Vision, the Darshan of the Perfect Guru. Nanak is forever a sacrifice. ||2||

Guru Arjan Dev ji / Raag Suhi / Chhant / Guru Granth Sahib ji - Ang 778


ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥

सम्हलिआ सचु थानु मानु महतु सचु पाइआ बलि राम जीउ ॥

Sammhliaa sachu thaanu maanu mahatu sachu paaiaa bali raam jeeu ||

ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ । ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ,

परमात्मा के सच्चे स्थान का ध्यान करने से मुझे मान-सम्मान एवं सत्य की प्राप्ति हुई है।

Contemplating, dwelling upon the Lord's true home, I receive honor, greatness and truth. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥

सतिगुरु मिलिआ दइआलु गुण अबिनासी गाइआ बलि राम जीउ ॥

Satiguru miliaa daiaalu gu(nn) abinaasee gaaiaa bali raam jeeu ||

ਜਿਸ ਨੂੰ (ਪ੍ਰਭੂ ਦੀ ਮਿਹਰ ਨਾਲ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ।

जब मुझे दयालु सतगुरु मिल गया तो मैंने अविनाशी परमात्मा का ही गुणानुवाद किया।

Meeting the Merciful True Guru, I sing the Praises of the Imperishable Lord. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥

गुण गोविंद गाउ नित नित प्राण प्रीतम सुआमीआ ॥

Gu(nn) govindd gaau nit nit praa(nn) preetam suaameeaa ||

ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ ।

मैं नित्य गोविंद का गुणगान करता रहता हूँ, जो मुझे प्राणों से भी प्रिय है और मेरा स्वामी है।

Sing the Glorious Praises of the Lord of the Universe, continually, continuously; He is the Beloved Master of the breath of life.

Guru Arjan Dev ji / Raag Suhi / Chhant / Guru Granth Sahib ji - Ang 778

ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥

सुभ दिवस आए गहि कंठि लाए मिले अंतरजामीआ ॥

Subh divas aae gahi kantthi laae mile anttarajaameeaa ||

(ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ ।

अब मेरे शुभ दिवस आ गए हैं, क्योंकि अन्तर्यामी प्रभु मुझे मिल गया है, उसने पकड़ कर मुझे गले से लगा लिया है।

Good times have come; the Inner-knower, the Searcher of hearts, has met me, and hugged me close in His Embrace.

Guru Arjan Dev ji / Raag Suhi / Chhant / Guru Granth Sahib ji - Ang 778

ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥

सतु संतोखु वजहि वाजे अनहदा झुणकारे ॥

Satu santtokhu vajahi vaaje anahadaa jhu(nn)akaare ||

(ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ ।

मन में सत्य एवं संतोष की मधुर ध्वनियाँ गूंज रही हैं और अनहद शब्द की झंकार हो रही है।

The musical instruments of truth and contentment vibrate, and the unstruck melody of the sound current resounds.

Guru Arjan Dev ji / Raag Suhi / Chhant / Guru Granth Sahib ji - Ang 778

ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥

सुणि भै बिनासे सगल नानक प्रभ पुरख करणैहारे ॥३॥

Su(nn)i bhai binaase sagal naanak prbh purakh kara(nn)aihaare ||3||

ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ ॥੩॥

हे नानक ! सर्वकर्ता परमपुरुष प्रभु का यश सुनकर मेरे सारे भय नाश हो गए हैं।३॥

Hearing this, all my fears have been dispelled; O Nanak, God is the Primal Being, the Creator Lord. ||3||

Guru Arjan Dev ji / Raag Suhi / Chhant / Guru Granth Sahib ji - Ang 778


ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥

उपजिआ ततु गिआनु साहुरै पेईऐ इकु हरि बलि राम जीउ ॥

Upajiaa tatu giaanu saahurai peeeai iku hari bali raam jeeu ||

ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ । (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ ।

जब मेरे मन में परम तत्व ज्ञान पैदा हो गया तो पता लगा किं ससुराल एवं पीहर अर्थात् लोक-परलोक दोनों में एक परमात्मा ही मौजूद है।

The essence of spiritual wisdom has welled up; in this world, and the next, the One Lord is pervading. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥

ब्रहमै ब्रहमु मिलिआ कोइ न साकै भिंन करि बलि राम जीउ ॥

Brhamai brhamu miliaa koi na saakai bhinn kari bali raam jeeu ||

ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ ।

आत्मा परमात्मा में मिल गई है और अब कोई उसे उससे भिन्न नहीं कर सकता।

When God meets the God within the self, no one can separate them. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 778

ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥

बिसमु पेखै बिसमु सुणीऐ बिसमादु नदरी आइआ ॥

Bisamu pekhai bisamu su(nn)eeai bisamaadu nadaree aaiaa ||

(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ ।

अब मुझे अद्भुत रूप ब्रहा ही दिखाई देता, सुनाई देता एवं अद्भुत रूप ब्रह्म ही नजर आया है।

I gaze upon the Wondrous Lord, and listen to the Wondrous Lord; the Wondrous Lord has come into my vision.

Guru Arjan Dev ji / Raag Suhi / Chhant / Guru Granth Sahib ji - Ang 778

ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥

जलि थलि महीअलि पूरन सुआमी घटि घटि रहिआ समाइआ ॥

Jali thali maheeali pooran suaamee ghati ghati rahiaa samaaiaa ||

ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ) ।

जगत् का स्वामी प्रभु जल, धरती एवं आकाश में भरपूर है और प्रत्येक हृदय में समाया हुआ है।

The Perfect Lord and Master is pervading the water, the land and the sky, in each and every heart.

Guru Arjan Dev ji / Raag Suhi / Chhant / Guru Granth Sahib ji - Ang 778

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥

जिस ते उपजिआ तिसु माहि समाइआ कीमति कहणु न जाए ॥

Jis te upajiaa tisu maahi samaaiaa keemati kaha(nn)u na jaae ||

ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ । ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ,

यह दुनिया जिससे उत्पन्न होती है, अंततः उस में ही समा जाती है और उसका मूल्यांकन नहीं किया जा सकता।

I have merged again into the One from whom I originated. The value of this cannot be described.

Guru Arjan Dev ji / Raag Suhi / Chhant / Guru Granth Sahib ji - Ang 778

ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥

जिस के चलत न जाही लखणे नानक तिसहि धिआए ॥४॥२॥

Jis ke chalat na jaahee lakha(nn)e naanak tisahi dhiaae ||4||2||

(ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ । ਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ॥੪॥੨॥

हे नानक ! जिस परमेश्वर के कौतुक जाने नहीं जा सकते, उसका भजन करो।॥४॥२॥

Nanak meditates on Him. ||4||2||

Guru Arjan Dev ji / Raag Suhi / Chhant / Guru Granth Sahib ji - Ang 778


ਰਾਗੁ ਸੂਹੀ ਛੰਤ ਮਹਲਾ ੫ ਘਰੁ ੨

रागु सूही छंत महला ५ घरु २

Raagu soohee chhantt mahalaa 5 gharu 2

ਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।

रागु सूही छंत महला ५ घरु २

Raag Soohee, Chhant, Fifth Mehl, Second House:

Guru Arjan Dev ji / Raag Suhi / Chhant / Guru Granth Sahib ji - Ang 778

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Suhi / Chhant / Guru Granth Sahib ji - Ang 778

ਗੋਬਿੰਦ ਗੁਣ ਗਾਵਣ ਲਾਗੇ ॥

गोबिंद गुण गावण लागे ॥

Gobindd gu(nn) gaava(nn) laage ||

ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ,

हे भाई ! मैं गोविंद का गुणगान करने लग गया हूँ।

I sing the Glorious Praises of the Lord of the Universe.

Guru Arjan Dev ji / Raag Suhi / Chhant / Guru Granth Sahib ji - Ang 778

ਹਰਿ ਰੰਗਿ ਅਨਦਿਨੁ ਜਾਗੇ ॥

हरि रंगि अनदिनु जागे ॥

Hari ranggi anadinu jaage ||

ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ,

मैं हर वक्त हरि के रंग में जागता रहता हूँ।

I am awake, night and day, in the Lord's Love.

Guru Arjan Dev ji / Raag Suhi / Chhant / Guru Granth Sahib ji - Ang 778

ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥

हरि रंगि जागे पाप भागे मिले संत पिआरिआ ॥

Hari ranggi jaage paap bhaage mile santt piaariaa ||

ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ । (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ ।

हरि के रंग में जागने से सारे पाप भाग गए हैं और मुझे प्यारा संत मिल गया है।

Awake to the Lord's Love, my sins have left me. I meet with the Beloved Saints.

Guru Arjan Dev ji / Raag Suhi / Chhant / Guru Granth Sahib ji - Ang 778

ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥

गुर चरण लागे भरम भागे काज सगल सवारिआ ॥

Gur chara(nn) laage bharam bhaage kaaj sagal savaariaa ||

ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ ।

गुरु के चरणों में लगने से मेरे सारे भ्रम दूर हो गए हैं और उसने सारे कार्य संवार दिए हैं।

Attached to the Guru's Feet, my doubts are dispelled, and all my affairs are resolved.

Guru Arjan Dev ji / Raag Suhi / Chhant / Guru Granth Sahib ji - Ang 778

ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥

सुणि स्रवण बाणी सहजि जाणी हरि नामु जपि वडभागै ॥

Su(nn)i srva(nn) baa(nn)ee sahaji jaa(nn)ee hari naamu japi vadabhaagai ||

ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ,

सौभाग्य से हरि नाम जपकर और अपने कानों से वाणी सुनकर सहजावस्था को जान लिया है।

Listening to the Word of the Guru's Bani with my ears, I know celestial peace. By great good fortune, I meditate on the Lord's Name.

Guru Arjan Dev ji / Raag Suhi / Chhant / Guru Granth Sahib ji - Ang 778

ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥

बिनवंति नानक सरणि सुआमी जीउ पिंडु प्रभ आगै ॥१॥

Binavantti naanak sara(nn)i suaamee jeeu pinddu prbh aagai ||1||

ਨਾਨਕ ਬੇਨਤੀ ਕਰਦਾ ਹੈ- ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ॥੧॥

नानक की प्रार्थना है केि हे स्वामी ! मैं तेरी शरण में आया हूँ, मेरे प्राण एवं शरीर तुझे अर्पण हैं।१॥

Prays Nanak, I have entered my Lord and Master's Sanctuary. I dedicate my body and soul to God. ||1||

Guru Arjan Dev ji / Raag Suhi / Chhant / Guru Granth Sahib ji - Ang 778


ਅਨਹਤ ਸਬਦੁ ਸੁਹਾਵਾ ॥

अनहत सबदु सुहावा ॥

Anahat sabadu suhaavaa ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ,

हे भाई ! तब मन में सुरीला अनहद शब्द गूंजने लग गया,"

The unstruck melody of the Shabad, the Word of God is so very beautiful.

Guru Arjan Dev ji / Raag Suhi / Chhant / Guru Granth Sahib ji - Ang 778

ਸਚੁ ਮੰਗਲੁ ਹਰਿ ਜਸੁ ਗਾਵਾ ॥

सचु मंगलु हरि जसु गावा ॥

Sachu manggalu hari jasu gaavaa ||

ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ ।

जब मैंने सच्चा मंगल हरि यश गाया ।

True joy comes from singing the Lord's Praises.

Guru Arjan Dev ji / Raag Suhi / Chhant / Guru Granth Sahib ji - Ang 778

ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥

गुण गाइ हरि हरि दूख नासे रहसु उपजै मनि घणा ॥

Gu(nn) gaai hari hari dookh naase rahasu upajai mani gha(nn)aa ||

ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ ।

हरि का गुणगान करने से मेरे सारे दुख नाश हो गए हैं और मन में बड़ा आनंद उत्पन्न हुआ है।

Singing the Glorious Praises of the Lord, Har, Har, pain is dispelled, and my mind is filled with tremendous joy.

Guru Arjan Dev ji / Raag Suhi / Chhant / Guru Granth Sahib ji - Ang 778

ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥

मनु तंनु निरमलु देखि दरसनु नामु प्रभ का मुखि भणा ॥

Manu tannu niramalu dekhi darasanu naamu prbh kaa mukhi bha(nn)aa ||

ਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ।

प्रभु के दर्शन करके मेरा मन एवं तन निर्मल हो गया है और अब मैं अपने मुख से प्रभु का नाम हो उच्चरित करता रहता हूँ।

My mind and body have become immaculate and pure, gazing upon the Blessed Vision of the Lord's Darshan; I chant the Name of God.

Guru Arjan Dev ji / Raag Suhi / Chhant / Guru Granth Sahib ji - Ang 778


Download SGGS PDF Daily Updates ADVERTISE HERE