ANG 777, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥

मेरै मनि तनि लोचा गुरमुखे राम राजिआ हरि सरधा सेज विछाई ॥

Merai mani tani lochaa guramukhe raam raajiaa hari saradhaa sej vichhaaee ||

ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ (ਤੇਰੇ ਮਿਲਾਪ ਦੀ) ਤਾਂਘ ਪੈਦਾ ਹੋ ਚੁਕੀ ਹੈ । ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ ।

मेरे मन एवं तन में तेरी ही लालसा है। हे हरि ! मैंने तेरे मिलन के लिए अपने ह्रदय में श्रद्धा की सेज बिछा रखी है।

My mind and body long to behold the Guru's face. O Sovereign Lord, I have spread out my bed of loving faith.

Guru Ramdas ji / Raag Suhi / Chhant / Guru Granth Sahib ji - Ang 777

ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥

जन नानक हरि प्रभ भाणीआ राम राजिआ मिलिआ सहजि सुभाई ॥३॥

Jan naanak hari prbh bhaa(nn)eeaa raam raajiaa miliaa sahaji subhaaee ||3||

ਹੇ ਦਾਸ ਨਾਨਕ! (ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਂਦਾ ਹੈਂ ॥੩॥

नानक का कथन है केि जब जीव-स्त्री प्रभु को भा गई तो वह उसे सहज स्वभाव ही मिल गया ॥ ३॥

O servant Nanak, when the bride pleases her Lord God, her Sovereign Lord meets her with natural ease. ||3||

Guru Ramdas ji / Raag Suhi / Chhant / Guru Granth Sahib ji - Ang 777


ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥

इकतु सेजै हरि प्रभो राम राजिआ गुरु दसे हरि मेलेई ॥

Ikatu sejai hari prbho raam raajiaa guru dase hari meleee ||

ਹੇ ਭਾਈ! (ਜੀਵ-ਇਸਤ੍ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੍ਰਭੂ (ਵੱਸਦਾ ਹੈ), (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ ।

प्रभु जीव-स्त्री के साथ एक ही हृदय-सेज पर मौजूद है परन्तु जीव-स्त्री को यह भेद गुरु बताता है और उसे परमात्मा से मिला देता है।

My Lord God, my Sovereign Lord, is on the one bed. The Guru has shown me how to meet my Lord.

Guru Ramdas ji / Raag Suhi / Chhant / Guru Granth Sahib ji - Ang 777

ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥

मै मनि तनि प्रेम बैरागु है राम राजिआ गुरु मेले किरपा करेई ॥

Mai mani tani prem bairaagu hai raam raajiaa guru mele kirapaa kareee ||

ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੍ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੍ਰੀ ਉੱਤੇ) ਗੁਰੂ ਮਿਹਰ ਕਰਦਾ ਹੈ, ਉਸ ਨੂੰ (ਪ੍ਰਭੂ ਨਾਲ) ਮਿਲਾਂਦਾ ਹੈ ।

मेरे मन एवं तन में परमात्मा के लिए प्रेम है और उसे मिलने के लिए वैराग्य पैदा हो गया है। गुरु कृपा करके मुझे उससे मिला दे।

My mind and body are filled with love and affection for my Sovereign Lord. In His Mercy, the Guru has united me with Him.

Guru Ramdas ji / Raag Suhi / Chhant / Guru Granth Sahib ji - Ang 777

ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥

हउ गुर विटहु घोलि घुमाइआ राम राजिआ जीउ सतिगुर आगै देई ॥

Hau gur vitahu gholi ghumaaiaa raam raajiaa jeeu satigur aagai deee ||

ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ ।

मैं गुरु पर कोटि-कोटि कुर्बान जाती हूँ, यह प्राण भी उस पर न्यौछावर हैं।

I am a sacrifice to my Guru, O my Sovereign Lord; I surrender my soul to the True Guru.

Guru Ramdas ji / Raag Suhi / Chhant / Guru Granth Sahib ji - Ang 777

ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥

गुरु तुठा जीउ राम राजिआ जन नानक हरि मेलेई ॥४॥२॥६॥५॥७॥६॥१८॥

Guru tuthaa jeeu raam raajiaa jan naanak hari meleee ||4||2||6||5||7||6||18||

ਹੇ ਦਾਸ ਨਾਨਕ! (ਆਖ-) ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੪॥੨॥੬॥੫॥੭॥੬॥੧੮॥

नानक का कथन है कि जब गुरु प्रसन्न हो गया तो उसने उसे हरि से मिला दिया ॥ ४ ॥ २ ॥ ६ ॥ ५ ॥ ७ ॥ ६॥ १८॥

When the Guru is totally pleased, O servant Nanak, he unites the soul with the Lord, the Sovereign Lord. ||4||2||6||5||7||6||18||

Guru Ramdas ji / Raag Suhi / Chhant / Guru Granth Sahib ji - Ang 777


ਰਾਗੁ ਸੂਹੀ ਛੰਤ ਮਹਲਾ ੫ ਘਰੁ ੧

रागु सूही छंत महला ५ घरु १

Raagu soohee chhantt mahalaa 5 gharu 1

ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।

रागु सूही छंत महला ५ घरु १

Raag Soohee, Chhant, Fifth Mehl, First House:

Guru Arjan Dev ji / Raag Suhi / Chhant / Guru Granth Sahib ji - Ang 777

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Suhi / Chhant / Guru Granth Sahib ji - Ang 777

ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥

सुणि बावरे तू काए देखि भुलाना ॥

Su(nn)i baavare too kaae dekhi bhulaanaa ||

(ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! (ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ । ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ?

अरे पगले ! मेरी बात सुन, तू जगत्-तमाशे को देखकर क्यों भूला हुआ है ?

Listen, madman: gazing upon the world, why have you gone crazy?

Guru Arjan Dev ji / Raag Suhi / Chhant / Guru Granth Sahib ji - Ang 777

ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥

सुणि बावरे नेहु कूड़ा लाइओ कुस्मभ रंगाना ॥

Su(nn)i baavare nehu koo(rr)aa laaio kusambbh ranggaanaa ||

ਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ ।

इससे झूठा प्रेम लगाया हुआ है, इसका रंग कुसुंभ के फूल जैसा है।

Listen, madman: you have been trapped by false love, which is transitory, like the fading color of the safflower.

Guru Arjan Dev ji / Raag Suhi / Chhant / Guru Granth Sahib ji - Ang 777

ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥

कूड़ी डेखि भुलो अढु लहै न मुलो गोविद नामु मजीठा ॥

Koo(rr)ee dekhi bhulo adhu lahai na mulo govid naamu majeethaa ||

ਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ । ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ ।

झूठी माया को देखकर तू भूल गया है, तुझे इसका मूल्य कौड़ियों में भी नहीं मिलना। गोविन्द का नाम मजीठ जैसा स्थिर रहने वाला है।

Gazing upon the false world, you are fooled. It is not worth even half a shell. Only the Name of the Lord of the Universe is permanent.

Guru Arjan Dev ji / Raag Suhi / Chhant / Guru Granth Sahib ji - Ang 777

ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥

थीवहि लाला अति गुलाला सबदु चीनि गुर मीठा ॥

Theevahi laalaa ati gulaalaa sabadu cheeni gur meethaa ||

ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ ।

गुरु के शब्द को मीठा समझकर तू गुलाल जैसा गहरे रंग वाला पोस्त का सुन्दर फूल बन जाएगा।

You shall take on the deep and lasting red color of the poppy, contemplating the sweet Word of the Guru's Shabad.

Guru Arjan Dev ji / Raag Suhi / Chhant / Guru Granth Sahib ji - Ang 777

ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥

मिथिआ मोहि मगनु थी रहिआ झूठ संगि लपटाना ॥

Mithiaa mohi maganu thee rahiaa jhooth sanggi lapataanaa ||

ਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ ।

तू माया के मिथ्या मोह में ही मग्न है और झूठ के साथ लिपटा हुआ है।

You remain intoxicated with false emotional attachment; you are attached to falsehood.

Guru Arjan Dev ji / Raag Suhi / Chhant / Guru Granth Sahib ji - Ang 777

ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥

नानक दीन सरणि किरपा निधि राखु लाज भगताना ॥१॥

Naanak deen sara(nn)i kirapaa nidhi raakhu laaj bhagataanaa ||1||

ਹੇ ਨਾਨਕ! (ਆਖ-) ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! (ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ) ॥੧॥

नानक प्रार्थना करता है कि हे कृपानिधि ! मैं गरीब तेरी शरण में आया हूँ। जैसे तू अपने भक्तों की लाज रखता है, मेरी भी लाज रखो ॥ १ ॥

Nanak, meek and humble, seeks the Sanctuary of the Lord, the treasure of mercy. He preserves the honor of His devotees. ||1||

Guru Arjan Dev ji / Raag Suhi / Chhant / Guru Granth Sahib ji - Ang 777


ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥

सुणि बावरे सेवि ठाकुरु नाथु पराणा ॥

Su(nn)i baavare sevi thaakuru naathu paraa(nn)aa ||

ਹੇ ਬਾਵਰੇ! ਸੁਣ; ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ ।

हे विमूढ़ जीव ! सुन, तू प्राणनाथ ठाकुर जी की उपासना कर।

Listen, madman: serve your Lord, the Master of the breath of life.

Guru Arjan Dev ji / Raag Suhi / Chhant / Guru Granth Sahib ji - Ang 777

ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥

सुणि बावरे जो आइआ तिसु जाणा ॥

Su(nn)i baavare jo aaiaa tisu jaa(nn)aa ||

ਹੇ ਝੱਲੇ! ਸੁਣ, (ਇਥੇ ਸਦਾ ਕਿਸੇ ਨਹੀਂ ਬੈਠ ਰਹਿਣਾ) ਜਿਹੜਾ (ਜੀਵ ਜਗਤ ਵਿਚ) ਆਇਆ ਹੈ ਉਸ ਨੂੰ (ਇਥੋਂ) ਜਾਣਾ ਭੀ ਪਏਗਾ ।

जो भी इस जगत् में जन्म लेकर आया है, उसने एक न एक दिन यहाँ से चले जाना है।

Listen, madman: whoever comes, shall go.

Guru Arjan Dev ji / Raag Suhi / Chhant / Guru Granth Sahib ji - Ang 777

ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥

निहचलु हभ वैसी सुणि परदेसी संतसंगि मिलि रहीऐ ॥

Nihachalu habh vaisee su(nn)i paradesee santtasanggi mili raheeai ||

ਹੇ ਪਰਾਏ ਦੇਸ ਵਿਚ ਆਏ ਜੀਵ! ਸੁਣ, (ਜਿਸ ਜਗਤ ਨੂੰ ਤੂੰ) ਅਟੱਲ (ਸਮਝ ਰਿਹਾ ਹੈਂ, ਇਹ) ਸਾਰੀ ਸ੍ਰਿਸ਼ਟੀ ਨਾਸ ਹੋ ਜਾਇਗੀ । ਹੇ ਪਰਦੇਸੀ! ਸਾਧ ਸੰਗਤਿ ਵਿਚ (ਟਿਕ ਕੇ) ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ ।

हे परदेसी ! ध्यानपूर्वक सुन; संतों की संगति में मिलकर रहना चाहिए क्योंकि यह सारी दुनिया नाशवान है।

Listen, O wandering stranger: that which you believe to be permanent, shall all pass away; so remain in the Saints' Congregation.

Guru Arjan Dev ji / Raag Suhi / Chhant / Guru Granth Sahib ji - Ang 777

ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥

हरि पाईऐ भागी सुणि बैरागी चरण प्रभू गहि रहीऐ ॥

Hari paaeeai bhaagee su(nn)i bairaagee chara(nn) prbhoo gahi raheeai ||

ਹੇ ਭਾਈ! ਸੁਣ, (ਮਾਇਆ ਦੇ ਮੋਹ ਵਲੋਂ) ਉਪਰਾਮ (ਹੋ ਕੇ ਹੀ) ਚੰਗੀ ਕਿਸਮਤ ਨਾਲ ਪ੍ਰਭੂ ਨੂੰ ਮਿਲ ਸਕੀਦਾ ਹੈ, (ਇਸ ਵਾਸਤੇ) ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ ।

हे वैरागी ! सुन, भाग्य से ही भगवान् प्राप्त होता है एवं प्रभु-चरणों में पड़े रहना चाहिए।

Listen, renunciate: by your good destiny, obtain the Lord, and remain attached to God's Feet.

Guru Arjan Dev ji / Raag Suhi / Chhant / Guru Granth Sahib ji - Ang 777

ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥

एहु मनु दीजै संक न कीजै गुरमुखि तजि बहु माणा ॥

Ehu manu deejai sankk na keejai guramukhi taji bahu maa(nn)aa ||

ਹੇ ਭਾਈ! ਇਹ ਮਨ ਗੁਰੂ ਦੇ ਹਵਾਲੇ ਕਰ, (ਇਸ ਵਿਚ ਰਤਾ ਭਰ ਭੀ) ਝਿਝਕਣਾ ਨਹੀਂ ਚਾਹੀਦਾ । ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ।

अपना मन ईश्वर को अर्पण कर देना चाहिए, कोई शंका नहीं करनी चाहिए और गुरुमुख बनकर घमण्ड को त्याग दो।

Dedicate and surrender this mind to the Lord, and have no doubts; as Gurmukh, renounce your great pride.

Guru Arjan Dev ji / Raag Suhi / Chhant / Guru Granth Sahib ji - Ang 777

ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥

नानक दीन भगत भव तारण तेरे किआ गुण आखि वखाणा ॥२॥

Naanak deen bhagat bhav taara(nn) tere kiaa gu(nn) aakhi vakhaa(nn)aa ||2||

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ (ਸਰਨ ਪਏ) ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦਾ ਹਾਂ? ॥੨॥

नानक प्रार्थना करता है कि हे प्रभु ! तू गरीब एवं भक्तों का संसार-सागर से उद्धार करने वाला है। मैं तेरे कौन-कौन से गुण कहकर बखान करूँ ? ॥ २॥

O Nanak, the Lord carries the meek and humble devotees across the terrifying world-ocean. What Glorious Virtues of Your should I chant and recite? ||2||

Guru Arjan Dev ji / Raag Suhi / Chhant / Guru Granth Sahib ji - Ang 777


ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥

सुणि बावरे किआ कीचै कूड़ा मानो ॥

Su(nn)i baavare kiaa keechai koo(rr)aa maano ||

ਹੇ ਭਾਵਰੇ! (ਨਾਸਵੰਤ ਪਦਾਰਥਾਂ ਦਾ) ਝੂਠਾ ਅਹੰਕਾਰ ਨਹੀਂ ਕਰਨਾ ਚਾਹੀਦਾ ।

हे बावरे जीव ! जरा सुन; क्यों झूठा अहंकार करता है ?

Listen, madman: why do you harbor false pride?

Guru Arjan Dev ji / Raag Suhi / Chhant / Guru Granth Sahib ji - Ang 777

ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥

सुणि बावरे हभु वैसी गरबु गुमानो ॥

Su(nn)i baavare habhu vaisee garabu gumaano ||

ਹੇ ਬਾਵਰੇ! ਸੁਣ, (ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ) ਸਾਰਾ ਮਾਣ ਤੇ ਗੁਮਾਨ ਭੀ ਮੁੱਕ ਜਾਇਗਾ ।

तेरा सारा घमण्ड एवं गुमान नाश हो जाएगा।

Listen, madman: all your egotism and pride shall be overcome.

Guru Arjan Dev ji / Raag Suhi / Chhant / Guru Granth Sahib ji - Ang 777

ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥

निहचलु हभ जाणा मिथिआ माणा संत प्रभू होइ दासा ॥

Nihachalu habh jaa(nn)aa mithiaa maa(nn)aa santt prbhoo hoi daasaa ||

ਹੇ ਭਾਈ! ਜਿਸ ਜਗਤ ਨੂੰ ਸਦਾ-ਥਿਰ ਸਮਝਦਾ ਹੈਂ, ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ, ਇਸ ਦਾ ਮਾਣ ਕਰਨਾ ਝੂਠਾ ਕਰਮ ਹੈ । (ਇਥੇ) ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ ।

स्थिर लगता यह सारा जगत् चला जाएगा; तेरा अभिमान झूठा है, इसलिए प्रभु के संतों का दास बन जा।

What you think is permanent, shall all pass away. Pride is false, so become the slave of God's Saints.

Guru Arjan Dev ji / Raag Suhi / Chhant / Guru Granth Sahib ji - Ang 777

ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥

जीवत मरीऐ भउजलु तरीऐ जे थीवै करमि लिखिआसा ॥

Jeevat mareeai bhaujalu tareeai je theevai karami likhiaasaa ||

ਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ,) ਜੇ (ਪਰਮਾਤਮਾ ਦੀ) ਮਿਹਰ ਨਾਲ (ਮੱਥੇ ਉਤੇ ਲੇਖ) ਲਿਖਿਆ ਹੋਇਆ ਹੋਵੇ ।

यदि तेरी किस्मत में ऐसा लिखा हो तो तू जगत के मोह से जीते जी मरकर भवसागर में से पार हो जाए।

Remain dead while still alive, and you shall cross over the terrifying world-ocean, if it is your pre-ordained destiny.

Guru Arjan Dev ji / Raag Suhi / Chhant / Guru Granth Sahib ji - Ang 777

ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥

गुरु सेवीजै अम्रितु पीजै जिसु लावहि सहजि धिआनो ॥

Guru seveejai ammmritu peejai jisu laavahi sahaji dhiaano ||

ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕੀਦਾ ਹੈ । (ਪਰ, ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ-ਅੰਮ੍ਰਿਤ ਪੀਂਦਾ ਹੈ,) ਜਿਸ ਦੀ ਸੁਰਤ ਤੂੰ ਆਤਮਕ ਅਡੋਲਤਾ ਵਿਚ ਟਿਕਾਂਦਾ ਹੈਂ ।

परमात्मा जिससे सहज ही अपना ध्यान-मनन करवाता है, वही गुरु की सेवा करता है और नाम-अमृत पीता रहता है।

One whom the Lord causes to meditate intuitively, serves the Guru, and drinks in the Ambrosial Nectar.

Guru Arjan Dev ji / Raag Suhi / Chhant / Guru Granth Sahib ji - Ang 777

ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥

नानकु सरणि पइआ हरि दुआरै हउ बलि बलि सद कुरबानो ॥३॥

Naanaku sara(nn)i paiaa hari duaarai hau bali bali sad kurabaano ||3||

ਹੇ ਹਰੀ! (ਤੇਰਾ ਦਾਸ) ਨਾਨਕ ਤੇਰੇ ਦਰ ਤੇ ਤੇਰੀ ਸਰਨ ਆ ਪਿਆ ਹੈ । ਮੈਂ (ਤੈਥੋਂ) ਸਦਾ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥

हे भाई ! नानक हरि के द्वार पर उसकी शरण में पड़ा है और सदैव उस पर कुर्बान जाता है॥ ३॥

Nanak seeks the Sanctuary of the Lord's Door; I am a sacrifice, a sacrifice, a sacrifice, forever a sacrifice to Him. ||3||

Guru Arjan Dev ji / Raag Suhi / Chhant / Guru Granth Sahib ji - Ang 777


ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥

सुणि बावरे मतु जाणहि प्रभु मै पाइआ ॥

Su(nn)i baavare matu jaa(nn)ahi prbhu mai paaiaa ||

ਹੇ (ਮਾਇਆ ਦੇ ਮੋਹ ਵਿਚ) ਝੱਲੇ (ਹੋ ਰਹੇ) ਮਨੁੱਖ (ਜੋ ਕੁਝ ਮੈਂ ਕਹਿ ਰਿਹਾ ਹਾਂ, ਧਿਆਨ ਨਾਲ) ਸੁਣ । ਇਹ ਨਾਹ ਸਮਝ ਕਿ (ਮਾਇਆ ਦੇ ਮਾਣ ਵਿਚ ਰਹਿ ਕੇ ਭੀ) ਮੈਂ (ਭਾਵ, ਤੂੰ) ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ।

हे मूर्ख जीव ! सुन, यह मत समझ किं तूने प्रभु को पा लिया है।

Listen, madman: do not think that you have found God.

Guru Arjan Dev ji / Raag Suhi / Chhant / Guru Granth Sahib ji - Ang 777

ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥

सुणि बावरे थीउ रेणु जिनी प्रभु धिआइआ ॥

Su(nn)i baavare theeu re(nn)u jinee prbhu dhiaaiaa ||

ਹੇ ਬਾਵਰੇ! ਸੁਣ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, (ਉਹਨਾਂ ਦੇ) ਚਰਨਾਂ ਦੀ ਧੂੜ ਬਣਿਆ ਰਹੁ (ਤਾਂ ਹੀ ਪ੍ਰਭੂ-ਮਿਲਾਪ ਹੁੰਦਾ ਹੈ) ।

जिन्होंने प्रभु का मनन किया है, तू उनके चरणों की धूलि बन जा।

Listen, madman: be the dust under the feet of those who meditate on God.

Guru Arjan Dev ji / Raag Suhi / Chhant / Guru Granth Sahib ji - Ang 777

ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥

जिनि प्रभु धिआइआ तिनि सुखु पाइआ वडभागी दरसनु पाईऐ ॥

Jini prbhu dhiaaiaa tini sukhu paaiaa vadabhaagee darasanu paaeeai ||

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ । ਵੱਡੇ ਭਾਗਾਂ ਨਾਲ (ਪਰਮਾਤਮਾ ਦਾ) ਦਰਸਨ ਹੁੰਦਾ ਹੈ ।

जिन्होंने प्रभु का ध्यान किया है, उन्हें ही सुख उपलब्ध हुआ है और भाग्यशाली को ही परमात्मा के दर्शन होते हैं।

Those who meditate on God find peace. By great good fortune, the Blessed Vision of their Darshan is obtained.

Guru Arjan Dev ji / Raag Suhi / Chhant / Guru Granth Sahib ji - Ang 777

ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥

थीउ निमाणा सद कुरबाणा सगला आपु मिटाईऐ ॥

Theeu nimaa(nn)aa sad kurabaa(nn)aa sagalaa aapu mitaaeeai ||

ਗਰੀਬੀ ਸੁਭਾਉ ਵਾਲਾ ਬਣਿਆ ਰਿਹਾ ਕਰ, (ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਤੋਂ) ਸਦਾ ਸਦਕੇ ਹੋਇਆ ਕਰ । ਹੇ ਭਾਈ! ਆਪਾ-ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ ।

विनम्र बनकर हमेशा प्रभु पर कुर्बान होना चाहिए और अपना सारा अहंत्व मिटा देना चाहिए।

Be humble, and be forever a sacrifice, and your self-conceit shall be totally eradicated.

Guru Arjan Dev ji / Raag Suhi / Chhant / Guru Granth Sahib ji - Ang 777

ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥

ओहु धनु भाग सुधा जिनि प्रभु लधा हम तिसु पहि आपु वेचाइआ ॥

Ohu dhanu bhaag sudhaa jini prbhu ladhaa ham tisu pahi aapu vechaaiaa ||

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਉਹ ਸਲਾਹੁਣ-ਜੋਗ ਹੋ ਗਿਆ, ਉਸ ਦੇ ਚੰਗੇ ਭਾਗ ਹੋ ਗਏ । ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੱਤਾ ਹੈ ।

जिसने प्रभु को ढूंढ लिया है, वह धन्य एवं भाग्यशाली है और मैंने अपना आप उसे बेचा हुआ है।

One who has found God is pure, with blessed destiny. I would sell myself to him.

Guru Arjan Dev ji / Raag Suhi / Chhant / Guru Granth Sahib ji - Ang 777

ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥

नानक दीन सरणि सुख सागर राखु लाज अपनाइआ ॥४॥१॥

Naanak deen sara(nn)i sukh saagar raakhu laaj apanaaiaa ||4||1||

ਹੇ ਨਾਨਕ! (ਆਖ-) ਹੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! (ਮੈਂ ਤੇਰੀ ਸਰਨ ਆਇਆ ਹਾਂ) ਆਪਣੇ ਸੇਵਕ ਦੀ ਲਾਜ ਰੱਖ ॥੪॥੧॥

नानक प्रार्थना करता है कि हे सुखों के सागर प्रभु ! मैं गरीब तेरी शरण में आया हूँ, अपने सेवक की लाज रखो॥ ४॥ १॥

Nanak, the meek and humble, seeks the Sanctuary of the Lord, the ocean of peace. Make him Your own, and preserve his honor. ||4||1||

Guru Arjan Dev ji / Raag Suhi / Chhant / Guru Granth Sahib ji - Ang 777


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / Chhant / Guru Granth Sahib ji - Ang 777

ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥

हरि चरण कमल की टेक सतिगुरि दिती तुसि कै बलि राम जीउ ॥

Hari chara(nn) kamal kee tek satiguri ditee tusi kai bali raam jeeu ||

ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ ।

सतगुरु ने प्रसन्न होकर मुझे हरि चरणों का सहारा दिया है।

The True Guru was satisfied with me, and blessed me with the Support of the Lord's Lotus Feet. I am a sacrifice to the Lord.

Guru Arjan Dev ji / Raag Suhi / Chhant / Guru Granth Sahib ji - Ang 777


Download SGGS PDF Daily Updates ADVERTISE HERE