ANG 773, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਗੁ ਸੂਹੀ ਮਹਲਾ ੪ ਛੰਤ ਘਰੁ ੧

रागु सूही महला ४ छंत घरु १

Raagu soohee mahalaa 4 chhantt gharu 1

ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ) ।

रागु सूही महला ४ छंत घरु १

Raag Soohee, Fourth Mehl, Chhant, First House:

Guru Ramdas ji / Raag Suhi / Chhant / Guru Granth Sahib ji - Ang 773

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Suhi / Chhant / Guru Granth Sahib ji - Ang 773

ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥

सतिगुरु पुरखु मिलाइ अवगण विकणा गुण रवा बलि राम जीउ ॥

Satiguru purakhu milaai avaga(nn) vika(nn)aa gu(nn) ravaa bali raam jeeu ||

ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ । ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ) ।

हे राम ! मैं तुझ पर कुर्बान हूँ, मुझे महापुरुष सतिगुरु से मिला दो, ताकि मैं अपने अवगुणों को समाप्त करके तेरा गुणगान करता रहूँ।

If only I could meet the True Guru, the Primal Being. Discarding my faults and sins, I would chant the Lord's Glorious Praises.

Guru Ramdas ji / Raag Suhi / Chhant / Guru Granth Sahib ji - Ang 773

ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥

हरि हरि नामु धिआइ गुरबाणी नित नित चवा बलि राम जीउ ॥

Hari hari naamu dhiaai gurabaa(nn)ee nit nit chavaa bali raam jeeu ||

ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ ।

मैं हरि-नाम का ध्यान करता रहूँ और नित्य-प्रतिदिन गुरु वाणी का जाप करता रहूँ।

I meditate on the Naam,the Name of the Lord,Har, Har. Continuously, continually, I chant the Word of the Guru's Bani.

Guru Ramdas ji / Raag Suhi / Chhant / Guru Granth Sahib ji - Ang 773

ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥

गुरबाणी सद मीठी लागी पाप विकार गवाइआ ॥

Gurabaa(nn)ee sad meethee laagee paap vikaar gavaaiaa ||

ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ ।

मुझे गुरु वाणी सदैव मीठी लगती है, क्योंकि उसने मेरे मन में से पाप-विकार नाश कर दिए हैं।

Gurbani always seems so sweet; I have eradicated the sins from within.

Guru Ramdas ji / Raag Suhi / Chhant / Guru Granth Sahib ji - Ang 773

ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥

हउमै रोगु गइआ भउ भागा सहजे सहजि मिलाइआ ॥

Haumai rogu gaiaa bhau bhaagaa sahaje sahaji milaaiaa ||

ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।

मेरा अहंत्व का रोग दूर हो गया है, मेरा मृत्यु का भय भी समाप्त हो गया है और सहज ही मुझे मिला दिया है।

The disease of egotism is gone, fear has left, and I am absorbed in celestial peace.

Guru Ramdas ji / Raag Suhi / Chhant / Guru Granth Sahib ji - Ang 773

ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥

काइआ सेज गुर सबदि सुखाली गिआन तति करि भोगो ॥

Kaaiaa sej gur sabadi sukhaalee giaan tati kari bhogo ||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ ।

गुरु के शब्द द्वारा मेरी काया रूपी सेज सुखद हो गई है और ज्ञान-तत्व को अपना भोजन बना लिया है।

Through the Word of the Guru's Shabad, the bed of my body has become cozy and beautiful, and I enjoy the essence of spiritual wisdom.

Guru Ramdas ji / Raag Suhi / Chhant / Guru Granth Sahib ji - Ang 773

ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥

अनदिनु सुखि माणे नित रलीआ नानक धुरि संजोगो ॥१॥

Anadinu sukhi maa(nn)e nit raleeaa naanak dhuri sanjjogo ||1||

ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ॥੧॥

हे नानक ! मैं रात-दिन सुख की अनुभूतेि करता हूँ, नित्य ही आनंद करता हूँ, क्योंकिं प्रारम्भ से ही ऐसा संयोग लिखा हुआ था ॥ १॥

Night and day, I continually enjoy peace and pleasure. O Nanak, this is my pre-ordained destiny. ||1||

Guru Ramdas ji / Raag Suhi / Chhant / Guru Granth Sahib ji - Ang 773


ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥

सतु संतोखु करि भाउ कुड़मु कुड़माई आइआ बलि राम जीउ ॥

Satu santtokhu kari bhaau ku(rr)amu ku(rr)amaaee aaiaa bali raam jeeu ||

ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ । (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ,

हे राम ! मैं तुझ पर बलिहारी हूँ, जीव रूपी कन्या ने सत्य, संतोष एवं प्रेम को अपना श्रृंगार बना लिया है और गुरु रूपी समधी सगाई करने आ गया है।

The soul-bride is lovingly embellished with truth and contentment; her Father, the Guru, has come to engage her in marriage to her Husband Lord.

Guru Ramdas ji / Raag Suhi / Chhant / Guru Granth Sahib ji - Ang 773

ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥

संत जना करि मेलु गुरबाणी गावाईआ बलि राम जीउ ॥

Santt janaa kari melu gurabaa(nn)ee gaavaaeeaa bali raam jeeu ||

ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪ੍ਰੇਰਨਾ ਕੀਤੀ ।

संतजनों का मेल करके गुरु वाणी का गायन किया गया।

Joining with the humble Saints, I sing Gurbani.

Guru Ramdas ji / Raag Suhi / Chhant / Guru Granth Sahib ji - Ang 773

ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥

बाणी गुर गाई परम गति पाई पंच मिले सोहाइआ ॥

Baa(nn)ee gur gaaee param gati paaee pancch mile sohaaiaa ||

ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ । ਉਸ ਦੇ ਗਿਆਨ-ਇੰਦ੍ਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ ।

जब गुरु ने वाणी का गायन किया तो परमगति मिल गई। संत रूपी पंच मिलकर बैठ गए तो सगाई का कार्य सुन्दर बन गया।

Singing the Guru's Bani, I have obtained the supreme status; meeting with the Saints, the self-elect, I am blessed and adorned.

Guru Ramdas ji / Raag Suhi / Chhant / Guru Granth Sahib ji - Ang 773

ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥

गइआ करोधु ममता तनि नाठी पाखंडु भरमु गवाइआ ॥

Gaiaa karodhu mamataa tani naathee paakhanddu bharamu gavaaiaa ||

ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ ।

उसके शरीर में से क्रोध एवं ममता भाग गई है और पाखण्ड एवं भ्रम का नाश हो गया।

Anger and attachment have left my body and run away; I have eradicated hypocrisy and doubt.

Guru Ramdas ji / Raag Suhi / Chhant / Guru Granth Sahib ji - Ang 773

ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥

हउमै पीर गई सुखु पाइआ आरोगत भए सरीरा ॥

Haumai peer gaee sukhu paaiaa aarogat bhae sareeraa ||

(ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ।

उसके मन में से अहंकार की पीड़ा नाश हो गई है, सुख उपलब्ध हो गया है और शरीर अरोग्य हो गया है।

The pain of egotism is gone, and I have found peace; my body has become healthy and free of disease.

Guru Ramdas ji / Raag Suhi / Chhant / Guru Granth Sahib ji - Ang 773

ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥

गुर परसादी ब्रहमु पछाता नानक गुणी गहीरा ॥२॥

Gur parasaadee brhamu pachhaataa naanak gu(nn)ee gaheeraa ||2||

ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ ॥੨॥

हे नानक ! गुरु की कृपा से उसने ब्रह्म को पहचान लिया है, जो गुणों का गहरा सागर है॥ २॥

By Guru's Grace, O Nanak, I have realized God, the ocean of virtue. ||2||

Guru Ramdas ji / Raag Suhi / Chhant / Guru Granth Sahib ji - Ang 773


ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥

मनमुखि विछुड़ी दूरि महलु न पाए बलि गई बलि राम जीउ ॥

Manamukhi vichhu(rr)ee doori mahalu na paae bali gaee bali raam jeeu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ ।

मैं राम पर बलिहारी हूँ। स्वेच्छाचारी जीव-स्त्री पति-प्रभु से बिछुड़ गई है और उसके चरणों से दूर होकर उसका द्वार प्राप्त नहीं करती अपितु तृष्णा की अग्नि में जल रही है।

The self-willed manmukh is separated, far away from God; she does not obtain the Mansion of His Presence, and she burns.

Guru Ramdas ji / Raag Suhi / Chhant / Guru Granth Sahib ji - Ang 773

ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥

अंतरि ममता कूरि कूड़ु विहाझे कूड़ि लई बलि राम जीउ ॥

Anttari mamataa koori koo(rr)u vihaajhe koo(rr)i laee bali raam jeeu ||

ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ ।

उसके मन में झूठी भृमता रहती है और वह मिथ्या माया को खरीदती है। मिथ्या माया ने उसे छल लिया है।

Egotism and falsehood are deep within her; deluded by falsehood, she deals only in falsehood.

Guru Ramdas ji / Raag Suhi / Chhant / Guru Granth Sahib ji - Ang 773

ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥

कूड़ु कपटु कमावै महा दुखु पावै विणु सतिगुर मगु न पाइआ ॥

Koo(rr)u kapatu kamaavai mahaa dukhu paavai vi(nn)u satigur magu na paaiaa ||

ਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ ।

वह झूठ एवं कपट कमाकर महादुख प्राप्त करती है और सतिगुरु के बिना उसने सन्मार्ग नहीं पाया।

Practicing fraud and falsehood, she suffers terrible pain; without the True Guru, she does not find the way.

Guru Ramdas ji / Raag Suhi / Chhant / Guru Granth Sahib ji - Ang 773

ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥

उझड़ पंथि भ्रमै गावारी खिनु खिनु धके खाइआ ॥

Ujha(rr) pantthi bhrmai gaavaaree khinu khinu dhake khaaiaa ||

ਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ ।

वह मूर्ख वीरान पथ में भटकती रहती है और क्षण-क्षण ठोकरें खाती रहती है।

The foolish soul-bride wanders along dismal pathways; each and every moment, she is bumped and pushed.

Guru Ramdas ji / Raag Suhi / Chhant / Guru Granth Sahib ji - Ang 773

ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥

आपे दइआ करे प्रभु दाता सतिगुरु पुरखु मिलाए ॥

Aape daiaa kare prbhu daataa satiguru purakhu milaae ||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ ।

जब दाता प्रभु स्वयं ही दया करता है तो वह महापुरुष सतिगुरु से उसे मिला देता है।

God, the Great Giver, shows His Mercy, and leads her to meet the True Guru, the Primal Being.

Guru Ramdas ji / Raag Suhi / Chhant / Guru Granth Sahib ji - Ang 773

ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥

जनम जनम के विछुड़े जन मेले नानक सहजि सुभाए ॥३॥

Janam janam ke vichhu(rr)e jan mele naanak sahaji subhaae ||3||

ਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥

हे नानक ! सतगुरु जन्म-जन्मांतर से बिछुड़े हुए जीवों को सहज-स्वभाव ही प्रभु से मिला देता है॥ ३॥

Those beings who have been separated for countless incarnations, O Nanak, are reunited with the Lord, with intuitive ease. ||3||

Guru Ramdas ji / Raag Suhi / Chhant / Guru Granth Sahib ji - Ang 773


ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥

आइआ लगनु गणाइ हिरदै धन ओमाहीआ बलि राम जीउ ॥

Aaiaa laganu ga(nn)aai hiradai dhan omaaheeaa bali raam jeeu ||

(ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ,

मैं राम पर कुर्बान हूँ । जब लग्न गिनने से विवाह का निश्चित समय आ गया तो जीव-स्त्री के हृदय में चाव उत्पन्न हो गया।

Calculating the most auspicious moment, the Lord comes into the bride's home; her heart is filled with ecstasy.

Guru Ramdas ji / Raag Suhi / Chhant / Guru Granth Sahib ji - Ang 773

ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥

पंडित पाधे आणि पती बहि वाचाईआ बलि राम जीउ ॥

Panddit paadhe aa(nn)i patee bahi vaachaaeeaa bali raam jeeu ||

ਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ ।

पण्डित, पुरोहित ने पत्री लाकर बैठकर भॉवरे देने के समय का विचार किया, पत्री बांची गई।

The Pandits and astrologers have come, to sit and consult the almanacs.

Guru Ramdas ji / Raag Suhi / Chhant / Guru Granth Sahib ji - Ang 773

ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥

पती वाचाई मनि वजी वधाई जब साजन सुणे घरि आए ॥

Patee vaachaaee mani vajee vadhaaee jab saajan su(nn)e ghari aae ||

(ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ ।

जीव-स्त्री के मन में खुशी पैदा हो गई जब उसने सुना कि उसका साजन प्रभु उसके हृदय-घर में आ गया है।

They have consulted the almanacs, and the bride's mind vibrates with bliss, when she hears that her Friend is coming into the home of her heart.

Guru Ramdas ji / Raag Suhi / Chhant / Guru Granth Sahib ji - Ang 773

ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥

गुणी गिआनी बहि मता पकाइआ फेरे ततु दिवाए ॥

Gu(nn)ee giaanee bahi mataa pakaaiaa phere tatu divaae ||

ਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ । ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ । ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ । ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ) ।

गुणवान एवं ज्ञानियों ने बैठकर सलाह कर ली और तुरंत ही उनके भॉवरे दिलवा गए।

The virtuous and wise men sat down and decided to perform the marriage immediately.

Guru Ramdas ji / Raag Suhi / Chhant / Guru Granth Sahib ji - Ang 773

ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥

वरु पाइआ पुरखु अगमु अगोचरु सद नवतनु बाल सखाई ॥

Varu paaiaa purakhu agammu agocharu sad navatanu baal sakhaaee ||

ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ ।

जीव-स्त्री ने सर्वशक्तिमान, अगम्य, अगोचर, सदैव नवीन एवं बालसखा अपने वर रूपी परमात्मा को पा लिया है।

She has found her Husband, the Inaccessible, Unfathomable Primal Lord, who is forever young; He is her Best Friend from her earliest childhood.

Guru Ramdas ji / Raag Suhi / Chhant / Guru Granth Sahib ji - Ang 773

ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥

नानक किरपा करि कै मेले विछुड़ि कदे न जाई ॥४॥१॥

Naanak kirapaa kari kai mele vichhu(rr)i kade na jaaee ||4||1||

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ ॥੪॥੧॥

हे नानक ! जिस जीवात्मा को प्रभु अपनी कृपा करके अपने साथ मिला लेता है, वह कभी भी उससे बिछुड़ कर अलग नहीं हुई॥ ४॥ १ ॥

O Nanak, he has mercifully united the bride with Himself. She shall never be separated again. ||4||1||

Guru Ramdas ji / Raag Suhi / Chhant / Guru Granth Sahib ji - Ang 773


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / Chhant / Guru Granth Sahib ji - Ang 773

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥

हरि पहिलड़ी लाव परविरती करम द्रिड़ाइआ बलि राम जीउ ॥

Hari pahila(rr)ee laav paraviratee karam dri(rr)aaiaa bali raam jeeu ||

ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ । (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ) । ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ ।

हे राम ! मैं तुझ पर बलिहारी हूँ। जब (हरि के) विवाह का पहला (भॉवर) फेरा करवाया गया तो जीव-स्त्री को प्रवृति कर्म अर्थात् गृहस्थ मार्ग दृढ़ करवाया गया।

In the first round of the marriage ceremony, the Lord sets out His Instructions for performing the daily duties of married life.

Guru Ramdas ji / Raag Suhi / Chhant / Guru Granth Sahib ji - Ang 773

ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥

बाणी ब्रहमा वेदु धरमु द्रिड़हु पाप तजाइआ बलि राम जीउ ॥

Baa(nn)ee brhamaa vedu dharamu dri(rr)ahu paap tajaaiaa bali raam jeeu ||

ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ । ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ ।

गुरु की वाणी ही ब्रह्मा एवं उसकी रचना वेद है, इसलिए यही जीव के लिए धर्म है, जिसे धारण करने से पाप मिट जाते हैं।

Instead of the hymns of the Vedas to Brahma, embrace the righteous conduct of Dharma, and renounce sinful actions.

Guru Ramdas ji / Raag Suhi / Chhant / Guru Granth Sahib ji - Ang 773

ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥

धरमु द्रिड़हु हरि नामु धिआवहु सिम्रिति नामु द्रिड़ाइआ ॥

Dharamu dri(rr)ahu hari naamu dhiaavahu simriti naamu dri(rr)aaiaa ||

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ । ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ ।

इस धर्म का पालन करो एवं हरि नाम का ध्यान करो। स्मृतियों ने भी नाम स्मरण ही दृढ करवाया है।

Meditate on the Lord's Name; embrace and enshrine the contemplative remembrance of the Naam.

Guru Ramdas ji / Raag Suhi / Chhant / Guru Granth Sahib ji - Ang 773

ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥

सतिगुरु गुरु पूरा आराधहु सभि किलविख पाप गवाइआ ॥

Satiguru guru pooraa aaraadhahu sabhi kilavikh paap gavaaiaa ||

ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ ।

पूर्ण गुरु की आराधना करो, जिसने सारे किल्विष पाप नाश कर दिए हैं।

Worship and adore the Guru, the Perfect True Guru, and all your sins shall be dispelled.

Guru Ramdas ji / Raag Suhi / Chhant / Guru Granth Sahib ji - Ang 773

ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥

सहज अनंदु होआ वडभागी मनि हरि हरि मीठा लाइआ ॥

Sahaj ananddu hoaa vadabhaagee mani hari hari meethaa laaiaa ||

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ ।

जिसके मन में हरि-नाम मीठा लगता है, उस भाग्यशाली को सहज ही आनंद प्राप्त हो गया है।

By great good fortune, celestial bliss is attained, and the Lord, Har, Har, seems sweet to the mind.

Guru Ramdas ji / Raag Suhi / Chhant / Guru Granth Sahib ji - Ang 773


Download SGGS PDF Daily Updates ADVERTISE HERE