ANG 769, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥

कोटि मधे किनै पछाणिआ हरि नामा सचु सोई ॥

Koti madhe kinai pachhaa(nn)iaa hari naamaa sachu soee ||

ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ ।

करोड़ों में किसी विरले व्यक्ति ने ही हरि-नाम के भेद को पहचाना है, जगत् में केवल हरि-नाम ही सत्य है।

Among millions, there is scarcely one who realizes the Name of the True Lord.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥

नानक नामि मिलै वडिआई दूजै भाइ पति खोई ॥३॥

Naanak naami milai vadiaaee doojai bhaai pati khoee ||3||

ਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥

हे नानक ! नाम द्वारा ही सत्य के दरबार में बड़ाई मिलती है। लेकिन द्वैतभाव में फंसकर इन्सान अपनी इज्जत गंवा लेता है॥ ३॥

O Nanak, through the Naam, greatness is obtained; in the love of duality, all honor is lost. ||3||

Guru Amardas ji / Raag Suhi / Chhant / Guru Granth Sahib ji - Ang 769


ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥

भगता कै घरि कारजु साचा हरि गुण सदा वखाणे राम ॥

Bhagataa kai ghari kaaraju saachaa hari gu(nn) sadaa vakhaa(nn)e raam ||

ਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ ।

भक्तों के घर में सच्चा कार्य यही किया जाता है कि वे सदा हरि का गुणगान करते रहते हैं।

In the home of the devotees, is the joy of true marriage; they chant the Glorious Praises of the Lord forever.

Guru Amardas ji / Raag Suhi / Chhant / Guru Granth Sahib ji - Ang 769

ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥

भगति खजाना आपे दीआ कालु कंटकु मारि समाणे राम ॥

Bhagati khajaanaa aape deeaa kaalu kanttaku maari samaa(nn)e raam ||

ਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ ।

हरि ने स्वयं ही उन्हें भक्ति का खजाना दिया है। वे भयानक यम को नियंत्रण में करके हरि में समाए रहते हैं।

He Himself blesses them with the treasure of devotion; conquering the thorny pain of death, they merge in the Lord.

Guru Amardas ji / Raag Suhi / Chhant / Guru Granth Sahib ji - Ang 769

ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥

कालु कंटकु मारि समाणे हरि मनि भाणे नामु निधानु सचु पाइआ ॥

Kaalu kanttaku maari samaa(nn)e hari mani bhaa(nn)e naamu nidhaanu sachu paaiaa ||

ਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ ।

वे भयानक यम को वश में करके प्रभु में लीन रहते हैं और हरि को बहुत अच्छे लगते हैं। उन्होंने नाम रूपी सच्चा खजाना हरि से पा लिया है।

Conquering the thorny pain of death, they merge in the Lord; they are pleasing to the Lord's Mind,and they obtain the true treasure of the Naam.

Guru Amardas ji / Raag Suhi / Chhant / Guru Granth Sahib ji - Ang 769

ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥

सदा अखुटु कदे न निखुटै हरि दीआ सहजि सुभाइआ ॥

Sadaa akhutu kade na nikhutai hari deeaa sahaji subhaaiaa ||

ਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ । ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ ।

हरि ने सहज स्वभाव ही यह कोष दिया है, जो सदैव अक्षय है और कभी कम नहीं होता।

This treasure is inexhaustible; it will never be exhausted. The Lord automatically blesses them with it.

Guru Amardas ji / Raag Suhi / Chhant / Guru Granth Sahib ji - Ang 769

ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥

हरि जन ऊचे सद ही ऊचे गुर कै सबदि सुहाइआ ॥

Hari jan uche sad hee uche gur kai sabadi suhaaiaa ||

(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।

हरि-भक्त सर्वोत्तम हैं, सदैव सर्वोपरि है और गुरु के शब्द द्वारा उनका जीवन सुन्दर बन गया है।

The humble servants of the Lord are exalted and elevated, forever on high; they are adorned with the Word of the Guru's Shabad.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥

नानक आपे बखसि मिलाए जुगि जुगि सोभा पाइआ ॥४॥१॥२॥

Naanak aape bakhasi milaae jugi jugi sobhaa paaiaa ||4||1||2||

ਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥

हे नानक ! परमात्मा ने उन्हें स्वयं ही कृपा करके अपने साथ मिला लिया है और युग-युगांतर उन्हें शोभा प्राप्त हुई है॥ ४॥ १॥ २॥

O Nanak, He Himself forgives them, and merges them with Himself; throughout the ages, they are glorified. ||4||1||2||

Guru Amardas ji / Raag Suhi / Chhant / Guru Granth Sahib ji - Ang 769


ਸੂਹੀ ਮਹਲਾ ੩ ॥

सूही महला ३ ॥

Soohee mahalaa 3 ||

सूही महला ३ ॥

Soohee, Third Mehl:

Guru Amardas ji / Raag Suhi / Chhant / Guru Granth Sahib ji - Ang 769

ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥

सबदि सचै सचु सोहिला जिथै सचे का होइ वीचारो राम ॥

Sabadi sachai sachu sohilaa jithai sache kaa hoi veechaaro raam ||

ਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ,

जहाँ सच्चे परमात्मा का चिंतन होता रहता है और सच्चे शब्द द्वारा परम सत्य का यशगान किया जाता है,

Through the True Word of the Shabad, true happiness prevails, there where the True Lord is contemplated.

Guru Amardas ji / Raag Suhi / Chhant / Guru Granth Sahib ji - Ang 769

ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥

हउमै सभि किलविख काटे साचु रखिआ उरि धारे राम ॥

Haumai sabhi kilavikh kaate saachu rakhiaa uri dhaare raam ||

ਉਸ ਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।

वहाँ से अहंकार एवं सारे पाप दूर हो जाते हैं और वहाँ सत्य को ही हृदय में बसाया जाता है।

Egotism and all sins are eradicated, when one keeps the True Lord enshrined in the heart.

Guru Amardas ji / Raag Suhi / Chhant / Guru Granth Sahib ji - Ang 769

ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥

सचु रखिआ उर धारे दुतरु तारे फिरि भवजलु तरणु न होई ॥

Sachu rakhiaa ur dhaare dutaru taare phiri bhavajalu tara(nn)u na hoee ||

ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ । ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ ।

जिसने सत्य को अपने हृदय में बसा लिया है, परमात्मा ने उसे दुस्तर भवसागर से तार दिया है और उसे फिर से भवसागर से पार होने की आवश्यकता नहीं पड़ती।

One who keeps the True Lord enshrined in the heart, crosses over the terrible and dreadful world-ocean; he shall not have to cross over it again.

Guru Amardas ji / Raag Suhi / Chhant / Guru Granth Sahib ji - Ang 769

ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥

सचा सतिगुरु सची बाणी जिनि सचु विखालिआ सोई ॥

Sachaa satiguru sachee baa(nn)ee jini sachu vikhaaliaa soee ||

ਹੇ ਭਾਈ! ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ ।

जिसने परम-सत्य प्रभु के दर्शन करवा दिए हैं, वह सतिगुरु भी सत्य है और उसकी वाणी भी सत्य है।

True is the True Guru, and True is the Word of His Bani; through it, the True Lord is seen.

Guru Amardas ji / Raag Suhi / Chhant / Guru Granth Sahib ji - Ang 769

ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥

साचे गुण गावै सचि समावै सचु वेखै सभु सोई ॥

Saache gu(nn) gaavai sachi samaavai sachu vekhai sabhu soee ||

(ਗੁਰੂ ਦੀ ਕਿਰਪਾ ਨਾਲ) ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ ।

जो व्यक्ति सत्य का गुणगान करता है, वह सत्य में ही लीन हो जाता है और उसे सर्वत्र सत्य ही दिखाई देता हैं।

One who sings the Glorious Praises of the True Lord merges in Truth; he beholds the True Lord everywhere.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥

नानक साचा साहिबु साची नाई सचु निसतारा होई ॥१॥

Naanak saachaa saahibu saachee naaee sachu nisataaraa hoee ||1||

ਹੇ ਨਾਨਕ! ਜੇਹੜਾ ਪਰਮਾਤਮਾ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ ॥੧॥

हे नानक ! सबका मालिक परमेश्वर सत्य है, उसका नाम सत्य है और उस सत्य-नाम के सिमरन द्वारा ही जीव को मुक्ति मिलती है॥ १॥

O Nanak, True is the Lord and Master, and True is His Name; through Truth, comes emancipation. ||1||

Guru Amardas ji / Raag Suhi / Chhant / Guru Granth Sahib ji - Ang 769


ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥

साचै सतिगुरि साचु बुझाइआ पति राखै सचु सोई राम ॥

Saachai satiguri saachu bujhaaiaa pati raakhai sachu soee raam ||

ਹੇ ਭਾਈ! ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ ।

सच्चे सतिगुरु ने जिस जीव को सत्य का ज्ञान दिया है, वह सत्यस्वरूप परमात्मा ही उसकी प्रतिष्ठा रखता है।

The True Guru reveals the True Lord; the True Lord preserves our honor.

Guru Amardas ji / Raag Suhi / Chhant / Guru Granth Sahib ji - Ang 769

ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥

सचा भोजनु भाउ सचा है सचै नामि सुखु होई राम ॥

Sachaa bhojanu bhaau sachaa hai sachai naami sukhu hoee raam ||

ਪ੍ਰਭੂ-ਚਰਨਾਂ ਨਾਲ ਅਟੱਲ ਪਿਆਰ ਉਸ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।

परमात्मा का सच्चा प्रेम ही उसका सच्चा भोजन बन जाता है और सत्य-नाम द्वारा ही उसे सुख हासिल होता है।

The true food is love for the True Lord; through the True Name, peace is obtained.

Guru Amardas ji / Raag Suhi / Chhant / Guru Granth Sahib ji - Ang 769

ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥

साचै नामि सुखु होई मरै न कोई गरभि न जूनी वासा ॥

Saachai naami sukhu hoee marai na koee garabhi na joonee vaasaa ||

ਜਿਸ ਭੀ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਆਤਮਕ ਆਨੰਦ ਲੱਭਦਾ ਹੈ, ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ ।

जिस व्यक्ति को सत्य-नाम द्वारा सुख मिलता है, वह फिर कभी मरता नहीं और न ही वह गर्भ-योनियों में निवास पाता है।

Through the True Name, the mortal finds peace; he shall never die, and never again enter the womb of reincarnation.

Guru Amardas ji / Raag Suhi / Chhant / Guru Granth Sahib ji - Ang 769

ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥

जोती जोति मिलाई सचि समाई सचि नाइ परगासा ॥

Jotee joti milaaee sachi samaaee sachi naai paragaasaa ||

(ਗੁਰੂ ਨੇ ਜਿਸ ਮਨੁੱਖ ਦੀ) ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ ।

उसकी ज्योति परम ज्योति में मिल जाती है, वह सत्य में ही समा जाता है और सत्य-नाम द्वारा उसके हृदय में प्रभु-ज्योति का प्रकाश हो जाता है।

His light blends with the Light, and he merges into the True Lord; he is illuminated and enlightened with the True Name.

Guru Amardas ji / Raag Suhi / Chhant / Guru Granth Sahib ji - Ang 769

ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥

जिनी सचु जाता से सचे होए अनदिनु सचु धिआइनि ॥

Jinee sachu jaataa se sache hoe anadinu sachu dhiaaini ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ ।

जिन्होंने सत्य के भेद को जान लिया है, वे सत्यवादी बन गए हैं और रात-दिन परम-सत्य का ही ध्यान करते रहते हैं।

Those who know the Truth are True; night and day, they meditate on Truth.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥

नानक सचु नामु जिन हिरदै वसिआ ना वीछुड़ि दुखु पाइनि ॥२॥

Naanak sachu naamu jin hiradai vasiaa naa veechhu(rr)i dukhu paaini ||2||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ ॥੨॥

हे नानक ! जिनके हृदय में सत्य-नाम स्थित हो गया है, वह बिछुड़ कर दुख नहीं पाते॥ २॥

O Nanak, those whose hearts are filled with the True Name, never suffer the pains of separation. ||2||

Guru Amardas ji / Raag Suhi / Chhant / Guru Granth Sahib ji - Ang 769


ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥

सची बाणी सचे गुण गावहि तितु घरि सोहिला होई राम ॥

Sachee baa(nn)ee sache gu(nn) gaavahi titu ghari sohilaa hoee raam ||

ਹੇ ਭਾਈ! (ਜੇਹੜੇ ਮਨੁੱਖ ਆਪਣੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ ।

जहाँ सच्ची वाणी द्वारा भगवान् का गुणगान किया जाता है, उस घर में मंगल बन जाता है।

In that home, and in that heart, where the True Bani of the Lord's True Praises are sung, the songs of joy resound.

Guru Amardas ji / Raag Suhi / Chhant / Guru Granth Sahib ji - Ang 769

ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥

निरमल गुण साचे तनु मनु साचा विचि साचा पुरखु प्रभु सोई राम ॥

Niramal gu(nn) saache tanu manu saachaa vichi saachaa purakhu prbhu soee raam ||

ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ । ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ ।

सत्य का निर्मल करने से तन-मन भी सच्चा हो जाता है और सत्यस्वरूप प्रभु उसके हृदय में आ बसता है।

Through the immaculate virtues of the True Lord, the body and mind are rendered True, and God, the True Primal Being, dwells within.

Guru Amardas ji / Raag Suhi / Chhant / Guru Granth Sahib ji - Ang 769

ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥

सभु सचु वरतै सचो बोलै जो सचु करै सु होई ॥

Sabhu sachu varatai sacho bolai jo sachu karai su hoee ||

(ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ ।

फिर उसके मन में सत्य ही व्याप्त होता है, वह सत्य ही बोलता है और वही होता है जो प्रभु आप करता है।

Such a person practices only Truth, and speaks only Truth; whatever the True Lord does, that alone comes to pass.

Guru Amardas ji / Raag Suhi / Chhant / Guru Granth Sahib ji - Ang 769

ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥

जह देखा तह सचु पसरिआ अवरु न दूजा कोई ॥

Jah dekhaa tah sachu pasariaa avaru na doojaa koee ||

ਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ । ਪ੍ਰਭੂ ਤੋਂ ਬਿਨਾ ਉਹਨਾਂ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ ।

मैं जहाँ भी देखता हूँ, वहाँ सत्य का प्रसार है, उसके अतिरिक्त अन्य कोई नहीं।

Wherever I look, there I see the True Lord pervading; there is no other at all.

Guru Amardas ji / Raag Suhi / Chhant / Guru Granth Sahib ji - Ang 769

ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥

सचे उपजै सचि समावै मरि जनमै दूजा होई ॥

Sache upajai sachi samaavai mari janamai doojaa hoee ||

ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ । ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ ।

जीव सत्यस्वरूप परमात्मा से उत्पन्न होता है और सत्य में ही समा जाता है। जिसमें दैतभाव होता है, वह जन्मता-मरता रहता है।

From the True Lord, we emanate, and into the True Lord, we shall merge; death and birth come from duality.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥

नानक सभु किछु आपे करता आपि करावै सोई ॥३॥

Naanak sabhu kichhu aape karataa aapi karaavai soee ||3||

ਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ॥੩॥

हे नानक ! ईश्वर स्वयं ही सबकुछ करता है और जीवों से करवाता है॥ ३॥

O Nanak, He Himself does everything; He Himself is the Cause. ||3||

Guru Amardas ji / Raag Suhi / Chhant / Guru Granth Sahib ji - Ang 769


ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥

सचे भगत सोहहि दरवारे सचो सचु वखाणे राम ॥

Sache bhagat sohahi daravaare sacho sachu vakhaa(nn)e raam ||

ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਭਗਤ ਉਸ ਸਦਾ-ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ ਉਚਾਰ ਕੇ ਉਸ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ।

भगवान् के सच्चे भक्त उसके दरबार में शोभा के पात्र बनते हैं और सत्य का ही बखान करते रहते हैं।

The true devotees look beautiful in the Darbaar of the Lord's Court. They speak Truth, and only Truth.

Guru Amardas ji / Raag Suhi / Chhant / Guru Granth Sahib ji - Ang 769

ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥

घट अंतरे साची बाणी साचो आपि पछाणे राम ॥

Ghat anttare saachee baa(nn)ee saacho aapi pachhaa(nn)e raam ||

ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਵੱਸਦੀ ਹੈ । ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਵੇਖਦੇ ਹਨ ।

उनके ह्रदय में सच्ची वाणी रहती है और सत्य द्वारा अपने आत्मस्वरूप को पहचान लेते हैं।

Deep within the nucleus of their heart, is the True Word of the Lord's Bani. Through the Truth, they understand themselves.

Guru Amardas ji / Raag Suhi / Chhant / Guru Granth Sahib ji - Ang 769

ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥

आपु पछाणहि ता सचु जाणहि साचे सोझी होई ॥

Aapu pachhaa(nn)ahi taa sachu jaa(nn)ahi saache sojhee hoee ||

ਜਦੋਂ ਭਗਤ-ਜਨ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਦੇ ਹਨ, ਤਦੋਂ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹਨਾਂ ਨੂੰ ਉਸ ਸਦਾ-ਥਿਰ ਪ੍ਰਭੂ ਦੀ ਜਾਣ-ਪਛਾਣ ਹੋ ਜਾਂਦੀ ਹੈ ।

जब वे अपने आत्मस्वरूप को पहचान लेते हैं तो वे सत्य को जान लेते हैं और उन्हें सत्य की सूझ हो जाती है।

They understand themselves, and so know the True Lord, through their true intuition.

Guru Amardas ji / Raag Suhi / Chhant / Guru Granth Sahib ji - Ang 769

ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥

सचा सबदु सची है सोभा साचे ही सुखु होई ॥

Sachaa sabadu sachee hai sobhaa saache hee sukhu hoee ||

ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਵੱਸਦਾ ਰਹਿੰਦਾ ਹੈ, (ਇਸ ਕਰ ਕੇ ਲੋਕ ਪਰਲੋਕ ਵਿਚ) ਉਹਨਾਂ ਨੂੰ ਸਦਾ ਲਈ ਸੋਭਾ ਮਿਲ ਜਾਂਦੀ ਹੈ । ਪ੍ਰਭੂ ਵਿਚ ਜੁੜਨ ਕਰ ਕੇ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ ।

शब्द-ब्रह्म सत्य है, इसकी शोभा भी सत्य है और सत्य से ही सुख हासिल होता है।

True is the Shabad, and True is its Glory; peace comes only from Truth.

Guru Amardas ji / Raag Suhi / Chhant / Guru Granth Sahib ji - Ang 769

ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥

साचि रते भगत इक रंगी दूजा रंगु न कोई ॥

Saachi rate bhagat ik ranggee doojaa ranggu na koee ||

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ-ਰੰਗ) ਵਿਚ ਰੰਗੇ ਹੋਏ ਭਗਤ ਜਨ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ । ਕੋਈ ਹੋਰ (ਮਾਇਆ ਦੇ ਮੋਹ ਆਦਿਕ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ ।

सत्य में रंगे हुए भक्त एक प्रभु के रंग में ही रंगे रहते हैं और उन्हें माया का कोई रंग नहीं होता।

Imbued with Truth, the devotees love the One Lord; they do not love any other.

Guru Amardas ji / Raag Suhi / Chhant / Guru Granth Sahib ji - Ang 769

ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥

नानक जिस कउ मसतकि लिखिआ तिसु सचु परापति होई ॥४॥२॥३॥

Naanak jis kau masataki likhiaa tisu sachu paraapati hoee ||4||2||3||

ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੨॥੩॥

हे नानक ! जिसके मस्तक पर भाग्य में लिखा होता है, उसे ही सत्य (परमात्मा) की प्राप्ति होती है॥ ४॥ २॥ ३॥

O Nanak, he alone obtains the True Lord, who has such pre-ordained destiny written upon his forehead. ||4||2||3||

Guru Amardas ji / Raag Suhi / Chhant / Guru Granth Sahib ji - Ang 769


ਸੂਹੀ ਮਹਲਾ ੩ ॥

सूही महला ३ ॥

Soohee mahalaa 3 ||

सूही महला ३ ॥

Soohee, Third Mehl:

Guru Amardas ji / Raag Suhi / Chhant / Guru Granth Sahib ji - Ang 769

ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥

जुग चारे धन जे भवै बिनु सतिगुर सोहागु न होई राम ॥

Jug chaare dhan je bhavai binu satigur sohaagu na hoee raam ||

ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ ।

जीव-स्त्री चाहे चारों युग भटकती रहे, लेकिन सतिगुरु के बिना उसे पति-प्रभु प्राप्त नहीं होता।

The soul-bride may wander throughout the four ages, but still, without the True Guru, she will not find her True Husband Lord.

Guru Amardas ji / Raag Suhi / Chhant / Guru Granth Sahib ji - Ang 769


Download SGGS PDF Daily Updates ADVERTISE HERE