ANG 754, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥

हरि का नामु सति करि जाणै गुर कै भाइ पिआरे ॥

Hari kaa naamu sati kari jaa(nn)ai gur kai bhaai piaare ||

ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ।

वह प्यारे गुरु की रज़ा अनुसार हरि का नाम सत्य मानता है।

The Name of the Lord is known as True, through the Love of the Beloved Guru.

Guru Amardas ji / Raag Suhi / Ashtpadiyan / Guru Granth Sahib ji - Ang 754

ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥

सची वडिआई गुर ते पाई सचै नाइ पिआरे ॥

Sachee vadiaaee gur te paaee sachai naai piaare ||

ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ ।

उसने गुरु से ही नाम की सच्ची बड़ाई प्राप्त की है और सत्य नाम से ही प्रेम करता है।

True Glorious Greatness is obtained from the Guru, through the Beloved True Name.

Guru Amardas ji / Raag Suhi / Ashtpadiyan / Guru Granth Sahib ji - Ang 754

ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥

एको सचा सभ महि वरतै विरला को वीचारे ॥

Eko sachaa sabh mahi varatai viralaa ko veechaare ||

ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ ।

एक सच्चा परमात्मा ही सबमें क्रियान्वित है लेकिन कोई विरला व्यक्ति ही इसका विचार करता है।

The One True Lord is permeating and pervading among all; how rare is the one who contemplates this.

Guru Amardas ji / Raag Suhi / Ashtpadiyan / Guru Granth Sahib ji - Ang 754

ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥

आपे मेलि लए ता बखसे सची भगति सवारे ॥७॥

Aape meli lae taa bakhase sachee bhagati savaare ||7||

(ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ॥੭॥

जब प्रभु स्वयं ही जीव को अपने साथ मिला लेता है तो वह उसे क्षमा कर देता है और अपनी भक्ति द्वारा उसका जीवन सुन्दर बना देता है॥ ७॥

The Lord Himself unites us in Union, and forgives us; He embellishes us with true devotional worship. ||7||

Guru Amardas ji / Raag Suhi / Ashtpadiyan / Guru Granth Sahib ji - Ang 754


ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥

सभो सचु सचु सचु वरतै गुरमुखि कोई जाणै ॥

Sabho sachu sachu sachu varatai guramukhi koee jaa(nn)ai ||

ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ ।

कोई गुरुमुख ही जानता है कि एक सत्य परमात्मा ही सबमें क्रियाशील है।

All is Truth; Truth, and Truth alone is pervading; how rare is the Gurmukh who knows this.

Guru Amardas ji / Raag Suhi / Ashtpadiyan / Guru Granth Sahib ji - Ang 754

ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥

जमण मरणा हुकमो वरतै गुरमुखि आपु पछाणै ॥

Jamma(nn) mara(nn)aa hukamo varatai guramukhi aapu pachhaa(nn)ai ||

ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ । ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ।

दुनिया में जन्म एवं मृत्यु उसके हुक्म में ही हो रहा है। गुरुमुख ही अपने आत्मस्वरूप को पहचानता है।

Birth and death occur by the Hukam of His Command; the Gurmukh understands his own self.

Guru Amardas ji / Raag Suhi / Ashtpadiyan / Guru Granth Sahib ji - Ang 754

ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥

नामु धिआए ता सतिगुरु भाए जो इछै सो फलु पाए ॥

Naamu dhiaae taa satiguru bhaae jo ichhai so phalu paae ||

ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ ।

जब जीव परमात्मा के नाम का ध्यान करता है तो वह गुरु को बहुत अच्छा लगता है। वह जैसी इच्छा करता है, वही फल प्राप्त करता है।

He meditates on the Naam, the Name of the Lord, and so pleases the True Guru. He receives whatever rewards he desires.

Guru Amardas ji / Raag Suhi / Ashtpadiyan / Guru Granth Sahib ji - Ang 754

ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥

नानक तिस दा सभु किछु होवै जि विचहु आपु गवाए ॥८॥१॥

Naanak tis daa sabhu kichhu hovai ji vichahu aapu gavaae ||8||1||

ਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ॥੮॥੧॥

हे नानक ! जो अपने मन में से अहंकार समाप्त कर लेता है, उसका सब कुछ ठीक हो जाता है। ८ ॥ १॥

O Nanak, one who eradicates self-conceit from within, has everything. ||8||1||

Guru Amardas ji / Raag Suhi / Ashtpadiyan / Guru Granth Sahib ji - Ang 754


ਸੂਹੀ ਮਹਲਾ ੩ ॥

सूही महला ३ ॥

Soohee mahalaa 3 ||

सूही महला ३ ॥

Soohee, Third Mehl:

Guru Amardas ji / Raag Suhi / Ashtpadiyan / Guru Granth Sahib ji - Ang 754

ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲੇ ॥

काइआ कामणि अति सुआल्हिउ पिरु वसै जिसु नाले ॥

Kaaiaa kaama(nn)i ati suaalhiu piru vasai jisu naale ||

ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ ।

हे भाई ! काया रूपी अत्यंत सुन्दर कामिनी वही है, जिसके साथ उसका पति-प्रभु बसता है।

The body-bride is very beautiful; she dwells with her Husband Lord.

Guru Amardas ji / Raag Suhi / Ashtpadiyan / Guru Granth Sahib ji - Ang 754

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥

पिर सचे ते सदा सुहागणि गुर का सबदु सम्हाले ॥

Pir sache te sadaa suhaaga(nn)i gur kaa sabadu samhaale ||

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ ।

वह गुरु का शब्द अन्तर्मन में बसाकर रखती है और सच्चे प्रभु के मिलाप से सदा सुहागिन बनी रहती है।

She becomes the happy soul-bride of her True Husband Lord, contemplating the Word of the Guru's Shabad.

Guru Amardas ji / Raag Suhi / Ashtpadiyan / Guru Granth Sahib ji - Ang 754

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥

हरि की भगति सदा रंगि राता हउमै विचहु जाले ॥१॥

Hari kee bhagati sadaa ranggi raataa haumai vichahu jaale ||1||

ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥

जो व्यक्ति भगवान की भक्ति में सर्वदा लीन रहता है, वह अपने अन्तर से अहंत्व को जला देता है॥ १॥

The Lord's devotee is forever attuned to the Lord's Love; her ego is burnt away from within. ||1||

Guru Amardas ji / Raag Suhi / Ashtpadiyan / Guru Granth Sahib ji - Ang 754


ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

वाहु वाहु पूरे गुर की बाणी ॥

Vaahu vaahu poore gur kee baa(nn)ee ||

ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ ।

पूर्ण गुरु की वाणी धन्य-धन्य है।

Waaho! Waaho! Blessed, blessed is the Word of the Perfect Guru's Bani.

Guru Amardas ji / Raag Suhi / Ashtpadiyan / Guru Granth Sahib ji - Ang 754

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥

पूरे गुर ते उपजी साचि समाणी ॥१॥ रहाउ ॥

Poore gur te upajee saachi samaa(nn)ee ||1|| rahaau ||

ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ॥੧॥ ਰਹਾਉ ॥

पूर्ण गुरु के हृदय से उत्पन्न हुई यह सत्य में ही समाई रहती है॥ १॥ रहाउ॥

It wells up and springs forth from the Perfect Guru, and merges into Truth. ||1|| Pause ||

Guru Amardas ji / Raag Suhi / Ashtpadiyan / Guru Granth Sahib ji - Ang 754


ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥

काइआ अंदरि सभु किछु वसै खंड मंडल पाताला ॥

Kaaiaa anddari sabhu kichhu vasai khandd manddal paataalaa ||

ਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ,

खण्ड, मण्डल एवं पाताल इत्यादि सबकुछ शरीर में ही बसता है,

Everything is within the Lord - the continents, worlds and nether regions.

Guru Amardas ji / Raag Suhi / Ashtpadiyan / Guru Granth Sahib ji - Ang 754

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥

काइआ अंदरि जगजीवन दाता वसै सभना करे प्रतिपाला ॥

Kaaiaa anddari jagajeevan daataa vasai sabhanaa kare prtipaalaa ||

ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ।

इस शरीर में ही जग को जीवन देने वाला प्रभु बसता है, जो सब जीवों की परवरिश करता है।

The Life of the World, the Great Giver, dwells within the body; He is the Cherisher of all.

Guru Amardas ji / Raag Suhi / Ashtpadiyan / Guru Granth Sahib ji - Ang 754

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹ੍ਹਾਲਾ ॥੨॥

काइआ कामणि सदा सुहेली गुरमुखि नामु सम्हाला ॥२॥

Kaaiaa kaama(nn)i sadaa suhelee guramukhi naamu samhaalaa ||2||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ॥੨॥

जो व्यक्ति गुरुमुख बनकर परमात्मा का नाम स्मरण करता रहता है, उसकी शरीर रूपी स्त्री सदैव सुखी रहती है॥ २॥

The body-bride is eternally beautiful; the Gurmukh contemplates the Naam. ||2||

Guru Amardas ji / Raag Suhi / Ashtpadiyan / Guru Granth Sahib ji - Ang 754


ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥

काइआ अंदरि आपे वसै अलखु न लखिआ जाई ॥

Kaaiaa anddari aape vasai alakhu na lakhiaa jaaee ||

ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ ।

इस शरीर में परमात्मा स्वयं ही बसता है लेकिन अदृष्ट प्रभु देखा नहीं जा सकता।

The Lord Himself dwells within the body; He is invisible and cannot be seen.

Guru Amardas ji / Raag Suhi / Ashtpadiyan / Guru Granth Sahib ji - Ang 754

ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥

मनमुखु मुगधु बूझै नाही बाहरि भालणि जाई ॥

Manamukhu mugadhu boojhai naahee baahari bhaala(nn)i jaaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ ।

मूर्ख स्वेच्छाचारी इस तथ्य को नहीं बूझता और वह भगवान को ढूंढने हेतु बाहर वनों में जाता है।

The foolish self-willed manmukh does not understand; he goes out searching for the Lord externally.

Guru Amardas ji / Raag Suhi / Ashtpadiyan / Guru Granth Sahib ji - Ang 754

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥

सतिगुरु सेवे सदा सुखु पाए सतिगुरि अलखु दिता लखाई ॥३॥

Satiguru seve sadaa sukhu paae satiguri alakhu ditaa lakhaaee ||3||

ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ॥੩॥

जो गुरु की सेवा करता है, वह हमेशा सुख प्राप्त करता है। गुरु ने मुझे अदृष्ट परमात्मा के दर्शन करवा दिए हैं।॥ ३॥

One who serves the True Guru is always at peace; the True Guru has shown me the Invisible Lord. ||3||

Guru Amardas ji / Raag Suhi / Ashtpadiyan / Guru Granth Sahib ji - Ang 754


ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥

काइआ अंदरि रतन पदारथ भगति भरे भंडारा ॥

Kaaiaa anddari ratan padaarath bhagati bhare bhanddaaraa ||

ਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ ।

इस शरीर में ही रत्न-पदार्थ विद्यमान हैं और भक्ति के भण्डार भरे हुए हैं।

Within the body there are jewels and precious treasures, the over-flowing treasure of devotion.

Guru Amardas ji / Raag Suhi / Ashtpadiyan / Guru Granth Sahib ji - Ang 754

ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥

इसु काइआ अंदरि नउ खंड प्रिथमी हाट पटण बाजारा ॥

Isu kaaiaa anddari nau khandd prithamee haat pata(nn) baajaaraa ||

ਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ । ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ) ।

इस शरीर में ही पृथ्वी के नौ खण्ड, दुकानें, नगर एवं बाज़ार हैं।

Within this body are the nine continents of the earth, its markets, cities and streets.

Guru Amardas ji / Raag Suhi / Ashtpadiyan / Guru Granth Sahib ji - Ang 754

ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥

इसु काइआ अंदरि नामु नउ निधि पाईऐ गुर कै सबदि वीचारा ॥४॥

Isu kaaiaa anddari naamu nau nidhi paaeeai gur kai sabadi veechaaraa ||4||

ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ॥੪॥

इस शरीर में ही परमात्मा के नाम की नवनिधियां मौजूद हैं लेकिन इनकी प्राप्ति गुरु के शब्द चिंतन द्वारा ही होती है।॥ ४॥

Within this body are the nine treasures of the Naam; contemplating the Word of the Guru's Shabad, it is obtained. ||4||

Guru Amardas ji / Raag Suhi / Ashtpadiyan / Guru Granth Sahib ji - Ang 754


ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥

काइआ अंदरि तोलि तुलावै आपे तोलणहारा ॥

Kaaiaa anddari toli tulaavai aape tola(nn)ahaaraa ||

ਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ,

तोलने वाला परमात्मा स्वयं ही शरीर में इन रत्न-पदार्थों को तोलकर तुलाता है।

Within the body, the Lord estimates the weight; He Himself is the weigher.

Guru Amardas ji / Raag Suhi / Ashtpadiyan / Guru Granth Sahib ji - Ang 754

ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥

इहु मनु रतनु जवाहर माणकु तिस का मोलु अफारा ॥

Ihu manu ratanu javaahar maa(nn)aku tis kaa molu aphaaraa ||

ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ, (ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ ।

यह मन रत्न, जवाहर एवं माणिक्य है और इसका मूल्य बहुत बड़ा है।

This mind is the jewel, the gem, the diamond; it is absolutely priceless.

Guru Amardas ji / Raag Suhi / Ashtpadiyan / Guru Granth Sahib ji - Ang 754

ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥

मोलि कित ही नामु पाईऐ नाही नामु पाईऐ गुर बीचारा ॥५॥

Moli kit hee naamu paaeeai naahee naamu paaeeai gur beechaaraa ||5||

ਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ । (ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ । ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ॥੫॥

परमात्मा का नाम किसी भी मूल्य पर पाया नहीं जा सकता। यह तो गुरु के उपदेश द्वारा ही पाया जाता है॥ ५ ॥

The Naam, the Name of the Lord, cannot be purchased at any price; the Naam is obtained by contemplating the Guru. ||5||

Guru Amardas ji / Raag Suhi / Ashtpadiyan / Guru Granth Sahib ji - Ang 754


ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥

गुरमुखि होवै सु काइआ खोजै होर सभ भरमि भुलाई ॥

Guramukhi hovai su kaaiaa khojai hor sabh bharami bhulaaee ||

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ । ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ।

जो व्यक्ति गुरुमुख बन जाता है, वह अपने शरीर में ही नाम को खोजता है। शेष सारी दुनिया भ्रम में ही भूली हुई है।

One who becomes Gurmukh searches this body; all others just wander around in confusion.

Guru Amardas ji / Raag Suhi / Ashtpadiyan / Guru Granth Sahib ji - Ang 754

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥

जिस नो देइ सोई जनु पावै होर किआ को करे चतुराई ॥

Jis no dei soee janu paavai hor kiaa ko kare chaturaaee ||

ਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ । ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ) ।

जिसे परमात्मा अपना नाम देता है, वही उसे प्राप्त करता है। अन्य कोई क्या चतुराई कर सकता है?

That humble being alone obtains it, unto whom the Lord bestows it. What other clever tricks can anyone try?

Guru Amardas ji / Raag Suhi / Ashtpadiyan / Guru Granth Sahib ji - Ang 754

ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥

काइआ अंदरि भउ भाउ वसै गुर परसादी पाई ॥६॥

Kaaiaa anddari bhau bhaau vasai gur parasaadee paaee ||6||

ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ । ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ॥੬॥

इस शरीर में ही प्रभु का भय एवं प्रेम बसता है परन्तु यह गुरु की कृपा से ही पाए जाते हैं।॥ ६॥

Within the body, the Fear of God and Love for Him abides; by Guru's Grace, they are obtained. ||6||

Guru Amardas ji / Raag Suhi / Ashtpadiyan / Guru Granth Sahib ji - Ang 754


ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥

काइआ अंदरि ब्रहमा बिसनु महेसा सभ ओपति जितु संसारा ॥

Kaaiaa anddari brhamaa bisanu mahesaa sabh opati jitu sanssaaraa ||

ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ।

इस शरीर में त्रिदेव-ब्रह्म, विष्णु एवं शिवशंकर बसते हैं, जिन से सारे संसार की उत्पत्ति हुई है।

Within the body, are Brahma, Vishnu and Shiva, from whom the whole world emanated.

Guru Amardas ji / Raag Suhi / Ashtpadiyan / Guru Granth Sahib ji - Ang 754

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥

सचै आपणा खेलु रचाइआ आवा गउणु पासारा ॥

Sachai aapa(nn)aa khelu rachaaiaa aavaa gau(nn)u paasaaraa ||

ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ ।

जन्म-मरण रूपी प्रसार करके सच्चे प्रभु ने अपना एक खेल रचा हुआ है।

The True Lord has staged and contrived His own play; the expanse of the Universe comes and goes.

Guru Amardas ji / Raag Suhi / Ashtpadiyan / Guru Granth Sahib ji - Ang 754

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥

पूरै सतिगुरि आपि दिखाइआ सचि नामि निसतारा ॥७॥

Poorai satiguri aapi dikhaaiaa sachi naami nisataaraa ||7||

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ॥੭॥

पूर्ण सतगुरु ने स्वयं ही दिखा दिया है कि सत्य-नाम द्वारा ही मुक्ति होती है॥ ७॥

The Perfect True Guru Himself has made it clear, that emancipation comes through the True Name. ||7||

Guru Amardas ji / Raag Suhi / Ashtpadiyan / Guru Granth Sahib ji - Ang 754


ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥

सा काइआ जो सतिगुरु सेवै सचै आपि सवारी ॥

Saa kaaiaa jo satiguru sevai sachai aapi savaaree ||

ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ । ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ ।

यह शरीर जो सतगुरु की सेवा करता है, सच्चे प्रभु ने स्वयं ही उसे सुन्दर बना दिया है।

That body, which serves the True Guru, is embellished by the True Lord Himself.

Guru Amardas ji / Raag Suhi / Ashtpadiyan / Guru Granth Sahib ji - Ang 754

ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥

विणु नावै दरि ढोई नाही ता जमु करे खुआरी ॥

Vi(nn)u naavai dari dhoee naahee taa jamu kare khuaaree ||

ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ । ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ ।

ईश्वर के नाम बिना सत्य के द्वार पर आदमी को अन्य कोई अवलम्ब नहीं मिलता और तो ही यम उसे तंग करता है।

Without the Name, the mortal finds no place of rest in the Court of the Lord; he shall be tortured by the Messenger of Death.

Guru Amardas ji / Raag Suhi / Ashtpadiyan / Guru Granth Sahib ji - Ang 754

ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

नानक सचु वडिआई पाए जिस नो हरि किरपा धारी ॥८॥२॥

Naanak sachu vadiaaee paae jis no hari kirapaa dhaaree ||8||2||

ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ॥੮॥੨॥

हे नानक ! जिस पर प्रभु ने अपनी कृपा की है, उसे ही सत्य-नाम की बड़ाई हासिल हुई है॥ ८॥ २॥

O Nanak, true glory is bestowed, when the Lord showers His Mercy. ||8||2||

Guru Amardas ji / Raag Suhi / Ashtpadiyan / Guru Granth Sahib ji - Ang 754



Download SGGS PDF Daily Updates ADVERTISE HERE