ANG 749, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨੑ ਘਰਿ ਧਨੁ ਹਰਿ ਨਾਮਾ ॥

भागठड़े हरि संत तुम्हारे जिन्ह घरि धनु हरि नामा ॥

Bhaagatha(rr)e hari santt tumhaare jinh ghari dhanu hari naamaa ||

ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ ।

हे हरि ! तेरे संत खुशनसीब हैं, जिनके हृदय-घर में नाम रूपी धन है।

Your Saints are very fortunate; their homes are filled with the wealth of the Lord's Name.

Guru Arjan Dev ji / Raag Suhi / / Guru Granth Sahib ji - Ang 749

ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

परवाणु गणी सेई इह आए सफल तिना के कामा ॥१॥

Paravaa(nn)u ga(nn)ee seee ih aae saphal tinaa ke kaamaa ||1||

ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥

उनका जन्म लेकर जगत् में आना ही स्वीकार गिना जाता है और उनके सब कार्य सफल हो जाते हैं।॥ १॥

Their birth is approved, and their actions are fruitful. ||1||

Guru Arjan Dev ji / Raag Suhi / / Guru Granth Sahib ji - Ang 749


ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥

मेरे राम हरि जन कै हउ बलि जाई ॥

Mere raam hari jan kai hau bali jaaee ||

ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ) ।

हे मेरे राम ! मैं संतजनों पर बलिहारी जाता हूँ और

O my Lord, I am a sacrifice to the humble servants of the Lord.

Guru Arjan Dev ji / Raag Suhi / / Guru Granth Sahib ji - Ang 749

ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥

केसा का करि चवरु ढुलावा चरण धूड़ि मुखि लाई ॥१॥ रहाउ ॥

Kesaa kaa kari chavaru dhulaavaa chara(nn) dhoo(rr)i mukhi laaee ||1|| rahaau ||

ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥

अपने केशों का चंवर बनाकर उनके सिर पर झुलाता हूँ, और उनके चरणों की धूल मुख पर लगाता हूँ। ॥ १॥ रहाउ॥

I make my hair into a fan, and wave it over them; I apply the dust of their feet to my face. ||1|| Pause ||

Guru Arjan Dev ji / Raag Suhi / / Guru Granth Sahib ji - Ang 749


ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

जनम मरण दुहहू महि नाही जन परउपकारी आए ॥

Janam mara(nn) duhahoo mahi naahee jan paraupakaaree aae ||

ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ ।

वे जीवों पर परोपकार करने के लिए जगत् में आए हैं और वे जन्म-मरण दोनों से ही रहित हैं।

Those generous, humble beings are above both birth and death.

Guru Arjan Dev ji / Raag Suhi / / Guru Granth Sahib ji - Ang 749

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

जीअ दानु दे भगती लाइनि हरि सिउ लैनि मिलाए ॥२॥

Jeea daanu de bhagatee laaini hari siu laini milaae ||2||

ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥

वे जीवों को नाम-दान देकर उन्हें भक्ति में लगाते हैं और उनका भगवान से मिलाप करवा देते हैं।॥ २॥

They give the gift of the soul, and practice devotional worship; they inspire others to meet the Lord. ||2||

Guru Arjan Dev ji / Raag Suhi / / Guru Granth Sahib ji - Ang 749


ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥

सचा अमरु सची पातिसाही सचे सेती राते ॥

Sachaa amaru sachee paatisaahee sache setee raate ||

ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ ।

जिस परमात्मा का हुक्म शाश्वत है और जिसकी बादशाहत भी शाश्वत है, वे उस सत्य में ही रंगे रहते हैं।

True are their commands, and true are their empires; they are attuned to the Truth.

Guru Arjan Dev ji / Raag Suhi / / Guru Granth Sahib ji - Ang 749

ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥

सचा सुखु सची वडिआई जिस के से तिनि जाते ॥३॥

Sachaa sukhu sachee vadiaaee jis ke se tini jaate ||3||

ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ । ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥

उन्हें सच्चा सुख एवं सच्ची बड़ाई मिलती है। जिस परमात्मा के वे सेवक होते हैं, वे उसे ही जानते हैं॥ ३॥

True is their happiness, and true is their greatness. They know the Lord, to whom they belong. ||3||

Guru Arjan Dev ji / Raag Suhi / / Guru Granth Sahib ji - Ang 749


ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

पखा फेरी पाणी ढोवा हरि जन कै पीसणु पीसि कमावा ॥

Pakhaa pheree paa(nn)ee dhovaa hari jan kai peesa(nn)u peesi kamaavaa ||

ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ ।

हे हरि ! मैं तेरे संतजनों के घर चक्की पीस कर उनकी सेवा करूँ, उन्हें पंखा झुलाऊँ और उनके लिए पानी ढोऊँ।

I wave the fan over them, carry water for them, and grind corn for the humble servants of the Lord.

Guru Arjan Dev ji / Raag Suhi / / Guru Granth Sahib ji - Ang 749

ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

नानक की प्रभ पासि बेनंती तेरे जन देखणु पावा ॥४॥७॥५४॥

Naanak kee prbh paasi benanttee tere jan dekha(nn)u paavaa ||4||7||54||

ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥

नानक की प्रभु के समक्ष यही विनती है केि मैं तेरे संतजनों का दर्शन करता रहूँ॥ ४॥ ७ ॥ ५४॥

Nanak offers this prayer to God - please, grant me the sight of Your humble servants. ||4||7||54||

Guru Arjan Dev ji / Raag Suhi / / Guru Granth Sahib ji - Ang 749


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Guru Granth Sahib ji - Ang 749

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥

पारब्रहम परमेसर सतिगुर आपे करणैहारा ॥

Paarabrham paramesar satigur aape kara(nn)aihaaraa ||

ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ ।

हे परब्रह्म-परमेश्वर, हे सतगुरु, तू स्वयं ही सब कुछ कर सकने वाला है,

The True Guru is the Transcendent Lord, the Supreme Lord God; He Himself is the Creator Lord.

Guru Arjan Dev ji / Raag Suhi / / Guru Granth Sahib ji - Ang 749

ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥

चरण धूड़ि तेरी सेवकु मागै तेरे दरसन कउ बलिहारा ॥१॥

Chara(nn) dhoo(rr)i teree sevaku maagai tere darasan kau balihaaraa ||1||

(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥

तेरा सेवक तेरी चरण-धूलि मॉगता है और तेरे दर्शन पर बलिहारी जाता है॥ १॥

Your servant begs for the dust of Your feet. I am a sacrifice to the Blessed Vision of Your Darshan. ||1||

Guru Arjan Dev ji / Raag Suhi / / Guru Granth Sahib ji - Ang 749


ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥

मेरे राम राइ जिउ राखहि तिउ रहीऐ ॥

Mere raam raai jiu raakhahi tiu raheeai ||

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ ।

हे मेरे राम ! जैसे तू मुझे रखता है, वैसे ही मैं रहता हूँ।

O my Sovereign Lord, as You keep me, so do I remain.

Guru Arjan Dev ji / Raag Suhi / / Guru Granth Sahib ji - Ang 749

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥

तुधु भावै ता नामु जपावहि सुखु तेरा दिता लहीऐ ॥१॥ रहाउ ॥

Tudhu bhaavai taa naamu japaavahi sukhu teraa ditaa laheeai ||1|| rahaau ||

ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥

जब तुझे उपयुक्त लगता है तो तू अपना नाम जपवाता है। मैं तेरा दिया हुआ ही सुख लेता हूँ॥ १॥ रहाउ॥

When it pleases You, I chant Your Name. You alone can grant me peace. ||1|| Pause ||

Guru Arjan Dev ji / Raag Suhi / / Guru Granth Sahib ji - Ang 749


ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥

मुकति भुगति जुगति तेरी सेवा जिसु तूं आपि कराइहि ॥

Mukati bhugati jugati teree sevaa jisu toonn aapi karaaihi ||

ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ ।

माया के बन्धनों से मुक्ति, भुक्ति एवं जीवन-युक्ति तेरी सेवा करने से ही मिलती है, जिसे तू स्वयं ही अपने सेवकों से करवाता है।

Liberation, comfort and proper lifestyle come from serving You; You alone cause us to serve You.

Guru Arjan Dev ji / Raag Suhi / / Guru Granth Sahib ji - Ang 749

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥

तहा बैकुंठु जह कीरतनु तेरा तूं आपे सरधा लाइहि ॥२॥

Tahaa baikuntthu jah keeratanu teraa toonn aape saradhaa laaihi ||2||

ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥

जहाँ तेरा कीर्तन किया जाता है, वहाँ ही बैकुण्ठ बन जाता है। तू स्वयं ही अपने सेवकों के मन में श्रद्धा उत्पन्न करता है॥ २॥

That place is heaven, where the Kirtan of the Lord's Praises are sung. You Yourself instill faith into us. ||2||

Guru Arjan Dev ji / Raag Suhi / / Guru Granth Sahib ji - Ang 749


ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥

सिमरि सिमरि सिमरि नामु जीवा तनु मनु होइ निहाला ॥

Simari simari simari naamu jeevaa tanu manu hoi nihaalaa ||

(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ ।

हरदम तेरा नाम-सिमरन करने से ही मुझे जीवन मिलता रहता है और मेरा मन-तन निहाल हो जाता है।

Meditating, meditating, meditating in remembrance on the Naam, I live; my mind and body are enraptured.

Guru Arjan Dev ji / Raag Suhi / / Guru Granth Sahib ji - Ang 749

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

चरण कमल तेरे धोइ धोइ पीवा मेरे सतिगुर दीन दइआला ॥३॥

Chara(nn) kamal tere dhoi dhoi peevaa mere satigur deen daiaalaa ||3||

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥

हे मेरे दीनदयालु सतगुरु ! मैं तेरे सुन्दर चरण कमल धो-धोकर पीता रहूँ॥ ३॥

I wash Your Lotus Feet, and drink in this water, O my True Guru, O Merciful to the meek. ||3||

Guru Arjan Dev ji / Raag Suhi / / Guru Granth Sahib ji - Ang 749


ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥

कुरबाणु जाई उसु वेला सुहावी जितु तुमरै दुआरै आइआ ॥

Kurabaa(nn)u jaaee usu velaa suhaavee jitu tumarai duaarai aaiaa ||

(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ ।

मैं उस सुन्दर वक्त पर कुर्बान जाता हूँ, जब मैं तुम्हारे द्वार पर आया था।

I am a sacrifice to that most wonderful time when I came to Your Door.

Guru Arjan Dev ji / Raag Suhi / / Guru Granth Sahib ji - Ang 749

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥

नानक कउ प्रभ भए क्रिपाला सतिगुरु पूरा पाइआ ॥४॥८॥५५॥

Naanak kau prbh bhae kripaalaa satiguru pooraa paaiaa ||4||8||55||

ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥

हे भाई ! जब प्रभु नानक पर कृपालु हुआ तो उसने पूर्ण सतगुरु को पा लिया ॥ ४॥ ८ ॥ ५५ ॥

God has become compassionate to Nanak; I have found the Perfect True Guru. ||4||8||55||

Guru Arjan Dev ji / Raag Suhi / / Guru Granth Sahib ji - Ang 749


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Guru Granth Sahib ji - Ang 749

ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥

तुधु चिति आए महा अनंदा जिसु विसरहि सो मरि जाए ॥

Tudhu chiti aae mahaa ananddaa jisu visarahi so mari jaae ||

ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ । ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ।

हे प्रभु ! जब तू याद आता है तो मन में बड़ा आनंद पैदा होता है। लेकिन जिसे तू भूल जाता है, उसकी तो मृत्यु ही हो जाती है,

When You come to mind, I am totally in bliss. One who forgets You might just as well be dead.

Guru Arjan Dev ji / Raag Suhi / / Guru Granth Sahib ji - Ang 749

ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥

दइआलु होवहि जिसु ऊपरि करते सो तुधु सदा धिआए ॥१॥

Daiaalu hovahi jisu upari karate so tudhu sadaa dhiaae ||1||

ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

हे कर्ता ! जिस पर तू दयालु हो जाता है, वह सदैव तेरा ध्यान करता रहता है। १॥

That being, whom You bless with Your Mercy, O Creator Lord, constantly meditates on You. ||1||

Guru Arjan Dev ji / Raag Suhi / / Guru Granth Sahib ji - Ang 749


ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥

मेरे साहिब तूं मै माणु निमाणी ॥

Mere saahib toonn mai maa(nn)u nimaa(nn)ee ||

ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ ।

हे मेरे मालिक ! तू मुझ जैसे मानहीन का सम्मान है।

O my Lord and Master, You are the honor of the dishonored such as me.

Guru Arjan Dev ji / Raag Suhi / / Guru Granth Sahib ji - Ang 749

ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥

अरदासि करी प्रभ अपने आगै सुणि सुणि जीवा तेरी बाणी ॥१॥ रहाउ ॥

Aradaasi karee prbh apane aagai su(nn)i su(nn)i jeevaa teree baa(nn)ee ||1|| rahaau ||

ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

मैं अपने प्रभु के समक्ष प्रार्थना करता हूँ कि तेरी वाणी सुन-सुनकर ही जीता रहूँ॥ १॥ रहाउ॥

I offer my prayer to You, God; listening, listening to the Word of Your Bani, I live. ||1|| Pause ||

Guru Arjan Dev ji / Raag Suhi / / Guru Granth Sahib ji - Ang 749


ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥

चरण धूड़ि तेरे जन की होवा तेरे दरसन कउ बलि जाई ॥

Chara(nn) dhoo(rr)i tere jan kee hovaa tere darasan kau bali jaaee ||

ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ ।

मैं तेरे सेवक की चरण-धूलि बन जाऊँ और तेरे दर्शन पर बलिहारी जाता रहूँ।

May I become the dust of the feet of Your humble servants. I am a sacrifice to the Blessed Vision of Your Darshan.

Guru Arjan Dev ji / Raag Suhi / / Guru Granth Sahib ji - Ang 749

ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥

अम्रित बचन रिदै उरि धारी तउ किरपा ते संगु पाई ॥२॥

Ammmrit bachan ridai uri dhaaree tau kirapaa te sanggu paaee ||2||

(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥

मैं तेरे अमृत वचन हृदय में धारण करता हूँ और तेरी कृपा से ही संतों की संगति मिली है॥ २॥

I enshrine Your Ambrosial Word within my heart. By Your Grace, I have found the Company of the Holy. ||2||

Guru Arjan Dev ji / Raag Suhi / / Guru Granth Sahib ji - Ang 749


ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥

अंतर की गति तुधु पहि सारी तुधु जेवडु अवरु न कोई ॥

Anttar kee gati tudhu pahi saaree tudhu jevadu avaru na koee ||

ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ । ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ।

मैंने अपने मन की हालत तेरे समक्ष रख दी है और तेरे जैसा महान् अन्य कोई नहीं है।

I place the state of my inner being before You; there is no other as great as You.

Guru Arjan Dev ji / Raag Suhi / / Guru Granth Sahib ji - Ang 749

ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥

जिस नो लाइ लैहि सो लागै भगतु तुहारा सोई ॥३॥

Jis no laai laihi so laagai bhagatu tuhaaraa soee ||3||

ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ । ਉਹੀ ਤੇਰਾ (ਅਸਲ) ਭਗਤ ਹੈ ॥੩॥

जिसे तू अपनी भक्ति में लगाता है, वही भक्ति में लगता है और वही तुम्हारा भक्त है॥ ३॥

He alone is attached, whom You attach; he alone is Your devotee. ||3||

Guru Arjan Dev ji / Raag Suhi / / Guru Granth Sahib ji - Ang 749


ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥

दुइ कर जोड़ि मागउ इकु दाना साहिबि तुठै पावा ॥

Dui kar jo(rr)i maagau iku daanaa saahibi tuthai paavaa ||

ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ । ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ ।

मैं अपने दोनों हाथ जोड़कर तुझसे एक दान माँगता हूँ। हे मालिक ! यदि तू प्रसन्न हो जाए तो मैं यह दान हासिल कर लूं।

With my palms pressed together, I beg for this one gift; O my Lord and Master, if it pleases You, I shall obtain it.

Guru Arjan Dev ji / Raag Suhi / / Guru Granth Sahib ji - Ang 749

ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥

सासि सासि नानकु आराधे आठ पहर गुण गावा ॥४॥९॥५६॥

Saasi saasi naanaku aaraadhe aath pahar gu(nn) gaavaa ||4||9||56||

(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥

नानक सांस-सांस से तेरी आराधना करता रहे और आठ प्रहर तेरा गुणगान करता रहे॥ ४॥ ६॥ ५६॥

With each and every breath, Nanak adores You; twenty-four hours a day, I sing Your Glorious Praises. ||4||9||56||

Guru Arjan Dev ji / Raag Suhi / / Guru Granth Sahib ji - Ang 749


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Guru Granth Sahib ji - Ang 749

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥

जिस के सिर ऊपरि तूं सुआमी सो दुखु कैसा पावै ॥

Jis ke sir upari toonn suaamee so dukhu kaisaa paavai ||

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ ।

हे स्वामी ! जिसके सिर पर तूने अपना हाथ रखा है, वह दुख कैसे पा सकता है ?

When You stand over our heads, O Lord and Master, how can we suffer in pain?

Guru Arjan Dev ji / Raag Suhi / / Guru Granth Sahib ji - Ang 749

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥

बोलि न जाणै माइआ मदि माता मरणा चीति न आवै ॥१॥

Boli na jaa(nn)ai maaiaa madi maataa mara(nn)aa cheeti na aavai ||1||

ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥

माया के नशे में मस्त हुआ व्यक्ति प्रभु का नाम बोलना ही नहीं जानता और उसे मरना भी याद नहीं आता॥ १॥

The mortal being does not know how to chant Your Name - he is intoxicated with the wine of Maya, and the thought of death does not even enter his mind. ||1||

Guru Arjan Dev ji / Raag Suhi / / Guru Granth Sahib ji - Ang 749


ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥

मेरे राम राइ तूं संता का संत तेरे ॥

Mere raam raai toonn santtaa kaa santt tere ||

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) ।

हे मेरे राम ! तू संतों का स्वामी है और संत तेरे सेवक हैं।

O my Sovereign Lord, You belong to the Saints, and the Saints belong to You.

Guru Arjan Dev ji / Raag Suhi / / Guru Granth Sahib ji - Ang 749


Download SGGS PDF Daily Updates ADVERTISE HERE