Page Ang 74, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਲਗਾ ਪਾਇ ਜੀਉ ॥੧੦॥

.. लगा पाइ जीउ ॥१०॥

.. lagaa paaī jeeū ||10||

..

..

..

Guru Arjan Dev ji / Raag Sriraag / / Ang 74


ਸੁਣਿ ਗਲਾ ਗੁਰ ਪਹਿ ਆਇਆ ॥

सुणि गला गुर पहि आइआ ॥

Suñi galaa gur pahi âaīâa ||

(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,

गुरु के शिष्यों से बातें सुनकर मैं गुरु के पास आया हूँ।

I heard of the Guru, and so I went to Him.

Guru Arjan Dev ji / Raag Sriraag / / Ang 74

ਨਾਮੁ ਦਾਨੁ ਇਸਨਾਨੁ ਦਿੜਾਇਆ ॥

नामु दानु इसनानु दिड़ाइआ ॥

Naamu đaanu īsanaanu điɍaaīâa ||

ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹ

गुरु ने मुझे नाम, दान-पुण्य और स्नान निश्चित करवा दिया है।

He instilled within me the Naam, the goodness of charity and true cleansing.

Guru Arjan Dev ji / Raag Sriraag / / Ang 74

ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥

सभु मुकतु होआ सैसारड़ा नानक सची बेड़ी चाड़ि जीउ ॥११॥

Sabhu mukaŧu hoâa saisaaraɍaa naanak sachee beɍee chaaɍi jeeū ||11||

ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥

हे नानक ! नाम रूपी सच्ची नाव पर सवार होने के कारण सारा संसार बच गया है। ११॥

All the world is liberated, O Nanak, by embarking upon the Boat of Truth. ||11||

Guru Arjan Dev ji / Raag Sriraag / / Ang 74


ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥

सभ स्रिसटि सेवे दिनु राति जीउ ॥

Sabh srisati seve đinu raaŧi jeeū ||

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,

हे प्रभु ! सारी सृष्टि दिन-रात तेरी सेवा का फल पाती है।

The whole Universe serves You, day and night.

Guru Arjan Dev ji / Raag Sriraag / / Ang 74

ਦੇ ਕੰਨੁ ਸੁਣਹੁ ਅਰਦਾਸਿ ਜੀਉ ॥

दे कंनु सुणहु अरदासि जीउ ॥

Đe kannu suñahu ârađaasi jeeū ||

(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ ।

हे स्वामी ! अपना कान देकर मेरी प्रार्थना सुनो।

Please hear my prayer, O Dear Lord.

Guru Arjan Dev ji / Raag Sriraag / / Ang 74

ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥

ठोकि वजाइ सभ डिठीआ तुसि आपे लइअनु छडाइ जीउ ॥१२॥

Thoki vajaaī sabh ditheeâa ŧusi âape laīânu chhadaaī jeeū ||12||

(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥

मैंने सभी को भलीभांति निर्णय करके देख लिया है। केवल तुम ही अपनी प्रसन्नता द्वारा प्राणियों को मोक्ष प्रदान करते हो ॥१२॥

I have thoroughly tested and seen all-You alone, by Your Pleasure, can save us. ||12||

Guru Arjan Dev ji / Raag Sriraag / / Ang 74


ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥

हुणि हुकमु होआ मिहरवाण दा ॥

Huñi hukamu hoâa miharavaañ đaa ||

ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,

अब मेहरबान परमात्मा का आदेश जारी हो गया है।

Now, the Merciful Lord has issued His Command.

Guru Arjan Dev ji / Raag Sriraag / / Ang 74

ਪੈ ਕੋਇ ਨ ਕਿਸੈ ਰਞਾਣਦਾ ॥

पै कोइ न किसै रञाणदा ॥

Pai koī na kisai raņaañađaa ||

ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ ।

कोई भी किसी को दुखी नहीं करता।

Let no one chase after and attack anyone else.

Guru Arjan Dev ji / Raag Sriraag / / Ang 74

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥

सभ सुखाली वुठीआ इहु होआ हलेमी राजु जीउ ॥१३॥

Sabh sukhaalee vutheeâa īhu hoâa halemee raaju jeeū ||13||

(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥

सारी दुनिया सुखपूर्वक रहती है। क्योंकि अब यहाँ सात्विक का राज्य स्थापित हो गया है॥१३॥

Let all abide in peace, under this Benevolent Rule. ||13||

Guru Arjan Dev ji / Raag Sriraag / / Ang 74


ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥

झिमि झिमि अम्रितु वरसदा ॥

Jhimmmi jhimmmi âmmmriŧu varasađaa ||

ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ ।

सतिगुरु मेघ की भाँति अमृत बरसा रहे हैं।

Softly and gently, drop by drop, the Ambrosial Nectar trickles down.

Guru Arjan Dev ji / Raag Sriraag / / Ang 74

ਬੋਲਾਇਆ ਬੋਲੀ ਖਸਮ ਦਾ ॥

बोलाइआ बोली खसम दा ॥

Bolaaīâa bolee khasam đaa ||

ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ ।

मैं उस तरह बोलता हूँ, जिस तरह भगवान मुझे बुलाता है।

I speak as my Lord and Master causes me to speak.

Guru Arjan Dev ji / Raag Sriraag / / Ang 74

ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥

बहु माणु कीआ तुधु उपरे तूं आपे पाइहि थाइ जीउ ॥१४॥

Bahu maañu keeâa ŧuđhu ūpare ŧoonn âape paaīhi ŧhaaī jeeū ||14||

ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥

हे दाता ! मुझे तुम पर बड़ा गर्व है। | तुम स्वयं ही मेरे कर्मों को निर्दिष्ट कर सफल बनाते हो॥१४॥

I place all my faith in You; please accept me. ||14||

Guru Arjan Dev ji / Raag Sriraag / / Ang 74


ਤੇਰਿਆ ਭਗਤਾ ਭੁਖ ਸਦ ਤੇਰੀਆ ॥

तेरिआ भगता भुख सद तेरीआ ॥

Ŧeriâa bhagaŧaa bhukh sađ ŧereeâa ||

ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ ।

हे प्रभु ! तुम्हारे भक्तों को सदा तुम्हारे दर्शनों की लालसा है।

Your devotees are forever hungry for You.

Guru Arjan Dev ji / Raag Sriraag / / Ang 74

ਹਰਿ ਲੋਚਾ ਪੂਰਨ ਮੇਰੀਆ ॥

हरि लोचा पूरन मेरीआ ॥

Hari lochaa pooran mereeâa ||

ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ ।

हे प्रभु! मेरी मनोवांछित कामनाओं को सफल करो।

O Lord, please fulfill my desires.

Guru Arjan Dev ji / Raag Sriraag / / Ang 74

ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥

देहु दरसु सुखदातिआ मै गल विचि लैहु मिलाइ जीउ ॥१५॥

Đehu đarasu sukhađaaŧiâa mai gal vichi laihu milaaī jeeū ||15||

ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥

हे सुखदाता ! मुझे अपने दर्शन देकर अपने गले से लगा लो॥१५॥

Grant me the Blessed Vision of Your Darshan, O Giver of Peace. Please, take me into Your Embrace. ||15||

Guru Arjan Dev ji / Raag Sriraag / / Ang 74


ਤੁਧੁ ਜੇਵਡੁ ਅਵਰੁ ਨ ਭਾਲਿਆ ॥

तुधु जेवडु अवरु न भालिआ ॥

Ŧuđhu jevadu âvaru na bhaaliâa ||

ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ ।

तेरे जैसा महान् मुझे अन्य कोई नहीं मिला।

I have not found any other as Great as You.

Guru Arjan Dev ji / Raag Sriraag / / Ang 74

ਤੂੰ ਦੀਪ ਲੋਅ ਪਇਆਲਿਆ ॥

तूं दीप लोअ पइआलिआ ॥

Ŧoonn đeep loâ paīâaliâa ||

ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ ।

तुम धरती, आकाश व पाताल में व्यापक हो।

You pervade the continents, the worlds and the nether regions;

Guru Arjan Dev ji / Raag Sriraag / / Ang 74

ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥

तूं थानि थनंतरि रवि रहिआ नानक भगता सचु अधारु जीउ ॥१६॥

Ŧoonn ŧhaani ŧhananŧŧari ravi rahiâa naanak bhagaŧaa sachu âđhaaru jeeū ||16||

ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ । ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥

सातों द्वीपों और पाताल लोकों में तुम्हारा ही आलोक प्रसारित है। हे नानक ! भक्तों को परमात्मा का ही सहारा है॥१६॥

You are permeating all places and interspaces. Nanak: You are the True Support of Your devotees. ||16||

Guru Arjan Dev ji / Raag Sriraag / / Ang 74


ਹਉ ਗੋਸਾਈ ਦਾ ਪਹਿਲਵਾਨੜਾ ॥

हउ गोसाई दा पहिलवानड़ा ॥

Haū gosaaëe đaa pahilavaanaɍaa ||

ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,

मैं अपने मालिक प्रभु का एक छोटा-सा पहलवान हूँ।

I am a wrestler; I belong to the Lord of the World.

Guru Arjan Dev ji / Raag Sriraag / / Ang 74

ਮੈ ਗੁਰ ਮਿਲਿ ਉਚ ਦੁਮਾਲੜਾ ॥

मै गुर मिलि उच दुमालड़ा ॥

Mai gur mili ūch đumaalaɍaa ||

ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ ।

गुरु से मिलकर मैंने ऊँची दस्तार सजा ली है।

I met with the Guru, and I have tied a tall, plumed turban.

Guru Arjan Dev ji / Raag Sriraag / / Ang 74

ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥

सभ होई छिंझ इकठीआ दयु बैठा वेखै आपि जीउ ॥१७॥

Sabh hoëe chhinjjh īkatheeâa đayu baithaa vekhai âapi jeeū ||17||

ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥

मेरी कुश्ती देखने के लिए तमाशा देखने वालों की भीड़ एकत्र हो गई है और दयालु परमात्मा स्वयं बैठ कर देख रहा है॥१७॥

All have gathered to watch the wrestling match, and the Merciful Lord Himself is seated to behold it. ||17||

Guru Arjan Dev ji / Raag Sriraag / / Ang 74


ਵਾਤ ਵਜਨਿ ਟੰਮਕ ਭੇਰੀਆ ॥

वात वजनि टमक भेरीआ ॥

Vaaŧ vajani tammak bhereeâa ||

ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ । )

अखाड़े में वाजे, नगाड़े और तूतीयाँ बज रहे हैं।

The bugles play and the drums beat.

Guru Arjan Dev ji / Raag Sriraag / / Ang 74

ਮਲ ਲਥੇ ਲੈਦੇ ਫੇਰੀਆ ॥

मल लथे लैदे फेरीआ ॥

Mal laŧhe laiđe phereeâa ||

ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ ।

पहलवान अखाड़े के अन्दर प्रवेश करते हैं और इसके आसपास चक्कर काट रहे हैं।

The wrestlers enter the arena and circle around.

Guru Arjan Dev ji / Raag Sriraag / / Ang 74

ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥

निहते पंजि जुआन मै गुर थापी दिती कंडि जीउ ॥१८॥

Nihaŧe panjji juâan mai gur ŧhaapee điŧee kanddi jeeū ||18||

ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥

मैंने अकेले ही पाँच जवानों (काम, क्रोध, लोभ, मोह, अहंकार) को पराजित कर दिया है और गुरु ने मेरी पीठ पर शाबाश (आशीर्वाद) दी है॥१८॥

I have thrown the five challengers to the ground, and the Guru has patted me on the back. ||18||

Guru Arjan Dev ji / Raag Sriraag / / Ang 74


ਸਭ ਇਕਠੇ ਹੋਇ ਆਇਆ ॥

सभ इकठे होइ आइआ ॥

Sabh īkathe hoī âaīâa ||

ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,

समस्त जीव जन्म लेकर दुनिया में इकट्टे हुए हैं।

All have gathered together,

Guru Arjan Dev ji / Raag Sriraag / / Ang 74

ਘਰਿ ਜਾਸਨਿ ਵਾਟ ਵਟਾਇਆ ॥

घरि जासनि वाट वटाइआ ॥

Ghari jaasani vaat vataaīâa ||

ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ ।

ये विभिन्न योनियों में पड़कर अपने घर परलोक में चले जाएँगे।

But we shall return home by different routes.

Guru Arjan Dev ji / Raag Sriraag / / Ang 74

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥

गुरमुखि लाहा लै गए मनमुख चले मूलु गवाइ जीउ ॥१९॥

Guramukhi laahaa lai gaē manamukh chale moolu gavaaī jeeū ||19||

ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥

गुरमुख नाम रूपी पूंजी का लाभ प्राप्त करके जाएँगे, जबकि मनमुख अपना मूल भी गंवा देंगे ॥१९॥

The Gurmukhs reap their profits and leave, while the self-willed manmukhs lose their investment and depart. ||19||

Guru Arjan Dev ji / Raag Sriraag / / Ang 74


ਤੂੰ ਵਰਨਾ ਚਿਹਨਾ ਬਾਹਰਾ ॥

तूं वरना चिहना बाहरा ॥

Ŧoonn varanaa chihanaa baaharaa ||

ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,

हे प्रभु ! तेरा कोई वर्ण अथवा चिन्ह नहीं।

You are without color or mark.

Guru Arjan Dev ji / Raag Sriraag / / Ang 74

ਹਰਿ ਦਿਸਹਿ ਹਾਜਰੁ ਜਾਹਰਾ ॥

हरि दिसहि हाजरु जाहरा ॥

Hari đisahi haajaru jaaharaa ||

ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ ।

परमात्मा प्रत्यक्ष ही सबको दर्शन देता है।

The Lord is seen to be manifest and present.

Guru Arjan Dev ji / Raag Sriraag / / Ang 74

ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥

सुणि सुणि तुझै धिआइदे तेरे भगत रते गुणतासु जीउ ॥२०॥

Suñi suñi ŧujhai đhiâaīđe ŧere bhagaŧ raŧe guñaŧaasu jeeū ||20||

ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ । ਤੂੰ ਗੁਣਾਂ ਦਾ ਖ਼ਜ਼ਾਨਾ ਹੈਂ । ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥

हे गुणों के भण्डार ! हे पारब्रह्म-परमेश्वर ! तुम्हारे भक्त तुम्हारा यशोगान निरन्तर सुनते, तेरा सुमिरन करते और तेरे ही रंग में मग्न हैं॥२०॥

Hearing of Your Glories again and again, Your devotees meditate on You; they are attuned to You, O Lord, Treasure of Excellence. ||20||

Guru Arjan Dev ji / Raag Sriraag / / Ang 74


ਮੈ ਜੁਗਿ ਜੁਗਿ ਦਯੈ ਸੇਵੜੀ ॥

मै जुगि जुगि दयै सेवड़ी ॥

Mai jugi jugi đayai sevaɍee ||

ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ ।

मैं समस्त युगों में भगवान की भक्ति करता रहा हूँ।

Through age after age, I am the servant of the Merciful Lord.

Guru Arjan Dev ji / Raag Sriraag / / Ang 74

ਗੁਰਿ ਕਟੀ ਮਿਹਡੀ ਜੇਵੜੀ ॥

गुरि कटी मिहडी जेवड़ी ॥

Guri katee mihadee jevaɍee ||

ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ ।

गुरु ने माया-बन्धन की बेड़ियों काट फेंकी है।

The Guru has cut away my bonds.

Guru Arjan Dev ji / Raag Sriraag / / Ang 74

ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥

हउ बाहुड़ि छिंझ न नचऊ नानक अउसरु लधा भालि जीउ ॥२१॥२॥२९॥

Haū baahuɍi chhinjjh na nachaǖ naanak âūsaru lađhaa bhaali jeeū ||21||2||29||

ਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ । ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥ {73-74}

मैं संसार के अखाड़े में पुनः पुनः दंगल करने नहीं जाऊँगा, क्योंकि हे नानक ! मैंने मनुष्य-जीवन का सही मूल्य जानकर उसे सार्थक कर लिया है ॥२१॥२॥२९॥

I shall not have to dance in the wrestling arena of life again. Nanak has searched, and found this opportunity. ||21||2||29||

Guru Arjan Dev ji / Raag Sriraag / / Ang 74


ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Nanak Dev ji / Raag Sriraag / Pehre / Ang 74

ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥

सिरीरागु महला १ पहरे घरु १ ॥

Sireeraagu mahalaa 1 pahare gharu 1 ||

श्रीरागु महला १ पहरे घरु १ ॥

Siree Raag, First Mehl, Pehray, First House:

Guru Nanak Dev ji / Raag Sriraag / Pehre / Ang 74

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥

पहिलै पहरै रैणि कै वणजारिआ मित्रा हुकमि पइआ गरभासि ॥

Pahilai paharai raiñi kai vañajaariâa miŧraa hukami paīâa garabhaasi ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ ।

हे मेरे वणजारे मित्र ! जीवन रूपी रात्रि के प्रथम प्रहर में ईश्वर के आदेशानुसार प्राणी माता के गर्भ में आता है।

In the first watch of the night O my merchant friend you were cast into the womb, by the Lord's Command.

Guru Nanak Dev ji / Raag Sriraag / Pehre / Ang 74

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥

उरध तपु अंतरि करे वणजारिआ मित्रा खसम सेती अरदासि ॥

Ūrađh ŧapu ânŧŧari kare vañajaariâa miŧraa khasam seŧee ârađaasi ||

ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ ।

हे मेरे वणजारे मित्र ! वह गर्भ में उलटा लटका हुआ तपस्या करता है और भगवान के समक्ष प्रार्थना करता रहता है।

Upside-down, within the womb, you performed penance, O my merchant friend, and you prayed to your Lord and Master.

Guru Nanak Dev ji / Raag Sriraag / Pehre / Ang 74

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥

खसम सेती अरदासि वखाणै उरध धिआनि लिव लागा ॥

Khasam seŧee ârađaasi vakhaañai ūrađh đhiâani liv laagaa ||

(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ ।

वह उलटा लटका हुआ भगवान के ध्यान में सुरति लगाता है।

You uttered prayers to your Lord and Master, while upside-down, and you meditated on Him with deep love and affection.

Guru Nanak Dev ji / Raag Sriraag / Pehre / Ang 74

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥

ना मरजादु आइआ कलि भीतरि बाहुड़ि जासी नागा ॥

Naa marajaađu âaīâa kali bheeŧari baahuɍi jaasee naagaa ||

ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ ।

वह रस्मों की मर्यादा के बिना दुनिया में नग्न आता है और मरणोपरांत नग्न ही जाता है।

You came into this Dark Age of Kali Yuga naked, and you shall depart again naked.

Guru Nanak Dev ji / Raag Sriraag / Pehre / Ang 74

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥

जैसी कलम वुड़ी है मसतकि तैसी जीअड़े पासि ॥

Jaisee kalam vuɍee hai masaŧaki ŧaisee jeeâɍe paasi ||

ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ ।

विधाता ने प्राणी के कर्मानुसार उसके मस्तक पर जो भाग्य रेखाएँ खींच दी हैं, उसी के अनुसार उसे सुख-दुख उपलब्ध होते हैं।

As God's Pen has written on your forehead, so it shall be with your soul.

Guru Nanak Dev ji / Raag Sriraag / Pehre / Ang 74

ਕਹੁ ਨਾਨਕ ..

कहु नानक ..

Kahu naanak ..

..

..

..

Guru Nanak Dev ji / Raag Sriraag / Pehre / Ang 74


Download SGGS PDF Daily Updates