ANG 736, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥

गुर परसादी को विरला छूटै तिसु जन कउ हउ बलिहारी ॥३॥

Gur parasaadee ko viralaa chhootai tisu jan kau hau balihaaree ||3||

ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ । ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥

कोई विरला पुरुष ही इससे छूटता है और मैं उस पर बलिहारी जाता हूँ॥ ३॥

By Guru's Grace, a few rare ones are saved; I am a sacrifice to those humble beings. ||3||

Guru Ramdas ji / Raag Suhi / / Ang 736


ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥

जिनि सिसटि साजी सोई हरि जाणै ता का रूपु अपारो ॥

Jini sisati saajee soee hari jaa(nn)ai taa kaa roopu apaaro ||

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ) । ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ ।

जिसने यह सृष्टि-रचना की है, वह हरि स्वयं ही इस तथ्य को जानता है और उस का रूप अपार है।

The One who created the Universe, that Lord alone knows. His beauty is incomparable.

Guru Ramdas ji / Raag Suhi / / Ang 736

ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

नानक आपे वेखि हरि बिगसै गुरमुखि ब्रहम बीचारो ॥४॥३॥१४॥

Naanak aape vekhi hari bigasai guramukhi brham beechaaro ||4||3||14||

ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ । ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥

हे नानक ! ईश्वर अपनी सृष्टि को देखकरस्वयं प्रसन्न होता है, यह ब्रह्म ज्ञान गुरु द्वारा ही प्राप्त होता है॥ ४ ॥ ३ ॥ १४ ॥

O Nanak, the Lord Himself gazes upon it, and is pleased. The Gurmukh contemplates God. ||4||3||14||

Guru Ramdas ji / Raag Suhi / / Ang 736


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Ang 736

ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥

कीता करणा सरब रजाई किछु कीचै जे करि सकीऐ ॥

Keetaa kara(nn)aa sarab rajaaee kichhu keechai je kari sakeeai ||

ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ । ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ ।

जो यह सारा विश्व पैदा किया हुआ है, यह सब ईश्वर ने अपनी इच्छा से पैदा किया है। उसकी इच्छा से ही सबकुछ हो रहा है। हम तो ही कुछ कर सकते हैं यदि कुछ करने की समर्था हो।

All that happens, and all that will happen, is by His Will. If we could do something by ourselves, we would.

Guru Ramdas ji / Raag Suhi / / Ang 736

ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

आपणा कीता किछू न होवै जिउ हरि भावै तिउ रखीऐ ॥१॥

Aapa(nn)aa keetaa kichhoo na hovai jiu hari bhaavai tiu rakheeai ||1||

ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ । ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥

हमारा अपना किया कुछ भी नहीं होता। जैसे ईश्वर को उपयुक्त लगता है, वैसे ही हमें वह रखता है॥ १॥

By ourselves, we cannot do anything at all. As it pleases the Lord, He preserves us. ||1||

Guru Ramdas ji / Raag Suhi / / Ang 736


ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

मेरे हरि जीउ सभु को तेरै वसि ॥

Mere hari jeeu sabhu ko terai vasi ||

ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ ।

हे मेरे श्री हरि ! सबकुछ तेरे ही वश में है।

O my Dear Lord, everything is in Your power.

Guru Ramdas ji / Raag Suhi / / Ang 736

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

असा जोरु नाही जे किछु करि हम साकह जिउ भावै तिवै बखसि ॥१॥ रहाउ ॥

Asaa joru naahee je kichhu kari ham saakah jiu bhaavai tivai bakhasi ||1|| rahaau ||

ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ । ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥

हम में कोई जोर ही नहीं है कि हम कुछ कर सकें। जैसे तुझे ठीक लगता है, वैसे ही हम पर कृपा करो।॥ १॥ रहाउ ॥

I have no power to do anything at all. As it pleases You, You forgive us. ||1|| Pause ||

Guru Ramdas ji / Raag Suhi / / Ang 736


ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥

सभु जीउ पिंडु दीआ तुधु आपे तुधु आपे कारै लाइआ ॥

Sabhu jeeu pinddu deeaa tudhu aape tudhu aape kaarai laaiaa ||

ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ ।

प्राण एवं शरीर यह सबकुछ तूने स्वयं ही दिया है और तूने ही जगत् के कार्य में लगाया है।

You Yourself bless us with soul, body and everything. You Yourself cause us to act.

Guru Ramdas ji / Raag Suhi / / Ang 736

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

जेहा तूं हुकमु करहि तेहे को करम कमावै जेहा तुधु धुरि लिखि पाइआ ॥२॥

Jehaa toonn hukamu karahi tehe ko karam kamaavai jehaa tudhu dhuri likhi paaiaa ||2||

ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥

हे मालिक ! जैसा तू हुक्म करता है, वैसा ही कोई जीव कर्म करता है। जैसा तूने किसी की तकदीर में लिख दिया है, वह वैसा ही पाता है ॥ २॥

As You issue Your Commands, so do we act, according to our pre-ordained destiny. ||2||

Guru Ramdas ji / Raag Suhi / / Ang 736


ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

पंच ततु करि तुधु स्रिसटि सभ साजी कोई छेवा करिउ जे किछु कीता होवै ॥

Pancch tatu kari tudhu srisati sabh saajee koee chhevaa kariu je kichhu keetaa hovai ||

ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ । ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ ।

हे परमपिता ! आकाश, पवन, अग्नि, जल एवं पृथ्वी-यह पाँच तत्व उत्पन्न करके तूने सृष्टि का निर्माण किया है। कोई छठा तत्व उत्पन्न करके बताए, यदि उसका किया कुछ हो सकता है।

You created the entire Universe out of the five elements; if anyone can create a sixth, let him.

Guru Ramdas ji / Raag Suhi / / Ang 736

ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

इकना सतिगुरु मेलि तूं बुझावहि इकि मनमुखि करहि सि रोवै ॥३॥

Ikanaa satiguru meli toonn bujhaavahi iki manamukhi karahi si rovai ||3||

ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ । ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ । ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥

हे स्वामी ! तू किसी को गुरु से मिलाकर सूझ प्रदान कर देता है और किसी को तू मनमुख बना देता है, जो दुखी होकर रोता रहता है॥ ३॥

You unite some with the True Guru, and cause them to understand, while others, the self-willed manmukhs, do their deeds and cry out in pain. ||3||

Guru Ramdas ji / Raag Suhi / / Ang 736


ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥

हरि की वडिआई हउ आखि न साका हउ मूरखु मुगधु नीचाणु ॥

Hari kee vadiaaee hau aakhi na saakaa hau moorakhu mugadhu neechaa(nn)u ||

ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ ।

मैं भगवान् की महिमा कथन नहीं कर सकता, क्योंकि मैं तो मूर्ख, मुग्ध एवं नाचीज हूँ।

I cannot describe the glorious greatness of the Lord; I am foolish, thoughtless, idiotic and lowly.

Guru Ramdas ji / Raag Suhi / / Ang 736

ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

जन नानक कउ हरि बखसि लै मेरे सुआमी सरणागति पइआ अजाणु ॥४॥४॥१५॥२४॥

Jan naanak kau hari bakhasi lai mere suaamee sara(nn)aagati paiaa ajaa(nn)u ||4||4||15||24||

ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥

हे मेरे स्वामी ! अपने सेवक नानक को क्षमा कर दो, मैं अनजान तेरी शरण में आ गया हूँ॥ ४॥ ४॥ १५ ॥ २४॥

Please, forgive servant Nanak, O my Lord and Master; I am ignorant, but I have entered Your Sanctuary. ||4||4||15||24||

Guru Ramdas ji / Raag Suhi / / Ang 736


ਰਾਗੁ ਸੂਹੀ ਮਹਲਾ ੫ ਘਰੁ ੧

रागु सूही महला ५ घरु १

Raagu soohee mahalaa 5 gharu 1

ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

रागु सूही महला ५ घरु १

Raag Soohee, Fifth Mehl, First House:

Guru Arjan Dev ji / Raag Suhi / / Ang 736

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Suhi / / Ang 736

ਬਾਜੀਗਰਿ ਜੈਸੇ ਬਾਜੀ ਪਾਈ ॥

बाजीगरि जैसे बाजी पाई ॥

Baajeegari jaise baajee paaee ||

ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ,

जैसे बाजीगर ने बाजी डाली और

The actor stages the play,

Guru Arjan Dev ji / Raag Suhi / / Ang 736

ਨਾਨਾ ਰੂਪ ਭੇਖ ਦਿਖਲਾਈ ॥

नाना रूप भेख दिखलाई ॥

Naanaa roop bhekh dikhalaaee ||

ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ । ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ) ।

उसने तमाशा देखने वालों को अपने विभिन्न रूप एवं वेष दिखाए।

Playing the many characters in different costumes;

Guru Arjan Dev ji / Raag Suhi / / Ang 736

ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥

सांगु उतारि थम्हिओ पासारा ॥

Saangu utaari thammhio paasaaraa ||

ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ,

जब उसने स्वांग उतार कर अपनी खेल का विस्तार बंद कर दिया तो

But when the play ends, he takes off the costumes,

Guru Arjan Dev ji / Raag Suhi / / Ang 736

ਤਬ ਏਕੋ ਏਕੰਕਾਰਾ ॥੧॥

तब एको एकंकारा ॥१॥

Tab eko ekankkaaraa ||1||

ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥

वह केवल एक आप ही रह गया।वैसे ही परमात्मा सृष्टि का खेल दिखाकर जब बंद कर देता है तो वह एक स्वयं ही रह जाता है।॥ १॥

And then he is one, and only one. ||1||

Guru Arjan Dev ji / Raag Suhi / / Ang 736


ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥

कवन रूप द्रिसटिओ बिनसाइओ ॥

Kavan roop drisatio binasaaio ||

ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ ।

उसके जो रूप दिखाई देते थे, वे सब लुप्त हो गए।

How many forms and images appeared and disappeared?

Guru Arjan Dev ji / Raag Suhi / / Ang 736

ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥

कतहि गइओ उहु कत ते आइओ ॥१॥ रहाउ ॥

Katahi gaio uhu kat te aaio ||1|| rahaau ||

(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥

वह कहाँ चला गया है और कहाँ से आया था ॥ १॥ रहाउ॥

Where have they gone? Where did they come from? ||1|| Pause ||

Guru Arjan Dev ji / Raag Suhi / / Ang 736


ਜਲ ਤੇ ਊਠਹਿ ਅਨਿਕ ਤਰੰਗਾ ॥

जल ते ऊठहि अनिक तरंगा ॥

Jal te uthahi anik taranggaa ||

ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ) ।

जल में से अनेक तरंगें उत्पन्न होती हैं।

Countless waves rise up from the water.

Guru Arjan Dev ji / Raag Suhi / / Ang 736

ਕਨਿਕ ਭੂਖਨ ਕੀਨੇ ਬਹੁ ਰੰਗਾ ॥

कनिक भूखन कीने बहु रंगा ॥

Kanik bhookhan keene bahu ranggaa ||

ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ) ।

सुनार ने अनेक प्रकार के स्वर्ण के आभूषण बनाए होते हैं।

Jewels and ornaments of many different forms are fashioned from gold.

Guru Arjan Dev ji / Raag Suhi / / Ang 736

ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

बीजु बीजि देखिओ बहु परकारा ॥

Beeju beeji dekhio bahu parakaaraa ||

(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ ।

पेड़ का एक बीज बो कर देखा है कि वही बीज जड़ों, शाखाओं एवं पते इत्यादि अनेक प्रकार का बन जाता है परन्तु

I have seen seeds of all kinds being planted

Guru Arjan Dev ji / Raag Suhi / / Ang 736

ਫਲ ਪਾਕੇ ਤੇ ਏਕੰਕਾਰਾ ॥੨॥

फल पाके ते एकंकारा ॥२॥

Phal paake te ekankkaaraa ||2||

(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥

फल पकने पर वह पुनः बोया हुआ बीज ही बन जाता है। इस तरह ही सृष्टि का मूल एक ईश्वर ही है॥ २॥

- when the fruit ripens, the seeds appear in the same form as the original. ||2||

Guru Arjan Dev ji / Raag Suhi / / Ang 736


ਸਹਸ ਘਟਾ ਮਹਿ ਏਕੁ ਆਕਾਸੁ ॥

सहस घटा महि एकु आकासु ॥

Sahas ghataa mahi eku aakaasu ||

ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ) ।

जल से भरे हुए हजारों घड़ों में एक ही सूर्य का अक्स दिखाई देता है।

The one sky is reflected in thousands of water jugs,

Guru Arjan Dev ji / Raag Suhi / / Ang 736

ਘਟ ਫੂਟੇ ਤੇ ਓਹੀ ਪ੍ਰਗਾਸੁ ॥

घट फूटे ते ओही प्रगासु ॥

Ghat phoote te ohee prgaasu ||

ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ ।

लेकिन घड़े फूटने पर सूर्य का वही एक प्रकाश नजर आता है।

But when the jugs are broken, only the sky remains.

Guru Arjan Dev ji / Raag Suhi / / Ang 736

ਭਰਮ ਲੋਭ ਮੋਹ ਮਾਇਆ ਵਿਕਾਰ ॥

भरम लोभ मोह माइआ विकार ॥

Bharam lobh moh maaiaa vikaar ||

ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ ।

भृमवश जीवात्मा में लोभ, मोह रूपी माया के विकार पैदा हो जाते हैं लेकिन

Doubt comes from greed, emotional attachment and the corruption of Maya.

Guru Arjan Dev ji / Raag Suhi / / Ang 736

ਭ੍ਰਮ ਛੂਟੇ ਤੇ ਏਕੰਕਾਰ ॥੩॥

भ्रम छूटे ते एकंकार ॥३॥

Bhrm chhoote te ekankkaar ||3||

ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥

भृम का नाश होने से उसे एक परमात्मा ही नजर आता है॥ ३॥

Freed from doubt, one realizes the One Lord alone. ||3||

Guru Arjan Dev ji / Raag Suhi / / Ang 736


ਓਹੁ ਅਬਿਨਾਸੀ ਬਿਨਸਤ ਨਾਹੀ ॥

ओहु अबिनासी बिनसत नाही ॥

Ohu abinaasee binasat naahee ||

ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ ।

ईश्वर अविनाशी है और वह कभी नाश नहीं होता।

He is imperishable; He will never pass away.

Guru Arjan Dev ji / Raag Suhi / / Ang 736

ਨਾ ਕੋ ਆਵੈ ਨਾ ਕੋ ਜਾਹੀ ॥

ना को आवै ना को जाही ॥

Naa ko aavai naa ko jaahee ||

(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ ।

न ही वह जन्म लेता है और न ही उसकी मृत्यु होती है।

He does not come, and He does not go.

Guru Arjan Dev ji / Raag Suhi / / Ang 736

ਗੁਰਿ ਪੂਰੈ ਹਉਮੈ ਮਲੁ ਧੋਈ ॥

गुरि पूरै हउमै मलु धोई ॥

Guri poorai haumai malu dhoee ||

ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ,

पूर्ण गुरु ने मेरी अहंत्व रूपी मैल शुद्ध कर दी है,

The Perfect Guru has washed away the filth of ego.

Guru Arjan Dev ji / Raag Suhi / / Ang 736

ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥

कहु नानक मेरी परम गति होई ॥४॥१॥

Kahu naanak meree param gati hoee ||4||1||

ਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥

हे नानक ! मेरी परमगति हो गई है॥ ४॥ १॥

Says Nanak, I have obtained the supreme status. ||4||1||

Guru Arjan Dev ji / Raag Suhi / / Ang 736


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Ang 736

ਕੀਤਾ ਲੋੜਹਿ ਸੋ ਪ੍ਰਭ ਹੋਇ ॥

कीता लोड़हि सो प्रभ होइ ॥

Keetaa lo(rr)ahi so prbh hoi ||

ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ । (ਜਗਤ ਵਿਚ) ਉਹੀ ਕੁਝ ਹੁੰਦਾ ਹੈ,

हे प्रभु ! दुनिया में वही कुछ होता है, जो तू चाहता है।

Whatever God wills, that alone happens.

Guru Arjan Dev ji / Raag Suhi / / Ang 736

ਤੁਝ ਬਿਨੁ ਦੂਜਾ ਨਾਹੀ ਕੋਇ ॥

तुझ बिनु दूजा नाही कोइ ॥

Tujh binu doojaa naahee koi ||

(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ ।

तेरे बिना दूसरा कोई समर्थ नहीं।

Without You, there is no other at all.

Guru Arjan Dev ji / Raag Suhi / / Ang 736

ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥

जो जनु सेवे तिसु पूरन काज ॥

Jo janu seve tisu pooran kaaj ||

ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ।

जो व्यक्ति तेरी उपासना करता है, उसके सब कार्य संवर जाते हैं।

The humble being serves Him, and so all his works are perfectly successful.

Guru Arjan Dev ji / Raag Suhi / / Ang 736

ਦਾਸ ਅਪੁਨੇ ਕੀ ਰਾਖਹੁ ਲਾਜ ॥੧॥

दास अपुने की राखहु लाज ॥१॥

Daas apune kee raakhahu laaj ||1||

ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥

अतः अपने दास की भी लाज रखो॥ १॥

O Lord, please preserve the honor of Your slaves. ||1||

Guru Arjan Dev ji / Raag Suhi / / Ang 736


ਤੇਰੀ ਸਰਣਿ ਪੂਰਨ ਦਇਆਲਾ ॥

तेरी सरणि पूरन दइआला ॥

Teree sara(nn)i pooran daiaalaa ||

ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ।

हे पूर्ण दयालु ! मैं तेरी शरण में आया हूँ,

I seek Your Sanctuary, O Perfect, Merciful Lord.

Guru Arjan Dev ji / Raag Suhi / / Ang 736

ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

तुझ बिनु कवनु करे प्रतिपाला ॥१॥ रहाउ ॥

Tujh binu kavanu kare prtipaalaa ||1|| rahaau ||

ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥

तेरे बिना मेरी कौन देखभाल करेगा ॥ १॥ रहाउ॥

Without You, who would cherish and love me? ||1|| Pause ||

Guru Arjan Dev ji / Raag Suhi / / Ang 736


ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥

जलि थलि महीअलि रहिआ भरपूरि ॥

Jali thali maheeali rahiaa bharapoori ||

ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ ।

तू जल, धरती एवं गगन में हर जगह मौजूद है।

He is permeating and pervading the water, the land and the sky.

Guru Arjan Dev ji / Raag Suhi / / Ang 736

ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

निकटि वसै नाही प्रभु दूरि ॥

Nikati vasai naahee prbhu doori ||

(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ ।

हे प्रभु ! तू कहीं दूर नहीं, तू तो सबके निकट ही रहता है।

God dwells near at hand; He is not far away.

Guru Arjan Dev ji / Raag Suhi / / Ang 736

ਲੋਕ ਪਤੀਆਰੈ ਕਛੂ ਨ ਪਾਈਐ ॥

लोक पतीआरै कछू न पाईऐ ॥

Lok pateeaarai kachhoo na paaeeai ||

ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ ।

लोगों को खुश करने से कुछ भी हासिल नहीं होता।

By trying to please other people, nothing is accomplished.

Guru Arjan Dev ji / Raag Suhi / / Ang 736

ਸਾਚਿ ਲਗੈ ਤਾ ਹਉਮੈ ਜਾਈਐ ॥੨॥

साचि लगै ता हउमै जाईऐ ॥२॥

Saachi lagai taa haumai jaaeeai ||2||

ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥

यदि इन्सान सत्य के साथ लग जाए तो उसका अहंत्व समाप्त हो जाता है। २॥

When someone is attached to the True Lord, his ego is taken away. ||2||

Guru Arjan Dev ji / Raag Suhi / / Ang 736Download SGGS PDF Daily Updates ADVERTISE HERE