ANG 733, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥

जे सउ लोचै रंगु न होवै कोइ ॥३॥

Je sau lochai ranggu na hovai koi ||3||

ਅਜੇਹਾ ਮਨੁੱਖ ਜੇ ਸੌ ਵਾਰੀ ਭੀ ਤਾਂਘ ਕਰੇ, ਉਸ ਨੂੰ (ਪ੍ਰਭੂ ਦੇ ਪਿਆਰੇ ਦਾ) ਰੰਗ ਨਹੀਂ ਚੜ੍ਹ ਸਕਦਾ ॥੩॥

यदि वह सौ बार भी अभिलाषा करे, उसके मन को कोई प्रेम-रंग नहीं चढ़ता ॥ ३॥

Even if he wishes it a hundred times, he does not obtain the Lord's Love. ||3||

Guru Ramdas ji / Raag Suhi / / Guru Granth Sahib ji - Ang 733


ਨਦਰਿ ਕਰੇ ਤਾ ਸਤਿਗੁਰੁ ਪਾਵੈ ॥

नदरि करे ता सतिगुरु पावै ॥

Nadari kare taa satiguru paavai ||

ਹੇ ਨਾਨਕ! (ਆਖ-ਜਦੋਂ ਪਰਮਾਤਮਾ ਕਿਸੇ ਮਨੁੱਖ ਉੱਤੇ) ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਹ ਗੁਰੂ (ਦਾ ਮਿਲਾਪ) ਪ੍ਰਾਪਤ ਕਰਦਾ ਹੈ,

यदि परमात्मा अपनी कृपा-दृष्टि कर दे तो वह सतिगुरु को पा लेता है।

But if the Lord blesses him with His Glance of Grace, then he meets the True Guru.

Guru Ramdas ji / Raag Suhi / / Guru Granth Sahib ji - Ang 733

ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥

नानक हरि रसि हरि रंगि समावै ॥४॥२॥६॥

Naanak hari rasi hari ranggi samaavai ||4||2||6||

(ਫਿਰ ਉਹ) ਪਰਮਾਤਮਾ ਦੇ ਨਾਮ-ਰਸ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਮਾਇਆ ਰਹਿੰਦਾ ਹੈ ॥੪॥੨॥੬॥

हे नानक ! फिर ऐसा इन्सान हरि-रस एवं हरि के प्रेम-रंग में ही समा जाता है। ४ ॥ २ ॥ ६॥

Nanak is absorbed into the subtle essence of the Lord's Love. ||4||2||6||

Guru Ramdas ji / Raag Suhi / / Guru Granth Sahib ji - Ang 733


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Guru Granth Sahib ji - Ang 733

ਜਿਹਵਾ ਹਰਿ ਰਸਿ ਰਹੀ ਅਘਾਇ ॥

जिहवा हरि रसि रही अघाइ ॥

Jihavaa hari rasi rahee aghaai ||

ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਰਸ ਵਿਚ ਰੱਜੀ ਰਹਿੰਦੀ ਹੈ,

जिह्मा हरि-रस पीकर तृप्त रहती है।

My tongue remains satisfied with the subtle essence of the Lord.

Guru Ramdas ji / Raag Suhi / / Guru Granth Sahib ji - Ang 733

ਗੁਰਮੁਖਿ ਪੀਵੈ ਸਹਜਿ ਸਮਾਇ ॥੧॥

गुरमुखि पीवै सहजि समाइ ॥१॥

Guramukhi peevai sahaji samaai ||1||

ਉਹ ਸਦਾ ਉਹ ਨਾਮ-ਰਸ ਹੀ ਪੀਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥

जो गुरमुख बनकर हरि-रस का पान करता है, वह सहज ही समा जाता है॥ १॥

The Gurmukh drinks it in, and merges in celestial peace. ||1||

Guru Ramdas ji / Raag Suhi / / Guru Granth Sahib ji - Ang 733


ਹਰਿ ਰਸੁ ਜਨ ਚਾਖਹੁ ਜੇ ਭਾਈ ॥

हरि रसु जन चाखहु जे भाई ॥

Hari rasu jan chaakhahu je bhaaee ||

ਹੇ ਪਿਆਰੇ ਸੱਜਣੋ! ਜੇ ਤੁਸੀ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਵੋ,

हे भाई ! यदि तुम हरि-रस चख लोगे तो फिर

If you taste the subtle essence of the Lord, O humble Siblings of Destiny,

Guru Ramdas ji / Raag Suhi / / Guru Granth Sahib ji - Ang 733

ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥

तउ कत अनत सादि लोभाई ॥१॥ रहाउ ॥

Tau kat anat saadi lobhaaee ||1|| rahaau ||

ਤਾਂ ਫਿਰ ਕਿਸੇ ਭੀ ਹੋਰ ਸੁਆਦ ਵਿਚ ਨਹੀਂ ਫਸੋਗੇ ॥੧॥ ਰਹਾਉ ॥

दूसरे स्वादों में क्यों लुब्ध होंगे॥ १॥ रहाउ ॥

Then how can you be enticed by other flavors? ||1|| Pause ||

Guru Ramdas ji / Raag Suhi / / Guru Granth Sahib ji - Ang 733


ਗੁਰਮਤਿ ਰਸੁ ਰਾਖਹੁ ਉਰ ਧਾਰਿ ॥

गुरमति रसु राखहु उर धारि ॥

Guramati rasu raakhahu ur dhaari ||

ਹੇ ਭਾਈ! ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਹਿਰਦੇ ਵਿਚ ਵਸਾਈ ਰੱਖੋ ।

गुरु के मत द्वारा हरि-रस अपने ह्रदय में बसाकर रखो।

Under Guru's Instructions, keep this subtle essence enshrined in your heart.

Guru Ramdas ji / Raag Suhi / / Guru Granth Sahib ji - Ang 733

ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥

हरि रसि राते रंगि मुरारि ॥२॥

Hari rasi raate ranggi muraari ||2||

ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰਸ ਵਿਚ ਮਗਨ ਹੋ ਜਾਂਦੇ ਹਨ, ਉਹ ਮੁਰਾਰੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੨॥

हरि-रस में मग्न हुए भक्तजन प्रभु के प्रेम-रंग में रंग जाते हैं। २॥

Those who are imbued with the subtle essence of the Lord, are immersed in celestial bliss. ||2||

Guru Ramdas ji / Raag Suhi / / Guru Granth Sahib ji - Ang 733


ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥

मनमुखि हरि रसु चाखिआ न जाइ ॥

Manamukhi hari rasu chaakhiaa na jaai ||

ਪਰ, ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖ ਸਕਦਾ,

स्वेछाचारी जीव से हरि-रस चखा नहीं जाता।

The self-willed manmukh cannot even taste the subtle essence of the Lord.

Guru Ramdas ji / Raag Suhi / / Guru Granth Sahib ji - Ang 733

ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥

हउमै करै बहुती मिलै सजाइ ॥३॥

Haumai karai bahutee milai sajaai ||3||

(ਉਹ ਜਿਉਂ ਜਿਉਂ ਆਪਣੀ ਸਿਆਣਪ ਦਾ) ਅਹੰਕਾਰ ਕਰਦਾ ਹੈ (ਤਿਉਂ ਤਿਉਂ) ਉਸ ਨੂੰ ਵਧੀਕ ਵਧੀਕ ਸਜ਼ਾ ਮਿਲਦੀ ਹੈ (ਆਤਮਕ ਕਲੇਸ਼ ਸਹਾਰਨਾ ਪੈਂਦਾ ਹੈ) ॥੩॥

वह बड़ा अहंकार करता है, जिसके कारण इसे बहुत सज़ा मिलती है॥ ३॥

He acts out in ego, and suffers terrible punishment. ||3||

Guru Ramdas ji / Raag Suhi / / Guru Granth Sahib ji - Ang 733


ਨਦਰਿ ਕਰੇ ਤਾ ਹਰਿ ਰਸੁ ਪਾਵੈ ॥

नदरि करे ता हरि रसु पावै ॥

Nadari kare taa hari rasu paavai ||

(ਹੇ ਭਾਈ!) ਜਦੋਂ ਪਰਮਾਤਮਾ (ਕਿਸੇ ਮਨੁੱਖ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਹਾਸਲ ਕਰਦਾ ਹੈ,

यदि परमात्मा की थोड़ी-सी कृपा-दृष्टि हो जाए तो वह हरि-रस पा लेता है।

But if he is blessed with the Lord's Kind Mercy, then he obtains the subtle essence of the Lord.

Guru Ramdas ji / Raag Suhi / / Guru Granth Sahib ji - Ang 733

ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥

नानक हरि रसि हरि गुण गावै ॥४॥३॥७॥

Naanak hari rasi hari gu(nn) gaavai ||4||3||7||

ਹੇ ਨਾਨਕ! (ਆਖ-ਫਿਰ) ਉਹ ਹਰਿ-ਨਾਮ ਦੇ ਸੁਆਦ ਵਿਚ ਮਗਨ ਹੋ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੪॥੩॥੭॥

हे नानक ! फिर ऐसा जीव हरि-रस पीकर हरि का गुणगान करता रहता है। ४॥ ३॥ ७ ॥

O Nanak, absorbed in this subtle essence of the Lord, sing the Glorious Praises of the Lord. ||4||3||7||

Guru Ramdas ji / Raag Suhi / / Guru Granth Sahib ji - Ang 733


ਸੂਹੀ ਮਹਲਾ ੪ ਘਰੁ ੬

सूही महला ४ घरु ६

Soohee mahalaa 4 gharu 6

ਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

सूही महला ४ घरु ६

Soohee, Fourth Mehl, Sixth House:

Guru Ramdas ji / Raag Suhi / / Guru Granth Sahib ji - Ang 733

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Suhi / / Guru Granth Sahib ji - Ang 733

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥

नीच जाति हरि जपतिआ उतम पदवी पाइ ॥

Neech jaati hari japatiaa utam padavee paai ||

ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।

नीच जाति का आदमी भी हरि का नाम जपने से उत्तम पदवी पा लेता है।

When someone of low social class chants the Lord's Name, he obtains the state of highest dignity.

Guru Ramdas ji / Raag Suhi / / Guru Granth Sahib ji - Ang 733

ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥

पूछहु बिदर दासी सुतै किसनु उतरिआ घरि जिसु जाइ ॥१॥

Poochhahu bidar daasee sutai kisanu utariaa ghari jisu jaai ||1||

(ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ । ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥

इस बारे चाहे दासी पुत्र विदुर के संबंध में विश्लेषण कर लो, जिसके घर में श्रीकृष्ण ने आतिथ्य स्वीकार किया था ॥ १॥

Go and ask Bidar, the son of a maid; Krishna himself stayed in his house. ||1||

Guru Ramdas ji / Raag Suhi / / Guru Granth Sahib ji - Ang 733


ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥

हरि की अकथ कथा सुनहु जन भाई जितु सहसा दूख भूख सभ लहि जाइ ॥१॥ रहाउ ॥

Hari kee akath kathaa sunahu jan bhaaee jitu sahasaa dookh bhookh sabh lahi jaai ||1|| rahaau ||

ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥

हे भाई ! हरि की अकथनीय कथा सुनो, जिससे चिंता, दुख एवं भूख सब दूर हो जाते हैं।॥ १॥ रहाउ ॥

Listen, O humble Siblings of Destiny, to the Unspoken Speech of the Lord; it removes all anxiety, pain and hunger. ||1|| Pause ||

Guru Ramdas ji / Raag Suhi / / Guru Granth Sahib ji - Ang 733


ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥

रविदासु चमारु उसतति करे हरि कीरति निमख इक गाइ ॥

Ravidaasu chamaaru usatati kare hari keerati nimakh ik gaai ||

ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ ।

चमार जाति के भक्त रविदास ईश्वर की उस्तति करते थे और हर क्षण प्रभु की कीर्ति गाते रहते थे।

Ravi Daas, the leather-worker, praised the Lord, and sang the Kirtan of His Praises each and every instant.

Guru Ramdas ji / Raag Suhi / / Guru Granth Sahib ji - Ang 733

ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥

पतित जाति उतमु भइआ चारि वरन पए पगि आइ ॥२॥

Patit jaati utamu bhaiaa chaari varan pae pagi aai ||2||

ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ । ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥

वह पतित जाति से महान् भक्त बन गए। ब्राह्मण, क्षत्रिय, वैश्य एवं शूद्र-इन चारों वर्णो के लोग उनके चरणों में आ लगे ॥ २ ॥

Although he was of low social status, he was exalted and elevated, and people of all four castes came and bowed at his feet. ||2||

Guru Ramdas ji / Raag Suhi / / Guru Granth Sahib ji - Ang 733


ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥

नामदेअ प्रीति लगी हरि सेती लोकु छीपा कहै बुलाइ ॥

Naamadea preeti lagee hari setee loku chheepaa kahai bulaai ||

ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ । ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ ।

भक्त नामदेव की प्रीति हरि से लग गई। लोग उन्हें छीपा कहकर बुलाते थे।

Naam Dayv loved the Lord; the people called him a fabric dyer.

Guru Ramdas ji / Raag Suhi / / Guru Granth Sahib ji - Ang 733

ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥

खत्री ब्राहमण पिठि दे छोडे हरि नामदेउ लीआ मुखि लाइ ॥३॥

Khatree braahama(nn) pithi de chhode hari naamadeu leeaa mukhi laai ||3||

ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ॥੩॥

हरि ने क्षत्रिय एवं ब्राह्मणों को पीठ देकर छोड़ दिया और नामदेव की ओर मुख करके उन्हें आदर दिया ॥ ३॥

The Lord turned His back on the high-class Kashatriyas and Brahmins, and showed His face to Naam Dayv. ||3||

Guru Ramdas ji / Raag Suhi / / Guru Granth Sahib ji - Ang 733


ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥

जितने भगत हरि सेवका मुखि अठसठि तीरथ तिन तिलकु कढाइ ॥

Jitane bhagat hari sevakaa mukhi athasathi teerath tin tilaku kadhaai ||

ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) ।

ईश्वर के जितने भी भक्त एवं सेवक हैं, अड़सठ तीर्थ उनके माथे का तिलक लगाते हैं।

All of the devotees and servants of the Lord have the tilak, the ceremonial mark, applied to their foreheads at the sixty-eight sacred shrines of pilgrimage.

Guru Ramdas ji / Raag Suhi / / Guru Granth Sahib ji - Ang 733

ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥

जनु नानकु तिन कउ अनदिनु परसे जे क्रिपा करे हरि राइ ॥४॥१॥८॥

Janu naanaku tin kau anadinu parase je kripaa kare hari raai ||4||1||8||

ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ॥੪॥੧॥੮॥

यदि जगत् का बादशाह हरि अपनी कृपा करें तो नानक नित्य ही उनके चरण स्पर्श करता रहेगा। ४ ॥ १॥ ८ !!

Servant Nanak shall touch their feet night and day, if the Lord, the King, grants His Grace. ||4||1||8||

Guru Ramdas ji / Raag Suhi / / Guru Granth Sahib ji - Ang 733


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Guru Granth Sahib ji - Ang 733

ਤਿਨੑੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥

तिन्ही अंतरि हरि आराधिआ जिन कउ धुरि लिखिआ लिखतु लिलारा ॥

Tinhee anttari hari aaraadhiaa jin kau dhuri likhiaa likhatu lilaaraa ||

ਹੇ ਭਾਈ! ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਲੇਖ ਲਿਖਿਆ ਹੁੰਦਾ ਹੈ, ਉਹੀ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਰਾਧਨ ਕਰਦੇ ਹਨ (ਅਤੇ ਪਰਮਾਤਮਾ ਉਹਨਾਂ ਦੀ ਹੀ ਪੱਖ ਕਰਦਾ ਹੈ) ।

उन्होंने ही अपने मन में हरि की आराधना की हैं, जिनके माथे पर ऐसा भाग्य लिखा हुआ है।

They alone worship and adore the Lord deep within, who are blessed with such pre-ordained destiny from the very beginning of time.

Guru Ramdas ji / Raag Suhi / / Guru Granth Sahib ji - Ang 733

ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥

तिन की बखीली कोई किआ करे जिन का अंगु करे मेरा हरि करतारा ॥१॥

Tin kee bakheelee koee kiaa kare jin kaa anggu kare meraa hari karataaraa ||1||

ਪਿਆਰਾ ਕਰਤਾਰ ਜਿਨ੍ਹਾਂ ਦਾ ਪੱਖ ਕਰਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਕਰ ਕੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੧॥

उनकी निंदा कोई क्या कर सकता है, जिनके पक्ष में रचयिता हरि है॥ १॥

What can anyone do to undermine them? My Creator Lord is on their side. ||1||

Guru Ramdas ji / Raag Suhi / / Guru Granth Sahib ji - Ang 733


ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥

हरि हरि धिआइ मन मेरे मन धिआइ हरि जनम जनम के सभि दूख निवारणहारा ॥१॥ रहाउ ॥

Hari hari dhiaai man mere man dhiaai hari janam janam ke sabhi dookh nivaara(nn)ahaaraa ||1|| rahaau ||

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ । ਹੇ ਮਨ! ਪ੍ਰਭੂ ਦਾ ਧਿਆਨ ਧਰਿਆ ਕਰ । ਪਰਮਾਤਮਾ (ਜੀਵ ਦੇ) ਜਨਮਾਂ ਜਨਮਾਂਤਰਾਂ ਦੇ ਵਿਕਾਰ ਦੂਰ ਕਰਨ ਦੀ ਸਮਰਥਾ ਰੱਖਦਾ ਹੈ ॥੧॥ ਰਹਾਉ ॥

हे मेरे मन ! सर्वदा हरि का ध्यान करो; यह जन्म-जन्मांतर के सब दुख दूर करने वाला है॥ १॥ रहाउ॥

So meditate on the Lord, Har, Har, O my mind. Meditate on the Lord, O mind; He is the Eliminator of all the pains of reincarnation. ||1|| Pause ||

Guru Ramdas ji / Raag Suhi / / Guru Granth Sahib ji - Ang 733


ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥

धुरि भगत जना कउ बखसिआ हरि अम्रित भगति भंडारा ॥

Dhuri bhagat janaa kau bakhasiaa hari ammmrit bhagati bhanddaaraa ||

ਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਕ ਜੀਵਨ ਦੇਣ ਵਾਲੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੋਇਆ ਹੈ ।

हरि ने शुरु से ही भक्तजनों को अपनी भक्ति का अमृतमयी भण्डार दिया हुआ है।

In the very beginning, the Lord blessed His devotees with the Ambrosial Nectar, the treasure of devotion.

Guru Ramdas ji / Raag Suhi / / Guru Granth Sahib ji - Ang 733

ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥

मूरखु होवै सु उन की रीस करे तिसु हलति पलति मुहु कारा ॥२॥

Moorakhu hovai su un kee rees kare tisu halati palati muhu kaaraa ||2||

ਜੇਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਾਬਰੀ ਕਰਦਾ ਹੈ (ਇਸ ਈਰਖਾ ਦੇ ਕਾਰਨ, ਸਗੋਂ) ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿਚ ਕਾਲਾ ਹੁੰਦਾ ਹੈ (ਉਹ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥

जो उनकी बराबरी करने की कोशिश करते हैं, वे मूर्ख होते हैं और उनका लोक-परलोक दोनों में मुँह काला (अर्थात् तिरस्कार) होता है॥ २॥

Anyone who tries to compete with them is a fool; his face shall be blackened here and hereafter. ||2||

Guru Ramdas ji / Raag Suhi / / Guru Granth Sahib ji - Ang 733


ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥

से भगत से सेवका जिना हरि नामु पिआरा ॥

Se bhagat se sevakaa jinaa hari naamu piaaraa ||

ਹੇ ਭਾਈ! ਉਹੀ ਮਨੁੱਖ ਭਗਤ ਹਨ, ਉਹ ਮਨੁੱਖ (ਪਰਮਾਤਮਾ ਦੇ) ਸੇਵਕ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ।

जिन्हें हरि का नाम प्यारा लगता है, वही उसके भक्त एवं सेवक हैं।

They alone are devotees, and they alone are selfless servants, who love the Lord's Name.

Guru Ramdas ji / Raag Suhi / / Guru Granth Sahib ji - Ang 733

ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥

तिन की सेवा ते हरि पाईऐ सिरि निंदक कै पवै छारा ॥३॥

Tin kee sevaa te hari paaeeai siri ninddak kai pavai chhaaraa ||3||

ਉਹਨਾਂ (ਸੇਵਕਾਂ ਭਗਤਾਂ) ਦੀ ਸਰਨ ਪਿਆਂ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਹੁੰਦਾ ਹੈ । (ਸੇਵਕਾਂ ਭਗਤਾਂ ਦੇ) ਨਿੰਦਕ ਦੇ ਸਿਰ ਉਤੇ (ਤਾਂ ਜਗਤ ਵਲੋਂ) ਸੁਆਹ (ਹੀ) ਪੈਂਦੀ ਹੈ ॥੩॥

उनकी सेवा करने से ही हरि पाया जाता है और निंदक के सिर पर राख पड़ती है अर्थात् ये तिरस्कृत होते हैं।॥ ३॥

By their selfless service, they find the Lord, while ashes fall on the heads of the slanderers. ||3||

Guru Ramdas ji / Raag Suhi / / Guru Granth Sahib ji - Ang 733


ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥

जिसु घरि विरती सोई जाणै जगत गुर नानक पूछि करहु बीचारा ॥

Jisu ghari viratee soee jaa(nn)ai jagat gur naanak poochhi karahu beechaaraa ||

ਹੇ ਭਾਈ! (ਉਂਞ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ) ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿਚ ਇਹ ਬਖ਼ੀਲੀ ਵਾਲੀ ਦਸ਼ਾ) ਵਾਪਰਦੀ ਹੈ । (ਪਰ) ਤੁਸੀ ਜਗਤ ਦੇ ਗੁਰੂ ਨਾਨਕ (ਪਾਤਸ਼ਾਹ) ਨੂੰ ਭੀ ਪੁੱਛ ਕੇ ਵਿਚਾਰ ਕਰ ਵੇਖੋ,

केवल वही इस बात को जानता है, जिसके घर में यह दशा घटित हुई है। जगत् के गुरु, गुरु नानक के संबंध में इस बात की विचार कर ली।

He alone knows this, who experiences it within the home of his own self. Ask Guru Nanak, the Guru of the world, and reflect upon it.

Guru Ramdas ji / Raag Suhi / / Guru Granth Sahib ji - Ang 733

ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥

चहु पीड़ी आदि जुगादि बखीली किनै न पाइओ हरि सेवक भाइ निसतारा ॥४॥२॥९॥

Chahu pee(rr)ee aadi jugaadi bakheelee kinai na paaio hari sevak bhaai nisataaraa ||4||2||9||

(ਇਹ ਯਕੀਨ ਜਾਣੋ ਕਿ) ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ, ਕਦੇ ਵੀ ਕਿਸੇ ਮਨੁੱਖ ਨੇ (ਮਹਾ ਪੁਰਖਾਂ ਨਾਲ) ਈਰਖਾ ਦੀ ਰਾਹੀਂ (ਆਤਮਕ ਜੀਵਨ ਦਾ ਧਨ) ਨਹੀਂ ਲੱਭਾ । (ਮਹਾਂ ਪੁਰਖਾਂ ਨਾਲ) ਸੇਵਕ-ਭਾਵਨਾ ਰੱਖਿਆਂ ਹੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੁੰਦਾ ਹੈ ॥੪॥੨॥੯॥

सृष्टि के आदि, युगों के आदि एवं गुरु साहिबान के चारों वंशों में से निंदा करने से किसी ने भी हरि को नहीं पाया अपितु सेवा भावना से ही उद्धार होता है ॥४॥२॥९॥

Throughout the four generations of the Gurus, from the beginning of time and throughout the ages, no one has ever found the Lord by back-biting and undermining. Only by serving the Lord with love, is one emancipated. ||4||2||9||

Guru Ramdas ji / Raag Suhi / / Guru Granth Sahib ji - Ang 733


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Guru Granth Sahib ji - Ang 733

ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥

जिथै हरि आराधीऐ तिथै हरि मितु सहाई ॥

Jithai hari aaraadheeai tithai hari mitu sahaaee ||

ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ ।

जहाँ भी ईश्वर की आराधना की जाती है, वहाँ ही वह मित्र एवं मददगार बन जाता है।

Wherever the Lord is worshipped in adoration, there the Lord becomes one's friend and helper.

Guru Ramdas ji / Raag Suhi / / Guru Granth Sahib ji - Ang 733


Download SGGS PDF Daily Updates ADVERTISE HERE