Page Ang 732, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥

.. चाड़िआ फिरि बहुड़ि न होवी भंङु ॥१॥

.. chaaɍiâa phiri bahuɍi na hovee bhanǹǹu ||1||

.. ਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥

.. गुरु ने प्रसन्न होकर जिसके मन को यह प्रेम रूपी रंग चढ़ा दिया है, वह फिर दोबारा भंग नहीं होता।॥ १i!

.. When the Guru is totally satisfied and pleased, He colors us with the Lord's Love; this color shall never fade away. ||1||

Guru Ramdas ji / Raag Suhi / / Ang 732


ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥

मेरे मन हरि राम नामि करि रंङु ॥

Mere man hari raam naami kari ranǹǹu ||

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ ।

हे मेरे मन ! राम-नाम का रंग कर ।

O my mind, enshrine love for the Name of the Lord.

Guru Ramdas ji / Raag Suhi / / Ang 732

ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥

गुरि तुठै हरि उपदेसिआ हरि भेटिआ राउ निसंङु ॥१॥ रहाउ ॥

Guri ŧuthai hari ūpađesiâa hari bhetiâa raaū nisanǹǹu ||1|| rahaaū ||

ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ ॥੧॥ ਰਹਾਉ ॥

गुरु ने प्रसन्न होकर जिसे भी उपदेश दिया है, उसे हरि-बादशाह अवश्य ही मिल गया है॥ १॥ रहाउ॥

The Guru, satisfied and pleased, taught me about the Lord, and my Sovereign Lord King met with me at once. ||1|| Pause ||

Guru Ramdas ji / Raag Suhi / / Ang 732


ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥

मुंध इआणी मनमुखी फिरि आवण जाणा अंङु ॥

Munđđh īâañee manamukhee phiri âavañ jaañaa ânǹǹu ||

ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ ।

ज्ञानहीन मनमुखी जीव-स्त्री का बार-बार जन्म-मरण से संबंध बना रहता है।

The self-willed manmukh is like the ignorant bride, who comes and goes again and again in reincarnation.

Guru Ramdas ji / Raag Suhi / / Ang 732

ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥

हरि प्रभु चिति न आइओ मनि दूजा भाउ सहलंङु ॥२॥

Hari prbhu chiŧi na âaīõ mani đoojaa bhaaū sahalanǹǹu ||2||

ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ ॥੨॥

उसे प्रभु कभी याद ही नहीं आया और द्वैतभाव ही उसके मन में बसा रहा ॥ २ ॥

The Lord God does not come into her consciousness, and her mind is stuck in the love of duality. ||2||

Guru Ramdas ji / Raag Suhi / / Ang 732


ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥

हम मैलु भरे दुहचारीआ हरि राखहु अंगी अंङु ॥

Ham mailu bhare đuhachaareeâa hari raakhahu ânggee ânǹǹu ||

ਹੇ ਹਰੀ! ਅਸੀਂ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀਂ ਮੰਦ-ਕਰਮੀ ਹਾਂ । ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ ।

मैं पापों की मैल से भरा हुआ दुष्कर्मी हूँ। हे भक्तों का पक्ष करने वाले हरेि ! मेरी रक्षा करो।

I am full of filth, and I practice evil deeds; O Lord, save me, be with me, merge me into Your Being!

Guru Ramdas ji / Raag Suhi / / Ang 732

ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥

गुरि अम्रित सरि नवलाइआ सभि लाथे किलविख पंङु ॥३॥

Guri âmmmriŧ sari navalaaīâa sabhi laaŧhe kilavikh panǹǹu ||3||

ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ ॥੩॥

जब गुरु ने मुझे नाम रूपी अमृत-सरोवर में स्नान करवाया तो मेरे पापों की मैल मन से उतर गई॥ ३॥

The Guru has bathed me in the pool of Ambrosial Nectar, and all my dirty sins and mistakes have been washed away. ||3||

Guru Ramdas ji / Raag Suhi / / Ang 732


ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥

हरि दीना दीन दइआल प्रभु सतसंगति मेलहु संङु ॥

Hari đeenaa đeen đaīâal prbhu saŧasanggaŧi melahu sanǹǹu ||

ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ ।

हे दीनानाथ ! हे दीनदयालु प्रभु ! मुझे सत्संगति में मिला दो।

O Lord God, Merciful to the meek and the poor, please unite me with the Sat Sangat, the True Congregation.

Guru Ramdas ji / Raag Suhi / / Ang 732

ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥

मिलि संगति हरि रंगु पाइआ जन नानक मनि तनि रंङु ॥४॥३॥

Mili sanggaŧi hari ranggu paaīâa jan naanak mani ŧani ranǹǹu ||4||3||

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ॥੪॥੩॥

मैंने सत्संग में मिलकर प्रेम-रंग पा लिया है, हे नानक ! हरेि का प्रेम-रंग मेरे मन-तन में बस गया है॥ ४॥ ३ ॥

Joining the Sangat, servant Nanak has obtained the Lord's Love; my mind and body are drenched in it. ||4||3||

Guru Ramdas ji / Raag Suhi / / Ang 732


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Ang 732

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥

हरि हरि करहि नित कपटु कमावहि हिरदा सुधु न होई ॥

Hari hari karahi niŧ kapatu kamaavahi hirađaa suđhu na hoëe ||

ਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ ।

जो आदमी हरि-हरि नाम तो जपता है लेकिन नित्य ही दूसरों से छल-कपट करता है, उसका हृदय शुद्ध नहीं होता।

One who chants the Name of the Lord, Har, Har, while constantly practicing deception, shall never become pure of heart.

Guru Ramdas ji / Raag Suhi / / Ang 732

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥

अनदिनु करम करहि बहुतेरे सुपनै सुखु न होई ॥१॥

Ânađinu karam karahi bahuŧere supanai sukhu na hoëe ||1||

ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ ॥੧॥

चाहे वह रोज ही बहुत सारे धर्म-कर्म करता रहता है, पर उसे स्वप्न में भी सुख नहीं मिलता॥ १॥

He may perform all sorts of rituals, night and day, but he shall not find peace, even in dreams. ||1||

Guru Ramdas ji / Raag Suhi / / Ang 732


ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥

गिआनी गुर बिनु भगति न होई ॥

Giâanee gur binu bhagaŧi na hoëe ||

ਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ।

ज्ञानी गुरु के बिना भक्ति नहीं होती।

O wise ones, without the Guru, there is no devotional worship.

Guru Ramdas ji / Raag Suhi / / Ang 732

ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥

कोरै रंगु कदे न चड़ै जे लोचै सभु कोई ॥१॥ रहाउ ॥

Korai ranggu kađe na chaɍai je lochai sabhu koëe ||1|| rahaaū ||

(ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ ॥੧॥ ਰਹਾਉ ॥

जिस तरह कोरे कपड़े पर कभी रंग नहीं चढ़ता, चाहे हर कोई अभिलाषा करता रहे। १॥ रहाउ॥

The untreated cloth does not take up the dye, no matter how much everyone may wish it. ||1|| Pause ||

Guru Ramdas ji / Raag Suhi / / Ang 732


ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥

जपु तप संजम वरत करे पूजा मनमुख रोगु न जाई ॥

Japu ŧap sanjjam varaŧ kare poojaa manamukh rogu na jaaëe ||

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ ।

स्वेच्छाचारी इन्सान का अभिमान रूपी रोग कभी दूर नहीं होता चाहे वह जाप, तपस्या, संयम, व्रत एवं पूजा ही करता रहे।

The self-willed manmukh may perform chants, meditations, austere self-discipline, fasts and devotional worship, but his sickness does not go away.

Guru Ramdas ji / Raag Suhi / / Ang 732

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥

अंतरि रोगु महा अभिमाना दूजै भाइ खुआई ॥२॥

Ânŧŧari rogu mahaa âbhimaanaa đoojai bhaaī khuâaëe ||2||

ਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ । ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ॥੨॥

उसके अन्तर्मन में अभिमान का बड़ा रोग होता है और द्वैतभाव में फंसकर वह बर्बाद हो जाता है॥ २ ॥

Deep within him is the sickness of excessive egotism; in the love of duality he is ruined. ||2||

Guru Ramdas ji / Raag Suhi / / Ang 732


ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥

बाहरि भेख बहुतु चतुराई मनूआ दह दिसि धावै ॥

Baahari bhekh bahuŧu chaŧuraaëe manooâa đah đisi đhaavai ||

ਹੇ ਭਾਈ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ ।

बाहरी दिखावे के लिए वह धार्मिक वेष धारण करता है और बहुत चतुराई करता है। लेकिन उसका मन दसों दिशाओं में भटकता रहता है।

Outwardly, he wears religious robes and he is very clever, but his mind wanders in the ten directions.

Guru Ramdas ji / Raag Suhi / / Ang 732

ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ ਜੂਨੀ ਆਵੈ ॥੩॥

हउमै बिआपिआ सबदु न चीन्है फिरि फिरि जूनी आवै ॥३॥

Haūmai biâapiâa sabađu na cheenʱai phiri phiri joonee âavai ||3||

ਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

अहंत्व में फंसकर वह शब्द की पहचान नहीं करता और बार-बार योनियों के चक्र में आता है॥ ३॥

Engrossed in ego, he does not remember the Word of the Shabad; over and over again, he is reincarnated. ||3||

Guru Ramdas ji / Raag Suhi / / Ang 732


ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥

नानक नदरि करे सो बूझै सो जनु नामु धिआए ॥

Naanak nađari kare so boojhai so janu naamu đhiâaē ||

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ,

हे नानक ! जिस पर प्रभु अपनी कृपा-दृष्टि करता है, उसे सूझ हो जाती है और ऐसा व्यक्ति नाम का ध्यान करता रहता है।

O Nanak, that mortal who is blessed with the Lord's Glance of Grace, understands Him; that humble servant meditates on the Naam, the Name of the Lord.

Guru Ramdas ji / Raag Suhi / / Ang 732

ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥

गुर परसादी एको बूझै एकसु माहि समाए ॥४॥४॥

Gur parasaađee ēko boojhai ēkasu maahi samaaē ||4||4||

ਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੪॥੪॥

गुरु की कृपा से वह एक परमात्मा को बूझकर उस में ही समा जाता है। ४॥ ४॥

By Guru's Grace, he understands the One Lord, and is absorbed into the One Lord. ||4||4||

Guru Ramdas ji / Raag Suhi / / Ang 732


ਸੂਹੀ ਮਹਲਾ ੪ ਘਰੁ ੨

सूही महला ४ घरु २

Soohee mahalaa 4 gharu 2

ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

सूही महला ४ घरु २

Soohee, Fourth Mehl, Second House:

Guru Ramdas ji / Raag Suhi / / Ang 732

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Suhi / / Ang 732

ਗੁਰਮਤਿ ਨਗਰੀ ਖੋਜਿ ਖੋਜਾਈ ॥

गुरमति नगरी खोजि खोजाई ॥

Guramaŧi nagaree khoji khojaaëe ||

ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ,

गुरु-उपदेश द्वारा मैंने अपनी शरीर रूपी नगरी की भलीभांति खोज की है,

Following the Guru's Teachings, I searched and searched the body-village;

Guru Ramdas ji / Raag Suhi / / Ang 732

ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥

हरि हरि नामु पदारथु पाई ॥१॥

Hari hari naamu pađaaraŧhu paaëe ||1||

ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥

जिसमें हरि नाम रूपी पदार्थ पा लिया है ॥ १॥

I found the wealth of the Name of the Lord, Har, Har. ||1||

Guru Ramdas ji / Raag Suhi / / Ang 732


ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥

मेरै मनि हरि हरि सांति वसाई ॥

Merai mani hari hari saanŧi vasaaëe ||

ਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ ।

मेरे मन में हरि-नाम ने शांति बसा दी है।

The Lord, Har, Har, has enshrined peace within my mind.

Guru Ramdas ji / Raag Suhi / / Ang 732

ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥

तिसना अगनि बुझी खिन अंतरि गुरि मिलिऐ सभ भुख गवाई ॥१॥ रहाउ ॥

Ŧisanaa âgani bujhee khin ânŧŧari guri miliâi sabh bhukh gavaaëe ||1|| rahaaū ||

(ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ । ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ ॥

इससे क्षण में ही तृष्णा की अग्नि बुझ गई है और गुरु को मिलकर मेरी सारी भूख समाप्त हो गई है॥ १॥ रहाउ ॥

The fire of desire was extinguished in an instant, when I met the Guru; all my hunger has been satisfied. ||1|| Pause ||

Guru Ramdas ji / Raag Suhi / / Ang 732


ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥

हरि गुण गावा जीवा मेरी माई ॥

Hari guñ gaavaa jeevaa meree maaëe ||

ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ ।

हे मेरी माई ! मैं हरि का गुणगान करके ही जी रहा हूँ।

Singing the Glorious Praises of the Lord, I live, O my mother.

Guru Ramdas ji / Raag Suhi / / Ang 732

ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥

सतिगुरि दइआलि गुण नामु द्रिड़ाई ॥२॥

Saŧiguri đaīâali guñ naamu đriɍaaëe ||2||

ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥

दयालु सतगुरु ने परमात्मा के गुण एवं उसका नाम मेरे मन में बसा दिया है। २॥

The Merciful True Guru implanted the Glorious Praises of the Naam within me. ||2||

Guru Ramdas ji / Raag Suhi / / Ang 732


ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥

हउ हरि प्रभु पिआरा ढूढि ढूढाई ॥

Haū hari prbhu piâaraa dhoodhi dhoodhaaëe ||

ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ ।

मैंने अपना प्यारा प्रभु ढूंढ लिया है और

I search for and seek out my Beloved Lord God, Har, Har.

Guru Ramdas ji / Raag Suhi / / Ang 732

ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥

सतसंगति मिलि हरि रसु पाई ॥३॥

Saŧasanggaŧi mili hari rasu paaëe ||3||

ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥

सत्संगति में मिलकर हरि-रस पा लिया है॥ ३॥

Joining the Sat Sangat, the True Congregation, I have obtained the subtle essence of the Lord. ||3||

Guru Ramdas ji / Raag Suhi / / Ang 732


ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥

धुरि मसतकि लेख लिखे हरि पाई ॥

Đhuri masaŧaki lekh likhe hari paaëe ||

ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ,

आरम्भ से मस्तक पर लिखे भाग्य के कारण ही मैंने हरि को पाया है।

By the pre-ordained destiny inscribed upon my forehead, I have found the Lord.

Guru Ramdas ji / Raag Suhi / / Ang 732

ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥

गुरु नानकु तुठा मेलै हरि भाई ॥४॥१॥५॥

Guru naanaku ŧuthaa melai hari bhaaëe ||4||1||5||

ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ॥੪॥੧॥੫॥

हे भाई ! गुरु नानक ने प्रसन्न होकर मुझे हरि से मिला दिया है। ४॥ १॥ ५ ॥

Guru Nanak, pleased and satisfied, has united me with the Lord, O Siblings of Destiny. ||4||1||5||

Guru Ramdas ji / Raag Suhi / / Ang 732


ਸੂਹੀ ਮਹਲਾ ੪ ॥

सूही महला ४ ॥

Soohee mahalaa 4 ||

सूही महला ४ ॥

Soohee, Fourth Mehl:

Guru Ramdas ji / Raag Suhi / / Ang 732

ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥

हरि क्रिपा करे मनि हरि रंगु लाए ॥

Hari kripaa kare mani hari ranggu laaē ||

ਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ ।

हे जीव ! हरि अपनी कृपा करके मन में अपना प्रेम उत्पन्न कर देता है।

Showering His Mercy, the Lord imbues the mind with His Love.

Guru Ramdas ji / Raag Suhi / / Ang 732

ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥

गुरमुखि हरि हरि नामि समाए ॥१॥

Guramukhi hari hari naami samaaē ||1||

ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ ॥੧॥

ऐसा इन्सान गुरु के सान्निध्य में रहकर हरि नाम में ही समा जाता है॥ १॥

The Gurmukh merges in the Name of the Lord, Har, Har. ||1||

Guru Ramdas ji / Raag Suhi / / Ang 732


ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥

हरि रंगि राता मनु रंग माणे ॥

Hari ranggi raaŧaa manu rangg maañe ||

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ ।

हरि के प्रेम-रंग में मग्न हुआ मन सुख की अनुभूति करता है।

Imbued with the Lord's Love, the mortal enjoys the pleasure of His Love.

Guru Ramdas ji / Raag Suhi / / Ang 732

ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥

सदा अनंदि रहै दिन राती पूरे गुर कै सबदि समाणे ॥१॥ रहाउ ॥

Sađaa ânanđđi rahai đin raaŧee poore gur kai sabađi samaañe ||1|| rahaaū ||

ਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

वह सदैव ही दिन-रात आनंद में रहता है और पूर्ण गुरु के शब्द में समा जाता है॥ १ ॥ रहाउ ॥

He remains always blissful, day and night, and he merges into the Shabad, the Word of the Perfect Guru. ||1|| Pause ||

Guru Ramdas ji / Raag Suhi / / Ang 732


ਹਰਿ ਰੰਗ ਕਉ ਲੋਚੈ ਸਭੁ ਕੋਈ ॥

हरि रंग कउ लोचै सभु कोई ॥

Hari rangg kaū lochai sabhu koëe ||

ਹੇ ਭਾਈ! (ਉਂਞ ਤਾਂ) ਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ,

जीवन में हर कोई इस प्रेम-रंग की कामना करता रहता है,

Everyone longs for the Lord's Love;

Guru Ramdas ji / Raag Suhi / / Ang 732

ਗੁਰਮੁਖਿ ਰੰਗੁ ਚਲੂਲਾ ਹੋਈ ॥੨॥

गुरमुखि रंगु चलूला होई ॥२॥

Guramukhi ranggu chaloolaa hoëe ||2||

ਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ ॥੨॥

मगर यह प्रेम रूपी गहरा लाल रंग गुरु के माध्यम से ही मन को चढ़ता है॥ २॥

The Gurmukh is imbued with the deep red color of His Love. ||2||

Guru Ramdas ji / Raag Suhi / / Ang 732


ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥

मनमुखि मुगधु नरु कोरा होइ ॥

Manamukhi mugađhu naru koraa hoī ||

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ ।

मूर्ख स्वेच्छाचारी इन्सान कोरे कपड़े की तरह होता है।

The foolish, self-willed manmukh is left pale and uncolored.

Guru Ramdas ji / Raag Suhi / / Ang 732


Download SGGS PDF Daily Updates