Ang 719, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ

रागु बैराड़ी महला ४ घरु १ दुपदे

Raagu bairaaɍee mahalaa 4 gharu 1 đupađe

ਰਾਗ ਬੈਰਾੜੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

Raag Bairaaree, Fourth Mehl, First House, Du-Padas:

Guru Ramdas ji / Raag Bairarhi / / Ang 719

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk-õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

One Universal Creator God. By The Grace Of The True Guru:

Guru Ramdas ji / Raag Bairarhi / / Ang 719

ਸੁਨਿ ਮਨ ਅਕਥ ਕਥਾ ਹਰਿ ਨਾਮ ॥

सुनि मन अकथ कथा हरि नाम ॥

Suni man âkaŧh kaŧhaa hari naam ||

ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।

Listen, O mind, to the Unspoken Speech of the Lord's Name.

Guru Ramdas ji / Raag Bairarhi / / Ang 719

ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥

रिधि बुधि सिधि सुख पावहि भजु गुरमति हरि राम राम ॥१॥ रहाउ ॥

Riđhi buđhi siđhi sukh paavahi bhaju guramaŧi hari raam raam ||1|| rahaaū ||

ਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ । ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥

Riches, wisdom, supernatural spiritual powers and peace are obtained, by vibrating, meditating on the Lord God, under Guru's Instruction. ||1|| Pause ||

Guru Ramdas ji / Raag Bairarhi / / Ang 719


ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥

नाना खिआन पुरान जसु ऊतम खट दरसन गावहि राम ॥

Naanaa khiâan puraan jasu ǖŧam khat đarasan gaavahi raam ||

ਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ) ।

Numerous legends, the Puraanas, and the six Shaastras, sing the sublime Praises of the Lord.

Guru Ramdas ji / Raag Bairarhi / / Ang 719

ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥

संकर क्रोड़ि तेतीस धिआइओ नही जानिओ हरि मरमाम ॥१॥

Sankkar kroɍi ŧeŧees đhiâaīõ nahee jaaniõ hari maramaam ||1||

ਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ॥੧॥

Shiva and the three hundred thirty million gods meditate on the Lord, but they do not know the secret of His mystery. ||1||

Guru Ramdas ji / Raag Bairarhi / / Ang 719


ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥

सुरि नर गण गंध्रब जसु गावहि सभ गावत जेत उपाम ॥

Suri nar gañ ganđđhrb jasu gaavahi sabh gaavaŧ jeŧ ūpaam ||

(ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ ।

The angelic and divine beings, and the celestial singers sing His Praises; all Creation sings of Him.

Guru Ramdas ji / Raag Bairarhi / / Ang 719

ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥

नानक क्रिपा करी हरि जिन कउ ते संत भले हरि राम ॥२॥१॥

Naanak kripaa karee hari jin kaū ŧe sanŧŧ bhale hari raam ||2||1||

ਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ॥੨॥੧॥

O Nanak, those whom the Lord blesses with His Kind Mercy, become the good Saints of the Lord God. ||2||1||

Guru Ramdas ji / Raag Bairarhi / / Ang 719


ਬੈਰਾੜੀ ਮਹਲਾ ੪ ॥

बैराड़ी महला ४ ॥

Bairaaɍee mahalaa 4 ||

Bairaaree, Fourth Mehl:

Guru Ramdas ji / Raag Bairarhi / / Ang 719

ਮਨ ਮਿਲਿ ਸੰਤ ਜਨਾ ਜਸੁ ਗਾਇਓ ॥

मन मिलि संत जना जसु गाइओ ॥

Man mili sanŧŧ janaa jasu gaaīõ ||

ਹੇ ਮਨ! ਉਸ ਮਨੁੱਖ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,

O mind, those who meet the Lord's humble servants, sing His Praises.

Guru Ramdas ji / Raag Bairarhi / / Ang 719

ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥

हरि हरि रतनु रतनु हरि नीको गुरि सतिगुरि दानु दिवाइओ ॥१॥ रहाउ ॥

Hari hari raŧanu raŧanu hari neeko guri saŧiguri đaanu đivaaīõ ||1|| rahaaū ||

ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ ॥੧॥ ਰਹਾਉ ॥

They are blessed with the gift of the jewel of the Lord, Har, Har, the sublime jewel of the Lord, by the Guru, the True Guru. ||1|| Pause ||

Guru Ramdas ji / Raag Bairarhi / / Ang 719


ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥

तिसु जन कउ मनु तनु सभु देवउ जिनि हरि हरि नामु सुनाइओ ॥

Ŧisu jan kaū manu ŧanu sabhu đevaū jini hari hari naamu sunaaīõ ||

ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ,

I offer my mind, body and everything to that humble being who recites the Name of the Lord, Har, Har.

Guru Ramdas ji / Raag Bairarhi / / Ang 719

ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥

धनु माइआ स्मपै तिसु देवउ जिनि हरि मीतु मिलाइओ ॥१॥

Đhanu maaīâa samppai ŧisu đevaū jini hari meeŧu milaaīõ ||1||

ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ॥੧॥

I offer my wealth, the riches of Maya and my property to that one who leads me to meet the Lord, my friend. ||1||

Guru Ramdas ji / Raag Bairarhi / / Ang 719


ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥

खिनु किंचित क्रिपा करी जगदीसरि तब हरि हरि हरि जसु धिआइओ ॥

Khinu kincchiŧ kripaa karee jagađeesari ŧab hari hari hari jasu đhiâaīõ ||

ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ।

When the Lord of the world bestowed just a tiny bit of His Mercy, for just an instant, then I meditated on the Praise of the Lord, Har, Har, Har.

Guru Ramdas ji / Raag Bairarhi / / Ang 719

ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥

जन नानक कउ हरि भेटे सुआमी दुखु हउमै रोगु गवाइओ ॥२॥२॥

Jan naanak kaū hari bhete suâamee đukhu haūmai rogu gavaaīõ ||2||2||

ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ॥੨॥੨॥

The Lord and Master has met servant Nanak, and the pain of the sickness of egotism has been eliminated. ||2||2||

Guru Ramdas ji / Raag Bairarhi / / Ang 719


ਬੈਰਾੜੀ ਮਹਲਾ ੪ ॥

बैराड़ी महला ४ ॥

Bairaaɍee mahalaa 4 ||

Bairaaree, Fourth Mehl:

Guru Ramdas ji / Raag Bairarhi / / Ang 719

ਹਰਿ ਜਨੁ ਰਾਮ ਨਾਮ ਗੁਨ ਗਾਵੈ ॥

हरि जनु राम नाम गुन गावै ॥

Hari janu raam naam gun gaavai ||

ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।

The Lord's humble servant sings the Glorious Praises of the Lord's Name.

Guru Ramdas ji / Raag Bairarhi / / Ang 719

ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥

जे कोई निंद करे हरि जन की अपुना गुनु न गवावै ॥१॥ रहाउ ॥

Je koëe ninđđ kare hari jan kee âpunaa gunu na gavaavai ||1|| rahaaū ||

ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥

Even if someone slanders the Lord's humble servant, he does not give up his own goodness. ||1|| Pause ||

Guru Ramdas ji / Raag Bairarhi / / Ang 719


ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥

जो किछु करे सु आपे सुआमी हरि आपे कार कमावै ॥

Jo kichhu kare su âape suâamee hari âape kaar kamaavai ||

ਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ।

Whatever the Lord and Master does, He does by Himself; the Lord Himself does the deeds.

Guru Ramdas ji / Raag Bairarhi / / Ang 719

ਹਰਿ ਆਪੇ ਹੀ ਮਤਿ ਦੇਵੈ ਸੁਆਮੀ* ਹਰਿ ਆਪੇ ਬੋਲਿ ਬੁਲਾਵੈ ॥੧॥

हरि आपे ही मति देवै सुआमी* हरि आपे बोलि बुलावै ॥१॥

Hari âape hee maŧi đevai suâamee* hari âape boli bulaavai ||1||

ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥

The Lord and Master Himself imparts understanding; the Lord Himself inspires us to speak. ||1||

Guru Ramdas ji / Raag Bairarhi / / Ang 719Download SGGS PDF Daily Updates