ANG 717, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥

सांति सहज सूख मनि उपजिओ कोटि सूर नानक परगास ॥२॥५॥२४॥

Saanti sahaj sookh mani upajio koti soor naanak paragaas ||2||5||24||

ਹੇ ਨਾਨਕ! (ਆਖ-ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ ॥੨॥੫॥੨੪॥

हे नानक ! मेरे मन में करोड़ों सूर्य जितना प्रभु ज्योति का प्रकाश हो गया है और मन में सहज सुख एवं शांति उत्पन्न हो गई है॥ २॥ ५ ॥ २४॥

Peace and tranquility, poise and pleasure, have welled up within my mind; millions of suns, O Nanak, illuminate me. ||2||5||24||

Guru Arjan Dev ji / Raag Todi / / Guru Granth Sahib ji - Ang 717


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 717

ਹਰਿ ਹਰਿ ਪਤਿਤ ਪਾਵਨ ॥

हरि हरि पतित पावन ॥

Hari hari patit paavan ||

ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ ।

हे पतितपावन परमात्मा !

The Lord, Har, Har, is the Purifier of sinners;

Guru Arjan Dev ji / Raag Todi / / Guru Granth Sahib ji - Ang 717

ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥

जीअ प्रान मान सुखदाता अंतरजामी मन को भावन ॥ रहाउ ॥

Jeea praan maan sukhadaataa anttarajaamee man ko bhaavan || rahaau ||

ਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ ਰਹਾਉ ॥

तू ही जीवों को प्राण, मान-सम्मान एवं सुख देने वाला है। तू अंतर्यामी ही हमारे मन को भाया है|रहाउ॥

He is the soul, the breath of life, the Giver of peace and honor, the Inner-knower, the Searcher of hearts; He is pleasing to my mind. || Pause ||

Guru Arjan Dev ji / Raag Todi / / Guru Granth Sahib ji - Ang 717


ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥

सुंदरु सुघड़ु चतुरु सभ बेता रिद दास निवास भगत गुन गावन ॥

Sunddaru sugha(rr)u chaturu sabh betaa rid daas nivaas bhagat gun gaavan ||

ਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ ।

हे प्रभु! तू बहुत सुन्दर, समझदार, चतुर एवं सबकुछ जानने वाला है। तू अपने दास के हृदय में निवास करता है और तेरे भक्त हमेशा ही तेरे गुण गाते रहते हैं।

He is beautiful and wise, clever and all-knowing. He dwells within the hearts of His slaves; His devotees sing His Glorious Praises.

Guru Arjan Dev ji / Raag Todi / / Guru Granth Sahib ji - Ang 717

ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥

निरमल रूप अनूप सुआमी करम भूमि बीजन सो खावन ॥१॥

Niramal roop anoop suaamee karam bhoomi beejan so khaavan ||1||

ਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ । ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ ॥੧॥

हे मेरे स्वामी ! तेरा रूप बड़ा निर्मल एवं अनूप है। मनुष्य का शरीर कर्मभूमि है और वह जो कुछ भी अच्छा-बुरा इसमें बोता है, वह वही कुछ खाता है॥१॥

His form is immaculate and pure; He is the incomparable Lord and Master. Upon the field of actions and karma, whatever one plants, one eats. ||1||

Guru Arjan Dev ji / Raag Todi / / Guru Granth Sahib ji - Ang 717


ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥

बिसमन बिसम भए बिसमादा आन न बीओ दूसर लावन ॥

Bisaman bisam bhae bisamaadaa aan na beeo doosar laavan ||

(ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ । ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ ।

मैं उसकी आश्चर्यजनक लीलाएँ देखकर बहुत चकित हो गया हूँ तथा उस प्रभु के बराबर मैं किसी अन्य को नहीं जानता।

I am amazed, and wonder-struck by His wonder. There is none other than Him.

Guru Arjan Dev ji / Raag Todi / / Guru Granth Sahib ji - Ang 717

ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥

रसना सिमरि सिमरि जसु जीवा नानक दास सदा बलि जावन ॥२॥६॥२५॥

Rasanaa simari simari jasu jeevaa naanak daas sadaa bali jaavan ||2||6||25||

ਹੇ ਨਾਨਕ! (ਆਖ-) ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ । ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੬॥੨੫॥

मैं तो अपनी रसना से उस प्रभु का भजन-सिमरन करके ही जीवित रहता हूँ और दास नानक तो सदैव ही उस पर कुर्बान जाता है। २ ॥ ६॥ २५॥

Meditating in remembrance on His Praises with my tongue, I live; slave Nanak is forever a sacrifice to Him. ||2||6||25||

Guru Arjan Dev ji / Raag Todi / / Guru Granth Sahib ji - Ang 717


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 717

ਮਾਈ ਮਾਇਆ ਛਲੁ ॥

माई माइआ छलु ॥

Maaee maaiaa chhalu ||

ਹੇ ਮਾਂ! ਮਾਇਆ ਇਕ ਛਲਾਵਾ ਹੈ (ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ) ।

हे माँ ! यह माया केवल छल ही है।

O my mother, Maya is so misleading and deceptive.

Guru Arjan Dev ji / Raag Todi / / Guru Granth Sahib ji - Ang 717

ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥

त्रिण की अगनि मेघ की छाइआ गोबिद भजन बिनु हड़ का जलु ॥ रहाउ ॥

Tri(nn) kee agani megh kee chhaaiaa gobid bhajan binu ha(rr) kaa jalu || rahaau ||

ਪਰਮਾਤਮਾ ਦੇ ਭਜਨ ਤੋਂ ਬਿਨਾ (ਇਸ ਮਾਇਆ ਦੀ ਪਾਂਇਆਂ ਇਤਨੀ ਹੈ ਜਿਵੇਂ ਕਿ) ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, (ਦਰਿਆ ਦੇ) ਹੜ ਦਾ ਪਾਣੀ ਹੈ ਰਹਾਉ ॥

गोविन्द के भजन के बिना यह बाढ़ के जल, घासफूस की अग्नि एवं बादलों की छाया मात्र है। रहाउ॥

Without meditating on the Lord of the Universe, it is like straw on fire, or the shadow of a cloud, or the running of the flood-waters. || Pause ||

Guru Arjan Dev ji / Raag Todi / / Guru Granth Sahib ji - Ang 717


ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥

छोडि सिआनप बहु चतुराई दुइ कर जोड़ि साध मगि चलु ॥

Chhodi siaanap bahu chaturaaee dui kar jo(rr)i saadh magi chalu ||

ਹੇ ਭਾਈ! (ਮਾਇਆ ਛਲਾਵੇ ਦੇ ਧੋਖੇ ਤੋਂ ਬਚਣ ਲਈ) ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ, ਦੋਵੇਂ ਹੱਥ ਜੋੜ ਕੇ ਗੁਰੂ ਦੇ (ਦੱਸੇ ਹੋਏ) ਰਸਤੇ ਉਤੇ ਤੁਰਿਆ ਕਰ,

इसलिए अपनी अधिकतर चतुराई एवं बुद्धिमता को छोड़कर दोनों हाथ जोड़कर साधु-संतों के मार्ग पर चलो।

Renounce your cleverness and all your mental tricks; with your palms pressed together, walk on the Path of the Holy Saints.

Guru Arjan Dev ji / Raag Todi / / Guru Granth Sahib ji - Ang 717

ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥

सिमरि सुआमी अंतरजामी मानुख देह का इहु ऊतम फलु ॥१॥

Simari suaamee anttarajaamee maanukh deh kaa ihu utam phalu ||1||

ਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ-ਮਨੁੱਖ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ॥੧॥

मनुष्य शरीर का तो यही उत्तम फल है की उस अंतरयामी परमेश्वर का ही ध्यान-सिमरन करो। ॥ १॥

Remember the Lord, the Inner-knower, the Searcher of hearts; this is the most sublime reward of this human incarnation. ||1||

Guru Arjan Dev ji / Raag Todi / / Guru Granth Sahib ji - Ang 717


ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥

बेद बखिआन करत साधू जन भागहीन समझत नही खलु ॥

Bed bakhiaan karat saadhoo jan bhaagaheen samajhat nahee khalu ||

ਹੇ ਭਾਈ! ਭਲੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਹਨ, ਪਰ ਨਿਭਾਗਾ ਮੂਰਖ ਮਨੁੱਖ (ਇਸ ਉਪਦੇਸ਼ ਨੂੰ) ਨਹੀਂ ਸਮਝਦਾ ।

वेद एवं साधु-महात्मा भी यही बखान करते हैं किन्तु भाग्यहीन मूर्ख मनुष्य इस भेद को समझता नहीं।

The Holy Saints preach the teachings of the Vedas, but the unfortunate fools do not understand them.

Guru Arjan Dev ji / Raag Todi / / Guru Granth Sahib ji - Ang 717

ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥

प्रेम भगति राचे जन नानक हरि सिमरनि दहन भए मल ॥२॥७॥२६॥

Prem bhagati raache jan naanak hari simarani dahan bhae mal ||2||7||26||

ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ-ਭਗਤੀ ਵਿਚ ਮਸਤ ਰਹਿੰਦੇ ਹਨ । ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰੋਂ ਕਾਮਾਦਿਕ) ਭਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ ॥੨॥੭॥੨੬॥

हे नानक ! भक्तजन प्रेम-भक्ति में ही लीन रहते है और भगवान के सिमरन से उनके पापो की मैल जल गयी है॥ २॥ ७ ॥ २६ ॥

Servant Nanak is absorbed in loving devotional worship; meditating in remembrance on the Lord, one's dirt is burnt away. ||2||7||26||

Guru Arjan Dev ji / Raag Todi / / Guru Granth Sahib ji - Ang 717


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 717

ਮਾਈ ਚਰਨ ਗੁਰ ਮੀਠੇ ॥

माई चरन गुर मीठे ॥

Maaee charan gur meethe ||

ਹੇ ਮਾਂ! ਗੁਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ ।

हे मेरी माई ! गुरु के चरण मुझे बड़े मीठे लगते हैं।

O mother, the Guru's feet are so sweet.

Guru Arjan Dev ji / Raag Todi / / Guru Granth Sahib ji - Ang 717

ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥

वडै भागि देवै परमेसरु कोटि फला दरसन गुर डीठे ॥ रहाउ ॥

Vadai bhaagi devai paramesaru koti phalaa darasan gur deethe || rahaau ||

(ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗੁਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗੁਰੂ ਦਾ ਦਰਸਨ ਕੀਤਿਆਂ (ਉਸ ਮਨੁੱਖ ਨੂੰ) ਕ੍ਰੋੜਾਂ (ਪੁੰਨਾਂ ਦੇ) ਫਲ ਪ੍ਰਾਪਤ ਹੋ ਜਾਂਦੇ ਹਨ ਰਹਾਉ ॥

अहोभाग्य से परमेश्वर गुरु-चरणों का स्नेह प्रदान करता है, गुरु के दर्शन करने से मनुष्य को करोड़ों फल मिल जाते हैं।रहाउ॥

By great good fortune, the Transcendent Lord has blessed me with them. Millions of rewards come from the Blessed Vision of the Guru's Darshan. || Pause ||

Guru Arjan Dev ji / Raag Todi / / Guru Granth Sahib ji - Ang 717


ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥

गुन गावत अचुत अबिनासी काम क्रोध बिनसे मद ढीठे ॥

Gun gaavat achut abinaasee kaam krodh binase mad dheethe ||

ਹੇ ਮਾਂ! (ਗੁਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੁੜ ਮੁੜ ਹੱਲਾ ਕਰ ਕੇ ਆਉਣ ਵਾਲੇ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ ।

अच्युत अविनाशी परमेश्वर का स्तुतिगान करने से काम एवं क्रोध रूप ढीठ विकारों के मद नाश हो गए हैं।

Singing the Glorious Praises of the imperishable, indestructible Lord, sexual desire, anger and stubborn pride vanish.

Guru Arjan Dev ji / Raag Todi / / Guru Granth Sahib ji - Ang 717

ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥

असथिर भए साच रंगि राते जनम मरन बाहुरि नही पीठे ॥१॥

Asathir bhae saach ranggi raate janam maran baahuri nahee peethe ||1||

(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨੁੱਖ) ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮੁੜ ਮੁੜ ਨਹੀਂ ਪੀਸੇ ਜਾਂਦੇ ॥੧॥

सत्य के प्रेम-रंग में मग्न हुए जिज्ञासु अटल हो गए हैं और वे बार-बार जीवन एवं मृत्यु के चक्र में नहीं पड़े।१॥

Those who are imbued with the Love of the True Lord become permanent and eternal; birth and death do not grind them down any more. ||1||

Guru Arjan Dev ji / Raag Todi / / Guru Granth Sahib ji - Ang 717


ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥

बिनु हरि भजन रंग रस जेते संत दइआल जाने सभि झूठे ॥

Binu hari bhajan rangg ras jete santt daiaal jaane sabhi jhoothe ||

ਹੇ ਮਾਂ! (ਜੇਹੜੇ ਮਨੁੱਖ ਗੁਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦੁਨੀਆਵੀ) ਸੁਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ ।

भगवान के भजन के बिना जितने भी रस एवं रंग हैं, उन सबको दयालु संत क्षणभंगुर एवं झूठा ही मानते हैं।

Without the Lord's meditation, all joys and pleasures are totally false and worthless; by the Kind Mercy of the Saints, I know this.

Guru Arjan Dev ji / Raag Todi / / Guru Granth Sahib ji - Ang 717

ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥

नाम रतनु पाइओ जन नानक नाम बिहून चले सभि मूठे ॥२॥८॥२७॥

Naam ratanu paaio jan naanak naam bihoon chale sabhi moothe ||2||8||27||

ਹੇ ਨਾਨਕ! (ਆਖ-ਹੇ ਮਾਂ!) ਪਰਮਾਤਮਾ ਦੇ ਸੇਵਕ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ । ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲੁਟਾ ਕੇ (ਜਗਤ ਤੋਂ) ਜਾਂਦੇ ਹਨ ॥੨॥੮॥੨੭॥

हे नानक ! भक्तजनों ने नाम रत्न को ही पाया है परन्तु मोहिनी माया में लिप्त नामविहीन मनुष्य जगत से व्यर्थ ही चले गए हैं॥२॥८॥२७॥

Servant Nanak has found the jewel of the Naam; without the Naam, all must depart, cheated and plundered. ||2||8||27||

Guru Arjan Dev ji / Raag Todi / / Guru Granth Sahib ji - Ang 717


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 717

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥

साधसंगि हरि हरि नामु चितारा ॥

Saadhasanggi hari hari naamu chitaaraa ||

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

मैंने साधुओं की संगति में ईश्वर का नाम-स्मरण किया है,

In the Saadh Sangat, the Company of the Holy, I contemplate the Name of the Lord, Har, Har.

Guru Arjan Dev ji / Raag Todi / / Guru Granth Sahib ji - Ang 717

ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥

सहजि अनंदु होवै दिनु राती अंकुरु भलो हमारा ॥ रहाउ ॥

Sahaji ananddu hovai dinu raatee ankkuru bhalo hamaaraa || rahaau ||

(ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ । (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ ਰਹਾਉ ॥

जिससे अब मेरे मन में दिन-रात सहज आनंद बना रहता है और मेरे कर्मों का शुभ अंकुर फूट गया है। रहाउ॥

I am in peaceful poise and bliss, day and night; the seed of my destiny has sprouted. || Pause ||

Guru Arjan Dev ji / Raag Todi / / Guru Granth Sahib ji - Ang 717


ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥

गुरु पूरा भेटिओ बडभागी जा को अंतु न पारावारा ॥

Guru pooraa bhetio badabhaagee jaa ko anttu na paaraavaaraa ||

ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

बड़ी तकदीर से मुझे पूर्ण गुरु मिला है, जिसका न कोई अन्त है और न ही कोई ओर-छोर है।

I have met the True Guru, by great good fortune; He has no end or limitation.

Guru Arjan Dev ji / Raag Todi / / Guru Granth Sahib ji - Ang 717

ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥

करु गहि काढि लीओ जनु अपुना बिखु सागर संसारा ॥१॥

Karu gahi kaadhi leeo janu apunaa bikhu saagar sanssaaraa ||1||

ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ॥੧॥

इस विष रूपी संसार-सागर में से गुरु ने हाथ पकड़कर अपने सेवक को बाहर निकाल लिया है।१॥

Taking His humble servant by the hand, He pulls him out of the poisonous world-ocean. ||1||

Guru Arjan Dev ji / Raag Todi / / Guru Granth Sahib ji - Ang 717


ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥

जनम मरन काटे गुर बचनी बहुड़ि न संकट दुआरा ॥

Janam maran kaate gur bachanee bahu(rr)i na sankkat duaaraa ||

ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ ।

गुरु के वचनों द्वारा मेरे जन्म-मरण के बन्धन कट गए हैं और अब मुझे पुन: संकट का द्वार नहीं देखना पड़ेगा।

Birth and death are ended for me, by the Word of the Guru's Teachings; I shall no longer pass through the door of pain and suffering.

Guru Arjan Dev ji / Raag Todi / / Guru Granth Sahib ji - Ang 717

ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥

नानक सरनि गही सुआमी की पुनह पुनह नमसकारा ॥२॥९॥२८॥

Naanak sarani gahee suaamee kee punah punah namasakaaraa ||2||9||28||

ਹੇ ਨਾਨਕ! (ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ ॥੨॥੯॥੨੮॥

हे नानक ! मैंने तो अपने स्वामी प्रभु की शरण ली है और मैं उसे बार-बार नमन करता हूँ। ॥२॥९॥२८॥

Nanak holds tight to the Sanctuary of his Lord and Master; again and again, he bows in humility and reverence to Him. ||2||9||28||

Guru Arjan Dev ji / Raag Todi / / Guru Granth Sahib ji - Ang 717


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 717

ਮਾਈ ਮੇਰੇ ਮਨ ਕੋ ਸੁਖੁ ॥

माई मेरे मन को सुखु ॥

Maaee mere man ko sukhu ||

ਹੇ ਮਾਂ! (ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ,

हे माँ ! मेरे मन को सुख मिल गया है।

O my mother, my mind is at peace.

Guru Arjan Dev ji / Raag Todi / / Guru Granth Sahib ji - Ang 717

ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥

कोटि अनंद राज सुखु भुगवै हरि सिमरत बिनसै सभ दुखु ॥१॥ रहाउ ॥

Koti anandd raaj sukhu bhugavai hari simarat binasai sabh dukhu ||1|| rahaau ||

ਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ । ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

भगवान का सिमरन करने से सभी दु:ख विनष्ट हो गए हैं और यह मन राज के करोड़ों आनंद एवं सुख भोगता है।१॥रहाउ॥

I enjoy the ecstasy of millions of princely pleasures; remembering the Lord in meditation, all pains have been dispelled. ||1|| Pause ||

Guru Arjan Dev ji / Raag Todi / / Guru Granth Sahib ji - Ang 717


ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥

कोटि जनम के किलबिख नासहि सिमरत पावन तन मन सुख ॥

Koti janam ke kilabikh naasahi simarat paavan tan man sukh ||

ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ ।

ईश्वर का सिमरन करने से करोड़ों जन्म के पाप नाश हो जाते हैं, इससे शरीर पावन हो जाता है और मन को भी बड़ा सुख मिलता है।

The sins of millions of lifetimes are erased, by meditating on the Lord; becoming pure, my mind and body have found peace.

Guru Arjan Dev ji / Raag Todi / / Guru Granth Sahib ji - Ang 717

ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥

देखि सरूपु पूरनु भई आसा दरसनु भेटत उतरी भुख ॥१॥

Dekhi saroopu pooranu bhaee aasaa darasanu bhetat utaree bhukh ||1||

(ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ ॥੧॥

भगवान का सुन्दर स्वरूप देखकर मेरी आशा पूरी हो गई है तथा उसके दर्शन करके मेरी भूख मिट गई है॥१॥

Gazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||

Guru Arjan Dev ji / Raag Todi / / Guru Granth Sahib ji - Ang 717


ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥

चारि पदारथ असट महा सिधि कामधेनु पारजात हरि हरि रुखु ॥

Chaari padaarath asat mahaa sidhi kaamadhenu paarajaat hari hari rukhu ||

ਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ । ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ ।

मेरे लिए तो हरि-परमेश्वर ही चार पदार्थ-धर्म, अर्थ, काम एवं मोक्ष, आठ महासिद्धियों- अणिमा, महिमा, लघिमा, गरिमा, प्राप्ति, प्रकाम्य, ईशता, वशिता, कामधेनु एवं पारिजात वृक्ष है।

The four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life - all these come from the Lord, Har, Har.

Guru Arjan Dev ji / Raag Todi / / Guru Granth Sahib ji - Ang 717

ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥

नानक सरनि गही सुख सागर जनम मरन फिरि गरभ न धुखु ॥२॥१०॥२९॥

Naanak sarani gahee sukh saagar janam maran phiri garabh na dhukhu ||2||10||29||

ਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ ॥੨॥੧੦॥੨੯॥

हे नानक ! मैंने तो सुखों के सागर भगवान की शरण पकड़ ली है। अब भेरा जन्म-मरण मिट गया है और अब मुझे गर्भ के दु:ख में नहीं पड़ना पड़ेगा। २ ॥ १०॥ २६॥

O Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||

Guru Arjan Dev ji / Raag Todi / / Guru Granth Sahib ji - Ang 717



Download SGGS PDF Daily Updates ADVERTISE HERE