ANG 716, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਟੋਡੀ ਮਹਲਾ ੫ ਘਰੁ ੫ ਦੁਪਦੇ

टोडी महला ५ घरु ५ दुपदे

Todee mahalaa 5 gharu 5 dupade

ਰਾਗ ਟੋਡੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

टोडी महला ५ घरु ५ दुपदे

Todee, Fifth Mehl, Fifth House, Du-Padas:

Guru Arjan Dev ji / Raag Todi / / Guru Granth Sahib ji - Ang 716

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Todi / / Guru Granth Sahib ji - Ang 716

ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥

ऐसो गुनु मेरो प्रभ जी कीन ॥

Aiso gunu mero prbh jee keen ||

ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,

मेरे प्रभु ने मुझ पर ऐसा उपकार किया है कि

Such is the blessing my God has bestowed upon me.

Guru Arjan Dev ji / Raag Todi / / Guru Granth Sahib ji - Ang 716

ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥

पंच दोख अरु अहं रोग इह तन ते सगल दूरि कीन ॥ रहाउ ॥

Pancch dokh aru ahann rog ih tan te sagal doori keen || rahaau ||

(ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ਰਹਾਉ ॥

मेरे पाँच दोष-काम, क्रोध, लोभ, मोह, घमण्ड तथा अहंकार की बीमारी को इस शरीर से दूर कर दिया है॥रहाउ॥

He has totally banished the five evils and the illness of egotism from my body. || Pause ||

Guru Arjan Dev ji / Raag Todi / / Guru Granth Sahib ji - Ang 716


ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥

बंधन तोरि छोरि बिखिआ ते गुर को सबदु मेरै हीअरै दीन ॥

Banddhan tori chhori bikhiaa te gur ko sabadu merai heearai deen ||

(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ ।

उसने मेरे बन्धनों को तोड़कर, विषय-विकारों से स्वतंत्र करवा कर मेरे हृदय में गुरु के शब्द को स्थापित कर दिया है।

Breaking my bonds, and releasing me from vice and corruption, He has enshrined the Word of the Guru's Shabad within my heart.

Guru Arjan Dev ji / Raag Todi / / Guru Granth Sahib ji - Ang 716

ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥

रूपु अनरूपु मोरो कछु न बीचारिओ प्रेम गहिओ मोहि हरि रंग भीन ॥१॥

Roopu anaroopu moro kachhu na beechaario prem gahio mohi hari rangg bheen ||1||

ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ । ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ । ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥

उसने मेरे रूप एवं कुरूपता की ओर बिल्कुल विचार नहीं किया और मुझे प्रेम से पकड़कर अपने हरि-रंग में भिगो दिया है॥ १॥

The Lord has not considered my beauty or ugliness; instead, He has held me with love. I am drenched with His Love. ||1||

Guru Arjan Dev ji / Raag Todi / / Guru Granth Sahib ji - Ang 716


ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥

पेखिओ लालनु पाट बीच खोए अनद चिता हरखे पतीन ॥

Pekhio laalanu paat beech khoe anad chitaa harakhe pateen ||

ਹੇ ਨਾਨਕ! (ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ ।

अब बीच का भ्रम का पर्दा दूर होने से प्रियवर के दर्शन हो गए हैं, जिससे मेरा चित्त बड़ा आनंदित एवं हर्ष से तृप्त हो चुका है।

I behold my Beloved, now that the curtain has been torn away. My mind is happy, pleased and satisfied.

Guru Arjan Dev ji / Raag Todi / / Guru Granth Sahib ji - Ang 716

ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥

तिस ही को ग्रिहु सोई प्रभु नानक सो ठाकुरु तिस ही को धीन ॥२॥१॥२०॥

Tis hee ko grihu soee prbhu naanak so thaakuru tis hee ko dheen ||2||1||20||

(ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ), ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥

हे नानक ! यह शरीर रूपी घर उस प्रभु का ही है, वही हमारा ठाकुर है और हम उसके अधीनस्थ हैं। २ ॥ १ ॥ २०॥

My house is His; He is my God. Nanak is obedient to His Lord and Master. ||2||1||20||

Guru Arjan Dev ji / Raag Todi / / Guru Granth Sahib ji - Ang 716


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 716

ਮਾਈ ਮੇਰੇ ਮਨ ਕੀ ਪ੍ਰੀਤਿ ॥

माई मेरे मन की प्रीति ॥

Maaee mere man kee preeti ||

ਹੇ ਮਾਂ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ ।

हे मेरी माँ ! मेरे मन की प्रीति परमात्मा से लग गई है।

O my mother, my mind is in love.

Guru Arjan Dev ji / Raag Todi / / Guru Granth Sahib ji - Ang 716

ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥

एही करम धरम जप एही राम नाम निरमल है रीति ॥ रहाउ ॥

Ehee karam dharam jap ehee raam naam niramal hai reeti || rahaau ||

ਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ । ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ ਰਹਾਉ ॥

यह प्रीति ही मेरा कर्म, धर्म एवं पूजा है और राम-नाम का भजन ही मेरा निर्मल आचरण है॥रहाउ॥

This is my karma and my Dharma; this is my meditation. The Lord's Name is my immaculate, unstained way of life. || Pause ||

Guru Arjan Dev ji / Raag Todi / / Guru Granth Sahib ji - Ang 716


ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥

प्रान अधार जीवन धन मोरै देखन कउ दरसन प्रभ नीति ॥

Praan adhaar jeevan dhan morai dekhan kau darasan prbh neeti ||

ਹੇ ਮਾਂ! (ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ ।

सर्वदा ही उस प्रभु के दर्शन प्राप्त करना मेरे जीवन का अमूल्य धन एवं प्राणों का आधार है।

The Support of my breath of life, the wealth of my life, is to gaze upon the Blessed Vision of God's Darshan.

Guru Arjan Dev ji / Raag Todi / / Guru Granth Sahib ji - Ang 716

ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥

बाट घाट तोसा संगि मोरै मन अपुने कउ मै हरि सखा कीत ॥१॥

Baat ghaat tosaa sanggi morai man apune kau mai hari sakhaa keet ||1||

ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ । (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥

मार्ग एवं किनारे पर प्रभु के प्रेम का यात्रा-व्यय मेरे साथ है चूंकि अपने मन को मैंने भगवान का साथी बना लिया है। १॥

On the road, and on the river, these supplies are always with me. I have made my mind the Lord's companion. ||1||

Guru Arjan Dev ji / Raag Todi / / Guru Granth Sahib ji - Ang 716


ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥

संत प्रसादि भए मन निरमल करि किरपा अपुने करि लीत ॥

Santt prsaadi bhae man niramal kari kirapaa apune kari leet ||

ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ ।

संतों के आशीर्वाद से मेरा मन शुद्ध हो गया है तथा भगवान ने कृपा करके मुझे अपना बना लिया है।

By the Grace of the Saints, my mind has become immaculate and pure. In His mercy, He has made me His own.

Guru Arjan Dev ji / Raag Todi / / Guru Granth Sahib ji - Ang 716

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥

सिमरि सिमरि नानक सुखु पाइआ आदि जुगादि भगतन के मीत ॥२॥२॥२१॥

Simari simari naanak sukhu paaiaa aadi jugaadi bhagatan ke meet ||2||2||21||

ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ । ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥

हे नानक ! ईश्वर का भजन-सिमरन करने से ही सुख की उपलब्धि हुई है, सृष्टि-रचना एवं युगों के आरम्भ से ही वह अपने भक्तों का घनिष्ठ मित्र है। २॥ २ ॥ २१॥

Remembering, remembering Him in meditation, Nanak has found peace. From the very beginning, and throughout the ages, He is the friend of His devotees. ||2||2||21||

Guru Arjan Dev ji / Raag Todi / / Guru Granth Sahib ji - Ang 716


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 716

ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥

प्रभ जी मिलु मेरे प्रान ॥

Prbh jee milu mere praan ||

ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ ।

हे प्रभु जी ! तुम ही मेरे प्राण हो, अत: मुझे मिलो।

Dear God, please meet me; You are my breath of life.

Guru Arjan Dev ji / Raag Todi / / Guru Granth Sahib ji - Ang 716

ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥

बिसरु नही निमख हीअरे ते अपने भगत कउ पूरन दान ॥ रहाउ ॥

Bisaru nahee nimakh heeare te apane bhagat kau pooran daan || rahaau ||

ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ । ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ਰਹਾਉ ॥

मेरे हृदय से एक पल भर के लिए भी विस्मृत मत होइए और अपने भक्त को पूर्ण नाम दान दीजिए। रहाउ॥

Do not let me forget You from my heart, even for an instant; please, bless Your devotee with Your gift of perfection. || Pause ||

Guru Arjan Dev ji / Raag Todi / / Guru Granth Sahib ji - Ang 716


ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥

खोवहु भरमु राखु मेरे प्रीतम अंतरजामी सुघड़ सुजान ॥

Khovahu bharamu raakhu mere preetam anttarajaamee sugha(rr) sujaan ||

ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ ।

हे मेरे प्रियतम, हे अन्तर्यामी ! तू बड़ा चतुर एवं बुद्धिमान है, अत: मेरा भ्रम दूर करके मेरी रक्षा करो।

Dispel my doubt, and save me, O my Beloved, all-knowing Lord, O Inner-knower, O Searcher of hearts.

Guru Arjan Dev ji / Raag Todi / / Guru Granth Sahib ji - Ang 716

ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥

कोटि राज नाम धनु मेरै अम्रित द्रिसटि धारहु प्रभ मान ॥१॥

Koti raaj naam dhanu merai ammmrit drisati dhaarahu prbh maan ||1||

ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ । ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ॥੧॥

हे माननीय प्रभु! मुझ पर अपनी अमृत-दृष्टि धारण करो, चूंकि तेरा नाम ही मेरे लिए राज के करोड़ों सुखों एवं धन-दौलत के बराबर है॥१ ॥

The wealth of the Naam is worth millions of kingdoms to me; O God, please bless me with Your Ambrosial Glance of Grace. ||1||

Guru Arjan Dev ji / Raag Todi / / Guru Granth Sahib ji - Ang 716


ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥

आठ पहर रसना गुन गावै जसु पूरि अघावहि समरथ कान ॥

Aath pahar rasanaa gun gaavai jasu poori aghaavahi samarath kaan ||

ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ ।

हे समर्थ प्रभु! मेरी रसना आठों प्रहर तेरा गुणगान करती है और तेरा यश सुनकर मेरे कान पूर्णतया तृप्त हो जाते हैं।

Twenty-four hours a day, I sing Your Glorious Praises. They totally satisfy my ears, O my all-powerful Lord.

Guru Arjan Dev ji / Raag Todi / / Guru Granth Sahib ji - Ang 716

ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥

तेरी सरणि जीअन के दाते सदा सदा नानक कुरबान ॥२॥३॥२२॥

Teree sara(nn)i jeean ke daate sadaa sadaa naanak kurabaan ||2||3||22||

ਹੇ ਨਾਨਕ! (ਆਖ-) ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥

हे जीवों के दाता ! मैं तेरी ही शरण में आया हूँ और नानक तुझ पर सदा-सर्वदा ही कुर्बान जाता है। २॥ ३ ॥ २२॥

I seek Your Sanctuary, O Lord, O Giver of life to the soul; forever and ever, Nanak is a sacrifice to You. ||2||3||22||

Guru Arjan Dev ji / Raag Todi / / Guru Granth Sahib ji - Ang 716


ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 716

ਪ੍ਰਭ ਤੇਰੇ ਪਗ ਕੀ ਧੂਰਿ ॥

प्रभ तेरे पग की धूरि ॥

Prbh tere pag kee dhoori ||

ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ ।

हे प्रभु! मैं तेरे चरणों की धूल चाहता हूँ।

O God, I am the dust of Your feet.

Guru Arjan Dev ji / Raag Todi / / Guru Granth Sahib ji - Ang 716

ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥

दीन दइआल प्रीतम मनमोहन करि किरपा मेरी लोचा पूरि ॥ रहाउ ॥

Deen daiaal preetam manamohan kari kirapaa meree lochaa poori || rahaau ||

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ ॥

हे दीनदयाल ! हे प्रियतम ! हे मनमोहन ! कृपा करके मेरी अभिलाषा पूरी करो।रहाउ॥

O merciful to the meek, Beloved mind-enticing Lord, by Your Kind Mercy, please fulfill my yearning. || Pause ||

Guru Arjan Dev ji / Raag Todi / / Guru Granth Sahib ji - Ang 716


ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥

दह दिस रवि रहिआ जसु तुमरा अंतरजामी सदा हजूरि ॥

Dah dis ravi rahiaa jasu tumaraa anttarajaamee sadaa hajoori ||

ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ ।

हे अन्तर्यामी प्रभु! तू सदैव ही मेरे साथ रहता है और तेरा यश दसों दिशाओं में फैला हुआ है।

In the ten directions, Your Praises are permeating and pervading, O Inner-knower, Searcher of hearts, O Lord ever-present.

Guru Arjan Dev ji / Raag Todi / / Guru Granth Sahib ji - Ang 716

ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥

जो तुमरा जसु गावहि करते से जन कबहु न मरते झूरि ॥१॥

Jo tumaraa jasu gaavahi karate se jan kabahu na marate jhoori ||1||

ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥

हे सृष्टिकर्ता ! जो व्यक्ति तेरा यशोगान करते हैं, वे कभी भी दु:खी होकर नहीं मरते।१॥

Those who sing Your Praises, O Creator Lord, those humble beings never die or grieve. ||1||

Guru Arjan Dev ji / Raag Todi / / Guru Granth Sahib ji - Ang 716


ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥

धंध बंध बिनसे माइआ के साधू संगति मिटे बिसूर ॥

Dhanddh banddh binase maaiaa ke saadhoo sanggati mite bisoor ||

(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ । )

संतों-महापुरुषों की संगति करने से उनके माया के बन्धन धंधे एवं समस्त चिन्ताएँ मिट जाती हैं।

The worldly affairs and entanglements of Maya disappear, in the Saadh Sangat, the Company of the Holy; all sorrows are taken away.

Guru Arjan Dev ji / Raag Todi / / Guru Granth Sahib ji - Ang 716

ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥

सुख स्मपति भोग इसु जीअ के बिनु हरि नानक जाने कूर ॥२॥४॥२३॥

Sukh samppati bhog isu jeea ke binu hari naanak jaane koor ||2||4||23||

ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥

हे नानक ! इस मन की जितनी भी सुख-संपति एवं भोग इत्यादि है, वे सभी भगवान के नाम के बिना क्षणभंगुर ही समझो। २॥ ४ ॥ २३॥

The comforts of wealth and the enjoyments of the soul - O Nanak, without the Lord, know them to be false. ||2||4||23||

Guru Arjan Dev ji / Raag Todi / / Guru Granth Sahib ji - Ang 716


ਟੋਡੀ ਮਃ ੫ ॥

टोडी मः ५ ॥

Todee M: 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 716

ਮਾਈ ਮੇਰੇ ਮਨ ਕੀ ਪਿਆਸ ॥

माई मेरे मन की पिआस ॥

Maaee mere man kee piaas ||

ਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)

हे मेरी माई! मेरे मन की प्यास बुझती नहीं अर्थात् प्रभु-दर्शनों की प्यास बनी हुई है।

O my mother, my mind is so thirsty.

Guru Arjan Dev ji / Raag Todi / / Guru Granth Sahib ji - Ang 716

ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥

इकु खिनु रहि न सकउ बिनु प्रीतम दरसन देखन कउ धारी मनि आस ॥ रहाउ ॥

Iku khinu rahi na sakau binu preetam darasan dekhan kau dhaaree mani aas || rahaau ||

ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ । ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ਰਹਾਉ ॥

मैं तो अपने प्रियतम-प्रभु के बिना एक क्षण भर के लिए भी रह नहीं सकता और मेरे मन में उसके दर्शन करने की आशा ही बनी हुई है॥रहाउ॥

I cannot survive, even for an instant, without my Beloved. My mind is filled with the desire to behold the Blessed Vision of His Darshan. || Pause ||

Guru Arjan Dev ji / Raag Todi / / Guru Granth Sahib ji - Ang 716


ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥

सिमरउ नामु निरंजन करते मन तन ते सभि किलविख नास ॥

Simarau naamu niranjjan karate man tan te sabhi kilavikh naas ||

ਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ । (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;

मैं तो उस निरंजन सृष्टिकर्ता का ही नाम सिमरन करता हूँ, जिससे मेरे मन एवं तन के सभी पाप नाश हो गए हैं।

I meditate in remembrance on the Naam, the Name of the immaculate Creator Lord; all the sins and errors of my mind and body are washed away.

Guru Arjan Dev ji / Raag Todi / / Guru Granth Sahib ji - Ang 716

ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥

पूरन पारब्रहम सुखदाते अबिनासी बिमल जा को जास ॥१॥

Pooran paarabrham sukhadaate abinaasee bimal jaa ko jaas ||1||

ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥

वह पूर्ण परब्रह्म सदा सुख देने वाला और अनश्वर है, जिसका यश बड़ा पवित्र है॥१॥

The Perfect Supreme Lord God, the eternal, imperishable Giver of peace - spotless and pure are His Praises. ||1||

Guru Arjan Dev ji / Raag Todi / / Guru Granth Sahib ji - Ang 716


ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥

संत प्रसादि मेरे पूर मनोरथ करि किरपा भेटे गुणतास ॥

Santt prsaadi mere poor manorath kari kirapaa bhete gu(nn)ataas ||

(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ ।

संतों की अपार कृपा से मेरे सभी मनोरथ पूरे हो गए हैं और गुणों का भण्डार परमात्मा अपनी कृपा करके मुझे मिल गया है।

By the Grace of the Saints, my desires have been fulfilled; in His Mercy, the Lord, the treasure of virtue, has met me.

Guru Arjan Dev ji / Raag Todi / / Guru Granth Sahib ji - Ang 716


Download SGGS PDF Daily Updates ADVERTISE HERE