ANG 715, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥

चरन कमल संगि प्रीति मनि लागी सुरि जन मिले पिआरे ॥

Charan kamal sanggi preeti mani laagee suri jan mile piaare ||

ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ ।

जब मन की प्रीति ईश्वर के सुन्दर चरण-कमलों के संग लग गई तो प्यारे महापुरुषों की संगति मिल गई।

My mind is in love with the Lord's lotus feet; I have met the Beloved Guru, the noble, heroic being.

Guru Arjan Dev ji / Raag Todi / / Guru Granth Sahib ji - Ang 715

ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

नानक अनद करे हरि जपि जपि सगले रोग निवारे ॥२॥१०॥१५॥

Naanak anad kare hari japi japi sagale rog nivaare ||2||10||15||

ਹੇ ਨਾਨਕ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥

हे नानक ! मैं हरि-नाम जप-जपकर आनंद करता रहता हूँ और इसने मेरे सारे रोग दूर कर दिए है॥ २॥ १०॥ १५ ॥

Nanak celebrates in bliss; chanting and meditating on the Lord, all sickness has been cured. ||2||10||15||

Guru Arjan Dev ji / Raag Todi / / Guru Granth Sahib ji - Ang 715

ਟੋਡੀ ਮਹਲਾ ੫ ਘਰੁ ੩ ਚਉਪਦੇ

टोडी महला ५ घरु ३ चउपदे

Todee mahalaa 5 gharu 3 chaupade

ਰਾਗ ਟੋਡੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

टोडी महला ५ घरु ३ चउपदे

Todee, Fifth Mehl, Third House, Chau-Padas:

Guru Arjan Dev ji / Raag Todi / / Guru Granth Sahib ji - Ang 715

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Todi / / Guru Granth Sahib ji - Ang 715

ਹਾਂ ਹਾਂ ਲਪਟਿਓ ਰੇ ਮੂੜ੍ਹ੍ਹੇ ਕਛੂ ਨ ਥੋਰੀ ॥

हां हां लपटिओ रे मूड़्हे कछू न थोरी ॥

Haan haan lapatio re moo(rr)he kachhoo na thoree ||

ਹੇ ਮੂਰਖ (ਮਨ)! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤ ਭੀ) ਕੁਝ ਥੋੜੀ ਜਿਹੀ ਨਹੀਂ ਹੈ ।

अरे मूर्ख ! निःसंदेह तू माया से लिपटा पड़ा है किन्तु इसमें तेरा मोह कुछ थोड़ा नहीं है।

Oh! Oh! You cling to Maya, you fool; this is not a trivial matter.

Guru Arjan Dev ji / Raag Todi / / Guru Granth Sahib ji - Ang 715

ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥

तेरो नही सु जानी मोरी ॥ रहाउ ॥

Tero nahee su jaanee moree || rahaau ||

(ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ ਰਹਾਉ ॥

जिसे तू अपना समझता है, दरअसल वह तेरी नहीं है॥ रहाउ॥

That which you consider to be yours, is not yours. || Pause ||

Guru Arjan Dev ji / Raag Todi / / Guru Granth Sahib ji - Ang 715

ਆਪਨ ਰਾਮੁ ਨ ਚੀਨੋ ਖਿਨੂਆ ॥

आपन रामु न चीनो खिनूआ ॥

Aapan raamu na cheeno khinooaa ||

ਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ ।

अपने राम को तू एक पल भर के लिए भी पहचानता नहीं लेकिन

You do not remember your Lord, even for an instant.

Guru Arjan Dev ji / Raag Todi / / Guru Granth Sahib ji - Ang 715

ਜੋ ਪਰਾਈ ਸੁ ਅਪਨੀ ਮਨੂਆ ॥੧॥

जो पराई सु अपनी मनूआ ॥१॥

Jo paraaee su apanee manooaa ||1||

ਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ ॥੧॥

जो (माया) पराई है, उसे तू अपनी मानता है॥ १॥

That which belongs to others, you believe to be your own. ||1||

Guru Arjan Dev ji / Raag Todi / / Guru Granth Sahib ji - Ang 715

ਨਾਮੁ ਸੰਗੀ ਸੋ ਮਨਿ ਨ ਬਸਾਇਓ ॥

नामु संगी सो मनि न बसाइओ ॥

Naamu sanggee so mani na basaaio ||

ਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ ।

ईश्वर का नाम ही तेरा साथी है, किन्तु उसे तूने अपने मन में नहीं बसाया।

The Naam, the Name of the Lord, is always with you, but you do not enshrine it within your mind.

Guru Arjan Dev ji / Raag Todi / / Guru Granth Sahib ji - Ang 715

ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥

छोडि जाहि वाहू चितु लाइओ ॥२॥

Chhodi jaahi vaahoo chitu laaio ||2||

(ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ ॥੨॥

जिसने तुझे छोड़ जाना है, अपना चित्त तूने उसके साथ लगाया हुआ है॥ २॥

You have attached your consciousness to that which you must eventually abandon. ||2||

Guru Arjan Dev ji / Raag Todi / / Guru Granth Sahib ji - Ang 715

ਸੋ ਸੰਚਿਓ ਜਿਤੁ ਭੂਖ ਤਿਸਾਇਓ ॥

सो संचिओ जितु भूख तिसाइओ ॥

So sancchio jitu bhookh tisaaio ||

ਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ੍ਰੇਹ (ਬਣੀ ਰਹੇਗੀ) ।

तुमने उन पदार्थों को संचित कर लिया जो तुम्हारी भूख एवं तृष्णा में वृद्धि करते हैं।

You collect that which will bring you only hunger and thirst.

Guru Arjan Dev ji / Raag Todi / / Guru Granth Sahib ji - Ang 715

ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥

अम्रित नामु तोसा नही पाइओ ॥३॥

Ammmrit naamu tosaa nahee paaio ||3||

ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ ॥੩॥

तुमने परमात्मा का अमृत नाम जो जीवन-यात्रा का खर्च है, उसे प्राप्त ही नहीं किया ॥३॥

You have not obtained the supplies of the Ambrosial Naam. ||3||

Guru Arjan Dev ji / Raag Todi / / Guru Granth Sahib ji - Ang 715

ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥

काम क्रोधि मोह कूपि परिआ ॥

Kaam krodhi moh koopi pariaa ||

(ਹੇ ਭਾਈ!) ਤੂੰ ਕਾਮ ਕ੍ਰੋਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ ।

तुम तो काम, क्रोध एवं मोह रूपी कुएँ में पड़े हुए हो।

You have fallen into the pit of sexual desire, anger and emotional attachment.

Guru Arjan Dev ji / Raag Todi / / Guru Granth Sahib ji - Ang 715

ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥

गुर प्रसादि नानक को तरिआ ॥४॥१॥१६॥

Gur prsaadi naanak ko tariaa ||4||1||16||

(ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ ॥੪॥੧॥੧੬॥

हे नानक ! गुरु की कृपा से कोई विरला पुरुष ही भवसागर से पार हुआ है॥४॥१॥१६॥

By Guru's Grace, O Nanak, a rare few are saved. ||4||1||16||

Guru Arjan Dev ji / Raag Todi / / Guru Granth Sahib ji - Ang 715

ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 715

ਹਮਾਰੈ ਏਕੈ ਹਰੀ ਹਰੀ ॥

हमारै एकै हरी हरी ॥

Hamaarai ekai haree haree ||

ਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ ।

हमारे मन में तो एक परमेश्वर ही बसा हुआ है तथा

I have only the One Lord, my God.

Guru Arjan Dev ji / Raag Todi / / Guru Granth Sahib ji - Ang 715

ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥

आन अवर सिञाणि न करी ॥ रहाउ ॥

Aan avar si(ny)aa(nn)i na karee || rahaau ||

(ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ ਰਹਾਉ ॥

उसके अलावा किसी अन्य से हमारी जान-पहचान ही नहीं ॥ रहाउ ॥

I do not recognize any other. || Pause ||

Guru Arjan Dev ji / Raag Todi / / Guru Granth Sahib ji - Ang 715

ਵਡੈ ਭਾਗਿ ਗੁਰੁ ਅਪੁਨਾ ਪਾਇਓ ॥

वडै भागि गुरु अपुना पाइओ ॥

Vadai bhaagi guru apunaa paaio ||

ਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ ।

अहोभाग्य से मुझे अपना गुरु प्राप्त हुआ है तथा

By great good fortune, I have found my Guru.

Guru Arjan Dev ji / Raag Todi / / Guru Granth Sahib ji - Ang 715

ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥

गुरि मो कउ हरि नामु द्रिड़ाइओ ॥१॥

Guri mo kau hari naamu dri(rr)aaio ||1||

ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥

गुरु ने मुझे परमेश्वर का नाम दृढ़ करवाया है॥१॥

The Guru has implanted the Name of the Lord within me. ||1||

Guru Arjan Dev ji / Raag Todi / / Guru Granth Sahib ji - Ang 715

ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥

हरि हरि जाप ताप ब्रत नेमा ॥

Hari hari jaap taap brt nemaa ||

ਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ ।

एक परमेश्वर ही हमारा जाप, तपस्या, व्रत एवं जीवन आचरण बना हुआ है।

The Name of the Lord, Har, Har, is my meditation, austerity, fasting and daily religious practice.

Guru Arjan Dev ji / Raag Todi / / Guru Granth Sahib ji - Ang 715

ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥

हरि हरि धिआइ कुसल सभि खेमा ॥२॥

Hari hari dhiaai kusal sabhi khemaa ||2||

ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ ॥੨॥

एक ईश्वर का ध्यान-मनन करने से हमारी सब कुशल क्षेम बनी हुई है॥२॥

Meditating on the Lord, Har, Har, I have found total joy and bliss. ||2||

Guru Arjan Dev ji / Raag Todi / / Guru Granth Sahib ji - Ang 715

ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥

आचार बिउहार जाति हरि गुनीआ ॥

Aachaar biuhaar jaati hari guneeaa ||

ਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹੈ ।

भगवान का भजन ही हमारा जीवन-आचरण, व्यवहार एवं श्रेष्ठ जाति है तथा

The Praises of the Lord are my good conduct, occupation and social class.

Guru Arjan Dev ji / Raag Todi / / Guru Granth Sahib ji - Ang 715

ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥

महा अनंद कीरतन हरि सुनीआ ॥३॥

Mahaa anandd keeratan hari suneeaa ||3||

ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ ॥੩॥

उसका कीर्तन सुनने से महा आनंद मिलता है॥३॥

Listening to the Kirtan of the Lord's Praises, I am in absolute ecstasy. ||3||

Guru Arjan Dev ji / Raag Todi / / Guru Granth Sahib ji - Ang 715

ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥

कहु नानक जिनि ठाकुरु पाइआ ॥

Kahu naanak jini thaakuru paaiaa ||

ਨਾਨਕ ਆਖਦਾ ਹੈ- ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ,

हे नानक ! जिसने ठाकुर जी को पाया है,

Says Nanak, those who have found their Lord and Master,

Guru Arjan Dev ji / Raag Todi / / Guru Granth Sahib ji - Ang 715

ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥

सभु किछु तिस के ग्रिह महि आइआ ॥४॥२॥१७॥

Sabhu kichhu tis ke grih mahi aaiaa ||4||2||17||

ਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ ॥੪॥੨॥੧੭॥

उसके हृदय-घर में सबकुछ आ गया है॥ ४॥ २॥ १७ ॥

everything comes to the homes of those. ||4||2||17||

Guru Arjan Dev ji / Raag Todi / / Guru Granth Sahib ji - Ang 715

ਟੋਡੀ ਮਹਲਾ ੫ ਘਰੁ ੪ ਦੁਪਦੇ

टोडी महला ५ घरु ४ दुपदे

Todee mahalaa 5 gharu 4 dupade

ਰਾਗ ਟੋਡੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

टोडी महला ५ घरु ४ दुपदे

Todee, Fifth Mehl, Fourth House, Du-Padas:

Guru Arjan Dev ji / Raag Todi / / Guru Granth Sahib ji - Ang 715

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Todi / / Guru Granth Sahib ji - Ang 715

ਰੂੜੋ ਮਨੁ ਹਰਿ ਰੰਗੋ ਲੋੜੈ ॥

रूड़ो मनु हरि रंगो लोड़ै ॥

Roo(rr)o manu hari ranggo lo(rr)ai ||

(ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ,

मेरा यह सुन्दर मन भगवान के प्रेम-रंग की कामना करता है किन्तु

My beautiful mind longs for the Love of the Lord.

Guru Arjan Dev ji / Raag Todi / / Guru Granth Sahib ji - Ang 715

ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥

गाली हरि नीहु न होइ ॥ रहाउ ॥

Gaalee hari neehu na hoi || rahaau ||

ਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ ਰਹਾਉ ॥

बातों द्वारा उसका प्रेम नहीं मिलता॥ रहाउ॥

By mere words, the Lord's Love does not come. || Pause ||

Guru Arjan Dev ji / Raag Todi / / Guru Granth Sahib ji - Ang 715

ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥

हउ ढूढेदी दरसन कारणि बीथी बीथी पेखा ॥

Hau dhoodhedee darasan kaara(nn)i beethee beethee pekhaa ||

ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ ।

उसके दर्शन करने के लिए मैं गली-गली ढूंढती हुई देख रही हूँ।

I have searched for the Blessed Vision of His Darshan, looking in each and every street.

Guru Arjan Dev ji / Raag Todi / / Guru Granth Sahib ji - Ang 715

ਗੁਰ ਮਿਲਿ ਭਰਮੁ ਗਵਾਇਆ ਹੇ ॥੧॥

गुर मिलि भरमु गवाइआ हे ॥१॥

Gur mili bharamu gavaaiaa he ||1||

(ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ ॥੧॥

अब गुरु को मिलने से ही मेरा भ्रम दूर हुआ है॥१॥

Meeting with the Guru, my doubts have been dispelled. ||1||

Guru Arjan Dev ji / Raag Todi / / Guru Granth Sahib ji - Ang 715

ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥

इह बुधि पाई मै साधू कंनहु लेखु लिखिओ धुरि माथै ॥

Ih budhi paaee mai saadhoo kannahu lekhu likhio dhuri maathai ||

(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ ।

यह बुद्धि मुझे साधु से उपलब्ध हुई है, चूंकि मेरे माथे पर प्रारम्भ से ऐसी तकदीर लिखी हुई थी।

I have obtained this wisdom from the Holy Saints, according to the pre-ordained destiny inscribed upon my forehead.

Guru Arjan Dev ji / Raag Todi / / Guru Granth Sahib ji - Ang 715

ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥

इह बिधि नानक हरि नैण अलोइ ॥२॥१॥१८॥

Ih bidhi naanak hari nai(nn) aloi ||2||1||18||

ਹੇ ਨਾਨਕ! (ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨॥੧॥੧੮॥

हे नानक ! इस विधि द्वारा अपने नेत्रों से मैंने भगवान के दर्शन प्राप्त किए हैं॥२॥१॥१८॥

In this way, Nanak has seen the Lord with his eyes. ||2||1||18||

Guru Arjan Dev ji / Raag Todi / / Guru Granth Sahib ji - Ang 715

ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji - Ang 715

ਗਰਬਿ ਗਹਿਲੜੋ ਮੂੜੜੋ ਹੀਓ ਰੇ ॥

गरबि गहिलड़ो मूड़ड़ो हीओ रे ॥

Garabi gahila(rr)o moo(rr)a(rr)o heeo re ||

ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ ।

इस विमूढ़ हृदय को घमण्ड ने जकड़ रखा है।

My foolish heart is in the grip of pride.

Guru Arjan Dev ji / Raag Todi / / Guru Granth Sahib ji - Ang 715

ਹੀਓ ਮਹਰਾਜ ਰੀ ਮਾਇਓ ॥

हीओ महराज री माइओ ॥

Heeo maharaaj ree maaio ||

ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-

परमेश्वर की माया ने डायन की तरह

By the Will of my Lord God, Maya,

Guru Arjan Dev ji / Raag Todi / / Guru Granth Sahib ji - Ang 715

ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥

डीहर निआई मोहि फाकिओ रे ॥ रहाउ ॥

Deehar niaaee mohi phaakio re || rahaau ||

ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ਰਹਾਉ ॥

हृदय को अपने मोह में फँसाया हुआ है॥ रहाउ ॥

Like a witch, has swallowed my soul. || Pause ||

Guru Arjan Dev ji / Raag Todi / / Guru Granth Sahib ji - Ang 715

ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥

घणो घणो घणो सद लोड़ै बिनु लहणे कैठै पाइओ रे ॥

Gha(nn)o gha(nn)o gha(nn)o sad lo(rr)ai binu laha(nn)e kaithai paaio re ||

ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ?

यह सदैव ही अत्याधिक धन-दौलत की कामना करता रहता है परन्तु तकदीर में लिखी हुई उपलब्धि के बिना वह इसे कैसे पा सकता है?

More and more, he continually yearns for more; but unless he is destined to receive, how can he obtain it?

Guru Arjan Dev ji / Raag Todi / / Guru Granth Sahib ji - Ang 715

ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥

महराज रो गाथु वाहू सिउ लुभड़िओ निहभागड़ो भाहि संजोइओ रे ॥१॥

Maharaaj ro gaathu vaahoo siu lubha(rr)io nihabhaaga(rr)o bhaahi sanjjoio re ||1||

ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ । ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥

वह भगवान के दिए हुए धन से फँसा हुआ है। यह दुर्भाग्यशाली हृदय स्वयं को तृष्णा की अग्नि से जोड़ रहा है॥१॥

He is entangled in wealth, bestowed by the Lord God; the unfortunate one attaches himself to the fire of desires. ||1||

Guru Arjan Dev ji / Raag Todi / / Guru Granth Sahib ji - Ang 715

ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥

सुणि मन सीख साधू जन सगलो थारे सगले प्राछत मिटिओ रे ॥

Su(nn)i man seekh saadhoo jan sagalo thaare sagale praachhat mitio re ||

ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ ।

हे मन ! तू साधुजनों की शिक्षा को ध्यानपूर्वक सुन, इस तरह तेरे समस्त पाप पूर्णतया मिट जाएँगे।

Listen, O mind, to the Teachings of the Holy Saints, and all your sins shall be totally washed away.

Guru Arjan Dev ji / Raag Todi / / Guru Granth Sahib ji - Ang 715

ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥

जा को लहणो महराज री गाठड़ीओ जन नानक गरभासि न पउड़िओ रे ॥२॥२॥१९॥

Jaa ko laha(nn)o maharaaj ree gaatha(rr)eeo jan naanak garabhaasi na pau(rr)io re ||2||2||19||

ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥

हे नानक ! जिसकी किस्मत में ईश्वर-नाम की गठरी से कुछ लेना लिखा हुआ है, वह गर्भ-योनि में नहीं आता और उसे मोक्ष मिल जाता है॥ २ ॥ २॥ १६॥

One who is destined to receive from the Lord, O servant Nanak, shall not be cast into the womb of reincarnation again. ||2||2||19||

Guru Arjan Dev ji / Raag Todi / / Guru Granth Sahib ji - Ang 715Download SGGS PDF Daily Updates ADVERTISE HERE