Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥
जो मागहि सोई सोई पावहि सेवि हरि के चरण रसाइण ॥
Jo maagahi soee soee paavahi sevi hari ke chara(nn) rasaai(nn) ||
ਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ,
प्रसन्नता के घर, परमेश्वर के चरणों की आराधना करने से भक्त जो भी कामना करते हैं, उन्हें वही प्राप्त होता है।
Whatever I ask for, I receive; I serve at the Lord's feet, the source of nectar.
Guru Arjan Dev ji / Raag Todi / / Guru Granth Sahib ji - Ang 714
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥
जनम मरण दुहहू ते छूटहि भवजलु जगतु तराइण ॥१॥
Janam mara(nn) duhahoo te chhootahi bhavajalu jagatu taraai(nn) ||1||
(ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੧॥
वे जीवन एवं मृत्यु दोनों से ही स्वतंत्र होकर भवसागर को पार कर जाते हैं।॥ १॥
I am released from the bondage of birth and death, and so I cross over the terrifying world-ocean. ||1||
Guru Arjan Dev ji / Raag Todi / / Guru Granth Sahib ji - Ang 714
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥
खोजत खोजत ततु बीचारिओ दास गोविंद पराइण ॥
Khojat khojat tatu beechaario daas govindd paraai(nn) ||
ਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ ।
मैंने खोज-पड़ताल करके इस तत्व पर ही विचार किया है कि भक्त तो गोविन्द परायण ही होते हैं।
Searching and seeking, I have come to understand the essence of reality; the slave of the Lord of the Universe is dedicated to Him.
Guru Arjan Dev ji / Raag Todi / / Guru Granth Sahib ji - Ang 714
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥
अबिनासी खेम चाहहि जे नानक सदा सिमरि नाराइण ॥२॥५॥१०॥
Abinaasee khem chaahahi je naanak sadaa simari naaraai(nn) ||2||5||10||
ਹੇ ਨਾਨਕ! (ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ॥੨॥੫॥੧੦॥
हे नानक ! यदि अटल कुशल-क्षेम चाहते हो तो हमेशा ही नारायण का सिमरन करते रहो॥ २॥ ५ ॥ १०॥
If you desire eternal bliss, O Nanak, ever remember the Lord in meditation. ||2||5||10||
Guru Arjan Dev ji / Raag Todi / / Guru Granth Sahib ji - Ang 714
ਟੋਡੀ ਮਹਲਾ ੫ ॥
टोडी महला ५ ॥
Todee mahalaa 5 ||
टोडी महला ५ ॥
Todee, Fifth Mehl:
Guru Arjan Dev ji / Raag Todi / / Guru Granth Sahib ji - Ang 714
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥
निंदकु गुर किरपा ते हाटिओ ॥
Ninddaku gur kirapaa te haatio ||
ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ ।
गुरु की कृपा से निन्दक अब निन्दा करने से हट गया है।
The slanderer, by Guru's Grace, has been turned away.
Guru Arjan Dev ji / Raag Todi / / Guru Granth Sahib ji - Ang 714
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥
पारब्रहम प्रभ भए दइआला सिव कै बाणि सिरु काटिओ ॥१॥ रहाउ ॥
Paarabrham prbh bhae daiaalaa siv kai baa(nn)i siru kaatio ||1|| rahaau ||
(ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ) ॥੧॥ ਰਹਾਉ ॥
जब परब्रह्म-प्रभु मुझ पर दयालु हो गया तो उसने कल्याणकारी नाम रूपी वाण से उसका सिर काट दिया ॥ १॥ रहाउ ॥
The Supreme Lord God has become merciful; with Shiva's arrow, He shot his head off. ||1|| Pause ||
Guru Arjan Dev ji / Raag Todi / / Guru Granth Sahib ji - Ang 714
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥
कालु जालु जमु जोहि न साकै सच का पंथा थाटिओ ॥
Kaalu jaalu jamu johi na saakai sach kaa pantthaa thaatio ||
(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ ।
सत्य-मार्ग का अनुसरण करने से अब मृत्यु का जाल एवं यम भी दृष्टि नहीं कर सकते।
Death, and the noose of death, cannot see me; I have adopted the Path of Truth.
Guru Arjan Dev ji / Raag Todi / / Guru Granth Sahib ji - Ang 714
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥
खात खरचत किछु निखुटत नाही राम रतनु धनु खाटिओ ॥१॥
Khaat kharachat kichhu nikhutat naahee raam ratanu dhanu khaatio ||1||
ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ । ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ ॥੧॥
मैंने राम-नाम रूपी रत्न धन की कमाई की है, जो खाने एवं खर्च करने से न्यून नहीं होता ॥ १॥
I have earned the wealth, the jewel of the Lord's Name; eating and spending, it is never used up. ||1||
Guru Arjan Dev ji / Raag Todi / / Guru Granth Sahib ji - Ang 714
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥
भसमा भूत होआ खिन भीतरि अपना कीआ पाइआ ॥
Bhasamaa bhoot hoaa khin bheetari apanaa keeaa paaiaa ||
ਹੇ ਭਾਈ! (ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ ।
हमारा निन्दक एक क्षण में ही भस्माभूत हुआ है और इस प्रकार उसने अपने कर्मों का फल प्राप्त किया है।
In an instant, the slanderer was reduced to ashes; he received the rewards of his own actions.
Guru Arjan Dev ji / Raag Todi / / Guru Granth Sahib ji - Ang 714
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥
आगम निगमु कहै जनु नानकु सभु देखै लोकु सबाइआ ॥२॥६॥११॥
Aagam nigamu kahai janu naanaku sabhu dekhai loku sabaaiaa ||2||6||11||
(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ । ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ॥੨॥੬॥੧੧॥
हे नानक ! शास्त्र एवं वेद भी कहते हैं और सम्पूर्ण विश्व इस आश्चर्य को देख रहा है।॥२॥६॥११॥
Servant Nanak speaks the truth of the scriptures; the whole world is witness to it. ||2||6||11||
Guru Arjan Dev ji / Raag Todi / / Guru Granth Sahib ji - Ang 714
ਟੋਡੀ ਮਃ ੫ ॥
टोडी मः ५ ॥
Todee M: 5 ||
टोडी मः ५ ॥
Todee, Fifth Mehl:
Guru Arjan Dev ji / Raag Todi / / Guru Granth Sahib ji - Ang 714
ਕਿਰਪਨ ਤਨ ਮਨ ਕਿਲਵਿਖ ਭਰੇ ॥
किरपन तन मन किलविख भरे ॥
Kirapan tan man kilavikh bhare ||
ਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ ।
हे कजूस आदमी ! तेरा तन एवं मन दोनों ही किल्विष-पापों से भरे पड़े हैं।
O miser, your body and mind are full of sin.
Guru Arjan Dev ji / Raag Todi / / Guru Granth Sahib ji - Ang 714
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥
साधसंगि भजनु करि सुआमी ढाकन कउ इकु हरे ॥१॥ रहाउ ॥
Saadhasanggi bhajanu kari suaamee dhaakan kau iku hare ||1|| rahaau ||
ਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ । ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ ॥੧॥ ਰਹਾਉ ॥
अत: संतों की पवित्र सभा में भगवान का भजन कर, चूंकि एक वही तुम्हारे पापों को ढककर तेरा कल्याण कर सकता है॥ १॥ रहाउ॥
In the Saadh Sangat, the Company of the Holy, vibrate, meditate on the Lord and Master; He alone can cover your sins. ||1|| Pause ||
Guru Arjan Dev ji / Raag Todi / / Guru Granth Sahib ji - Ang 714
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥
अनिक छिद्र बोहिथ के छुटकत थाम न जाही करे ॥
Anik chhidr bohith ke chhutakat thaam na jaahee kare ||
ਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ ।
जब शरीर रूपी जहाज में बहुत सारे छिद्र हो जाएँ तो वह हाथों से बंद नहीं हो सकते।
When many holes appear in your boat, you cannot plug them with your hands.
Guru Arjan Dev ji / Raag Todi / / Guru Granth Sahib ji - Ang 714
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥
जिस का बोहिथु तिसु आराधे खोटे संगि खरे ॥१॥
Jis kaa bohithu tisu aaraadhe khote sanggi khare ||1||
ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ । ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ ॥੧॥
जिसका यह जहाज है, उसकी आराधना करने से दोषी भी महापुरुषों की संगति करने से पार हो जाते हैं।॥ १॥
Worship and adore the One, to whom your boat belongs; He saves the counterfeit along with the genuine. ||1||
Guru Arjan Dev ji / Raag Todi / / Guru Granth Sahib ji - Ang 714
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥
गली सैल उठावत चाहै ओइ ऊहा ही है धरे ॥
Galee sail uthaavat chaahai oi uhaa hee hai dhare ||
ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ ।
यद्यपि कोई बातों द्वारा पर्वत को उठाना चाहे तो वह उठाया नहीं जा सकता अपितु वही स्थित रहता है।
People want to lift up the mountain with mere words, but it just stays there.
Guru Arjan Dev ji / Raag Todi / / Guru Granth Sahib ji - Ang 714
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥
जोरु सकति नानक किछु नाही प्रभ राखहु सरणि परे ॥२॥७॥१२॥
Joru sakati naanak kichhu naahee prbh raakhahu sara(nn)i pare ||2||7||12||
ਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ । ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ ॥੨॥੭॥੧੨॥
नानक विनती करता है कि हे प्रभु ! हम जीवों के पास कोई जोर एवं शक्ति नहीं। हम तुम्हारी शरण में आए हैं, हमारी रक्षा करो।॥ २॥ ७॥ १२॥
Nanak has no strength or power at all; O God, please protect me - I seek Your Sanctuary. ||2||7||12||
Guru Arjan Dev ji / Raag Todi / / Guru Granth Sahib ji - Ang 714
ਟੋਡੀ ਮਹਲਾ ੫ ॥
टोडी महला ५ ॥
Todee mahalaa 5 ||
टोडी महला ५ ॥
Todee, Fifth Mehl:
Guru Arjan Dev ji / Raag Todi / / Guru Granth Sahib ji - Ang 714
ਹਰਿ ਕੇ ਚਰਨ ਕਮਲ ਮਨਿ ਧਿਆਉ ॥
हरि के चरन कमल मनि धिआउ ॥
Hari ke charan kamal mani dhiaau ||
ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ।
अपने मन में परमात्मा के चरण-कमलों का चिन्तन करो।
Meditate on the lotus feet of the Lord within your mind.
Guru Arjan Dev ji / Raag Todi / / Guru Granth Sahib ji - Ang 714
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥
काढि कुठारु पित बात हंता अउखधु हरि को नाउ ॥१॥ रहाउ ॥
Kaadhi kuthaaru pit baat hanttaa aukhadhu hari ko naau ||1|| rahaau ||
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥
परमात्मा का नाम तो वह औषधि है जो पित रूपी क्रोध एवं वात रूपी अहंकार जैसे रोगों का कुल्हाड़ा निकाल कर नाश कर देती है ॥१॥ रहाउ ॥
The Name of the Lord is the medicine; it is like an axe, which destroys the diseases caused by anger and egotism. ||1|| Pause ||
Guru Arjan Dev ji / Raag Todi / / Guru Granth Sahib ji - Ang 714
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
तीने ताप निवारणहारा दुख हंता सुख रासि ॥
Teene taap nivaara(nn)ahaaraa dukh hanttaa sukh raasi ||
ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ ।
परमात्मा का नाम तीनों ताप-मानसिक, शारीरिक एवं क्लेश इत्यादि का नाश करने वाला है तथा दुःख नाशक एवं सुख की पूंजी है।
The Lord is the One who removes the three fevers; He is the Destroyer of pain, the warehouse of peace.
Guru Arjan Dev ji / Raag Todi / / Guru Granth Sahib ji - Ang 714
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
ता कउ बिघनु न कोऊ लागै जा की प्रभ आगै अरदासि ॥१॥
Taa kau bighanu na kou laagai jaa kee prbh aagai aradaasi ||1||
ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥
जो व्यक्ति अपने भगवान के समक्ष प्रार्थना करता है, उसे कोई संकट नहीं आता ॥ १॥
No obstacles block the path of one who prays before God. ||1||
Guru Arjan Dev ji / Raag Todi / / Guru Granth Sahib ji - Ang 714
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥
संत प्रसादि बैद नाराइण करण कारण प्रभ एक ॥
Santt prsaadi baid naaraai(nn) kara(nn) kaara(nn) prbh ek ||
ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ । ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
सृष्टि का रचयिता एक प्रभु ही है और संतों की कृपा से उस वैद्य रूपी नारायण की उपलब्धि होती है।
By the Grace of the Saints, the Lord has become my physician; God alone is the Doer, the Cause of causes.
Guru Arjan Dev ji / Raag Todi / / Guru Granth Sahib ji - Ang 714
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥
बाल बुधि पूरन सुखदाता नानक हरि हरि टेक ॥२॥८॥१३॥
Baal budhi pooran sukhadaataa naanak hari hari tek ||2||8||13||
ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥
हे नानक ! वह हरि-परमेश्वर ही बाल बुद्धि वाले जीवों हेतु पूर्ण सुखदाता एवं सहारा है॥ २॥ ८॥ १३॥
He is the Giver of perfect peace to the innocent-minded people; O Nanak, the Lord, Har, Har, is my support. ||2||8||13||
Guru Arjan Dev ji / Raag Todi / / Guru Granth Sahib ji - Ang 714
ਟੋਡੀ ਮਹਲਾ ੫ ॥
टोडी महला ५ ॥
Todee mahalaa 5 ||
टोडी महला ५ ॥
Todee, Fifth Mehl:
Guru Arjan Dev ji / Raag Todi / / Guru Granth Sahib ji - Ang 714
ਹਰਿ ਹਰਿ ਨਾਮੁ ਸਦਾ ਸਦ ਜਾਪਿ ॥
हरि हरि नामु सदा सद जापि ॥
Hari hari naamu sadaa sad jaapi ||
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ ।
सदैव ही परमेश्वर के नाम का जाप करो,
Chant the Name of the Lord, Har, Har, forever and ever.
Guru Arjan Dev ji / Raag Todi / / Guru Granth Sahib ji - Ang 714
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥
धारि अनुग्रहु पारब्रहम सुआमी वसदी कीनी आपि ॥१॥ रहाउ ॥
Dhaari anugrhu paarabrham suaamee vasadee keenee aapi ||1|| rahaau ||
(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥
अपनी कृपा करके परब्रह्म-प्रभु ने स्वयं ही निवास करके हृदय-नगरी को शुभ गुणों से बसा दिया है॥१॥ रहाउ॥
Showering His Kind Mercy, the Supreme Lord God Himself has blessed the town. ||1|| Pause ||
Guru Arjan Dev ji / Raag Todi / / Guru Granth Sahib ji - Ang 714
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥
जिस के से फिरि तिन ही सम्हाले बिनसे सोग संताप ॥
Jis ke se phiri tin hee samhaale binase sog santtaap ||
ਹੇ ਭਾਈ! ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ।
जिसने हमें उत्पन्न किया है, उसने हमारी देखभाल की है और सारे दुःख-क्लेश मिट गए हैं।
The One who owns me, has again taken care of me; my sorrow and suffering is past.
Guru Arjan Dev ji / Raag Todi / / Guru Granth Sahib ji - Ang 714
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥
हाथ देइ राखे जन अपने हरि होए माई बाप ॥१॥
Haath dei raakhe jan apane hari hoe maaee baap ||1||
ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥
परमात्मा ने माता-पिता बनकर अपना हाथ देकर अपने दास की रक्षा की है॥१॥
He gave me His hand, and saved me, His humble servant; the Lord is my mother and father. ||1||
Guru Arjan Dev ji / Raag Todi / / Guru Granth Sahib ji - Ang 714
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥
जीअ जंत होए मिहरवाना दया धारी हरि नाथ ॥
Jeea jantt hoe miharavaanaa dayaa dhaaree hari naath ||
ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ ।
उस मालिक-प्रभु ने बड़ी दया धारण की है और सभी लोग मेहरबान हो गए हैं।
All beings and creatures have become kind to me; my Lord and Master blessed me with His Kind Mercy.
Guru Arjan Dev ji / Raag Todi / / Guru Granth Sahib ji - Ang 714
ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥
नानक सरनि परे दुख भंजन जा का बड परताप ॥२॥९॥१४॥
Naanak sarani pare dukh bhanjjan jaa kaa bad parataap ||2||9||14||
ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ ॥੨॥੯॥੧੪॥
हे नानक ! मैं तो सब दु:ख मिटाने वाले उस परमात्मा की शरण में हूँ, जिसका बड़ा तेज-प्रताप है॥ २॥ ६॥१४॥
Nanak seeks the Sanctuary of the Lord, the Destroyer of pain; His glory is so great! ||2||9||14||
Guru Arjan Dev ji / Raag Todi / / Guru Granth Sahib ji - Ang 714
ਟੋਡੀ ਮਹਲਾ ੫ ॥
टोडी महला ५ ॥
Todee mahalaa 5 ||
टोडी महला ५ ॥
Todee, Fifth Mehl:
Guru Arjan Dev ji / Raag Todi / / Guru Granth Sahib ji - Ang 714
ਸ੍ਵਾਮੀ ਸਰਨਿ ਪਰਿਓ ਦਰਬਾਰੇ ॥
स्वामी सरनि परिओ दरबारे ॥
Svaamee sarani pario darabaare ||
ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ।
हे स्वामी ! हम तो तेरे दरबार की शरण में पड़े हैं।
O Lord and Master, I seek the Sanctuary of Your Court.
Guru Arjan Dev ji / Raag Todi / / Guru Granth Sahib ji - Ang 714
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥
कोटि अपराध खंडन के दाते तुझ बिनु कउनु उधारे ॥१॥ रहाउ ॥
Koti aparaadh khanddan ke daate tujh binu kaunu udhaare ||1|| rahaau ||
ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ? ॥੧॥ ਰਹਾਉ ॥
हे करोड़ों अपराध नाश करने वाले दाता ! तेरे सिवाय हमारा कौन उद्धार कर सकता है॥ १॥
Destroyer of millions of sins, O Great Giver, other than You, who else can save me? ||1|| Pause ||
Guru Arjan Dev ji / Raag Todi / / Guru Granth Sahib ji - Ang 714
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥
खोजत खोजत बहु परकारे सरब अरथ बीचारे ॥
Khojat khojat bahu parakaare sarab arath beechaare ||
ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ)
हमने तो अनेक प्रकार से खोज-पड़ताल करके समस्त अर्थों पर गहन चिन्तन किया है।
Searching, searching in so many ways, I have contemplated all the objects of life.
Guru Arjan Dev ji / Raag Todi / / Guru Granth Sahib ji - Ang 714
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥
साधसंगि परम गति पाईऐ माइआ रचि बंधि हारे ॥१॥
Saadhasanggi param gati paaeeai maaiaa rachi banddhi haare ||1||
ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥
अंततः सत्य यही है कि संतों-महापुरुषों की संगति द्वारा ही मुक्ति मिलती है तथा माया के बन्धनों में फँसकर मनुष्य अपने जीवन की बाजी हार जाता है ॥१॥
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
Guru Arjan Dev ji / Raag Todi / / Guru Granth Sahib ji - Ang 714