ANG 7, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਦੇਸੁ ਤਿਸੈ ਆਦੇਸੁ ॥

आदेसु तिसै आदेसु ॥

Aadesu tisai aadesu ||

(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

नमस्कार है, सिर्फ उस सर्गुण स्वरूप निरंकार को नमस्कार है।

I bow to Him, I humbly bow.

Guru Nanak Dev ji / / Japji Sahib / Guru Granth Sahib ji - Ang 7

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

आदि अनीलु अनादि अनाहति जुगु जुगु एको वेसु ॥२९॥

Aadi aneelu anaadi anaahati jugu jugu eko vesu ||29||

ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ॥੨੯॥

जो सभी का मूल, रंग रहित, पवित्र स्वरूप, आदि रहित, अनश्वर व अपरिवर्तनीय स्वरूप है॥ २९ ॥

The Primal One, the Pure Light, without beginning, without end. Throughout all the ages, He is One and the Same. ||29||

Guru Nanak Dev ji / / Japji Sahib / Guru Granth Sahib ji - Ang 7

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

एका माई जुगति विआई तिनि चेले परवाणु ॥

Ekaa maaee jugati viaaee tini chele paravaa(nn)u ||

(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ ।

एक ब्रह्म की किसी रहस्यमयी युक्ति द्वारा माया की प्रसूति से तीन पुत्र पैदा हुए।

The One Divine Mother conceived and gave birth to the three deities.

Guru Nanak Dev ji / / Japji Sahib / Guru Granth Sahib ji - Ang 7

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

इकु संसारी इकु भंडारी इकु लाए दीबाणु ॥

Iku sanssaaree iku bhanddaaree iku laae deebaa(nn)u ||

ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ) ।

इन में से एक ब्रह्मा सृष्टि रचयिता, एक विष्णु संसार का पोषक, और एक शिव संहारक के रूप में दरबार लगाकर बैठ गया।

One, the Creator of the World; One, the Sustainer; and One, the Destroyer.

Guru Nanak Dev ji / / Japji Sahib / Guru Granth Sahib ji - Ang 7

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

जिव तिसु भावै तिवै चलावै जिव होवै फुरमाणु ॥

Jiv tisu bhaavai tivai chalaavai jiv hovai phuramaa(nn)u ||

(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ) ।

जिस तरह उस अकाल पुरुष को भला लगता है उसी तरह वह इन तीनों को चलाता है और जैसा उसका आदेश होता है वैसा ही कार्य ये देव करते हैं।

He makes things happen according to the Pleasure of His Will. Such is His Celestial Order.

Guru Nanak Dev ji / / Japji Sahib / Guru Granth Sahib ji - Ang 7

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

ओहु वेखै ओना नदरि न आवै बहुता एहु विडाणु ॥

Ohu vekhai onaa nadari na aavai bahutaa ehu vidaa(nn)u ||

ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ ।

वह अकाल पुरुष तो इन तीनों को आदि व अन्त समय में देख रहा है किंतु इनको वह अदृश्य स्वरूप निरंकार नज़र नहीं आता, यह अत्याश्चर्यजनक बात है।

He watches over all, but none see Him. How wonderful this is!

Guru Nanak Dev ji / / Japji Sahib / Guru Granth Sahib ji - Ang 7

ਆਦੇਸੁ ਤਿਸੈ ਆਦੇਸੁ ॥

आदेसु तिसै आदेसु ॥

Aadesu tisai aadesu ||

(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

नमस्कार है, सिर्फ उस सर्गुण स्वरूप निरंकार को नमस्कार है।

I bow to Him, I humbly bow.

Guru Nanak Dev ji / / Japji Sahib / Guru Granth Sahib ji - Ang 7

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

आदि अनीलु अनादि अनाहति जुगु जुगु एको वेसु ॥३०॥

Aadi aneelu anaadi anaahati jugu jugu eko vesu ||30||

ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ । (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥

जो सभी का मूल, रंग रहित, पवित्र स्वरूप, आदि रहित, अनश्वर व अपरिवर्तनीय स्वरूप है॥ ३०॥

The Primal One, the Pure Light, without beginning, without end. Throughout all the ages, He is One and the Same. ||30||

Guru Nanak Dev ji / / Japji Sahib / Guru Granth Sahib ji - Ang 7

ਆਸਣੁ ਲੋਇ ਲੋਇ ਭੰਡਾਰ ॥

आसणु लोइ लोइ भंडार ॥

Aasa(nn)u loi loi bhanddaar ||

ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ) ।

उसका आसन प्रत्येक लोक में है तथा प्रत्येक लोक में उसका भण्डार है।

On world after world are His Seats of Authority and His Storehouses.

Guru Nanak Dev ji / / Japji Sahib / Guru Granth Sahib ji - Ang 7

ਜੋ ਕਿਛੁ ਪਾਇਆ ਸੁ ਏਕਾ ਵਾਰ ॥

जो किछु पाइआ सु एका वार ॥

Jo kichhu paaiaa su ekaa vaar ||

ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ) ।

उस परमात्मा ने सभी भण्डारों को एक ही बार परिपूर्ण कर दिया है।

Whatever was put into them, was put there once and for all.

Guru Nanak Dev ji / / Japji Sahib / Guru Granth Sahib ji - Ang 7

ਕਰਿ ਕਰਿ ਵੇਖੈ ਸਿਰਜਣਹਾਰੁ ॥

करि करि वेखै सिरजणहारु ॥

Kari kari vekhai siraja(nn)ahaaru ||

ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ ।

वह सृजनहार रचना कर करके सृष्टि को देख रहा है।

Having created the creation, the Creator Lord watches over it.

Guru Nanak Dev ji / / Japji Sahib / Guru Granth Sahib ji - Ang 7

ਨਾਨਕ ਸਚੇ ਕੀ ਸਾਚੀ ਕਾਰ ॥

नानक सचे की साची कार ॥

Naanak sache kee saachee kaar ||

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ) ।

हे नानक ! उस सत्यस्वरूप निरंकार की सम्पूर्ण रचना भी सत्य है।

O Nanak, True is the Creation of the True Lord.

Guru Nanak Dev ji / / Japji Sahib / Guru Granth Sahib ji - Ang 7

ਆਦੇਸੁ ਤਿਸੈ ਆਦੇਸੁ ॥

आदेसु तिसै आदेसु ॥

Aadesu tisai aadesu ||

(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

नमस्कार है, सिर्फ उस सर्गुण स्वरूप निरंकार को नमस्कार है।

I bow to Him, I humbly bow.

Guru Nanak Dev ji / / Japji Sahib / Guru Granth Sahib ji - Ang 7

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

आदि अनीलु अनादि अनाहति जुगु जुगु एको वेसु ॥३१॥

Aadi aneelu anaadi anaahati jugu jugu eko vesu ||31||

ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥

जो सभी का मूल, रंग रहित, पवित्र स्वरूप, आदि रहित, अनश्वर व अपरिवर्तनीय स्वरूप है॥ ३१॥

The Primal One, the Pure Light, without beginning, without end. Throughout all the ages, He is One and the Same. ||31||

Guru Nanak Dev ji / / Japji Sahib / Guru Granth Sahib ji - Ang 7

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥

इक दू जीभौ लख होहि लख होवहि लख वीस ॥

Ik doo jeebhau lakh hohi lakh hovahi lakh vees ||

ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,

एक जिव्हा से लाख जिव्हा हो जाएँ, फिर लाख से बीस लाख हो जाएँ।

If I had 100,000 tongues, and these were then multiplied twenty times more, with each tongue,

Guru Nanak Dev ji / / Japji Sahib / Guru Granth Sahib ji - Ang 7

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

लखु लखु गेड़ा आखीअहि एकु नामु जगदीस ॥

Lakhu lakhu ge(rr)aa aakheeahi eku naamu jagadees ||

(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) ।

फिर एक-एक जिव्हा से लाख-लाख बार उस जगदीश्वर का एक नाम उच्चारण करें, अर्थात् निशदिन उस प्रभु का नाम सिमरन किया जाए।

I would repeat, hundreds of thousands of times, the Name of the One, the Lord of the Universe.

Guru Nanak Dev ji / / Japji Sahib / Guru Granth Sahib ji - Ang 7

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥

एतु राहि पति पवड़ीआ चड़ीऐ होइ इकीस ॥

Etu raahi pati pava(rr)eeaa cha(rr)eeai hoi ikees ||

ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ । (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ ।

इस मार्ग से पति-परमेश्वर को मिलने हेतु बनी नाम रूपी सीढ़ियों पर चढ़ कर ही उस अद्वितीय प्रभु से मिलन हो सकता है।

Along this path to our Husband Lord, we climb the steps of the ladder, and come to merge with Him.

Guru Nanak Dev ji / / Japji Sahib / Guru Granth Sahib ji - Ang 7

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

सुणि गला आकास की कीटा आई रीस ॥

Su(nn)i galaa aakaas kee keetaa aaee rees ||

ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) ।

वैसे तो ब्रह्म-ज्ञानियों की बड़ी-बड़ी बातें सुनकर निकृष्ट जीव भी देहाभिमान में अनुकरण करने की इच्छा रखते हैं।

Hearing of the etheric realms, even worms long to come back home.

Guru Nanak Dev ji / / Japji Sahib / Guru Granth Sahib ji - Ang 7

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

नानक नदरी पाईऐ कूड़ी कूड़ै ठीस ॥३२॥

Naanak nadaree paaeeai koo(rr)ee koo(rr)ai thees ||32||

ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥

परंतु गुरु नानक जी कहते हैं कि उस परमात्मा की प्राप्ति तो उसकी कृपा से ही होती है, वरन् ये तो मिथ्या लोगों की मिथ्या ही बातें है ॥ ३२ ॥

O Nanak, by His Grace He is obtained. False are the boastings of the false. ||32||

Guru Nanak Dev ji / / Japji Sahib / Guru Granth Sahib ji - Ang 7

ਆਖਣਿ ਜੋਰੁ ਚੁਪੈ ਨਹ ਜੋਰੁ ॥

आखणि जोरु चुपै नह जोरु ॥

Aakha(nn)i joru chupai nah joru ||

ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ ।

अकाल पुरुष की कृपा-दृष्टि के बिना इस जीव में कुछ भी कहने व चुप रहने की शक्ति नहीं है अर्थात् रसना को चला पाना जीव के वश में नहीं है।

No power to speak, no power to keep silent.

Guru Nanak Dev ji / / Japji Sahib / Guru Granth Sahib ji - Ang 7

ਜੋਰੁ ਨ ਮੰਗਣਿ ਦੇਣਿ ਨ ਜੋਰੁ ॥

जोरु न मंगणि देणि न जोरु ॥

Joru na mangga(nn)i de(nn)i na joru ||

ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ ।

माँगने की भी इसमें ताकत नहीं है और न ही कुछ देने की समर्था है।

No power to beg, no power to give.

Guru Nanak Dev ji / / Japji Sahib / Guru Granth Sahib ji - Ang 7

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥

जोरु न जीवणि मरणि नह जोरु ॥

Joru na jeeva(nn)i mara(nn)i nah joru ||

ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ) ।

यदि जीव चाहे कि मैं जीवित रहूँ तो भी इसमें बल नहीं है, क्योंकि कई बार मनुष्य उपचाराधीन ही मृत्यु को प्राप्त हो जाता है, मरना भी उसके वश में नहीं है।

No power to live, no power to die.

Guru Nanak Dev ji / / Japji Sahib / Guru Granth Sahib ji - Ang 7

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥

जोरु न राजि मालि मनि सोरु ॥

Joru na raaji maali mani soru ||

ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ ।

धन, सम्पत्ति व वैभव प्राप्त करने में भी इस जीव का कोई बल है, जिन के लिए मन में जो जुनून होता है।

No power to rule, with wealth and occult mental powers.

Guru Nanak Dev ji / / Japji Sahib / Guru Granth Sahib ji - Ang 7

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥

जोरु न सुरती गिआनि वीचारि ॥

Joru na suratee giaani veechaari ||

ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ ।

श्रुति वेदों के ज्ञान का विचार करने का भी इसमें बल नहीं है।

No power to gain intuitive understanding, spiritual wisdom and meditation.

Guru Nanak Dev ji / / Japji Sahib / Guru Granth Sahib ji - Ang 7

ਜੋਰੁ ਨ ਜੁਗਤੀ ਛੁਟੈ ਸੰਸਾਰੁ ॥

जोरु न जुगती छुटै संसारु ॥

Joru na jugatee chhutai sanssaaru ||

ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ ।

संसार से मुक्त होने की षट्-शास्त्रों में दी गई युक्तियाँ धारण कर लेने की शक्ति भी इसमें नहीं है।

No power to find the way to escape from the world.

Guru Nanak Dev ji / / Japji Sahib / Guru Granth Sahib ji - Ang 7

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥

जिसु हथि जोरु करि वेखै सोइ ॥

Jisu hathi joru kari vekhai soi ||

ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ ।

जिस अकाल पुरुष के हाथ में ताकत है वही रचना करके देख रहा है।

He alone has the Power in His Hands. He watches over all.

Guru Nanak Dev ji / / Japji Sahib / Guru Granth Sahib ji - Ang 7

ਨਾਨਕ ਉਤਮੁ ਨੀਚੁ ਨ ਕੋਇ ॥੩੩॥

नानक उतमु नीचु न कोइ ॥३३॥

Naanak utamu neechu na koi ||33||

ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ । ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥

गुरु नानक जी कहते हैं कि फिर तो यही जानना चाहिए कि इस संसार में न कोई स्वेच्छा से नीच है, न उत्तम है, वह प्रभु जिस को कर्मानुसार जैसा रखता है वैसा ही वह रहता है॥ ३३॥ ।

O Nanak, no one is high or low. ||33||

Guru Nanak Dev ji / / Japji Sahib / Guru Granth Sahib ji - Ang 7

ਰਾਤੀ ਰੁਤੀ ਥਿਤੀ ਵਾਰ ॥

राती रुती थिती वार ॥

Raatee rutee thitee vaar ||

ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,

रात्रियों, ऋतुओं, तिथियों, सप्ताह के वारों,

Nights, days, weeks and seasons;

Guru Nanak Dev ji / / Japji Sahib / Guru Granth Sahib ji - Ang 7

ਪਵਣ ਪਾਣੀ ਅਗਨੀ ਪਾਤਾਲ ॥

पवण पाणी अगनी पाताल ॥

Pava(nn) paa(nn)ee aganee paataal ||

ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)

वायु, जल, अग्नि व पाताल आदि यावत प्रपंच हैं।

Wind, water, fire and the nether regions

Guru Nanak Dev ji / / Japji Sahib / Guru Granth Sahib ji - Ang 7

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

तिसु विचि धरती थापि रखी धरम साल ॥

Tisu vichi dharatee thaapi rakhee dharam saal ||

ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ ।

स्रष्टा प्रभु ने उस में पृथ्वी रूपी धर्मशाला स्थापित करके रखी हुई है, इसी को कर्मभूमि कहते हैं।

In the midst of these, He established the earth as a home for Dharma.

Guru Nanak Dev ji / / Japji Sahib / Guru Granth Sahib ji - Ang 7

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

तिसु विचि जीअ जुगति के रंग ॥

Tisu vichi jeea jugati ke rangg ||

ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),

उस धर्मशाला में नाना प्रकार के जीव हैं, जिनकी अनेक भांति की धर्म-कर्म की उपासना की युक्ति है और उनके श्वेत-श्यामादि अनेक प्रकार के वर्ण हैं।

Upon it, He placed the various species of beings.

Guru Nanak Dev ji / / Japji Sahib / Guru Granth Sahib ji - Ang 7

ਤਿਨ ਕੇ ਨਾਮ ਅਨੇਕ ਅਨੰਤ ॥

तिन के नाम अनेक अनंत ॥

Tin ke naam anek anantt ||

ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ ।

उनके अनेक प्रकार के अनंत नाम हैं।

Their names are uncounted and endless.

Guru Nanak Dev ji / / Japji Sahib / Guru Granth Sahib ji - Ang 7

ਕਰਮੀ ਕਰਮੀ ਹੋਇ ਵੀਚਾਰੁ ॥

करमी करमी होइ वीचारु ॥

Karamee karamee hoi veechaaru ||

(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ

संसार में विचरन कर रहे उन अनेकानेक जीवों को अपने शुभाशुभ कर्मों के अनुसार ही उन पर विचार किया जाता है।

By their deeds and their actions, they shall be judged.

Guru Nanak Dev ji / / Japji Sahib / Guru Granth Sahib ji - Ang 7

ਸਚਾ ਆਪਿ ਸਚਾ ਦਰਬਾਰੁ ॥

सचा आपि सचा दरबारु ॥

Sachaa aapi sachaa darabaaru ||

(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ ।

विचार करने वाला वह निरंकार स्वयं भी सत्य है और उसका दरबार भी सत्य है।

God Himself is True, and True is His Court.

Guru Nanak Dev ji / / Japji Sahib / Guru Granth Sahib ji - Ang 7

ਤਿਥੈ ਸੋਹਨਿ ਪੰਚ ਪਰਵਾਣੁ ॥

तिथै सोहनि पंच परवाणु ॥

Tithai sohani pancch paravaa(nn)u ||

ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ,

वही उसके दरबार में शोभायमान होते हैं जो प्रामाणिक संत हैं,

There, in perfect grace and ease, sit the self-elect, the self-realized Saints.

Guru Nanak Dev ji / / Japji Sahib / Guru Granth Sahib ji - Ang 7

ਨਦਰੀ ਕਰਮਿ ਪਵੈ ਨੀਸਾਣੁ ॥

नदरी करमि पवै नीसाणु ॥

Nadaree karami pavai neesaa(nn)u ||

ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ।

जिनके माथे पर कृपालु परमात्मा की कृपा का चिन्ह अंकित होता है।

They receive the Mark of Grace from the Merciful Lord.

Guru Nanak Dev ji / / Japji Sahib / Guru Granth Sahib ji - Ang 7

ਕਚ ਪਕਾਈ ਓਥੈ ਪਾਇ ॥

कच पकाई ओथै पाइ ॥

Kach pakaaee othai paai ||

(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ।

प्रभु के दरबार में कच्चे-पक्के होने का परीक्षण होता है।

The ripe and the unripe, the good and the bad, shall there be judged.

Guru Nanak Dev ji / / Japji Sahib / Guru Granth Sahib ji - Ang 7

ਨਾਨਕ ਗਇਆ ਜਾਪੈ ਜਾਇ ॥੩੪॥

नानक गइआ जापै जाइ ॥३४॥

Naanak gaiaa jaapai jaai ||34||

ਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥

हे नानक ! इस तथ्य का निर्णय वहाँ जाकर ही होता है॥ ३४ ॥ ।

O Nanak, when you go home, you will see this. ||34||

Guru Nanak Dev ji / / Japji Sahib / Guru Granth Sahib ji - Ang 7

ਧਰਮ ਖੰਡ ਕਾ ਏਹੋ ਧਰਮੁ ॥

धरम खंड का एहो धरमु ॥

Dharam khandd kaa eho dharamu ||

ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ) ।

(कर्मकाण्ड में) धर्मखण्ड का यही नियम है; जो पूर्व पंक्तियों में कथन किया गया है।

This is righteous living in the realm of Dharma.

Guru Nanak Dev ji / / Japji Sahib / Guru Granth Sahib ji - Ang 7

ਗਿਆਨ ਖੰਡ ਕਾ ਆਖਹੁ ਕਰਮੁ ॥

गिआन खंड का आखहु करमु ॥

Giaan khandd kaa aakhahu karamu ||

ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ) ।

(गुरु नानक जी) अब ज्ञान खण्ड का व्यवहार वर्णन करते हैं।

And now we speak of the realm of spiritual wisdom.

Guru Nanak Dev ji / / Japji Sahib / Guru Granth Sahib ji - Ang 7

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

केते पवण पाणी वैसंतर केते कान महेस ॥

Kete pava(nn) paa(nn)ee vaisanttar kete kaan mahes ||

(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ ।

(इस संसार में) कितने प्रकार के पवन, जल, अग्नि हैं, और कितने ही रूप कृष्ण व रुद्र (शिव) के हैं।

So many winds, waters and fires; so many Krishnas and Shivas.

Guru Nanak Dev ji / / Japji Sahib / Guru Granth Sahib ji - Ang 7

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

केते बरमे घाड़ति घड़ीअहि रूप रंग के वेस ॥

Kete barame ghaa(rr)ati gha(rr)eeahi roop rangg ke ves ||

ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ ।

कितने ही ब्रह्मा इस सृष्टि में अनेकानेक रूप-रंगों के भेष में जीव पैदा करते हैं।

So many Brahmas, fashioning forms of great beauty, adorned and dressed in many colors.

Guru Nanak Dev ji / / Japji Sahib / Guru Granth Sahib ji - Ang 7

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

केतीआ करम भूमी मेर केते केते धू उपदेस ॥

Keteeaa karam bhoomee mer kete kete dhoo upades ||

(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ ।

कितनी ही कर्म भूमियों, सुमेर पर्वत, धुव भक्त व उनके उपदेष्टा हैं।

So many worlds and lands for working out karma. So very many lessons to be learned!

Guru Nanak Dev ji / / Japji Sahib / Guru Granth Sahib ji - Ang 7

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

केते इंद चंद सूर केते केते मंडल देस ॥

Kete iandd chandd soor kete kete manddal des ||

ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ ।

इन्द्र व चंद्रमा भी कितने हैं, कितने ही सूर्य, कितने ही मण्डल व मण्डलांतर्गत देश हैं।

So many Indras, so many moons and suns, so many worlds and lands.

Guru Nanak Dev ji / / Japji Sahib / Guru Granth Sahib ji - Ang 7

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

केते सिध बुध नाथ केते केते देवी वेस ॥

Kete sidh budh naath kete kete devee ves ||

ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ ।

कितने ही सिद्ध, विद्वान व नाथ हैं, कितने ही देवियों के स्वरूप हैं।

So many Siddhas and Buddhas, so many Yogic masters. So many goddesses of various kinds.

Guru Nanak Dev ji / / Japji Sahib / Guru Granth Sahib ji - Ang 7

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

केते देव दानव मुनि केते केते रतन समुंद ॥

Kete dev daanav muni kete kete ratan samundd ||

(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ ।

कितने ही देव, दैत्य व मुनि हैं और रत्नों से भरपूर कितने ही समुद्र हैं।

So many demi-gods and demons, so many silent sages. So many oceans of jewels.

Guru Nanak Dev ji / / Japji Sahib / Guru Granth Sahib ji - Ang 7

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

केतीआ खाणी केतीआ बाणी केते पात नरिंद ॥

Keteeaa khaa(nn)ee keteeaa baa(nn)ee kete paat narindd ||

(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,

कितने ही उत्पत्ति के स्रोत हैं (अण्डज-जरायुजादि), कितनी प्रकार की वाणी है (परा, पश्यन्ती आदि) कितने ही बादशाह हैं और कितने ही राजा हैं।

So many ways of life, so many languages. So many dynasties of rulers.

Guru Nanak Dev ji / / Japji Sahib / Guru Granth Sahib ji - Ang 7

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥

केतीआ सुरती सेवक केते नानक अंतु न अंतु ॥३५॥

Keteeaa suratee sevak kete naanak anttu na anttu ||35||

ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ । ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥

कितनी ही वेद-श्रुतियाँ हैं, उनके सेवक भी कितने ही हैं, गुरु नानक जी कहते हैं कि उसकी रचना का कोई अन्त नहीं है; इन सबके अन्त का बोध ज्ञान-खण्ड में जाने से होता है, जहाँ पर जीव ज्ञानयान हो जाता है॥ ३५ ॥

So many intuitive people, so many selfless servants. O Nanak, His limit has no limit! ||35||

Guru Nanak Dev ji / / Japji Sahib / Guru Granth Sahib ji - Ang 7

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥

गिआन खंड महि गिआनु परचंडु ॥

Giaan khandd mahi giaanu parachanddu ||

ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ ।

ज्ञान खण्ड में जो ज्ञान कथन किया है वह प्रबल है।

In the realm of wisdom, spiritual wisdom reigns supreme.

Guru Nanak Dev ji / / Japji Sahib / Guru Granth Sahib ji - Ang 7

ਤਿਥੈ ਨਾਦ ਬਿਨੋਦ ਕੋਡ ਅਨੰਦੁ ॥

तिथै नाद बिनोद कोड अनंदु ॥

Tithai naad binod kod ananddu ||

ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ ।

इस खण्ड में रागमयी, प्रसन्नतापूर्ण व कौतुकी आनंद विद्यमान है।

The Sound-current of the Naad vibrates there, amidst the sounds and the sights of bliss.

Guru Nanak Dev ji / / Japji Sahib / Guru Granth Sahib ji - Ang 7

Download SGGS PDF Daily Updates ADVERTISE HERE