ANG 698, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥

जिन कउ क्रिपा करी जगजीवनि हरि उरि धारिओ मन माझा ॥

Jin kau kripaa karee jagajeevani hari uri dhaario man maajhaa ||

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ ।

जगत के जीवन परमात्मा ने जिस पर अपनी कृपा की है, उसने अपने मन एवं ह्रदय में उसे बसा लिया है।

Those, unto whom the Lord, the Life of the world, has shown Mercy, enshrine Him within their hearts, and cherish Him in their minds.

Guru Ramdas ji / Raag Jaitsiri / / Ang 698

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥

धरम राइ दरि कागद फारे जन नानक लेखा समझा ॥४॥५॥

Dharam raai dari kaagad phaare jan naanak lekhaa samajhaa ||4||5||

ਹੇ ਨਾਨਕ! (ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ ॥੪॥੫॥

यमराज ने अपने दरबार में उनके कर्मो के कागज फाड़ दिए हैं। हे नानक ! उन परमात्मा के भक्तों का लेखा समाप्त हो गया है॥ ४॥ ५ ॥

The Righteous Judge of Dharma, in the Court of the Lord, has torn up my papers; servant Nanak's account has been settled. ||4||5||

Guru Ramdas ji / Raag Jaitsiri / / Ang 698


ਜੈਤਸਰੀ ਮਹਲਾ ੪ ॥

जैतसरी महला ४ ॥

Jaitasaree mahalaa 4 ||

जैतसरी महला ४ ॥

Jaitsree, Fourth Mehl:

Guru Ramdas ji / Raag Jaitsiri / / Ang 698

ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥

सतसंगति साध पाई वडभागी मनु चलतौ भइओ अरूड़ा ॥

Satasanggati saadh paaee vadabhaagee manu chalatau bhaio aroo(rr)aa ||

ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ ।

अहोभाग्य से मुझे संतों की सुसंगति प्राप्त हुई है, जिससे मेरा अस्थिर मन स्थिर हो गया है।

In the Sat Sangat, the True Congregation, I found the Holy, by great good fortune; my restless mind has been quieted.

Guru Ramdas ji / Raag Jaitsiri / / Ang 698

ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥

अनहत धुनि वाजहि नित वाजे हरि अम्रित धार रसि लीड़ा ॥१॥

Anahat dhuni vaajahi nit vaaje hari ammmrit dhaar rasi lee(rr)aa ||1||

ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ । ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ ॥੧॥

अब मेरे मन में नित्य ही अनहद ध्वनि का नाद बजता रहता है और मैं हरिनामामृत की धारा के रस से तृप्त हो गया हूँ॥१॥

The unstruck melody ever vibrates and resounds; I have taken in the sublime essence of the Lord's Ambrosial Nectar, showering down. ||1||

Guru Ramdas ji / Raag Jaitsiri / / Ang 698


ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥

मेरे मन जपि राम नामु हरि रूड़ा ॥

Mere man japi raam naamu hari roo(rr)aa ||

ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ ।

हे मेरे मन ! सुन्दर हरि का राम-नाम जपो,

O my mind, chant the Name of the Lord, the beauteous Lord.

Guru Ramdas ji / Raag Jaitsiri / / Ang 698

ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥

मेरै मनि तनि प्रीति लगाई सतिगुरि हरि मिलिओ लाइ झपीड़ा ॥ रहाउ ॥

Merai mani tani preeti lagaaee satiguri hari milio laai jhapee(rr)aa || rahaau ||

ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ ਰਹਾਉ ॥

गुरु ने मेरे मन एवं तन में प्रीति लगा दी है और भगवान ने मुझे गले लगा लिया है॥ रहाउ॥

The True Guru has drenched my mind and body with the Love of the Lord, who has met me and lovingly embraced me. || Pause ||

Guru Ramdas ji / Raag Jaitsiri / / Ang 698


ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥

साकत बंध भए है माइआ बिखु संचहि लाइ जकीड़ा ॥

Saakat banddh bhae hai maaiaa bikhu sancchahi laai jakee(rr)aa ||

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ । ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ ।

भगवान से विमुख व्यक्ति माया के बन्धनों में फँसे हुए हैं और वे दृढ़ता से विषैली माया को संचित करते रहते हैं।

The faithless cynics are bound and gagged in the chains of Maya; they are actively engaged, gathering in the poisonous wealth.

Guru Ramdas ji / Raag Jaitsiri / / Ang 698

ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥

हरि कै अरथि खरचि नह साकहि जमकालु सहहि सिरि पीड़ा ॥२॥

Hari kai arathi kharachi nah saakahi jamakaalu sahahi siri pee(rr)aa ||2||

ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ ॥੨॥

वे इस माया को भगवान के नाम पर खर्च नहीं कर सकते और अपने सिर पर यमों की पीड़ा ही सहते रहते हैं।॥ २ ॥

They cannot spend this in harmony with the Lord, and so they must endure the pain which the Messenger of Death inflicts upon their heads. ||2||

Guru Ramdas ji / Raag Jaitsiri / / Ang 698


ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥

जिन हरि अरथि सरीरु लगाइआ गुर साधू बहु सरधा लाइ मुखि धूड़ा ॥

Jin hari arathi sareeru lagaaiaa gur saadhoo bahu saradhaa laai mukhi dhoo(rr)aa ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ,

जिन्होंने अपना शरीर भगवान की आराधना में लगाया है और बड़ी श्रद्धा से संत गुरुदेव की चरण-धूलि अपने मुख पर लगाई है,

The Holy Guru has dedicated His Being to the Lord's service; with great devotion apply the dust of His feet to your face.

Guru Ramdas ji / Raag Jaitsiri / / Ang 698

ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥

हलति पलति हरि सोभा पावहि हरि रंगु लगा मनि गूड़ा ॥३॥

Halati palati hari sobhaa paavahi hari ranggu lagaa mani goo(rr)aa ||3||

ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ ॥੩॥

वे इहलोक एवं परलोक में भर्गवान की शोभा का पात्र बनते हैं चूंकि उनके मन को भगवान के प्रेम का गहरा रंग लगा होता है।॥ ३॥

In this world and the next, you shall receive the Lord's honor, and your mind shall be imbued with the permanent color of the Lord's Love. ||3||

Guru Ramdas ji / Raag Jaitsiri / / Ang 698


ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥

हरि हरि मेलि मेलि जन साधू हम साध जना का कीड़ा ॥

Hari hari meli meli jan saadhoo ham saadh janaa kaa kee(rr)aa ||

ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ ।

हे मेरे परमेश्वर ! मुझे साधुओं की संगति में मिला दो, क्योंकि मैं तो उन साधुजनों का एक कीड़ा ही हूँ।

O Lord, Har, Har, please unite me with the Holy; compared to these Holy people, I am just a worm.

Guru Ramdas ji / Raag Jaitsiri / / Ang 698

ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥

जन नानक प्रीति लगी पग साध गुर मिलि साधू पाखाणु हरिओ मनु मूड़ा ॥४॥६॥

Jan naanak preeti lagee pag saadh gur mili saadhoo paakhaa(nn)u hario manu moo(rr)aa ||4||6||

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ ॥੪॥੬॥

हे नानक ! मेरी प्रीति तो साधु-गुरुदेव के चरणों से ही लगी हुई है और उनसे मिलकर मेरा विमूढ़ कठोर मन खिल गया है॥ ४॥ ६॥

Servant Nanak has enshrined love for the feet of the Holy Guru; meeting with this Holy One, my foolish, stone-like mind has blossomed forth in lush profusion. ||4||6||

Guru Ramdas ji / Raag Jaitsiri / / Ang 698


ਜੈਤਸਰੀ ਮਹਲਾ ੪ ਘਰੁ ੨

जैतसरी महला ४ घरु २

Jaitasaree mahalaa 4 gharu 2

ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

जैतसरी महला ४ घरु २

Jaitsree, Fourth Mehl, Second House:

Guru Ramdas ji / Raag Jaitsiri / / Ang 698

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Jaitsiri / / Ang 698

ਹਰਿ ਹਰਿ ਸਿਮਰਹੁ ਅਗਮ ਅਪਾਰਾ ॥

हरि हरि सिमरहु अगम अपारा ॥

Hari hari simarahu agam apaaraa ||

ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ,

अगम्य एवं अपरंपार हरि का सिमरन करो,

Remember in meditation the Lord, Har, Har, the unfathomable, infinite Lord.

Guru Ramdas ji / Raag Jaitsiri / / Ang 698

ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥

जिसु सिमरत दुखु मिटै हमारा ॥

Jisu simarat dukhu mitai hamaaraa ||

ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ ।

जिसका सिमरन करने से हमारा दुःख मिट जाता है।

Remembering Him in meditation, pains are dispelled.

Guru Ramdas ji / Raag Jaitsiri / / Ang 698

ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥

हरि हरि सतिगुरु पुरखु मिलावहु गुरि मिलिऐ सुखु होई राम ॥१॥

Hari hari satiguru purakhu milaavahu guri miliai sukhu hoee raam ||1||

ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ । ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥

हे हरि ! मुझे महापुरुष सतगुरु से मिला दो, क्योंकि गुरु मिलने से ही सुख की प्राप्ति होती है॥१॥

O Lord, Har, Har, lead me to meet the True Guru; meeting the Guru, I am at peace. ||1||

Guru Ramdas ji / Raag Jaitsiri / / Ang 698


ਹਰਿ ਗੁਣ ਗਾਵਹੁ ਮੀਤ ਹਮਾਰੇ ॥

हरि गुण गावहु मीत हमारे ॥

Hari gu(nn) gaavahu meet hamaare ||

ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ,

हे मेरे मित्रो ! भगवान के गुण गाओ;

Sing the Glorious Praises of the Lord, O my friend.

Guru Ramdas ji / Raag Jaitsiri / / Ang 698

ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥

हरि हरि नामु रखहु उर धारे ॥

Hari hari naamu rakhahu ur dhaare ||

ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ ।

हरि-नाम को अपने हृदय में बसाकर रखो।

Cherish the Name of the Lord, Har, Har, in your heart.

Guru Ramdas ji / Raag Jaitsiri / / Ang 698

ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥

हरि हरि अम्रित बचन सुणावहु गुर मिलिऐ परगटु होई राम ॥२॥

Hari hari ammmrit bachan su(nn)aavahu gur miliai paragatu hoee raam ||2||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ । (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥

मुझे हरि के अमृत वचन सुनाओ, जब गुरु मिल जाता है तो भगवान चित में प्रगट हो जाता है।॥२॥

Read the Ambrosial Words of the Lord, Har, Har; meeting with the Guru, the Lord is revealed. ||2||

Guru Ramdas ji / Raag Jaitsiri / / Ang 698


ਮਧੁਸੂਦਨ ਹਰਿ ਮਾਧੋ ਪ੍ਰਾਨਾ ॥

मधुसूदन हरि माधो प्राना ॥

Madhusoodan hari maadho praanaa ||

ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)!

हे मधुसूदन ! हे हरि ! हे माधव ! तू ही मेरे प्राण है और

The Lord, the Slayer of demons, is my breath of life.

Guru Ramdas ji / Raag Jaitsiri / / Ang 698

ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥

मेरै मनि तनि अम्रित मीठ लगाना ॥

Merai mani tani ammmrit meeth lagaanaa ||

ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ ।

मेरे मन एवं तन में तेरा नाम ही अमृत के समान मीठा लगता है।

His Ambrosial Amrit is so sweet to my mind and body.

Guru Ramdas ji / Raag Jaitsiri / / Ang 698

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥

हरि हरि दइआ करहु गुरु मेलहु पुरखु निरंजनु सोई राम ॥३॥

Hari hari daiaa karahu guru melahu purakhu niranjjanu soee raam ||3||

ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੩॥

हे प्रभु ! दया करके मुझे गुरु से मिला दो, क्योंकि वही महापुरुष, माया से निर्लिप्त परमात्मा के समान है॥३॥

O Lord, Har, Har, have mercy upon me, and lead me to meet the Guru, the immaculate Primal Being. ||3||

Guru Ramdas ji / Raag Jaitsiri / / Ang 698


ਹਰਿ ਹਰਿ ਨਾਮੁ ਸਦਾ ਸੁਖਦਾਤਾ ॥

हरि हरि नामु सदा सुखदाता ॥

Hari hari naamu sadaa sukhadaataa ||

ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ।

हरि-नाम हमेशा सुख प्रदान करने वाला है।

The Name of the Lord, Har, Har, is forever the Giver of peace.

Guru Ramdas ji / Raag Jaitsiri / / Ang 698

ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥

हरि कै रंगि मेरा मनु राता ॥

Hari kai ranggi meraa manu raataa ||

ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ ।

अतः मेरा मन हरि के रंग में ही मग्न रहता है।

My mind is imbued with the Lord's Love.

Guru Ramdas ji / Raag Jaitsiri / / Ang 698

ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

हरि हरि महा पुरखु गुरु मेलहु गुर नानक नामि सुखु होई राम ॥४॥१॥७॥

Hari hari mahaa purakhu guru melahu gur naanak naami sukhu hoee raam ||4||1||7||

ਹੇ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ । ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ॥੪॥੧॥੭॥

हे हरि ! मुझे महापुरुष गुरु से मिला दो, क्योंकि हे नानक ! गुरु के नाम द्वारा ही सुख प्राप्त होता है॥४॥१॥७॥

O Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||

Guru Ramdas ji / Raag Jaitsiri / / Ang 698


ਜੈਤਸਰੀ ਮਃ ੪ ॥

जैतसरी मः ४ ॥

Jaitasaree M: 4 ||

जैतसरी मः ४ ॥

Jaitsree, Fourth Mehl:

Guru Ramdas ji / Raag Jaitsiri / / Ang 698

ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥

हरि हरि हरि हरि नामु जपाहा ॥

Hari hari hari hari naamu japaahaa ||

ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ ।

सदा-सर्वदा हरि नाम का ही निरन्तर जाप करो;

Chant the Name of the Lord, Har, Har, Har, Har.

Guru Ramdas ji / Raag Jaitsiri / / Ang 698

ਗੁਰਮੁਖਿ ਨਾਮੁ ਸਦਾ ਲੈ ਲਾਹਾ ॥

गुरमुखि नामु सदा लै लाहा ॥

Guramukhi naamu sadaa lai laahaa ||

ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ ।

गुरु के सन्मुख रहकर सदैव ही नाम का लाभ प्राप्त करो।

As Gurmukh, ever earn the profit of the Naam.

Guru Ramdas ji / Raag Jaitsiri / / Ang 698

ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥

हरि हरि हरि हरि भगति द्रिड़ावहु हरि हरि नामु ओमाहा राम ॥१॥

Hari hari hari hari bhagati dri(rr)aavahu hari hari naamu oumaahaa raam ||1||

ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ । ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥

अपने मन में भगवान की भक्ति दृढ़ करो और हरि-नाम के लिए चाहत पैदा करो ॥१॥

Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||

Guru Ramdas ji / Raag Jaitsiri / / Ang 698


ਹਰਿ ਹਰਿ ਨਾਮੁ ਦਇਆਲੁ ਧਿਆਹਾ ॥

हरि हरि नामु दइआलु धिआहा ॥

Hari hari naamu daiaalu dhiaahaa ||

ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ ।

दया के घर हरि-नाम का ध्यान करो।

Meditate on the Name of the Merciful Lord, Har, Har.

Guru Ramdas ji / Raag Jaitsiri / / Ang 698

ਹਰਿ ਕੈ ਰੰਗਿ ਸਦਾ ਗੁਣ ਗਾਹਾ ॥

हरि कै रंगि सदा गुण गाहा ॥

Hari kai ranggi sadaa gu(nn) gaahaa ||

ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ ।

भगवान के रंग में मग्न होकर सदा उसका गुणगान करो।

WIth love, forever sing the Glorious Praises of the Lord.

Guru Ramdas ji / Raag Jaitsiri / / Ang 698

ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥

हरि हरि हरि जसु घूमरि पावहु मिलि सतसंगि ओमाहा राम ॥२॥

Hari hari hari jasu ghoomari paavahu mili satasanggi oumaahaa raam ||2||

ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ । ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥

हरि का यशोगान करो और निष्ठा से उसका ही नृत्य करो और बड़े चाव से संतों की सभा में शामिल होकर आनंद करो ॥ २ ॥

Dance to the Praises of the Lord, Har, Har, Har; meet with the Sat Sangat, the True Congregation, with sincerity. ||2||

Guru Ramdas ji / Raag Jaitsiri / / Ang 698


ਆਉ ਸਖੀ ਹਰਿ ਮੇਲਿ ਮਿਲਾਹਾ ॥

आउ सखी हरि मेलि मिलाहा ॥

Aau sakhee hari meli milaahaa ||

ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ ।

है सत्संगी सखियो।आओ, हम भगवान की संगति में मिलें और

Come, O companions - let us unite in the Lord's Union.

Guru Ramdas ji / Raag Jaitsiri / / Ang 698

ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥

सुणि हरि कथा नामु लै लाहा ॥

Su(nn)i hari kathaa naamu lai laahaa ||

ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ ।

हरि-कथा को सुनकर उसके नाम का लाभ प्राप्त करें।

Listening to the sermon of the Lord, earn the profit of the Naam.

Guru Ramdas ji / Raag Jaitsiri / / Ang 698


Download SGGS PDF Daily Updates ADVERTISE HERE