Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜੈਤਸਰੀ ਮਃ ੪ ॥
जैतसरी मः ४ ॥
Jaitasaree M: 4 ||
जैतसरी मः ४ ॥
Jaitsree, Fourth Mehl:
Guru Ramdas ji / Raag Jaitsiri / / Guru Granth Sahib ji - Ang 697
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
हम बारिक कछूअ न जानह गति मिति तेरे मूरख मुगध इआना ॥
Ham baarik kachhooa na jaanah gati miti tere moorakh mugadh iaanaa ||
ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ ।
हे ईश्वर ! हम तेरे मूर्ख, नासमझ एवं नादान बालक हैं और तेरी गति एवं महिमा कुछ भी नहीं जानते।
I am Your child; I know nothing about Your state and extent; I am foolish, idiotic and ignorant.
Guru Ramdas ji / Raag Jaitsiri / / Guru Granth Sahib ji - Ang 697
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
हरि किरपा धारि दीजै मति ऊतम करि लीजै मुगधु सिआना ॥१॥
Hari kirapaa dhaari deejai mati utam kari leejai mugadhu siaanaa ||1||
ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥
हे प्रभु ! कृपा करके उत्तम मति प्रदान कीजिए और मुझ मूर्ख को चतुर बना दीजिए ॥१॥
O Lord, shower me with Your Mercy; bless me with an enlightened intellect; I am foolish - make me clever. ||1||
Guru Ramdas ji / Raag Jaitsiri / / Guru Granth Sahib ji - Ang 697
ਮੇਰਾ ਮਨੁ ਆਲਸੀਆ ਉਘਲਾਨਾ ॥
मेरा मनु आलसीआ उघलाना ॥
Meraa manu aalaseeaa ughalaanaa ||
ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ ।
मेरा मन बड़ा आलसी एवं निद्रा मग्न वाला है।
My mind is lazy and sleepy.
Guru Ramdas ji / Raag Jaitsiri / / Guru Granth Sahib ji - Ang 697
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
हरि हरि आनि मिलाइओ गुरु साधू मिलि साधू कपट खुलाना ॥ रहाउ ॥
Hari hari aani milaaio guru saadhoo mili saadhoo kapat khulaanaa || rahaau ||
ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ । ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ ॥
मेरे प्रभु ने मुझे साधु रूपी गुरु से मिला दिया है और साधु रूपी गुरु से मिलकर मेरे मन के कपाट खुल गए हैं।॥ रहाउ॥
The Lord, Har, Har, has led me to meet the Holy Guru; meeting the Holy, the shutters have been opened wide. || Pause ||
Guru Ramdas ji / Raag Jaitsiri / / Guru Granth Sahib ji - Ang 697
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
गुर खिनु खिनु प्रीति लगावहु मेरै हीअरै मेरे प्रीतम नामु पराना ॥
Gur khinu khinu preeti lagaavahu merai heearai mere preetam naamu paraanaa ||
ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ ।
हे गुरुदेव ! मेरे हृदय में क्षण-क्षण ऐसी प्रीति लगा दो, जो सदैव बढ़ती रहे और प्रियतम का नाम ही प्राण बन जाएँ।
O Guru, each and every instant, fill my heart with love; the Name of my Beloved is my breath of life.
Guru Ramdas ji / Raag Jaitsiri / / Guru Granth Sahib ji - Ang 697
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
बिनु नावै मरि जाईऐ मेरे ठाकुर जिउ अमली अमलि लुभाना ॥२॥
Binu naavai mari jaaeeai mere thaakur jiu amalee amali lubhaanaa ||2||
ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥
हे मेरे ठाकुर ! नाम के बिना तो ऐसे मर जाता हूँ, जैसे कोई नशा करने वाला नशे के बिना उत्तेजित हो रहा है॥ २॥
Without the Name, I would die; the Name of my Lord and Master is to me like the drug to the addict. ||2||
Guru Ramdas ji / Raag Jaitsiri / / Guru Granth Sahib ji - Ang 697
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
जिन मनि प्रीति लगी हरि केरी तिन धुरि भाग पुराना ॥
Jin mani preeti lagee hari keree tin dhuri bhaag puraanaa ||
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ ।
जिनके मन में भगवान की प्रीति पैदा हो गई है, उनका प्रारम्भ से भाग्योदय हो गया है।
Those who enshrine love for the Lord within their minds fulfill their pre-ordained destiny.
Guru Ramdas ji / Raag Jaitsiri / / Guru Granth Sahib ji - Ang 697
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
तिन हम चरण सरेवह खिनु खिनु जिन हरि मीठ लगाना ॥३॥
Tin ham chara(nn) sarevah khinu khinu jin hari meeth lagaanaa ||3||
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥
जिन महापुरुषों को भगवान का नाम बड़ा मीठा लगता है, मैं क्षण-क्षण उनके चरणों की पूजा करता हूँ॥ ३॥
I worship their feet, each and every instant; the Lord seems very sweet to them. ||3||
Guru Ramdas ji / Raag Jaitsiri / / Guru Granth Sahib ji - Ang 697
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥
हरि हरि क्रिपा धारी मेरै ठाकुरि जनु बिछुरिआ चिरी मिलाना ॥
Hari hari kripaa dhaaree merai thaakuri janu bichhuriaa chiree milaanaa ||
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ।
मेरे ठाकुर हरि-परमेश्वर ने मुझ पर बड़ी कृपा की है और चिरकाल से बिछुड़े हुए सेवक को अपने साथ मिला लिया है।
My Lord and Master, Har, Har, has showered His Mercy upon His humble servant; separated for so long, he is now re-united with the Lord.
Guru Ramdas ji / Raag Jaitsiri / / Guru Granth Sahib ji - Ang 697
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
धनु धनु सतिगुरु जिनि नामु द्रिड़ाइआ जनु नानकु तिसु कुरबाना ॥४॥३॥
Dhanu dhanu satiguru jini naamu dri(rr)aaiaa janu naanaku tisu kurabaanaa ||4||3||
ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ । ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥
वह सतगुरु धन्य है, जिसने मेरे हृदय में नाम दृढ़ किया है। नानक तो उस गुरु पर कुर्बान जाता है।॥ ४॥ ३॥
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
Guru Ramdas ji / Raag Jaitsiri / / Guru Granth Sahib ji - Ang 697
ਜੈਤਸਰੀ ਮਹਲਾ ੪ ॥
जैतसरी महला ४ ॥
Jaitasaree mahalaa 4 ||
जैतसरी महला ४ ॥
Jaitsree, Fourth Mehl:
Guru Ramdas ji / Raag Jaitsiri / / Guru Granth Sahib ji - Ang 697
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥
सतिगुरु साजनु पुरखु वड पाइआ हरि रसकि रसकि फल लागिबा ॥
Satiguru saajanu purakhu vad paaiaa hari rasaki rasaki phal laagibaa ||
ਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ ।
मुझे सज्जन एवं महापुरुष सतगुरु मिल गया है और अब स्वाद ले-लेकर हरि-नाम रूपी फल खाने लग गया हूँ अर्थात् नाम जपने लग गया हूँ।
I have found the True Guru, my Friend, the Greatest Being. Love and affection for the Lord has blossomed forth.
Guru Ramdas ji / Raag Jaitsiri / / Guru Granth Sahib ji - Ang 697
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥
माइआ भुइअंग ग्रसिओ है प्राणी गुर बचनी बिसु हरि काढिबा ॥१॥
Maaiaa bhuiangg grsio hai praa(nn)ee gur bachanee bisu hari kaadhibaa ||1||
ਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ ॥੧॥
माया नागिन ने प्राणी को पकड़ा हुआ है किन्तु भगवान ने गुरु के उपदेश द्वारा माया के विष को बाहर निकाल दिया है॥१॥
Maya, the snake, has seized the mortal; through the Word of the Guru, the Lord neutralizes the venom. ||1||
Guru Ramdas ji / Raag Jaitsiri / / Guru Granth Sahib ji - Ang 697
ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥
मेरा मनु राम नाम रसि लागिबा ॥
Meraa manu raam naam rasi laagibaa ||
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ ।
मेरा मन राम-नाम के रस में मग्न हो गया है अर्थात् राम-नाम जपने लग गया है।
My mind is attached to the sublime essence of the Lord's Name.
Guru Ramdas ji / Raag Jaitsiri / / Guru Granth Sahib ji - Ang 697
ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥
हरि कीए पतित पवित्र मिलि साध गुर हरि नामै हरि रसु चाखिबा ॥ रहाउ ॥
Hari keee patit pavitr mili saadh gur hari naamai hari rasu chaakhibaa || rahaau ||
ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਰਹਾਉ ॥
महापुरुष गुरु से मिला कर भगवान ने पापियों को पवित्र कर दिया है और अब वे हरिनामामृत को ही चखते हैं॥ रहाउ ॥
The Lord has purified the sinners, uniting them with the Holy Guru; now, they taste the Lord's Name, and the sublime essence of the Lord. || Pause ||
Guru Ramdas ji / Raag Jaitsiri / / Guru Granth Sahib ji - Ang 697
ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥
धनु धनु वडभाग मिलिओ गुरु साधू मिलि साधू लिव उनमनि लागिबा ॥
Dhanu dhanu vadabhaag milio guru saadhoo mili saadhoo liv unamani laagibaa ||
ਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ । ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ ।
जिसे साधु-गुरु मिल गया है, वह आदमी धन्य है, खुशकिस्मत है। साधु से मिलकर, उसका ध्यान सहजावस्था में प्रभु से लग गया है,
Blessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
Guru Ramdas ji / Raag Jaitsiri / / Guru Granth Sahib ji - Ang 697
ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥
त्रिसना अगनि बुझी सांति पाई हरि निरमल निरमल गुन गाइबा ॥२॥
Trisanaa agani bujhee saanti paaee hari niramal niramal gun gaaibaa ||2||
(ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥
उसके मन की तृष्णाग्नि बुझ गई है और उसे शान्ति प्राप्त हो गई है। अब वह परमात्मा के निर्मल गुण ही गाता है॥२॥
The fire of desire within them is quenched, and they find peace; they sing the Glorious Praises of the Immaculate Lord. ||2||
Guru Ramdas ji / Raag Jaitsiri / / Guru Granth Sahib ji - Ang 697
ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥
तिन के भाग खीन धुरि पाए जिन सतिगुर दरसु न पाइबा ॥
Tin ke bhaag kheen dhuri paae jin satigur darasu na paaibaa ||
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ ।
जिन्हें सतगुरु के दर्शन प्राप्त नहीं हुए, उनके भाग्य प्रारम्भ से ही क्षीण लिखे गए हैं।
Those who do not obtain the Blessed Vision of the True Guru's Darshan, have misfortune pre-ordained for them.
Guru Ramdas ji / Raag Jaitsiri / / Guru Granth Sahib ji - Ang 697
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥
ते दूजै भाइ पवहि ग्रभ जोनी सभु बिरथा जनमु तिन जाइबा ॥३॥
Te doojai bhaai pavahi grbh jonee sabhu birathaa janamu tin jaaibaa ||3||
ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥
द्वैतभाव के कारण वे गर्भ योनियों में ही पड़ते हैं और उनका समूचा जीवन व्यर्थ ही बीत जाता है।॥३॥
In the love of duality, they are consigned to reincarnation through the womb, and they pass their lives totally uselessly. ||3||
Guru Ramdas ji / Raag Jaitsiri / / Guru Granth Sahib ji - Ang 697
ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥
हरि देहु बिमल मति गुर साध पग सेवह हम हरि मीठ लगाइबा ॥
Hari dehu bimal mati gur saadh pag sevah ham hari meeth lagaaibaa ||
ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ ।
हे ईश्वर ! मुझे पवित्र बुद्धि प्रदान करो ताकि मैं गुरु के चरणों की सेवा कर सकूं और तू मुझे मीठा लगने लगे।
O Lord, please, bless me with pure understanding, that I may serve the Feet of the Holy Guru; the Lord seems sweet to me.
Guru Ramdas ji / Raag Jaitsiri / / Guru Granth Sahib ji - Ang 697
ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
जनु नानकु रेण साध पग मागै हरि होइ दइआलु दिवाइबा ॥४॥४॥
Janu naanaku re(nn) saadh pag maagai hari hoi daiaalu divaaibaa ||4||4||
ਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ । ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥
नानक संत गुरुदेव की चरण-धूलि की ही कामना करता रहता है और प्रभु दयालु होकर यह देन दिलवा देता है॥४॥४॥
Servant Nanak begs for the dust of the feet of the Holy; O Lord, be Merciful, and bless me with it. ||4||4||
Guru Ramdas ji / Raag Jaitsiri / / Guru Granth Sahib ji - Ang 697
ਜੈਤਸਰੀ ਮਹਲਾ ੪ ॥
जैतसरी महला ४ ॥
Jaitasaree mahalaa 4 ||
जैतसरी महला ४ ॥
Jaitsree, Fourth Mehl:
Guru Ramdas ji / Raag Jaitsiri / / Guru Granth Sahib ji - Ang 697
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
जिन हरि हिरदै नामु न बसिओ तिन मात कीजै हरि बांझा ॥
Jin hari hiradai naamu na basio tin maat keejai hari baanjhaa ||
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)
जिनके हृदय में ईश्वर का नाम नहीं बसा है, परमेश्वर उनकी माता को बाँझ बना दे तो ही अच्छा है।
The Lord's Name does not abide within their hearts - their mothers should have been sterile.
Guru Ramdas ji / Raag Jaitsiri / / Guru Granth Sahib ji - Ang 697
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
तिन सुंञी देह फिरहि बिनु नावै ओइ खपि खपि मुए करांझा ॥१॥
Tin sun(ny)ee deh phirahi binu naavai oi khapi khapi mue karaanjhaa ||1||
ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥
क्योंकि उनका सूना शरीर नाम के बिना भटकता ही रहता है और वे अपना जीवन विकारों में ही दुखी होकर नष्ट कर लेते हैं।॥ १॥
These bodies wander around, forlorn and abandoned, without the Name; their lives waste away, and they die, crying out in pain. ||1||
Guru Ramdas ji / Raag Jaitsiri / / Guru Granth Sahib ji - Ang 697
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
मेरे मन जपि राम नामु हरि माझा ॥
Mere man japi raam naamu hari maajhaa ||
ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ ।
हे मेरे मन ! राम-नाम का जाप करो, जो तेरे हृदय में ही बसा हुआ है।
O my mind, chant the Name of the Lord, the Lord within you.
Guru Ramdas ji / Raag Jaitsiri / / Guru Granth Sahib ji - Ang 697
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥
Hari hari kripaali kripaa prbhi dhaaree guri giaanu deeo manu samajhaa || rahaau ||
ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ਰਹਾਉ ॥
कृपालु हरि-प्रभु ने मुझ पर बड़ी कृपा की है, जिससे गुरु ने मुझे ज्ञान प्रदान किया है और मेरा मन नाम-स्मरण के लाभ को समझ गया है॥ रहाउ ॥
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. || Pause ||
Guru Ramdas ji / Raag Jaitsiri / / Guru Granth Sahib ji - Ang 697
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
हरि कीरति कलजुगि पदु ऊतमु हरि पाईऐ सतिगुर माझा ॥
Hari keerati kalajugi padu utamu hari paaeeai satigur maajhaa ||
ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ ।
कलियुग में भगवान की महिमा उत्तम पदवी रखती है और गुरु की दया से ही भगवान की प्राप्ति होती है।
In this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
Guru Ramdas ji / Raag Jaitsiri / / Guru Granth Sahib ji - Ang 697
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
हउ बलिहारी सतिगुर अपुने जिनि गुपतु नामु परगाझा ॥२॥
Hau balihaaree satigur apune jini gupatu naamu paragaajhaa ||2||
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥
मैं अपने गुरु पर कुर्बान जाता हूँ, जिसने गुप्त नाम मेरे हृदय में प्रगट कर दिया है॥ २॥
I am a sacrifice to my True Guru, who has revealed the Lord's hidden Name to me. ||2||
Guru Ramdas ji / Raag Jaitsiri / / Guru Granth Sahib ji - Ang 697
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥
दरसनु साध मिलिओ वडभागी सभि किलबिख गए गवाझा ॥
Darasanu saadh milio vadabhaagee sabhi kilabikh gae gavaajhaa ||
ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ।
मैं बड़ा खुशनसीब हूँ जो मुझे साधु रूपी गुरु के दर्शन प्राप्त हुए हैं और मेरे सभी किल्विष पाप नष्ट हो गए हैं।
By great good fortune, I obtained the Blessed Vision of the Darshan of the Holy; it removes all stains of sin.
Guru Ramdas ji / Raag Jaitsiri / / Guru Granth Sahib ji - Ang 697
ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
सतिगुरु साहु पाइआ वड दाणा हरि कीए बहु गुण साझा ॥३॥
Satiguru saahu paaiaa vad daa(nn)aa hari keee bahu gu(nn) saajhaa ||3||
ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥
मैंने बड़े चतुर, शाह गुरु को प्राप्त कर लिया है और उसने भगवान के अनेक गुणों में मुझे भागीदार बना दिया है॥ ३॥
I have found the True Guru, the great, all-knowing King; He has shared with me the many Glorious Virtues of the Lord. ||3||
Guru Ramdas ji / Raag Jaitsiri / / Guru Granth Sahib ji - Ang 697