ANG 680, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਠਾਕੁਰੁ ਗਾਈਐ ਆਤਮ ਰੰਗਿ ॥

ठाकुरु गाईऐ आतम रंगि ॥

Thaakuru gaaeeai aatam ranggi ||

ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ।

आत्मा के स्नेह से जगत के ठाकुर परमात्मा का स्तुतिगान करना चाहिए।

Sing the Praises of the Lord and Master, with the love of your soul.

Guru Arjan Dev ji / Raag Dhanasri / / Guru Granth Sahib ji - Ang 680

ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥

सरणी पावन नाम धिआवन सहजि समावन संगि ॥१॥ रहाउ ॥

Sara(nn)ee paavan naam dhiaavan sahaji samaavan sanggi ||1|| rahaau ||

ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥

उसकी शरण लेने से एवं नाम-स्मरण करने से मनुष्य सहज ही उसके साथ समा जाता है॥ १ ॥ रहाउ ॥

Those who seek His Sanctuary, and meditate on the Naam, the Name of the Lord, are blended with the Lord in celestial peace. ||1|| Pause ||

Guru Arjan Dev ji / Raag Dhanasri / / Guru Granth Sahib ji - Ang 680


ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥

जन के चरन वसहि मेरै हीअरै संगि पुनीता देही ॥

Jan ke charan vasahi merai heearai sanggi puneetaa dehee ||

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ ।

भगवान के भक्तों के चरण मेरे हृदय में निवास करते है और उनकी संगति करने से मेरा तन पवित्र हो गया है।

The feet of the Lord's humble servant abide in my heart; with them, my body is made pure.

Guru Arjan Dev ji / Raag Dhanasri / / Guru Granth Sahib ji - Ang 680

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥

जन की धूरि देहु किरपा निधि नानक कै सुखु एही ॥२॥४॥३५॥

Jan kee dhoori dehu kirapaa nidhi naanak kai sukhu ehee ||2||4||35||

(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ॥੨॥੪॥੩੫॥

हे कृपा के भण्डार ! नानक के लिए तो यही परम-सुख है कि मुझे अपने भक्तों की चरण-धूलि प्रदान करो॥ २॥ ४॥ ३५॥

O treasure of mercy, please bless Nanak with the dust of the feet of Your humble servants; this alone brings peace. ||2||4||35||

Guru Arjan Dev ji / Raag Dhanasri / / Guru Granth Sahib ji - Ang 680


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 680

ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥

जतन करै मानुख डहकावै ओहु अंतरजामी जानै ॥

Jatan karai maanukh dahakaavai ohu anttarajaamee jaanai ||

ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ ।

लोभी आदमी अनेक प्रयास करता है एवं अन्य लोगों से बड़ा छल-कपट करता है परन्तु अन्तर्यामी ईश्वर सबकुछ जानता है।

People try to deceive others, but the Inner-knower, the Searcher of hearts, knows everything.

Guru Arjan Dev ji / Raag Dhanasri / / Guru Granth Sahib ji - Ang 680

ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥

पाप करे करि मूकरि पावै भेख करै निरबानै ॥१॥

Paap kare kari mookari paavai bhekh karai nirabaanai ||1||

(ਹਾਲਾਂਕਿ ਉਹ) ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ ॥੧॥

आदमी त्यागी साधुओं वाला भेष बनाकर रखता है। लेकिन फिर भी वह बहुत पाप करता रहता है परन्तु पाप करके भी मुकरता रहता है॥ १॥

They commit sins, and then deny them, while they pretend to be in Nirvaanaa. ||1||

Guru Arjan Dev ji / Raag Dhanasri / / Guru Granth Sahib ji - Ang 680


ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥

जानत दूरि तुमहि प्रभ नेरि ॥

Jaanat doori tumahi prbh neri ||

ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ ।

हे प्रभु ! तू सब जीवों के निकट ही रहता है, परन्तु वह तुझे कहीं दूर ही समझते हैं।

They believe that You are far away, but You, O God, are near at hand.

Guru Arjan Dev ji / Raag Dhanasri / / Guru Granth Sahib ji - Ang 680

ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥

उत ताकै उत ते उत पेखै आवै लोभी फेरि ॥ रहाउ ॥

Ut taakai ut te ut pekhai aavai lobhee pheri || rahaau ||

ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ਰਹਾਉ ॥

लोभी आदमी इधर-उधर झांकता है, फिर इधर-उधर देखता है और धन-दौलत के चक्र में ही फेंसा रहता है।॥ रहाउ ॥

Looking around, this way and that, the greedy people come and go. || Pause ||

Guru Arjan Dev ji / Raag Dhanasri / / Guru Granth Sahib ji - Ang 680


ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥

जब लगु तुटै नाही मन भरमा तब लगु मुकतु न कोई ॥

Jab lagu tutai naahee man bharamaa tab lagu mukatu na koee ||

ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ ।

जब तक मनुष्य के मन का भ्रम नाश नहीं होता, तब तक कोई भी माया के बन्धनों से मुक्त नहीं होता।

As long as the doubts of the mind are not removed, liberation is not found.

Guru Arjan Dev ji / Raag Dhanasri / / Guru Granth Sahib ji - Ang 680

ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

कहु नानक दइआल सुआमी संतु भगतु जनु सोई ॥२॥५॥३६॥

Kahu naanak daiaal suaamee santtu bhagatu janu soee ||2||5||36||

ਨਾਨਕ ਆਖਦਾ ਹੈ- (ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ॥੨॥੫॥੩੬॥

हे नानक ! जिस पर सृष्टि का स्वामी भगवान दयालु हो जाता है, वास्तव में वही संत एवं वही भक्त है॥ २॥ ५ ॥ ३६॥

Says Nanak, he alone is a Saint, a devotee, and a humble servant of the Lord, to whom the Lord and Master is merciful. ||2||5||36||

Guru Arjan Dev ji / Raag Dhanasri / / Guru Granth Sahib ji - Ang 680


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 680

ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥

नामु गुरि दीओ है अपुनै जा कै मसतकि करमा ॥

Naamu guri deeo hai apunai jaa kai masataki karamaa ||

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ ।

जिसके माथे पर शुभ भाग्य है, गुरु ने अपने उस सेवक को नाम ही प्रदान किया है।

My Guru gives the Naam, the Name of the Lord, to those who have such karma written on their foreheads.

Guru Arjan Dev ji / Raag Dhanasri / / Guru Granth Sahib ji - Ang 680

ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥

नामु द्रिड़ावै नामु जपावै ता का जुग महि धरमा ॥१॥

Naamu dri(rr)aavai naamu japaavai taa kaa jug mahi dharamaa ||1||

ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥

इस युग में गुरु का यही धर्म है कि वह अपने सेवकों को नाम का जाप करवाता है और नाम ही उनके मन में दृढ़ करता है॥१॥

He implants the Naam, and inspires us to chant the Naam; this is Dharma, true religion, in this world. ||1||

Guru Arjan Dev ji / Raag Dhanasri / / Guru Granth Sahib ji - Ang 680


ਜਨ ਕਉ ਨਾਮੁ ਵਡਾਈ ਸੋਭ ॥

जन कउ नामु वडाई सोभ ॥

Jan kau naamu vadaaee sobh ||

ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ ।

प्रभु के दास के लिए नाम ही उसकी बड़ाई है और नाम ही उसकी शोभा है।

The Naam is the glory and greatness of the Lord's humble servant.

Guru Arjan Dev ji / Raag Dhanasri / / Guru Granth Sahib ji - Ang 680

ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥

नामो गति नामो पति जन की मानै जो जो होग ॥१॥ रहाउ ॥

Naamo gati naamo pati jan kee maanai jo jo hog ||1|| rahaau ||

ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ । ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ ॥

परमात्मा का नाम ही उसकी मुक्ति है और नाम ही उसकी लाज-प्रतिष्ठा है।जो कुछ भी ईश्वरेच्छा में होता है, वह उसे भला ही समझता है॥ १॥ रहाउ॥

The Naam is his salvation, and the Naam is his honor; he accepts whatever comes to pass. ||1|| Pause ||

Guru Arjan Dev ji / Raag Dhanasri / / Guru Granth Sahib ji - Ang 680


ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥

नाम धनु जिसु जन कै पालै सोई पूरा साहा ॥

Naam dhanu jisu jan kai paalai soee pooraa saahaa ||

ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ ।

जिस व्यक्ति के पास नाम का धन है, वही पूर्ण साहूकार है।

That humble servant, who has the Naam as his wealth, is the perfect banker.

Guru Arjan Dev ji / Raag Dhanasri / / Guru Granth Sahib ji - Ang 680

ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥

नामु बिउहारा नानक आधारा नामु परापति लाहा ॥२॥६॥३७॥

Naamu biuhaaraa naanak aadhaaraa naamu paraapati laahaa ||2||6||37||

ਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥

हे नानक ! प्रभु का नाम ही उस मनुष्य का व्यवसाय है, नाम का ही उसे सहारा है और वह नाम रूपी लाभ ही प्राप्त करता है॥ २ ॥ ६ ॥ ३७ ॥

The Naam is his occupation, O Nanak, and his only support; the Naam is the profit he earns. ||2||6||37||

Guru Arjan Dev ji / Raag Dhanasri / / Guru Granth Sahib ji - Ang 680


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 680

ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥

नेत्र पुनीत भए दरस पेखे माथै परउ रवाल ॥

Netr puneet bhae daras pekhe maathai parau ravaal ||

ਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ । ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ ।

भगवान के दर्शन करके मेरे नेत्र पावन हो गए हैं। मेरे माथे पर उसकी चरण-धूलि ही पड़ी रहे।

My eyes have been purified, gazing upon the Blessed Vision of the Lord's Darshan, and touching my forehead to the dust of His feet.

Guru Arjan Dev ji / Raag Dhanasri / / Guru Granth Sahib ji - Ang 680

ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥

रसि रसि गुण गावउ ठाकुर के मोरै हिरदै बसहु गोपाल ॥१॥

Rasi rasi gu(nn) gaavau thaakur ke morai hiradai basahu gopaal ||1||

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ । ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥

हे गोपाल ! मेरे हृदय में आकर बस जाओ। मैं तो स्वाद ले-लेकर ठाकुर जी के ही गुण गाता रहता हूँ॥१॥

With joy and happiness, I sing the Glorious Praises of my Lord and Master; the Lord of the World abides within my heart. ||1||

Guru Arjan Dev ji / Raag Dhanasri / / Guru Granth Sahib ji - Ang 680


ਤੁਮ ਤਉ ਰਾਖਨਹਾਰ ਦਇਆਲ ॥

तुम तउ राखनहार दइआल ॥

Tum tau raakhanahaar daiaal ||

ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ ।

हे दयालु परमेश्वर ! तुम सबके रखवाले हो।

You are my Merciful Protector, Lord.

Guru Arjan Dev ji / Raag Dhanasri / / Guru Granth Sahib ji - Ang 680

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥

सुंदर सुघर बेअंत पिता प्रभ होहु प्रभू किरपाल ॥१॥ रहाउ ॥

Sunddar sughar beantt pitaa prbh hohu prbhoo kirapaal ||1|| rahaau ||

ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ । ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ॥੧॥ ਰਹਾਉ ॥

हे मेरे प्रभु-पिता ! तुम बड़े सुन्दर, चतुर एवं अनन्त हो। मुझ पर भी कृपालु हो जाओ॥ १॥ रहाउ॥

O beautiful, wise, infinite Father God, be Merciful to me, God. ||1|| Pause ||

Guru Arjan Dev ji / Raag Dhanasri / / Guru Granth Sahib ji - Ang 680


ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥

महा अनंद मंगल रूप तुमरे बचन अनूप रसाल ॥

Mahaa anandd manggal roop tumare bachan anoop rasaal ||

ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ । ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ ।

हे महा आनंद एवं प्रसन्नता के रूप ! तुम्हारी वाणी बड़ी अनूप एवं अमृत का घर है।

O Lord of supreme ecstasy and blissful form, Your Word is so beautiful, so drenched with Nectar.

Guru Arjan Dev ji / Raag Dhanasri / / Guru Granth Sahib ji - Ang 680

ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥

हिरदै चरण सबदु सतिगुर को नानक बांधिओ पाल ॥२॥७॥३८॥

Hiradai chara(nn) sabadu satigur ko naanak baandhio paal ||2||7||38||

ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥

हे नानक ! मेरे ह्रदय में भगवान के चरण कमल बस गए हैं और मैंने गुरु का शब्द अपने दामन में बाँध लिया है॥ २॥ ७॥ ३८ ॥

With the Lord's lotus feet enshrined in his heart, Nanak has tied the Shabad, the Word of the True Guru, to the hem of his robe. ||2||7||38||

Guru Arjan Dev ji / Raag Dhanasri / / Guru Granth Sahib ji - Ang 680


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 680

ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥

अपनी उकति खलावै भोजन अपनी उकति खेलावै ॥

Apanee ukati khalaavai bhojan apanee ukati khelaavai ||

ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ ।

अपनी युक्ति से ही भगवान हमें भोजन खिलाता है और अपनी युक्ति से ही हमें (जीवन की) खेल खेलाता है।

In His own way, He provides us with our food; in His own way, He plays with us.

Guru Arjan Dev ji / Raag Dhanasri / / Guru Granth Sahib ji - Ang 680

ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥

सरब सूख भोग रस देवै मन ही नालि समावै ॥१॥

Sarab sookh bhog ras devai man hee naali samaavai ||1||

(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥

वह हमें समस्त सुख एवं स्वादिष्ट भोजन देता है और हमारे मन में ही रहता है ॥ १॥

He blesses us with all comforts, enjoyments and delicacies, and he permeates our minds. ||1||

Guru Arjan Dev ji / Raag Dhanasri / / Guru Granth Sahib ji - Ang 680


ਹਮਰੇ ਪਿਤਾ ਗੋਪਾਲ ਦਇਆਲ ॥

हमरे पिता गोपाल दइआल ॥

Hamare pitaa gopaal daiaal ||

ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!

दया का घर परमेश्वर हमारा पिता है।

Our Father is the Lord of the World, the Merciful Lord.

Guru Arjan Dev ji / Raag Dhanasri / / Guru Granth Sahib ji - Ang 680

ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥

जिउ राखै महतारी बारिक कउ तैसे ही प्रभ पाल ॥१॥ रहाउ ॥

Jiu raakhai mahataaree baarik kau taise hee prbh paal ||1|| rahaau ||

ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥

जैसे माता अपने बालक की देखरेख करती है, वैसे ही प्रभु हमारा पालन-पोषण करता है॥ १॥ रहाउ॥

Just as the mother protects her children, God nurtures and cares for us. ||1|| Pause ||

Guru Arjan Dev ji / Raag Dhanasri / / Guru Granth Sahib ji - Ang 680


ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥

मीत साजन सरब गुण नाइक सदा सलामति देवा ॥

Meet saajan sarab gu(nn) naaik sadaa salaamati devaa ||

ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;

हे गुरुदेव प्रभु ! तू सच्चा मित्र एवं सज्जन है, तू ही गुणों का मालिक है और तू सदा शाश्वत रूप है।

You are my friend and companion, the Master of all excellences, O eternal and permanent Divine Lord.

Guru Arjan Dev ji / Raag Dhanasri / / Guru Granth Sahib ji - Ang 680

ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥

ईत ऊत जत कत तत तुम ही मिलै नानक संत सेवा ॥२॥८॥३९॥

Eet ut jat kat tat tum hee milai naanak santt sevaa ||2||8||39||

ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ । ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥

लोक-परलोक में जहाँ कहीं तू ही विद्यमान है। हे नानक ! ईश्वर तो संतों की निष्काम सेवा करने से ही मिलता है॥ २ ॥ ८ ॥ ३६ ॥

Here, there and everywhere, You are pervading; please, bless Nanak to serve the Saints. ||2||8||39||

Guru Arjan Dev ji / Raag Dhanasri / / Guru Granth Sahib ji - Ang 680


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 680

ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥

संत क्रिपाल दइआल दमोदर काम क्रोध बिखु जारे ॥

Santt kripaal daiaal damodar kaam krodh bikhu jaare ||

ਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ ।

कृपालु एवं दयालु संतजन अपने मन में से काम-क्रोध के विष को जला देते हैं।

The Saints are kind and compassionate; they burn away their sexual desire, anger and corruption.

Guru Arjan Dev ji / Raag Dhanasri / / Guru Granth Sahib ji - Ang 680

ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥

राजु मालु जोबनु तनु जीअरा इन ऊपरि लै बारे ॥१॥

Raaju maalu jobanu tanu jeearaa in upari lai baare ||1||

ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥

मैंने अपना राज्य, धन, यौवन, तन एवं प्राण सबकुछ इन पर न्यौछावर कर दिया है॥ १॥

My power, wealth, youth, body and soul are a sacrifice to them. ||1||

Guru Arjan Dev ji / Raag Dhanasri / / Guru Granth Sahib ji - Ang 680


ਮਨਿ ਤਨਿ ਰਾਮ ਨਾਮ ਹਿਤਕਾਰੇ ॥

मनि तनि राम नाम हितकारे ॥

Mani tani raam naam hitakaare ||

ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,

वे अपने मन एवं तन में राम-नाम से ही प्रेम करते हैं।

With my mind and body, I love the Lord's Name.

Guru Arjan Dev ji / Raag Dhanasri / / Guru Granth Sahib ji - Ang 680

ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥

सूख सहज आनंद मंगल सहित भव निधि पारि उतारे ॥ रहाउ ॥

Sookh sahaj aanandd manggal sahit bhav nidhi paari utaare || rahaau ||

ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ ॥

वे स्वयं सुख-शांति, आनंद एवं प्रसन्नता से रहते ही हैं, दूसरों को भी भवसागर से पार करवा देते हैं॥ रहाउ ॥

With peace, poise, pleasure and joy, He has carried me across the terrifying world-ocean. || Pause ||

Guru Arjan Dev ji / Raag Dhanasri / / Guru Granth Sahib ji - Ang 680



Download SGGS PDF Daily Updates ADVERTISE HERE