ANG 68, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥

मनु तनु अरपी आपु गवाई चला सतिगुर भाए ॥

Manu tanu arapee aapu gavaaee chalaa satigur bhaae ||

(ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ ।

मैं अपनी आत्मा एवं देहि समर्पित करता हूँ और अपनी अहंकार-भावना त्यागता हूँ और सतिगुरु के उपदेशानुसार आचरण करता हूँ।

I offer my mind and body, and I renounce my selfishness and conceit; I walk in Harmony with the Will of the True Guru.

Guru Amardas ji / Raag Sriraag / Ashtpadiyan / Guru Granth Sahib ji - Ang 68

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥

सद बलिहारी गुर अपुने विटहु जि हरि सेती चितु लाए ॥७॥

Sad balihaaree gur apune vitahu ji hari setee chitu laae ||7||

ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੭॥

मैं सदैव अपने गुरु पर कुर्बान जाता हूँ, जो मेरी आत्मा को प्रभु के साथ मिलाते हैं।॥ ७ ॥

I am forever a sacrifice to my Guru, who has attached my consciousness to the Lord. ||7||

Guru Amardas ji / Raag Sriraag / Ashtpadiyan / Guru Granth Sahib ji - Ang 68


ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥

सो ब्राहमणु ब्रहमु जो बिंदे हरि सेती रंगि राता ॥

So braahama(nn)u brhamu jo bindde hari setee ranggi raataa ||

(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ ।

ब्राह्मण वही है जिसे ब्रह्म का ज्ञान है और प्रभु की प्रीति के साथ रंगा हुआ है।

He alone is a Brahmin, who knows the Lord Brahma, and is attuned to the Love of the Lord.

Guru Amardas ji / Raag Sriraag / Ashtpadiyan / Guru Granth Sahib ji - Ang 68

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥

प्रभु निकटि वसै सभना घट अंतरि गुरमुखि विरलै जाता ॥

Prbhu nikati vasai sabhanaa ghat anttari guramukhi viralai jaataa ||

(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ । ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ ।

पारब्रह्म-परमेश्वर समस्त प्राणियों के अतेि निकट उनके भीतर ही निवास करता है, किन्तु इस रहस्य को कोई विरला प्राणी गुरु के द्वारा ही जानता है।

God is close at hand; He dwells deep within the hearts of all. How rare are those who, as Gurmukh, know Him.

Guru Amardas ji / Raag Sriraag / Ashtpadiyan / Guru Granth Sahib ji - Ang 68

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥

नानक नामु मिलै वडिआई गुर कै सबदि पछाता ॥८॥५॥२२॥

Naanak naamu milai vadiaaee gur kai sabadi pachhaataa ||8||5||22||

ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥ {67-68}

हे नानक ! हरि-नाम द्वारा प्राणियों को बड़ी प्रतिष्ठा प्राप्त होती है और गुरु के शब्द द्वारा वह स्वामी को पहचान लेता है ॥८ ॥५॥२२॥

O Nanak, through the Naam, greatness is obtained; through the Word of the Guru's Shabad, He is realized. ||8||5||22||

Guru Amardas ji / Raag Sriraag / Ashtpadiyan / Guru Granth Sahib ji - Ang 68


ਸਿਰੀਰਾਗੁ ਮਹਲਾ ੩ ॥

सिरीरागु महला ३ ॥

Sireeraagu mahalaa 3 ||

श्रीरागु महला ३ ॥

Siree Raag, Third Mehl:

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥

सहजै नो सभ लोचदी बिनु गुर पाइआ न जाइ ॥

Sahajai no sabh lochadee binu gur paaiaa na jaai ||

ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ ।

सारी दुनिया सहज सुख की कामना करती है परन्तु गुरु के बिना सहज की प्राप्ति नहीं होती।

Everyone longs to be centered and balanced, but without the Guru, no one can.

Guru Amardas ji / Raag Sriraag / Ashtpadiyan / Guru Granth Sahib ji - Ang 68

ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥

पड़ि पड़ि पंडित जोतकी थके भेखी भरमि भुलाइ ॥

Pa(rr)i pa(rr)i panddit jotakee thake bhekhee bharami bhulaai ||

ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ) ।

पण्डित एवं ज्योतिर्षी वेद एवं शास्त्रों का अध्ययन कर करके थक गए हैं और धार्मिक वेष धारण करने वाले साधु भ्रमों में भूले हुए हैं।

The Pandits and the astrologers read and read until they grow weary, while the fanatics are deluded by doubt.

Guru Amardas ji / Raag Sriraag / Ashtpadiyan / Guru Granth Sahib ji - Ang 68

ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥

गुर भेटे सहजु पाइआ आपणी किरपा करे रजाइ ॥१॥

Gur bhete sahaju paaiaa aapa(nn)ee kirapaa kare rajaai ||1||

ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥

जिस पर भगवान स्वयं कृपा करता है, वहीं गुरु से मिलकर सहज सुख को प्राप्त करता है।॥१॥

Meeting with the Guru, intuitive balance is obtained, when God, in His Will, grants His Grace. ||1||

Guru Amardas ji / Raag Sriraag / Ashtpadiyan / Guru Granth Sahib ji - Ang 68


ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥

भाई रे गुर बिनु सहजु न होइ ॥

Bhaaee re gur binu sahaju na hoi ||

ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ ।

हे भाई ! गुरु के बिना सहज सुख प्राप्त नहीं हो सकता।

O Siblings of Destiny, without the Guru, intuitive balance is not obtained.

Guru Amardas ji / Raag Sriraag / Ashtpadiyan / Guru Granth Sahib ji - Ang 68

ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥

सबदै ही ते सहजु ऊपजै हरि पाइआ सचु सोइ ॥१॥ रहाउ ॥

Sabadai hee te sahaju upajai hari paaiaa sachu soi ||1|| rahaau ||

ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ ॥

भगवान का नाम जपने से ही सहज उत्पन्न होता है और फिर भगवान मिल जाता है ॥१॥ रहाउ ॥

Through the Word of the Shabad, intuitive peace and poise wells up, and that True Lord is obtained. ||1|| Pause ||

Guru Amardas ji / Raag Sriraag / Ashtpadiyan / Guru Granth Sahib ji - Ang 68


ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥

सहजे गाविआ थाइ पवै बिनु सहजै कथनी बादि ॥

Sahaje gaaviaa thaai pavai binu sahajai kathanee baadi ||

ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ । ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ ।

भगवान का गायन किया यश तभी स्वीकृत होता है, यदि वह सहज ही गाया जाए। सहज के बिना भगवान के गुणों की कथा करना व्यर्थ है।

That which is sung intuitively is acceptable; without this intuition, all chanting is useless.

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥

सहजे ही भगति ऊपजै सहजि पिआरि बैरागि ॥

Sahaje hee bhagati upajai sahaji piaari bairaagi ||

ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ ।

सहज से ही मनुष्य के हृदय में भक्ति उत्पन्न होती है। सहज से ही भगवान हेतु प्रेम एवं उसके मिलन हेतु वैराग्य उत्पन्न होता है।

In the state of intuitive balance, devotion wells up. In intuitive balance, love is balanced and detached.

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥

सहजै ही ते सुख साति होइ बिनु सहजै जीवणु बादि ॥२॥

Sahajai hee te sukh saati hoi binu sahajai jeeva(nn)u baadi ||2||

ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥

सहज से ही सुख एवं शांति मिलती है। सहज के बिना जीवन व्यर्थ है ॥२ ॥

In the state of intuitive balance, peace and tranquility are produced. Without intuitive balance, life is useless. ||2||

Guru Amardas ji / Raag Sriraag / Ashtpadiyan / Guru Granth Sahib ji - Ang 68


ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥

सहजि सालाही सदा सदा सहजि समाधि लगाइ ॥

Sahaji saalaahee sadaa sadaa sahaji samaadhi lagaai ||

(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ ।

भगवान की महिमा सदैव सहज ही करनी चाहिए और सहज ही समाधि लगानी चाहिए।

In the state of intuitive balance, praise the Lord forever and ever. With intuitive ease, embrace Samaadhi.

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥

सहजे ही गुण ऊचरै भगति करे लिव लाइ ॥

Sahaje hee gu(nn) ucharai bhagati kare liv laai ||

ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,

सहज ही भगवान की महिमा उच्चारण करनी चाहिए और सहज ही सुरति लगाकर भगवान की भक्ति करनी चाहिए।

In the state of intuitive balance, chant His Glories, lovingly absorbed in devotional worship.

Guru Amardas ji / Raag Sriraag / Ashtpadiyan / Guru Granth Sahib ji - Ang 68

ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥

सबदे ही हरि मनि वसै रसना हरि रसु खाइ ॥३॥

Sabade hee hari mani vasai rasanaa hari rasu khaai ||3||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥

शब्द द्वारा भगवान मन में आकर बसता है और रसना हरि-रस का पान करती है ॥३॥

Through the Shabad, the Lord dwells within the mind, and the tongue tastes the Sublime Essence of the Lord. ||3||

Guru Amardas ji / Raag Sriraag / Ashtpadiyan / Guru Granth Sahib ji - Ang 68


ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥

सहजे कालु विडारिआ सच सरणाई पाइ ॥

Sahaje kaalu vidaariaa sach sara(nn)aaee paai ||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,

सत्य की शरण में आने वाला प्राणी सहजावस्था में मृत्यु-भय से मुक्त हो जाता है।

In the poise of intuitive balance, death is destroyed, entering the Sanctuary of the True One.

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥

सहजे हरि नामु मनि वसिआ सची कार कमाइ ॥

Sahaje hari naamu mani vasiaa sachee kaar kamaai ||

ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।

यदि प्राणी सच्ची जीवन मर्यादा की कमाई करे तो ईश्वर का नाम सहज ही उसके चित्त में टिक जाता है।

Intuitively balanced, the Name of the Lord dwells within the mind, practicing the lifestyle of Truth.

Guru Amardas ji / Raag Sriraag / Ashtpadiyan / Guru Granth Sahib ji - Ang 68

ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥

से वडभागी जिनी पाइआ सहजे रहे समाइ ॥४॥

Se vadabhaagee jinee paaiaa sahaje rahe samaai ||4||

ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥

वे प्राणी बड़े भाग्यशाली हैं, जिन्होंने ईश्वर को पा लिया है और सहज ही उस हरि के नाम में लीन रहते हैं ॥४ ॥

Those who have found Him are very fortunate; they remain intuitively absorbed in Him. ||4||

Guru Amardas ji / Raag Sriraag / Ashtpadiyan / Guru Granth Sahib ji - Ang 68


ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥

माइआ विचि सहजु न ऊपजै माइआ दूजै भाइ ॥

Maaiaa vichi sahaju na upajai maaiaa doojai bhaai ||

ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ) ।

माया में लिप्त प्राणी कभी सहज-ज्ञान को नहीं पा सकता, क्योंकि माया द्वैत-भाव को बढ़ाती है।

Within Maya, the poise of intuitive balance is not produced. Maya leads to the love of duality.

Guru Amardas ji / Raag Sriraag / Ashtpadiyan / Guru Granth Sahib ji - Ang 68

ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥

मनमुख करम कमावणे हउमै जलै जलाइ ॥

Manamukh karam kamaava(nn)e haumai jalai jalaai ||

ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ ।

मनमुख प्राणी चाहे धार्मिक संस्कार करते हैं परन्तु अहंभावना उनको जला देती है।

The self-willed manmukhs perform religious rituals, but they are burnt down by their selfishness and conceit.

Guru Amardas ji / Raag Sriraag / Ashtpadiyan / Guru Granth Sahib ji - Ang 68

ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥

जमणु मरणु न चूकई फिरि फिरि आवै जाइ ॥५॥

Jamma(nn)u mara(nn)u na chookaee phiri phiri aavai jaai ||5||

ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥

वे कभी जन्म-मरण के चक्र से निवृत नहीं होते अपितु पुनः पुनः जन्म लेते और मृत्यु को प्राप्त होते हैं।॥५॥

Their births and deaths do not cease; over and over again, they come and go in reincarnation. ||5||

Guru Amardas ji / Raag Sriraag / Ashtpadiyan / Guru Granth Sahib ji - Ang 68


ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥

त्रिहु गुणा विचि सहजु न पाईऐ त्रै गुण भरमि भुलाइ ॥

Trihu gu(nn)aa vichi sahaju na paaeeai trai gu(nn) bharami bhulaai ||

ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ।

जब तक माया के तीनों गुणों-रजस्, तमस्, सत में प्राणी का चित्त लिप्त रहता है, वह सहज का अधिकारी नहीं हो पाता; उक्त तीनों गुण भ्रान्ति उत्पन्न करते हैं।

In the three qualities, intuitive balance is not obtained; the three qualities lead to delusion and doubt.

Guru Amardas ji / Raag Sriraag / Ashtpadiyan / Guru Granth Sahib ji - Ang 68

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥

पड़ीऐ गुणीऐ किआ कथीऐ जा मुंढहु घुथा जाइ ॥

Pa(rr)eeai gu(nn)eeai kiaa katheeai jaa munddhahu ghuthaa jaai ||

(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ ।

ऐसे प्राणी को पढ़ने-लिखने एवं बोलने का क्या लाभ है, यदि वह जगत् के मूल (प्रभु) को ही विस्मृत किए रहता है।

What is the point of reading, studying and debating, if one loses his roots?

Guru Amardas ji / Raag Sriraag / Ashtpadiyan / Guru Granth Sahib ji - Ang 68

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥

चउथे पद महि सहजु है गुरमुखि पलै पाइ ॥६॥

Chauthe pad mahi sahaju hai guramukhi palai paai ||6||

(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥

वास्तव में सहज सुख चौथे पद पर लभ्य होता है, जिसकी प्राप्ति केवल गुरमुख के दामन में ही होती है।॥६॥

In the fourth state, there is intuitive balance; the Gurmukhs gather it in. ||6||

Guru Amardas ji / Raag Sriraag / Ashtpadiyan / Guru Granth Sahib ji - Ang 68


ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥

निरगुण नामु निधानु है सहजे सोझी होइ ॥

Niragu(nn) naamu nidhaanu hai sahaje sojhee hoi ||

ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ ।

निर्गुण प्रभु का नाम एक अमूल्य भण्डार है। मनुष्य को इसका ज्ञान सहज अवस्था में ही होता है।

The Naam, the Name of the Formless Lord, is the treasure. Through intuitive balance, understanding is obtained.

Guru Amardas ji / Raag Sriraag / Ashtpadiyan / Guru Granth Sahib ji - Ang 68

ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥

गुणवंती सालाहिआ सचे सची सोइ ॥

Gu(nn)avanttee saalaahiaa sache sachee soi ||

ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ । (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ ।

भगवान की महिमा गुणवान जीव ही करते हैं। भगवान की महिमा करने वाला सच्ची शोभा वाला बन जाता है।

The virtuous praise the True One; their reputation is true.

Guru Amardas ji / Raag Sriraag / Ashtpadiyan / Guru Granth Sahib ji - Ang 68

ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥

भुलिआ सहजि मिलाइसी सबदि मिलावा होइ ॥७॥

Bhuliaa sahaji milaaisee sabadi milaavaa hoi ||7||

(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥

प्रभु भूले हुए जीवों को भी सहज द्वारा अपने साथ मिला लेता है। यह मिलाप शब्द द्वारा होता है ॥७ ॥

The wayward are united with God through intuitive balance; through the Shabad, union is obtained. ||7||

Guru Amardas ji / Raag Sriraag / Ashtpadiyan / Guru Granth Sahib ji - Ang 68


ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥

बिनु सहजै सभु अंधु है माइआ मोहु गुबारु ॥

Binu sahajai sabhu anddhu hai maaiaa mohu gubaaru ||

ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ ।

सहज ज्ञान के बिना सारा जगत् ज्ञानहीन है। मोह-माया की ममता बिल्कुल अंधेरा है।

Without intuitive balance, all are blind. Emotional attachment to Maya is utter darkness.

Guru Amardas ji / Raag Sriraag / Ashtpadiyan / Guru Granth Sahib ji - Ang 68

ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥

सहजे ही सोझी पई सचै सबदि अपारि ॥

Sahaje hee sojhee paee sachai sabadi apaari ||

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ) ।

सहज ज्ञान द्वारा अपार सच्चे शब्द की सूझ हो जाती है

In intuitive balance, understanding of the True, Infinite Shabad is obtained.

Guru Amardas ji / Raag Sriraag / Ashtpadiyan / Guru Granth Sahib ji - Ang 68

ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥

आपे बखसि मिलाइअनु पूरे गुर करतारि ॥८॥

Aape bakhasi milaaianu poore gur karataari ||8||

(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥

पूर्ण गुरु करतार स्वयं ही क्षमा करके अपने साथ मिला लेता है। ॥८ ॥

Granting forgiveness, the Perfect Guru unites us with the Creator. ||8||

Guru Amardas ji / Raag Sriraag / Ashtpadiyan / Guru Granth Sahib ji - Ang 68


ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥

सहजे अदिसटु पछाणीऐ निरभउ जोति निरंकारु ॥

Sahaje adisatu pachhaa(nn)eeai nirabhau joti nirankkaaru ||

ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ) ।

सहज ज्ञान द्वारा ही उस अदृश्य, निर्भय, निरंकार ज्योति प्रभु को जिज्ञासु प्राणी पहचानता है।

In intuitive balance, the Unseen is recognized-the Fearless, Luminous, Formless Lord.

Guru Amardas ji / Raag Sriraag / Ashtpadiyan / Guru Granth Sahib ji - Ang 68

ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥

सभना जीआ का इकु दाता जोती जोति मिलावणहारु ॥

Sabhanaa jeeaa kaa iku daataa jotee joti milaava(nn)ahaaru ||

ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ ।

समस्त प्राणियों का एकमात्र पालनहार दाता है। यह सबकी ज्योति को अपनी ज्योति के साथ मिलाने में समर्थ है।

There is only the One Giver of all beings. He blends our light with His Light.

Guru Amardas ji / Raag Sriraag / Ashtpadiyan / Guru Granth Sahib ji - Ang 68

ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥

पूरै सबदि सलाहीऐ जिस दा अंतु न पारावारु ॥९॥

Poorai sabadi salaaheeai jis daa anttu na paaraavaaru ||9||

(ਹੇ ਭਾਈ!) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥

पूर्ण शब्द द्वारा तू उस परमात्मा का यशोगान कर जिसका कोई अन्त या सीमा नहीं अथवा सागर की भॉति अपरिमित है ॥९॥

So praise God through the Perfect Word of His Shabad; He has no end or limitation. ||9||

Guru Amardas ji / Raag Sriraag / Ashtpadiyan / Guru Granth Sahib ji - Ang 68


ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥

गिआनीआ का धनु नामु है सहजि करहि वापारु ॥

Giaaneeaa kaa dhanu naamu hai sahaji karahi vaapaaru ||

ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ ।

भगवान का नाम ही ज्ञानियों का धन है। वह सहज अवस्था में रहकर नाम का व्यापार करते हैं।

Those who are wise take the Naam as their wealth; with intuitive ease, they trade with Him.

Guru Amardas ji / Raag Sriraag / Ashtpadiyan / Guru Granth Sahib ji - Ang 68

ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥

अनदिनु लाहा हरि नामु लैनि अखुट भरे भंडार ॥

Anadinu laahaa hari naamu laini akhut bhare bhanddaar ||

ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ ।

वे दिन-रात हरि नाम रूपी लाभ प्राप्त करते हैं तथा उनके भण्डार नाम से भरे रहते हैं और कभी समाप्त नहीं होते।

Night and day, they receive the Profit of the Lord's Name, which is an inexhaustible and over-flowing treasure.

Guru Amardas ji / Raag Sriraag / Ashtpadiyan / Guru Granth Sahib ji - Ang 68

ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥

नानक तोटि न आवई दीए देवणहारि ॥१०॥६॥२३॥

Naanak toti na aavaee deee deva(nn)ahaari ||10||6||23||

ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥

हे नानक ! यह नाम के भण्डार दाता प्रभु ने स्वयं उन्हें दिए हैं और इन भण्डारों में कोई कमी नहीं आती ॥१०॥६॥२३॥

O Nanak, when the Great Giver gives, nothing at all is lacking. ||10||6||23||

Guru Amardas ji / Raag Sriraag / Ashtpadiyan / Guru Granth Sahib ji - Ang 68



Download SGGS PDF Daily Updates ADVERTISE HERE