ANG 679, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਧਨਾਸਰੀ ਮਹਲਾ ੫ ਘਰੁ ੭

धनासरी महला ५ घरु ७

Dhanaasaree mahalaa 5 gharu 7

ਰਾਗ ਧਨਾਸਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

धनासरी महला ५ घरु ७

Dhanaasaree, Fifth Mehl, Seventh House:

Guru Arjan Dev ji / Raag Dhanasri / / Guru Granth Sahib ji - Ang 679

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Dhanasri / / Guru Granth Sahib ji - Ang 679

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥

हरि एकु सिमरि एकु सिमरि एकु सिमरि पिआरे ॥

Hari eku simari eku simari eku simari piaare ||

ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ ।

हे प्यारे ! एक ईश्वर का सिमरन करो।

Meditate in remembrance on the One Lord; meditate in remembrance on the One Lord; meditate in remembrance on the One Lord, O my Beloved.

Guru Arjan Dev ji / Raag Dhanasri / / Guru Granth Sahib ji - Ang 679

ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥

कलि कलेस लोभ मोह महा भउजलु तारे ॥ रहाउ ॥

Kali kales lobh moh mahaa bhaujalu taare || rahaau ||

(ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ ਰਹਾਉ ॥

वह तुझे कलह-क्लेश लोभ एवं मोह से बचाएगा और तुझे महा भयानक संसार-सागर से पार करवा देगा।॥ रहाउ ॥

He shall save you from strife, suffering, greed, attachment, and the most terrifying world-ocean. || Pause ||

Guru Arjan Dev ji / Raag Dhanasri / / Guru Granth Sahib ji - Ang 679


ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥

सासि सासि निमख निमख दिनसु रैनि चितारे ॥

Saasi saasi nimakh nimakh dinasu raini chitaare ||

ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ ।

श्वास-श्वास, क्षण-क्षण एवं दिन-रात भगवान को मन में याद करते रहो।

With each and every breath, each and every instant, day and night, dwell upon Him.

Guru Arjan Dev ji / Raag Dhanasri / / Guru Granth Sahib ji - Ang 679

ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥

साधसंग जपि निसंग मनि निधानु धारे ॥१॥

Saadhasangg japi nisangg mani nidhaanu dhaare ||1||

ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ । ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥

निश्चित होकर साध-संगति में भजन करके नाम रूपी खजाने को अपने हृदय में बसाकर रखो ॥ १॥

In the Saadh Sangat, the Company of the Holy, meditate on Him fearlessly, and enshrine the treasure of His Name in your mind. ||1||

Guru Arjan Dev ji / Raag Dhanasri / / Guru Granth Sahib ji - Ang 679


ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥

चरन कमल नमसकार गुन गोबिद बीचारे ॥

Charan kamal namasakaar gun gobid beechaare ||

ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ । ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ ।

परमात्मा के सुन्दर चरण-कमलों को नमन करो और उसके गुणों का चिन्तन करो।

Worship His lotus feet, and contemplate the glorious virtues of the Lord of the Universe.

Guru Arjan Dev ji / Raag Dhanasri / / Guru Granth Sahib ji - Ang 679

ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥

साध जना की रेन नानक मंगल सूख सधारे ॥२॥१॥३१॥

Saadh janaa kee ren naanak manggal sookh sadhaare ||2||1||31||

ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥

हे नानक ! संतजनों की चरण-धूलि बड़ी खुशी एवं सुख प्रदान करती है॥ २॥ १॥ ३१ ॥

O Nanak, the dust of the feet of the Holy shall bless you with pleasure and peace. ||2||1||31||

Guru Arjan Dev ji / Raag Dhanasri / / Guru Granth Sahib ji - Ang 679


ਧਨਾਸਰੀ ਮਹਲਾ ੫ ਘਰੁ ੮ ਦੁਪਦੇ

धनासरी महला ५ घरु ८ दुपदे

Dhanaasaree mahalaa 5 gharu 8 dupade

ਰਾਗ ਧਨਾਸਰੀ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

धनासरी महला ५ घरु ८ दुपदे

Dhanaasaree, Fifth Mehl, Eighth House, Du-Padas:

Guru Arjan Dev ji / Raag Dhanasri / / Guru Granth Sahib ji - Ang 679

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Dhanasri / / Guru Granth Sahib ji - Ang 679

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥

सिमरउ सिमरि सिमरि सुख पावउ सासि सासि समाले ॥

Simarau simari simari sukh paavau saasi saasi samaale ||

ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ ।

मैं परमात्मा का नाम-स्मरण करता हूँ और नाम-स्मरण करके सुखी होता हूँ। श्वास-श्वास से उसे ही स्मरण करता हूँ।

Remembering, remembering, remembering Him in meditation, I find peace; with each and every breath, I dwell upon Him.

Guru Arjan Dev ji / Raag Dhanasri / / Guru Granth Sahib ji - Ang 679

ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥

इह लोकि परलोकि संगि सहाई जत कत मोहि रखवाले ॥१॥

Ih loki paraloki sanggi sahaaee jat kat mohi rakhavaale ||1||

ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ ॥੧॥

परमात्मा का नाम ही इहलोक एवं आगे परलोक में मेरे साथ मेरा सहायक है और हर जगह मेरी रक्षा करता है॥ १॥

In this world, and in the world beyond, He is with me, as my help and support; wherever I go, He protects me. ||1||

Guru Arjan Dev ji / Raag Dhanasri / / Guru Granth Sahib ji - Ang 679


ਗੁਰ ਕਾ ਬਚਨੁ ਬਸੈ ਜੀਅ ਨਾਲੇ ॥

गुर का बचनु बसै जीअ नाले ॥

Gur kaa bachanu basai jeea naale ||

ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ ।

गुरु की वाणी मेरे प्राणों के साथ रहती है।

The Guru's Word abides with my soul.

Guru Arjan Dev ji / Raag Dhanasri / / Guru Granth Sahib ji - Ang 679

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥

जलि नही डूबै तसकरु नही लेवै भाहि न साकै जाले ॥१॥ रहाउ ॥

Jali nahee doobai tasakaru nahee levai bhaahi na saakai jaale ||1|| rahaau ||

(ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ ॥੧॥ ਰਹਾਉ ॥

यह जल में नहीं डूबती, चोर इसे चुरा कर नहीं ले जा सकता और अग्नि इसे जला नहीं सकती॥ १॥ रहाउ ॥

It does not sink in water; thieves cannot steal it, and fire cannot burn it. ||1|| Pause ||

Guru Arjan Dev ji / Raag Dhanasri / / Guru Granth Sahib ji - Ang 679


ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥

निरधन कउ धनु अंधुले कउ टिक मात दूधु जैसे बाले ॥

Niradhan kau dhanu anddhule kau tik maat doodhu jaise baale ||

ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ) ।

जैसे निर्धन का सहारा धन है, अन्धे का सहारा छड़ी है और बालक का सहारा माता का दूध है, वैसे ही मुझे गुरु की वाणी का सहारा है।

It is like wealth to the poor, a cane for the blind, and mother's milk for the infant.

Guru Arjan Dev ji / Raag Dhanasri / / Guru Granth Sahib ji - Ang 679

ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥

सागर महि बोहिथु पाइओ हरि नानक करी क्रिपा किरपाले ॥२॥१॥३२॥

Saagar mahi bohithu paaio hari naanak karee kripaa kirapaale ||2||1||32||

ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ ॥੨॥੧॥੩੨॥

हे नानक ! कृपा के घर परमात्मा ने मुझ पर अपनी कृपा की है और मुझे भवसागर में से पार निकलने के लिए हरि-नाम रूपी जहाज मिल गया है॥ २॥ १॥ ३२॥

In the ocean of the world, I have found the boat of the Lord; the Merciful Lord has bestowed His Mercy upon Nanak. ||2||1||32||

Guru Arjan Dev ji / Raag Dhanasri / / Guru Granth Sahib ji - Ang 679


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 679

ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥

भए क्रिपाल दइआल गोबिंदा अम्रितु रिदै सिंचाई ॥

Bhae kripaal daiaal gobinddaa ammmritu ridai sincchaaee ||

ਹੇ ਭਾਈ! ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ । (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ ।

जब दयालु परमात्मा कृपालु हो गया तो नामामृत को हृदय में ही संचित कर लिया।

The Lord of the Universe has become kind and merciful; His Ambrosial Nectar permeates my heart.

Guru Arjan Dev ji / Raag Dhanasri / / Guru Granth Sahib ji - Ang 679

ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥

नव निधि रिधि सिधि हरि लागि रही जन पाई ॥१॥

Nav nidhi ridhi sidhi hari laagi rahee jan paaee ||1||

ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ ॥੧॥

नवनिधियाँ एवं ऋद्धियॉ-सिद्धियों हरि के सेवक के चरणों में रहती हैं।॥ १॥

The nine treasures, riches and the miraculous spiritual powers of the Siddhas cling to the feet of the Lord's humble servant. ||1||

Guru Arjan Dev ji / Raag Dhanasri / / Guru Granth Sahib ji - Ang 679


ਸੰਤਨ ਕਉ ਅਨਦੁ ਸਗਲ ਹੀ ਜਾਈ ॥

संतन कउ अनदु सगल ही जाई ॥

Santtan kau anadu sagal hee jaaee ||

ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ ।

संतजनों को तो हर जगह पर आनंद ही आनंद बना रहता है।

The Saints are in ecstasy everywhere.

Guru Arjan Dev ji / Raag Dhanasri / / Guru Granth Sahib ji - Ang 679

ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥

ग्रिहि बाहरि ठाकुरु भगतन का रवि रहिआ स्रब ठाई ॥१॥ रहाउ ॥

Grihi baahari thaakuru bhagatan kaa ravi rahiaa srb thaaee ||1|| rahaau ||

ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ । (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ॥੧॥ ਰਹਾਉ ॥

भक्तों का ठाकुर प्रभु उनके हृदय-घर एवं जगत में सर्वव्यापी है॥ १॥ रहाउ॥

Within the home, and outside as well, the Lord and Master of His devotees is totally pervading and permeating everywhere. ||1|| Pause ||

Guru Arjan Dev ji / Raag Dhanasri / / Guru Granth Sahib ji - Ang 679


ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥

ता कउ कोइ न पहुचनहारा जा कै अंगि गुसाई ॥

Taa kau koi na pahuchanahaaraa jaa kai anggi gusaaee ||

ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ ।

प्रभु जिस मनुष्य के साथ होता है, फिर कोई भी उसकी समानता करने वाला नहीं होता।

No one can equal one who has the Lord of the Universe on his side.

Guru Arjan Dev ji / Raag Dhanasri / / Guru Granth Sahib ji - Ang 679

ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥

जम की त्रास मिटै जिसु सिमरत नानक नामु धिआई ॥२॥२॥३३॥

Jam kee traas mitai jisu simarat naanak naamu dhiaaee ||2||2||33||

ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ॥੨॥੨॥੩੩॥

हे नानक ! जिसका सिमरन करने से मृत्यु का भय मिट जाता है, उसके नाम का ही ध्यान-मनन करते रहो ॥ २ ॥ २॥ ३३ ॥

The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||

Guru Arjan Dev ji / Raag Dhanasri / / Guru Granth Sahib ji - Ang 679


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 679

ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥

दरबवंतु दरबु देखि गरबै भूमवंतु अभिमानी ॥

Darabavanttu darabu dekhi garabai bhoomavanttu abhimaanee ||

(ਹੇ ਭਾਈ! ਧਨੀ ਮਨੁੱਖ ਨੂੰ ਧਨ ਦਾ ਆਸਰਾ ਹੁੰਦਾ ਹੈ, ਪਰ) ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨ ਲੱਗ ਪੈਂਦਾ ਹੈ । (ਜ਼ਿਮੀਂ ਦੇ ਮਾਲਕ ਨੂੰ ਜ਼ਿਮੀਂ ਦਾ ਸਹਾਰਾ ਹੁੰਦਾ ਹੈ, ਪਰ) ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ ।

जैसे कोई धनवान व्यक्ति अपने धन को देख-देख कर बड़ा घमण्ड करता है, भूमिपति अपनी भूमि के कारण अभिमानी बन जाता है और

The rich man gazes upon his riches, and is proud of himself; the landlord takes pride in his lands.

Guru Arjan Dev ji / Raag Dhanasri / / Guru Granth Sahib ji - Ang 679

ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥

राजा जानै सगल राजु हमरा तिउ हरि जन टेक सुआमी ॥१॥

Raajaa jaanai sagal raaju hamaraa tiu hari jan tek suaamee ||1||

ਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ, ਪਰ ਰਾਜ ਦਾ ਅਹੰਕਾਰ ਭੀ ਹੈ) । ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ (ਪਰ ਉਸ ਨੂੰ ਕੋਈ ਅਹੰਕਾਰ ਨਹੀਂ) ॥੧॥

जैसे कोई राजा समझता है कि सारा राज्य मेरा अपना ही है, वैसे ही भक्तजनों को अपने स्वामी का सहारा है॥ १॥

The king believes that the whole kingdom belongs to him; in the same way, the humble servant of the Lord looks upon the support of his Lord and Master. ||1||

Guru Arjan Dev ji / Raag Dhanasri / / Guru Granth Sahib ji - Ang 679


ਜੇ ਕੋਊ ਅਪੁਨੀ ਓਟ ਸਮਾਰੈ ॥

जे कोऊ अपुनी ओट समारै ॥

Je kou apunee ot samaarai ||

ਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ, ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ,

यदि कोई प्राणी अपने सहारे भगवान को हृदय में स्मरण करता है, और

When one considers the Lord to be his only support,

Guru Arjan Dev ji / Raag Dhanasri / / Guru Granth Sahib ji - Ang 679

ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥

जैसा बितु तैसा होइ वरतै अपुना बलु नही हारै ॥१॥ रहाउ ॥

Jaisaa bitu taisaa hoi varatai apunaa balu nahee haarai ||1|| rahaau ||

(ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ) ॥੧॥ ਰਹਾਉ ॥

अपनी समर्था अनुसार कार्य करता है, तो वह अपना नाम रूपी बल नहीं हारता॥ १॥ रहाउ॥

Then the Lord uses His power to help him; this power cannot be defeated. ||1|| Pause ||

Guru Arjan Dev ji / Raag Dhanasri / / Guru Granth Sahib ji - Ang 679


ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥

आन तिआगि भए इक आसर सरणि सरणि करि आए ॥

Aan tiaagi bhae ik aasar sara(nn)i sara(nn)i kari aae ||

ਜੇਹੜੇ ਮਨੁੱਖ ਹੋਰ ਸਾਰੇ (ਧਨ ਭੁਇਂ ਰਾਜ ਆਦਿਕ ਦੇ) ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ,

मैंने अन्य सहारे छोड़कर एक प्रभु का ही सहारा लिया है। हे प्रभु ! मुझे अपनी शरण में लो, अपनी शरण में लो, यह पुकारता हुआ मैं तेरे द्वार पर आया हूँ।

Renouncing all others, I have sought the Support of the One Lord; I have come to Him, pleading, ""Save me, save me!""

Guru Arjan Dev ji / Raag Dhanasri / / Guru Granth Sahib ji - Ang 679

ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥

संत अनुग्रह भए मन निरमल नानक हरि गुन गाए ॥२॥३॥३४॥

Santt anugrh bhae man niramal naanak hari gun gaae ||2||3||34||

ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ ॥੨॥੩॥੩੪॥

हे नानक ! संतों के अनुग्रह से मेरा मन निर्मल हो गया है और अब मैं भगवान का ही गुणगान करता रहता हूँ ॥ २॥ ३॥ ३४ ॥

By the kindness and the Grace of the Saints, my mind has been purified; Nanak sings the Glorious Praises of the Lord. ||2||3||34||

Guru Arjan Dev ji / Raag Dhanasri / / Guru Granth Sahib ji - Ang 679


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji - Ang 679

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥

जा कउ हरि रंगु लागो इसु जुग महि सो कहीअत है सूरा ॥

Jaa kau hari ranggu laago isu jug mahi so kaheeat hai sooraa ||

ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ ।

जिस मनुष्य को इस युग में भगवान का प्रेम-रंग लग गया है, वास्तव में वही शूरवीर कहा जाता है।

He alone is called a warrior, who is attached to the Lord's Love in this age.

Guru Arjan Dev ji / Raag Dhanasri / / Guru Granth Sahib ji - Ang 679

ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥

आतम जिणै सगल वसि ता कै जा का सतिगुरु पूरा ॥१॥

Aatam ji(nn)ai sagal vasi taa kai jaa kaa satiguru pooraa ||1||

ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ॥੧॥

जिसका सतगुरु पूर्ण है, वह अपनी आत्मा पर विजय प्राप्त कर लेता है और समूचा जगत उसके वश में हो जाता है॥ १॥

Through the Perfect True Guru, he conquers his own soul, and then everything comes under his control. ||1||

Guru Arjan Dev ji / Raag Dhanasri / / Guru Granth Sahib ji - Ang 679Download SGGS PDF Daily Updates ADVERTISE HERE