ANG 677, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਧਨਾਸਰੀ ਮਃ ੫ ॥

धनासरी मः ५ ॥

Dhanaasaree M: 5 ||

धनासरी मः ५ ॥

Dhanaasaree, Fifth Mehl:

Guru Arjan Dev ji / Raag Dhanasri / / Ang 677

ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥

सो कत डरै जि खसमु सम्हारै ॥

So kat darai ji khasamu samhaarai ||

ਹੇ ਭਾਈ! ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ ।

जो मालिक-प्रभु की आराधना करता है, उस व्यक्ति को किसी प्रकार का भय नहीं होता।

One who contemplates his Lord and Master - why should he be afraid?

Guru Arjan Dev ji / Raag Dhanasri / / Ang 677

ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥

डरि डरि पचे मनमुख वेचारे ॥१॥ रहाउ ॥

Dari dari pache manamukh vechaare ||1|| rahaau ||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ ॥੧॥ ਰਹਾਉ ॥

बेचारे मनमुखी व्यक्ति डर-डर कर ही नष्ट हो गए हैं॥१॥ रहाउ ॥

The wretched self-willed manmukhs are ruined through fear and dread. ||1|| Pause ||

Guru Arjan Dev ji / Raag Dhanasri / / Ang 677


ਸਿਰ ਊਪਰਿ ਮਾਤ ਪਿਤਾ ਗੁਰਦੇਵ ॥

सिर ऊपरि मात पिता गुरदेव ॥

Sir upari maat pitaa guradev ||

ਹੇ ਭਾਈ! ਜੇਹੜਾ ਮਨੁੱਖ ਆਪਣੇ ਸਿਰ ਉਤੇ ਪ੍ਰਕਾਸ਼-ਰੂਪ ਉਸ ਪ੍ਰਭੂ ਨੂੰ ਮਾਤਾ ਪਿਤਾ ਵਾਂਗ (ਰਾਖਾ ਸਮਝਦਾ ਹੈ),

मेरे माता-पिता रूप गुरुदेव मेरे रक्षक हैं,

The Divine Guru, my mother and father, is over my head.

Guru Arjan Dev ji / Raag Dhanasri / / Ang 677

ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥

सफल मूरति जा की निरमल सेव ॥

Saphal moorati jaa kee niramal sev ||

ਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ,

जिनका (स्वरूप) दर्शन शुभ फलदायक है और उनकी सेवा भी निर्मल है।

His image brings prosperity; serving Him, we become pure.

Guru Arjan Dev ji / Raag Dhanasri / / Ang 677

ਏਕੁ ਨਿਰੰਜਨੁ ਜਾ ਕੀ ਰਾਸਿ ॥

एकु निरंजनु जा की रासि ॥

Eku niranjjanu jaa kee raasi ||

ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ ।

जिस मनुष्य की पूंजी एक निरंजन प्रभु ही है,

The One Lord, the Immaculate Lord, is our capital.

Guru Arjan Dev ji / Raag Dhanasri / / Ang 677

ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥

मिलि साधसंगति होवत परगास ॥१॥

Mili saadhasanggati hovat paragaas ||1||

ਉਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ ॥੧॥

सत्संगति में सम्मिलित होने से उसके मन में प्रभु-ज्योति का प्रकाश हो जाता है।ll १॥

Joining the Saadh Sangat, the Company of the Holy, we are illumined and enlightened. ||1||

Guru Arjan Dev ji / Raag Dhanasri / / Ang 677


ਜੀਅਨ ਕਾ ਦਾਤਾ ਪੂਰਨ ਸਭ ਠਾਇ ॥

जीअन का दाता पूरन सभ ठाइ ॥

Jeean kaa daataa pooran sabh thaai ||

ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ,

सब जीवों का दाता प्रभु सर्वव्यापी है।

The Giver of all beings is totally pervading everywhere.

Guru Arjan Dev ji / Raag Dhanasri / / Ang 677

ਕੋਟਿ ਕਲੇਸ ਮਿਟਹਿ ਹਰਿ ਨਾਇ ॥

कोटि कलेस मिटहि हरि नाइ ॥

Koti kales mitahi hari naai ||

ਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ ।

हरि-नाम से करोड़ों ही क्लेश मिट जाते हैं।

Millions of pains are removed by the Lord's Name.

Guru Arjan Dev ji / Raag Dhanasri / / Ang 677

ਜਨਮ ਮਰਨ ਸਗਲਾ ਦੁਖੁ ਨਾਸੈ ॥

जनम मरन सगला दुखु नासै ॥

Janam maran sagalaa dukhu naasai ||

ਉਸ ਮਨੁੱਖ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ,

व्यक्ति का जन्म-मरण का समूचा दु:ख मिट जाता है

All the pains of birth and death are taken away

Guru Arjan Dev ji / Raag Dhanasri / / Ang 677

ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥

गुरमुखि जा कै मनि तनि बासै ॥२॥

Guramukhi jaa kai mani tani baasai ||2||

ਜਿਸ ਦੇ ਮਨ ਵਿਚ ਹਿਰਦੇ ਵਿਚ ਗੁਰੂ ਦੀ ਰਾਹੀਂ ਉਹ ਪ੍ਰਭੂ ਆ ਵੱਸਦਾ ਹੈ ॥੨॥

गुरु के सान्निध्य में व्यक्ति के मन एवं तन में भगवान का निवास हो जाता है।॥ २॥

From the Gurmukh, within whose mind and body the Lord dwells. ||2||

Guru Arjan Dev ji / Raag Dhanasri / / Ang 677


ਜਿਸ ਨੋ ਆਪਿ ਲਏ ਲੜਿ ਲਾਇ ॥

जिस नो आपि लए लड़ि लाइ ॥

Jis no aapi lae la(rr)i laai ||

ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ,

जिसे वह अपने साथ मिला लेता है,

He alone, whom the Lord has attached to the hem of His robe,

Guru Arjan Dev ji / Raag Dhanasri / / Ang 677

ਦਰਗਹ ਮਿਲੈ ਤਿਸੈ ਹੀ ਜਾਇ ॥

दरगह मिलै तिसै ही जाइ ॥

Daragah milai tisai hee jaai ||

ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ।

उस व्यक्ति को दरबार में सम्मानजनक स्थान मिल जाता है।

Obtains a place in the Court of the Lord.

Guru Arjan Dev ji / Raag Dhanasri / / Ang 677

ਸੇਈ ਭਗਤ ਜਿ ਸਾਚੇ ਭਾਣੇ ॥

सेई भगत जि साचे भाणे ॥

Seee bhagat ji saache bhaa(nn)e ||

ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।

जो सच्चे प्रभु को अच्छे लगते हैं, वही व्यक्ति वास्तव में भक्त हैं और

They alone are devotees, who are pleasing to the True Lord.

Guru Arjan Dev ji / Raag Dhanasri / / Ang 677

ਜਮਕਾਲ ਤੇ ਭਏ ਨਿਕਾਣੇ ॥੩॥

जमकाल ते भए निकाणे ॥३॥

Jamakaal te bhae nikaa(nn)e ||3||

ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ॥੩॥

वे मृत्यु से निडर हो जाते हैं।॥३॥

They are freed from the Messenger of Death. ||3||

Guru Arjan Dev ji / Raag Dhanasri / / Ang 677


ਸਾਚਾ ਸਾਹਿਬੁ ਸਚੁ ਦਰਬਾਰੁ ॥

साचा साहिबु सचु दरबारु ॥

Saachaa saahibu sachu darabaaru ||

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ ।

मालिक-प्रभु सत्य है और उसका दरबार भी सत्य है।

True is the Lord, and True is His Court.

Guru Arjan Dev ji / Raag Dhanasri / / Ang 677

ਕੀਮਤਿ ਕਉਣੁ ਕਹੈ ਬੀਚਾਰੁ ॥

कीमति कउणु कहै बीचारु ॥

Keemati kau(nn)u kahai beechaaru ||

ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ ।

उसका मूल्यांकन कौन वर्णन करे और कौन उसके गुणों का कथन करे ?

Who can contemplate and describe His value?

Guru Arjan Dev ji / Raag Dhanasri / / Ang 677

ਘਟਿ ਘਟਿ ਅੰਤਰਿ ਸਗਲ ਅਧਾਰੁ ॥

घटि घटि अंतरि सगल अधारु ॥

Ghati ghati anttari sagal adhaaru ||

ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ ।

वह तो प्रत्येक हृदय में निवास करता है और सबका जीवनाधार है।

He is within each and every heart, the Support of all.

Guru Arjan Dev ji / Raag Dhanasri / / Ang 677

ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥

नानकु जाचै संत रेणारु ॥४॥३॥२४॥

Naanaku jaachai santt re(nn)aaru ||4||3||24||

ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ॥੪॥੩॥੨੪॥

नानक तो संतों की चरण-धूलि ही माँगता है॥ ४॥ ३॥ २४॥

Nanak begs for the dust of the Saints. ||4||3||24||

Guru Arjan Dev ji / Raag Dhanasri / / Ang 677


ਧਨਾਸਰੀ ਮਹਲਾ ੫

धनासरी महला ५

Dhanaasaree mahalaa 5

ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

धनासरी महला ५

Dhanaasaree, Fifth Mehl:

Guru Arjan Dev ji / Raag Dhanasri / / Ang 677

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Dhanasri / / Ang 677

ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥

घरि बाहरि तेरा भरवासा तू जन कै है संगि ॥

Ghari baahari teraa bharavaasaa too jan kai hai sanggi ||

ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ ।

हे ईश्वर ! मुझे घर एवं बाहर तेरा ही भरोसा है और तू हमेशा ही अपने सेवक के संग रहता है।

At home, and outside, I place my trust in You; You are always with Your humble servant.

Guru Arjan Dev ji / Raag Dhanasri / / Ang 677

ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥

करि किरपा प्रीतम प्रभ अपुने नामु जपउ हरि रंगि ॥१॥

Kari kirapaa preetam prbh apune naamu japau hari ranggi ||1||

ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥

हे मेरे प्रियतम प्रभु ! मुझ पर अपनी कृपा करो, ताकि मैं प्रेमपूर्वक तेरे नाम का जाप करता रहूँ॥ १॥

Bestow Your Mercy, O my Beloved God, that I may chant the Lord's Name with love. ||1||

Guru Arjan Dev ji / Raag Dhanasri / / Ang 677


ਜਨ ਕਉ ਪ੍ਰਭ ਅਪਨੇ ਕਾ ਤਾਣੁ ॥

जन कउ प्रभ अपने का ताणु ॥

Jan kau prbh apane kaa taa(nn)u ||

ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ ।

सेवक को तो अपने प्रभु का ही बल प्राप्त है।

God is the strength of His humble servants.

Guru Arjan Dev ji / Raag Dhanasri / / Ang 677

ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥

जो तू करहि करावहि सुआमी सा मसलति परवाणु ॥ रहाउ ॥

Jo too karahi karaavahi suaamee saa masalati paravaa(nn)u || rahaau ||

ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ ॥

हे मेरे स्वामी ! जो कुछ तुम स्वयं करते एवं मुझ से करवाते हो, तेरी वह प्रेरणात्मक सलाह मुझे सहर्ष स्वीकार है॥ रहाउ ॥

Whatever You do, or cause to be done, O Lord and Master, that outcome is acceptable to me. || Pause ||

Guru Arjan Dev ji / Raag Dhanasri / / Ang 677


ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥

पति परमेसरु गति नाराइणु धनु गुपाल गुण साखी ॥

Pati paramesaru gati naaraai(nn)u dhanu gupaal gu(nn) saakhee ||

ਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ ।

वह नारायण स्वरूप, जगतपालक परमेश्वर ही मेरे लिए मेरी लाज-प्रतिष्ठा है, वही मेरी मुक्ति है और उसके गुणों की कथा ही मेरा धन है।

The Transcendent Lord is my honor; the Lord is my emancipation; the glorious sermon of the Lord is my wealth.

Guru Arjan Dev ji / Raag Dhanasri / / Ang 677

ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥

चरन सरन नानक दास हरि हरि संती इह बिधि जाती ॥२॥१॥२५॥

Charan saran naanak daas hari hari santtee ih bidhi jaatee ||2||1||25||

ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ । ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥

हे दास नानक ! संतों ने यह युक्ति जान ली है कि परमात्मा के चरणों की शरण में पड़े रहो।॥ २॥ १॥ २५॥

Slave Nanak seeks the Sanctuary of the Lord's feet; from the Saints, he has learned this way of life. ||2||1||25||

Guru Arjan Dev ji / Raag Dhanasri / / Ang 677


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Ang 677

ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥

सगल मनोरथ प्रभ ते पाए कंठि लाइ गुरि राखे ॥

Sagal manorath prbh te paae kantthi laai guri raakhe ||

ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ ।

सब मनोरथ प्रभु से प्राप्त कर लिए हैं और गुरु ने अपने गले से लगाकर बचा लिया है।

God has fulfilled all my desires. Holding me close in His embrace, the Guru has saved me.

Guru Arjan Dev ji / Raag Dhanasri / / Ang 677

ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥

संसार सागर महि जलनि न दीने किनै न दुतरु भाखे ॥१॥

Sanssaar saagar mahi jalani na deene kinai na dutaru bhaakhe ||1||

ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ । (ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥

गुरु ने संसार-सागर की तृष्णा रूपी अग्नि में जलने नहीं दिया और किसी भी भक्त ने कभी यह नहीं कहा कि संसार-सागर में से पार होना कठिन है॥१॥

He has saved me from burning in the ocean of fire, and now, no one calls it impassible. ||1||

Guru Arjan Dev ji / Raag Dhanasri / / Ang 677


ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥

जिन कै मनि साचा बिस्वासु ॥

Jin kai mani saachaa bisvaasu ||

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,

जिनके मन में प्रभु के प्रति सच्चा विश्वास है,

Those who have true faith in their minds,

Guru Arjan Dev ji / Raag Dhanasri / / Ang 677

ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥

पेखि पेखि सुआमी की सोभा आनदु सदा उलासु ॥ रहाउ ॥

Pekhi pekhi suaamee kee sobhaa aanadu sadaa ulaasu || rahaau ||

ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ ॥

अपने स्वामी की शोभा देख-देखकर उनके मन में सदैव ही आनंद एवं उल्लास बना रहता है॥ रहाउ॥

Continually behold the Glory of the Lord; they are forever happy and blissful. || Pause ||

Guru Arjan Dev ji / Raag Dhanasri / / Ang 677


ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥

चरन सरनि पूरन परमेसुर अंतरजामी साखिओ ॥

Charan sarani pooran paramesur anttarajaamee saakhio ||

ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ ।

उन्होंने अन्तर्यामी पूर्ण परमेश्वर के चरणों की शरण लेकर उसके दर्शन कर लिए हैं।

I seek the Sanctuary of the feet of the Perfect Transcendent Lord, the Searcher of hearts; I behold Him ever-present.

Guru Arjan Dev ji / Raag Dhanasri / / Ang 677

ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥

जानि बूझि अपना कीओ नानक भगतन का अंकुरु राखिओ ॥२॥२॥२६॥

Jaani boojhi apanaa keeo naanak bhagatan kaa ankkuru raakhio ||2||2||26||

ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ॥੨॥੨॥੨੬॥

हे नानक ! प्रभु ने उनकी भावना को भलीभांति समझ कर उन्हें अपना बना लिया है। उसने अपने भक्तों के मन में भक्ति के अंकुरित हो रहे अंकुर को तृष्णा रूपी अग्नि में जलने से बचा लिया हैIl २॥ २ll २६॥

In His wisdom, the Lord has made Nanak His own; He has preserved the roots of His devotees. ||2||2||26||

Guru Arjan Dev ji / Raag Dhanasri / / Ang 677


ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Ang 677

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

जह जह पेखउ तह हजूरि दूरि कतहु न जाई ॥

Jah jah pekhau tah hajoori doori katahu na jaaee ||

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ ।

मैं जिधर भी देखता हूँ, उधर ही परमात्मा प्रत्यक्ष दिखाई देता है, वह किसी भी स्थान से दूर नहीं है।

Wherever I look, there I see Him present; He is never far away.

Guru Arjan Dev ji / Raag Dhanasri / / Ang 677

ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥

रवि रहिआ सरबत्र मै मन सदा धिआई ॥१॥

Ravi rahiaa sarabatr mai man sadaa dhiaaee ||1||

ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥

वह तो सब में समा रहा है, इसलिए मन में सदैव ही उसका ध्यान-मनन करो॥ १॥

He is all-pervading, everywhere; O my mind, meditate on Him forever. ||1||

Guru Arjan Dev ji / Raag Dhanasri / / Ang 677


ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥

ईत ऊत नही बीछुड़ै सो संगी गनीऐ ॥

Eet ut nahee beechhu(rr)ai so sanggee ganeeai ||

ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ ।

केवल उसे ही साथी गिना जाता है जो इहलोक एवं परलोक में जुदा नहीं होता।

He alone is called your companion, who will not be separated from you, here or hereafter.

Guru Arjan Dev ji / Raag Dhanasri / / Ang 677

ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥

बिनसि जाइ जो निमख महि सो अलप सुखु भनीऐ ॥ रहाउ ॥

Binasi jaai jo nimakh mahi so alap sukhu bhaneeai || rahaau ||

ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ ॥

जो एक क्षण में ही नाश हो जाता है, उसे तुच्छ सुख कहा जाता हैIरहाउ॥

That pleasure, which passes away in an instant, is trivial. || Pause ||

Guru Arjan Dev ji / Raag Dhanasri / / Ang 677


ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥

प्रतिपालै अपिआउ देइ कछु ऊन न होई ॥

Prtipaalai apiaau dei kachhu un na hoee ||

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ ।

वह भोजन देकर सब जीवों का पालन-पोषण करता है और उन्हें किसी भी वस्तु की कमी नहीं आती।

He cherishes us, and gives us sustenance; He does not lack anything.

Guru Arjan Dev ji / Raag Dhanasri / / Ang 677

ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥

सासि सासि समालता मेरा प्रभु सोई ॥२॥

Saasi saasi sammaalataa meraa prbhu soee ||2||

ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥

मेरा प्रभु श्वास-श्वास जीवों की देखरेख करता रहता है॥ २॥

With each and every breath, my God takes care of His creatures. ||2||

Guru Arjan Dev ji / Raag Dhanasri / / Ang 677


ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥

अछल अछेद अपार प्रभ ऊचा जा का रूपु ॥

Achhal achhed apaar prbh uchaa jaa kaa roopu ||

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,

प्रभु से किसी प्रकार का कोई छल नहीं किया जा सकता, वह तो अटल एवं अनंत है। उसका रूप भी सर्वोच्च है।

God is undeceiveable, impenetrable and infinite; His form is lofty and exalted.

Guru Arjan Dev ji / Raag Dhanasri / / Ang 677

ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥

जपि जपि करहि अनंदु जन अचरज आनूपु ॥३॥

Japi japi karahi ananddu jan acharaj aanoopu ||3||

ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ॥੩॥

उसकी बड़ी अदभुत हस्ती है और वह बहुत ही सुन्दर है। उसके सेवक उसके नाम का भजन सिमरन करके आनंद प्राप्त करते हैं।॥ ३॥

Chanting and meditating on the embodiment of wonder and beauty, His humble servants are in bliss. ||3||

Guru Arjan Dev ji / Raag Dhanasri / / Ang 677


ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥

सा मति देहु दइआल प्रभ जितु तुमहि अराधा ॥

Saa mati dehu daiaal prbh jitu tumahi araadhaa ||

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ ।

हे दयालु प्रभु ! मुझे ऐसी मति दीजिए, जिससे मैं तेरी आराधना करता रहूँ।

Bless me with such understanding, O Merciful Lord God, that I might remember You.

Guru Arjan Dev ji / Raag Dhanasri / / Ang 677


Download SGGS PDF Daily Updates ADVERTISE HERE