ANG 668, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 668

ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥

हरि हरि बूंद भए हरि सुआमी हम चात्रिक बिलल बिललाती ॥

Hari hari boondd bhae hari suaamee ham chaatrik bilal bilalaatee ||

ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ । (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ ।

हे मेरे स्वामी हरि ! तेरा हरि-नाम स्वाति-बूंद बन गया है और मैं चातक इसका पान करने के लिए तड़प रहा हूँ।

The Lord, Har, Har, is the rain-drop; I am the song-bird, crying, crying out for it.

Guru Ramdas ji / Raag Dhanasri / / Guru Granth Sahib ji - Ang 668

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥

हरि हरि क्रिपा करहु प्रभ अपनी मुखि देवहु हरि निमखाती ॥१॥

Hari hari kripaa karahu prbh apanee mukhi devahu hari nimakhaatee ||1||

ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥

हे हरि-प्रभु ! मुझ पर अपनी कृपा करो और एक क्षण भर के लिए मेरे मुँह में हरि-नाम रूपी स्वाति-बूंद डाल दो ॥१॥

O Lord God, please bless me with Your Mercy, and pour Your Name into my mouth, even if for only an instant. ||1||

Guru Ramdas ji / Raag Dhanasri / / Guru Granth Sahib ji - Ang 668


ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥

हरि बिनु रहि न सकउ इक राती ॥

Hari binu rahi na sakau ik raatee ||

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ ।

हे भाई ! उस हरि के बिना में एक क्षण भर के लिए भी नहीं रह सकता।

Without the Lord, I cannot live for even a second.

Guru Ramdas ji / Raag Dhanasri / / Guru Granth Sahib ji - Ang 668

ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥

जिउ बिनु अमलै अमली मरि जाई है तिउ हरि बिनु हम मरि जाती ॥ रहाउ ॥

Jiu binu amalai amalee mari jaaee hai tiu hari binu ham mari jaatee || rahaau ||

ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਰਹਾਉ ॥

जैसे नशे के बिना नशा करने वाला व्यक्ति मर जाता है, वैसे ही मैं हरि के बिना मर जाता हूँ॥ रहाउ॥

Like the addict who dies without his drug, I die without the Lord. || Pause ||

Guru Ramdas ji / Raag Dhanasri / / Guru Granth Sahib ji - Ang 668


ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥

तुम हरि सरवर अति अगाह हम लहि न सकहि अंतु माती ॥

Tum hari saravar ati agaah ham lahi na sakahi anttu maatee ||

ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ ।

हे परमेश्वर ! तुम सागर की भांति अत्यन्त गहरे हो और मैं एक क्षण भर के लिए भी तेरा अन्त नहीं पा सकता।

You, Lord, are the deepest, most unfathomable ocean; I cannot find even a trace of Your limits.

Guru Ramdas ji / Raag Dhanasri / / Guru Granth Sahib ji - Ang 668

ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥

तू परै परै अपर्मपरु सुआमी मिति जानहु आपन गाती ॥२॥

Too parai parai aparampparu suaamee miti jaanahu aapan gaatee ||2||

ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ । ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥

हे मेरे स्वामी ! तुम परे से परे और अपंरपार हो, अपनी गति एवं विस्तार तुम स्वयं ही जानते हो।॥ २॥

You are the most remote of the remote, limitless and transcendent; O Lord Master, You alone know Your state and extent. ||2||

Guru Ramdas ji / Raag Dhanasri / / Guru Granth Sahib ji - Ang 668


ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥

हरि के संत जना हरि जपिओ गुर रंगि चलूलै राती ॥

Hari ke santt janaa hari japio gur ranggi chaloolai raatee ||

ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ,

हरि के संतजनों ने हरि का जाप किया है और वे गुरु के प्रेम के गहरे लाल रंग में मग्न हो गए हैं।

The Lord's humble Saints meditate on the Lord; they are imbued with the deep crimson color of the Guru's Love.

Guru Ramdas ji / Raag Dhanasri / / Guru Granth Sahib ji - Ang 668

ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥

हरि हरि भगति बनी अति सोभा हरि जपिओ ऊतम पाती ॥३॥

Hari hari bhagati banee ati sobhaa hari japio utam paatee ||3||

ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ । ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥

हरि की भक्ति से उनकी अत्यंत शोभा हो गई है और हरि का जाप करने से उन्हें उत्तम ख्याति मिली है॥ ३ ॥

Meditating on the Lord, they attain great glory, and the most sublime honor. ||3||

Guru Ramdas ji / Raag Dhanasri / / Guru Granth Sahib ji - Ang 668


ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥

आपे ठाकुरु आपे सेवकु आपि बनावै भाती ॥

Aape thaakuru aape sevaku aapi banaavai bhaatee ||

ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ।

परमेश्वर स्वयं ही मालिक है, स्वयं ही सेवक है और वह स्वयं ही भक्ति की विधि बनाता है।

He Himself is the Lord and Master, and He Himself is the servant; He Himself creates His environments.

Guru Ramdas ji / Raag Dhanasri / / Guru Granth Sahib ji - Ang 668

ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

नानकु जनु तुमरी सरणाई हरि राखहु लाज भगाती ॥४॥५॥

Naanaku janu tumaree sara(nn)aaee hari raakhahu laaj bhagaatee ||4||5||

ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ । ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥

हे हरि ! नानक तो तेरी ही शरण में आया है, इसलिए अपने भक्त की लाज रखो ॥ ४॥ ५ ॥

Servant Nanak has come to Your Sanctuary, O Lord; protect and preserve the honor of Your devotee. ||4||5||

Guru Ramdas ji / Raag Dhanasri / / Guru Granth Sahib ji - Ang 668


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 668

ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥

कलिजुग का धरमु कहहु तुम भाई किव छूटह हम छुटकाकी ॥

Kalijug kaa dharamu kahahu tum bhaaee kiv chhootah ham chhutakaakee ||

ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ । ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ । ਦੱਸ; ਮੈਂ ਕਿਵੇਂ ਬਚਾਂ?

हे भाई ! तुम मुझे कलियुग का धर्म बताओ, मैं माया के बन्धनों से मुक्त होने का इच्छुक हूँ, फिर मैं कैसे छूट सकता हूँ?

Tell me, O Siblings of Destiny, the religion for this Dark Age of Kali Yuga. I seek emancipation - how can I be emancipated?

Guru Ramdas ji / Raag Dhanasri / / Guru Granth Sahib ji - Ang 668

ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥

हरि हरि जपु बेड़ी हरि तुलहा हरि जपिओ तरै तराकी ॥१॥

Hari hari japu be(rr)ee hari tulahaa hari japio tarai taraakee ||1||

(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ । ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥

हरि का जाप नाव है और हरि-नाम ही बेड़ा है; जिसने भी हरि का जाप किया है, वह तैराक बनकर भवसागर में से पार हो गया है॥ १॥

Meditation on the Lord, Har, Har, is the boat, the raft; meditating on the Lord, the swimmer swims across. ||1||

Guru Ramdas ji / Raag Dhanasri / / Guru Granth Sahib ji - Ang 668


ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥

हरि जी लाज रखहु हरि जन की ॥

Hari jee laaj rakhahu hari jan kee ||

ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ ।

हे परमेश्वर ! अपने दास की लाज रखो;

O Dear Lord, protect and preserve the honor of Your humble servant.

Guru Ramdas ji / Raag Dhanasri / / Guru Granth Sahib ji - Ang 668

ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

हरि हरि जपनु जपावहु अपना हम मागी भगति इकाकी ॥ रहाउ ॥

Hari hari japanu japaavahu apanaa ham maagee bhagati ikaakee || rahaau ||

ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ । ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ ॥

मुझ से अपने नाम का जाप करवाओ। मैं तो तुझसे एक तेरी भक्ति की कामना ही करता हूँ॥ रहाउ॥

O Lord, Har, Har, please make me chant the chant of Your Name; I beg only for Your devotional worship. || Pause ||

Guru Ramdas ji / Raag Dhanasri / / Guru Granth Sahib ji - Ang 668


ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥

हरि के सेवक से हरि पिआरे जिन जपिओ हरि बचनाकी ॥

Hari ke sevak se hari piaare jin japio hari bachanaakee ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।

जिन्होंने हरि की वाणी का जाप किया है, वही वास्तव में हरि के सेवक हैं और वे हरि के प्रिय हैं।

The Lord's servants are very dear to the Lord; they chant the Word of the Lord's Bani.

Guru Ramdas ji / Raag Dhanasri / / Guru Granth Sahib ji - Ang 668

ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥

लेखा चित्र गुपति जो लिखिआ सभ छूटी जम की बाकी ॥२॥

Lekhaa chitr gupati jo likhiaa sabh chhootee jam kee baakee ||2||

ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥

चित्र-गुप्त ने उनके कर्मों का जो लेखा लिखा था, यमराज का वह शेष सारा लेखा ही मिट गया है॥ २॥

The account of the recording angels, Chitr and Gupt, and the account with the Messenger of Death is totally erased. ||2||

Guru Ramdas ji / Raag Dhanasri / / Guru Granth Sahib ji - Ang 668


ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥

हरि के संत जपिओ मनि हरि हरि लगि संगति साध जना की ॥

Hari ke santt japio mani hari hari lagi sanggati saadh janaa kee ||

ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,

हरि के संतों ने साधुजनों की संगत में शामिल होकर अपने मन में हरि-नाम का ही जाप किया है।

The Saints of the Lord meditate on the Lord in their minds; they join the Saadh Sangat, the Company of the Holy.

Guru Ramdas ji / Raag Dhanasri / / Guru Granth Sahib ji - Ang 668

ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥

दिनीअरु सूरु त्रिसना अगनि बुझानी सिव चरिओ चंदु चंदाकी ॥३॥

Dineearu sooru trisanaa agani bujhaanee siv chario chanddu chanddaakee ||3||

ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥

हरि-नाम ने उनके हृदय में स सूर्य रूपी तृष्णा की अग्नि बुझा दी है और उनके हृदय में शीतल रूप चांदनी वाला चांद उदय हो गया है॥३॥

The piercing sun of desires has set, and the cool moon has risen. ||3||

Guru Ramdas ji / Raag Dhanasri / / Guru Granth Sahib ji - Ang 668


ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥

तुम वड पुरख वड अगम अगोचर तुम आपे आपि अपाकी ॥

Tum vad purakh vad agam agochar tum aape aapi apaakee ||

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ । ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ ।

हे प्रभु ! तुम ही विश्व में बड़े महापुरुष एवं अगम्य-अगोचर सर्वव्यापी हो।

You are the Greatest Being, absolutely unapproachable and unfathomable; You created the Universe from Your Own Being.

Guru Ramdas ji / Raag Dhanasri / / Guru Granth Sahib ji - Ang 668

ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥

जन नानक कउ प्रभ किरपा कीजै करि दासनि दास दसाकी ॥४॥६॥

Jan naanak kau prbh kirapaa keejai kari daasani daas dasaakee ||4||6||

ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥

हे प्रभु ! नानक पर कृपा करो और उसे अपने दासों का दास बना लो॥ ४ ॥ ६॥

O God, take pity on servant Nanak, and make him the slave of the slave of Your slaves. ||4||6||

Guru Ramdas ji / Raag Dhanasri / / Guru Granth Sahib ji - Ang 668


ਧਨਾਸਰੀ ਮਹਲਾ ੪ ਘਰੁ ੫ ਦੁਪਦੇ

धनासरी महला ४ घरु ५ दुपदे

Dhanaasaree mahalaa 4 gharu 5 dupade

ਰਾਗ ਧਨਾਸਰੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

धनासरी महला ४ घरु ५ दुपदे

Dhanaasaree, Fourth Mehl, Fifth House, Du-Padas:

Guru Ramdas ji / Raag Dhanasri / / Guru Granth Sahib ji - Ang 668

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Dhanasri / / Guru Granth Sahib ji - Ang 668

ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥

उर धारि बीचारि मुरारि रमो रमु मनमोहन नामु जपीने ॥

Ur dhaari beechaari muraari ramo ramu manamohan naamu japeene ||

ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ;

मन को मोहित करने वाले उस राम को अपने हृदय में बसाकर उसका चिन्तन करो और उसका ही नाम जपो।

Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.

Guru Ramdas ji / Raag Dhanasri / / Guru Granth Sahib ji - Ang 668

ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥

अद्रिसटु अगोचरु अपर्मपर सुआमी गुरि पूरै प्रगट करि दीने ॥१॥

Adrisatu agocharu aparamppar suaamee guri poorai prgat kari deene ||1||

ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ॥੧॥

जगत का स्वामी प्रभु अदृष्य, अगोचर एवं अपरंपार है और पूर्ण गुरु ने उसे मेरे हृदय में प्रगट कर दिया है॥ १॥

The Lord Master is unseen, unfathomable and unreachable; through the Perfect Guru, He is revealed. ||1||

Guru Ramdas ji / Raag Dhanasri / / Guru Granth Sahib ji - Ang 668


ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥

राम पारस चंदन हम कासट लोसट ॥

Raam paaras chanddan ham kaasat losat ||

ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ । ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ ।

राम तो पारस एवं चन्दन है लेकिन मैं एक लकड़ी एवं लोहा हूँ।

The Lord is the philosopher's stone, which transforms lead into gold, and sandalwood, while I am just dry wood and iron.

Guru Ramdas ji / Raag Dhanasri / / Guru Granth Sahib ji - Ang 668

ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥

हरि संगि हरी सतसंगु भए हरि कंचनु चंदनु कीने ॥१॥ रहाउ ॥

Hari sanggi haree satasanggu bhae hari kancchanu chanddanu keene ||1|| rahaau ||

ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ ॥੧॥ ਰਹਾਉ ॥

जब उस हरि के सत्संग द्वारा मेरा उससे मिलाप हो गया तो उसने मुझे स्वर्ण एवं चन्दन बना दिया।॥ १॥ रहाउ ॥

Associating with the Lord, and the Sat Sangat, the Lord's True Congregation, the Lord has transformed me into gold and sandalwood. ||1|| Pause ||

Guru Ramdas ji / Raag Dhanasri / / Guru Granth Sahib ji - Ang 668


ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥

नव छिअ खटु बोलहि मुख आगर मेरा हरि प्रभु इव न पतीने ॥

Nav chhia khatu bolahi mukh aagar meraa hari prbhu iv na pateene ||

(ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ ।

कई विद्वान नौ प्रकार के व्याकरण एवं छ: शास्त्र मौखिक बोलते रहते हैं परन्तु मेरा प्रभु इससे प्रसन्न नहीं होता।

One may repeat, verbatim, the nine grammars and the six Shaastras, but my Lord God is not pleased by this.

Guru Ramdas ji / Raag Dhanasri / / Guru Granth Sahib ji - Ang 668

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥

जन नानक हरि हिरदै सद धिआवहु इउ हरि प्रभु मेरा भीने ॥२॥१॥७॥

Jan naanak hari hiradai sad dhiaavahu iu hari prbhu meraa bheene ||2||1||7||

ਹੇ ਦਾਸ ਨਾਨਕ! (ਆਖ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ ॥੨॥੧॥੭॥

नानक का कथन है कि सदैव ही अपने हृदय में हरि का ध्यान-मनन करते रहो, इस तरह मेरा प्रभु प्रसन्न होता है॥ २॥ १॥ ७ ॥

O servant Nanak, meditate forever on the Lord in your heart; this is what pleases my Lord God. ||2||1||7||

Guru Ramdas ji / Raag Dhanasri / / Guru Granth Sahib ji - Ang 668


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 668


Download SGGS PDF Daily Updates ADVERTISE HERE